Saturday, January 13, 2018

ਸਰਕਾਰੀ ਜਲ ਘਰਾ ਤੋ ਲੋਕਾ ਨੂੰ ਦਿੱਤਾ ਜਾ ਰਿਹਾ
ਪਾਣੀ ਕੀਤਾ ਹੋਰ ਮਹਿੰਗਾ
ਨਵੇ ਹੁਕਮਾਂ ਮੁਤਾਬਿਕ ਵਿਭਾਗ ਨੂੰ ਜਾਰੀ ਕੀਤੀਆਂ ਹਦਾਇਤਾਂ  ਮੁਤਾਬਿਕ ਪਾਣੀ ਦੀ ਸਪਲਾਈ ਤੇ ਆਂਉਦਾ ਖਰਚ ਲੋਕਾ ਤੋ ਵਸੂਲਣ ਦੇ ਹੁਕਮ ਦਿੱਤੇ ਗਏ ਇਸ ਸਬੰਧੀ ਸਰਕਾਰ ਦੇ ਹੁਕਮਾ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਨੇ ਨੋਟੀਫਿਕੇਸ਼ਨ 7/19/2001-62-91057984/1 ਜਾਰੀ ਕਰਕੇ 1 ਅਕਤੂਬਰ 2017 ਤੋ ਪਾਣੀ ਦੇ ਕੂਨੈਕਸ਼ਨ ਤੇ 50/- ਰੁਪਏ ਪ੍ਰਤੀ ਮਹੀਨਾ ਵਾਧਾ ਕਰ ਦਿੱਤਾ ਗਿਆ ਜਿਸ ਮੁਤਾਬਿਕ ਵਿਭਾਗ ਵੱਲੋ ਪਿੰਡਾ ਦੇ ਲੋਕਾ ਨੂੰ 18,68,673 ਦੇ ਲੱਗਭਗ ਪਾਣੀ ਦੇ ਕੂਨੈਕਸ਼ਨ ਹਨ ਜਿਸ ਕਰਕੇ 50/- ਰੁਪਏ ਮਾਸਿਕ ਵਾਧਾ ਕਰਨ ਨਾਲ ਖਪੱਤਕਾਰਾਂ ਵੱਲ 112,20,3800 ਕਰੋੜ ਦਾ ਸਲਾਨਾ ਹੋਰ ਭਾਰ ਪਾ ਦਿੱਤਾ ਗਿਆ ਇਥੇ ਹੀ ਬੱਸ ਨਹੀਂ ਜਾਰੀ ਨੋਟੀਫਿਕੇਸ਼ਨ ਮੁਤਾਬਿਕ ਹਰ ਸਾਲ 10% ਪ੍ਰਤੀ ਕੂਨੇਕਸ਼ਨ ਵਾਧਾ ਹੋਵੇਗਾ ਤਾਜੇ ਫੈਸਲੇ ਮੁਤਾਬਿਕ ਲੋਕਾਂ ਕੋਲੋ ਕਰੋੜਾ ਰੁਪਏ ਵਸੂਲੇ ਜਾਣਗੇ ਬਾਦਲ ਸਰਕਾਰ ਵੱਲੋ ਪਹਿਲਾ ਹੀ ਪੰਚਾਇਤੀ ਅਤੇ ਸਾਂਝੀਆ ਫਰੀ ਪੀਣ ਵਾਲੇ ਪਾਣੀ ਦੀ ਟੂਟੀਆਂ ਬੰਦ ਕੀਤੀਆ ਗਈਆ ਹਨ ਇਸ ਆਰਥਿਕ ਹੱਲੇ ਦਾ ਭਾਰ ਪੰਜਾਬ ਦੇ ਸਮੁੱਚੇ ਗਰੀਬ ਕਿਸਾਨ, ਮਜਦੂਰਾਂ ਸਿਰ ਪਾਇਆ ਗਿਆ ਜਿਥੇ ਪਹਿਲਾਂ  ਹੀ ਪੰਜਾਬ ਦੇ ਕਿਸਾਨ ਤੇ ਖੇਤ ਮਜਰੂਦ ਕਰਜੇ ਕਾਰਨ ਖੁਦਖੁਸ਼ੀਆਂ ਲਈ ਮਜਬੂਰ ਹਨ, ਉਥੇ ਲੋਕ ਹੋਰ ਕੰਗਾਲੀ ਵੱਲ ਧੱਕੇ ਜਾਣਗੇ ਪੋ੍ਰਫੈਸਰ ਗਿਆਨ ਸਿੰਘ ਵੱਲੋ ÷ਪੰਜਾਬ ਦੇ ਕਿਸਾਨਾ ਅਤੇ ਖੇਤ ਮਜਦੂਰ ਸਿਰ ਕਰਜੇ ਅਤੇ ਗਰੀਬੀ ਦਾ ਅਧਿਐਨ÷ ਪੁਸਤਕ ਮੁਤਾਬਿਕ ਸਰਕਾਰੀ ਜਲ ਘਰਾ ਤੋ ਪੀਣ ਵਾਲੇ ਕੂਨੈਕਸ਼ਨ ਦੇ ਅਧਿਐਨ ਮੁਤਾਬਿਕ ਸੀਮਤ ਕਿਸਾਨ ਪਰਿਵਾਰ (2.5 ਏਕੜ ਮਾਲਕੀ) 59.56, ਛੋਟੇ ਕਿਸਾਨ ਪਰਿਵਾਰਾ (2.5 ਤੋ 5 ਕਰੋੜ ਮਾਲਕੀ) 53.31 , ਨੀਮ ਮੱਧ ਵਰਗੀ ਕਿਸਾਨ (5 ਤੋ 10 ਏਕੜ ਮਾਲਕੀ) 48.96, ਮੱਧ ਵਰਗੀ ਕਿਸਾਨ ਪਰਿਵਾਰ (16 ਤੋ 75 ਏਕੜ ਮਾਲਕੀ) 18.19, ਵਡੇ ਕਿਸਾਨ ਪਰਿਵਾਰਾ (15 ਏਕੜ ਤੋ ਵੱਧ) 15.22, ਖੇਤ ਮਜਦੂਰ ਪਰਿਵਾਰਾ ਦੇ 80.73 ਪਾਣੀ ਦੇ ਕੂਨੈਕਸ਼ਨ ਹਨ ਅਧਿਅਨ ਮੁਤਾਬਕ ਸਰਕਾਰੀ ਜਲ ਘਰਾਂ ਤੇ ਸੱਭ ਤੋ ਵੱਧ ਖੇਤ ਮਜਦੂਰ ਨਿਰਭਰ ਹਨ ਇਸ ਤਰਾਂ ਸੱਭ ਤੋ ਵੱਧ ਮਾਰ ਖੇਤ ਮਜਦੂਰ ਪਰਿਵਾਰਾਂ ਤੇ ਪਏਗੀ ਇਸ ਵਾਧੇ ਨਾਲ ਪੰਜਾਬ ਦੇ ਹਾਕਮਾਂ ਨੇ ਵੱਡੇ ਮੁਨਾਫੇ ਦਿਖਾਕੇ ਪਿੰਡ ਦੇ ਸਰਪੰਚਾਂ ਨੂੰ ਜਲ ਘਰਾਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਦੀ ਹੱਲਾ ਸ਼ੇਰੀ ਦਿੱਤੀ ਗਈ ਹੈਉਥੇ ਪੰਚਾਇਤਾਂ ਨੂੰ ਪਹਿਲਾਂ ਹੀ ਜਲ ਘਰਾਂ ਦੇ ਰੱਖ-ਰਖਾਵ ਲਈ ਆਉਂਦੇ ਖਰਚਿਆਂ ਨੂੰ ਵਸੂਲਣ ਲਈ ਖਪਤਕਾਰਾਂ ਤੋ ਮਨਮਰਜੀ ਦੇ ਚਾਰਜ ਲੈਣ ਲਈ ਸਰਕਾਰੀ ਹੁਕਮਾਂ ਤੋ ਆਜਾਦ ਕੀਤਾ ਗਿਆ ਹੈ ਵਿਭਾਗ ਵਲੋ ਪਹਿਲਾਂ ਹੀ 2011 ਵਿਚ ਇਕ ਨੋਟਿਫਿਕੇਸ਼ਨ ਜਾਰੀ ਕਰਕੇ ਜਿਨ੍ਹਾਂ ਪੰਚਾਇਤਾਂ ਨੇ ਜਲ ਘਰਾਂ ਦਾ ਪ੍ਰਬੰਧ ਆਪਣੇ ਅਧੀਨ ਲਿਆ ਹੋਇਆ ਹੈ ਸਬੰਧਤ ਪੰਚਾਇਤਾਂ ਨੂੰ ਜਲ ਘਰਾਂ ਦਾ ਪ੍ਰਬੰਧ ਅੱਗੇ ਕੰਪਨੀਆਂ ਨੂੰ ਠੇਕੇ ਤੇ ਦੇਣ ਦੇ ਅਧਿਕਾਰ ਦਿੱਤੇ ਗਏ ਹਨ
ਸਰਕਾਰ ਵਲੋ ਪਾਣੀ ਦੀਆਂ ਦਰਾਂ ਵਿਚ 50/- ਰੁਪਏ ਮਾਸਿਕ ਵਾਧਾ ਕਰਨ ਅਤੇ ਅੱਗੇ ਸਾਲਾਨਾ 10% ਵਾਧਾ ਕਰਨ ਦੇ ਕਦਮਾਂ ਨਾਲ ਜਿਥੇ ਉਦਾਰੀਕਰਨ, ਸੰੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਦੇ ਦਿਸ਼ਾ ਤਹਿਤ ਵਿਭਾਗ ਨੂੰ ਮੁਨਾਫਾ ਮੁੱਖੀ ਪਟੜੀ ਤੇ ਚਾੜ ਕੇ ਪਾਣੀ ਦਾ ਸਮੁੱਚਾ ਪ੍ਰਬੰਧ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਹਵਾਲੇ ਕਰਨ ਲਈ ਨੀਤੀ ਅਪਣਾਈ ਜਾ ਰਹੀ ਹੈ ਇਸ ਹੱਲੇ ਤਹਿਤ ਜਿਥੇ ਪੀਣ ਵਾਲਾ ਪਾਣੀ ਹਰ ਸਾਲ ਹੋਰ ਮਹਿੰਗਾ ਹੋਵੇਗਾ, ਉਥੇ ਪੰਜਾਬ ਦੇ ਗਰੀਬ ਲੋਕ ਇਸ ਸਹੂਲਤ ਤੋ ਵਾਂਝੇ ਹੋ ਜਾਣਗੇ
ਸੋ ਪੰਜਾਬ ਦੇ ਮਿਹਨਤਕਸ਼ ਕਿਸਾਨ ਮਜਦੂਰਾਂ ਨੂੰ ਪਾਣੀ ਦੀਆਂ ਦਰਾਂ ਵਿਚ ਕਾਂਗਰਸ ਹਕੂਮਤ ਵਲੋ ਕੀਤੇ ਵਾਧੇ ਵਾਪਿਸ ਕਰਵਾਉਣ ਲਈ ਅਤੇ ਜਲ ਘਰਾਂ ਦੀ ਰਾਖੀ ਲਈ ਸੰਘਰਸ਼ ਕਰਨ ਦੇ ਬੇਹੱਦ ਲੋੜ ਹੈ ਉਥੇ ਮਜਦੂਰ ਕਿਸਾਨ ਜਥੇਬੰਦੀਆਂ ਨੂੰ ਆਪਣੇ ਮੰਗ ਪੱਤਰਾਂ ਵਿਚ ਇਸ ਸਬੰਧੀ ਦਰਜ ਕਰਕੇ ਲੋਕਾਂ ਨੂੰ ਚੇਤਨ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ       (ਸੰਖੇਪ)

ਜਲ ਸਪਲਾਈ ਐਂਡ ਸੈਨੀਟੇਸ਼ਨ ਵਰਕਰਜ਼ ਯੂਨੀਅਨ
ਕਾਲ਼ੇ ਕਾਨੂੰਨਾਂ ਖਿਲਾਫ਼ ਸੰਘਰਸ਼
ਲੁਟੇਰੇ ਰਾਜ ਤੇ ਸੰਵਿਧਾਨ ਦੀ ਜਾਬਰ ਖ਼ਸਲਤ ਉਘਾੜੋ
ਕਾਲੇ ਕਾਨੂੰਨ ਖਿਲਾਫ਼ ਸੰਘਰਸ਼ ਸਰਗਰਮੀ ਨੇ ਪੰਜਾਬ ਮੁੜ ਭਖਾਅ ਫੜ ਲਿਆ ਹੈ ਪਹਿਲਾਂ ਵੀ ਬੀਤੇ ਕੁੱਝ ਸਾਲਾਂ ਦੌਰਾਨ ਬਾਦਲ ਹਕੂਮਤ ਵੱਲੋਂ ਲਿਆਂਦੇ ਗਏ ਦੋ ਕਾਲੇ ਕਾਨੂੰਨਾਂ ਖਿਲਾਫ਼ ਵਿਸ਼ਾਲ ਜਨਤਕ ਸੰਘਰਸ਼ ਦੇ ਦੋ ਗੇੜ ਚੱਲੇ ਹਨ ਲੋਕ ਲਾਮਬੰਦੀ ਤੇ ਸੰਘਰਸ਼ ਦੇ ਜ਼ੋਰ ਇਹਨਾਂ ਨੂੰ ਲਾਗੂ ਕਰਨ ਤੋਂ ਰੋਕੀ ਰੱਖਿਆ ਸੀ ਤੇ ਵਾਪਸ ਵੀ ਕਰਵਾਏ ਸਨ ਹੁਣ ਕਾਂਗਰਸ ਹਕੂਮਤ ਨੇ ਅਕਾਲੀ-ਭਾਜਪਾ ਹਕੂਮਤ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਲਈ ਕਦਮ ਵਧਾਉਂਦਿਆਂਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨਨੂੰ ਲਾਗੂ ਕਰ ਦਿੱਤਾ ਹੈ ਇਸਦੇ ਨਾਲ ਹੀ ਪੁਲਿਸ ਨੂੰ ਜਬਰ ਕਰਨ ਦੇ ਵਿਸ਼ੇਸ਼ ਅਧਿਕਾਰ ਦਿੰਦਾਪਕੋਕਾਨਾਂ ਦਾ ਕਾਨੂੰਨ ਬਣਾਉਣ ਦਾ ਤੋਰਾ ਤੋਰ ਲਿਆ ਹੈ ਕਾਂਗਰਸ ਦੇ ਇਹਨਾਂ ਕਦਮਾਂ ਖਿਲਾਫ਼ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਨੇ ਸੰਘਰਸ਼ ਦਾ ਰਾਹ ਫੜ ਲਿਆ ਹੈ ਇਹਨਾਂ ਕਾਨੂੰਨਾਂ ਦੇ ਵਿਰੋਧ ਲਈ ਜਨਤਕ ਜਥੇਬੰਦੀਆਂ ਦਾ ਇੱਕ ਪਲੇਟਫਾਰਮ ਮੁੜ ਤੋਂ ਗਠਿਤ ਹੋ ਚੁੱਕਿਆ ਹੈ ਜਿਲ੍ਹਾ ਪੱਧਰਾਂਤੇ ਜਨਤਕ ਵਫ਼ਦਾਂ ਵੱਲੋਂ ਮੰਗ ਪੱਤਰ ਦੇਣ ਅਤੇ 31 ਦਸੰਬਰ ਨੂੰ ਜਲੰਧਰ ਸੂਬਾਈ ਕਨਵੈਨਸ਼ਨ ਦੇ ਐਕਸ਼ਨ ਹੋ ਚੁੱਕੇ ਹਨ ਤੇ ਉਥੇ ਹੀ ਫਰਵਰੀ ਮਹੀਨੇ ਮਾਲਵਾ ਅਤੇ ਮਾਝਾ-ਦੁਆਬਾ ਖੇਤਰਾਂ ਹੋਣ ਵਾਲੇ ਵਿਸ਼ਾਲ ਜਨਤਕ ਇਕੱਠਾਂ ਦਾ ਐਲਾਨ ਹੋ ਚੁੱਕਿਆ ਹੈ ਇਸ ਸਰਗਰਮੀ ਵੱਖ-ਵੱਖ ਸ਼ਕਤੀਆਂ ਆਪੋ-ਆਪਣੇ ਪੈਂਤੜਿਆਂ ਤੋਂ ਸਰਗਰਮ ਹਨ ਇੱਕ ਨਜ਼ਰੀਆ ਮੌਜੂਦਾ ਭਾਰਤੀ ਰਾਜ ਨੂੰ ਜਮੂਹਰੀਅਤ ਸਵੀਕਾਰ ਕੇ ਚੱਲਣ ਦਾ ਨਜ਼ਰੀਆ ਹੈ, ਜਿਹੜਾ ਅਜਿਹੇ ਕਾਨੂੰਨਾਂ ਨੂੰ ਇਸ ਜਮਹੂਰੀਅਤਤੇ ਆਂਚ ਵਜੋਂ ਦੇਖਦਾ ਹੈ ਤੇ ਇਹਨਾਂ ਕਦਮਾਂ ਦਾ ਵਿਰੋਧ ਵੀ ਕਰਦਾ ਹੈ ਉਹਨਾਂ ਦਾ ਨਜ਼ਰੀਆ ਮੌਜੂਦਾ ਸੰਵਿਧਾਨਕ ਜਮਹੂਰੀਅਤ ਨਾਲ ਬੇ-ਮੇਲ ਬਣਦੇ ਅਜਿਹੇ ਕਾਨੂੰਨ ਦੇ ਖਾਤਮੇ ਰਾਹੀਂ ਭਾਰਤੀ ਸੰਵਿਧਾਨ ਦੀ ਮਾਣ ਮਰਿਆਦਾ ਬਰਕਰਾਰ ਰੱਖਣ ਦਾ ਹੈ ਜਦ ਕਿ ਦੂਸਰਾ ਨਜ਼ਰੀਆ ਭਾਰਤੀ ਜਮਹੂਰੀਅਤ ਨੂੰ ਇੱਕ ਦੰਭ ਸਮਝਦਾ ਹੈ ਤੇ ਇਸਨੂੰ ਇੱਕ ਆਪਾਸ਼ਾਹ ਜਾਬਰ ਰਾਜ ਵਜੋਂ ਦੇਖਦਾ ਹੈ ਇਸ ਜਾਬਰ ਰਾਜ ਦੇ ਅਨੇਕਾਂ ਹੀ ਅਜਿਹੇ ਜਾਬਰ ਕਾਨੂੰਨ ਹਨ ਜੋ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਪੈਰ-ਪੈਰਤੇ ਕੁਚਲਦੇ ਹਨ ਭਾਰਤੀ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਰਾਜ ਦੀ ਸਲਾਮਤੀ ਤੇ ਮਜ਼ਬੂਤੀ ਲਈ ਬਣਾਇਆ ਗਿਆ ਭਾਰਤੀ ਸੰਵਿਧਾਨ ਅਜਿਹੇ ਕਾਨੂੰਨਾਂ ਦੇ ਬਣਨ ਦਾ ਸੋਮਾ ਹੈ ਭਾਰਤੀ ਰਾਜ ਤੇ ਸੰਵਿਧਾਨ ਦੀ ਮੂਲ ਖਸਲਤ ਹੀ ਲੋਕ ਦੋਖੀ ਹੈ ਤੇ ਇਹ ਕਿਰਤੀ ਲੋਕਾਂ ਨੂੰ ਦਬਾਕੇ ਰੱਖਣ ਦਾ ਹੀ ਸੰਦ-ਸਾਧਨ ਹੈ ਲੋਕਾਂ ਦੀਆਂ ਲਹਿਰਾਂਤੇ ਜਬਰ ਦੇ ਝੱਖੜ ਝੁਲਾਉਣ, ਲੋਕ ਆਗੂਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ, ਝੂਠੇ ਕੇਸ ਮੜਨ ਤੇ ਜੇਲ੍ਹਾਂ ਸੁੱਟਣ ਤੇ ਲੋਕ ਲਹਿਰਾਂਤੇ ਪਾਬੰਦੀਆਂ ਮੜ੍ਹਨ ਦਾ ਇਸਦਾ ਦਹਾਕਿਆਂ ਦਾ ਲੰਮਾ ਅਮਲ ਹੈ ਨਾਲ ਹੀ ਏਸੇ ਕਾਨੂੰਨ ਨੂੰ ਪੈਰਾਂ ਹੇਠ ਲਤੜਦੇ ਫੌਜੀ ਬਲਾਂ, ਫਿਰਕੂ ਟੋਲਿਆਂ, ਗੁੰਡਾ ਗ੍ਰੋਹਾਂ ਤੇ ਸਿਆਸੀ ਨੇਤਾਵਾਂ ਨੂੰ ਮਾਮੂਲੀ ਆਂਚ ਵੀ ਨਾ ਆਉਣ ਦੀਆਂ ਉਦਾਹਰਨਾਂ ਪੈਰ ਪੈਰਤੇ ਹਨ ਇਸ ਨਜ਼ਰੀਏ ਅਨੁਸਾਰ ਮੌਜੂਦਾ ਕਾਨੂੰਨਾਂ ਖਿਲਾਫ਼ ਸਰਗਰਮੀ ਦਾ ਤੱਤ ਅਸਲ ਮੌਜੂਦਾ ਭਾਰਤੀ ਲੁਟੇਰੇ ਰਾਜ ਤੇ ਸੰਵਿਧਾਨ ਖਿਲਾਫ਼ ਲੋਕਾਂ ਚੇਤਨਾ ਤੇ ਸੋਝੀ ਦਾ ਪਸਾਰਾ ਕਰਨ ਦਾ ਬਣਨਾ ਚਾਹੀਦਾ ਹੈ ਇਸ ਰਾਜ ਨੂੰ ਬਦਲਣ ਤੇ ਲੋਕਾਂ ਦੀ ਪੁੱਗਤ ਦਾ ਰਾਜ ਸਿਰਜਣ ਲਈ ਮੌਜੂਦਾ ਰਾਜ ਤੇ ਇਸਦੇ ਕਾਇਦੇ ਕਾਨੂੰਨਾਂ ਨੂੰ ਮੁੱਢੋਂ ਬਦਲਣ ਦੀ ਲੋੜ ਦਾ ਅਹਿਸਾਸ ਜਗਾਉਣ ਵਾਲਾ ਹੋਣਾ ਚਾਹੀਦਾ ਹੈ ਉਪਰੋਕਤ ਮਕਸਦ ਤੋਂ ਬਿਨਾਂ ਕੀਤੀ ਸਰਗਰਮੀ ਸੀਮਤ ਤੇ ਸੌੜੇ ਦਾਇਰੇ ਹੀ ਰਹੇਗੀ ਬਿਨਾਂ ਸ਼ੱਕ, ਸਮੁੱਚੇ ਭਾਰਤੀ ਸੰਵਿਧਾਨ ਤੇ ਭਾਰਤੀ ਰਾਜ ਦੇ ਜਾਬਰ ਕਿਰਦਾਰ ਬਾਰੇ ਸੋਝੀ ਦਾ ਪਸਾਰਾ ਵੀ ਲੋਕ ਸਮੂਹਾਂ ਦੇ ਮੌਜੂਦਾ ਚੇਤਨਾ ਪੱਧਰ ਨਾਲ ਜੁੜਕੇ ਹੀ ਹੋ ਸਕਦਾ ਹੈ ਉਸ ਤੋਂ ਬਿਨਾਂ ਅਜਿਹਾ ਪ੍ਰਚਾਰ ਲੋਕਾਂ ਤੋਂ ਟੁੱਟੀ ਤੇ ਨਿੱਖੜੀ ਹੋਈ ਰਸਮੀ ਕਾਰਵਾਈ ਬਣਕੇ ਰਹਿ ਜਾਂਦਾ ਹੈ
