Thursday, June 10, 2021

 

ਨੌਜਵਾਨ ਬਨਾਮ ਕਿਸਾਨ ਲੀਡਰਸ਼ਿਪ ਦਾ ਝੂਠਾ ਬਿਰਤਾਂਤ

 

                ਕੱਲ ਸਿੰਧੂ ਬਾਰਡਰ ਤੋਂ ਕਿਸਾਨ ਆਗੂਆਂ ਦੇ ਬਿਆਨ ਆਏ ਨੇ  ਉਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ ਇਹ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ  ਕਿ ਕਿਸਾਨ ਲੀਡਰਾਂ ਤੇ ਨੌਜਵਾਨਾਂ ਦਰਮਿਆਨ  ਕੋਈ ਵੱਡਾ ਟਕਰਾਅ ਬਣਿਆ ਹੋਇਆ ਹੈ ਤੇ  ਇਹ ਗਲਤ ਪ੍ਰਭਾਵ ਪੈਦਾ ਕਰਕੇ ਇਹਨੂੰ ਕੇਂਦਰ ਸਰਕਾਰ ਕਿਸਾਨ ਅੰਦੋਲਨ ਦੇ ਖ਼ਿਲਾਫ਼  ਵਰਤਣਾ ਚਾਹੁੰਦੀ ਹੈ।  ਮੇਰੇ ਕੋਲ ਵੀ ਇਸ ਮੁੱਦੇ ਬਾਰੇ ਨੌਜਵਾਨ ਕੀ ਚਾਹੁੰਦੇ ਨੇ ਕਿਸਾਨ ਲਿਡਰਸ਼ਿਪ ਕੀ ਚਾਹੁੰਦੀ ਹੈ, ਪਾਠਕਾਂ ਦੇ ਸਰੋਕਾਰ ਤੇ ਸੁਆਲ ਪਹੁੰਚ ਰਹੇ ਨੇ।  ਸੋ ਇਹਦੇ ਬਾਰੇ ਕੁੱਝ ਗੱਲ ਕਰਨ ਦੀ ਲੋੜ ਹੈ।  ਮੈਂ ਕਿਸਾਨ ਆਗੂਆਂ ਦੀ ਇਸ ਗੱਲ ਨਾਲ  ਸਹਿਮਤ ਹਾਂ ਕਿ ਮਸਲੇ ਨੂੰ  ਜਿਹੜਾ ਇਉਂ ਪੇਸ਼ ਕੀਤਾ ਜਾ ਰਿਹਾ ਹੈ  ਇਹ ਕਿ ਕਿਸਾਨਾਂ ਦੀ ਲੀਡਰਸ਼ਿਪ  ਤੇ ਨੌਜਵਾਨਾਂ ਦਰਮਿਆਨ ਕੋਈ ਟਕਰਾਅ ਪੈਦਾ  ਹੋ ਗਿਆ,  ਇਹ ਇੱਕ ਝੂਠਾ ਬਿਰਤਾਂਤ ਹੈ।  ਫਾਲਸ ਨੈਰੇਟਿਵ ਹੈ।  ਇਸ ਘੋਲ ਦੇ ਮਾਮਲੇ   ਦੋ ਝੂਠੇ ਬਿਰਤਾਂਤ ਦੋ ਫਾਲਜ਼ ਨੈਰੇਟਿਵ ਚੱਲ ਰਹੇ ਨੇ  ਦੂਜੇ ਬਾਰੇ ਮੈਂ ਥੋੜਾ ਬਾਅਦ ਵਿੱਚ ਗੱਲ ਕਰਾਂਗਾ।  ਜਿਹੜਾ ਇਹ ਬਿਰਤਾਂਤ  ਹੈ ਕਿ ਟਕਰਾਅ ਨੌਜਵਾਨਾਂ ਅਤੇ ਬਜ਼ੁਰਗ ਲੀਡਰਸ਼ਿਪ ਦਰਮਿਆਨ ਜਾਂ ਕਿਸਾਨਾਂ ਨਾਲ ਹੈ,  ਪਹਿਲੀ ਤਾਂ ਇਹ ਗੱਲ ਇਹਨੂੰ ਰੱਦ ਕਰਦੀ ਹੈ ਕਿ  ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ  ਨੌਜਵਾਨਾਂ ਦੀ ਬਹੁਤ ਵੱਡੀ ਗਿਣਤੀ  ਕਿਸਾਨ ਸੰਘਰਸ਼ ਲਈ ਲਾਮਬੰਦ ਹੋਈ ਹੈ ਤੇ ਉਹ ਅੱਜ ਹੀ ਨਹੀਂ ਹੋਈ ਬਲਕਿ  ਅਲੱਗ ਅਲੱਗ ਥਾਵਾਂ ਤੇ ਖਾਸ ਕਰਕੇ ਪੰਜਾਬ ਵਿੱਚ , ਜਿੱਥੇ ਨੌਜਵਾਨ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਲੜੇ ਨੇ,  ਸ਼ਹੀਦ ਹੋਣ ਵਾਲਿਆਂ ਵਿਚ ਨੌਜਵਾਨ ਨੇ,  ਡਾਂਗਾਂ ਖਾਣ ਵਾਲਿਆਂ ਵਿਚ ਨੌਜਵਾਨ ਨੇ,  ਜੇਲਾਂ ਜਾਣ ਵਾਲਿਆਂ ਵਿਚ ਨੌਜਵਾਨ ਨੇ  ਤੇ ਉਹ ਨੌਜਵਾਨ ਜਥੇਬੰਦੀਆਂ ਦੇ ਝੰਡੇ ਹੇਠ ਇਕਮੁੱਠ ਨੇ  ਇਸ ਸੰਘਰਸ਼ ਨੇ ਬਹੁਤ ਵੱਡੀ ਪੱਧਰ ਤੇ  ਕਿਸਾਨਾਂ ਦੇ ਨਵੇਂ ਤੋਂ ਨਵੇਂ ਹਿੱਸਿਆਂ ਨੂੰ  ਆਪਮੁਹਾਰੇ ਤੌਰ ਤੇ ਹੀ ਸੰਘਰਸ਼ ਦੇ ਘੇਰੇ ਵਿੱਚ ਲਿਆਂਦਾ ਹੈ।  ਨਵੇਂ ਨੌਜਵਾਨ ਹਿੱਸੇ ਵੀ ਸੰਘਰਸ਼ ਦੇ ਘੇਰੇ ਵਿੱਚ ਆਏ ਨੇ,  ਉਹ ਉਤਸ਼ਾਹੀ ਹਿੱਸੇ ਨੇ  ਉਹ ਲੀਡਰਸ਼ਿਪ ਦੇ ਸੱਦੇ ਨੂੰ ਹੁੰਗਾਰਾ ਵੀ ਦਿੰਦੇ ਨੇ । ਕਿਤੇ ਕਿਤੇ ਤਜਰਬੇ ਦੇ ਫ਼ਰਕ ਹੋਣ ਕਰਕੇ  ਕੋਈ ਛੋਟੀਆਂ ਮੋਟੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ।  ਉਹ ਸਮੱਸਿਆਵਾਂ ਛੋਟੀਆਂ ਨੇ  ਲੀਡਰਸ਼ਿਪ ਤੇ ਜਿਹੜੇ ਉਨਾਂ ਦੇ ਫਾਲੋਅਰ ਨੇ  ਉਨਾਂ ਦੇ ਆਪਸੀ ਵਿਚਾਰ ਵਟਾਂਦਰੇ ਰਾਹੀਂ  ਹੱਲ ਹੋਣ ਯੋਗ ਨੇ ਸਿੱਖਣਯੋਗ ਸਮਝਣਯੋਗ ਨੇ  ਸੋ ਉਹ ਮਸਲਾ ਨੌਜਵਾਨਾਂ ਤੇ ਕਿਸਾਨਂ ਦੀ ਲੀਡਰਸ਼ਿਪ ਦਰਮਿਆਨ ਅਸਲ ਵਿੱਚ ਕੋਈ ਵੱਡਾ ਮਸਲਾ ਨਹੀਂ ਹੈ ਇਹ ਵੀ ਕੋਈ ਵੱਡਾ ਮਸਲਾ ਨਹੀਂ ਹੈ ਕਿ ਕੁਝ ਨੌਜਵਾਨ ਕਿਸੇ ਥਾਂ ਤੇ ਕਹਿੰਦੇ ਨੇ ਕਿ ਇੱਥੇ ਤਾਂ ਨਾਕੇ ਤੋੜ ਦੇਣੇ ਚਾਹੀਦੇ ਨੇ ਪਰ ਲੀਡਰਸ਼ਿਪ ਕਹਿੰਦੀ ਸਾਡਾ ਤਜਰਬਾ ਠਹਿਰੋ  ਏਦਾਂ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ।  