Sunday, January 27, 2019

ਪੰਜ ਰਾਜਾਂ ’ਚ ਹੋਈਆਂ ਸੂਬਾਈ ਚੋਣਾਂ ਦਾ ਸੰਕੇਤ ਭਾਜਪਾ ਦੇ ‘‘ਅੱਛੇ ਦਿਨ’’ ਖਤਰੇ ਹੇਠ




ਪੰਜ ਰਾਜਾਂ ਚ ਹੋਈਆਂ ਸੂਬਾਈ ਚੋਣਾਂ ਦਾ ਸੰਕੇਤ



ਭਾਜਪਾ ਦੇ ‘‘ਅੱਛੇ ਦਿਨ’’ ਖਤਰੇ ਹੇਠ

ਸਾਲ 2019 ਦੇ ਪਹਿਲੇ ਅੱਧ ਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਤੋਂ ਐਨ ਪਹਿਲਾਂ ਨਵੰਬਰ-ਦਸੰਬਰ ਚ ਹੋਈਆਂ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਹੈ ਸਿਆਸੀ ਹਲਕਿਆਂ ਚ ਇਹ ਚੋਣਾਂ 2019 ਦੀਆਂ ਲੋਕ-ਸਭਾਈ ਚੋਣਾਂ ਦੇ ਰੂਪ ਚ ਹੋਣ ਵਾਲੇ ਫਾਈਨਲ ਤੋਂ ਪਹਿਲਾਂ ਇੱਕ ਸੈਮੀ-ਫਾਈਨਲ ਵਜੋਂ ਦੇਖੀਆਂ ਜਾ ਰਹੀਆਂ ਹਨ ਤੇ ਜਿਨ੍ਹਾਂ ਦੇ ਨਤੀਜਿਆਂ ਨੇ ਪਾਰਲੀਮਾਨੀ ਚੋਣਾਂ ਚ ਸਿਆਸੀ ਸਮੀਕਰਨਾਂ ਤੇ ਇਹਨਾਂ ਦੇ ਨਤੀਜਿਆਂ ਨੂੰ ਗਹਿਰੇ ਰਖ਼ ਪ੍ਰਭਾਵਤ ਕਰਨ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਇਸ ਪੱਖੋਂ ਦੇਖਿਆਂ ਇਹ ਚੋਣਾਂ ਭਾਜਪਾ ਲਈ ਸ਼ਭ ਸ਼ਗਨ ਨਾ ਹੋ ਕੇ ਗੰਭੀਰ ਫਿਕਰਮੰਦੀ ਦਾ ਸਬੱਬ ਹੋ ਨਿੱਬੜੀਆਂ ਹਨ
ਵਿਧਾਨ ਸਭਾਈ ਚੋਣਾਂ ਦਾ ਰਣ-ਖੇਤਰ ਬਣੇ ਪਜ ਚੋਂ ਤਿੰਨ ਸੂਬਿਆਂ -ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ-ਚ ਭਾਜਪਾ ਨੂੰ ਹਕੂਮਤੀ ਤਖਤ ਤੋਂ ਉਲਟਾ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਹ ਤਿੰਨੋਂ ਸੂਬੇ ਹੀ ਭਾਜਪਾ ਦੇ ਰਵਾਇਤੀ ਗੜ੍ਹ ਵਾਲੇ ਸੂਬੇ ਮੰਨੇ ਜਾਂਦੇ ਸਨ ਪਿਛਲੇ ਦੋ ਵਿਚ ਤਾਂ ਭਾਜਪਾ ਪਿਛਲੇ 15 ਸਾਲਾਂ ਤੋਂ ਬੇਅਟਕ ਹਕੂਮਤੀ ਛਟੀ ਵਾਹੁੰਦੀ ਆ ਰਹੀ ਸੀ ਛੱਤੀਸਗੜ੍ਹ, ਜਿੱਥੇ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਬਰਜੂਆ ਪ੍ਰਚਾਰ ਤੇ ਸੰਚਾਰ ਵਸੀਲਿਆਂ ਵੱਲੋਂ ਭਾਜਪਾ ਦੀ ਚੌਥੀ ਵਾਰ ਸਰਕਾਰ ਬਣਨ ਦੇ ਹੱਬ ਕੇ ਯਕੀਨੀ ਦਾਅਵੇ ਕੀਤੇ ਜਾ ਰਹੇ ਸਨ, ਇਸ ਨੂੰ ਕਾਂਗਰਸ ਪਾਰਟੀ ਹੱਥੋਂ ਬਹਤ ਹੀ ਨਮੋਸ਼ੀ-ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤਿਲੰਗਾਨਾ ਚ ਵੀ, ਜਿੱਥੇ ਇਸ ਨੂੰ ਸ਼ਹਿਰੀ ਖੇਤਰਾਂ ਚ ਚੰਗੇ ਹੰਗਾਰੇ ਦੀ ਆਸ ਸੀ ਤੇ ਇਸ ਦਾ ਸਟਾਰ ਪ੍ਰਚਾਰਕ ਅਦਿੱਤਿਆਨਾਥ ਯੋਗੀ ਭਾਜਪਾ ਦੀ ਸਰਕਾਰ ਬਣਨ ਤੇ ਮਸਲਿਮ ਆਗੂ ਉਵੈਸੀ ਦੇ ਤਿਲੰਗਾਨਾ ਛੱਡ ਕੇ ਭੱਜ ਜਾਣ ਦੀਆਂ ਫੜ੍ਹਾਂ ਮਾਰ ਰਿਹਾ ਸੀ, ਇਸ ਦੀਆਂ ਸੀਟਾਂ 12 ਤੋਂ ਸੰਗੜ ਕੇ ਇੱਕ ਤੱਕ ਸਿਮਟ ਗਈਆਂ ਹਨ ਉੱਧਰ ਕਾਂਗਰਸ ਵੱਲੋਂ ਤਿੰਨ ਪ੍ਰਮੱਖ ਰਾਜਾਂ ਚ ਹਕੂਮਤ ਬਣਾ ਲੈਣ ਚ ਸਫਲਤਾ ਨੇ ਮੋਦੀ-ਅਮਿਤ ਸ਼ਾਹ ਜੋੜੀ ਦੇ ਕਾਂਗਰਸ ਮ¹ਕਤ ਭਾਰਤ ਦੇ ਸਪਨੇ ਦੀ ਫੂਕ ਕੱਢ ਦਿੱਤੀ ਹੈ ਇਸ ਜੋੜੀ ਦੀ ਅਗਵਾਈ ਚ ਚੋਣ ਦੰਗਲ ਚ ਭਾਜਪਾ ਦੇ ਅਜਿੱਤ ਹੋਣ ਦਾ ਸਿਰਜਿਆ ਭਰਮ ਵੀ ਵੱਡੀ ਹੱਦ ਤੱਕ ਚਕਨਾਚੂਰ ਹੋ ਗਿਆ ਹੈ
2014 ਦੀਆਂ ਲੋਕ-ਸਭਾਈ ਚੋਣਾਂ ਵੇਲੇ ਯੂ.ਪੀ.. ਸਰਕਾਰ ਦੇ ਨਿਰੰਤਰ 10 ਸਾਲਾ ਰਾਜ ਦੌਰਾਨ ਇਸ ਦੀਆਂ ਸਾਹਮਣੇ ਉੱਘੜ ਕੇ ਆਈਆਂ ਕਰਤੂਤਾਂ ਅਤੇ ਅਨੇਕਾਂ ਭ੍ਰਿਸ਼ਟਾਚਾਰ ਦੇ ਸਕੈਂਡਲਾਂ ਸਦਕਾ ਲੋਕਾਂ ਅੰਦਰ ਇਸਦੀ ਸ਼ਾਖ ਨੂੰ ਕਾਫੀ ਧੱਕਾ ਲੱਗ ਚੁੱਕਾ ਸੀ ਲੋਕਾਂ ਦੀ ਬੇਚੈਨੀ ਤੇ ਔਖ ਦੀ ਇਸ ਤਰੰਗ ਅਤੇ ਭਾਜਪਾ-ਵਿਰੋਧੀ ਵੋਟਾਂ ਦੇ ਅਨੇਕਾਂ ਥਾਈ ਵੰਡੇ ਜਾਣ ਕਰਕੇ ਉਦੋਂ ਭਾਜਪਾ ਕੱਲ ਪਈਆਂ ਵੋਟਾਂ ਦਾ ਮਹਿਜ਼ 31 ਫੀਸਦੀ ਲੈ ਕੇ ਵੀ ਬਹਤ ਹੀ ਭਾਰੀ ਤੇ ਹੂੰਝਾ-ਫੇਰੂ ਜਿੱਤ ਹਾਸਲ ਕਰ ਸਕੀ ਸੀ ਪਈਆਂ ਵੋਟਾਂ ਦੀ ਪ੍ਰਤੀਸ਼ਤਤਾ ਦੇ ਹਿਸਾਬ ਲੋਕਾਂ ਦਾ ਫਤਵਾ ਉਦੋਂ ਵੀ ਉੱਕਾ ਹੀ ਭਾਜਪਾ ਦੇ ਹੱਕ ਚ ਨਹੀਂ ਸੀ ਹਿੰਦੀ ਪੱਟੀ ਨਾਲ ਸਬੰਧਤ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਰਾਜਾਂ , ਜਿੱਥੇ ਹਣ ਅਸੈਂਬਲੀ ਚੋਣਾਂ ਹੋਈਆਂ ਹਨ, ਭਾਜਪਾ ਉਦੋਂ ਇਹਨਾਂ ਰਾਜਾਂ ਦੀਆਂ ਕੱਲ 65 ਸੀਟਾਂ ਚੋਂ 62 ਸੀਟਾਂ ਹਥਿਆ ਕੇ ਵਿਰਾਟ ਸਫਲਤਾ ਹਾਸਲ ਕਰ ਸਕੀ ਸੀ ਲੋਕ-ਸਭਾਈ ਚੋਣਾਂ ਤੋਂ ਮਗਰੋਂ ਦਿੱਲੀ ਤੇ ਬਿਹਾਰ ਦੀਆਂ ਸੂਬਾਈ ਚੋਣਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਭਾਜਪਾ ਦਾ ਹਰ ਚੋਣ ਚ ਦਾਅ ਫਰਦਾ ਰਿਹਾ ਤੇ ਇਹ ਵਿਰੋਧੀ ਪਾਰਟੀਆਂ ਦੇ ਕਈ ਰਵਾਇਤੀ ਗੜ੍ਹਾਂ ਨੂੰ ਸਰ ਕਰਨ ਚ ਕਾਮਯਾਬ ਰਹੀ ਅਤੇ ਕਾਂਗਰਸ ਮਕਤ ਭਾਰਤ ਦੀਆਂ ਇਸ ਦੀਆਂ ਫੜ੍ਹਾਂ ਦੀ ਸਰ ਉੱਚੀ ਹੰਦੀ ਗਈ ਆਪਣੇ ਵਫਾਦਾਰ ਮੀਡੀਏ ਰਾਹੀਂ ਭਾਜਪਾ ਨੇ ਮੋਦੀ-ਅਮਿਤ ਸ਼ਾਹ ਦੀ ਜੋੜੀ ਮੂਹਰੇ ਵਿਰੋਧੀ ਧਿਰ ਦੀ ਕਿਸੇ ਵੀ ਪਾਰਟੀ ਦੇ ਨਾ ਟਿਕ ਸਕਣ ਦਾ ਭਰਮ ਉਭਾਰਨਾ ਜਾਰੀ ਰੱਖਿਆ
ਪਰ ਮੋਦੀ ਦੀਆਂ ਤੇਜੀ ਫੜ ਰਹੀਆਂ ਕਾਰਪੋਰੇਟ ਪੱਖੀ ਨੀਤੀਆਂ, ਚੋਣਾਂ ਵੇਲੇ ਕੀਤੇ ਵਾਅਦਿਆਂ ਤੋਂ ਮੱਕਰਨ, ਤਿੱਖੇ ਹੋ ਰਹੇ ਕਿਸਾਨੀ ਸੰਕਟ ਤੇ ਮੋਦੀ ਸਰਕਾਰ ਦੇ ਇਸ ਪ੍ਰਤੀ ਬੇਰਖੀ ਭਰੇ ਰਵੱਈਏ, ਸਲਮਾਨਾਂ ਤੇ ਦਲਿਤਾਂ ਵਿਰੱਧ ਜਥੇਬੰਦ ਹਿੰਸਾ ਅਤੇ ਨੋਟਬੰਦੀ ਤੇ ਜੀ.ਐਸ.ਟੀ. ਜਿਹੇ ਕਦਮਾਂ ਦੀ ਬਦੌਲਤ ਲੋਕਾਂ ਦੇ ਵੱਡੇ ਹਿੱਸਿਆਂ ਅੰਦਰ ਔਖ ਤੇ ਵਿਰੋਧ ਸਿਖਰਾਂ ਵੱਲ ਵਧਣਾ ਸ਼ਰੂ ਹੋ ਗਿਆ 2017 ਦੇ ਅੱਧ ਤੋਂ ਬਾਅਦ ਹੋਈਆਂ ਚੋਣਾਂ ਚ ਇਸਦੇ ਸਪਸ਼ਟ ਸੰਕੇਤ ਉੱਭਰ ਕੇ ਸਾਹਮਣੇ ਆਉਣ ਲੱਗ ਪਏ ਸਨ ਜਰਾਤ ਦੀਆਂ ਚੋਣਾਂ ਮੌਕੇ, ਜਿਸ ਨੂੰ ਮੋਦੀ ਦੇ ਗਜਰਾਤ ਦੇ ਮਾਡਲ ਵਜੋਂ ਉਭਾਰਿਆ ਜਾਂਦਾ ਰਿਹਾ ਸੀ ਤੇ ਜਿੱਥੇ ਵੋਟਾਂ ਤੋਂ ਪਹਿਲਾਂ ਮੋਦੀ ਨੇ ਆਪ ਡੇਰੇ ਲਾ ਕੇ ਮਹੀਨਾ ਭਰ ਲੰਮੀ ਚੋਣ ਮੁਹਿੰਮ ਚਲਾਈ ਸੀ ਤੇ ਕੇਂਦਰੀ ਖਜ਼ਾਨੇ ਚੋਂ ਅਰਬਾਂ ਰਪਇਆ ਗਜਰਾਤ ਚ ਝੋਕਿਆ ਗਿਆ ਸੀ, ਉੱਥੇ ਭਾਜਪਾ ਬਹਤ ਹੀ ਮਸ਼ਕਲ ਨਾਲ ਆਪਣੀ ਹਕੂਮਤ ਬਣਾ ਸਕੀ ਸੀ ਕਰਨਾਟਕ ਚ ਹਕੂਮਤੀ ਕ¹ਰਸੀ ਹੱਥ ਲੱਗਣ ਦੀਆਂ ਇਸ ਦੀਆਂ ਆਸਾਂ ਤੇ ਪਾਣੀ ਫਿਰ ਗਿਆ ਸੀ ਸਾਲ 2018 ਚ ਭਾਜਪਾ ਦ-ਰਾਜ ਵਿਰੱਧ ਜੋਰ ਫੜ ਰਹੇ ਰੌਂਅ ਦੀਆਂ ਝਲਕਾਂ ਕਿਸਾਨੀ ਅੰਦੋਲਨਾਂ ਤੇ ਹੋਰ ਮਿਹਨਤਕਸ਼ ਹਿੱਸਿਆਂ ਦੇ ਅੰਦੋਲਨਾਂ-ਐਜੀਟੇਸ਼ਨਾਂ ਰਾਹੀਂ ਉੱਘੜ ਕੇ ਸਾਹਮਣੇ ਆ ਰਹੀਆਂ ਸਨ ਸਾਲ 2018 ਚ ਹੋਈਆਂ ਉਪ-ਚੋਣਾਂ ਚ ਭਾਜਪਾ 15 ਲੋਕ-ਸਭਾਈ ਮਕਾਬਲਿਆਂ ਚੋਂ ਸਿਰਫ 3ਚ ਆਪ ਤੇ 3ਚ ਇਸਦੇ ਸੰਗੀ ਮਸਾਂ ਜਿੱਤ ਸਕੇ ਸਨ ਇਸੇ ਅਰਸੇ ਦੌਰਾਨ ਹੋਈਆਂ ਅਸੈਂਬਲੀ ਦੀਆਂ ਉੱਪ-ਚੋਣਾਂ ਦੌਰਾਨ ਇਹ 25 ਵਿੱਚੋਂ ਮਹਿਜ਼ 5 ਸੀਟਾਂ ਹੀ ਮੜ ਹਾਸਲ ਕਰ ਸਕੀ ਸੀ ਇਹ ਮਲਕ  ਦੇ ਆਮ ਲੋਕਾਂ ਦੇ ਮਨਾਂ ਚ ਭਾਜਪਾ ਦੇ ਲਗਾਤਾਰ ਡਿਗਦੇ ਆ ਰਹੇ ਗਰਾਫ ਦੇ ਸਪਸ਼ਟ ਸੂਚਕ ਸਨ
ਮੌਜੂਦਾ ਅਸੈਂਬਲੀ ਚੋਣਾਂ ਚ ਭਾਜਪਾ ਦੀ ਹਕੂਮਤੀ ਬੇੜੀ ਡੋਬਣ ਚ ਸਭ ਤੋਂ ਅਹਿਮ ਫੈਕਟਰ ਤਿੱਖਾ ਹੋਇਆ ਜਰੱਈ ਸੰਕਟ ਬਣਿਆ ਲੋਕ ਸਭਾ ਚੋਣਾਂ ਮੌਕੇ ਕਿਸਾਨੀ ਨਾਲ ਕੀਤੇ ਵਾਅਦਿਆਂ, ਖਾਸ ਕਰਕੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਤੋਂ ਇਨਕਾਰ, ਕਿਸਾਨੀ ਫਸਲਾਂ ਦੀ ਮੰਡੀਆਂ ਚ ਬੇਕਦਰੀ ਤੇ ਡਿਗਦੇ ਭਾਅ, ਗੰਨੇ ਦੀ ਫਸਲ ਦੇ ਬਕਾਇਆਂ, ਕਰਜ਼ੇ-ਆਫੀ ਤੋਂ ਕੋਰਾ ਇਨਕਾਰ ਤੇ ਕਿਸਾਨ ਖਦਕਸ਼ੀਆਂ ਬਾਰੇ ਧਾਰੀ ਮਜ਼ਰਮਾਨਾ ਚੁੱਪ ਆਦਿਕ ਕਰਕੇ ਮਲਕ ਭਰ ਦੇ ਕਈ ਹਿੱਸਿਆਂ-ਖਾਸ ਕਰਕੇ ਉੱਤਰੀ ਤੇ ਦੱਖਣੀ ਭਾਰਤ ਚ ਕਿਸਾਨੀ ਦਾ ਰੋਹ ਉਮੜਿਆ ਉੱਪਰ ਜ਼ਿਕਰ ਅਧੀਨ ਰਾਜਾਂ ਚ ਵੀ ਜੋਰਦਾਰ ਕਿਸਾਨ ਐਜੀਟੇਸ਼ਨ ਤੇ ਲਾਮਬੰਦੀ ਦੇਖਣ ਨੂੰ ਮਿਲੀ ਇਸ ਤੋਂ ਇਲਾਵਾ ਨੋਟਬੰਦੀ ਤੇ ਜੀ.ਐਸ. ਟੀ., ਜਿਸ ਦੀ ਆਮ ਲੋਕਾਂ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਤੇ ਗੰਭੀਰ ਮਾਰ ਪਈ, ਵਿਰੱਧ ਔਖ ਨੇ ਵੀ ਭਾਜਪਾ-ਵਿਰੋਧ ਦੇ ਰੌਂਅ ਨੂੰ ਤਿੱਖਾ ਕਰਨ ਚ ਹਿੱਸਾ ਪਾਇਆ ਘੱਟ ਗਿਣਤੀ ਫਿਰਕਿਆਂ, ਖਾਸ ਕਰਕੇ ਮਸਲਮਾਨ ਭਾਈਚਾਰੇ, ਦਲਿਤਾਂ, ੱਧੀਜੀਵੀਆਂ ਆਦਿਕ ਤੇ ਹਿੰਦੂ ਜਾਨੂੰਨੀਆਂ ਵੱਲੋਂ ਹਿੰਸਕ ਹਮਲੇ ਤੇ ਉਹਨਾਂ ਵਿਰੱਧ ਤਅੱਸਬੀ ਪ੍ਰਚਾਰ ਮੁਹਿੰਮਾਂ ਤੇ ਭਾਜਪਾਈ ਹਕਮਰਾਨਾਂ ਦੀ ਉਹਨਾਂ ਨੂੰ ਜਾਹਰਾ ਜਾਂ ਗੱਝੀ ਹਿਮਾਇਤ ਤੇ ਹੱਲਾਸ਼ੇਰੀ ਨੇ ਇਹਨਾਂ ਹਿੱਸਿਆਂ ਨੂੰ ਭਾਜਪਾ ਦੇ ਵਿਰੋਧ ਚ ਲਿਆਉਣ ਚ ਅਹਿਮ ਹਿੱਸਾ ਪਾਇਆ ਮੋਦੀ ਹਕੂਮਤ ਵੱਲੋਂ ਪੂੰਜੀਪਤੀ ਤੇ ਕਾਰਪੋਰੇਟ ਘਰਾਣਿਆਂ ਦੀ ਪਸ਼ਤਪਨਾਹੀ ਅਤੇ ਮਜ਼ਦੂਰ-ਲਾਜ਼ਮ ਵਰਗ ਦੇ ਅਧਿਕਾਰਾਂ, ਉਜ਼ਰਤਾਂ ਤੇ ਨੌਕਰੀ ਸ਼ਰਤਾਂ ਨੂੰ ਲਾਏ ਲਗਾਤਾਰ ਖੋਰੇ ਸਦਕਾ ਇਹਨਾਂ ਹਿੱਸਿਆਂ ਚ ਵੀ ਭਾਜਪਾ-ਵਿਰੋਧੀ ਰੌਂਅ ਵਧਿਆ-ੱਲਿਆ ਹੈ ਬੈਂਕਾਂ ਚ ਹੋਏ ਅਰਬਾਂ-ਖਰਬਾਂ ਰਪਏ ਦੇ ਘਟਾਲਿਆਂ, ਵਿਜੈ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਆਦਿਕ ਵੱਲੋਂ ਕੀਤੇ ਸਕੈਂਡਲਾਂ ਤੇ ਰਾਫੇਲ ਸੌਦੇ ਚ ਮੋਦੀ ਦੇ ਭ੍ਰਿਸ਼ਟਾਚਾਰ ਆਦਿਕ ਦੇ ਕਾਂਗਰਸ ਵੱਲੋਂ ਉਭਾਰੇ ਜਾਣ ਨਾਲ ਵੀ ਮੋਦੀ ਤੇ ਭਾਜਪਾ ਦੀ ਸ਼ਾਖ ਨੂੰ ਖੋਰਾ ਪਿਆ ਹੈ ਇਹਨਾ ਚੋਣਾਂ ਚ ਨਾ ਵਿਕਾਸ ਤੇ ਨਾ ਹੀ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਭਾਜਪਾ ਦੇ ਚੋਣ ਪ੍ਰਚਾਰ ਦਾ ਉੱਘੜਵਾਂ ਵਿਸ਼ਾ ਬਣੀਆਂ ਭਾਜਪਾ ਵੱਲੋਂ ਚੋਣ ਪ੍ਰਚਾਰ ਚ ਉਭਾਰੇ ਤਿੰਨਾਂ ਸਟਾਰ ਪ੍ਰਚਾਰਕਾਂ - ਨਰਿੰਦਰ ਮੋਦੀ, ਅਦਿੱਤਿਆਨਾਥ ਯੋਗੀ ਤੇ ਅਮਿਤ ਸ਼ਾਹ- ਨੇ ਘੋਰ ਫਿਰਕੂ, ਜਾਤਪਾਤੀ ਤੇ ਨਕਲੀ ਰਾਸ਼ਟਰਵਾਦੀ ਜਨੂੰਨ ਭੜਕਾਉਣ ਅਤੇ ਨੀਵੀਂ ਕਿਸਮ ਦੀ ਤ¹ਹਮਤਬਾਜੀ ਤੇ ਸੂਈ ਧਰੀ ਰੱਖੀ ਜਾਹਰ ਹੈ, ਅਜਿਹਾ ਪ੍ਰਚਾਰ ਲੋਕਾਂ ਦੇ ਵੱਡੇ ਹਿੱਸਿਆਂ ਨੂੰ ਪੋਹ ਨਹੀਂ ਸਕਿਆ ਤੇ ਉਹਨਾਂ ਲਈ ਆਪਣੇ ਰੋਜ਼-ਮਰ੍ਹਾ ਦੇ ਮੱਦੇ-ਮਸਲੇ ਹੀ ਕੇਂਦਰ ਚ ਰਹੇ
