Monday, May 2, 2016

ਟਾਈਟਲ ਪੰਨੇ





ਅੰਦਰ ਪੜ੍ਹੋ


01) ਕਸ਼ਮੀਰ


ਭਾਰਤੀ ਰਾਜ ਵੱਲੋਂ ਪੰਜ ਹੋਰ ਕਤਲ


ਕਸ਼ਮੀਰੀ ਨੌਜਵਾਨਾਂ ਵੱਲੋਂ ਮੁੜ ਲੜਾਕੂ ਭਾਵਨਾ ਦਾ ਮੁਜ਼ਾਹਰਾ


ਕਸ਼ਮੀਰੀ ਲੋਕਾਂ ਤੇ ਜਾਬਰ ਭਾਰਤੀ ਰਾਜ ਦੇ ਕਹਿਰ ਦਾ ਝੱਖੜ ਝੁੱਲਣਾ ਜਾਰੀ ਹੈ। ਕਸ਼ਮੀਰ ਦੀ ਧਰਤੀ ਤੇ ਭਾਰਤੀ ਫੌਜ ਵੱਲੋਂ ਰਚੇ ਗਏ ਖੂਨੀ ਕਾਂਡਾਂ ਦੀ ਸੂਚੀ ਹੋਰ ਲੰਮੇਰੀ ਹੁੰਦੀ ਜਾ ਰਹੀ ਹੈ ਅਤੇ ਭਾਰਤੀ ਫੌਜ ਦੇ ਜ਼ੁਲਮਾਂ ਦੀਆਂ ਨਿੱਤ ਨਵੀਆਂ ਕਹਾਣੀਆਂ ਰਚੀਆਂ ਜਾ ਰਹੀਆਂ ਹਨ। ਬੀਤੇ ਦਿਨੀਂ ਭਾਰਤੀ ਫੌਜ ਨੇ ਪੰਜ ਹੋਰ ਕਸ਼ਮੀਰੀ ਲੋਕਾਂ ਨੂੰ ਦਿਨ ਦਿਹਾੜੇ ਨਿਗਲ ਲਿਆ ਹੈ ਤੇ ਦਰਜਨਾਂ ਨੂੰ ਡੂੰਘੇ ਜ਼ਖਮ ਦਿੱਤੇ ਹਨ। ਸੰਸਾਰ ਨੇ ਕਸ਼ਮੀਰੀ ਕੌਮ ਤੇ ਹੋ ਰਹੇ ਜ਼ੁਲਮੀ ਕਾਰਿਆਂ ਨੂੰ ਮੁੜ ਵੇਖਿਆ ਹੈ ਤੇ ਕਸ਼ਮੀਰੀ ਲੋਕਾਂ ਦੇ ਰੋਹ ਦੀ ਲਲਕਾਰ ਨੂੰ ਸੁਣਿਆ ਹੈ।

ਰੋਸ ਫੁਟਾਰੇ ਦਾ ਕਾਰਨ


ਭਾਰਤੀ ਫੌਜੀ ਦੀ ਕਰਤੂਤ

ਕਸ਼ਮੀਰ ਤੇ ਧੱਕੇ ਨਾਲ ਕਬਜ਼ਾ ਜਮਾਉਣ ਵੇਲੇ ਤੋਂ ਏਥੇ ਤਾਇਨਾਤ ਕੀਤੀ ਭਾਰਤੀ ਫੌਜ ਵੱਲੋਂ ਏਥੇ ਕਤਲਾਂ, ਬਲਾਤਕਾਰਾਂ ਤੇ ਅਗਵਾ ਦੀਆਂ ਘਟਨਾਵਾਂ ਦਾ ਇੱਕ ਅਮੁੱਕ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਫੌਜੀਆਂ ਵੱਲੋਂ ਕਸ਼ਮੀਰੀ ਔਰਤਾਂ ਦੇ ਸਮੂਹਿਕ ਬਲਾਤਕਾਰ ਦੇ ਕਾਂਡ ਰਚਾ ਕੇ ਲੋਕਾਂ ਤੇ ਜਬਰ ਢਾਹੁਣ ਦਾ ਇੱਕ ਪ੍ਰਚਲਿਤ ਵਹਿਸ਼ੀ ਢੰਗ ਹੈ ਜੀਹਦੀ ਪੀੜ ਕਸ਼ਮੀਰੀ ਲੋਕਾਂ ਲਈ ਆਏ ਦਿਨ ਹੋਰ ਡੂੰਘੀ ਹੁੰਦੀ ਜਾਂਦੀ ਹੈ। ਹੁਣ ਵੀ ਲੰਘੀ 12 ਅਪ੍ਰੈਲ ਨੂੰ ਭਾਰਤੀ ਫੌਜੀ ਵੱਲੋਂ ਇੱਕ 16 ਵਰ੍ਹਿਆਂ ਦੀ ਕਸ਼ਮੀਰੀ ਸਕੂਲ ਵਿਦਿਆਰਥਣ ਨਾਲ ਹੰਦਵਾੜਾ ਕਸਬੇਚ ਛੇੜਛਾੜ ਦੀ ਘਟਨਾ ਨੇ ਕਸ਼ਮੀਰੀ ਲੋਕਾਂਚ ਪਨਪ ਰਹੇ ਰੋਹ ਤੇ ਗੁੱਸੇ ਨੂੰ ਪਲੀਤਾ ਲਾਉਣ ਦਾ ਕੰਮ ਕੀਤਾ ਹੈ। ਭਾਰਤੀ ਫੌਜੀ ਦੀ ਇਸ ਕਰਤੂਤ ਦੀ ਖਬਰ ਕਸਬੇ ਅਤੇ ਆਲ਼ੇ ਦੁਆਲ਼ੇ ਦੇ ਇਲਾਕੇਚ ਜੰਗਲ ਦੀ ਅੱਗ ਵਾਂਗ ਫੈਲੀ ਤੇ ਰੋਹ ਭਰੇ ਨੌਜਵਾਨਾਂ ਦੇ ਕਾਫ਼ਲੇ ਸੜਕਾਂ ਤੇ ਆ ਗਏ। ਲੋਕਾਂ ਦੇ ਗੁੱਸੇ ਦਾ ਨਿਸ਼ਾਨਾ ਸ਼ਹਿਰ ਦੇ ਮੁੱਖ ਚੌਂਕਚ ਬਣਿਆ 20 ਫੁੱਟ ਉੱਚਾ ਫੌਜੀ ਬੰਕਰ ਬਣਿਆ ਤੇ ਉਹਦੇ ਤੇ ਪਥਰਾਅ ਕੀਤਾ ਗਿਆ। ਫੌਜ ਨੇ ਝਟਪਟ ਮਜ਼ਾਹਰਾਕਾਰੀਆਂ ਤੇ ਗੋਲੀ ਵਰ੍ਹਾ ਦਿੱਤੀ ਤੇ ਦੋ ਨੌਜਵਾਨ ਮਾਰ ਦਿੱਤੇ। ਲੋਕਾਂ ਦਾ ਗੁੱਸਾ ਭਾਂਬੜ ਬਣ ਗਿਆ ਤੇ ਉਹਨਾਂ ਆਰਮੀ ਦੇ ਬੰਕਰ ਨੂੰ ਅੱਗ ਲਗਾ ਦਿੱਤੀ। ਇਸ ਤੋਂ ਮਗਰੋਂ ਪੂਰੇ ਕਸ਼ਮੀਰਚ ਰੋਹ ਫੈਲ ਗਿਆ ਤੇ ਮੁਜ਼ਾਹਰਿਆਂ ਦਾ ਸਿਲਸਿਲਾ ਛਿੜ ਪਿਆ। ਫੌਜ ਨੇ ਹਮੇਸ਼ਾਂ ਦੀ ਤਰ੍ਹਾਂ ਕਰਫਿਊ ਲਗਾ ਦਿੱਤਾ ਤੇ ਮੁਜ਼ਾਹਰਾ ਕਰਦੇ ਨੌਜਵਾਨਾਂ ਤੇ ਲਾਠੀਚਾਰਜ ਤੇ ਫਾਇਰਿੰਗ ਕਰਕੇ ਸਬਕ ਸਿਖਾਉਣ ਦਾ ਰਾਹ ਅਖ਼ਤਿਆਰ ਕੀਤਾ। ਥਾਂ-ਥਾਂ ਤੇ ਨੌਜਵਾਨ ਸੜਕਾਂ ਤੇ ਆਏ, ਬੀਤੇ ਸਾਲਾਂਚ ਸਥਾਪਿਤ ਹੋਈ ਰਵਾਇਤ ਅਨੁਸਾਰ ਪੱਥਰਾਂ ਨਾਲ ਹੀ ਹਥਿਆਰਬੰਦ ਫੌਜੀ ਬਲਾਂ ਦਾ ਟਾਕਰਾ ਕੀਤਾ। ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦਿਆਂ ਨੂੰ ਪੂਰੀ ਕਸ਼ਮੀਰ ਘਾਟੀਚ ਲੋਕਾਂ ਨੇ ਜ਼ੋਰਦਾਰ ਹੁੰਗਾਰਾ ਦਿੱਤਾ। ਬਹੁਤ ਸਾਰੇ ਸਰਕਾਰੀ ਅਦਾਰਿਆਂਚ ਜਬਰਦਸਤ ਹੜਤਾਲ ਹੋਈ, ਬੱਸ ਸੇਵਾਵਾਂ ਠੱਪ ਰਹੀਆਂ ਤੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਮੁਕੰਮਲ ਹੜਤਾਲਾਂ ਕਰਕੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਤੇ ਫੌਜ ਨਾਲ ਝੜਪਾਂ ਲਈਆਂ।  