ਇਹ ਮਸਲੇ ਵੀ ਛੋਟੇ ਮਸਲੇ ਨੇ  ਇਨਾਂ ਨਾਲ ਪੈਦਾ ਹੋਣ ਵਾਲੇ ਗਿਲੇ ਸ਼ਿਕਵੇ, ਛੋਟੇ ਮੋਟੇ ਰੋਸੇ ਵੀ, ਛੋਟੇ ਮਸਲੇ ਨੇ  ਇਹ ਆਪਸ ਵਿਚ ਦੇ ਮਸਲੇ ਨੇ  ਪਰ ਮਸਲਾ ਗੁੰਝਲਦਾਰ ਉਦੋਂ ਬਣਦਾ ਹੈ  ਜਦੋਂ ਉਹ ਸ਼ਕਤੀਆਂ ਜਿਨਾਂ ਦਾ ਕਿਸਾਨਾਂ ਦੇ ਮੁੱਦੇ ਨਾਲ ਕੋਈ ਤੁਅੱਲਕ ਨਹੀਂ,  ਕਿਸਾਨ ਅੰਦੋਲਨ ਦੀਆਂ ਅਸਲ ਸਮੱਸਿਆਵਾਂ ਨਾਲ ਕੋਈ ਤੁਅੱਲਕ ਨਹੀਂ,  ਉਹ ਨੌਜਵਾਨਾਂ ਦੇ ਨਾਂ ਤੇ  ਕਿਸਾਨਾਂ ਦੇ ਅੰਦੋਲਨ ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਕਰਦੀਆਂ ਨੇ।  ਕਿਸੇ ਨੂੰ ਜਦੋਂ ਅਸੀਂ ਕਹਿਨੇ ਆਂ ਕਿਸਾਨ  ਲੀਡਰਸ਼ਿਪ ਨਾਲ  ਕੋਈ ਭੇੜ ਵਿੱਚ ਆ ਰਿਹਾ ਹੈ ਕੀ ਉਹ ਨੌਜਵਾਨਾਂ ਕਰਕੇ ਭੇਡ ਵਿੱਚ ਆ ਰਿਹਾ ਹੈ,  ਨੌਜਵਾਨਾਂ ਦੇ ਹਿੱਤਾਂ ਕਰਕੇ ਭੇੜ ਵਿੱਚ ਆ ਰਿਹਾ ਹੈ, 

ਕੋਈ ਇਹ ਸਵਾਲ ਉਠਾਵੇ ਕਿ ਨੌਜਵਾਨਾਂ ਦੀ ਬੇਰੁਜਗਾਰੀ ਦਾ ਮਸਲਾ ਵੀ ਵਿੱਚ ਹੋਣਾ ਚਾਹੀਦੈ, ਕਿਸਾਨ ਅੰਦੋਲਨ ਦੇ  ਇਹ ਗੱਲ ਸਮਝ ਆਊ ਕਿ ਇਹ ਨੌਜਵਾਨਾਂ ਦੇ ਹਿੱਤਾਂ ਕਰਕੇ ਕਹੀ ਜਾ ਰਹੀ ਗੱਲ ਹੈ  ਪੰਜਾਬ ਦੇ ਨੌਜਵਾਨਾਂ ਦੀ ਕੋਈ ਵੱਖਰੀ ਫਲਾਣੀ ਮੰਗ ਹੈ,  ਕਿਸਾਨਾਂ ਤੋਂ ਅੱਡ ਉਹਦੇ ਵੱਲ ਵੀ ਧਿਆਨ ਦਿਓ  ਇਹ ਗੱਲ ਵੀ ਸਮਝ ਆਊਗੀ।  ਨਹੀਂ ਤਾਂ ਕਿਸਾਨ ਜਿਹਡਾ  ਉਹ ਭਾਵੇਂ ਬਜ਼ੁਰਗ ਹੈ, ਭਾਵੇਂ ਨੌਜਵਾਨ ਹੈ,  ਭਾਵੇਂ ਔਰਤ ਹੈ, ਭਾਵੇਂ ਮਰਦ ਐ  ਕਿਸਾਨ ਦੀ ਤਾਂ ਮੰਗ ਇਹੀ ਹੈ ਕਿ ਤਿੰਨ ਖੇਤੀ ਕਾਨੂੰਨ  ਰੱਦ ਹੋਣ,  ਬਿਜਲੀ ਕਾਨੂੰਨ ਰੱਦ ਹੋਵੇ, ਪਰਾਲੀ ਵਾਲਾ ਕਾਨੂੰਨ ਰੱਦ ਹੋਵੇ  ਐੱਮਐੱਸਪੀ ਮਿਲੇ ਪੀ ਡੀ ਐਸ ਲਾਗੂ ਹੋਵੇ।ਕਿਸਾਨਾਂ ਦੀ ਉਮਰ ਨਾਲ ਤੁਅੱਲਕ ਨਹੀਂ ਇਨਾਂ ਮੰਗਾਂ ਦਾ  ਹੋਰ ਨਾਲ ਕੋਈ ਸਬੰਧ ਹੀ ਨਹੀਂ ਹੈ ਕਿ ਨੌਜਵਾਨਾਂ ਦਾ ਤੇ ਵੱਡਿਆਂ ਦਾ  ਰੌਲਾ ਕੀ ਹੈ ਕੋਈ ਰੌਲਾ ਨਹੀਂ ਹੈ।  