ਇਹਨਾਂ ਚੋਣਾਂ ਚ ਭਾਜਪਾ ਦੀ ਮੱਖ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਦੇ ਦ-ਰਾਜ ਵਿਰੱਧ ਲੋਕਾਂ ਦੀ ਔਖ ਨੂੰ ਆਪਣੇ ਲਈ ਵੋਟਾਂ ਚ ਢਾਲਣ ਪੱਖੋਂ ਜੋਰਦਾਰ, ਜਥੇਬੰਦ ਤੇ ਜਬਤਬੱਧ ਮੁਹਿੰਮ ਚਲਾਈ ਤੇ ਭਾਜਪਾ ਦੇ ਅਦਾਨੀਆਂ-ਅੰਬਾਨੀਆਂ ਨਾਲ ਯਰਾਨੇ, ਉਹਨਾਂ ਨੂੰ ਸਰਕਾਰੀ ਖਜ਼ਾਨਾ ਲੁਟਾਉਣ ਤੇ ਰਾਫੇਲ ਜਿਹੇ ਸੌਦਿਆਂ ਦੇ ਸਕੈਂਡਲਾਂ ਨੂੰ ਖੂਬ ਉਛਾਲਿਆ ਤੇ ਹਮਲਾਵਰ ਸਰ ਅਪਣਾਈ ਰੱਖੀ ਕਾਂਗਰਸ ਨੇ ਜ਼ਰੱਈ ਸੰਕਟ ਦੀ ਕਿਸਾਨੀ ਅੰਦਰ ਤਿੱਖੀ ਚੋਭ ਨੂੰ ਪਛਾਣਦਿਆਂ ਕਿਸਾਨਾਂ ਦੇ ਸਾਰੇ ਕਰਜ਼ੇ ਮਆਫ ਕਰਨ ਤੇ ਹੋਰ ਮੰਗਾਂ ਮੰਨਣ ਦੇ ਵਾਅਦੇ ਕੀਤੇ ਤੇ ਇਹਨਾਂ ਨੂੰ ਜੋਰ-ਸ਼ੋਰ ਨਾਲ ਉਭਾਰਿਆ-ਪ੍ਰਚਾਰਿਆ ਤੇ ਇਸ ਮਾਮਲੇ ਚ ਮੋਦੀ ਸਰਕਾਰ ਦੀ ਨਾਕਾਮੀ ਤੇ ਬੇਰਖ਼ੀ ਨੂੰ ਖੂਬ ਛੰਡਿਆ ਇਹਨਾਂ ਚੋਣਾਂ ਦੀ ਇਕ ਦਿਲਚਸਪ ਝਾਕੀ ਹਿੰਦੂਤਵ ਦੇ ਮਸਲੇ ਤੇ ਕਾਂਗਰਸ ਵੱਲੋਂ ਧਾਰਨ ਕੀਤਾ ਰਖ਼ ਸੀ ਭਾਜਪਾ ਜਾਹਰਾ ਤੌਰ ਤੇ ਹਿੰਦੂਤਵਵਾਦੀ ਸੰਗਠਨਾਂ ਵੱਜੋ ਆਪਣੀ ਪਛਾਣ ਉਭਾਰਦਾ ਆ ਰਿਹਾ ਹੈ ਤੇ ਬਹ-ਗਿਣਤੀ ਹਿੰਦੂ ਵੋਟ ਬੈਂਕ ਨੂੰ ਹਥਿਆਉਣ ਲਈ ਹਿੰਦੂ ਧਾਰਮਿਕ ਤੇ ਫਿਰਕੂ ਪੱਤੇ ਦੀ ਵਰਤੋਂ ਕਰਦਾ ਆ ਰਿਹਾ ਹੈ ਪਿਛਲੇ ਸਮੇਂ ਤੋਂ ਕਾਂਗਰਸ ਨੇ ਵੀ ਹਿੰਦੂ ਵੋਟ ਬੈਂਕ ਦੀ ਖੋਹ-ਖਿੰਝ ਲਈ ਨਰਮ ਕਿਹਾ ਜਾਂਦਾ ਹਿੰਦੂਤਵੀ ਪੈਂਤੜਾ ਅਪਨਾਉਣਾ ਸ਼ਰੂ ਕਰ ਦਿੱਤਾ ਹੈ ਜਰਾਤ ਤੇ ਕਰਨਾਟਕ ਦੀਆਂ ਚੋਣਾਂ ਦੌਰਾਨ ਰਾਹਲ ਗਾਂਧੀ ਮੰਦਰਾਂ ਚ ਮੱਥੇ ਘਸਾਉਦਿਆਂ ਤੇ ਆਪਣੇ ਪਹਿਨੇ ਜਨੇਊ ਦੀ ਜਾਹਰਾ ਨਮਾਇਸ਼ ਲਾਉਦਿਆਂ ਵੇਖਿਆ ਗਿਆ ਸੀ ਇਹਨਾਂ ਚੋਣਾਂ ਦੌਰਾਨ ਵੀ ਕਾਂਗਰਸ ਨੇ ਇਹੀ ਪੈਂਤੜਾ ਜਾਰੀ ਰੱਖਿਆ ਇਹਨਾਂ ਚੋਣਾਂ ਦੇ ਐਨ ਦੌਰਾਨ ਬਲੰਦ ਸ਼ਹਿਰ ਚ ਹਿੰਦੂ ਜਨੂੰਨੀਆਂ ਵੱਲੋਂ ਗਿਣ-ਮਿਥ ਕੇ ਕੀਤੀ ਹਿੰਸਾ ਵਿਰੱਧ ਤੇ ਇਸ ਸਬੰਧੀ ਅਦਿੱਤਿਆਨਾਥ ਯੋਗੀ ਦੀ ਸਰਕਾਰ ਦੇ ਹਿੰਦੂਪ੍ਰਸਤਾਂ ਦੇ ਹੱਕ ਚ ਧਾਰਨ ਕੀਤੇ ਘੋਰ ਪੱਖਪਾਤੀ ਰਵੱਈਏ ਵਿਰੱਧ ਕਾਂਗਰਸ ਨੇ ਗਿਣ-ਮਿਥ ਕੇ ਮੂੰਹ ਸਿਉਂਈ ਰੱਖਿਆ ਸੰਘ ਪਰਿਵਾਰ ਤੇ ਭਾਜਪਾ ਦੇ ਹਮਲਾਵਰ ਹਿੰਦੂਤਵਵਾਦ ਦੇ ਮਕਾਬਲੇ ਕਾਂਗਰਸ ਦਾ ਇਹ ਹਿੰਦੂਤਵਵਾਦ ਕਿੰਨਾ ਕ ਟਿਕ ਸਕੇਗਾ ਤੇ ਇਸ ਦੀਆਂ ਕਾਂਗਰਸ ਪਾਰਟੀ ਦੇ ਮਸਲਮਾਨ ਵਰਗ ਚ ਪ੍ਰਭਾਵ ਤੇ ਕੀ ਅਸਰ ਪਵੇਗਾ-ਇਹ ਤਾਂ ਦੇਖਣ ਵਾਲੀ ਗੱਲ ਹੈ ਪਰ ਕਾਂਗਰਸੀ ਨੀਤੀਵਾਨ ਇਸ ਨੂੰ ਲਾਹੇਵੰਦਾ ਮੰਨ, ਇਸ ਨੂੰ ਜਾਰੀ ਰੱਖਣ ਦੇ ਹੀ ਸੰਕੇਤ ਦੇ ਰਹੇ ਹਨ
ਹਕੀਕਤ ਚ ਇਹ ਚੋਣ ਨਤੀਜੇ ਕਾਂਗਰਸ ਦੇ ਹੱਕ ਵਿਚ ਫਤਵਾ ਹੋਣ ਨਾਲੋਂ ਵੱਧ ਭਾਜਪਾ ਦੇ ਵਿਰੋਧ ਚ ਫਤਵਾ ਹਨ ਹਰ ਵੰਨਗੀ ਦੀਆਂ ਬਰਜੂਆ ਜਗੀਰੂ ਵੋਟ ਪਾਰਟੀਆਂ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵਾਰ 2 ੱਕਰਨ ਤੇ ਸਭਨਾਂ ਵੱਲੋਂ ਲੋਕ-ਦੋਖੀ ਕਦਮ ਚੱਕਣ ਚ ਇਕ ਦੂਜੇ ਨੂੰ ਮਾਤ ਪਾਉਣ ਦੇ ਅਮਲ ਨੇ ਉਹਨਾਂ ਦੀ ਪੜਤ ਨੂੰ ਭਾਰੀ ਖੋਰਾ ਲਾਇਆ ਹੈ ਇਸ ਲਈ ਕਾਫੀ ਵੱਡੇ ਲੋਕ ਹਿੱਸਿਆਂ ਨੂੰ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਨਹੀਂ, ਕੱਚੀ-ਪੱਕੀ ਆਸ ਹੀ ਹੰਦੀ ਹੈ ਲੋਕਾਂ ਸਾਹਮਣੇ ਉਹਨਾਂ ਨੂੰ ਪੋਹਣ ਵਾਲਾ ਕੋਈ ਪਰਖਿਆ ਤੇ ਭਰੋਸੇਮੰਦ ਲੋਕ-ਪੱਖੀ ਬਦਲ ਨਹੀਂ ਜਿਸ ਕਰਕੇ ਉਹ ਆਪਣੇ ਫੌਰੀ ਦੋਖੀਆਂ ਤੇ ਗੱਸਾ ਲਾਹ ਕੇ ਫਿਰ ਪਿਛਲੀ ਵਾਰੀ ਹਕਾਰਤ ਨਾਲ ਰੱਦ ਕਰ ਚੁੱਕੇ ਸਿਆਸਤਦਾਨਾਂ ਦੇ ਚੁੰਗਲ ਚ ਮੜ ਫਸ ਜਾਂਦੇ ਹਨ ਇਹਨਾਂ ਚੋਣਾਂ ਚ ਵੀ ਹਮੇਸ਼ਾ ਵਾਂਗ ਇਹੀ ਵਾਪਰਿਆ ਹੈ ਲੋਕਾਂ ਨੂੰ ਹਕੀਕੀ ਲੋਕ-ਪੱਖੀ ਸਿਆਸੀ ਬਦਲ ਮਹੱਈਆ ਕਰਾਉਣ ਲਈ ਲੋੜ ਸਿਰ ਚੜ੍ਹ ਕੂਕ ਰਹੀ ਹੈ ਖਰੀਆਂ ਇਨਕਲਾਬੀ ਸ਼ਕਤੀਆਂ ਨੂੰ ਆਪਣੀ ਖਿੰਡਵੀਆਂ ਤਾਕਤਾਂ ਨੂੰ ਇਕੱਤਰ ਕਰਨ ਤੇ ਲੋਕਾਂ ਦੇ ਹਕੀਕੀ ਮੰਗਾਂ ਮਸਲਿਆਂ ਤੇ ਜਮਾਤੀ ਘੋਲ ਤੇਜ਼ ਕਰਨ ਦੇ ਆਪਣੇ ਜੰਮੇ ਲਈ ਪੂਰਾ ਤਾਣ ਲਾ ਦੇਣ ਦੀ ਲੋੜ ਹੈ