ਇਹਨਾਂ ਪ੍ਰਦਰਸ਼ਨਾਂ ਤੇ ਰੋਸ ਲਹਿਰ ਦੌਰਾਨ ਲੋਕ ਦੋਸ਼ੀ ਫੌਜੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਤੋਂ ਲੈ ਕੇ ਅਫਸਪਾ ਹਟਾਉਣ ਤੇ ਕਸ਼ਮੀਰ ਦੀ ਆਜ਼ਾਦੀ ਦੀਆਂ ਮੰਗਾਂ ਲੈ ਕੇ ਨਿੱਤਰੇ ਅਤੇ ਭਾਰਤੀ ਰਾਜ ਤੇ ਜਾਬਰ ਫੌਜ ਪ੍ਰਤੀ ਆਪਣੀ ਡੂੰਘੀ ਨਫ਼ਰਤ ਤੇ ਗੁੱਸੇ ਦਾ ਪ੍ਰਗਟਾਵਾ ਕੀਤਾ।
ਇਸ ਵਾਜਬ ਤੇ ਹੱਕੀ ਰੋਸ ਨਾਲ ਨਜਿੱਠਣ ਲਈ ਹਕੂਮਤ ਤੇ ਭਾਰਤੀ ਫੌਜ ਨੇ ਸਿਰੇ ਦਾ ਜ਼ਾਲਮਾਨਾ ਤੇ ਧੱਕੜ ਰਵੱਈਆ ਅਖਤਿਆਰ ਕੀਤਾ ਜੋ ਆਮ ਕਰਕੇ ਹੀ ਕਸ਼ਮੀਰੀ ਲੋਕਾਂ ਨਾਲ ਕੀਤਾ ਜਾਂਦਾ ਹੈ। ਰੋਸ ਪ੍ਰਗਟਾਉਂਦੇ ਲੋਕਾਂ ਤੇ ਅੰਨ੍ਹੇ-ਵਾਹ ਗੋਲੀਆਂ ਚਲਾਈਆਂ ਗਈਆਂ ਤੇ ਕੁੱਲ 5 ਵਿਅਕਤੀਆਂ ਨੂੰ ਚਿੱਟੇ ਦਿਨ ਕਤਲ ਕੀਤਾ ਗਿਆ ਜਿਨ੍ਹਾਂਚ ਇੱਕ ਉੱਭਰਦਾ ਨੌਜਵਾਨ ਕ੍ਰਿਕਟਰ ਨਈਮ ਭੱਟ ਵੀ ਸ਼ਾਮਲ ਸੀ। ਏਥੋਂ ਤੱਕ ਕਿ ਹੰਦਵਾੜਾ ਕਸਬੇਚ ਹੀ ਘਰ ਦੇ ਬਗੀਚੇ ਅੰਦਰ ਕੰਮ ਕਰ ਰਹੀ ਇੱਕ ਔਰਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਸਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਘਰ ਮੁਜ਼ਾਹਰੇ ਵਾਲੀ ਥਾਂ ਤੋਂ 4 ਕਿ. ਮੀ. ਦੀ ਦੂਰੀ ਤੇ ਹੈ ਤੇ ਏਥੇ ਆਸ ਪਾਸ ਅਜਿਹਾ ਕੁਝ ਨਹੀਂ ਵਾਪਰ ਰਿਹਾ ਸੀ। ਉਥੇ ਮੌਜੂਦ ਫੌਜੀਆਂ ਨੇ ਉਸਨੂੰ ਬਿਨਾਂ ਵਜ੍ਹਾ ਹੀ ਗੋਲੀ ਮਾਰ ਦਿੱਤੀ। ਵਾਦੀਚ ਇੰਟਰਨੈੱਟ ਤੇ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਤਾਂ ਕਿ ਲੋਕ ਲਾਮਬੰਦੀ ਨੂੰ ਰੋਕਿਆ ਜਾ ਸਕੇ। ਸੈਂਕੜਿਆਂ ਤੇ ਕੇਸ ਦਰਜ ਕੀਤੇ ਗਏ ਹਨ। ਫੌਜ ਨੇ ਇੱਕ ਹੱਥ ਜਬਰ ਦਾ ਝੱਖੜ ਝੁਲਾਇਆ ਤੇ ਦੂਜੇ ਹੱਥ ਫੌਜ ਨੂੰ ਦੋਸ਼ ਮੁਕਤ ਕਰਨ ਲਈ ਸਿਰੇ ਦੇ ਨੀਚ ਤੇ ਜਾਬਰ ਪੈਂਤੜੇ ਦਾ ਸਹਾਰਾ ਲਿਆ। ਪੀੜਤ ਲੜਕੀ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਾਂ ਹੇਠ ਜਬਰੀ ਥਾਣੇਚ ਡੱਕੀ ਰੱਖਿਆ ਤੇ ਉਸਦੇ ਬਾਪ ਨੂੰ ਵੀ ਥਾਣੇ ਬੁਲਾ ਕੇ ਬਿਠਾ ਲਿਆ ਗਿਆ। ਪਰਿਵਾਰ ਨੂੰ ਮਿਲਣ ਤੱਕ ਨਾ ਦਿੱਤਾ ਗਿਆ। ਲੜਕੀ ਦੀ ਮਾਂ ਮੀਡੀਏਚ ਕਹਿੰਦੀ ਰਹੀ ਕਿ ਉਸਦੀ ਧੀ ਨੂੰ ਜਬਰੀ ਰੱਖਿਆ ਗਿਆ ਤੇ ਮਿਲਾਇਆ ਨਹੀਂ ਜਾ ਰਿਹਾ। ਥਾਣੇਚ ਰੱਖੀ ਲੜਕੀ ਤੇ ਦਬਾਅ ਪਾ ਕੇ ਅਜਿਹੀ ਵੀਡੀਓ ਕਲਿੱਪ ਤਿਆਰ ਕਰਵਾਈ ਗਈ ਜਿਸਚ ਉਸਨੇ ਛੇੜਛਾੜ ਦੇ ਦੋਸ਼ ਤੋਂ ਫੌਜੀ ਨੂੰ ਮੁਕਤ ਕੀਤਾ ਤੇ ਇੱਕ ਸਥਾਨਕ ਨੌਜਵਾਨ ਨੂੰ ਦੋਸ਼ੀ ਦੱਸਿਆ, ਹਾਲਾਂਕਿ ਕਲਿੱਪਚ ਪੁਲਿਸ ਮੁਲਾਜ਼ਮਾਂ ਦੀ ਮਰਜ਼ੀ ਤੇ ਲੜਕੀ ਉੱਪਰਲਾ ਦਬਾਅ ਸਾਫ਼ ਸਾਫ਼ ਝਲਕਦਾ ਸੀ। ਇਸ ਕਲਿੱਪ ਨੂੰ ਸੋਸ਼ਲ ਮੀਡੀਏ ਤੇ ਚਲਾਉਣ ਦੀ ਕਾਰਵਾਈ ਨੇ ਲੋਕਾਂਚ ਭੰਬਲਭੂਸਾ ਪੈਦਾ ਕਰਨ ਦੀ ਬਜਾਏ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਫੌਜ ਖਿਲਾਫ਼ ਰੋਹ ਨੂੰ ਹੋਰ ਅੱਡੀ ਲਾਈ। ਸਥਾਨਕ ਵਕੀਲਾਂ ਦੀ ਇੱਕ ਜਥੇਬੰਦੀ ਵੱਲੋਂ ਕੁੜੀ ਨੂੰ ਰਿਹਾਅ ਕਰਨ ਦੀ ਮੰਗ ਉਠਾਉਣ ਤੇ ਅਦਾਲਤ ਨੇ ਇਸਦਾ ਨੋਟਿਸ ਲਿਆ ਤੇ ਕੁੜੀ ਨੂੰ ਅਦਾਲਤਚ ਪੇਸ਼ ਕਰਨ ਲਈ ਕਿਹਾ ਗਿਆ। ਏਥੇ ਵੀ ਫੌਜ ਤੇ ਪੁਲਿਸ ਪ੍ਰਸ਼ਾਸਨ ਦੇ ਦਬਾਅ ਅਧੀਨ ਹੀ ਲੜਕੀ ਨੇ ਸਥਾਨਕ ਨੌਜਵਾਨ ਨੂੰ ਦੋਸ਼ੀ ਕਿਹਾ। ਇਉਂ ਭਾਰਤੀ ਰਾਜ, ਫੌਜ ਤੇ ਸਥਾਨਕ ਪ੍ਰਸ਼ਾਸਨ ਨੇ ਕੋਝੇ ਹੱਥਕੰਡੇ ਵਰਤ ਕੇ ਫੌਜ ਨੂੰ ਦੋਸ਼ ਮੁਕਤ ਕਰਨ, ਲੋਕਾਂ ਦੇ ਪ੍ਰਦਰਸ਼ਨਾਂ ਨੂੰ ਗੈਰ-ਵਾਜਬ ਦਰਸਾਉਣ ਤੇ ਫੌਜ ਵੱਲੋਂ ਕੀਤੇ ਕਤਲਾਂ  ਨੂੰ ਵਾਜਬ ਦਰਸਾਉਣ ਦਾ ਯਤਨ ਕੀਤਾ। ਦੋਸ਼ੀ ਕਹੇ ਗਏ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਮੇਸ਼ਾਂ ਦੀ ਤਰ੍ਹਾਂ ਮਾਰੇ ਗਏ ਨੌਜਵਾਨਾਂ ਤੇ ਗੋਲੀਆਂ ਚਲਾਉਣ ਵਾਲੇ ਫੌਜੀ ਅਧਿਕਾਰੀਆਂ ਨੂੰ ਜਾਂਚ ਕਰਵਾ ਕੇ ਬਣਦੀ ਸਜ਼ਾ ਦੇਣ ਦੇ ਐਲਾਨ ਹੋਏ ਹਨ। ਪਰ ਅਜਿਹੀਆਂ ਸੈਂਕੜੇ ਜਾਂਚ ਰਿਪੋਰਟਾਂ ਪਹਿਲਾਂ ਵੀ ਕਸ਼ਮੀਰੀ ਜਨਤਾ ਦੇ ਜ਼ਖਮਾਂ ਤੇ ਲੂਣ ਛਿੜਕਦੀਆਂ ਆ ਰਹੀਆਂ ਹਨ। ਹੁਣ ਵੀ ਉਹੋ ਕੁੱਝ ਵਾਪਰਨਾ ਹੈ। ਇਹ ਘਟਨਾਕ੍ਰਮ ਅੱਗੇ ਕੋਈ ਵੀ ਮੋੜ ਲਵੇ ਜਾਂ ਮਰਜ਼ੀ ਨਾਲ ਮੋੜ ਦਿੱਤਾ ਜਾਵੇ ਪਰ ਹਫ਼ਤਾ ਭਰ ਕਸ਼ਮੀਰਚ ਹੋਈ ਵਿਆਪਕ ਹਿਲਜੁਲ ਨੇ ਕਸ਼ਮੀਰੀ ਜਨਤਾ ਦੇ ਮਨਾਂਚ ਭਾਰਤੀ ਫੌਜ ਪ੍ਰਤੀ ਡੂੰਘੀ ਨਫ਼ਰਤ ਤੇ ਰੋਹ ਨੂੰ ਮੁੜ ਉਜਾਗਰ ਕੀਤਾ ਹੈ। ਪਲ਼ਾਂ ਛਿਣਾਂਚ ਇਕੱਠੇ ਹੋਏ ਲੋਕਾਂ ਵੱਲੋਂ ਆਪਣੇ ਰੋਸ ਦਾ ਨਿਸ਼ਾਨਾ ਫੌਜ ਤੇ ਫੌਜੀ ਬੰਕਰਾਂ ਨੂੰ ਬਣਾ ਲੈਣਾ ਇਹੀ ਦਰਸਾਉਂਦਾ ਹੈ ਕਿ ਭਾਰਤੀ ਫੌਜ ਨੇ ਹੁਣ ਤੱਕ ਕਸ਼ਮੀਰੀ ਲੋਕਾਂ ਨਾਲ ਕਿਹੋ ਜਿਹਾ ਰਿਸ਼ਤਾ ਕਮਾਇਆ ਹੈ। ਭਾਰਤੀ ਫੌਜ ਜਾਬਰ ਭਾਰਤੀ ਰਾਜ ਦੀ ਉਥੇ ਸਾਕਾਰ ਸ਼ਕਲ ਹੈ ਤੇ ਕਸ਼ਮੀਰੀ ਲੋਕਾਂ ਲਈ ਡੂੰਘੀ ਨਫ਼ਰਤ ਦੀ ਪਾਤਰ ਹੈ।

