Saturday, April 6, 2019

ਜਲਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਮਨਾਉਣ ਦੇ ਅਰਥ



ਇਹ ਵਰ੍ਹਾ ਜਲਿਆਂਵਾਲਾ ਬਾਗ ਕਤਲੇਆਮ ਦਾ ਸ਼ਤਾਬਦੀ ਵਰ੍ਹਾ ਹੈ ਜਲਿਆਂਵਾਲਾ ਬਾਗ ਚ ਅੰਗਰੇਜ਼ ਸਾਮਰਾਜੀਆਂ ਵੱਲੋਂ ਰਚਾਇਆ ਗਿਆ ਕਤਲੇਆਮ ਸਾਡੇ ਕੌਮੀ ਮੁਕਤੀ ਸੰਗਰਾਮ ਚ ਅਹਿਮ ਮੋੜ ਵਜੋਂ ਦਰਜ ਹੈ ਇਹ ਕਤਲੇਆਮ ਮੁਲਕ ਚ ਅੰਗਰੇਜ਼ੀ ਸਾਮਰਾਜ ਖਿਲਾਫ ਉਠ ਰਹੇ ਜਨਤਕ ਉਭਾਰ ਨੂੰ ਕੁਚਲਣ ਲਈ ਰਚਾਇਆ ਗਿਆ ਸੀ ਸੰਸਾਰ ਜੰਗ ਦੇ ਮਗਰਲੇ ਸਾਲਾਂ ਚ ਜੰਗ ਦੀਆਂ ਮੌਤਾਂ ਦੇ ਝੰਬੇ ਤੇ ਟੈਕਸਾਂ ਦੇ ਬੋਝ ਦੀ ਸਤਾਈ ਭਾਰਤੀ ਲੋਕਾਈ ਦੀ ਬੈਚੈਨੀ ਸਿਖਰਾਂ ਵੱਲ ਸੀ ਤੇ ਅੰਗਰੇਜ਼ਾਂ ਖਿਲਾਫ ਮੁਲਕ ਪੱਧਰੇ ਜਨਤਕ ਰੋਹ ਫੁਟਾਰਿਆਂ ਦਾ ਸਿਲਸਿਲਾ ਛਿੜ ਪਿਆ ਸੀ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮਿ੍ਤਸਰ ਸਾਮਰਾਜੀਆਂ ਖਿਲਾਫ ਲੋਕਾਂ ਦੇ ਸ਼ਾਨਾਮੱਤੇ ਟਾਕਰੇ ਦਾ ਕੇਂਦਰ ਬਣਕੇ ਉੱਭਰੇ ਸਨ ਥਾਂ-ਪੁਰ-ਥਾਂ ਸੜਕਾਂ ਤੇ ਨਿਕਲ ਰਹੇ ਬੇ-ਹਥਿਆਰੇ ਕਾਫਲੇ ਅੰਗਰੇਜ਼ੀ ਫੌਜਾਂ ਪੁਲਸੀਆਂ ਨਾਲ ਭਿੜ ਰਹੇ ਸਨ, ਸ਼ਹਾਦਤਾਂ ਹੋ ਰਹੀਆਂ ਸਨ, ਕਰਫਿਊ-ਹੜਤਾਲਾਂ ਪੈਰਾਂ ਹੇਠ ਰੋਲੀਆਂ ਜਾ ਰਹੀਆਂ ਸਨ ਤੇ ਸਭਨਾਂ ਧਰਮਾਂ-ਫਿਰਕਿਆਂ ਦੀ ਸਾਂਝ ਦੀ ਜੋਰਦਾਰ ਭਾਵਨਾ ਅੰਗੜਾਈ ਭਰ ਰਹੀ ਸੀ ਚਾਹੇ ਇਹ ਕਾਂਡ ਅੰਗਰੇਜ਼ ਬਸਤੀਵਾਦੀ ਹਾਕਮਾਂ ਦੇ ਜੁਲਮਾਂ ਦੀ ਸਿਖਰ ਦਾ ਇੱਕ ਚਿੰਨ੍ਹ ਬਣ ਗਿਆ ਸੀ, ਪਰ ਇਹ ਕਾਂਡ ਸਾਡੇ ਕੌਮੀ ਮੁਕਤੀ ਸੰਗਰਾਮ ਨੂੰ ਖੌਫਜ਼ਦਾ ਕਰਨ ਚ ਨਾਕਾਮ ਰਿਹਾ ਸੀ ਸਗੋਂ ਮੁਲਕ ਦੀ ਲੋਕਾਈ ਇਸ ਕਾਂਡ ਨੇ ਝੰਜੋੜ ਦਿੱਤੀ ਸੀ ਲੋਕ ਦੂਣੇ ਰੋਹ ਨਾਲ ਆਜ਼ਾਦੀ ਲਈ ਜਦੋਜਹਿਦ ਚ ਕੁੱਦੇ ਸਨ ਇਹ ਕਾਂਡ ਲੱਖਾਂ ਨੌਜਵਾਨਾਂ ਲਈ ਕੌਮ ਦੀ ਮੁਕਤੀ ਖਾਤਰ ਜ਼ਿੰਦਗੀਆਂ ਲਾਉਣ ਦਾ ਅਹਿਦਨਾਮਾ ਬਣ ਗਿਆ ਸੀ ਸ਼ਹੀਦ--ਆਜ਼ਮ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਸਾਡੇ ਕੌਮੀ ਨਾਇਕਾਂ ਦੇ ਸੰਗਰਾਮੀ ਸਫਰਾਂ ਦੀ ਸ਼ੁਰੂਆਤ ਦਾ ਨੁਕਤਾ ਬਣ ਗਿਆ ਸੀ ਇਹ ਕਾਂਡ ਜਲ੍ਹਿਆਂਵਾਲਾ ਬਾਗ ਕਤਲ ਕਾਂਡ ਨੇ ਕੌਮੀ ਮੁਕਤੀ ਸੰਗਰਾਮ ਚ ਬਲਦੀ ਤੇ ਤੇਲ ਪਾਉਣ ਵਾਲਾ ਅਸਰ ਕੀਤਾ ਤੇ ਕੌਮੀ ਸੰਗਰਾਮ ਅਗਲੀਆਂ ਬੁਲੰਦੀਆਂ ਵੱਲ ਤੁਰਿਆ
 ਅੰਗਰੇਜੀ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰੇ ਲਈ ਕੌਮੀ ਲਹਿਰ ਮੂਹਰੇ ਲੋਕ ਸੰਗਰਾਮਾਂ ਦੇ ਰਾਹ ਦਾ ਸਵਾਲ ਵੀ ਉੱਭਰ ਆਇਆ ਸੀ ਤੇ ਮੁਲਕ ਦੀ ਜਵਾਨੀ ਨੇ ਸਹੀ ਰਾਹਾਂ ਦੀ ਤਲਾਸ਼ ਲਈ ਖੌਲਦੇ ਸਵਾਲਾਂ ਨਾਲ ਮੱਥਾ ਲਾਇਆ ਸੀ ਮਹਾਤਮਾ ਗਾਂਧੀ ਤੇ ਕਾਂਗਰਸ ਪਾਰਟੀ ਦੀ ਅਗਵਾਈ ਚ ਮੁਲਕ ਦੀਆਂ ਲੁਟੇਰੀਆਂ ਤੇ ਦਲਾਲ ਜਮਾਤਾਂ ਵੱਲੋਂ ਅੰਗਰੇਜ਼ਾਂ ਨਾਲ ਚੱਲ ਰਹੀ ਸੌਦੇਬਾਜੀ ਵਾਲੀ ਲਹਿਰ ਦੇ ਮੁਕਾਬਲੇ ਖਰੀ ਸਾਮਰਾਜ ਵਿਰੋਧੀ ਤੇ ਜਾਗੀਰਦਾਰ ਵਿਰੋਧੀ ਧਰਮ ਨਿਰਪੱਖਤਾ ਦੇ ਪੈਂਤੜੇ ਵਾਲੀ ਧਾਰਾ ਉੱਭਰ ਕੇ ਆਈ ਸੀ ਇਸ ਧਾਰਾ ਦੇ ਅਗਲੇਰੇ ਵਿਕਾਸ ਚੋਂ ਹੀ ਤਿਭਾਗਾ ਤੇ ਤਿਲੰਗਾਨਾ ਵਰਗੇ ਅੰਦੋਲਨ ਉੱਭਰੇ ਸਨ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦੰਭੀ ਸਿਧਾਂਤ ਦੇ ਮੁਕਾਬਲੇ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸਾਮਰਾਜ ਤੋਂ ਮੁਕਤੀ ਦੇ ਸਪਸ਼ਟ ਪ੍ਰੋਗਰਾਮ ਤੇ ਰਾਹ ਨੇ ਆਜ਼ਾਦੀ ਸੰਗਰਾਮ ਦੇ ਅਗਲੇਰੇ ਵਿਕਾਸ ਤੇ ਆਪਣੀ ਛਾਪ ਛੱਡੀ ਸੀ
ਅੱਜ ਜਦੋਂ ਅਸੀਂ ਜਲਿਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਮਰਾਜੀ ਗੁਲਾਮੀ ਹੁਣ ਚੋਰ ਗੁਲਾਮੀ ਚ ਤਬਦੀਲ ਹੋ ਚੁੱਕੀ ਹੈ ਪਰ ਮੁਲਕ ਦੀ ਮੁਕਤੀ ਦਾ ਕਾਰਜ ਉਵੇਂ ਹੀ ਖੜ੍ਹਾ ਹੈ ਸਾਡਾ ਮੁਲਕ ਹੁਣ ਬਰਤਾਨਵੀ ਸਾਮਰਾਜ ਤੋਂ ਅੱਗੇ ਕਈ ਸਾਮਰਾਜੀ ਮੁਲਕਾਂ ਦੀ ਸ਼ਿਕਾਰਗਾਹ ਬਣ ਚੁੱਕਿਆ ਹੈ ਲੁੱਟ ਦਾ ਰੂਪ ਬਦਲ ਚੁੱਕਿਆ ਹੈ ਸਾਮਰਾਜੀ ਮੁਲਕਾਂ ਵੱਲੋਂ ਸੰਸਾਰ ਵਪਾਰ ਸੰਸਥਾ ਤੇ ਸੰਸਾਰ ਬੈਂਕ ਵਰਗੀਆਂ ਸੰਸਥਾਵਾਂ ਰਾਹੀਂ ਸਾਡੇ ਵਰਗੇ ਮੁਲਕਾਂ ਤੇ ਲੁੱਟ ਦੀਆਂ ਨੀਤੀਆਂ ਮੜ੍ਹੀਆਂ ਜਾ ਰਹੀਆਂ ਹਨ ਏਸੇ ਲਈ ਸ਼ਤਾਬਦੀ ਵੇਲੇ ਵੀ ਇਤਿਹਾਸ ਆਪਣੇ ਆਪ ਨੂੰ ਉਵੇਂ ਦੁਹਰਾ ਰਿਹਾ ਹੈ।। ਅੰਗਰੇਜ਼ ਸਾਮਰਾਜੀਆਂ ਦੇ ਵਾਰਿਸ ਦਲਾਲ ਭਾਰਤੀ ਹਾਕਮ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦੀ ਵਿਰਾਸਤ ਤੇ ਡਟ ਕੇ ਪਹਿਰਾ ਦੇ ਰਹੇ ਹਨ ਨਾ ਸਿਰਫ ਅੰਗਰੇਜ਼ਾਂ ਵੇਲੇ ਦੇ ਕਾਲੇ ਕਾਨੂੰਨ ਉਵੇਂ ਜਾਰੀ ਰੱਖੇ ਗਏ ਹਨ, ਸਗੋਂ ਨਵੇਂ ਨਵੇਂ ਨਾਵਾਂ ਥੱਲੇ ਹੋਰ ਕਈ ਕਾਨੂੰਨ ਘੜੇ ਗਏ ਹਨ ਅਤੇ ਲੋਕਾਂ ਤੇ ਜਬਰੀ ਮੜ੍ਹੇ ਗਏ ਹਨ ਟਾਡਾ, ਪੋਟਾ, ਮੀਸਾ ਤੇ ਅਫਸਪਾ ਵਰਗੇ ਬਹੁਤ ਸਾਰੇ ਅਜਿਹੇ ਕਾਨੂੰਨ ਹਨ ਜਿਨ੍ਹਾਂ ਰਾਹੀਂ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਰਾਜ ਦਾ ਜਾਬਰ ਪੰਜਾ ਲੋਕਾਂ ਦੇ ਗਲਾਂ ਤੇ ਹੋਰ ਵਧੇਰੇ ਕਸਿਆ ਹੈ ਪਰ ਇਹਨਾਂ ਕਾਨੂੰਨਾਂ ਦਾ ਵਿਰੋਧ ਵੀ ਉਵੇਂ ਹੀ ਜਾਰੀ ਰਿਹਾ ਹੈ ਲੋਕ ਵੀ ਉਵੇਂ ਹੀ ਵਿਰੋਧ ਚ ਸੜਕਾਂ ਤੇ ਨਿੱਤਰਦੇ ਹਨ ਜਲਿਆਂਵਾਲਾ ਬਾਗ ਹੁਣ ਨੰਦੀਗਰਾਮ, ਸਿੰਗੂਰ ਤੇ ਟੂਟੀਕੋਰਨ ਤੱਕ ਫੈਲ ਗਿਆ ਹੈ।। ਹੁਣ ਗੋਲੀਆਂ ਦੀਆਂ ਬੁਛਾੜਾਂ ਤਾਂ ਹੁੰਦੀਆਂ ਹੀ ਹਨ ਪਰ ਹੁਣ ਜਨਰਲ ਡਾਇਰਾਂ ਨੇ ਸਨਾਈਪਰ ਵੀ ਰੱਖ ਲਏ ਹਨ ਜੋ ਇਕੱਠਾਂ ਚੋਂ ਵੀ ਲੋਕਾਂ ਦੇ ਆਗੂਆਂ ਨੂੰ ਚੁਣ-ਚੁਣ ਕੇ ਕਤਲ ਲਈ ਨਿਸ਼ਾਨੇ ਲਾਉਂਦੇ ਹਨ ਅੱਜ ਮੁਲਕ ਦੇ ਕਿੰਨੇਂ ਹੀ ਖੇਤਰਾਂ ਚ ਲੱਖਾਂ ਦੀ ਤਾਦਾਦ ਚ ਸੁਰੱਖਿਆ ਬਲ ਤਾਇਨਾਤ ਕੀਤੇ ਹੋਏ ਹਨ ਦਬਾਈਆਂ ਕੌਮੀਅਤਾਂ ਦੀ ਆਜ਼ਾਦੀ ਦੀ ਤਾਂਘ ਨੂੰ ਕੁਚਲਣ ਲਈ ਅਤੇ ਜਲ, ਜੰਗਲ, ਜਮੀਨਾਂ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਨੂੰ ਉਜਾੜਨ ਲਈ ਧਰਤੀ ਦੇ ਕੋਨੇ ਕੋਨੇ ਚ ਜੱਲਿਆਂਵਾਲੇ ਹਨ ਭਗਤ ਸਿੰਘ ਦੇ ਇਨਕਲਾਬ ਦੇ ਨਾਹਰੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਤੁਰੇ ਹੋਏ ਇਨਕਲਾਬੀਆਂ ਦੇ ਝੂਠੇ ਪੁਲਸ ਮੁਕਾਬਲੇ ਬਣਦੇ ਹਨ
ਅੱਜ ਜਲਿਆਂਵਾਲਾ ਬਾਗ ਸ਼ਤਾਬਦੀ ਮਨਾਉਣ ਵੇਲੇ ਦਾ ਦੌਰ ਅਜਿਹਾ ਹੈ ਜਦੋਂ ਦੇਸ਼ ਭਗਤੀ ਦੇ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਹਨ ਹਿੰਦੂ ਫਿਰਕੂ ਜਨੂੰਨ ਨੂੰ ਦੇਸ਼ ਭਗਤੀ ਐਲਾਨਿਆ ਜਾ ਰਿਹਾ ਹੈ ਸਾਮਰਾਜੀ ਤੇ ਉਹਨਾਂ ਦੇ ਦੇਸੀ ਦਲਾਲਾਂ ਦੀ ਚਾਕਰੀ ਨੂੰ ਦੇਸ਼ ਭਗਤੀ ਦੇ ਉਹਲੇ ਚ ਨਿਭਾਇਆ ਜਾਂਦਾ ਹੈ ਤੇ ਜਲ੍ਹਿਆਂਵਾਲੇ ਬਾਗਾਂ ਚ ਜੁੜਦੇ ਇਕੱਠ ਹੁਣ ਵੀ ਦੇਸ਼ ਧ੍ਰੋਹੀ ਕਰਾਰ ਦਿੱਤੇ ਜਾ ਰਹੇ ਹਨ ਅੰਗਰੇਜ਼ਾਂ ਦੇ ਵਿਰਸੇ ਤੋਂ ਲਈ ਪਾੜੋ ਤੇ ਰਾਜ ਕਰੋ ਦੀ ਨੀਤੀ ਉਵੇਂ ਹੀ ਜਾਰੀ ਹੈ ਭਾਜਪਾ ਅੱਜ ਏਸ ਨੀਤੀ ਦੀ ਝੰਡਾਬਰਦਾਰ ਬਣੀ ਹੋਈ ਹੈ ਤੇ ਪਹਿਲਾਂ ਕਾਂਗਰਸ ਨੇ 70 ਸਾਲਾਂ ਦੇ ਰਾਜ ਚ ਇਹੀ ਕੁੱਝ ਕੀਤਾ ਹੈ ਹੁਣ ਭਾਜਪਾ ਦੀ ਅਗਵਾਈ ਹੇਠਲੀ ਕੇਂਦਰੀ ਹਕੂਮਤ ਦੀ ਸਰਪ੍ਰਸਤੀ ਚ ਹਿੰਦੂ ਫਿਰਕੂ ਤਾਕਤਾਂ ਵੱਲੋਂ, ਹਿੰਦੂ ਧਰਮ ਨੂੰ ਖਤਰੇ ਦੀ ਦੁਹਾਈ ਹੇਠ ਸਮਾਜ ਚ ਫਿਰਕੂ ਵੰਡੀਆਂ ਡੂੰਘੀਆਂ ਕੀਤੀਆਂ ਜਾ ਰਹੀਆਂ ਹਨ ਲੋਕਾਂ ਚ ਮੌਜੂਦ ਹਰ ਤਰ੍ਹਾਂ ਦੀਆਂ ਵੰਡੀਆਂ ਵਖਰੇਵਿਆਂ (ਜਾਤਾਂ, ਗੋਤਾਂ, ਇਲਾਕਿਆਂ ਤੇ ਬੋਲੀਆਂ ਵਗੈਰਾ) ਨੂੰ ਹਵਾ ਦਿੱਤੀ ਜਾਂਦੀ ਹੈ ਪਿਛਾਖੜੀ ਫਿਰਕੂ ਲਾਮਬੰਦੀਆਂ ਨੂੰ ਪਾਕਿਸਤਾਨ ਵਿਰੋਧੀ ਤੇ ਕਸ਼ਮੀਰ ਵਿਰੋਧੀ ਅੰਨੀਂ ਦੇਸ਼ ਭਗਤੀ ਦੀ ਪੁੱਠ ਚਾੜ੍ਹਕੇ ਇਨ੍ਹਾਂ ਦੀ ਧਾਰ ਹੋਰ ਤਿੱਖੀ ਕੀਤੀ ਜਾਂਦੀ ਹੈ ਮੋਦੀ ਹਕੂਮਤ ਵੱਲੋਂ ਕੌਮੀ ਸ਼ਾਵਨਵਾਦ ਦੀ ਰੱਜਵੀਂ ਵਰਤੋਂ ਕਰਨ ਦੇ ਪੈਂਤੜੇ ਨੇ ਕਾਂਗਰਸ ਸਮੇਤ ਕਈ ਹਾਕਮ ਜਮਾਤੀ ਪਾਰਟੀਆਂ ਨੂੰ ਵੀ ਇੱਕ ਵਾਰ ਅੰਨੀਂ ਦੇਸ਼ ਭਗਤੀ ਦੇ ਪੈਂਤੜੇ ਤੇ ਜਾਣ ਲਈ ਮਜ਼ਬੂਰ ਕਰ ਦਿੱਤਾ, ਹਾਲਾਂਕਿ ਉਹਨਾਂ ਨੂੰ ਚੋਣਾਂ ਚ ਮੋਦੀ ਹਕੂਮਤ ਵੱਲੋਂ ਆਰਥਿਕ ਖੇਤਰ ਚ ਲਏ ਲੋਕ ਵਿਰੋਧੀ ਕਦਮਾਂ ਨੂੰ ਮੁੱਦਾ ਬਨਾਉਣਾ ਜ਼ਿਆਦਾ ਲਾਹੇਵੰਦਾ ਲਗਦਾ ਸੀ ਤੇ ਉਹ ਪਹਿਲਾਂ ਉੱਭਰੇ ਹੋਏ ਲੋਕ ਮਸਲਿਆਂ ਤੇ ਭ੍ਰਿਸ਼ਟਾਚਾਰ ਵਰਗੇ ਮਸਲਿਆਂ ਨੂੰ ਉਭਾਰ ਕੇ ਮੋਦੀ ਹਕੂਮਤ ਨੂੰ ਬਚਾਅ ਦੇ ਪੈਂਤੜੇ ਤੇ ਸੁੱਟ ਰਹੇ ਸਨ ਹੁਣ ਜਦੋਂ ਉਹ ਕੌਮੀ ਸ਼ਾਵਨਵਾਦੀ ਪੈਂਤੜੇ ਤੋਂ ਮੋਦੀ ਹਕੂਮਤ ਨਾਲ ਭਿੜਦੇ ਹਨ ਤਾਂ ਉਹਨਾਂ ਦਾ ਜੋਰ ਇੱਕ ਦੂਜੇ ਤੋਂ ਵਧਕੇ ਦੇਸ਼ ਭਗਤਾਂ ਵਜੋਂ ਪੇਸ਼ ਹੋਣ ਤੇ ਹੈ ਉਹ ਮੋਦੀ ਹਕੂਮਤ ਤੇ ਕਸ਼ਮੀਰ ਨੂੰ ਸਹੀ ਤਰ੍ਹਾਂ ਨਾਲ ਨਾ ਨਜਿੱਠ ਸਕਣ ਜਾਂ ਪਾਕਿਸਤਾਨ ਨੂੰ ਸਬਕ ਨਾ ਸਿਖਾ ਸਕਣ ਦੇ ਪੈਂਤੜੇ ਤੋਂ ਹਮਲਾ ਬੋਲਦੇ ਹਨ ਕਸ਼ਮੀਰੀ ਖਾੜਕੂਆਂ ਨੂੰ ਕੁਚਲ ਨਾ ਸਕਣ ਕਾਰਨ ਮੋਦੀ ਹਕੂਮਤ ਦੀ ਅਲੋਚਨਾ ਕਰਦੇ ਹਨ ਤੇ ਮੁਲਕ ਦੀ ਸੁਰੱਖਿਆ ਦੇ ਖਤਰਿਆਂ ਨਾਲ ਨਜਿੱਠ ਸਕਣ ਚ ਭਾਜਪਾ ਨਾਲੋਂ ਜ਼ਿਆਦਾ ਅਸਰਦਾਰ ਹੋਣ ਦਾ ਦਾਅਵਾ ਕਰਦੇ ਹਨ
ਅਜਿਹੇ ਵੇਲੇ ਸਹੀ ਅਰਥਾਂ ਚ ਮਨਾਈ ਜਾਣ ਵਾਲੀ ਜਲਿਆਂਵਾਲਾ ਬਾਗ ਸ਼ਤਾਬਦੀ ਨੇ ਖਰੀ ਦੇਸ਼ ਭਗਤੀ ਦੇ ਅਰਥ ਉਘਾੜਨੇ ਹਨ ਤੇ ਕੌਮ ਧ੍ਰੋਹੀ ਹਾਕਮਾਂ ਦੀ ਖਸਲਤ ਵੀ ਉਘਾੜਨੀ ਹੈ ਹਾਕਮ ਜਮਾਤਾਂ ਦੇ ਫਿਰਕਾਪ੍ਰਸਤੀ ਦੇ ਹੱਲੇ ਦਾ ਟਾਕਰਾ ਕਰਨ ਦੀ ਉੱਭਰੀ ਹੋਈ ਲੋੜ ਨੂੰ ਹੁੰਗਾਰਾ ਭਰਨ ਲਈ ਉਸ ਦੌਰ ਦੇ ਸਬਕਾਂ ਨੂੰ ਚਿਤਾਰਨਾ ਹੈ ਉਦੋਂ ਵੱਖ ਵੱਖ ਧਾਰਮਿਕ ਫਿਰਕਿਆਂ ਦੀ ਆਪਸੀ ਏਕਤਾ ਤੇ ਸਾਮਰਾਜ ਦੇ ਵਿਰੋਧ ਦੀ ਭਾਵਨਾ ਬਹੁਤ ਮਹੱਤਵਪੂਰਨ ਵਰਤਾਰਾ ਸੀ ਜਿਸਨੇ ਅੰਗਰੇਜ਼ ਸਾਮਰਾਜੀਆਂ ਦੇ ਰਾਜ ਦੇ ਥੰਮ੍ ਕੰਬਣ ਲਾ ਦਿੱਤੇ ਸਨ ਇਸ ਤੋਂ ਅੱਗੇ ਸ਼ਤਾਬਦੀ ਨੇ ਲੋਕਾਂ ਮੂਹਰੇ ਖਰੀ ਆਜ਼ਾਦੀ ਤੇ ਜਮਹੂਰੀਅਤ ਦੀ ਸਿਰਜਣਾ ਦਾ ਅਧੂਰਾ ਕਾਰਜ ਵੀ ਪੇਸ਼ ਕਰਨਾ ਹੈ ਨਕਲੀ ਤੇ ਅਸਲੀ ਆਜ਼ਾਦੀ ਦੇ ਅਰਥ ਉਘਾੜਨੇ ਹਨ ਤੇ ਲੋਕ ਜਮਹੂਰੀਅਤ ਦੀ ਸਿਰਜਣਾ ਵੱਲ ਜਾਂਦਾ ਰਸਤਾ ਉਭਾਰਨਾ ਹੈ ਜੋ ਜਲਿਆਂਵਾਲੇ ਬਾਗ ਕਾਂਡ ਵੇਲੇ ਤੋਂ ਖੜ੍ਹਾ ਹੈ ਜਲ੍ਹਿਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਲੋਕਾਂ ਮੂਹਰੇ ਉਸੇ ਨਾਬਰੀ ਤੇ ਟਾਕਰੇ ਦੀ ਭਾਵਨਾ ਚ ਰੰਗੇ ਜਾਣ ਦਾ ਸਵਾਲ ਪਾ ਰਹੀ ਹੈ ਜਿਹੋ ਜਿਹੀ ਭਾਵਨਾ ਜਲਿਆਂਵਾਲੇ ਬਾਗ ਕਾਂਡ ਦੇ ਦਿਨਾਂ ਚ ਪੰਜਾਬ ਦੇ ਲੋਕਾਂ ਦੇ ਮਨਾਂ ਚ ਸਮੋਈ ਹੋਈ ਸੀ ਹੋਰ ਕਿਸੇ ਵੀ ਗੱਲ ਤੋਂ ਵਧਕੇ ਇਹ ਸ਼ਤਾਬਦੀ ਸਾਮਰਾਜ ਖਿਲਾਫ ਸਾਡੀ ਕੌਮ ਦੀ ਨਾਬਰੀ ਤੇ ਟਾਕਰੇ ਦੀ ਭਾਵਨਾ ਦੀ ਬੁਲੰਦੀ ਨੂੰ ਉਚਿਆਉਣ ਦੀ ਸ਼ਤਾਬਦੀ ਬਣਨੀ ਚਾਹੀਦੀ ਹੈ ਜਿਸ ਬੁਲੰਦੀ ਦੀ ਅੱਜ ਕੌਮੀ ਮੁਕਤੀ ਸੰਗਰਾਮ ਨੂੰ ਉਡੀਕ ਹੈ