ਇਸ ਕਰਕੇ ਜਦੋ ਕਿਹਾ ਜਾਂਦਾ ਹੈ ਕਿ ਨੌਜਵਾਨ  ਦੀ ਗੱਲ ਸੁਣੋ,  ਜਾਂ ਤਾਂ ਨੌਜਵਾਨਾਂ ਦੀ ਸਪੈਸ਼ਲ ਗੱਲ ਦੱਸੇ  ਕਿ ਫਲਾਨੀ ਮੰਗ ਫਲਾਨਾ ਮਸਲਾ ਐਂਟਰ ਹੋਵੇ ਘੋਲ ਵਿੱਚ,  ਇਹੋ ਜਿਹੀ ਗੱਲ ਨਹੀਂ ਜਦੋਂ ਕੋਈ ਕਹਿੰਦਾ  ਨੌਜਵਾਨਾਂ ਦੀ ਗੱਲ ਸੁਣੋ, ਨਾਅਰਾ ਉਹ  ਲਾਉਂਦਾ ਹੈ ਕਿ ਕਿਸੇ ਇੱਕ ਧਰਮ ਦਾ ਰਾਜ ਹੋਵੇ ,  ਨਾਅਰਾ ਉਹ ਲਾਉਣਾ ਚਾਹੁੰਦਾ ਹੈ ਕਿ ਬਦਲਵਾਂ ਇੱਥੇ ਅਸੀਂ  ਆਪਣਾ ਰਾਜ ਕਿਵੇਂ ਕਾਇਮ ਕਰਨਾ ਹੈ,  ਨਾਅਰਾ ਲਾਉਣਾ ਚਾਹੁੰਦਾ ਹੈ ਕਿ ਸਿੱਖਾਂ ਨੇ ਦਿੱਲੀ ਜਿੱਤਣੀ ਹੈ । ਇਹ ਗੱਲ ਸਿੱਖ ਤਾਂ ਕਹਿੰਦੇ ਨਹੀਂ  ਜਿਹੜੇ ਕਹਿੰਦੇ ਨੇ, ਐਵੇਂ ਨੁਮਾਇੰਦੇ ਬਣਦੇ ਨੇ ਸਿੱਖਾਂ ਦੇ,  ਪੰਜਾਬ ਦੇ ਸਿੱਖਾਂ ਨੇ ਕੋਈ ਨਾਅਰਾ ਨਹੀਂ ਦਿੱਤਾ ਹੋਇਆ ਕਿ ਕੋਈ  ਦਿੱਲੀ ਜਿੱਤਣੀ ਹੈ ਉਹ ਤਾਂ ਕਹਿੰਦੇ ਸਾਨੂੰ ਤਾਂ ਫ਼ਸਲਾਂ ਦੇ ਭਾਅ ਚਾਹੀਦੇ ਨੇ,  ਸਾਨੂੰ ਇਹ ਐੱਮਐੱਸਪੀ ਚਾਹੀਦੀ ਹੈ  ਸਾਡੇ ਤੇ ਆ ਕਾਨੂੰਨ ਨਹੀਂ ਲਾਗੂ ਹੋਣੇ ਚਾਹੀਦੇ। ਨਾ ਸਿੱਖ ਨੂੰ ਸਿੱਖ ਰਾਜ ਨਾਲ, ਨਾ ਹਿੰਦੂ ਨੂੰ ਹਿੰਦੂ ਰਾਜ ਨਾਲ ਕੋਈ ਚੱਕਰ ਐ । ਸਭਨਾਂ ਦੇ ਮਸਲੇ ਰੋਟੀ ਦੇ, ਰੁਜਗਾਰ ਦੇ ਮਸਲੇ ਨੇ,  ਜਿਨਾਂ ਵਾਸਤੇ ਉਹ ਲੜ ਰਹੇ ਨੇ । ਇਸ ਕਰਕੇ ਇਹ  ਏਜੰਡੇ ਨੇ ਜਿਹੜੇ ਇਹ ਬਾਹਰਲੇ ਏਜੰਡੇ ਨੇ, ਯਾਨੀ ਕਿ ਇਹ ਗੱਲ ਸਮਝਣ ਦੀ ਲੋੜ ਹੈ  ਬਈ ਨੌਜਵਾਨਾਂ ਦੀ ਗੱਲ ਨਹੀਂ ਨੌਜਵਾਨਾਂ ਦੇ ਮੋਢੇ ਤੇ ਧਰ ਕੇ  ਇਹੋ ਜਿਹੇ ਨਾਅਰੇ ਘਸੋੜਣ ਦੀ ਕੋਸਸ਼ਿ ਹੈ ਕਿਸਾਨ ਅੰਦੋਲਨ ਦੇ ਵਿਚ,  ਬਈ ਅੰਦੋਲਨ ਦੇ ਵਿੱਚ ਫੁੱਟ ਪਵੇ,  ਸਿੱਖ ਹਿੰਦੂ ਦੇ ਆਧਾਰ ਤੇ  ਹੋਰ ਵਖਰੇਵਿਆਂ ਦੇ ਆਧਾਰ ਤੇ  ਕਿਸਾਨ ਅੰਦੋਲਨ ਵੰਡਿਆ ਜਾਵੇ,ਤੇ  ਕਿਸਾਨ ਅੰਦੋਲਨ ਬਿਖਰ ਜਾਵੇ।  