ਸਹਿਜ ਹਾਲਤਜਾਂ ਮਨਾਂਚ ਸੁਲਘਦਾ ਲਾਵਾ

ਹਫ਼ਤੇ ਭਰ ਦੇ ਰੋਸ ਮੁਜ਼ਾਹਰਿਆਂ ਤੇ ਨੌਜਵਾਨਾਂ ਦੇ ਕਤਲਾਂ ਮਗਰੋਂ ਲੋਕਾਂ ਵੱਲੋਂ ਫੌਜ ਤੇ ਕੀਤੇ ਪਥਰਾਅ ਦੀਆਂ ਘਟਨਾਵਾਂ ਵਕਤੀ ਤੌਰ ਤੇ ਰੁਕ ਗਈਆਂ ਹਨ, ਫੌਜੀ ਅਧਿਕਾਰੀਆਂ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਹਾਲਤ ਸਹਿਜ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਹਿਜ ਹਾਲਤਉੱਪਰੋਂ ਦਿਖਣ ਵਾਲੇ ਹੀ ਹਨ। ਉਸ ਟਿਕਾਅ ਦੇ ਹੇਠਾਂ ਲੋਕ ਰੋਹ ਦਾ ਲਾਵਾ ਸੁਲਘ ਰਿਹਾ ਹੈ ਜਿਹੜਾ ਮੁੜ ਕਿਸੇ ਵੀ ਹੋਰ ਨੁਕਤੇ ਤੇ ਫੁੱਟ ਸਕਦਾ ਹੈ। ਭਾਰਤੀ ਰਾਜ ਨੇ ਕਸ਼ਮੀਰ ਤੇ ਜਬਰੀ ਕਬਜ਼ਾ ਕਰਕੇ ਇਸ ਨੂੰ ਇੱਕ ਵੱਡੀ ਜੇਲ੍ਹਚ ਤਬਦੀਲ ਕੀਤਾ ਹੋਇਆ ਹੈ। ਭਾਰਤੀ ਫੌਜ ਦੇ ਜ਼ੁਲਮਾਂ ਦੀ ਅੱਤ ਕਸ਼ਮੀਰੀ ਜਨਤਾ ਦੇ ਮਨਾਂਚ ਅਲਹਿਦਗੀ ਤੇ ਬੇਗਾਨਗੀ ਦੀ ਭਾਵਨਾ ਨੂੰ ਹੋਰ ਡੂੰਘੀ ਕਰ ਰਹੀ ਹੈ। ਜਿਉਂ ਜਿਉਂ ਭਾਰਤੀ ਫੌਜ ਕਸ਼ਮੀਰੀ ਨੌਜਵਾਨਾਂ ਦੀਆਂ ਲਾਸ਼ਾਂ ਦੇ ਢੇਰ ਲਗਾਉਂਦੀ ਹੈ ਤੇ ਦਿਨ-ਦਿਹਾੜੇ ਮੁਜ਼ਾਹਰਾਕਾਰੀਆਂ ਨੂੰ ਗੋਲੀਆਂ ਨਾਲ ਭੁੰਨਦੀ ਹੈ, ਤਿਉਂ ਤਿਉਂ ਕਸ਼ਮੀਰੀ ਨੌਜਵਾਨਾਂ ਦੇ ਮਨਾਂ ਚੋਂ ਭਾਰਤੀ ਫੌਜ ਦਾ ਖੌਫ਼ ਚੱਕਿਆ ਜਾ ਰਿਹਾ ਹੈ ਤੇ ਉਹ ਸਿੱਧੇ ਮੱਥੇ ਸੈਂਕੜਿਆਂ ਦੀ ਗਿਣਤੀਚ ਖੁੱਲ੍ਹੇਆਮ ਭਾਰਤੀ ਫੌਜ ਨਾਲ ਟੱਕਰਦੇ ਹਨ, ਫੌਜੀ ਵਾਹਨਾਂ ਤੇ ਰੋੜੇ ਵਰ੍ਹਾਉਂਦੇ ਹਨ। ਇਹ ਕਸ਼ਮੀਰਚ ਇੱਕ ਵਿਆਪਕ ਵਰਤਾਰਾ ਬਣ ਚੁੱਕਿਆ ਹੈ। 