Thursday, April 26, 2018

ਯੂ. ਪੀ. ’ਚ ਦਲਿਤ ਆਗੂ ’ਤੇ ਜਬਰ - ਰਾਜ ਦੇ ਵਹਿਸ਼ੀ ਕਿਰਦਾਰ ਦੀ ਨੁਮਾਇਸ਼



ਯੂ. ਪੀ. ਚ ਦਲਿਤ ਆਗੂ ਤੇ ਜਬਰ - ਰਾਜ ਦੇ ਵਹਿਸ਼ੀ ਕਿਰਦਾਰ ਦੀ ਨੁਮਾਇਸ਼
ਯੂ. ਪੀ. ਦੇ ਸਹਾਰਨਪੁਰ ਖੇਤਰ ਚ ਉੱਭਰੀ ਦਲਿਤ ਜਥੇਬੰਦੀ ਭੀਮ ਸੈਨਾ ਦਾ ਮੁੱਖ ਆਗੂ ਚੰਦਰ ਸ਼ੇਖਰ ਅਜ਼ਾਦ ਜੂਨ 2017 ਤੋਂ ਜੇਲ ਚ ਡੱਕਿਆ ਹੋਇਆ ਹੈ ਬੀਤੇ ਵਰੇ ਸਹਾਰਨਪੁਰ ਚ ਅਖੌਤੀ ਉੱਚ ਜਾਤੀ ਰਾਜਪੂਤਾਂ ਵੱਲੋਂ ਦਲਿਤਾਂ ਤੇ ਹਿੰਸਕ ਹਮਲੇ ਕੀਤੇ ਗਏ ਸਨ ਜਿਸਦਾ ਟਾਕਰਾ ਦਲਿਤਾਂ ਵੱਲੋਂ ਭੀਮ ਆਰਮੀ ਦੀ ਅਗਵਾਈ ਚ ਜਥੇਬੰਦ ਹੋ ਕੇ ਕੀਤਾ ਗਿਆ ਸੀ ਉੱਚ ਜਾਤੀ ਹੰਕਾਰ ਖਿਲਾਫ਼ ਉੱਠ ਖੜੇ ਹੋਏ ਦਲਿਤਾਂ ਨੂੰ ਯੂ. ਪੀ. ਦੀ ਯੋਗੀ ਹਕੂਮਤ ਨੇ ਸਬਕ ਸਿਖਾਉਣ ਦਾ ਰਾਹ ਚੁਣਿਆ ਸੀ ਇਸ ਮਗਰੋਂ ਯੂ. ਪੀ. ਪੁਲਿਸ ਵੱਲੋਂ ਦਲਿਤਾਂ ਖਿਲਾਫ਼ ਹੀ ਥੋਕ ਚ ਝੂਠੇ ਕੇਸ ਦਰਜ ਕੀਤੇ ਗਏ ਸਨ ਚੰਦਰ ਸ਼ੇਖਰ ਨੂੰ ਕਈ ਝੂਠੇ ਕੇਸਾਂ ਚ ਫਸਾਇਆ ਗਿਆ ਸੀ ਤੇ ਰਾਜਪੂਤਾਂ ਵੱਲੋਂ ਉੱਚ ਜਾਤੀ ਹਿੰਸਾ ਲਈ ਚੰਦਰ ਸ਼ੇਖਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਨਵੰਬਰ 2017 ਚ ਅਲਾਹਾਬਾਦ ਹਾਈਕੋਰਟ ਵੱਲੋਂ ਚੰਦਰ ਸ਼ੇਖਰ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਕਿਉਂਕਿ ਪੁਲਿਸ ਇਹਨਾਂ ਕੇਸਾਂ ਦੇ ਕੋਈ ਠੋਸ ਸਬੂਤ ਅਦਾਲਤ ਚ ਪੇਸ਼ ਨਹੀਂ ਕਰ ਸਕੀ ਸੀ ਪਰ ਪੁਲਿਸ ਨੇ ਚੰਦਰ ਸ਼ੇਖਰ ਨੂੰ ਰਿਹਾਅ ਕਰਕੇ ਮਗਰੋਂ ਨੈਸ਼ਨਲ ਸਕਿਉਰਟੀ ਐਕਟ (ਐਨ. ਐਸ. .) ਨਾਂਅ ਦਾ ਜਾਬਰ ਕਾਨੂੰਨ ਮੜਕੇ ਜੇਲ ਚ ਡੱਕ ਦਿੱਤਾ ਜਿਸ ਤਹਿਤ ਸਾਲ ਭਰ ਜ਼ਮਾਨਤ ਹੀ ਨਹੀਂ ਹੁੰਦੀ ਐਨ. ਐਸ. . ਮੁਲਕ ਦੇ ਹੋਰਨਾਂ ਬਦਨਾਮ ਜਾਬਰ ਕਾਨੂੰਨਾਂ ਯੂ. . ਪੀ. . ਤੇ ਅਫਸਪਾ ਵਰਗਾ ਹੀ ਹੈ ਜੋ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਹਕੂਮਤਾਂ ਦੇ ਹਥਿਆਰ ਬਣੇ ਹੋਏ ਹਨ ਚੰਦਰ ਸ਼ੇਖਰ ਨੂੰ ਨਾ ਸਿਰਫ਼ ਸਾਲ ਭਰ ਤੋਂ ਜੇਲ ਚ ਰੱਖਿਆ ਗਿਆ ਹੈ ਸਗੋਂ ਉਸ ਉੱਤੇ ਅੰਨਾ ਤਸ਼ੱਦਦ ਢਾਹਿਆ ਗਿਆ ਹੈ, ਮਾਨਸਿਕ ਤਸੀਹੇ ਦੇ ਕੇ ਉਸਦੇ ਮਨੋਬਲ ਨੂੰ ਤੋੜਨ ਲਈ ਯਤਨ ਕੀਤੇ ਜਾ ਰਹੇ ਹਨ ਮੁਲਕ ਭਰ ਚ ਚੰਦਰ ਸ਼ੇਖਰ ਅਜ਼ਾਦ ਦੀ ਰਿਹਾਈ ਲਈ ਇੱਕ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਲੇਖਕ, ਵਿਦਿਆਰਥੀ, ਬੁੱਧੀਜੀਵੀ, ਫਿਲਮਕਾਰ, ਸਮਾਜਿਕ ਤੇ ਜਮਹੂਰੀ ਹੱਕਾਂ ਦੇ ਕਾਰਕੁੰਨ ਸ਼ਾਮਲ ਹਨ
ਚੰਦਰ ਸ਼ੇਖਰ ਅਜ਼ਾਦ ਦੀ ਅਗਵਾਈ ਚ ਉੱਭਰੀ ਭੀਮ ਸੈਨਾ ਇੱਕ ਅਜਿਹੀ ਜਥੇਬੰਦੀ ਹੈ ਜਿਸਨੇ ਦਲਿਤ ਨੌਜਵਾਨਾਂ ਨੂੰ ਬਹੁਜਨ ਸਮਾਜ ਪਾਰਟੀ ਜਾਂ ਇਸ ਵਰਗੀਆਂ ਹੋਰ ਮੌਕਾਪ੍ਰਸਤ ਪਾਰਟੀਆਂ ਦੇ ਲੜ ਲਾਉਣ ਦੀ ਥਾਂ ਵੱਖਰੇ ਤੌਰ ਤੇ ਜਥੇਬੰਦ ਕੀਤਾ ਹੈ ਇਸ ਦੀ ਅਗਵਾਈ ਚ ਜਥੇਬੰਦੀ ਹੋਏ ਨੌਜਵਾਨਾਂ ਨੇ ਦਲਿਤ ਭਾਈਚਾਰੇ ਲਈ ਯੂ. ਪੀ. 300 ਸਿੱਖਿਆ ਕੇਂਦਰ ਖੋਲੇ ਹਨ ਉੱਚ ਜਾਤੀ ਹਿੰਸਾ ਦੇ ਟਾਕਰੇ ਲਈ ਦਲਿਤਾਂ ਨੂੰ ਜਥੇਬੰਦ ਕੀਤਾ ਹੈ ਤੇ ਸਵੈ-ਰੱਖਿਆ ਟੀਮਾਂ ਵੀ ਉਸਾਰੀਆਂ ਹਨ ਤੇ ਰਾਜਪੂਤਾਂ ਵੱਲੋਂ ਕੀਤੇ ਹਿੰਸਕ ਹਮਲਿਆਂ ਦਾ ਟਾਕਰਾ ਕੀਤਾ ਹੈ
ਦਲਿਤ ਨੌਜਵਾਨਾਂ ਦਾ ਇਉਂ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਪਰਾਂ ਚੋਂ ਨਿਕਲ ਕੇ, ਆਪ ਜਥੇਬੰਦ ਹੋ ਕੇ ਟਾਕਰੇ ਦੇ ਰਾਹ ਪੈਣਾ ਭਾਰਤੀ ਰਾਜ ਪ੍ਰਬੰਧ ਨੂੰ ਕਿਸੇ ਹਾਲਤ ਮਨਜ਼ੂਰ ਨਹੀਂ ਹੈ ਤੇ ਇਸਦੀ ਰਗ ਰਗ ਚ ਦੌੜਦਾ ਉੱਚ ਜਾਤੀ ਹੰਕਾਰ ਤਿਲਮਿਲਾ ਉੱਠਿਆ ਹੈ ਯੂ. ਪੀ. ਹਕੂਮਤ ਸਮੇਤ ਪੁਲਿਸ ਤੇ ਅਦਾਲਤੀ ਪ੍ਰਬੰਧ ਚ ਕਾਬਜ਼ ਉੱਚ ਜਾਤੀ ਹੰਕਾਰ ਨੇ ਜਬਰ ਦਾ ਝੱਖੜ ਝੁਲਾ ਦਿੱਤਾ ਹੈ ਤੇ ਸਦਾ ਕੁਚਲੇ ਰਹਿਣ ਦੀ ਔਕਾਤ ਯਾਦ ਕਰਵਾਉਣ ਤੇ ਤੁਲ ਗਿਆ ਹੈ ਇਹ ਜਾਬਰ ਭਾਰਤੀ ਰਾਜ ਹਰ ਨਾਬਰੀ ਨਾਲ ਇਉਂ ਹੀ ਨਜਿੱਠਦਾ ਆਇਆ ਹੈ ਦਲਿਤਾਂ ਲਈ ਇਹਦੇ ਚ ਕੁੱਝ ਵੀ ਨਵਾਂ ਨਹੀਂ ਹੈ ਉਹ ਸਦੀਆਂ ਤੋਂ ਉੱਚ ਜਾਤੀ ਹਿੰਸਾ ਨੂੰ ਪਿੰਡੇ ਤੇ ਹੰਢਾਉਂਦੇ ਆ ਰਹੇ ਸਨ ਰਣਬੀਰ ਸੈਨਾ ਵੱਲੋਂ ਰਚੇ ਦਲਿਤਾਂ ਦੇ ਕਤਲੇਆਮਾਂ ਦੇ ਕਿੱਸੇ ਦਲਿਤਾਂ ਦੇ ਚੇਤਿਆਂ ਚੋਂ ਮਿਟੇ ਨਹੀਂ ਹਨ ਅਜਿਹੇ ਅਨੇਕਾਂ ਕਾਂਡ ਦਲਿਤਾਂ ਦੀ ਰੋਜ਼ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹਨ
ਜੋ ਨਵਾਂ ਹੈ ਉਹ ਇਹ ਕਿ ਸਮਾਜਿਕ ਨਾ-ਬਰਾਬਰੀ ਤੇ ਮਾਣ ਸਨਮਾਨ ਭਰੀ ਜ਼ਿੰਦਗੀ ਦੀ ਸਿੱਕ ਲੈ ਉੱਠਦੇ ਦਲਿਤ ਨੌਜਵਾਨਾਂ ਨੂੰ ਭਾਰਤੀ ਸੰਵਿਧਆਨ ਤੇ ਕਾਨੂੰਨ ਦੀਆਂ ਲਛਮਣ ਰੇਖਾਵਾਂ ਹੋਰ ਵਧੇਰੇ ਉੱਘੜ ਕੇ ਦਿਖ ਰਹੀਆਂ ਹਨ ਇਹਦੇ ਰਾਹੀਂ ਕੁੱਝ ਬਿਹਤਰ ਹੋ ਸਕਣ ਦੀਆਂ ਆਸਾਂ ਹੋਰ ਬੁਰੀ ਤਰਾਂ ਟੁੱਟਦੀਆਂ ਹਨ ਟਾਕਰੇ ਲਈ ਆਪਣੀ ਸਵੈਨਿਰਭਰ ਜਥੇਬੰਦਕ ਤਾਕਤ ਦਾ ਵਿਚਾਰ ਹੋਰ ਮਕਬੂਲ ਹੋ ਰਿਹਾ ਹੈ ਸਭਨਾਂ ਜਮਹੂਰੀ ਸ਼ਕਤੀਆਂ ਨੂੰ ਚੰਦਰ ਸ਼ੇਖਰ ਦੀ ਰਿਹਾਈ ਲਈ ਅਵਾਜ਼ ਉਠਾਉਣੀ ਚਾਹੀਦੀ ਹੈ ਭੀਮ ਆਰਮੀ ਵੱਲੋਂ ਦਲਿਤਾਂ ਨੂੰ ਜਥੇਬੰਦ ਕਰਨ ਤੇ ਟਾਕਰਾ ਕਰਨ ਦੇ ਲਏ ਪੈਂਤੜੇ ਤੇ ਅਖ਼ਤਿਆਰ ਕੀਤੇ ਰਾਹ ਤੇ ਤਰੀਕਾਕਾਰ ਬਾਰੇ ਵਖਰੇਵਾਂ ਰੱਖਦੇ ਹਿੱਸਿਆਂ ਨੂੰ ਆਪਣੇ ਵਖਰੇਵੇਂ ਨੂੰ, ਸੰਘਰਸ਼ ਕਰਨ ਦੇ ਜਮਹੂਰੀ ਹੱਕ ਦੀ ਰਾਖੀ ਲਈ ਖੜ੍ਹਨ ਦੇ ਆੜੇ ਨਹੀਂ ਆਉਣ ਦੇਣਾ ਚਾਹੀਦਾ ਤੇ ਜਾਬਰ ਭਾਰਤੀ ਰਾਜ ਦੇ ਵਹਿਸ਼ੀ ਕਿਰਦਾਰ ਨੂੰ ਉਘਾੜਦਿਆਂ ਦਲਿਤਾਂ ਦੇ ਹੱਕ ਚ ਡਟਣਾ ਚਾਹੀਦਾ ਹੈ ਤੇ ਦਲਿਤਾਂ ਤੇ ਜਬਰ ਖਿਲਾਫ਼ ਇੱਕਜੁੱਟ ਵਿਰੋਧ ਉਭਾਰਨਾ ਚਾਹੀਦਾ ਹੈ ਸੰਵਿਧਾਨਕ ਹੱਕਾਂ ਤੋਂ ਅਗਾਂਹ ਆਪਣੀ ਜ਼ਿੰਦਗੀ ਚ ਤਬਦੀਲੀ ਲਈ ਤੇ ਹਿੰਸਾ ਦੇ ਟਾਕਰੇ ਲਈ ਸੰਘਰਸ਼ ਕਰਨ ਦੇ ਬੁਨਿਆਦੀ ਜਮਹੂਰੀ ਅਧਿਕਾਰ ਨੂੰ ਬੁਲੰਦ ਕਰਨਾ ਚਾਹੀਦਾ ਹੈ

ਦਲਿਤਾਂ ’ਤੇ ਹਮਲੇ ਖਿਲਾਫ਼ ਇੱਕਜੁੱਟ ਵਿਰੋਧ ਲਹਿਰ ਉਸਾਰਨ ਦੀ ਲੋੜ



ਦਲਿਤਾਂ ਤੇ ਹਮਲੇ ਖਿਲਾਫ਼ ਇੱਕਜੁੱਟ ਵਿਰੋਧ ਲਹਿਰ ਉਸਾਰਨ ਦੀ ਲੋੜ
ਭਾਜਪਾ ਤੇ ਸੰਘ ਲਾਣੇ ਦੀਆਂ ਦਲਿਤ ਵਿਰੋਧੀ ਅਖੌਤੀ ਉੱਚ ਜਾਤੀ ਲਾਮਬੰਦੀ ਮੁਹਿੰਮਾਂ ਦਾ ਦਲਿਤਾਂ ਤੇ ਜਮਹੂਰੀ ਹਿੱਸਿਆਂ ਵੱਲੋਂ ਜਚਵਾਂ ਜਵਾਬ ਦਿੱਤਾ ਜਾ ਰਿਹਾ ਹੈ 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਤੇ ਹੋਈ ਦਲਿਤ ਲਾਮਬੰਦੀ ਇਸ ਤਬਕੇ ਚ ਫੈਲ ਪਸਰ ਰਹੇ ਰੋਹ ਦਾ ਉਘੜਵਾਂ ਪ੍ਰਗਟਾਵਾ ਹੋ ਨਿਬੜੀ ਹੈ ਵੱਡੇ ਜਨਤਕ ਇਕੱਠ ਹੋਏ ਹਨ ਤੇ ਭਾਜਪਾ-ਸੰਘ ਲਾਣੇ ਦੀਆਂ ਫਾਸ਼ੀ ਲਾਮਬੰਦੀਆਂ ਮੂਹਰੇ ਭਿੜ ਕੇ ਹੋਏ ਹਨ ਭੇੜ ਚ ਆਏ ਹਿੰਦੂ ਫਿਰਕੂ ਜਥੇਬੰਦੀਆਂ ਤੇ ਭਾਜਪਾ ਕਾਰਕੁੰਨਾਂ ਦੀ ਪਿੱਠ ਤੇ ਕੇਂਦਰੀ ਤੇ ਰਾਜਾਂ ਵਿਚਲੀਆਂ ਭਾਜਪਾ ਹਕੂਮਤਾਂ ਡਟ ਕੇ ਖੜ੍ਹੀਆਂ ਹਨ ਇਸ ਦੌਰਾਨ ਪੁਲਿਸ ਤੇ ਭਾਜਪਾ ਕਾਰਕੁੰਨਾਂ ਦੀਆਂ ਗੋਲੀਆਂ ਦਾ ਨਿਸ਼ਾਨਾ 12 ਲੋਕ ਬਣੇ ਹਨ ਉਲਟੇ ਸਭਨਾਂ ਥਾਵਾਂ ਤੇ ਹੀ ਦਲਿਤਾਂ ਖਿਲਾਫ਼ ਕੇਸ ਦਰਜ ਕੀਤੇ ਗਏ ਹਨ ਭਾਜਪਾ ਹਕੂਮਤ ਦੇ ਇਸ ਜਾਬਰ ਰਵੱਈਏ ਨੇ ਦਲਿਤ ਰੋਹ ਨੂੰ ਅੱਡੀ ਲਾਈ ਹੈ ਤੇ ਰੋਸ ਲਹਿਰ ਦਾ ਪਸਾਰਾ ਜਾਰੀ ਹੈ ਮਗਰੋਂ ਫਗਵਾੜੇ ਚ ਜਨੂੰਨੀ ਹਿੰਦੂ ਗਰੋਹਾਂ ਵੱਲੋਂ ਦਲਿਤਾਂ ਖਿਲਾਫ਼ ਲਾਮਬੰਦੀ ਜਾਰੀ ਰੱਖਣ ਦਾ ਉਥੇ ਜ਼ੋਰਦਾਰ ਵਿਰੋਧ ਹੋਇਆ ਹੈ ਤੇ ਦਲਿਤਾਂ ਨੇ ਅਸਰਦਾਰ ਟਾਕਰੇ ਰਾਹੀਂ ਹਿੰਦੂ ਜਨੂੰਨੀ ਅਨਸਰਾਂ ਨੂੰ ਪਿੱਛੇ ਧੱਕਿਆ ਹੈ