ਜਲਿਆਂਵਾਲੇ ਬਾਗ ਦਾ ਖੂਨੀ ਸਾਕਾ (ਸੰਖੇਪ ਪਿਛੋਕੜ ਤੇ ਘਟਨਾ ਬਿਰਤਾਂਤ)



ਬਰਤਾਨਵੀ ਬਸਤੀਵਾਦੀ ਹਾਕਮਾਂ ਵਿਰੁੱਧ ਚੱਲੇ ਭਾਰਤੀ ਲੋਕਾਂ ਦੇ ਕੌਮੀ ਆਜ਼ਾਦੀ ਦੇ ਅੰਦੋਲਨ ਅੰਦਰ ਅੰਮ੍ਰਿਤਸਰ ਦੇ ਜੱਲਿਆਂਵਾਲੇ ਬਾਗ 13 ਅਪ੍ਰੈਲ 1919 ਨੂੰ ਵਾਪਰੇ ਹੌਲਨਾਕ ਖੂਨੀ ਕਤਲੇਆਮ ਦਾ ਬਹੁਤ ਹੀ ਅਹਿਮ ਸਥਾਨ ਹੈ ਜੱਲਿਆਂਵਾਲੇ ਬਾਗ ਦੇ ਇਸ ਦਿਲ-ਦਹਿਲਾਊ ਖੂਨੀ ਸਾਕੇ ਨੇ ਨਾ ਸਿਰਫ ਪੂਰੇ ਭਾਰਤ , ਸਗੋਂ ਦੁਨੀਆਂ ਭਰ ਅੰਦਰ ਅੰਗਰੇਜ਼ੀ ਹਾਕਮਾਂ ਦੇ ਖੂਨੀ ਚਿਹਰੇ ਨੂੰ ਵੱਡੀ ਪੱਧਰ ਤੇ ਬੇਪਰਦ ਕਰ ਦਿੱਤਾ ਸੀ ਇਸ ਘਟਨਾ ਤੇ ਭਾਰਤੀ ਲੋਕਾਂ ਅੰਦਰ ਆਮ ਕਰਕੇ ਤੇ ਉਸ ਵੇਲੇ ਦੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਖਾਸ ਕਰਕੇ ਗੋਰੇ ਬਸਤੀਵਾਦੀ ਹਾਕਮਾਂ ਤੇ ਉਹਨਾਂ ਦੇ ਰਾਜ ਵਿਰੁੱਧ ਪਲ ਰਹੀ ਨਫਰਤ ਤੇ ਰੋਹ ਨੂੰ ਜ਼ਰਬਾਂ ਦੇ ਦਿੱਤੀਆਂ ਸਨ ਉਹਨਾਂ ਦੀ ਗੈਰਤ ਨੂੰ ਵੱਡਾ ਝੰਜੋੜਾ ਦੇ ਕੇ ਉਹਨਾਂ ਨੂੰ ਬਸਤੀਵਾਦੀ ਰਾਜ ਦੇ ਖਾਤਮੇ ਦੀ ਜੰਗ ਵਿਚ ਕੁੱਦਣ ਲਈ ਪ੍ਰੇਰਤ ਤੇ ਉਤਸ਼ਾਹਤ ਕੀਤਾ ਸੀ
ਸਾਮਰਾਜੀਆਂ ਦੀ ਸੰਸਾਰ ਜੰਗ ਦਾ ਕਹਿਰ
ਸਾਮਰਾਜੀ ਮੁਲਕ ਚ ਬਸਤੀਆਂ ਦੀ ਮੁੜ-ਵੰਡ ਲਈ ਅਗਸਤ 1914 ਚ ਸੰਸਾਰ ਜੰਗ ਛਿੜ ਪਈ ਸੀ ਬਰਤਾਨੀਆ ਦਾ ਸਾਮਰਾਜੀ ਮੁਲਕ ਜਰਮਨੀ ਨਾਲ ਫੌਜ਼ੀ ਭੇੜ ਸ਼ੁਰੂ ਹੋ ਗਿਆ ਸੀ ਸਾਮਰਾਜੀ ਤਾਕਤਾਂ ਲਈ ਗੁਲਾਮ ਬਸਤੀਆਂ ਹੀ ਜੰਗ ਦੇ ਸੋਮੇ ਸਨ, ਇਹਨਾਂ ਬਸਤੀਆਂ ਦੇ ਮਾਲ ਖਜ਼ਾਨਿਆਂ ਤੇ ਮਨੁਖੀ ਸੋਮਿਆਂ ਦੇ ਸਿਰ ਤੇ ਹੀ ਜੰਗ ਲੜੀ ਜਾਣੀ ਸੀ ਸਾਡਾ ਮੁਲਕ ਵੀ ਆਪਣੇ ਲੋਕਾਂ ਦੀਆਂ ਜਾਨਾਂ ਗੁਆ ਕੇ, ਆਨਾਜੀ ਵਸਤਾਂ ਦੀ ਥੁੜ ਹੰਢਾ, ਕੇ ਜੰਗੀ ਟੈਕਸ ਤਾਰ ਕੇ, ਸੰਸਾਰ ਜੰਗ ਨੂੰ ਲੜਨ ਲਈ, ਅੰਗਰੇਜ਼ਾਂ ਖਾਤਰ ਆਧਾਰ ਬਣ ਰਿਹਾ ਸੀ ਸੰਸਾਰ ਜੰਗ ਛਿੜ ਜਾਣ ਨੇ ਮੁਲਕ ਅੰਦਰ ਜਮਾਤੀ ਪਾਲਾਬੰਦੀ ਨੂੰ ਹੋਰ ਤਿੱਖਾ ਤੇ ਸਪੱਸ਼ਟ ਕਰ ਦਿੱਤਾ ਸੀ ਬਰਤਾਨਵੀ ਸਾਮਰਾਜ ਦੀਆਂ ਸੇਵਾਦਾਰ ਜਮਾਤਾਂ ਨੇ ਆਪਣੀ ਵਫਾਦਾਰੀ ਹੋਰ ਪੱਕੀ ਕਰਨ ਲਈ, ਹਕੂਮਤ ਦਾ ਨਾ ਸਿਰਫ ਜੰਗ ਚ ਸਾਥ ਦੇਣ ਦਾ ਫੈਸਲਾ ਕੀਤਾ ਸੀ, ਸਗੋਂ ਸਾਮਰਾਜੀਆਂ ਤੋਂ ਵਧ ਕੇ, ਮੂਹਰੇ ਹੋ ਕੇ ਲੋਕਾਂ ਨੂੰ ਜੰਗ ਚ ਹਕੂਮਤ ਦਾ ਸਾਥ ਦੇਣ ਲਈ ਤਿਆਰ ਕਰਨ ਦਾ ਜਿੰਮਾ ਓਟਿਆ  ਸੀ ਜਗੀਰਦਾਰ ਤੇ ਦਲਾਲ ਸਰਮਾਏਦਾਰਾਂ ਦੀ ਜਮਾਤ ਨੇ ਰਾਜਿਆਂ-ਮਹਾਰਾਜਿਆਂ ਤੇ ਕਾਂਗਰਸੀ ਲੀਡਰਾਂ ਰਾਹੀਂ ਅੰਗਰੇਜ਼ਾਂ ਲਈ ਸੇਵਾਵਾਂ  ਪੇਸ਼ ਕੀਤੀਆਂ ਲੋਕਾਂ ਤੋਂ ਜੰਗੀ ਫੰਡ ਇਕੱਠੇ ਕੀਤੇ ਤੇ ਲੋਕਾਂ ਨੂੰ ਫੌਜ ਚ ਭਰਤੀ ਕਰਵਾਉਣ ਲਈ ਟਿੱਲ ਲਾਇਆ ਪਰ ਦੂਜੇ ਪਾਸੇ ਕੌਮਪ੍ਰਸਤਾਂ ਨੇ ਜੰਗ ਨੂੰ ਸਾਮਰਾਜ ਖਿਲਾਫ ਜੋਰਦਾਰ ਸੱਟ ਮਾਰਨ ਦੇ ਮੌਕੇ ਵਜੋਂ ਲਿਆ ਤੇ ਉਸ ਦੇ ਜੰਗ ਚ ਉਲਝੇ ਹੋਣ ਨੂੰ ਆਪਣੀ ਜੱਦੋਜਹਿਦ ਤੇਜ ਕਰਨ  ਦੇ ਲਾਹੇ ਵਜੋਂ ਦੇਖਿਆ ਜਿਨ੍ਹਾਂ ਚ ਸਭ ਤੋਂ ਉੱਭਰਵੀਂ ਗਦਰ ਲਹਿਰ ਸੀ ਜਿਸ ਨੇ ਮੁਲਕ ਵਾਸੀਆਂ ਨੂੰ ਅੰਗਰੇਜ਼ਾਂ ਖਿਲਾਫ ਹਥਿਆਰਬੰਦ ਬਗਾਵਤ ਕਰਨ ਦਾ ਸੱਦਾ ਦਿੱਤਾ ਤੇ ਵਿਦੇਸ਼ੀ ਧਰਤੀਆਂ ਤੋਂ ਚੱਲ ਕੇ ਹਜ਼ਾਰਾਂ ਲੋਕ ਮੁਲਕ ਆ ਕੇ, ਗਦਰ ਦਾ ਹੋਕਾ ਦੇਣ ਲਈ ਨਿੱਤਰੇ ਚਾਹੇ ਇਹ ਬਗਾਵਤ ਸਫਲ ਨਾ ਹੋਈ ਪਰ ਇਸਨੇ ਅੰਗਰੇਜ਼ਾਂ ਲਈ ਖਤਰੇ ਦੀਆਂ ਘੰਟੀਆਂ ਖੜਕਾ ਦਿੱਤੀਆਂ
ਪੰਜਾਬ ਅੰਗਰੇਜ਼ਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਸੀ ਇੱਕ ਤਾਂ 1857 ਦੇ ਗਦਰ ਚ ਸਿੱਖ ਰਾਜਿਆਂ ਵਲੋਂ ਅੰਗਰੇਜ਼ਾਂ ਦਾ ਸਾਥ ਦਿੱਤਾ ਹੋਣ ਕਰਕੇ, ਉਹ ਸਿੱਖ ਧਰਮ ਨਾਲ ਸਬੰਧਤ ਲੋਕਾਂ ਨੂੰ ਆਪਣੇ ਵਫਾਦਾਰ ਵਜੋਂ ਵਿਸ਼ੇਸ਼ ਕਰਕੇ ਪਾਲਣ ਦੀ ਨੀਤੀ ਤੇ ਚਲਦੇ ਸਨ ਦੂਜੇ ਇਹ ਫੌਜ ਲਈ ਭਰਤੀ ਦਾ ਵੱਡਾ ਸੋਮਾ ਸੀ, ਜੋ ਅੰਗਰੇਜ਼ਾਂ ਲਈ ਵਿਸ਼ੇਸ਼ ਕਰਕੇ ਮਹੱਤਵਪੂਰਨ ਸੀ ਏਥੋਂ ਸੰਸਾਰ ਜੰਗ ਲਈ ਵੱਡੀ ਪੱਧਰ ਤੇ ਜਬਰੀ ਭਰਤੀ ਕੀਤੀ ਗਈ ਸੀ ਤੇ ਜੰਗ ਦੀ ਮਾਰ ਮੁਲਕ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਪੰਜਾਬ ਤੇ ਜ਼ਿਆਦਾ ਪਈ ਸੀ
ਸੰਸਾਰ ਜੰਗ ਦੇ ਦੋ ਸਾਲ ਮਗਰੋਂ ਹੀ ਇਸ ਦੇ ਕਹਿਰ ਦੇ ਝੱਖੜ ਸੂਬੇ ਦੀ ਲੋਕਾਈ ਤੇ ਝੁੱਲਣੇ ਸ਼ੁਰੂ ਹੋ ਚੁੱਕੇ ਸਨ ਮਹਿੰਗਾਈ ਅਸਮਾਨੀ ਪਹੁੰਚ ਗਈ ਸੀ, ਆਨਾਜ ਦੀ ਕਮੀ ਹੋ ਗਈ ਸੀ ਏਸੇ ਦੌਰਾਨ ਮੌਨਸੂਨ ਫੇਲ੍ਹ ਹੋਣ ਕਾਰਨ ਕਾਲ ਵਰਗੀ ਹਾਲਤ ਪੈਦਾ ਹੋ ਗਈ ਸੀ ਹੈਜਾ, ਪਲੇਗ ਵਰਗੀਆਂ ਬਿਮਾਰੀਆਂ ਫੈਲੀਆਂਸਨ ਤੇ ਸਰਕਾਰ ਨੇ ਲੋਕਾਂ ਦੀ ਬਾਤ ਤੱਕ ਨਹੀਂ ਸੀ ਪੁੱਛੀ ਤੇ ਲੋਕ ਮੌਤ ਦੇ ਮੂੰਹ ਚ ਜਾ ਪਏ ਸਨ ਜਦੋਂ ਪੇਂਡੂ ਕਿਰਤੀ ਜਨਤਾ ਜੰਗੀ ਉਗਰਾਹੀ ਰਾਹੀਂ ਖਾਲੀ ਕਰ ਦਿੱਤੀ ਗਈ ਤਾਂ ਫਿਰ ਟੈਕਸ ਤਾਰਨ ਵਾਲੇ ਸ਼ਹਿਰੀ ਤਬਕਿਆਂ ਤੋਂ ਜੰਗੀ ਫੰਡ ਜਬਰੀ ਲਿਆ ਗਿਆ  ਸੀ ਪੇਂਡੂ ਪੰਜਾਬ ਨੂੰ ਸ਼ਾਹੂਕਾਰਾਂ ਦੇ ਵਿਆਜ਼ ਤੇ ਜਗੀਰਦਾਰਾਂ ਦਾ ਲਗਾਨ ਚੂੰਡ-ਚੂੰਡ ਖਾ ਰਿਹਾ ਸੀ ਤੇ ਜੁਆਨ ਪੁੱਤ ਜੰਗ ਨੇ ਖਾ ਲਏ ਸਨ ਪੰਜਾਬੀ ਨੌਜਵਾਨ ਜੰਗ ਦੀ ਭੇਂਟ ਚੜ੍ਹ ਗਏ ਸਨ ਤੇ ਪੰਜਾਬ ਚ ਬੈਚੇਨੀ ਦਾ ਤੇਜੀ ਨਾਲ ਪਸਾਰਾ ਸ਼ੁਰੂ ਹੋ ਗਿਆ ਸੀ
ਪਹਿਲਾਂ ਪਗੜੀ ਸੰਭਾਲ ਜੱਟਾ ਲਹਿਰ ਤੇ ਫਿਰ ਗ਼ਦਰ ਲਹਿਰ ਨੂੰ ਜਿਸ ਕੌਮੀ ਜਾਗ੍ਰਿਤੀ ਦੀ ਕਮੀ ਕਾਰਨ ਲੋਕਾਈ ਨੇ ਊਣਾ ਹੁੰਗਾਰਾ ਭਰਿਆ ਸੀ, ਹੁਣ ਸੰਸਾਰ ਜੰਗ ਦੀ ਮਾਰ ਨੇ ਇਸ ਕੌਮੀ ਭਾਵਨਾ ਨੂੰ ਜ਼ੋਰ ਨਾਲ ਉਭਾਰ ਦਿੱਤਾ ਸੀ ਜੰਗ ਦੇ ਮਗਰਲੇ ਅਰਸੇ ਚ ਜ਼ੋਰਦਾਰ ਅੰਗੜਾਈ ਭਰ ਉੱਠੀ ਕੌਮੀ ਭਾਵਨਾ ਸੀ, ਜਿਸ ਤੋਂ ਬਸਤੀਵਾਦੀ ਹਾਕਮ ਘਬਰਾਉਂਦੇ ਸਨ ਸੰਸਾਰ ਜੰਗ ਚੋਂ ਜੇਤੂ ਹੋ ਕੇ ਨਿਕਲਣ ਮਗਰੋਂ, ਬਰਤਾਨਵੀ ਸਾਮਰਾਜ ਹੋਰ ਪੱਕੇ ਪੈਰੀਂ ਹੋ ਕੇ, ਜਨਤਕ ਨਾਬਰੀ ਨੂੰ ਕੁਚਲਣ ਦੇ ਰਾਹ ਪੈ ਰਿਹਾ ਸੀ ਤੇ ਮੁਲਕ ਅੰਦਰ ਉੱਠ ਰਹੀ ਰੋਹ ਦੀ ਕਾਂਗ ਨੂੰ ਭਾਂਪ ਕੇ ਉਸਨੇ ਜਬਰ ਢਾਹੁਣ ਲਈ ਰੱਸੇ ਪੈੜੇ ਵੱਟਣੇ ਸ਼ੁਰੂ ਕਰ ਦਿੱਤੇ ਸਨ ਤੇ ਕਾਲੇ ਕਾਨੂੰਨਾਂ ਰਾਹੀਂ ਜਾਬਰ ਰਾਜ ਦੇ ਦੰਦ ਹੋਰ ਤਿੱਖੇ ਕਰਨੇ ਸ਼ੁਰੂ ਕਰ ਦਿੱਤੇ ਸਨ
ਰੋਲਟ ਐਕਟ ਦੀ ਆਮਦ
ਸੰਸਾਰ ਜੰਗ ਦੇ ਦੌਰਾਨ ਦੇ ਆਪਣੇ ਬਸਤੀਵਾਦੀ ਰਾਜ ਵਿਰੋਧੀ ਬਾਗੀ ਸੁਰ ਤੇ ਸਰਗਰਮੀਆਂ ਨੂੰ ਵਧਾ ਕੇ ਰੱਖਣ ਲਈ ਗੋਰੇ ਹਾਕਮਾਂ ਨੇ ਡਿਫੈਂਸ ਆਫ ਇੰਡੀਆ ਰੂਲਜ਼ ਦੀ ਵਰਤੋਂ ਕੀਤੀ ਸੀ ਉੱਠ ਰਹੇ ਉਭਾਰ ਨੂੰ ਦੇਖਦਿਆਂ, ਜ਼ਾਬਰ ਪ੍ਰਸ਼ਾਸਕੀ ਢਾਂਚੇ ਨੂੰ ਜੰਗ ਦੇ ਅਰਸੇ ਦੌਰਾਨ ਦਿੱਤੀਆਂ ਜਾਬਰ ਸ਼ਕਤੀਆਂਨੂੰ ਜਾਰੀ ਰੱਖਣਾ ਚਾਹੁੰਦੇ ਸਨ ਅੰਗਰੇਜ਼ ਹੁਕਮਰਾਨਾਂ ਨੇ ਅਰਾਜਕਤਾਵਾਦੀ ਤੇ ਕ੍ਰਾਂਤੀਕਾਰੀ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਜਸਟਿਸ ਸਿਡਨੀ ਰੋਲਟ ਦੀ ਅਗਵਾਈ ਹੇਠ ਇੱਕ ਕਮਿਸ਼ਨ ਕਾਇਮ ਕੀਤਾ ਜਿਸਦੀਆਂ ਸਿਫਾਰਸ਼ਾਂ ਦੇ ਆਧਾਰ ਤੇ 6 ਫਰਵਰੀ 1919 ਨੂੰ ਇੰਮਪੀਰੀਅਲ ਲੈਜਿਸਲੇਟਿਵ ਕੌਂਸਲ ਚ ਸਰਕਾਰ ਵਲੋਂ ਦੋ ਬਿੱਲ ਪੇਸ਼ ਕੀਤੇ ਗਏ ਉਹਨਾਂ ਵਿਚੋਂ ਇੱਕ ਬਿੱਲ ਅਰਾਜਕਤਾਵਾਦੀ ਅਤੇ ਕ੍ਰਾਂਤੀਕਾਰੀ ਜੁਰਮ ਐਕਟ 18 ਮਾਰਚ 1919 ਨੂੰ ਪਾਸ ਕਰ ਦਿੱਤਾ ਗਿਆ ਇਸ ਕਾਨੂੰਨ ਨੂੰ ਹੀ ਰੋਲਟ ਐਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਕਾਨੂੰਨ ਰਾਹੀਂ ਪੁਲਸ ਤੇ ਫੌਜ ਦੀਆਂ ਸ਼ਕਤੀਆਂ ਚ ਭਾਰੀ ਵਾਧਾ ਕੀਤਾ ਗਿਆ ਸੀ ਅਤੇ ਬਿੱਲ ਚ ਦਰਜ ਜੁਰਮਾਂ ਦੇ ਮਾਮਲੇ ਚ ਅਦਾਲਤੀ ਪਰਕਿਰਿਆ ਦੀ ਆਜ਼ਾਦੀ ਖਤਮ ਕਰਕੇ ਦਿੱਤੀ ਗਈ ਸੀ ਇਸ ਬਿੱਲ ਵਿਰੁੱਧ ਸਾਰੇ ਭਾਰਤ ਚ ਆਮ ਕਰਕੇ, ਪਰ ਪੰਜਾਬ ਅੰਦਰ ਵਿਸ਼ੇਸ਼ ਕਰਕੇ, ਤਿੱਖੇ ਵਿਰੋਧ ਨੇ ਜਨਮ ਲਿਆ
ਪੰਜਾਬ ਅੰਦਰ ਫਰਵਰੀ ਮਹੀਨੇ ਤੋਂ ਹੀ ਰੋਲਟ ਐਕਟ ਕਾਨੂੰਨ ਵਿਰੁੱਧ ਵਿਰੋਧ ਲਹਿਰ ਫੁੱਟਣੀ ਆਰੰਭ ਹੋ ਗਈ ਸੀ ਚਾਹੇ ਪੰਜਾਬ ਦੇ ਅਨੇਕ ਸ਼ਹਿਰਾਂ- ਲਾਹੌਰ, ਮੁਲਤਾਨ, ਕਸੂਰ, ਅੰਮ੍ਰਿਤਸਰ, ਜਲਾਲਾਬਾਦ, ਲਾਇਲਪੁਰ, ਸੇਖੂਪੁਰਾ ਆਦਿਕ ਥਾਵਾਂ ਤੇ ਰੋਲਟ ਐਕਟ ਵਿਰੁੱਧ ਵਿਰੋਧ ਪ੍ਰਦਰਸ਼ਨ ਹੋਏ ਪਰ ਇਸ ਵਿਰੋਧ ਦਾ ਸਭ ਤੋਂ ਭਖਵਾਂ ਕੇਂਦਰ ਅੰਮ੍ਰਿਤਸਰ ਸ਼ਹਿਰ ਬਣਿਆ
ਰੋਲਟ ਐਕਟ ਖਿਲਾਫ਼ ਉੱਠਿਆ ਇਹ ਉਭਾਰ ਅਸਲ ਚ ਜੰਗ ਮਗਰੋਂ ਝੰਬੀ ਲੋਕਾਈ ਚ ਕੌਮੀ ਮੁਕਤੀ ਦੀ ਅੰਗੜਾਈ ਭਰੀ ਚੇਤਨਾ ਦਾ ਪ੍ਰਗਟਾਵਾ ਹੀ ਸੀ
ਗਾਂਧੀ ਤੇ ਕਾਂਗਰਸੀ ਲੀਡਰਸ਼ਿਪ ਸਾਮਰਾਜ ਦੇ ਸੰਕਟ ਮੋਚਨ ਵਜੋਂ ਹਰਕਤ
ਇਸ ਉੱਠ ਰਹੀ ਰੋਹ ਦੀ ਕਾਂਗ ਤੋਂ ਸਾਮਰਾਜੀ ਹਾਕਮਾਂ ਨੂੰ ਬਚਾਉਣ ਖਾਤਰ ਤੇ ਇਹਦੇ ਰਾਹੀਂ ਸਾਮਰਾਜੀਆਂ ਨਾਲ ਸੌਦੇ ਬਾਜ਼ੀਆਂ ਕਰਨ ਦੀ ਆਪਣੀ ਸਮਰੱਥਾ ਚ ਵਧਾਰਾ ਕਰਨ ਖਾਤਰ, ਕਾਂਗਰਸੀ ਲੀਡਰਸ਼ਿਪ ਤੇ ਮਹਾਤਮਾ ਗਾਂਧੀ ਨੇ ਰੋਸ ਪ੍ਰਗਟਾਵਿਆਂ ਦੇ ਰਸਮੀ ਸੱਦੇ ਦੇਣ ਤੇ ਐਨ ਮੌਕੇ ਤੇ ਵਾਪਸ ਲੈਣ ਦੀ ਪਂੈਤੜੇਬਾਜ਼ੀ ਸ਼ੁਰੂ ਕਰ ਦਿੱਤੀ ਇਸ ਰੋਸ ਲਹਿਰ ਦੇ ਕੇਂਦਰ ਵਜੋਂ ਉੱਭਰਿਆ ਪੰਜਾਬ ਹਕੂਮਤ ਦੇ ਵੀ ਵਿਸ਼ੇਸ਼ ਧਿਆਨ ਦਾ ਕੇਂਦਰ ਸੀ ਪੰਜਾਬ ਦੀ ਲੜਾਕੂ ਰਿਵਾਇਤ ਦੇ ਭੇਤੀ ਸਾਮਰਾਜੀ ਹਾਕਮ ਤੇ ਦਲਾਲ ਸਿਆਸਤਦਾਨ ਜਾਣਦੇ ਸਨ ਕਿ ਇਹਨਾਂ ਲੋਕਾਂ ਨੂੰ ਗਾਂਧੀਵਾਦੀ ਸੱਤਿਆਗ੍ਰਹਿ ਦੀ ਬੀਨ ਨਾਲ ਕੀਲ ਕੇ ਰੱਖੀ ਰੱਖਣਾ ਮੁਸ਼ਕਲ ਕਾਰਜ ਹੈ ਦੂਜੇ ਪਾਸੇ ਪੰਜਾਬ ਨੂੰ ਹਰ ਹਾਲ ਜਨਤਕ ਨਾਬਰੀ ਦੇ ਰੰਗ ਤੋਂ ਵਾਂਝੇ ਰੱਖਣਾ, ਕੌਮੀ ਜਾਗ੍ਰਿਤੀ ਦੇ ਉਭਾਰ ਤੋਂ ਬੇਲਾਗ ਰੱਖਣਾ ਤੇ ਗਦਰੀਆਂ ਵਲੋਂ ਉਭਾਰੇ ਜਾ ਚੁੱਕੇ ਰਸਤੇ ਤੋਂ ਬਚਾ ਕੇ ਰੱਖਣਾ ਬਰਤਾਨਵੀ ਸ਼ਾਸਕਾਂ ਵਾਸਤੇ ਅਤਿ ਲੋੜੀਂਦਾ ਸੀ ਇਸ ਕਰਕੇ ਜਦੋਂ ਸਾਰੇ ਮੁਲਕ ਚ ਰੋਲਟ ਐਕਟ ਖਿਲਾਫ਼ ਰੋਸ ਲਹਿਰ ਦਾ ਪਸਾਰਾ ਹੋ ਰਿਹਾ ਸੀ ਤੇ ਪੰਜਾਬ ਅਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਇਸਦੇ ਟਾਕਰੇ ਦੇ ਨੂਮਨੇ ਦੇ ਕੇਂਦਰ ਵਜੋਂ ਉੱਭਰ ਕੇ, ਟਾਕਰੇ ਦੀਆਂ ਤਰੰਗਾਂ ਦਾ ਸੰਚਾਰ ਕਰ ਰਿਹਾ ਸੀ ਤੇ ਪੰਜਾਬ ਦੀ ਜਵਾਨੀ ਇਸ ਉੱਠ ਰਹੀ ਕਾਂਗ ਦੀ ਮੋਹਰੀ ਹੋ ਕੇ ਤੁਰ ਰਹੀ ਸੀ ਤਾਂ ਮਹਾਤਮਾ ਗਾਂਧੀ ਇਸ ਤੇ ਠੰਢਾ ਛਿੜਕਣ ਲਈ ਪੰਜਾਬ ਵੱਲ ਆਪ ਆਉਣ ਲੱਗਿਆ ਸੀ ਕਾਂਗਰਸੀ ਲੀਡਰਸ਼ਿਪ ਨੇ ਇਸ ਰੋਸ ਲਹਿਰ ਨੂੰ ਮੱਠਾ ਪਾਉਣ ਤੇ ਇਸ ਦੀ ਫੂਕ ਕੱਢਣ ਲਈ ਪੂਰਾ ਟਿੱਲ ਲਾਇਆ ਪਰ ਲੋਕਾਂ ਦੇ ਰੋਹ ਅੱਗੇ ਉਸਦੇ ਹੜਤਾਲ ਵਾਪਸੀ ਦੇ ਸੱਦੇ ਬੇ-ਅਸਰ ਹੀ ਸਾਬਤ ਹੋਏ
ਅੰਮਿ੍ਤਸਰ ਚ ਮਿਸਾਲੀ ਲੋਕ-ਉਭਾਰ
ਰੋਲਟ ਐਕਟ ਖਿਲਾਫ਼ ਹੜਤਾਲ ਦਾ ਸੱਦਾ ਗਾਂਧੀ ਵਲੋਂ 30 ਮਾਰਚ ਨੂੰ ਦਿੱਤਾ ਗਿਆ ਸੀ, ਪਰ ਥੋੜ੍ਹੇ ਦਿਨ ਦਾ ਵਕਫਾ ਕਹਿ ਕੇ ਮਗਰੋਂ ਇਸ ਨੂੰ 6 ਅਪ੍ਰੈਲ ਤੇ ਪਾ ਦਿੱਤਾ ਗਿਆ ਸੀ ਉਦੋਂ ਘਟਨਾਵਾਂ ਬਹੁਤ ਤੇਜ਼ੀ ਨਾਲ ਘਟੀਆਂ ਪੰਜਾਬ ਤੇ ਦਿੱਲੀ ਦੇ ਲੋਕਾਂ ਚ ਹੜਤਾਲ ਵਾਪਸੀ ਦਾ ਕੋਈ ਅਸਰ ਨਹੀਂ ਸੀ ਹੋਇਆ ਸਗੋਂ ਲੋਕ ਪੂਰੇ ਜੋਸ਼ ਤੇ ਇਰਾਦੇ ਨਾਲ ਹੜਤਾਲ ਚ ਕੁੱਦੇ ਸਨ ਅੰਮਿ੍ਤਸਰ ਚ ਸ਼ਾਮ ਨੂੰ 4:30 ਵਜੇ ਜਲ੍ਹਿਆਂਵਾਲੇ ਬਾਗ ਚ ਹੀ ਵੱਡੀ ਜਨਤਕ ਮੀਟਿੰਗ ਕਰਕੇ ਅਗਲੇ ਦਿਨ ਹੜਤਾਲ ਕਰਨ ਦਾ ਸੱਦਾ ਦਿੱਤਾ ਗਿਆ ਸੀ 30 ਮਾਰਚ 1919 ਨੂੰ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਸਾਮਰਾਜੀ ਹਾਕਮਾਂ ਖਿਲਾਫ਼ ਜ਼ੋਰਦਾਰ ਗੁੱਸੇ ਦਾ ਅਤੇ ਆਪਸੀ ਏਕੇ ਤੇ ਜਬਤ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਸ਼ਹਿਰ ਚ ਮੁਕੰਮਲ ਹੜਤਾਲ ਹੋਈ ਟਾਂਗੇ ਵਾਲਿਆਂ ਤੋਂ ਲੈ ਕੇ ਸਬਜ਼ੀਆਂ-ਰੇਹੜੀਆਂ ਵਾਲਿਆਂ ਨੇ ਆਪਣੇ ਆਪ ਹੜਤਾਲ ਕੀਤੀ ਸ਼ਹਿਰ ਚ ਬਾਹਰੋਂ ਆਏ ਯਾਤਰੀਆਂ ਲਈ ਲੋਕਾਂ ਨੇ ਰਲ ਕੇ ਲੰਗਰ ਚਲਾਏ ਤਾਂ ਕਿ ਉਹਨਾਂ ਨੂੰ ਮੁਸ਼ਕਿਲ ਨਾ ਆਵੇ ਸ਼ਾਮ ਨੂੰ ਜਲ੍ਹਿਆਂਵਾਲੇ ਬਾਗ ਚ ਹਜ਼ਾਰ ਔਰਤਾਂ ਦੀ ਸ਼ਮੂਲੀਅਤ ਵਾਲਾ 40 ਹਜ਼ਾਰ ਤੋਂ ਉੱਪਰ ਲੋਕਾਂ ਦਾ ਇਕੱਠ ਜੁੜਿਆ ਲੋਕਾਂ ਦੇ ਉਭਾਰ ਦਾ ਅੰਦਾਜ਼ਾ ਏਥੋਂ ਲਗਾਇਆ ਜਾ ਸਕਦਾ ਹੈ ਕਿ ਭਾਵੇਂ ਮੀਟਿੰਗ ਦਾ ਸਮਾਂ4:30 ਵਜੇ ਦਾ ਦਿੱਤਾ ਗਿਆ ਸੀ, ਪਰ ਇਹ 3:45 ਹੀ ਸ਼ੁਰੂ ਹੋ ਗਈ ਇਉਂ ਹੀ ਦਿੱਲੀ ਚ ਵੀ ਵੱਡੀ ਹੜਤਾਲ ਹੋਈ ਤੇ ਲੋਕਾਂ ਦੀ ਪੁਲਸ ਨਾਲ ਟੱਕਰ ਹੋਈ ਤੇ ਪੁਲਸ ਦੀ ਗੋਲੀ ਨਾਲ 10 ਲੋਕ ਮਾਰੇ ਗਏ।। 31 ਮਾਰਚ ਨੂੰ ਉਹਨਾਂ ਦੇ ਸੰਸਕਾਰ ਮੌਕੇ ਵੱਡੇ ਰੋਸ ਮੁਜ਼ਾਹਰੇ ਹੋਏ ਦਿੱਲੀ ਦੀਆਂ ਇਹਨਾਂ ਘਟਨਾਵਾਂ ਨੇ ਪੰਜਾਬ ਚ ਰੋਹ ਦੀਆਂ ਅਗਲੇਰੀਆਂ ਤਰੰਗਾਂ ਦਾ ਸੰਚਾਰ ਕੀਤਾ ਅੰਮਿ੍ਤਸਰ 6 ਅਪ੍ਰੈਲ ਦੀ ਹੜਤਾਲ ਲਈ ਜ਼ੋਰਦਾਰ ਲਾਮਬੰਦੀ ਸ਼ੁਰੂ ਹੋ ਗਈ
ਕਾਂਗਰਸੀ ਪਾਰਟੀ ਦਾ ਸਲਾਨਾ ਇਜਲਾਸ 1919 ਦੇ ਅਖੀਰ ਚ ਅੰਮ੍ਰਿਤਸਰ ਚ ਹੋ ਰਿਹਾ ਸੀ ਇਸ ਦੀ ਤਿਆਰੀ ਲਈ ਏਥੇ ਰਿਸੈਪਸ਼ਨ ਕਮੇਟੀ ਬਣੀ ਹੋਈ ਸੀ, ਜਿਸ ਵਿੱਚ ਸਥਾਨਕ ਟਾਊਟ, ਸਰਦਾਰ ਬਹਾਦਰ, ਵੱਡੇ ਕਾਰੋਬਾਰੀ ਤੇ ਅੰਗਰੇਜ਼ ਵਫਾਦਾਰ ਵੱਡੀ ਗਿਣਤੀ ਚ ਸ਼ਾਮਲ ਸਨ ਅੰਮਿ੍ਤਸਰ ਪ੍ਰਸ਼ਾਸਨ ਨੇ ਇਸ ਕਮੇਟੀ ਰਾਹੀਂ 6 ਦੀ ਹੜਤਾਲ ਨਾ ਕਰਨ ਦਾ ਐਲਾਨ ਕਰਵਾ ਦਿੱਤਾ 5 ਅਪ੍ਰੈਲ ਦੀ ਸ਼ਾਮ ਨੂੰ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਇਰਵਿੰਗ ਨੇ ਆਪਣੇ ਘਰ ਇਹਨਾਂ ਸਾਰੇ ਲੀਡਰਾਂ ਦੀ ਮੀਟਿੰਗ ਸੱਦ ਕੇ, ਹੜਤਾਲ ਫੇਲ੍ਹ ਕਰਵਾਉਣ ਚ ਸਰਕਾਰ ਨਾਲ ਰਲ ਕੇ ਯਤਨ ਕਰਨ ਦਾ ਭਰੋਸਾ ਲਿਆ ਤੇ ਨਾਲ ਦੀ ਨਾਲ ਹੀ ਅੰਮ੍ਰਿਤਸਰ ਪ੍ਰਸ਼ਾਸਨ ਤੇ ਉਸਦੇ ਪਿੱਠੂਆਂ ਨੇ ਸ਼ਹਿਰ ਚ ਹੜਤਾਲ ਵਾਪਸੀ ਦਾ ਜ਼ੋਰਦਾਰ ਪ੍ਰਚਾਰ ਸ਼ੁਰੂ ਕਰ ਦਿੱਤਾ
ਇਉਂ ਰਾਏ ਬਹਾਦਰ, ਖਾਨ ਬਹਾਦਰ, ਸਰਦਾਰ ਬਹਾਦਰ ਤੇ ਕਾਂਗਰਸੀਆਂ ਦੀ ਰਿਸੈਪਸ਼ਨ ਕਮੇਟੀ ਦਾ ਅੰਗਰੇਜ਼ਾਂ ਨਾਲ ਗੱਠਜੋੜ ਜੱਗ ਜ਼ਾਹਰ ਹੋ ਗਿਆ ਉਪਰੋਂ ਗਾਂਧੀ ਨੇ, ਦਿੱਲੀ ਦੀਆਂਘਟਨਾਵਾਂ ਤੋਂ ਫੌਰੀ ਮਗਰੋਂ, 2 ਅਪ੍ਰੈਲ ਆਪਣਾ ਵਿਸ਼ੇਸ਼ ਦੂਤ ਸਵਾਮੀ ਸੱਤਿਆਦੇਵ ਅੰਮਿ੍ਤਸਰ ਸ਼ਹਿਰ ਭੇਜਿਆ ਤਾਂਕਿ ਲੋਕ ਨੂੰੰ  ਅੱਗੇ ਵਧਣੋਂ ਰੋਕਿਆ ਜਾ ਸਕੇ ਉਸਨੇ 2 ਅਪ੍ਰੈਲ ਨੂੰ ਜਲਿਆਂਵਾਲੇ ਬਾਗ ਚ ਇੱਕ ਮੀਟਿੰਗ ਕੀਤੀ ਜਿਸ ਚ ਲਗਭਗ 7000 ਲੋਕ ਸ਼ਾਮਲ ਸਨ ਉਸਨੇ ਲੋਕ ਰੋਹ ਤੇ ਠੰਢਾ ਛਿੜਕਣ ਲਈ ਆਤਮਿਕ ਤਾਕਤ ਦੀ ਮਹਾਨਤਾ ਬਾਰੇ ਲੈਕਚਰ ਕੀਤਾ ਤੇ ਲੋਕਾਂ ਨੂੰ ਅਹਿੰਸਾ ਤੇ ਸ਼ਾਂਤੀ ਦੇ ਉਪਦੇਸ਼ ਦਿੱਤੇ ਅੰਗਰੇਜ਼ ਅਫਸਰਾਂ ਨੂੰ ਮੰਦਾ ਨਾ ਬੋਲਣ ਦੀਆਂ ਨਸੀਹਤਾਂ ਦਿੱਤੀਆਂ ਤੇ ਲੋਕਾਂ ਨੂੰ ਸਿਰਫ ਗਾਂਧੀ ਵਲੋਂ ਸੁਝਾਈਆਂ ਗਈਆਂ 4 ਪੁਸਤਕਾਂ ਦਾ ਪਾਠ ਕਰਨ ਦੀਆਂ ਅਪੀਲਾਂ ਕੀਤੀਆਂ ਇਉਂ ਕਾਂਗਰਸੀ ਲੀਡਰਸ਼ਿਪ ਤੇ ਦਲਾਲ ਜਮਾਤਾਂ ਨੇ ਲੋਕ ਉਭਾਰ ਦੇ ਰੋਹ ਤੋਂ ਅੰਗਰੇਜ਼ ਹਾਕਮਾਂਨੂੰ ਬਚਾਉਣ ਲਈ ਹਰ ਤਰਾਂ ਦੇ ਯਤਨ ਕੀਤੇ ਚਾਹੇ ਕੁਝ ਸਥਾਨਕ ਕਾਂਗਰਸੀ ਆਗੂ ਲੋਕਾਂ ਦੇ ਰੋਹ ਅਨੁਸਾਰ ਨਿਭੇ ਤੇ ਕੁਝ ਨੇ ਟਲਣ ਚ ਭਲਾਈ ਸਮਝੀ