2008, 09 ਅਤੇ 10 ਦੇ ਸਾਲਾਂ ਦੌਰਾਨ ਨੌਜਵਾਨਾਂ ਨੇ ਪੂਰੇ ਕਸ਼ਮੀਰਚ ਭਾਰਤੀ ਫੌਜ ਨਾਲ ਅਜਿਹੀਆਂ ਟੱਕਰਾਂ ਦਰਜਨਾਂ ਵਾਰ ਲਈਆਂ ਸਨ। ਹਾਲਾਂਕਿ 2008 ‘60 ਨੌਜਵਾਨਾਂ ਤੇ 2010 ‘120 ਤੇ 2009 ‘ਚ ਵੀ ਦਰਜਨਾਂ ਨੌਜਵਾਨਾਂ ਨੂੰ ਇਹਨਾਂ ਪ੍ਰਦਰਸ਼ਨਾਂ ਦੌਰਾਨ ਫੌਜ ਦੀਆਂ ਗੋਲੀਆਂ ਨੇ ਕਤਲ ਕੀਤਾ ਪਰ ਇਹ ਰੁਝਾਨ ਘਟਣ ਦੀ ਥਾਂ ਭਿੜਨ ਦਾ ਹੋਰ ਸਥਾਪਿਤ ਤਰੀਕਾ ਬਣ ਗਿਆ। ਏਥੋਂ ਤੱਕ ਕਿ ਕਈ ਉੱਚ ਪੱਧਰੇ ਭਾਰਤੀ ਫੌਜੀ ਅਧਿਕਾਰੀਆਂ ਨੇ ਬੇਵਸੀ ਜ਼ਾਹਰ ਕੀਤੀ ਹੈ ਕਿ ਪਹਿਲਾਂ ਦਹਿਸ਼ਤਗਰਦਾਂ ਨਾਲ ਮੁਕਾਬਲੇਚ ਨਜਿੱਠਣਾ ਸੌਖਾ ਹੁੰਦਾ ਹੈ ਪਰ ਜਦੋਂ ਸੈਂਕੜੇ ਨੌਜਵਾਨ ਖੁੱਲ੍ਹੇਆਮ ਸੜਕਾਂ ਤੇ ਆ ਜਾਂਦੇ ਹਨ ਤੇ ਫੌਜ ਨਾਲ ਭਿੜਦੇ ਹਨ ਤਾਂ ਉਹਨਾਂ ਨਾਲ ਨਜਿੱਠਣਾ ਬਹੁਤ ਮੁਸ਼ਕਲ ਕਾਰਜ ਹੈ। ਉਹਨਾਂ ਨੂੰ ਗੋਲੀਆਂ ਨਾਲ ਭੁੰਨ ਕੇ ਵੀ ਦਬਾਉਣਾ ਔਖਾ ਹੈ। ਕਸ਼ਮੀਰੀ ਜਨਤਾਚ ਭਾਰਤੀ ਫੌਜ ਤੇ ਰਾਜ ਖਿਲਾਫ਼ ਰੋਹ ਏਨਾ ਵਿਆਪਕ ਹੈ ਕਿ ਰੋਸ ਕਾਰਵਾਈਆਂਚ ਆਮ ਜਨਤਾ ਦੀ ਸ਼ਮੂਲੀਅਤ ਦਿਨੋ ਦਿਨ ਵਧ ਰਹੀ ਹੈ। ਪਿਛਲੇ ਸਮੇਂਚ ਲੋਕਾਂ ਦੀ ਵਿਰੋਧ ਲਹਿਰਚ ਇੱਕ ਨਵਾਂ ਲੱਛਣ ਦਾਖਲ ਹੋਇਆ ਹੈ। ਹਥਿਆਰਬੰਦ ਨੌਜਵਾਨਾਂ ਨੂੰ ਫੌਜ ਵੱਲੋਂ ਘੇਰਨ ਤੇ ਹਮਲਾ ਕਰਨ ਦੇ ਮੌਕੇ ਉਹਨਾਂ ਨੌਜਵਾਨਾਂ ਦੇ ਸਮਰਥਨਚ ਸੈਂਕੜੇ ਲੋਕ ਫੌਰੀ ਤੌਰ ਤੇ ਸੜਕਾਂ ਤੇ ਨਿੱਤਰੇ ਹਨ। ਮੁਕਾਬਲੇਵਾਲੀ ਥਾਂ ਤੇ ਜਾ ਕੇ ਫੌਜ ਤੇ ਪੱਥਰ ਵਰ੍ਹਾਏ ਹਨ। ਇਹ ਅਸਧਾਰਨ ਤੇ ਨਿਵੇਕਲਾ ਵਰਤਾਰਾ ਹੈ। ਇਹ ਹਥਿਆਰਬੰਦ ਹੋਏ ਨੌਜਵਾਨਾਂ ਦੀ ਐਲਾਨੀਆ ਤੇ ਡਟਵੀਂ ਹਮਾਇਤੀ ਪੁਜੀਸ਼ਨ ਹੈ। ਇਸਨੇ ਫੌਜ ਲਈ ਦਬਾਅ ਬਣਾ ਕੇ ਕਸੂਤੀ ਹਾਲਤ ਪੈਦਾ ਕੀਤੀ ਹੈ। ਇਹ ਲੱਛਣ ਫੌਜ ਦਾ ਖੌਫ਼ ਜਾਂ ਸਹਿਮ ਘਟਦੇ ਜਾਣ ਨੂੰ ਹੀ ਦਰਸਾਉਂਦਾ ਹੈ ਤੇ ਸਿਰੇ ਦਾ ਖੜਕਾ ਸਹੇੜ ਕੇ ਭਿੜ ਜਾਣ ਦੀ ਮਚੂੰ ਮਚੂੰ ਕਰਦੀ ਲੜਾਕੂ ਭਾਵਨਾ ਦਾ ਸ਼ਾਨਦਾਰ ਮੁਜ਼ਾਹਰਾ ਹੋ ਨਿੱਬੜਦਾ ਹੈ।