ਇਹਨਾਂ ਅਸੈਂਬਲੀ ਚੋਣਾਂ ਦੀ ਆਉਦੀਆਂ ਲੋਕ-ਸਭਾਈ ਚੋਣਾਂ ਤੇ ਗਹਿਰੀ ਛਾਪ ਰਹਿਣੀ ਹੈ ਕਾਂਗਰਸ ਦੀਆਂ ਤਿੰਨ ਰਾਜਾਂ ਚ ਹੋਈਆਂ ਜਿੱਤਾਂ ਨੇ ਉਸਦੇ ਖ¹ਰਦੇ ਵਜੂਦ ਨੂੰ ਕੱਝ ਠੰਮ੍ਹਣਾ ਦਿੱਤਾ ਹੈ ਤੇ ਰਾਹਲ ਦੀ ਲੀਡਰਸ਼ਿਪ ਨੂੰ ਮਕਾਬਲਤਨ ਪੱਕੇ ਪੈਰੀਂ ਕੀਤਾ ਹੈ ਤੇ ਉਸ ਦਾ ਸਿਆਸੀ ਕੱਦ-ੱਤ ਵਧਾਇਆ ਹੈ ਇਹ ਭਾਜਪਾ-ਵਿਰੋਧੀ ਸਿਆਸੀ ਖੇਮੇ ਦੇ ਇਕ ਪ੍ਰਭਾਵਸ਼ਾਲੀ ਹਿੱਸੇ ਨੂੰ ਕਾਂਗਰਸ ਦ¹ਆਲੇ ਇਕਜੱਟ ਕਰਨ ਚ ਵੀ ਸਹਾਈ ਹੋਵੇਗਾ ਅਤੇ ਭਾਜਪਾ ਵਿਰੋਧੀ ਵੋਟ ਦੀ ਵੰਡ ਰੋਕੇਗਾ ਭਾਜਪਾ ਦੀ ਹਾਰ ਨੇ ਪਸਤ ਹੋਈਆਂ ਵਿਰੋਧੀ ਹਾਕਮ ਜਮਾਤੀ ਪਾਰਟੀਆਂ ਨੂੰ ਮੜ ਟਹਿਕਰੇ ਚ ਆਉਣ ਤੇ ਵੱਧ ਹੌਂਸਲੇ ਤੇ ਧੜੱਲੇ ਨਾਲ ਮੈਦਾਨ ਚ ਆਉਣ ਲਈ ਉਤਸ਼ਾਹ ਬਖਸ਼ਿਆ ਹੈ ਦ ਐਨ ਡੀ ਏ ਤੇ ਭਾਜਪਾ ਦੇ ਅੰਦਰ ਮੋਦੀ ਦੀ ਲੀਡਰਸ਼ਿਪ ਨੂੰ ਚੁਣੌਤੀ ਵਾਲੀਆਂ ਬਾਗੀ ਸਰਾਂ ਤੇ ਟੱਟ-ਭੱਜ ਦੇ ਸਿਲਸਿਲੇ ਦੇ ਅੱਗੇ ਵਧਣ ਦੇ ਆਸਾਰ ਬਣਨੇ ਹਨ ਇਹਨਾਂ ਚੋਣਾਂ ਚ ਕੌਮੀ, ਮਜ਼ਹਬੀ ਤੇ ਜਾਤਪਾਤੀ ਜਨੂੰਨੀ ਹੱਥਕੰਡਿਆਂ ਦੀ ਕਾਰਗਰਤਾ ਦੀ ਪ੍ਰਗਟ ਹੋਈ ਸੀਮਤਾਈ ਨੇ ਇਹਨਾਂ ਦੀ ਵਰਤੋਂ ਜਾਰੀ ਰਹਿਣ ਦੇ ਨਾਲ ਨਾਲ ਹਾਕਮ ਜਮਾਤੀ ਪਾਰਟੀਆਂ ਨੂੰ ਕਿਸਾਨੀ ਸੰਕਟ, ਬੇਰਜ਼ਗਾਰੀ, ਗਰੀਬੀ ਆਦਿਕ ਜਿਹੇ ਮੱਦਿਆਂ ਨੂੰ ਸੰਬੋਧਤ ਹੋਣ ਲਈ ਮਜ਼ਬੂਰ ਕਰਨਾ ਹੈ ਇਸੇ ਕਰਕੇ ਹੀ ਵੋਟਰਾਂ ਨੂੰ ਲੁਭਾਉਣ ਲਈ ਭਾਜਪਾ ਵੱਲੋਂ ਵਕਤੀ ਤੌਰ ਤੇ ਵੱਡੀ ਪੱਧਰ ਤੇ ਪੈਸੇ ਦਾ ਜਗਾੜ ਕਰਕੇ ਵਸੋਂ ਦੇ ਵਿਰਵੇ ਹਿੱਸਿਆਂ ਲਈ ਲੋਕ-ਲੁਭਾਉਣੀਆਂ ਸਕੀਮਾਂ ਬਾਰੇ ਭਾਜਪਾ ਦੇ ਕਰਤਿਆਂ-ਧਰਤਿਆਂ ਚ ਚੱਲ ਰਹੀ ਵਿਚਾਰ-ਚਰਚਾ ਦੀਆਂ ਕਨਸੋਆਂ ਮੀਡੀਆ ਚ ਚਰਚਾ ਦਾ ਵਿਸ਼ਾ ਹਨ ਬਦਲ ਰਹੇ ਲੋਕਾਂ ਦੇ ਸਿਆਸੀ ਰੌਂਅ ਨੇ ਸਿਆਸੀ ਸਮੀਕਰਨਾਂ ਤੇ ਹਾਕਮ-ਜਮਾਤੀ ਰਾਜ ਦੇ ਸੰਚਾਲਕਾਂ ਵਜੋਂ ਹਾਕਮ ਪਾਰਟੀਆਂ ਦੀ ਚੋਣ ਦੇ ਅਮਲ ਨੂੰ ਲਾਜ਼ਮੀ ਪ੍ਰਭਾਵਤ ਕਰਨਾ ਹੈ