ਇਹ ਗੱਲ ਪਹਿਲਾਂ ਵੀ ਮੈਂ ਆਪਣੀਆਂ ਪਹਿਲੀਆਂ ਗੱਲਾਂ ਚ ਕੀਤੀ ਐ ਕਿਸ਼ੰਭੂ ਬਾਰਡਰ ਤੋਂ ਐਲਾਨ ਹੁੰਦੇ ਰਹਿ ਨੇ ਐੱਮਐੱਸਪੀ ਦੀ ਮੰਗ ਕੀ ਹੈ ਮੰਗ ਤਾਂ  ਇਹ ਹੈ ਕਿ ਖ਼ਾਲਸਾ ਰਾਜ ਹੋਣਾ ਚਾਹੀਦਾ ਹੈ  ਹੁਣ ਇਹਦਾ ਮਤਲਬ ਕੀ ਹੈ ਕਿ ਖ਼ਾਲਸਾ ਰਾਜ ਦਾ ਮਤਲਬ ਕੀ ਹੈ  ਲਾਲ ਕਿਲੇ ਤੇ ਝੰਡਾ ਲਹਿਰਾਇਆ, ਉਥੇ ਨਾਅਰਾ ਲੱਗਿਆ  ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ।  ਠੀਕ ਹੈ ਇਹ ਨਾਅਰਾ ਗੁਰਦੁਆਰੇ ਚ ਧਾਰਮਕ ਸਮਾਗਮ ਚ ਜਿੱਥੇ ਕਿਸੇ ਦਾ ਆਪਣਾ ਇਸ਼ਟ  ਹੈ ਉੱਥੇ ਕੋਈ ਆਪਣੇ ਧਰਮ ਨੂੰ ਉਚਿਆਉਣਾ ਚਾਹੁੰਦਾ ਹੈ  ਜਦੋਂ ਇਹ ਨਾਅਰਾ ਲਾਲ ਕਿਲੇ ਤੇ ਲਾਇਆ ਇਹਦੇ ਦੋ ਮਤਲਬ ਨੇ  ਇਕ ਇਸਨੂੰ ਧਰਮ ਦੀ ਲੜਾਈ ਬਣਾਉਣਾ ਧਰਮ ਦੀ ਸਰਦਾਰੀ ਦੀ ਲੜਾਈ ਬਣਾਉਣਾ ਕਿਸਾਨਾਂ ਦੀ ਲੜਾਈ ਨੂੰ  ਦੂਜਾ ਹੋਰ ਮਤਲਬ ਹੈ ਕਿ ਠੋਸ ਰੂਪ ਵਿੱਚ ਗੱਲ ਕੋਈ ਨਹੀਂ ਲੜਾਈਆਂ ਚੱਲਦੀਆਂ ਹੁੰਦੀਆਂ ਨੇ ਮੰਗਾਂ ਅਤੇ ਮੁੱਦਿਆਂ ਤੇ,  ਚਾਹੇ ਠੀਕ ਐ ਧਾਰਮਿਕ  ਭਾਵਨਾ ਚ ਬੋਲੇ ਸੋ ਨਿਹਾਲ  ਦਾ ਨਾਅਰਾ ਲਾ ਦੇਈਏ ਚਾਹੇ ਕੋਈ ਪੰਥ ਮਹਾਰਾਜ  ਦਾ ਨਾਅਰਾ ਲਾ ਲਏ ਕੋਈ ਰਾਮ ਰਾਮ ਚਾਹੇ ਕੋਈ ਕੁਝ ਵੀ ਕਹਿ ਦੇਵੇ  ਇਹ ਆਪਣੀਆਂ ਆਦਤਾਂ ਚੋਂ ਨਿਕਲਦੇ ਨਾਅਰੇ ਨੇ  ਪਰ ਇਨਾਂ ਨਾਅਰਿਆਂ ਨਾਲ ਕਿਸੇ ਦੇ  ਪ੍ਰੋਗਰਾਮ ਦਾ ਪਤਾ ਨਹੀਂ ਲੱਗਦਾ  ਮੰਗਾਂ ਦਾ ਪਤਾ ਨਹੀਂ ਲੱਗਦਾ  ਮਸਲਾ ਤਾਂ ਇਹ ਹੈ ਕਿ ਕਿਸਾਨਾਂ ਦੇ ਮੁੱਦੇ ਕੀ ਨੇ ਅਸੀਂ ਕੀ ਕਰਨਾ ਆਂ  ਅਸੀਂ ਇਹ ਗੱਲਾਂ ਮਨਾਉਣੀਆਂ ਨੇਅਸੀਂ ਆਹ ਗੱਲਾਂ ਲਾਗੂ ਕਰਨੀਆਂ ਨੇ,  ਚਾਹੇ ਥੋਡੇ ਸਮੇਂ , ਚਾਹੇ ਬਹੁਤੀ ਸਮੇਂ ਚ। ਨਿਸ਼ਾਨੇ ਨੂੰ ਧੁੰਦਲਾ ਰੱਖਣ ਦਾ ਵੀ ਇੱਕ ਤਰੀਕਾ ਹੈ  ਕਿ ਇੱਕ ਆਮ ਨਾਹਰਾ ਦਿਓ ਜਿਸ ਤੋਂ ਪਤਾ ਕੁਸ਼ ਨੀ ਲੱਗਦਾ ਕਿ ਕੀ ਕਰਨਾ ਕੀ ਹੈ  ਇਕ ਠੋਸ ਨੂੰ ਦੱਸਣਾ ਹੁੰਦਾ ਹੈ । ਪਹਿਲਾਂ ਵੀ  ਇਹ ਗੱਲ ਸੀ ਕਿਸੇ ਸਮੇਂ 1986 ‘  ਐਲਾਨ ਹੋਇਆ ਸੀ ਗੋਲਡਨ ਟੈਂਪਲ ਚੋਂ  ਕਿ ਖਾਲਿਸਤਾਨ ਬਣਾਉਣਾ । ਪੰਥਕ ਕਮੇਟੀ ਨੇ ਇਹ ਐਲਾਨ ਕੀਤਾ।  ਉਹ ਸਟੇਟਮੈਂਟ 29 ਅਪ੍ਰੈਲ ਨੂੰ ਐਲਾਨ ਹੋਇਆ 30 ਅਪ੍ਰੈਲ 1986 ਦੇ ਅਖਬਾਰਾਂ ਵਿਚ ਇਹ ਐਲਾਨ ਛਪਿਆ  ਜਿਹਦੇ ਚ ਇਹ ਗੱਲ ਸਾਫ ਰੂਪ ਵਿੱਚ ਲਿਖੀ ਹੋਈ ਸੀ  ਕੀ ਖ਼ਾਲਿਸਤਾਨ ਕੀ ਹੋਊਗਾ ਉਹ ਕਹਿੰਦੇ  ਕੇ ਆਰਥਿਕ ਢਾਂਚਾ ਉਹੀ ਹੋਊਗਾ ਪ੍ਰਬੰਧਕੀ ਢਾਂਚਾ ਉਹੀ ਹੋਊਗਾ  ਸਾਰੀਆਂ ਚੀਜ਼ਾਂ ਉਹੀ ਹੋਣਗੀਆਂ, ਸਿਰਫ਼  ਮੋਹਰਾਂ ਬਦਲਣਗੀਆਂ। ਜੇ ਸਿਰਫ਼ ਮੋਹਰਾਂ ਬਦਲਣਗੀਆਂ।  ਜਿੱਥੇ ਅੱਜਕੱਲ ਮੋਹਰ ਲੱਗਦੀ ਹੈ ਜਿਹੜੀ  ਭਾਰਤ ਦੇ ਰਾਜ ਦੀ ਉਹਦੀ ਥਾਂ ਤੇ ਖਾਲਿਸਤਾਨ ਦੇ ਰਾਜ ਦੀ ਮੋਹਰ ਲੱਗੀ ਹੋਊ।  ਜੇ ਇਹ ਮੋਰਰ ਬਦਲ ਗਈ ਤਾਂ ਇਹਦਾ ਕਿਸਾਨ ਨੂੰ ਕੀ  ਫਾਇਦਾ ਹੋਇਆ, ਇਹਦਾ ਮਜ਼ਦੂਰ ਨੂੰ ਕੀ ਫ਼ਾਇਦਾ ਹੋਇਆ । ਇਹ ਕਿਵੇਂ ਕਾਰਪੋਰੇਟਾਂ ਦੇ ਅੰਬਾਨੀਆਂ ਅੰਡਾਨੀਆਂ ਦੇ ਕਾਰੋਬਾਰ ਨੂੰ ਖ਼ਤਮ ਕਰ ਦੂਗੀ ਜੇ ਕਿਸੇ ਨੇ ਕਿਸਾਨਾਂ ਦੇ ਹਿੱਤ ਦੀ ਗੱਲ ਵੀ ਕਰਨੀ ਹੈ  ਕਿਸਾਨਾਂ ਦੇ ਹਿੱਤਾਂ ਲਈ ਉਨਾਂ ਦਾ ਆਰਥਿਕ ਪ੍ਰੋਗਰਾਮ ਕੀ ਹੋਊਗਾ  ਉਨਾਂ ਦੇ ਮੁੱਦੇ ਹੱਲ ਕਿਵੇਂ ਹੋਣਗੇ  ਪ੍ਰੋਗਰਾਮ ਕਿਸੇ ਦਾ ਵੀ ਇਨਾਂ ਗੱਲਾਂ ਤੇ ਆਉਣਾ ਚਾਹੀਦਾ ਹੈ  ਬਾਕੀ ਗੱਲਾਂ ਭਟਕਾਉਣ ਵਾਲੀਆਂ ਨੇ।  