Sunday, March 26, 2017

01 ਅਕਤੂਬਰ ਇਨਕਲਾਬ ਤੇ ਨਕਸਲਬਾੜੀ ਬਗ਼ਾਵਤ


2017 ਅਕਤੂਬਰ ਇਨਕਲਾਬ ਤੇ ਨਕਸਲਬਾੜੀ ਬਗ਼ਾਵਤ
ਦੋਹਾਂ ਮਹਾਨ ਦਿਹਾੜਿਆਂ ਦੀ ਸੰਗਰਾਮੀ ਵਿਰਾਸਤ ਨੂੰ ਉਚਿਆਈਏ
2017 ਦਾ ਵਰ੍ਹਾ ਮਹਾਨ ਅਕਤੂਬਰ ਇਨਕਲਾਬ ਦਾ ਸ਼ਤਾਬਦੀ ਵਰ੍ਹਾ ਹੈ ਇਹ ਨਕਸਲਵਾੜੀ ਬਗਾਵਤ ਦੀ 50ਵੀਂ ਵਰ੍ਹੇ ਗੰਢ ਦਾ ਸਾਲ ਵੀ ਹੈ ਪਹਿਲੀ ਘਟਨਾ ਸੰਸਾਰ ਇਨਕਲਾਬ ਲਈ ਤੇ ਦੂਜੀ ਦਾ ਵਿਸ਼ੇਸ਼ ਕਰਕੇ ਭਾਰਤੀ ਇਨਕਲਾਬ ਦੇ ਪ੍ਰਸੰਗ, ਵਡੇਰੀ ਮਹੱਤਤਾ ਵਾਲੀਆਂ ਘਟਨਾਵਾਂ ਹਨ ਸੰਸਾਰ ਇਤਿਹਾਸਤੇ ਸਭ ਤੋਂ ਵੱਧ ਅਸਰ ਪਾਉਣ ਵਾਲੇ ਫਲਸਫੇ ਮਾਰਕਸਵਾਦ ਸਮਾਜਵਾਦੀ ਰਾਜ ਦੀ ਉਸਾਰੀ ਦਾ ਸੁਪਨਾ ਪਹਿਲੀ ਵਾਰ ਰੂਸ ਦੀ ਧਰਤੀਤੇ ਸਾਕਾਰ ਕੀਤਾ ਗਿਆ ਸੀ ਇਹਦਾ ਅਸਰ ਸੰਸਾਰ ਵਿਆਪੀ ਸੀ ਮਜ਼ਦੂਰ ਜਮਾਤ ਨੇ ਪੂੰਜੀਵਾਦੀ ਸੰਸਾਰ ਵਿਵਸਥਾ ਵਿਚ ਪਹਿਲਾ ਸੰਨ੍ਹ ਲਾਇਆ ਸੀ ਇਹ ਮਜ਼ਦੂਰ ਜਮਾਤ ਦੇ ਫਲਸਫੇ ਦੀ ਅਮਲੀ ਪੁਸ਼ਟੀ ਦਾ ਪਹਿਲਾ ਮੌਕਾ ਸੀ ਰੂਸੀ ਕਿਰਤੀ ਲੋਕਾਂ ਦੀ ਇਹ ਮਹਾਨ ਸਿਰਜਣਾ ਸੰਸਾਰ ਭਰ ਦੇ ਕਿਰਤੀ ਲੋਕਾਂ ਲਈ ਚਾਨਣ ਮੁਨਾਰਾ ਬਣ ਗਈ ਸੀ ਇਸ ਤਰਥੱਲ ਪਾਊ ਤਬਦੀਲੀ ਦੀਆਂ ਤਰੰਗਾਂ ਸੰਸਾਰ ਦੇ ਕੋਨੇ ਕੋਨੇ ਤੱਕ ਪੁੱਜੀਆਂ ਤੇ ਵੱਖ ਵੱਖ ਮੁਲਕਾਂ ਖਾਸ ਕਰਕੇ ਪੂਰਬ ਦੇ ਦੇਸਾਂ ਵਸਦੇ ਕਿਰਤੀਆਂ ਲਈ ਕਮਿਊਨਿਸਟ ਸਿਧਾਂਤ ਦੇ ਦਰਵਾਜੇ ਖੁੱਲ੍ਹ ਗਏ ਭਾਰਤ ਅਤੇ ਹੋਰਨਾਂ ਏਸ਼ੀਆਈ ਮੁਲਕਾਂ ਕਮਿਊਨਿਸਟ ਪਾਰਟੀਆਂ ਬਣਨ ਤੇ ਮਜ਼ਦੂਰ ਜਮਾਤ ਦੀ ਜਮਾਤੀ ਘੋਲਾਂ ਪੇਸ਼ਕਦਮੀ ਦਾ ਅਮਲ ਤੇਜ ਹੋਇਆ ਸੋਵੀਅਤ ਯੂਨੀਅਨ ਸਮਾਜਵਾਦ ਦੀ ਉਸਾਰੀ ਨੇ ਪੂੰਜੀਵਾਦੀ ਪ੍ਰਬੰਧ ਦੇ ਅਣਮਨੁੱਖੀ ਲੁਟੇਰੇ ਜਾਬਰ ਖਾਸੇ ਨੂੰ ਸੰਸਾਰ ਦੇ ਲੋਕਾਂ ਸਾਹਮਣੇ ਐਨ ਟਕਰਾਵੇਂ ਦ੍ਰਿਸ਼ ਉਘਾੜ ਦਿੱਤਾ ਅਤੇ ਸਮਾਜਵਾਦੀ ਵਿਵਸਥਾ ਅਧੀਨ ਕਿਰਤ ਦੀ ਮੁਕਤੀ ਤੇ ਫਿਰ ਸਰਦਾਰੀ ਦੀਆਂ ਬਰਕਤਾਂ ਨੂੰ ਸੰਸਾਰ ਭਰ ਦੇ ਕਿਰਤੀ ਲੋਕਾਂ ਦੇ ਜਿਹਨਤੇ ਉੱਕਰ ਦਿੱਤਾ ਇਸ ਧਰਤੀਤੇ ਕਿਰਤ ਦੀ ਸਰਦਾਰੀ ਸਿਰਜੇ ਜਾ ਸਕਣ ਦੀਆਂ ਆਸਾਂ ਨੂੰ ਹਕੀਕਤ ਵਟਦਿਆਂ ਸੰਸਾਰ ਦੇ ਲੋਕਾਂ ਨੇ ਦੇਖ ਲਿਆ ਇਸ ਨੇ ਪ੍ਰੋਲੋਤਾਰੀ ਜਮਹੂਰੀਅਤ ਦੀ ਉੱਤਮਤਾ ਸਥਾਪਤ ਕੀਤੀ ਤੇ ਬੁਰਜੁਆ ਜਮਹੂਰੀਅਤ ਨੂੰ ਵੇਲਾ ਵਿਹਾ ਚੁੱਕੀ ਦਰਸਾ ਦਿੱਤਾ ਸੰਸਾਰ ਇਤਿਹਾਸ ਦੋ ਹਿੱਸਿਆਂ ਵਿਚ ਵੰਡਿਆ ਗਿਆ ਇੱਕ ਅਕਤੂਬਰ ਇਨਕਲਾਬ ਤੋਂ ਪਹਿਲਾਂ ਦਾ ਅਤੇ ਦੂਜਾ ਮਗਰੋਂ ਦਾ ਸੰਸਾਰ ਸੰਸਾਰ ਭਰ ਦੇ  ਕਿਰਤੀ ਲੋਕਾਂ ਨੇ ਕਮਿਊਨਿਸਟਾਂ ਲਈ ਮਹਾਨ ਅਕਤੂਬਰ ਇਨਕਲਾਬ ਦੀ ਸੰਗਰਾਮੀ ਵਿਰਾਸਤ ਅੱਜ ਵੀ ਰਾਹ ਰੁਸ਼ਨਾਉਦੀ ਹੈ ਅਤੇ ਲੁੱਟ ਦਾਬੇ ਤੋਂ ਮੁਕਤ ਸੰਸਾਰ ਸਿਰਜਣ ਦੇ ਮਹਾਨ ਉਦੇਸ਼ ਲਈ ਜੂਝਦੇ ਲੋਕ ਕਾਫਲਿਆਂ ਦੇ ਕਦਮਾਂ ਬਿਜਲੀਆਂ ਭਰਦੀ ਹੈ
ਅੱਜ ਸੰਸਾਰ ਸਾਮਰਾਜੀ ਸੰਕਟ ਆਏ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਹੁਣ ਇਹਦੇ ਮਾਮੂਲੀ ਸੁਧਾਰਾਂ ਨਾਲ ਕੋਈ ਵਕਤੀ ਠੁੰਮ੍ਹਣਾ ਦੇਣ ਜੋਗੀ ਸੱਤਿਆ ਵੀ ਨਹੀਂ ਹੈ ਇਸ ਦਾ ਕਲਿਆਣਕਾਰੀ ਰਾਜਾਂ ਵਾਲਾ ਦੌਰ ਵੀ ਬੀਤ ਚੁੱਕਿਆ ਹੈ ਤੇ ਸੋਧਵਾਦ ਦੀ ਪਾਲਣਾ ਪੋਸਣਾ ਦੀ ਇਸ ਦੀ ਸਮਰੱਥਾ ਬੁਰੀ ਤਰ੍ਹ੍ਾ ਘਟ ਗਈ ਹੈ ਸੋਵੀਅਤ ਯੂਨੀਅਨ ਦੇ ਸਮਾਜਵਾਦੀ ਪ੍ਰਬੰਧ ਦੇ ਪੂੰਜੀਵਾਦੀ ਪਿਛਲਮੋੜੇ ਤੋਂ ਮਗਰੋਂ ਪੂੰਜੀਵਾਦੀ ਪ੍ਰਬੰਧ ਦੀ ਉੱਤਮਤਾ ਦੇ ਇਸ ਦੇ ਫੋਕੇ ਲਲਕਾਰੇ ਹੁਣ ਮਰਨਊ ਚੀਕਾਂ ਵਟ ਚੁੱਕੇ ਹਨ ਇਕ ਪਾਸੇ ਸੰਸਾਰ ਸਾਮਰਾਜ ਦੇ ਆਪਣੇ ਗੜ੍ਹਾਂ ਭਾਰੀ ਉਥਲਾਂ ਪੁਥਲਾਂ ਤੇ ਬੇਚੈਨੀ ਦੇ ਹਾਲਤ ਬਣੇ ਹੋਏ ਹਨ ਤੇ ਇਸ ਤਿੱਖੇ ਹੋ ਰਹੇ ਸੰਕਟ ਨੂੰ ਫਾਸ਼ੀ ਹੁੰਗਾਰਿਆਂ ਦੇ ਝਲਕਾਰੇ ਪ੍ਰਗਟ ਹੋ ਰਹੇ ਹਨ ਅਤੇ ਸਿਆਸੀ ਸੰਕਟਾਂ ਦੇ ਤਿੱਖੇ ਇਜ਼ਹਾਰ ਹੋ ਰਹੇ ਹਨ ਦੂਜੇ ਪਾਸੇ ਤੀਜੀ ਦੁਨੀਆਂ ਦੇ ਮੁਲਕਾਂ ਦੇ ਕਿਰਤੀ ਲੋਕਾਂ ਦੀਆਂ ਹੱਕੀ ਲਹਿਰਾਂ ਦੀਆਂ ਲੰਮੀਆਂ  ਲੜੀਆਂ ਛਿੜੀਆਂ ਰਹਿ ਰਹੀਆਂ ਹਨ ਤੇ ਸਾਮਰਾਜੀ ਧਾਵਿਆਂ ਖਿਲਾਫ ਲੋਕ ਟਾਕਰੇ ਦੇ ਮਿਸਾਲੀ ਨਮੂਨੇ ਉੱਭਰ ਰਹੇ ਹਨ ਇਹ ਹਾਲਤ ਅੱਜ ਇਨਕਲਾਬਾਂ ਦੀ ਪੇਸ਼ਕਦਮੀ ਲਈ ਪਰਪੱਕ ਹੋ ਚੁੱਕੀ ਬਾਹਰਮੁਖੀ ਹਾਲਤ ਅਤੇ ਕਮਜੋਰ ਅੰਤਰਮੁਖੀ ਸ਼ਕਤੀਆਂ ਦੇ ਵਡੇਰੇ ਪਾੜੇ ਨੂੰ ਪੂਰਨ ਦੀ ਤੀਬਰ ਲੋੜ ਉਭਾਰ ਰਹੀ ਹੈ ਪਾੜਾ ਪੂਰਨ ਦਾ ਸਭ ਤੋਂ ਸੰਘਣਾ ਇਜ਼ਹਾਰ ਇੱਕਜੁੱਟ ਤੇ ਮੁੜ ਜਥੇਬੰਦ ਹੋਈਆਂ ਕਮਿਊਨਿਸਟ ਪਾਰਟੀਆਂ ਉਸਾਰਨ ਦੇ ਅਧੂਰੇ ਕਾਰਜ ਨੂੰ ਨੇਪਰੇ ਚਾੜ੍ਹਨ ਰਾਹੀਂ ਹੋਣਾ ਹੈ ਇਉ ਇਸ ਕਾਰਜ ਦਾ ਭਾਰਤ ਦੇ ਪ੍ਰਸੰਗ ਨਕਸਲਬਾੜੀ ਦੀ ਵਿਰਾਸਤ ਨੂੰ ਉਭਾਰਨ ਤੇ ਉਚਿਆਉਣ ਦਾ ਮਹੱਤਵ ਬਣਦਾ ਹੈ ਜਿਸ ਦੀ 50ਵੀਂ ਵਰ੍ਹੇ ਗੰਢ ਹੈ ਇਸ ਬਗਾਵਤ ਨੇ ਭਾਰਤ ਖਰੀ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਉਸਾਰੀ ਦਾ ਅਮਲ ਛੇੜਿਆ ਸੀ ਤੇ ਭਾਰਤੀ ਸੋਧਵਾਦ ਨਾਲੋਂ ਨਿਖੇੜੇ ਦੀ ਲਕੀਰ ਖਿੱਚ ਦਿੱਤੀ ਸੀ ਭਾਰਤੀ ਇਨਕਲਾਬ ਦੇ ਦਰੁਸਤ ਰਾਹ ਨੂੰ ਉਭਾਰਿਆ ਸੀ ਤਿਲੰਗਾਨਾ ਦੇ ਮਹਾਨ ਅੰਦੋਲਨ ਤੋਂ ਬਾਅਦ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਇਹ ਇੱਕ ਨਵਾਂ ਮੀਲ ਪੱਥਰ ਸੀ ਇਸ ਨੇ ਭਾਰਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਦਾ ਬੁਰਕਾ ਲੀਰੋ-ਲੀਰ ਕਰਕੇ, ਇਸਦਾ ਸੋਧਵਾਦੀ ਖਾਸਾ ਸਪਸ਼ਟ ਉਘਾੜ ਦਿੱਤਾ ਸੀ ਤੇ ਭਾਰਤ ਦੀਆਂ ਠੋਸ ਹਾਲਤਾਂ ਮਾਓ ਵਿਚਾਰਧਾਰਾ ਲਾਗੂ ਕਰਨ ਲਈ ਇੱਕ ਨਵਾਂ ਲਾਂਘਾ ਭੰਨਿਆ ਸੀ ਇਸ ਨੇ ਮਜ਼ਦੂਰ ਜਮਾਤ ਦੀ ਅਗਵਾਈ ਕਿਸਾਨੀ ਨੂੰ ਮੁੱਖ ਸ਼ਕਤੀ ਵਜੋਂ ਲੈ ਕੇ, ਜ਼ਰੱਈ ਇਨਕਲਾਬੀ ਲਹਿਰ ਉਸਾਰੀ ਦੇ ਰਾਹ ਦੀ ਭਾਰਤੀ ਹਾਲਤਾਂ ਤਿਲੰਗਾਨਾ ਤੋਂ ਬਾਅਦ ਮੁੜ ਪੁਸ਼ਟੀ ਕਰ ਦਿੱਤੀ ਸੀ ਇਸ ਨੇ ਭਾਰਤੀ ਇਨਕਲਾਬ ਦੀ ਆਮ ਲੀਹ ਨੂੰ ਮੁਲਕ ਉਭਾਰ ਦਿੱਤਾ ਸੀ ਜ਼ਰੱਈ ਇਨਕਲਾਬੀ ਲਹਿਰ ਉਸਾਰੀ ਨਾਲ ਗੁੰਦਿਆ ਲਮਕਵੇਂ ਲੋਕ ਯੁੱਧ ਦਾ ਰਾਹ ਭਾਰਤੀ ਇਨਕਲਾਬ ਦੇ ਰਾਹ ਵਜੋਂ ਸਥਾਪਤ ਹੋ ਗਿਆ ਕਮਿ. ਇਨਕਲਾਬੀਆਂ ਵੱਲੋਂ ਮਾਰਕਸਵਾਦ ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦਾ ਝੰਡਾ ਪਹਿਲੀ ਵਾਰ ਸਪਸ਼ਟਤਾ ਤੇ ਨਿੱਤਰਵੇਂ ਢੰਗ ਨਾਲ ਉਭਾਰਿਆ ਗਿਆ ਸੀ ਇਹ ਬਗਾਵਤ ਖਰੁਸ਼ਚੋਵ ਦੇ ਸ਼ਾਂਤਮਈ ਤਬਦੀਲੀ ਦੇ ਰਾਹ ਨੂੰ ਰੱਦ ਕਰਦਿਆਂ ਭਾਰਤੀ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਹਾਨ ਬਹਿਸ ਚੀਨੀ ਕਮਿਊਨਿਸਟ ਪਾਰਟੀ ਦੀ ਸਹੀ ਲੀਹ ਨੂੰ ਬੁਲੰਦ ਕਰਨ ਦਾ ਮੌਕਾ ਵੀ ਬਣੀ ਸੀ ਚੀਨੀ ਕਮਿਊਨਿਸਟ ਪਾਰਟੀ ਵੱਲੋਂਬਸੰਤ ਦੀ ਗਰਜਕਹਿ ਕੇ ਸਵਾਗਤ ਕੀਤੀ ਗਈ ਨਕਸਲਬਾੜੀ ਦੀ ਬਗਾਵਤ ਭਾਰਤ ਦੇ ਕਮਿ. ਇਨਕਲਾਬੀਆਂ ਲਈ ਠੀਕ ਗਲਤ ਰੁਝਾਨਾਂ ਦੀ ਪਛਾਣ ਉਘਾੜਨ ਖਾਤਰ ਹਵਾਲਾ ਨੁਕਤਾ ਬਣੀ ਰਹਿ ਰਹੀ ਹੈ ਇਸ ਦੀ ਸ਼ਾਨਾਮੱਤੀ ਵਿਰਾਸਤ ਨੂੰ ਬੁਲੰਦ ਕਰਨਾ ਸਭਨਾ ਕਮਿ. ਇਨ. ਸ਼ਕਤੀਆਂ ਦਾ ਸਾਂਝਾ ਕਾਰਜ ਹੈ ਵਿਸ਼ੇਸ਼ ਕਰਕੇ ਕਮਿਊਨਿਸਟ ਪਾਰਟੀ ਮੁੜ ਜਥੇਬੰਦ ਕਰਨ ਦੇ ਮਹੱਤਵ ਪੂਰਨ ਕਾਰਜ ਦੀ ਰੋਸ਼ਨੀ ਇਸ ਦੇ ਸਬਕਾਂ ਨੂੰ ਗ੍ਰਹਿਣ ਕਰਨ ਦਾ ਮਹੱਤਵ ਹੈ

ਇਹ ਵਰ੍ਹਾ ਇਹਨਾਂ ਦੋਹਾਂ ਦਿਹਾੜਿਆਂ ਦੇ ਜਸ਼ਨਾਂ ਦਾ ਵਰ੍ਹਾ ਹੈ ਇਹਨਾਂ ਦੀ ਮਹੱਤਤਾ ਤੇ ਅਹਿਮੀਅਤ ਆਮ ਲੋਕਾਂ ਉਭਾਰਨ ਦੇ ਨਾਲ ਨਾਲ ਇਹ ਇਨਕਲਾਬੀ ਲਹਿਰ ਦੀਆਂ ਸਫਾਂ ਦੀ ਸਿੱਖਿਆ ਸਿਖਲਾਈ ਦਾ ਵੀ ਅਹਿਮ ਮੌਕਾ ਬਣਦੀ ਹੈ ਆਓ ਇਸ ਵਰ੍ਹੇ ਨੂੰ ਮਹਾਨ ਅਕਤੂਬਰ ਇਨਕਲਾਬ ਤੇ ਨਕਸਲਬਾੜੀ ਦੀ ਸ਼ਾਨਾਮੱਤੀ ਵਿਰਾਸਤ ਨੂੰ ਉਚਿਆਉਣ ਅਤੇ ਇਸ ਦੀ ਕੀਰਤੀ ਦਾ ਜਸ ਗਾਉਣ ਦਾ ਵਰ੍ਹਾ ਬਣਾਈਏ ਇਹਨਾਂ ਮਹਾਨ ਦਿਹਾੜਿਆਂ ਤੋਂ ਰੌਸ਼ਨੀ ਲੈ ਕੇ ਅੱਗੇ ਵਧਣ ਲਈ ਸਿਆਸੀ ਚੇਤਨਾ ਤੇ ਇਰਾਦਿਆਂ ਨੂੰ ਸਾਣਤੇ ਲਾਈਏ