ਹੜਤਾਲ ਵਾਪਸੀ ਦਾ ਪ੍ਰਚਾਰ ਸ਼ਹਿਰ ਦੇ ਨੌਜਵਾਨਾਂ ਲਈ ਝਟਕਾ ਸੀ ਉਹ ਕੌਮੀ ਨਾਬਰੀ ਦੀ ਭਾਵਨਾ ਚ ਰੰਗੇ ਹੋਏ ਸਨ ਤੇ ਉਹਨਾਂ ਨੇ ਇਸਨੂੰ ਚਣੌਤੀ ਵਜੋਂ ਲਿਆ ਉਹਨਾਂ ਹਰ ਹਾਲ ਹੜਤਾਲ ਜੱਥੇਬੰਦ ਕਰਨ ਦਾ ਫੈਸਲਾ ਲਿਆ ਉਸ ਹਾਲਤ ਚ ਡਾ. ਸੱਤਪਾਲ, ਡਾ. ਕਿਚਲੂ ਤੇ ਕੁਝ ਹੋਰ ਲੋਕਾਂ ਵਾਲੇ ਪਾਸੇ ਖੜ੍ਹੇ ਉਹਨਾਂ ਨੇ ਪੂਰੇ ਜ਼ੋਰ ਨਾਲ ਹਕੂਮਤੀ ਪ੍ਰਚਾਰ ਕੱਟਣ ਤੇ ਹੜਤਾਲ ਕਰਨ ਦਾ ਸੰਦੇਸ਼ ਗੁੰਜਾਇਆ ਰਾਤ ਨੂੰ 10 ਵਜੇ ਢੋਲ ਲੈ ਕੇ ਸ਼ਹਿਰ ਚ ਹੜਤਾਲ ਦੀ ਮੁਨਾਦੀ ਕੀਤੀ, ਰਾਤੋ ਰਾਤ ਪੋਸਟਰ ਕੱਢ ਕੇ ਸ਼ਹਿਰ ਦੀਆਂ ਕੰਧਾਂ ਭਰ ਦਿੱਤੀਆਂ 6 ਅਪ੍ਰੈਲ ਨੂੰ ਫਿਰ ਅੰਮ੍ਰਿਤਸਰ ਚ ਜ਼ਬਰਦਸਤ ਹੜਤਾਲ ਹੋਈ ਤੇ ਲੋਕਾਂ ਨੇ ਕਾਂਗਰਸੀ ਲੀਡਰਾਂ ਤੇ ਅੰਗਰੇਜ਼ਾਂ ਦੇ ਐਲਾਨ ਨੂੰ ਪੈਰਾਂ ਹੇਠ ਰੋਲ ਦਿੱਤਾ ਏਸੇ ਦੌਰਾਨ ਕਿਚਲੂ ਤੇ ਪ੍ਰਸ਼ਾਸ਼ਨ ਵਲੋਂ ਪਾਬੰਦੀ ਲਗਾ ਦਿੱਤੀ ਗਈ ਸੀ ਕਿ ਉਹ ਭੀੜ ਨੂੰ ਸੰਬੋਧਨ ਨਹੀਂ ਕਰ ਸਕਦਾ ਉਹ ਆਪਣੇ ਘਰ ਚ ਹੀ ਰਿਹਾ ਤੇ ਉਹਦੇ ਘਰ ਅੱਗੇ ਵੀ ਲੋਕਾਂ ਦਾ ਮਾਰਚ ਗੁਜ਼ਰਿਆ ਲੋਕਾਂ ਦੀ ਲਹਿਰ ਕਾਂਗਰਸੀ ਲੀਡਰਸ਼ਿਪ ਵਲੋਂ ਕੀਲਣੀ ਮੁਸ਼ਕਿਲ ਹੋ ਰਹੀ ਸੀ ਤੇ ਅੰਗਰੇਜ਼ ਹੁਕਮਰਾਨ ਨੂੰ ਵਖ਼ਤ ਪਾ ਰਹੀ ਸੀ ਮਿਹਨਤਕਸ਼ ਲੋਕਾਂ ਦੀਆਂ ਵੱਖ-ਵੱਖ ਪਰਤਾਂ ਮੈਦਾਨ ਚ ਸਨ ਜਿਹੜੀਆਂ ਇਨਕਲਾਬੀ ਜਮਾਤਾਂ ਚੋਂ ਸਨ ਇਹਨਾਂ ਜਮਾਤਾਂ ਦਾ ਏਕਾ ਤੇ ਉਭਾਰ ਸਾਮਰਾਜੀਆਂ ਲਈ ਡਾਢੀ ਚਿੰਤਾ ਦਾ ਕਾਰਨ ਸੀ ਤੇ ਉਹਨਾਂ ਨੂੰ ਫਿਰ 1857  ਦੇ ਗ਼ਦਰ ਤੋਂ ਵੀ ਕਸੂਤੀ ਹਾਲਤ ਦਿਖਾਈ ਦਿੰਦੀ ਸੀ
ਮੁਲਕ 6 ਅਪ੍ਰੈਲ ਦੀ ਹੜਤਾਲ ਦੀ ਸਫਲ਼ਤਾ ਤੋਂ ਮਗਰੋਂ ਮਹਾਤਮਾ ਗਾਂਧੀ ਨੇ 7 ਅਪ੍ਰੈਲ ਨੂੰ ਸਿਵਲ ਨਾ ਫਰਮਾਨੀ ਲਹਿਰ ਚਲਾਉਣ ਦਾ ਐਲਾਨ ਕਰ ਦਿੱਤਾ ਸੀ ਪੰਜਾਬ ਦੇ ਗਵਰਨਰ ਮਾਈਕਲ ਉਡਵਾਇਰ ਨੇ ਵੀ ਜਬਰ ਦੇ ਕਦਮ ਲੈਣੇ ਸ਼ੁਰੂ ਕਰ ਦਿੱਤੇ ਸਨ ਇਸ ਦੌਰਾਨ 8 ਅਪ੍ਰੈਲ ਨੂੰ ਅੰਮਿ੍ਤਸਰ ਦੇ ਡਿਪਟੀ ਕਮਿਸ਼ਨਰ ਇਰਵਿੰਗ ਨੇ ਇੱਕ ਖ਼ਤ ਲਾਹੌਰ ਦੇ ਕਮਿਸ਼ਨਰ ਮਿਸਟਰ ਕਿਚਨ ਤੇ ਮਾਈਕਲ ਉਡਵਾਇਰ ਨੂੰ ਭੇਜਿਆ ਉਦੋਂ ਹਕੂਮਤ ਹਾਲਤ ਨੂੰ ਕਿਵੇਂ ਦੇਖਦੀ ਸੀ, ਇਸ ਪੱਖੋਂ ਇਹ ਬਹੁਤ ਮਹੱਤਵਪੂਰਨ ਹੈ ਡਿਪਟੀ ਕਮਿਸ਼ਨਰ ਨੇ ਲਿਖਿਆ ਲੋਕ ਬੇਚੈਨੀ ਸਿਖਰਾਂ ਵੱਲ ਹੈ, ਗਰੀਬਾਂ ਤੇ ਮਹਿੰਗਾਈ ਦੀ ਤਿੱਖੀ ਮਾਰ ਪੈ ਰਹੀ ਹੈ ਤੇ ਅਮੀਰਾਂ ਨੂੰ ਵੀ ਭਾਰੀ ਟੈਕਸ ਦੇਣੇ ਪੈ ਰਹੇ ਹਨ ਹਾਲਤ ਇਨਕਲਾਬ ਲਈ ਪ੍ਰਪੱਕ ਹੋ ਰਹੀ ਹੈ ਹਾਲਤ ਨੂੰ ਇਉ ਭਾਂਪ ਕੇ, ਅੰਗਰੇਜ਼ ਹੁਕਮਰਾਨਾਂ ਨੇ ਇਸ ਲੋਕ ਉਭਾਰ ਨੂੰ ਹਰ ਹੀਲੇ ਕੁਚਲਣ ਦੇ ਕਦਮ ਲੈਣੇ ਸ਼ੁਰੂ ਕਰ ਦਿੱਤੇ
ਇਹਨਾਂ ਦਿਨਾਂ ਚ ਲੋਕਾਂ ਅੰਦਰ ਕੌਮੀ ਭਾਵਨਾ ਜੋਰਾਂ ਤੇ ਸੀ ਫਿਰਕੂ ਸਾਂਝ ਤੇ ਭਾਈਚਾਰਕ ਸਾਂਝ ਦਾ ਹੱਥ ਉੱਪਰ ਦੀ ਸੀ 9 ਅਪ੍ਰੈਲ ਨੂੰ ਰਾਮ ਨੌਵੀਂ ਮੌਕੇ ਅੰਮ੍ਰਿਤਸਰ ਚ ਵੱਡਾ ਮੁਜਾਹਰਾ  ਹੋਇਆ ਜਿਸ ਵਿਚ ਹਿੰਦੂ ਸਿੱਖਾਂ ਨਾਲ ਮੁਸਲਮਾਨਾਂ ਨੇ ਸ਼ਮੂਲੀਅਤ ਕਰਕੇ ਕੌਮੀ ਏਕਤਾ ਨੂੰ ਉਚਿਆਇਆ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗੇ ਤੇ ਲੋਕਾਂ ਨੇ ਏਕੇ ਦਾ ਸਬੂਤ ਦੇਣ ਲਈ ਗਿਣ ਮਿਥ ਕੇ ਸ਼ਾਂਝੇ ਘੜੇ ਚੋਂ ਪਾਣੀ ਪੀਤਾ ਨੇੜਲੇ ਪਿੰਡਾਂ ਦੇ ਲੋਕ ਵੀ ਇਸ ਵਿਚ ਸ਼ਾਮਲ  ਹੋਣ ਲਈ ਆਏ ਜਲੂਸ ਦੀ ਅਗਵਾਈ ਅੰਮ੍ਰਿਤਸਰ ਦੇ ਇੱਕ ਮੈਡੀਕਲ ਪ੍ਰੈਕਟੀਸ਼ਨਰ ਡ. ਹਫੀਜ਼ ਮੁਹੰਮਦ ਬਸ਼ੀਰ ਨੇ ਕੀਤੀ ਇਸ ਵਿਚ ਤੁਰਕੀ ਦੇ ਫੌਜੀਆਂ ਵਰਗੀ ਵਰਦੀ ਪਾਈ ਮੁਸਲਮਾਨ ਨੌਜਵਾਨਾਂ ਦਾ ਜੱਥਾ ਵੀ ਸੀ ਤੁਰਕੀ ਦੇ ਮੁਸਲਮਾਨਾਂ ਨੇ ਅੰਗਰੇਜਾਂ ਖਿਲਾਫ ਜਹਾਦ ਦਾ ਸੱਦਾ ਦਿੱਤਾ ਹੋਇਆ ਹੋਣ ਕਰਕੇ ਅੰਗਰੇਜਾਂ ਲਈ ਇਹ ਹੋਰ ਵੀ ਖਤਰੇ ਦੀ ਘੰਟੀ ਲਗਦੀ ਸੀ ਉਹਨਾਂ ਨੂੰ ਮੁੜ ਗਦਰ ਲਹਿਰ ਦੀ ਉਠਾਣ ਦੇ ਝਾਉਲੇ ਪੈਂਦੇ ਸਨ ਸਭ ਤੋਂ ਵਧਕੇ ਧਾਰਮਕ ਫਿਰਕਿਆਂ ਦੇ ਏਕੇ ਦੀ ਭਾਵਨਾ ਤੇ ਸਾਮਰਾਜ ਦੇ ਵਿਰੋਧ ਦੀ ਜੋਰਦਾਰ ਭਾਵਨਾ ਹਕੂਮਤ ਲਈ ਡਾਢੀ ਫਿਕਰਮੰਦੀ ਵਾਲੀ ਸੀ ਤੇ ਅਜਿਹੇ ਸਮੇਂ ਮਾਈਕਲ ਉਡਵਾਇਰ ਨੇ ਆਪਣੀ ਰਣਨੀਤੀ ਇਉ ਪ੍ਰਗਟ ਕੀਤੀ ਕਿ ਜਾਂ ਤਾਂ ਹੁਣ ਜਾਂ ਫਿਰ ਕਦੇ ਵੀ ਨਹੀਂ
ਰਾਮ ਨੌਵੀਂ ਦੇ ਇਸ ਜਲੂਸ ਮਗਰੋਂ ਹੁਕਮਰਾਨਾਂ ਨੇ ਡਾ. ਸਤਪਾਲ ਤੇ ਡਾ. ਕਿਚਲੂ ਨੂੰ ਗ੍ਰਿਫਤਾਰ ਕਰਕੇ ਸ਼ਹਿਰੋਂ ਦੂਰ ਭੇਜਣ ਦਾ ਐਲਾਨ ਕਰ ਦਿੱਤਾ ਕਿਉ ਉਹ ਵਿਸਾਖੀ ਤੇ ਫਿਰ ਤੋਂ ਅਜਿਹਾ ਮਜਾਹਰਾ ਹੋਣ ਤੋਂ ਰੋਕਣਾ ਚਾਹੁੰਦੇ ਸਨ ਉਦੋਂ ਹੀ ਪੰਜਾਬ ਆ ਰਹੇ ਮਹਾਤਮਾ ਗਾਂਧੀ ਨੂੰ ਵੀ ਰਸਤੇ ਚੋਂ ਹੀ ਵਾਪਸ ਭੇਜ ਦਿੱਤਾ ਗਿਆ ਇਸ ਦੌਰਾਨ 10 ਅਪ੍ਰੈਲ ਨੂੰ ਆਪਣੇ ਆਗੂਆਂ ਦੀ ਰਿਹਾਈ  ਦੀ ਮੰਗ ਨੂੰ ਲੈ ਕੇ ਵੱਡਾ ਮੁਜਾਹਰਾ ਹੋਇਆ ਸ਼ਹਿਰ ਚ ਸ਼ਾਹੀ ਫੌਜ ਦੇ ਘੋੜ ਸਵਾਰ ਤਾਇਨਾਤ ਕੀਤੇ ਗਏ ਸਨ ਸ਼ਹਿਰ ਞਿਚ ਫਿਰ ਹੜਤਾਲ ਹੋਈ ਤੇ 50 ਹਜ਼ਾਰ ਲੋਕਾਂ ਦਾ ਵੱਡਾ ਮੁਜਾਹਰਾ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਕੋਠੀ ਵੱਲ ਤੁਰ ਪਿਆ ਲੋਕ ਫੌਜ ਨਾਲ ਨਿਹੱਥੇ ਹੀ ਭਿੜੇ ਗੋਰੇ ਫੌਜੀ ਭੱਜ ਨਿਕਲੇ ਫਿਰ ਹੋਰ ਪੁਲਸੀਏ ਤੇ ਫੌਜੀ ਗੱਡੀਆਂ ਨੇ ਆ ਕੇ ਗੋਲੀਆਂ ਵਰ੍ਹਾਈਆਂ 20 ਤੋਂ 30 ਦੇ ਦਰਮਿਆਨ ਲੋਕ ਫੌਜ ਦੀ ਗੋਲੀ ਨਾਲ ਸ਼ਹੀਦ ਹੋਏ ਲੋਕਾਂ ਨੇ ਜੋਰਦਾਰ ਪ੍ਰਤੀਕਰਮ ਚ ਡਾਕਘਰ, ਬੈਂਕ ਤੇ ਹੋਰ ਸਰਕਾਰੀ ਦਫਤਰਾਂ ਦੀ ਭੰਨਤੋੜ ਕੀਤੀ ਕਈ ਥਾਂਵਾਂ ਤੇ ਗੋਰੇ ਲੋਕਾਂ ਨੂੰ ਕੁੱਟਿਆ ਗਿਆ ਫਿਰ ਸਾਰਾ ਸ਼ਹਿਰ ਫੌਜ ਦੇ ਹਵਾਲੇ ਸੀ ਇਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਮੌਕੇ ਸ਼ਹਿਰ ਵਿੱਚ ਵੱਡੇ ਮੁਜ਼ਾਹਰੇ ਹੋਏ ਸ਼ਹਿਰ ਚ ਲੋਕਾਂ ਦੇ ਇਕੱਠੇ ਹੋਣ ਤੇ ਪਾਬੰਦੀਆਂ ਮੜ੍ਹ ਦਿੱਤੀਆਂ ਗਈਆਂ ਤੇ ਇਕੱਠੇ ਹੋਣ ਤੋਂ ਰੋਕਣ  ਲਈ ਸ਼ਹਿਰ ਚ ਮੁਨਾਦੀ ਕਰਵਾਈ ਗਈ ਤੇ ਅਮਲੀ ਪੱਧਰ ਤੇ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ (ਚਾਹੇ ਰਸਮੀ ਐਲਾਨ 15 ਅਪ੍ਰੈਲ ਨੂੰ ਕੀਤਾ ਗਿਆ ਸੀ) ਰਾਤ ਨੂੰ 8 ਵਜੇ  ਤੋਂ ਬਾਅਦ ਕਰਫਿੳੂ ਲਗਾ ਕੇ, ਘਰੋਂ ਨਿਕਲਣ ਵਾਲੇ ਦੇ ਗੋਲੀ ਮਾਰਨ ਦਾ  ਹੁਕਮ ਜਾਰੀ ਕਰ ਦਿੱਤਾ ਗਿਆ ਸਥਾਨਕ ਆਗੂਆਂ ਚੌਧਰੀ ਬੁੱਗਾ ਮੱਲ ਤੇ ਦੀਨਾ ਨਾਥ ਸਮੇਤ 14-15 ਹੋਰਨਾਂ ਨੂੰ ਜੇਲ੍ਹ ਭੇਜ ਦਿੱਤਾ