ਸੋ ਇਸ ਕਰਕੇ ਨੌਜਵਾਨਾਂ ਦੀ ਬਹੁਤ ਵੱਡੀ ਗਿਣਤੀ  ਕਿਸਾਨਾਂ ਦੇ ਸਮਾਗਮਾਂ ਚ ਜਾਂਦੀ ਹੈ ਨੌਜਵਾਨਾਂ  ਦੀ ਬਹੁਤ ਵੱਡੀ ਗਿਣਤੀ ਇਹ ਕਹਿੰਦੀ ਹੈ ਕਿ ਸਾਡੀ ਲੜਾਈ  ਇਨਾਂ ਕਾਨੂੰਨਾਂ ਤੇ ਹੈ ਅਸੀਂ ਪਾਰਟੀਆਂ ਦੇ ਬਾਹਲਾ ਚੁੰਗਲ ਚ ਨੀ  ਜਾਣਾ ਸਾਡਾ ਆਜਾਦ ਸੰਘਰਸ਼ ਚੱਲਣਾ ਚਾਹੀਦਾ ਹੈ  ਨੌਜਵਾਨਾਂ ਦਾ ਬਹੁਤ ਵੱਡਾ ਹਿੱਸਾ ਹੈ ਕਹਿੰਦੈ, ਸਾਡੀ ਲੜਾਈ ਕਾਰਪੋਰੇਟ ਘਰਾਨਿਆਂ, ਵਿਦੇਸੀ  ਘਰਾਣਿਆਂ ਨਾਲ ਹੈ, ਧਰਮ ਨੂੰ  ਜਾਤਾਂ ਨੂੰ ਇਨਾਂ ਚੀਜ਼ਾਂ ਨੂੰ ਲਾਂਭੇ ਰੱਖੋ  ਇਹ ਬਹੁਤ ਵੱਡਾ ਨੌਜਵਾਨਾਂ ਦਾ ਹਿੱਸਾ ਵੀ ਕਹਿੰਦਾ ਹੈ ਬਜ਼ੁਰਗਾਂ ਦਾ ਹਿੱਸਾ ਵੀ ਕਹਿੰਦਾ ਹੈ ਔਰਤਾਂ ਦਾ ਹਿੱਸਾ ਵੀ ਕਹਿੰਦਾ ਹੈ  ਇਸ ਕਰਕੇ ਨੌਜਵਾਨ ਦਾ ਅਤੇ ਗੈਰ ਨੌਜਵਾਨਾਂ ਦਾ ਮਸਲਾ ਹੈ ਨੀ  ਕੋਈ ਹੋਰ ਸ਼ਕਤੀਆਂ ਨਹੀਂ ਜਿਹੜੀਆਂ ਕਿਸਾਨ ਅੰਦੋਲਨ ਨੂੰ ਨੁਕਸਾਨ  ਕਰਨਾ ਚਾਹੁੰਦੀਆਂ ਨੇ। ਪਹਿਲੇ ਮੌਕੇ ਤੇ ਉਨਾਂ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਈ ਯਾਨੀ  ਉਨਾਂ ਨੂੰ ਇਹ ਸੀਗਾ ਕਿ ਇਹ ਮਸਲਾ ਹੋਰ ਤੋਂ ਹੋਰ ਬਣ ਜਾਊਗਾ ਲਾਲ ਕਿਲੇ ਜਾ ਕੇ  ਉਸ ਦਿਨ ਬਣਿਆ ਨਹੀਂ  ਉਦੋਂ ਮੁਕਾਬਲੇ ਤੇ ਆਉਣਾ ਚਾਹੁੰਦੇ ਸੀ ਕਿਸਾਨ ਅੰਦੋਲਨ ਦੇ  ਹੁਣ ਕਿਉਂਕਿ ਗੱਲ ਪਿਟਗੀ, ਸਾਬਤ ਹੋ ਗਈ  ਕਿ ਕਿਸਾਨ ਤਾਂ ਉਨਾਂ ਉਨਾਂ ਮੰਗਾਂ ਤੇ ਹੀ ਰਹਿਣਾ ਚਾਹੁੰਦੇ ਨੇ  ਉਨਾਂ ਤੇ ਲੜਨਾ ਚਾਹੁੰਦੇ ਨੇ ਕਿ ਕੋਈ ਉਨਾਂ ਦਾ ਨੁਕਸਾਨ ਨਾ ਕਰੇ,  ਹੋਰ ਫਾਲਤੂ ਗੱਲਾਂ ਵਿੱਚ ਨਾ ਲਿਆਵੇ  ਜਿਹੜੀ ਇਹ ਭਾਸ਼ਾ ਬਦਲੀ ਹੈ ਹੁਣ ਕਿ ਜੋ ਵੀ  ਫੈਸਲਾ ਕਰੂਗੀ ਕਿਸਾਨ ਲੀਡਰਸਪਿ ਕਰੂਗੀ  ਅਸੀਂ ਤਾਂ ਨਾਲ ਰਹਾਂਗੇ  ਇਹ ਠੀਕ ਹੈ ਕਿ ਫੈਸਲੇ ਕਿਸਾਨ ਕਰਨ  ਅਸੀਂ ਤਾਂ ਨਾਲ ਆਉਣਾ ਚਾਹੁੰਦੇ ਹਾਂ।  ਇਹ ਗੱਲ ਕਹੀ ਜਾ ਰਹੀ ਹੈ। ਨਾਲ ਦੀ ਨਾਲ ਇਹ ਗੱਲ ਕਹੀ ਜਾ ਰਹੀ ਹੈ।  