ਮੌਜੂਦਾ ਤਾਜ਼ੇ ਕਾਲੇ ਕਾਨੂੰਨਾਂ ਖਿਲਾਫ਼ ਹਰਕਤ ਰਹੀ ਜਨਤਕ ਜਮਹੂਰੀ ਲਹਿਰ ਨੂੰ ਹੁਣ ਵੀ ਸਿਰਫ ਨਵੇਂ ਆਏ ਕਾਨੂੰਨ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਹਨਾਂ ਕਾਨੂੰਨਾਂ ਜਿੰਨ੍ਹਾਂ ਦਾ ਲੋਕ ਸੰਘਰਸ਼ਾਂ ਨਾਲ ਸਿੱਧੇ ਤੌਰਤੇ ਟਕਰਾਅ ਸਾਹਮਣੇ ਆਉਂਦਾ ਹੈ, ਨੂੰ ਵੀ ਹਮਲੇ ਹੇਠ ਲਿਆਉਣਾ ਚਾਹੀਦਾ ਹੈ, ਜਿਵੇਂ ਦਫ਼ਾ 144 ਵਰਗੇ ਕਾਨੂੰਨ ਇਸ ਤੋਂ ਅੱਗੇ ਧਾਰਮਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੇ ਨਾਂਤੇ ਲੇਖਕਾਂ ਕਲਾਕਾਰਾਂ ਤੇ ਜਮਹੂਰੀ ਕਾਮਿਆਂ ਖਿਲਾਫ਼ ਵਰਤੀਆਂ ਜਾਂਦੀਆਂ 295 ਤੇ 153 ਵਰਗੀਆਂ ਧਾਰਾਵਾਂ ਨੂੰ ਵੀ ਰੱਦ ਕਰਨ ਦੀ ਮੰਗ ਉਠਾਉਣੀ ਚਾਹੀਦੀ ਹੈ ਜਿਹਨਾਂ ਦੀ ਬੀਤੇ ਮਹੀਨਿਆਂ ਦੌਰਾਨ ਹੀ ਹੋਈ ਵਰਤੋਂ ਕਾਰਨ ਸਾਹਿਤਕ ਤੇ ਜਮਹੂਰੀ ਹਲਕਿਆਂ ਵੱਲੋਂ ਜੋਰਦਾਰ ਨਿੰਦਾ ਹੋਈ ਹੈ ਇਉਂ ਮੌਜੂਦਾ ਜਨਤਕ ਜਾਇਦਾਦ ਤੇ ਨੁਕਸਾਨ ਰੋਕੂ ਕਾਨੂੰਨ ਸਮੇਤ ਅਜਿਹੇ ਕਈ ਕਾਨੂੰਨਾਂ ਦੀ ਸੂਚੀ ਬਣ ਜਾਂਦੀ ਹੈ ਜਿਨ੍ਹਾਂ ਨੂੰ ਸਮੁੱਚੇ ਤੌਰਤੇ ਵਿਰੋਧ ਦਾ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜਨਤਾ ਦੀਆਂ ਹੋਰ ਅਗਲੇਰੀਆਂ ਪਰਤਾਂ ਦੀ ਸ਼ਮੂਲੀਅਤ ਦੀਆਂ ਗੁੰਜਾਇਸ਼ਾਂ ਵੀ ਵਧ ਜਾਂਦੀਆਂ ਹਨ ਤੇ ਲਾਮਬੰਦੀ ਦਾ ਹੋਰ ਪਸਾਰਾ ਹੁੰਦਾ ਹੈ ਇਸ ਸੂਚੀ ਦੀ ਮੌਜੂਦਗੀ ਆਪਣੇ ਆਪ ਹੀ ਜਨ ਸਮੂਹ ਨੂੰ ਭਾਰਤੀ ਰਾਜ ਤੇ ਕਾਨੂੰਨਾਂ ਦੀ ਖਸਲਤ ਦੀ ਸੋਝੀ ਦੇਣ ਵੀ ਅਹਿਮ ਅਧਾਰ ਸਮੱਗਰੀ ਬਣ ਜਾਂਦੀ ਹੈ