ਜਲ੍ਹਿਆਂਵਾਲੇ ਬਾਗ ਦਾ ਵਹਿਸ਼ੀ ਕਤਲੇਆਮ 11 ਅਪਰੈਲ ਨੂੰ 20-25 ਜਣਿਆਂ ਦੀਆਂ ਪੁਲਸ ਗੋਲੀ ਨਾਲ ਹੋਈਆਂ ਸ਼ਹਾਦਤਾਂ, ਆਗੂਆਂ ਦੀ ਨਜ਼ਰਬੰਦੀ ਤੇ ਗ੍ਰਿਫਤਾਰੀਆਂ, ਤੇ ਮਾਰਸ਼ਲ ਲਾਅ ਲਾਗੂ ਕਰਨ ਦੇ ਬਾਵਜੂਦ ਲੋਕ ਦਹਿਸ਼ਤਜ਼ਦਾ ਨਹੀਂ ਹੋਏ ਜਨਰਲ ਡਾਇਰ ਨੇ ਲੋਕਾਂ ਅੰਦਰ ਦਹਿਸ਼ਤ ਪਾਉਣ ਲਈ ਆਪਣੀ ਅਗਵਾਈ ਹੇਠ ਫੌਜ ਦੇ ਹਥਿਆਰਬੰਦ ਦਸਤਿਆਂ ਨੂੰ ਲੈ ਕੇ ਸ਼ਹਿਰ ਚ ਫਲੈਗ ਮਾਰਚ ਕੀਤਾ ਜੋ ਕਈ ਘੰਟੇ ਜਾਰੀ ਰਿਹਾ ਇਸੇ ਦੌਰਾਨ ਸਿਰਲੱਥ ਨੌਜਵਾਨਾਂ ਦੀ ਇੱਕ ਦਲੇਰ ਟੋਲੀ ਨੇ ਲੋਕਾਂ ਨੂੰ ਸ਼ਾਮ ਨੂੰ ਜੱਲ੍ਹਿਆਂਵਾਲੇ ਬਾਗ ਚ ਪਹੁੰਚਣ ਦੀ ਮੁਨਾਦੀ ਕੀਤੀ ਜਨਰਲ ਡਾਇਰ ਦਾ ਫਲੈਗ ਮਾਰਚ ਜਾਰੀ ਹੀ ਸੀ ਜਦ ਸ਼ਾਮ 4 ਵਜੇ ਉਸਨੂੰ ਜੱਲ੍ਹਿਆਂਵਾਲੇ ਬਾਗ ਚ ਲੋਕਾਂ ਦੇ ਭਾਰੀ ਗਿਣਤੀ ਚ ਇਕੱਤਰ ਹੋਣ ਦੀ ਸੂਚਨਾ ਮਿਲੀ ਉਸਨੇ ਤੁਰਤ ਹੀ ਉਥੇ ਜਾਣ ਦਾ ਤੇ ਲੋਕਾਂ ਨੂੰ ਨਾਬਰੀ ਲਈ ਸਬਕ ਸਿਖਾਉਣ ਦਾ ਇਰਾਦਾ ਧਾਰ ਲਿਆ ਸ਼ਹਿਰ ਦੇ ਸਭ ਅਹਿਮ ਟਿਕਾਣਿਆਂ ਤੇ ਨਾਕਿਆਂ ਤੇ ਪੁਲਸ ਤਾਇਨਾਤ ਕਰ ਦਿੱਤੀ ਗਈ ਫਿਰ ਉਹ 50 ਦੇ ਲਗਭੱਗ ਬੰਦੂਕਧਾਰੀ ਫੌਜੀਆਂ, ਦੋ ਫੌਜੀ ਬਖਤਰ ਬੰਦ ਗੱਡੀਆਂ ਅਤੇ ਵੱਡੀ ਗਿਣਤੀ ਗੋਰਖਾ ਸੈਨਿਕਾਂ ਤੇ ਹੋਰ ਅਫਸਰਾਂ ਨੂੰ ਲੈ ਕੇ  ਬਾਗ ਚ ਪਹੁੰਚ ਗਿਆ
ਜਨਰਲ ਡਾਇਰ ਦੇ ਇੱਕ ਮਾਤਹਿਤ ਅਫਸਰ ਦੇ ਦੱਸਣ ਅਨੁਸਾਰ ਉਸ ਵੇਲੇ ਬਾਗ 25 ਤੋਂ 30 ਹਜ਼ਾਰ ਲੋਕ ਸਨ ਸਟੇਜ ਤੇ ਡਾ. ਕਿਚਲੂ ਦੀ ਫੋਟੋ ਰੱਖੀ ਹੋਈ ਸੀ ਤੇ ਕਈ ਸ਼ਹਿਰੀ ਆਗੂ ਬੈਠੇ ਹੋਏ ਸਨ ਇੱਕ ਵਕਤਾ ਬੋਲ ਰਿਹਾ ਸੀ ਇਹ ਬਾਗ ਚਾਰ-ਚੁਫੇਰਿਓਂ ਉੱਚੀਆਂ ਕੰਧਾਂ ਨਾਲ ਘਿਰਿਆ ਹੋਇਆ ਸੀ ਤੇ ਸਿਰਫ ਦੋ ਭੀੜੀਆਂ ਗਲੀਆਂ ਰਾਹੀਂ ਇਸ ਚ ਜਾਣ ਤੇ ਆਉਣ ਦਾ ਰਸਤਾ ਸੀ ਡਾਇਰ ਨੇ ਇੱਕ ਭੀੜੇ ਰਸਤੇ ਰਾਹੀਂ ਦਾਖਲ ਹੋ ਕੇ ਹਥਿਆਰਬੰਦ ਸੈਨਿਕ ਟੁਕੜੀ ਨੂੰ ਉੱਚੀ ਥਾਂ ਤੇ ਤਾਇਨਾਤ ਕਰ ਦਿੱਤਾ ਮਗਰ ਗੋਰਖਾ ਸੈਨਿਕ ਸਨ ਸ਼ਾਮ ਦੇ ਸਵਾ ਪੰਜ ਵਜੇ ਉਸਨੇ ਇਕੱਠ ਨੂੰ ਖਿੰਡਣ ਲਈ ਕੋਈ ਵਾਰਨਿੰਗ ਦਿੱਤੇ ਬਿਨਾਂ ਬੰਦੂਕਧਾਰੀ ਸੈਨਕਾਂ ਨੂੰ ਇਕੱਠ ਨੂੰ ਗੋਲੀਆਂ ਨਾਲ ਭੁੰਨਣ ਦਾ ਹੁਕਮ ਦੇ ਦਿੱਤਾ ਗੋਲੀਆਂ ਦੇ ਵਰ੍ਹ ਰਹੇ ਮੀਂਹ ਨਾਲ ਲਾਸ਼ਾਂ ਤੇ ਲਹੂ-ਲੁਹਾਣ ਜਖਮੀਆਂ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਇਕੱਠ ਚ ਬੂ-ਕੁਰਲਾਹਟ ਤੇ ਭਗਦੜ ਮੱਚ ਗਈ ਜਾਨ ਬਚਾਉਣ ਖਾਤਰ ਲੋਕ ਗੋਲੀਆਂ ਦਾ ਸ਼ਿਕਾਰ ਬਣੇ ਲੋਕਾਂ ਨੂੰ ਦਰੜ ਕੇ ਭੱਜਣ ਲੱਗੇ ਜਿੱਧਰ ਭੱਜ ਰਹੇ ਲੋਕਾਂ ਦਾ ਇਕੱਠ ਹੁੰਦਾ, ਗੋਲੀਆਂ ਮਾਰਨ ਦੀ ਨੀਤ ਨਾਲ ਉਧਰ ਨੂੰ ਦਾਗੀਆਂ ਜਾਂਦੀਆਂ ਕੋਈ 15 ਮਿੰਟ ਗੋਲੀ ਚਲਦੀ ਰਹੀ ਪੁਲਸ ਅਨੁਸਾਰ 1650 ਰੋਂਦ ਚਲਾਏ ਗਏ ਜੱਲ੍ਹਿਆਂਵਾਲੇ ਬਾਗ ਚ ਅਤੇ ਬਾਹਰੀ ਗਲੀਆਂ ਚ ਲਾਸ਼ਾਂ ਤੇ ਸਹਿਕਦੇ ਵਿਲਕਦੇ ਜਖਮੀਆਂ ਦੇ ਢੇਰ ਲੱਗ ਗਏ ਗੋਲੀਆਂ ਦੀ ਵਹਿਸ਼ੀ ਵਰਖਾ ਕਰਨ ਤੋਂ ਬਾਅਦ ਡਾਇਰ ਉੱਥੇ ਜ਼ਖਮੀਆਂ ਨੂੰ ਮਰਨ ਲਈ ਛੱਡ ਆਪਣੇ ਅਮਲੇ-ਫੈਲੇ ਨੂੰ ਲੈ ਕੇ ਚਲਦਾ ਬਣਿਆ
ਸਰਕਾਰੀ ਰਿਕਾਰਡਾਂ ਚ ਇਸ ਬੇਹੱਦ ਵਹਿਸ਼ੀ ਕਤਲੇਆਮ ਚ ਮਰਨ ਵਾਲਿਆਂ ਦੀ ਗਿਣਤੀ ਭਾਵੇਂ 329 ਦੱਸੀ ਗਈ ਹੈ, ਪਰ ਅਸਲ ਗਿਣਤੀ ਇਸਤੋਂ ਕਿਤੇ ਵੱਡੀ ਹੈ ਹਜ਼ਾਰਾਂ ਦੀ ਤਾਦਾਦ ਚ ਲੋਕ ਨਕਾਰਾ ਜਾਂ ਜ਼ਖਮੀ ਹੋਏ ਇਸ ਵਹਿਸ਼ੀ ਕਾਰੇ ਨਾਲ ਇਨਸਾਨੀਅਤ ਕੰਬ ਉੱਠੀ ਤੇ ਦੁਨੀਆਂ ਭਰ ਚ ਅਖੌਤੀ ਬਰਤਾਨਵੀ ਜਮਹੂਰੀਅਤ ਦੀ ਤੋਏ ਤੋਏ ਹੋਈ ਫਰੇਬੀ ਬਰਤਾਨਵੀ ਹਾਕਮਾਂ ਨੂੰ ਇਸਦੀ ਪੜਤਾਲ ਕਰਨ ਲਈ ਹੰਟਰ ਕਮਿਸ਼ਨ ਕਾਇਮ ਕਰਨ ਦਾ ਪਰਪੰਚ ਰਚਨਾ ਪਿਆ
ਿਣਿਆ-ਮਿਥਿਆ ਵਹਿਸ਼ੀ ਕਤਲੇਆਮ
ਲੁਟੇਰੀ ਸਰਮਾਏਦਾਰ ਇਹ ਗੱਲ਼ ਭਲੀਭਾਂਤ ਜਾਣਦੀ ਹੈ ਕਿ ਲੁੱਟ ਤੇ ਦਾਬੇ ਉਤੇ ਆਧਾਰਤ ਰਾਜਭਾਗ ਜਬਰ ਦੇ ਜ਼ੋਰ ਨਾਲ ਹੀ ਕਾਇਮ ਕੀਤੇ ਤੇ ਕਾਇਮ ਰੱਖੇ ਜਾਂਦੇ ਹਨ ਬਰਤਾਨੀਆਂ ਨੇ ਆਪਣੀ ਦੁਨੀਆਂ ਵਿਆਪੀ ਬਸਤੀਵਾਦੀ ਸਿਆਸਤ ਖੜ੍ਹੀ ਕਰਨ ਤੇ ਇਸ ਸਲਤਨਤ ਨੂੰ ਕਾਇਮ ਰੱਖਣ ਲਈ ਲੱਖਾਂ ਮਿਹਨਤਕਸ਼ ਲੋਕਾਂ ਦੀਆਂ ਲੋਥਾਂ ਦੇ ਢੇਰ ਲਾਏ ਸਨ ਜੱਲਿਆਂਵਾਲੇ ਬਾਗ ਦਾ ਇਹ ਘ੍ਰਿਣਤ ਕਤਲੇਆਮ ਵੀ ਕਿਸੇ ਸਿਰ-ਫਿਰੇ ਡਾਇਰ ਵੱਲੋਂ ਵਕਤੀ ਬੁਖਲਾਹਟ ਚ ਆ ਕੇ ਰਚਾਇਆ ਗਿਆ ਕਾਰਨਾਮਾ ਨਹੀਂ ਸੀ ਸਗੋਂ ਇਹ ਉਸ ਵੇਲੇ ਭਾਰਤ ਚ ਬਸਤੀਵਾਦੀ ਰਾਜ ਨੂੰ ਦਰਪੇਸ਼ ਚੁਣੌਤੀਆਂ ਨਾਲ ਮੜਿੱਕਣ ਲਈ ਬਰਤਾਨਵੀ ਸਾਮਰਾਜ ਦਾ ਸੋਚਿਆ-ਸਮਝਿਆ ਹੁੰਗਾਰਾ ਸੀ ਇਸਦਾ ਮਕਸਦ ਭਾਰਤੀ ਲੋਕਾਂ ਦੇ ਮਨਾਂ ਚ ਦਹਿਲ ਬੈਠਾਉਣਾ ਸੀ ਤਾਂ ਕਿ ਉਹ ਬਦੇਸ਼ੀ ਰਾਜ ਤੋਂ ਨਾਬਰ ਹੋਣ ਦਾ ਹੀਆ ਨਾ ਕਰ ਸਕਣ ਹੰਟਰ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਚ ਖੁਦ ਜਨਰਲ ਡਾਇਰ ਨੇ ਇਹ ਗੱਲ ਬਹੁਤ ਹੀ ਬੇਬਾਕੀ ਨਾਲ ਮੰਨੀ ਹੈ-