ਨਾਲ ਦੀ ਨਾਲ ਬਹੁਤ ਤਿੱਖੇ ਨਾਅਰੇ ਲੱਗ ਰਹੇ ਨੇ। ਨਾਲ ਦੀ ਨਾਲ  ਚੈਲੇਂਜ ਹੋ ਰਹੇ ਨੇ ਸਟੇਜ ਤੋਂ ਲੀਡਰ ਕਹਿੰਦੇ ਨੇ  ਅਸੀਂ ਨਾਲ ਰਹਾਂਗੇ ਲੀਡਰਾਂ ਦੇ ਨਾਲ ਚੱਲਾਂਗੇ।  ਵਿੱਚੋਂ ਹੀ ਬਹੁਤ ਗੰਭੀਰ ਕਿਸਮ ਦੇ  ਭਟਕਾਹਟ ਕਿਸਮ ਦੇ ਨਾਅਰੇ ਲੱਗ ਰਹੇ ਨੇ ਉਨਾਂ ਹੀ ਥਾਵਾਂ ਤੋਂ ਲੱਗ ਰਹੇ ਨੇ।  ਇਹ  ਗੱਲ ਮਜਬੂਰੀ ਚੋਂ ਨਿਕਲੀ ਗੱਲ ਹੈ ਕਿ ਕਿਸਾਨ  ਇੱਕਜੁੱਟ ਨੇ ਕਾਨੂੰਨਾਂ ਤੋਂ ਪਰੇ ਉਰੇ ਅੰਦੋਲਨ ਨੂੰ ਜਾਣ ਨਹੀਂ ਦੇਣਾ ਚਾਹੁੰਦੇ। ਅਸੀਂ ਅੰਦੋਲਨ ਨੂੰ ਇੱਕ ਜਾਂ ਦੂਜੀ ਪਾਰਟੀ ਦਾ ਸਾਧਨ ਬਣਨ ਨਹੀਂ ਦੇਣਾ।  ਅਸੀਂ ਆਪਣਾ ਧਿਆਨ ਜਿਹੜੀ ਗੱਲ ਨੂੰ ਲੈ ਕੇ ਚੱਲੇ ਆਂ ਮੱਛੀ ਦੀ ਅੱਖ  ਦੀ ਤਰਾਂ ਆਪਣਾ ਧਿਆਨ ਉਸ ਨਿਸ਼ਾਨੇ ਤੇ ਰੱਖਣਾ ਹੈ । ਇਸ ਵਜਾ ਕਰਕੇ ਮਜਬੂਰੀ ਬਣ ਰਹੀ ਹੈ ਕਿ ਅਸੀਂ ਇਕੱਠੇ ਚੱਲਣਾ ਚਾਹੁੰਦੇ ਹਾਂ, ਤਾਂ ਲੋੜ ਇਹ ਹੈ ਕਿ ਕਿਸਾਨਾਂ ਨੂੰ ਆਪਣੀ ਗੱਲ ਤੇ ਕੇਂਦਰਿਤ ਕਰਨ ਦੀ ਲੋੜ ਹੈ ਅਤੇ ਚੌਕਸ ਰਹਿਣ ਦੀ ਲੋੜ ਹੈ ਕਿ ਆਉਣ ਵਾਲੇ ਸਮੇਂ ਚ ਵੀ ਇਹੋ ਜਿਹੀਆਂ ਹੋਰ ਵੀ  ਭਟਕਾਊ ਕੋਸ਼ਿਸ਼ਾਂ ਹੋਣਗੀਆਂ  ਕਈ ਅਨਸਰ ਮੌਕੇ ਦੀ ਤਾੜ ਚ ਰਹਿਣਗੇ। ਇੱਕ ਵਾਰੀ ਕਿਸਾਨ ਅੰਦੋਲਨ ਨੂੰ  ਫੇਟ ਮਾਰਨ ਦੀ ਕੋਸ਼ਿਸ਼ ਨਾਕਾਮ ਹੋ ਗਈ  ਪਰ ਇਹ ਕੋਸਸਿ ਦੁਬਾਰਾ, ਕੋਈ ਸਮੱਸਿਆ ਆ ਜਾਵੇ, ਕੋਈ ਗੱਲ ਉਲਝ ਜਾਵੇ, ਦੁਬਾਰਾ ਫੇਟ ਮਾਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਇਸ ਗੱਤੋਂ  ਜਿੰਨਾ ਵੀ ਕਿਸਾਨ ਅੰਦੋਲਨ ਚੌਕਸ ਰਹਿ ਕੇ ਚੱਲੂਗਾ ਉਨਾ ਹੀ ਵੱਧ  ਸਾਬਤ ਕਦਮੀ ਨਾਲ ਆਪਣੇ ਨਿਸ਼ਾਨੇ ਵੱਲ ਅੱਗੇ ਵਧ ਸਕੇਗਾ ਅਤੇ ਇਸ ਵਜਾ ਕਰਕੇ ਮਜਬੂਰੀ  ਬਣਦੀ ਹੈ ਕਿ ਅਸੀਂ ਤਾਂ ਏਕਤਾ  ਚ ਹੀ ਚੱਲਣਾ ਚਾਹੁੰਦੇ ਹਾਂ।

No comments:

Post a Comment