ਇਹਨਾਂ ਕਾਨੂੰਨਾਂ ਖਿਲਾਫ਼ ਸੰਘਰਸ਼ ਵਿਸ਼ਾਲ ਜਨ ਸਮੂਹਾਂ ਨੂੰ ਉਭਾਰਨ ਲਈ ਲਾਜ਼ਮੀ ਹੀ ਉਹਨਾਂ ਦੇ ਤਬਕਾਤੀ ਮੰਗਾਂ ਮਸਲਿਆਂ ਦੀਆਂ ਸਰਗਰਮੀਆਂ ਨਾਲ ਕਾਨੂੰਨਾਂ ਦੇ ਵਿਰੋਧ ਦੀ ਸਰਗਰਮੀ ਨੂੰ ਗੁੰਦਣਾ ਚਾਹੀਦਾ ਹੈ ਇਹਨਾਂ ਕਾਨੂੰਨਾਂ ਦਾ ਉਹਨਾਂ ਦੇ ਫੌਰੀ ਤੇ ਲੰਮੇ ਦਾਅ ਦੇ ਆਰਥਿਕ ਜਮਹੂਰੀ ਹਿਤਾਂ ਨਾਲ ਟਕਰਾਅ ਦਿਖਾਉਣਾ ਚਾਹੀਦਾ ਹੈ ਖਾਸ ਕਰਕੇ ਕਾਂਗਰਸ ਹਕੂਮਤ ਦੇ ਮੌਜੂਦਾ ਤਾਜ਼ੇ ਆਰਥਿਕ ਹਮਲੇ ਦੀ ਹਾਲਤ ਉਘਾੜ ਕੇ ਦਰਸਾਉਣ ਦੀ ਜ਼ਰੂਰਤ ਹੈ ਜੋ ਸਾਂਝੇ ਸੰਘਰਸ਼ਾਂ ਦੀ ਲੋੜ ਨੂੰ ਹੋਰ ਵੱਧ ਤਿੱਖੇ ਰੂਪ ਪੇਸ਼ ਕਰਦੀ ਹੈ ਹਕੂਮਤ ਦੇ ਆਰਥਿਕ ਤੇ ਜਾਬਰ ਹੱਲੇ ਨੂੰ ਜੜੁੱਤ ਰੂਪ ਪੇਸ਼ ਕਰਨਾ ਚਾਹੀਦਾ ਹੈ ਅਜਿਹੀ ਗੁੰਦਵੀਂ ਸਰਗਰਮੀ ਤੋਂ ਬਿਨਾਂ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਸਰਗਰਮੀ ਵਿਕਸਤ ਤੇ ਚੇਤਨ ਪਰਤਾਂ ਦੀ ਸਰਗਰਮੀ ਬਣ ਕੇ ਰਹਿ ਜਾਵੇਗੀ ਜਦ ਕਿ ਇਹਨਾਂ ਵਿਕਸਿਤ ਪਰਤਾਂ ਦੀ ਸੋਝੀ ਦੇ ਅਗਲੇਰੇ ਵਿਕਾਸ ਲਈ ਤੇ ਉਹਨਾਂ ਨੂੰ ਲਾਮਬੰਦ ਕਰਨ ਲਈ ਇਨਕਲਾਬੀ ਜਮਹੂਰੀ ਤੇ ਕਮਿਊਨਿਸਟ ਇਨਕਲਾਬੀ ਸ਼ਕਤੀਆਂ ਨੂੰ ਆਪਣੇ ਪਲੇਟਫਾਰਮਾਂ ਤੋਂ ਵੱਖਰੇ ਤੌਰਤੇ ਵੀ ਸਰਗਰਮ ਹੋਣ ਦੀ ਲੋੜ ਹੈ ਇਸ ਮੌਕੇ ਭਾਰਤੀ ਰਾਜ ਤੇ ਸੰਵਿਧਾਨ ਦੀ ਖਸਲਤ ਉਘਾੜਨ ਤੇ ਇਸਦੀ ਇਨਕਲਾਬੀ ਤਬਦੀਲੀ ਦੀ ਜ਼ਰੂਰਤ ਉਭਾਰਨ ਲਈ ਵਿਸ਼ੇਸ਼ ਸਾਜਗਾਰ ਹਾਲਤ ਬਣਦੀ ਹੈ ਕਾਲੇ ਕਾਨੂੰਨਾਂ ਖਿਲਾਫ ਸਰਗਰਮ ਹੋਈ ਵਿਸ਼ਾਲ ਜਨਤਾ ਦੇ ਵੱਡੇ ਹਿੱਸਿਆਂ ਨੂੰ ਅਜਿਹੀ ਅਸਰਦਾਰ ਸਰਗਰਮੀ ਸਮੋਣ ਤੇ ਇਨਕਲਾਬੀ ਸਿਆਸਤ ਦਾ ਸੰਚਾਰ ਕਰਨ ਲਈ ਜੋਰਦਾਰ ਯਤਨ ਜਟਾਉਣੇ ਚਾਹੀਦੇ ਹਨ ਜਿਵੇਂ ਗਣਤੰਤਰ ਦਿਵਸ ਵਰਗੇ ਮੌਕਿਆਂਤੇ ਵੀ ਭਾਰਤੀ ਸੰਵਿਧਾਨ ਦੀ ਜਮਾਤੀ ਖਸਲਤ ਨੂੰ ਉਘਾੜਨਾ ਚਾਹੀਦਾ ਹੈ ਪੰਜਾਬ ਦੀ ਜਮਹੂਰੀ ਹੱਕਾਂ ਦੀ ਲਹਿਰ ਦੇ ਕਾਰਕੁੰਨਾਂ ਲਈ ਵੀ ਇਹ ਅਹਿਮ ਮੌਕਾ ਹੈ ਜਦੋਂ ਉਹ ਮੌਜੂਦਾ ਕਾਨੂੰਨਾਂ ਦੇ ਸੀਮਤ ਪ੍ਰਸੰਗ ਤੋਂ ਅੱਗੇ ਜਾਂਦਿਆਂ, ਜਮਹੂਰੀ ਹੱਕਾਂ ਦੀ ਚੇਤਨਾ ਦੇ ਪਸਾਰੇ ਲਈ ਵਿਸ਼ੇਸ਼ ਯਤਨ ਜੁਟਾ ਸਕਦੇ ਹਨ ਤੇ ਸਰਗਰਮੀ ਮੌਜੂਦ ਬੁਨਿਆਦੀ ਕਿਰਤੀ ਜਨਤਾ ਵੱਲ ਰੁਖ ਕਰ ਸਕਦੇ ਹਨ ਪਰ ਅਜਿਹੀ ਉੱਚ ਪੱਧਰੀ ਚੇਤਨਾ ਵਾਲੀ ਸਰਗਰਮੀ ਨੂੰ ਫੌਰੀ ਕਾਲੇ ਕਾਨੂੰਨਾਂ ਦੇ ਖਿਲਾਫ਼ ਜਨਤਕ ਸੰਘਰਸ਼ ਸਰਗਰਮੀ ਨਾਲ ਰਲਗੱਡ ਨਹੀਂ ਕਰਨਾ ਚਾਹੀਦਾ, ਸਗੋਂ ਇਉਂ ਵਿਉਂਤਣਾ ਚਾਹੀਦਾ ਹੈ ਕਿ ਇਹ ਲੜ ਇੱਕ ਦੂਜੇ ਨੂੰ ਤਕੜਾਈ ਦੇਣ ਦਾ ਸਾਧਨ ਬਣਨ

ਅਸਰਦਾਰ ਵਿਰੋਧ ਲਹਿਰ ਉਸਾਰਨ ਲਈ ਜਨਤਕ ਘੋਲ ਸਰਗਰਮੀ ਦੇ ਪਲੇਟਫਾਰਮ ਹੋਰ ਵਧੇਰੇ ਹਿੱਸਿਆਂ ਨੂੰ ਸ਼ਾਮਲ ਕਰਨ ਦੀ ਪਹੁੰਚ ਰਹਿਣੀ ਚਾਹੀਦੀ ਹੈ ਤੇ ਇਸ ਦੇ ਠੀਕ ਸੰਚਾਲਨ ਦੀਆਂ ਜ਼ਰੂਰਤਾਂ ਨੂੰ ਸਭਨਾਂ ਹਿੱਸਿਆਂ ਦੀ ਬਰਾਬਰੀ ਦੇ ਅਧਾਰਤੇ ਸ਼ਮੂਲੀਅਤ ਨਾਲ ਟਕਰਾਅ ਨਹੀਂ ਆਉਣ ਦੇਣਾ ਚਾਹੀਦਾ ਇਸਨੂੰ ਤਾਲਮੇਲਵੀਂ ਸਰਗਰਮੀ ਦੇ ਸੰਕਲਪ ਦੇ ਅਧਾਰਤੇ ਚਲਾਉਦਿਆਂ ਸਭਨਾਂ ਦੀ ਬਰਾਬਰੀ ਦਾ ਅਸੂਲ ਲਾਗੂ ਕਰਨਾ ਚਾਹੀਦਾ ਹੈ ਤੇ ਸਾਂਝੀ ਰਜ਼ਾ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਕਿਸੇ ਵਿਸ਼ੇਸ਼ ਤਬਕੇ ਜਾਂ ਜਥੇਬੰਦੀਆਂ ਦੀ ਵਿਸ਼ੇਸ਼ ਹੈਸੀਅਤ ਦਾ ਕੋਈ ਵੀ ਪੈਮਾਨਾ ਹੋਰਨਾਂ ਨੂੰ ਦੂਰ ਧੱਕਣ ਦਾ ਸਾਧਨ ਬਣਦਾ ਹੈ ਸਭਨਾਂ ਨੂੰ ਵਿਤ ਤੇ ਹਾਲਤਾਂ ਅਨੁਸਾਰ ਸਰਗਰਮ ਹੋਣ ਦੀਆਂ ਗੁੰਜਾਇਸ਼ਾਂ ਹੋਣੀਆਂ ਚਾਹੀਦੀਆਂ ਹਨ ਅਜਿਹੀ ਪਹੁੰਚ ਨਾਲ ਹੀ ਇਹ ਸੰਘਰਸ਼ ਸਰਗਰਮੀ ਹੋਰ ਵਧੇਰੇ ਵਿਸ਼ਾਲ ਤੇ ਵਿਆਪਕ ਪੈਮਾਨੇਤੇ ਜਾ ਸਕਦੀ ਹੈ ਤੇ ਨਵੇਂ ਤੋਂ ਨਵੇਂ ਸੰਘਰਸ਼ਸ਼ੀਲ ਹਿੱਸਿਆਂ ਨੂੰ ਕਲਾਵੇ ਲੈ ਸਕਦੀ ਹੈ