Thursday, June 10, 2021

ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਬਰਨਾਲਾ ’ਚ ਪਾਸ ਕੀਤਾ ਮਤਾ

 

ਕਿਸਾਨ ਮਜ਼ਦੂਰ ਏਕਤਾ ਮਹਾਂ ਰੈਲੀ ਬਰਨਾਲਾ ਚ ਪਾਸ ਕੀਤਾ ਮਤਾ

                ਸਾਡੀ ਖੇਤੀ ਕਾਰਪੋਰੇਟਾਂ ਨੂੰ ਲੁਟਾਉਣਾ ਚਾਹੁੰਦੀ ਮੋਦੀ ਸਰਕਾਰ ਮੂਹਰੇ ਸਾਡਾ ਸੰਘਰਸ ਕੰਧ ਬਣਕੇ ਖੜ ਗਿਆ ਹੈ। ਇਸਨੂੰ ਕੁੱਚਲ ਦੇਣਾ ਚਾਹੁੰਦੀ ਮੋਦੀ ਸਰਕਾਰ ਦੀ ਸਾਡੀ ਮਜ਼ਬੂਤ ਏਕਤਾ ਮੂਹਰੇ ਕੋਈ ਪੇਸ਼ ਨਹੀਂ ਜਾ ਰਹੀ। 26 ਜਨਵਰੀ ਦੇ ਦਿਨ ਅਜਿਹਾ ਮੋੜ ਸੀ ਜਦੋਂ ਸਰਕਾਰ ਨੇ ਇਨਾਂ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਦਾ ਲੱਭ ਲਿਆ ਸੀ। ਲਾਲ ਕਿਲੇ ਦੀਆਂ ਘਟਨਾਵਾਂ ਰਾਹੀਂ ਸਰਕਾਰ ਸਾਡੇ ਸੰਘਰਸ ਨੂੰ ਇੱਕ ਧਰਮ ਦੇ ਸੰਘਰਸ ਵਜੋਂ ਪੇਸ਼ ਕਰਨਾ ਚਾਹੁੰਦੀ ਸੀ ਜੋ ਕਿਸਾਨੀ ਮੰਗਾਂ ਲਈ ਨਾ ਹੋ ਰਿਹਾ ਹੋਵੇ, ਜਿਵੇਂ ਇਸਦਾ ਕੋਈ ਸਿਆਸੀ ਮਕਸਦ ਹੋਵੇ। ਇਉਂ ਸਾਡੇ ਸੰਘਰਸ ਨੂੰ ਹੋਰਾਂ ਸੂਬਿਆਂ ਦੇ ਕਿਸਾਨਾਂ ਦੀ ਸਾਂਝ ਤੋਂ ਨਿਖੇੜ ਕੇ ਫਿਰਕੂ ਫਾਸ਼ੀ ਹਮਲੇ ਦੀ ਮਾਰ ਹੇਠ ਲਿਆਉਣ ਦੀ ਸਾਜਿਸ਼ ਘੜੀ ਗਈ ਸੀ। ਇਸ ਸਾਜਿਸ਼ ਦਾ ਹੱਥਾ ਉਹ ਅਨਸਰ ਬਣੇ ਸਨ ਜਿਹੜੇ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਸੰਘਰਸ ਵਿਚ ਘੁਸੇ ਹੋਏ ਸਨ। ਸੰਘਰਸ਼ ਦੇ ਸ਼ੁਰੂ ਤੋਂ ਹੀ ਵੱਖਰੀਆਂ ਮੰਗਾਂ ਅਤੇ ਵੱਖਰੇ ਪਲੇਟਫਾਰਮਾਂ ਰਾਹੀਂ ਆਪਣੀ ਹੋਂਦ ਬਣਾ ਕੇ ਰੱਖ ਰਹੇ ਸਨ। ਸੰਘਰਸ਼ ਤੋਂ ਪਰਾਈਆਂ ਇਨਾਂ ਫਿਰਕੂ ਸ਼ਕਤੀਆਂ ਨੇ ਸਾਡੇ ਸੰਘਰਸ ਨੂੰ ਹਮਲੇ ਹੇਠ ਲਿਆਉਣ ਲਈ ਸਰਕਾਰ ਦੇ ਹੱਥਾਂ ਚ ਖੇਡ ਕੇ ਉਸਨੂੰ ਬਹਾਨਾ ਦਿੱਤਾ। ਲਾਲ ਕਿਲੇ ਤੇ ਧਾਰਮਿਕ ਝੰਡਾ ਝੁਲਾਉਣ ਦੀ ਫਿਰਕੂ ਕਾਰਵਾਈ ਨੇ ਸਾਡੇ ਸੰਘਰਸ ਤੇ ਫਿਰਕੂ ਲੇਬਲ ਚਿਪਕਾਉਣ ਲਈ ਸਰਕਾਰ ਨੂੰ ਮੌਕਾ ਮੁਹੱਈਆ ਕਰਵਾਇਆ । ਮੋਦੀ ਹਕੂਮਤ ਦੇ ਨਾਲ ਇਹ ਫਿਰਕੂ ਸਕਤੀਆਂ ਵੀ ਸਾਡੇ ਸੰਘਰਸ ਨੂੰ ਢਾਹ ਲਾਉਣ ਦੀਆਂ ਦੋਸ਼ੀ ਹਨ।

ਅਸੀਂ ਅੱਜ ਦੀ ਰੈਲੀ ਚੋਂ ਇੱਕਜੁੱਟ ਐਲਾਨ ਕਰਦੇ ਹਾਂ ਕਿ ਇਹ ਧਰਮ ਨਿਰਲੇਪ ਸੰਘਰਸ਼ ਹੈ। ਅਸੀਂ ਸਭਨਾਂ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸੰਘਰਸ਼ ਦੀ ਧਰਮ ਨਿਰਲੇਪਤਾ ਦੀ ਰਾਖੀ ਲਈ ਦਿ੍ਰੜ ਹਾਂ। ਕਿਸੇ ਵੀ ਫਿਰਕੂ ਸ਼ਕਤੀ ਨੂੰ ਇਸ ਵਿੱਚ ਘੁਸਪੈਠ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਵਿੱਚ ਪਾਟਕ ਪਾਉਣ ਦੀਆਂ ਹਰ ਕਿਸੇ ਦੀਆਂ ਕੋਸ਼ਿਸ਼ਾਂ ਨੂੰ ਪਿਛਾੜਾਂਗੇ।

                ਅਸੀ ਸਿਆਸੀ ਪਾਰਟੀਆਂ ਨੂੰ ਸੰਘਰਸ ਅੰਦਰ ਘੁਸਣ ਦੀ ਇਜਾਜ਼ਤ ਨਹੀਂ ਦੇਵਾਂਗੇ ਤੇ ਇਸਨੂੰ ਕਿਸੇ ਵੀ ਤਰਾਂ ਦੇ ਸੌੜੇ ਸਿਆਸੀ ਮਕਸਦਾਂ ਦਾ ਹੱਥਾ ਨਹੀਂ ਬਣਨ ਦੇਵਾਂਗੇ।

                ਅਸੀਂ ਭਾਜਪਾਈ ਹਕੂਮਤ ਦੀ ਝੂਠੀ ਦੇਸ਼ ਭਗਤੀ ਦੀ ਪਹਿਚਾਣ ਰੱਖਦੇ ਹਾਂ। ਇਹ ਅਖੌਤੀ ਦੇਸ਼ ਭਗਤੀ ਕਾਰਪੋਰੇਟਾਂ ਦੀ  ਸੇਵਾ ਦੀ ਖਾਤਰ ਹੈ। ਇਸਨੂੰ ਬੇਨਕਾਬ ਕਰਨ ਲਈ ਅਸੀਂ ਦਿ੍ਰੜ ਹਾਂ ਤੇ ਸਾਮਰਾਜੀਆਂ ਦੀ ਲੁੱਟ ਖਿਲਾਫ ਸੰਘਰਸ਼ ਨੂੰ ਅਸੀਂ ਖਰੀ ਦੇਸ ਭਗਤੀ ਮੰਨਦੇ ਹਾਂ ਤੇ ਇਸਨੂੰ ਬੁਲੰਦ ਕਰਦੇ ਹਾਂ

                ਸੰਘਰਸ਼ ਦੀ ਧਾਰ ਨੂੰ ਬੀਜੇਪੀ ਤੇ ਕਾਰਪੋਰੇਟ ਗੱਠਜੋੜ ਖਿਲਾਫ ਸੇਧਿਤ ਰੱਖਦਿਆਂ ਅਸੀ ਸਭਨਾਂ ਮਿਹਨਤਕਸ਼ ਤਬਕਿਆਂ ਨੂੰ ਖਾਸ ਕਰਕੇ ਸ਼ਹਿਰੀ ਤੇ ਪੇਂਡੂ ਗਰੀਬਾਂ ਨੂੰ ਨਾਲ ਲੈ ਕੇ ਇਸ ਸੰਘਰਸ਼ ਵਿੱਚ ਅੱਗੇ ਵੱਧਣ ਲਈ ਦਿ੍ਰੜ ਹਾਂ।

                ਇਨਾਂ ਰਾਹਾਂ ਤੇ ਚੱਲਦਿਆਂ ਅਸੀ ਲਾਜ਼ਮੀ ਜਿੱਤਾਂਗੇ।

No comments:

Post a Comment