ਅਖੌਤੀ ਉੱਚ ਜਾਤੀ ਲਾਮਬੰਦੀਆਂ ਦਾ ਪੱਤਾ ਖੇਡਣ ਤੁਰੀ ਭਾਜਪਾ ਨੂੰ ਬਾਜੀ ਪੁੱਠੀ ਪੈਂਦੀ ਜਾਪੀ ਹੈ ਬੀਤੇ ਸਾਲਾਂ ਚ ਅਖੌਤੀ ਉੱਚ ਜਾਤੀ ਵੋਟ ਬੈਂਕ ਦੇ ਨਾਲ ਨਾਲ ਅਖੌਤੀ ਨੀਵੀਆਂ ਜਾਤਾਂ ਤੇ ਪਛੜੇ ਸਮਾਜਿਕ ਹਿੱਸਿਆਂ ਚ ਵੋਟਾਂ ਭੁਗਤਾਉਣ ਦੇ ਭਾਜਪਾ ਦੇ ਦਾਅਪੇਚਾਂ ਨੂੰ ਗੰਭੀਰ ਹਰਜਾ ਪਹੁੰਚਦਾ ਲੱਗਿਆ ਹੈ ਤਾਂ ਆਪਣੇ ਹਮਲਵਾਰ ਰੁਖ਼ ਤੋਂ ਪੈਰ ਪਿੱਛੇ ਖਿੱਚਣੇ ਪਏ ਹਨ ਸੁਪਰੀਮ ਕੋਰਟ ਚ ਰੀਵਿਊ ਪਟੀਸ਼ਨ ਪਾਉਣ ਤੇ ਬਿਆਨਾਂ ਰਾਹੀਂ ਭਰੋਸੇ ਬੰਨ੍ਹਾਉਣ ਦੇ ਕਦਮ ਲੈਣੇ ਪਏ ਹਨ ਪਰ ਇਹ ਕਦਮ ਭਾਜਪਾ ਨੂੰ ਹੋਏ ਹਰਜੇ ਦੀ ਭਰਪਾਈ ਕਰਦੇ ਨਹੀਂ ਜਾਪਦੇ ਕਿਉਂਕਿ ਹਿੰਦੂ ਸ਼ਾਵਨਵਾਦੀ ਪੈਂਤੜੇ ਦੀ ਦਲਿਤ ਵਿਰੋਧੀ ਧਾਰ ਆਪਣੇ ਆਪ ਚ ਹੀ ਏਨੀ ਤਿੱਖੀ ਹੈ ਕਿ ਉਹ ਦਲਿਤਾਂ ਨੂੰ ਕਿਸੇ ਨਾ ਕਿਸੇ ਪਾਸਿਉਂ ਲੂਹ ਸੁੱਟਣ ਲਈ ਕਾਫੀ ਹੈ ਦਲਿਤਾਂ ਤੇ ਜਬਰ ਨੂੰ ਅੱਡੀ ਲਾਉਣ ਦਾ ਵਰਤਾਰਾ ਭਾਜਪਾ ਦੀ ਸਿਆਸਤ ਦੇ ਪੈਂਤੜੇ ਚ ਹੀ ਸਮੋਇਆ ਹੋਇਆ ਹੈ ਤੇ ਬੀਤੇ ਚਾਰ ਸਾਲਾਂ ਦੌਰਾਨ ਇਹੀ ਹੁੰਦਾ ਆ ਰਿਹਾ ਹੈ
ਇਹਨਾਂ ਸਾਰੇ ਸਾਲਾਂ ਦੌਰਾਨ ਦਲਿਤਾਂ ਦੇ ਵੱਖ-ਵੱਖ ਮੌਕੇ ਉੱਠੇ ਉਭਾਰਾਂ ਨੇ ਮੁਲਕ ਦੀ ਸਿਆਸਤਚ ਭਾਰੀ ਹਲਚਲਾਂ ਪੈਦਾ ਕੀਤੀਆਂ ਹਨ ਤੇ ਜਥੇਬੰਦ ਤਬਕੇ ਵਜੋਂ ਹੇਠਲੀ ਉਤੇ ਕਰ ਸਕਣ ਦੀ ਇਸਦੀ ਸਮਰੱਥਾ ਦੇ ਝਲਕਾਰੇ ਪ੍ਰਗਟ ਕੀਤੇ ਹਨ ਮੌਜੂਦਾ ਰੋਸ ਉਭਾਰ ਦੌਰਾਨ ਵੀ ਤੇ ਬੀਤੇ ਦੋ ਤਿੰਨ ਸਾਲਾਂ ਦੌਰਾਨ ਹੋ ਰਹੀਆਂ ਦਲਿਤ ਲਾਮਬੰਦੀਆਂ ਦਾ ਉੱਘੜਵਾਂ ਵਰਤਾਰਾ ਦਲਿਤ ਹਿੱਸਿਆਂ ਦੀ ਰਵਾਇਤੀ ਦਲਿਤ ਸਿਆਸਤ ਵਾਲੀਆਂ ਵੋਟ ਪਾਰਟੀਆਂ ਤੋਂ ਵਧ ਰਹੀ ਬੇ-ਮੁਖਤਾ ਹੈ 2016 ਚ ਗੁਜਰਾਤ ਦੇ ਊਨਾ ਖੇਤਰ ਚ ਉੱਠੇ ਦਲਿਤ ਅੰਦੋਲਨ ਦੌਰਾਨ ਵੀ ਅਤੇ ਪਿਛਲੇ ਵਰ੍ਹੇ ਯੂ.