ਸਵਾਲ ਕੇਵਲ ਇਕੱਠ ਨੂੰ ਖਿੰਡਾਉਣ ਦਾ ਨਹੀਂ ਸੀ ਸਵਾਲ ਤਾਂ ਸਗੋਂ ਫੌਜੀ ਨੁਕਤਾ-ਨਿਗਾਹ ਮੁਤਾਬਕ ਸਾਹਮਣੇ ਬੈਠੇ ਲੋਕਾਂ ਅਤੇ ਖਾਸ ਕਰਕੇ ਪੰਜਾਬ ਦੇ ਸਾਰੇ ਲੋਕਾਂ ਉਪਰ ਅਸਰ ਪਾਉਣ ਤੇ ਉਹਨਾਂ ਚ ਦਹਿਲ ਬੈਠਾਉਣ ਦਾ ਸੀ ਇਸ ਕਰਕੇ ਗੈਰ-ਵਾਜਬ ਸਖਤੀ ਦਾ ਸੁਆਲ ਹੀ ਨਹੀਂ ਉੱਠਦਾਮਾਰਸ਼ਲ ਲਾਅ ਅਧੀਨ ਜਨਰਲ ਡਾਇਰ ਵੱਲੋਂ ਅੰਮ੍ਰਿਤਸਰ ਚ ਸ਼ਹਿਰ ਵਾਸੀਆਂ ਨੂੰ ਗਲੀਆਂ ਚ ਰੀਂਗਣ (ਪੇਟ-ਭਾਰ ਚੱਲਣ) ਲਈ ਮਜਬੂਰ ਕੀਤਾ ਗਿਆ ਆਨਾਕਾਨੀ ਕਰਨ ਵਾਲਿਆਂ ਨੂੰ ਬੈਂਤਾਂ ਦੀ ਸਜ਼ਾ ਦਿੱਤੀ ਜਾਂਦੀ ਸੀ ਇਸਦਾ ਮਕਸਦ ਵੀ ਉਹਨਾਂ ਨੂੰ ਬੇਪਤ ਤੇ ਜ਼ਲੀਲ ਕਰਨ, ਉਹਨਾਂ ਅੰਦਰਲਾ ਲੜਨ ਕਣ ਮਾਰਨ ਤੇ ਗੀਦੀ ਬਣਕੇ ਜਿਊਣ ਲਈ ਮਜਬੂਰ ਕਰਨਾ ਸੀਲੋਕਾਂ ਨੂੰ ਖੌਫ਼ਜ਼ਦਾ ਕਰਨ ਲਈ 14 ਅਪ੍ਰੈਲ ਨੂੰ ਗੁੱਜਰਾਂਵਾਲਾ ਚ ਲੋਕਾਂ ਤੇ ਬੰਬ ਸੁੱਟੇ ਗਏ ਖੇਤਾਂ ਚ ਲੋਕਾਂ ਤੇ ਜਹਾਜ਼ਾਂ ਰਾਹੀਂ ਫਾਇਰਿੰਗ ਕੀਤੀ ਗਈ ਆਵਾਜਾਈ ਤੇ ਪਾਬੰਦੀਆਂ ਲਾਈਆਂ ਗਈਆਂ ਲਾਹੌਰ 1000 ਵਿਦਿਆਰਥੀਆਂ ਨੂੰ ਸਜ਼ਾਵਾਂ ਦਿੱਤੀਆਂ ਇਉਂ ਇਸ ਲੋਕ ਉਭਾਰ ਨੂੰ ਕੁਚਲਣ ਲਈ ਜਬਰ ਦਾ ਝੱਖੜ ਝੁਲਾਇਆ ਗਿਆ
ਪਰ ਗੋਰੇ ਹਾਕਮਾਂ ਦਾ ਲੋਕਾਂ ਦੇ ਮਨਾਂ ਚ ਹਕੂਮਤੀ ਤਾਕਤ ਦਾ ਦਹਿਲ ਬਿਠਾਕੇ ਉਹਨਾਂ ਨੂੰ ਕੌਮੀ ਆਜ਼ਾਦੀ ਲਈ ਸੰਘਰਸ਼ ਦੇ ਰਾਹ ਤੋਂ ਹਟਕਣ ਦਾ ਇਰਾਦਾ ਲੋਕਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ ਸਗੋਂ ਕੌਮੀ ਆਜ਼ਾਦੀ ਲਈ ਲੋਕਾਂ ਦਾ ਇਰਾਦਾ ਤੇ ਸੰਗਰਾਮ ਹੋਰ ਵੀ ਪ੍ਰਚੰਡ ਹੋ ਗਿਆ ਪੰਜਾਬ ਚ ਜਲਿਆਂਵਾਲਾ ਬਾਗ ਚ ਕੀਤੇ ਜਨਤਕ ਕਤਲੇਆਮ ਤੋਂ ਬਾਅਦ ਚੱਲੀਆਂ ਕੌਮੀ ਆਜ਼ਾਦੀ ਦੀਆਂ ਅਨੇਕਾਂ ਲਹਿਰਾਂ-ਬਬਰ ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਤੇ ਉਸਦੇ ਸਾਥੀਆਂ ਦੀ ਲਹਿਰ, ਪਰਜਾ ਮੰਡਲ ਲਹਿਰ, ਕਿਸਾਨੀ ਲਹਿਰ ਆਦਿਕ  ਇਸਦੀਆਂ ਗੁਆਹ ਹਨ
ਜਲ੍ਹਿਆਂਵਾਲਾ ਬਾਗ ਦਾ ਸਾਕਾ ਚਾਹੇ ਇਤਿਹਾਸ ਚ ਅੰਗਰੇਜ ਸਾਮਰਾਜੀਆਂ ਦੇ ਸਾਡੀ ਕੌਮ ਤੇ ਚਾੜ੍ਹੇ ਜੁਲਮਾਂ ਦੀ ਸਿਖਰ ਦਾ ਪ੍ਰਤੀਕ ਬਣਿਆ ਆ ਰਿਹਾ ਹੈ ਪਰ ਨਾਲ ਹੀ ਇਹ ਉਸ ਦੌਰ ਚ ਅੰਗੜਾਈ ਭਰ ਰਹੀ ਕੌਮੀ ਮੁਕਤੀ ਦੀ ਭਾਵਨਾ ਤਹਿਤ, ਲੋਕਾਂ ਦੀ ਨਾਬਰੀ ਤੇ ਕੁਰਬਾਨੀ ਦੇ ਜਜ਼ਬੇ ਦਾ ਵੀ ਪ੍ਰਤੀਕ ਹੈ ਜਲਿਆਂਵਾਲੇ ਸਾਕੇ ਦੇ ਉਹ ਦਿਨ ਸਾਮਰਾਜ ਖਿਲਾਫ ਮਿਹਨਤਕਸ਼ ਕਿਰਤੀ ਜਮਾਤਾਂ  ਦੇ ਸਾਂਝੇ ਤੌਰ ਤੇ ਜੁੜ ਜਾਣ ਦੇ ਦਿਨ ਸਨ ਇਸ ਲਹਿਰ ਨੇ ਲੋਕਾਂ ਚ ਤੇ ਸਾਮਰਾਜ ਅਤੇ ਉਸਦੀਆਂ ਸੇਵਾਦਾਰ ਜਮਾਤਾਂ ਵਿਚਕਾਰ ਦੁਸ਼ਮਣੀ ਦੀ ਲਕੀਰ ਹੋਰ ਗੂੜ੍ਹੀ ਕੀਤੀ ਸੀ ਚਾਹੇ ਬਾਹਰੋਂ ਕਾਂਗਰਸ ਉਸ ਸਾਰੀ ਲਹਿਰ ਦੀ ਆਗੂ ਵਜੋਂ ਪੇਸ਼ ਹੁੰਦੀ ਹੈ ਪਰ ਅਸਲ ਚ ਉਹ ਕਾਂਗਰਸੀ ਲੀਡਰਸ਼ਿਪ ਦੇ ਭਰਮਾਊ ਤੇ ਨਕਲੀ ਵਿਰੋਧ ਪ੍ਰਗਟਾਵਿਆਂ ਨੂੰ ਰੱਦ ਕਰਕੇ, ਵਿਸ਼ਾਲ ਜਨਤਕ ਟਾਕਰੇ ਦਾ ਰਾਹ ਫੜ ਰਹੀ ਲੋਕਾਈ ਦੀ ਚੇਤਨਾ ਦੇ ਝਲਕਾਰੇ ਸਨ ਇਸ ਚੇਤਨਾ ਤੇ ਇਰਾਦੇ ਨੂੰ ਹੀ ਬਸਤੀਵਾਦੀ ਹਾਕਮ ਆਪਣੇ ਰਾਜ ਲਈ ਘਾਤਕ ਗਿਣਦੇ ਸਨ ਤੇ ਏਸੇ ਕਰਕੇ ਉਹਨਾਂ ਨੇ ਅਜਿਹਾ ਕਤਲੇਆਮ ਰਚਾਇਆ ਸੀ ਅਸਲ ਚ ਏਨੀ ਵਿਸ਼ਾਲ ਜਨਤਕ ਲਹਿਰ ਖਰੀ ਇਨਕਲਾਬੀ ਲੀਡਰਸ਼ਿਪ ਦੀ ਅਗਵਾਈ ਤੋਂ ਸੱਖਣੀ ਸੀ ਤੇ ਕਾਂਗਰਸ ਲੀਡਰਸ਼ਿਪ ਦੇ ਨਖਿੱਧ ਰੋਲ ਨੂੰ ਚੇਤਨ ਪੱਧਰ ਤੇ ਬੁੱਝਣੋਂ ਅਸਮਰਥ ਸੀ ਪਰ ਤਾਂ ਵੀ ਇਹ ਸਾਰੀ ਲਹਿਰ ਦਾ ਤਜਰਬਾ ਅਜਾਈਂ ਨਹੀਂ ਸੀ ਗਿਆ, ਸਗੋਂ ਇਹ ਤਜਰਬਾ ਹੀ ਅੱਗੇ ਜਾ ਕੇ ਭਗਤ ਸਿੰਘ ਤੇ ਸਾਥੀਆਂ ਲਈ ਕਾਂਗਰਸ ਲੀਡਰਸ਼ਿਪ ਦੀ ਗੱਦਾਰੀ ਦੀ ਸਪਸ਼ਟ ਪਛਾਣ ਕਰਨ ਤੇ ਮਿਹਨਤਕਸ਼ ਜਮਾਤਾਂ ਦੀ ਜੂਝਣ ਤਾਂਘ ਦੀ ਪਛਾਣ ਕਰਨ ਦਾ ਅਧਾਰ ਬਣਿਆ ਸੀ ਤੇ ਲੋਕਾਂ ਦੀ ਆਜ਼ਾਦੀ ਦੀ ਤਾਂਘ ਨੂੰ ਸਹੀ ਰਾਹ ਤੇ ਅੱਗੇ ਲਿਜਾਣ ਲਈ ਸਪਸ਼ਟ ਨਿਸ਼ਾਨੇ ਮਿਥਣ ਦਾ ਅਧਾਰ ਬਣਿਆ ਸੀ ਇਉਂ ਇਸ ਦੌਰ ਦਾ ਇਹ ਲੋਕ ਉਭਾਰ ਕੌਮੀ ਮੁਕਤੀ ਲਹਿਰ ਦੇ ਅਗਲੇਰੇ ਵਿਕਾਸ ਲਈ ਹੁਲਾਰ ਪੈੜਾ ਬਣਿਆ
ਕੌਮ ਦੇ ਪਰਵਾਨੇ ਨੌਜਵਾਨਾਂ ਦੀ ਭਮੱਕੜ ਭਾਵਨਾ
ਇਸ ਸਾਰੇ ਜਨਤਕ ਉਭਾਰ ਦੀ ਮੋਹਰੀ ਜਵਾਨੀ ਸੀ 5 ਅਪ੍ਰੈਲ ਦੀ ਰਾਤੋ ਰਾਤ ਪੋਸਟਰ ਛਪਵਾਉਣ ਤੇ ਲਾਉਣ ਵਾਲੇ ਅਤੇ ਹੜਤਾਲ ਦਾ ਹੋਕਾ ਦੇਣ ਵਾਲੇ ਨੌਜਵਾਨ ਸਨ ਕਿ੍ਕਟ ਖੇਡਦੇ ਨੌਜਵਾਨ ਹੜਤਾਲ ਦਾ ਸੱਦਾ ਦੇਣ ਤੁਰ ਪਏ ਸਨ 10 ਅਪ੍ਰੈਲ ਦੇ ਜਨਤਕ ਟਾਕਰੇ ਚ ਵੀ ਮੋਹਰੀ ਰੋਲ  ਨੌਜਵਾਨਾਂ ਦਾ ਸੀ 10 ਦੀ ਫੌਜੀ ਕਾਰਵਾਈ ਨੂੰ ਪੈਰਾਂ ਹੇਠ ਰੋਲ ਕੇ ਤੇ  ਹਰ ਤਰ੍ਹਾਂ ਦੇ  ਹੁਕਮਾਂ ਦੀ ਅਦੂਲੀ ਕਰਕੇ ਬਾਗ ਚ ਜਾਣ ਵਾਲੇ ਨੌਜਵਾਨਾਂ ਦੀ ਭਮੱਕੜ ਭਾਵਨਾ ਦਾ ਹੀ ਪ੍ਰਗਟਾਵਾ ਸੀ ਬਾਗ   ਹੋਈਆਂ ਸ਼ਹੀਦੀਆਂ 80% ਹਿੱਸਾ 40 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦਾ ਸੀ, ਜੋ ਮੁੱਖ ਤੌਰ ਤੇ ਨੌਜਵਾਨਾਂ ਦਾ ਹੀ ਇਕੱਠ ਹੋਣ ਨੂੰ ਦਰਸਾਉਦਾ ਹੈ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਲਹਿਰ ਇਹਨਾਂ ਨੌਜਵਾਨਾਂ ਦੇ ਖਰੇ ਆਪਾਵਾਰੂ ਤੇ ਕੌਮੀ ਜਜ਼ਬੇ ਵਾਲੀ ਵਿਰਾਸਤ ਦੀ ਵਾਰਿਸ ਬਣਕੇ  ਉਭਰੀ ਸੀ