ਪੀ. ਦੇ ਸਹਾਰਨਪੁਰ ਖੇਤਰ ਚ ਉੱਭਰੀ ਦਲਿਤ ਜਥੇਬੰਦੀ ਭੀਮ ਆਰਮੀ ਦਾ ਉਭਾਰ ਇਸਦੀਆਂ ਉੱਘੜਵੀਆਂ ਉਦਾਹਰਨਾਂ ਹਨ ਏਸੇ ਤਰ੍ਹਾਂ ਮੌਜੂਦਾ ਬੰਦ ਦੇ ਐਕਸ਼ਨ ਦੌਰਾਨ ਇਹ ਅਲਹਿਦਗੀ ਹੋਰ ਵੀ ਜ਼ੋਰਦਾਰ ਢੰਗ ਨਾਲ ਪ੍ਰਗਟ ਹੋਈ ਹੈ ਪੰਜਾਬ ਚ ਇਸ ਬੰਦ ਦੌਰਾਨ ਵੱਡੇ ਜਨਤਕ ਇਕੱਠ ਹੋਏ ਹਨ ਪਰ ਇਹਨਾਂ ਚ ਬਹੁਤੀਆਂ ਥਾਵਾਂ ਤੇ ਅਗਵਾਈ ਰਵਾਇਤੀ ਦਲਿਤ ਸਿਆਸਤ ਵਾਲੀਆਂ ਪਾਰਟੀਆਂ ਦੇ ਹੱਥ ਨਹੀਂ ਸੀ ਸਗੋਂ ਇਹਨਾਂ ਇਕੱਠਾਂ ਚ ਨੌਜਵਾਨ ਹਿੱਸੇ ਮੋਹਰੀ ਸਨ ਇਹਨਾਂ ਵੱਲੋਂ ਐਲਾਨ ਹੋਏ ਹਨ ਕਿ ਕੋਈ ਸਿਆਸੀ ਲੀਡਰ ਇੱਥੇ ਨਹੀਂ ਬੋਲ ਸਕਦਾ ਰਵਾਇਤੀ ਪਾਰਟੀਆਂ ਦੇ ਵੋਟ ਸਿਆਸਤਦਾਨਾਂ ਨੂੰ ਜਨਤਾ ਵੱਲੋਂ ਇਹਨਾਂ ਇਕੱਠਾਂ ਦੀ ਅਗਵਾਈ ਤੋਂ ਵਰਜਦੇ ਦੇਖਿਆ ਗਿਆ ਹੈ ਇਹ ਵਰਤਾਰਾ ਏਨਾ ਉੱਭਰਵਾਂ ਹੈ ਕਿ ਹੁਣ ਹਾਕਮ ਜਮਾਤੀ ਸਿਆਸੀ ਸ਼ਕਤੀਆਂ ਏਥੇ ਵੀ ਗੈਰ-ਪਾਰਟੀ ਪਲੇਟਫਾਰਮਾਂ ਰਾਹੀਂ ਦਾਖਲ ਹੋਣ ਦੇ ਯਤਨ ਕਰ ਰਹੀਆਂ ਹਨ ਦਲਿਤ ਹਿੱਸਿਆਂ ਚ ਰਵਾਇਤੀ ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਦਲਿਤਾਂ ਨੂੰ ਸਹੀ ਲੀਹਾਂ ਤੇ ਜਥੇਬੰਦ ਕਰਨ ਪੱਖੋਂ ਮੁਕਾਬਲਤਨ ਵਧੇਰੇ ਗੁੰਜਾਇਸ਼ ਦੇ ਰਹੀ ਹੈ ਦਲਿਤਾਂ ਚ ਖਰੀਆਂ ਲੀਡਰਸ਼ਿਪਾਂ ਦੀ ਤੇਜ਼ ਹੋਈ ਤਲਾਸ਼ ਹੀ ਗੁਜਰਾਤ ਚ ਜਿਗਨੇਸ਼ ਮੇਵਾਨੀ ਤੇ ਯੂ.ਪੀ.ਚ ਚੰਦਰਸ਼ੇਖਰ ਵਰਗੇ ਨੌਜਵਾਨਾਂ ਨੂੰ ਦਿਨਾਂ ਚ ਹੀ ਲੀਡਰਾਂ ਵਜੋਂ ਸਥਾਪਿਤ ਕਰ ਰਹੀ ਹੈ ਇਨਕਲਾਬੀ ਜਮਹੂਰੀ ਸ਼ਕਤੀਆਂ ਨੂੰ ਮੌਜੂਦਾ ਸਮੇਂ ਹਾਲਤ ਚ ਮੌਜੂਦ ਇਸ ਪੱਖ ਨੂੰ ਵਿਸ਼ੇਸ਼ ਮਹੱਤਵ ਦੇਣਾ ਚਾਹੀਦਾ ਹੈ ਤੇ ਦਲਿਤ ਜਨ ਸਮੂਹਾਂ ਨੂੰ ਜਥੇਬੰਦੀ ਕਰਨ ਦੇ ਆਪਣੇ ਯਤਨਾਂ ਨੂੰ ਵਧਾਉਣਾ ਚਾਹੀਦਾ ਹੈ
ਅੱਜ ਪਹਿਲ ਪ੍ਰਿਥਮੇ ਜਮਹੂਰੀ ਸ਼ਕਤੀਆਂ ਦਾ ਕਾਰਜ ਇਹ ਬਣਦਾ ਹੈ ਕਿ ਉਹ ਦਲਿਤ ਰੋਹ ਨੂੰ ਜਮਹੂਰੀ ਪੈਂਤੜੇ ਤੋਂ ਜਥੇਬੰਦ ਕਰਨ ਲਈ ਯਤਨ ਜਟਾਉਣ ਤੇ ਭਾਜਪਾ ਦੇ ਇਹਨਾਂ ਹਮਲਾਵਰ ਕਦਮਾਂ ਖਿਲਾਫ਼ ਜ਼ੋਰ ਨਾਲ ਡਟਣਾ, ਦਲਿਤਾਂ ਚ ਉੱਭਰ ਰਹੀ ਟਾਕਰੇ ਦੀ ਭਾਵਨਾ ਨੂੰ ਹੋਰ ਉਭਾਰਨਾ, ਇਸ ਦਾ ਲੋਕਾਂ ਦੀ ਜਮਹੂਰੀ ਲਹਿਰ ਨਾਲ ਕੜੀ ਜੋੜ ਕਰਨਾ ਤੇ ਸਭਨਾਂ ਜਮਹੂਰੀ ਸ਼ਕਤੀਆਂ ਨੂੰ ਹਮਲੇ ਖਿਲਾਫ਼ ਇੱਕਜੁਟ ਕਰਨਾ ਇਨਕਲਾਬੀ ਸ਼ਕਤੀਆਂ ਦਾ ਫੌਰੀ ਕਾਰਜ ਹੈ ਇਸ ਹਮਲੇ ਚ ਰਿਜ਼ਰਵੇਸ਼ਨ ਵਿਰੋਧੀ ਮੁਹਿੰਮਾਂ ਦਾ ਪੱਖ ਵੀ ਸ਼ਾਮਲ ਹੋਣ ਕਾਰਨ, ਜਾਤ ਪਾਤੀ ਤੁਅੱਸਬਾਂ ਦੀ ਵਰਤੋਂ ਕਰਨ ਦੀ ਹਾਕਮ ਜਮਾਤੀ ਸ਼ਕਤੀਆਂ ਦੀ ਸਮਰੱਥਾ ਵਧ ਜਾਂਦੀ ਹੈ ਜੋ ਜਮਾਤੀ ਏਕਤਾ ਚ ਪਾਟਕ ਪਾਉਣ ਦਾ ਸਾਧਨ ਬਣਦੀ ਹੈ ਇਸ ਲਈ ਸਹੀ ਜਮਹੂਰੀ ਪੈਂਤੜੇ ਤੋਂ ਟਾਕਰੇ ਦੇ ਵਿਚਾਰ ਦਾ ਸੰਚਾਰ ਕਰਨ ਦਾ ਹੋਰ ਵੀ ਮਹੱਤਵ ਬਣ ਜਾਂਦਾ ਹੈ ਇਸੇ ਪੱਖੋਂ ਪੰਜਾਬ ਚ ਹੋ ਰਿਹਾ ਦਲਿਤਾਂ ਤੇ ਜਬਰ ਖਿਲਾਫ਼ ਲੋਕ ਏਕਤਾ ਮਾਰਚ ਇੱਕ ਚੰਗਾ ਕਦਮ ਹੈ ਜੋ ਜਮਹੂਰੀ ਪੈਂਤੜੇ ਤੋਂ ਵਿਸ਼ਾਲ ਏਕਤਾ ਉਸਾਰਨ ਦਾ ਹੋਕਾ ਦੇਣ ਲਈ ਚੁੱਕਿਆ ਗਿਆ ਹੈ ਇਸ ਕਮੇਟੀ ਵੱਲੋਂ ਜਾਰੀ ਬਿਆਨ, ਪੋਸਟਰ ਤੇ ਹੱਥ ਪਰਚੇ ਦੀ ਸਮੱਗਰੀ ਚ ਪਤਾ ਲਗਦਾ ਹੈ ਕਿ ਜਿੱਥੇ ਇਸ ਵੱਲੋਂ ਇੱਕ ਪਾਸੇ ਦਲਿਤਾਂ ਤੇ ਜਾਬਰ ਹੱਲੇ ਖਿਲਾਫ਼ ਡਟਣ ਦਾ ਪੈਂਤੜਾ ਲਿਆ ਗਿਆ ਹੈ ਉਸੇ ਦੇ ਨਾਲ ਹੀ ਕਿਰਤੀ ਲੋਕਾਂ ਚ ਜਾਤਪਾਤੀ ਪਾਟਕ ਪਾਉਣ ਦੀਆਂ ਹਾਕਮ ਜਮਾਤੀ ਚਾਲਾਂ ਨੂੰ ਪਛਾੜਨ ਦਾ ਸੱਦਾ ਦਿੱਤਾ ਗਿਆ ਹੈ ਵੱਖ-ਵੱਖ ਜਮਹੂਰੀ ਤੇ ਸਾਹਿਤਕ ਹਿੱਸਿਆਂ ਵੱਲੋਂ ਇਸ ਪਹਿਲਕਦਮੀ ਦਾ ਅੰਗ ਬਣਨਾ ਮਹੱਤਵਪੂਰਨ ਹੈ ਵੱਧ ਤੋਂ ਵੱਧ ਜਮਹੂਰੀ ਹਿੱਸਿਆਂ ਨੂੰ ਅਜਿਹੀ ਵਿਰੋਧ ਲਹਿਰ ਉਸਾਰਨ ਲਈ ਅੱਗੇ ਆਉਣਾ ਚਾਹੀਦਾ ਹੈ ਦਲਿਤਾਂ ਖਿਲਾਫ਼ ਹਮਲੇ ਦੇ ਵਿਰੋਧ ਨੂੰ ਮੁਸਲਮਾਨ ਧਾਰਮਿਕ ਘੱਟ ਗਿਣਤੀਆਂ ਤੇ ਔਰਤਾਂ ਸਮੇਤ ਸਭਨਾਂ ਦਬਾਏ ਹੋਏ ਸਮਾਜਿਕ ਹਿੱਸਿਆਂ ਦੀ ਇੱਕਜੁੱਟ ਵਿਰੋਧ ਲਹਿਰ ਵਜੋਂ ਉਸਾਰਨ ਦੇ ਯਤਨ ਕਰਨੇ ਚਾਹੀਦੇ ਹਨ
ਮੁਕਾਬਲਤਨ ਵਧੇਰੇ ਚੇਤਨ ਤੇ ਸਰਗਰਮ ਦਲਿਤ ਕਾਰਕੁੰਨਾਂ ਤੇ ਬੁੱਧੀਜੀਵੀਆਂ ਦੀ ਦਲਿਤ ਮੁਕਤੀ ਦੇ ਸਹੀ ਸੰਕਲਪ ਲਈ ਤਲਾਸ਼ ਤੇਜ਼ ਹੋ ਰਹੀ ਹੈ ਆਮ ਦਲਿਤ ਜਨਤਾ ਵੀ ਖਰੀਆਂ ਤੇ ਜੁਝਾਰੂ ਲੀਡਰਸ਼ਿਪਾਂ ਤੇ ਮੁਕਤੀ ਦੇ ਖਰੇ ਪ੍ਰੋਗਰਾਮ ਦੀ ਤਲਾਸ਼ ਚ ਹੈ ਇਹ ਹਾਲਤ ਕਮਿ: ਇਨਕਲਾਬੀ ਸ਼ਕਤੀਆਂ ਲਈ ਵੀ ਦਲਿਤ ਸ਼ਕਤੀ ਦਾ ਸਹੀ ਸੰਕਲਪ ਉਭਾਰਨ ਲਈ ਵਧੇਰੇ ਸਾਜਗਰ ਹੈ ਤੇ ਇਸ ਮੌਕੇ ਦੀ ਢੁੱਕਵੀਂ ਵਰਤੋਂ ਕਰਨੀ ਚਾਹੀਦੀ ਹੈ ਜਾਤਪਾਤੀ ਦਾਬੇ ਤੇ ਵਿਤਕਰਿਆਂ ਨੂੰ ਜਮਾਤੀ ਦਾਬੇ ਦੇ ਵਿਸ਼ੇਸ਼ ਅੰਗ ਵਜੋਂ ਉਭਾਰਨਾ ਤੇ ਇਸਦੇ ਖਾਤਮੇ ਦਾ ਜਮਾਤੀ ਦਾਬਿਆਂ ਦੇ ਖਾਤਮੇ ਨਾਲ ਸਬੰਧ ਉਜਾਗਰ ਕਰਨਾ ਚਾਹੀਦਾ ਹੈ ਨਵ ਜਮਹੂਰੀ ਇਨਕਲਾਬ ਰਾਹੀਂ ਜਾਤ ਪਾਤੀ ਦਾਬੇ ਦਾ ਵਿਤਕਰਾ ਸਮੇਤ ਹਰ ਤਰ੍ਹਾਂ ਦੇ ਸਮਾਜਿਕ ਦਾਬਿਆਂ ਦਾ ਖਾਤਮਾ ਕਰਨ ਦਾ ਪ੍ਰੋਗਰਾਮ ਉਭਾਰਨਾ ਤੇ ਪ੍ਰਚਾਰਨਾ ਚਾਹੀਦਾ ਹੈ ਜ਼ਰੱਈ ਇਨਕਲਾਬ ਦੀ ਲੋੜ ਨੂੰ ਉਭਾਰਨਾ ਚਾਹੀਦਾ ਹੈ ਦੋਹੇਂ ਪੈਂਤੜਿਆਂ ਤੋਂ ਹੋਣ ਵਾਲੀਆਂ ਸਰਗਰਮੀਆਂ ਇੱਕ ਦੂਜੇ ਦੀਆਂ ਪੂਰਕ ਬਣਦੀਆਂ ਹਨ ਤੇ ਇਹਨਾਂ ਨੂੰ ਇਉਂ ਹੀ ਚਲਾਇਆ ਜਾਣਾ ਚਾਹੀਦਾ ਹੈ