ਹੰਦਵਾੜਾ ਕਸਬਾ ਉਹ ਖੇਤਰ ਹੈ ਜਿਸਨੂੰ ਕਸ਼ਮੀਰਚ ਮੁਕਾਬਲਤਨ ਸ਼ਾਂਤ ਖੇਤਰ ਸਮਝਿਆ ਜਾਂਦਾ ਰਿਹਾ ਹੈ ਭਾਵ ਏਥੇ ਬੰਦ ਦੇ ਸੱਦਿਆਂ ਨੂੰ ਦੱਖਣੀ ਕਸ਼ਮੀਰੀ ਜ਼ਿਲ੍ਹਿਆਂ ਦੇ ਮੁਕਾਬਲੇ ਮੱਠਾ ਹੁੰਗਾਰਾ ਮਿਲਦਾ ਰਿਹਾ ਹੈ ਪਰ ਹੁਣ ਦੇ ਘਟਨਾਕ੍ਰਮ ਨੇ ਦਿਖਾਇਆ ਕਿ ਲੋਕ ਮਨਾਂਚ ਗੁੱਸਾ ਕਿੰਨੇ ਸਮੇਂ ਤੋਂ ਜਮ੍ਹਾਂ ਹੋ ਰਿਹਾ ਸੀ ਤੇ ਆਖਰ ਨੂੰ ਫੁੱਟ ਪਿਆ ਹੈ। ਏਥੇ ਬਣਾਇਆ ਗਿਆ ਸ਼ਾਂਤੀਦਾ ਮਾਹੌਲ ਫੌਜਾਂ ਦੀ ਭਾਰੀ ਮੌਜੂਦਗੀ ਨਾਲ ਸਿਰਜਣ ਦਾ ਯਤਨ ਕੀਤਾ ਗਿਆ ਸੀ ਪਰ ਫੌਜ ਦੀ ਮੌਜੂਦਗੀ ਹਮੇਸ਼ਾਂ ਦੀ ਤਰ੍ਹਾਂ ਸ਼ਾਂਤੀ ਸਿਰਜਣ ਦੀ ਥਾਂ ਰੋਸ ਨੂੰ ਹੋਰ ਪ੍ਰਚੰਡ ਕਰਨ ਦਾ ਸਾਧਨ ਬਣਦੀ ਰਹੀ ਤੇ ਹੁਣ ਆਖਰ ਰੋਹ ਫੁੱਟ ਪਿਆ।

ਭਾਰਤੀ ਰਾਜ ਦੀ ਜ਼ੁਲਮਾਂ ਤੇ ਨਿੱਤ ਵਧਦੀ ਟੇਕ

ਭਾਰਤ ਦੇ ਹਾਕਮ ਇੱਕ ਪਾਸੇ ਲਗਾਤਾਰ ਇਹ ਦਾਅਵੇ ਕਰਦੇ ਆ ਰਹੇ ਹਨ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਭਾਰਤੀ ਹਾਕਮਾਂ ਦੀਆਂ ਪਸੰਦੀਦਾ ਤਸ਼ਬੀਰਾਂ ਅਨੁਸਾਰ ਕਸ਼ਮੀਰ ਨੂੰ ਹੁਣ ਮੋਦੀ ਨੇ ਭਾਰਤ ਦਾ ਤਾਜ ਕਿਹਾ ਹੈ। ਪਰ ਸੰਸਾਰ ਜਾਣਦਾ ਹੈ ਕਿ ਭਾਰਤੀ ਹਾਕਮਾਂ ਨੇ ਖੂਨ ਨਾਲ ਲੱਥ ਪੱਥ ਕੀਤਾ ਇਹ ਤਾਜ ਜਬਰੀ ਸਿਰ ਤੇ ਟੰਗਿਆ ਹੋਇਆ ਹੈ। ਕਸ਼ਮੀਰ ਨੂੰ ਜਬਰੀ ਦੱਬਣ ਵੇਲੇ ਤੋਂ ਹੀ ਭਾਰਤੀ ਹਾਕਮਾਂ ਦਾ ਕਸ਼ਮੀਰੀ ਲੋਕਾਂ ਨਾਲ ਰਿਸ਼ਤਾ ਧਾੜਵੀ ਹੁਕਮਰਾਨਾਵਾਲਾ ਹੈ ਜਿਹੜੇ ਆਪਣੇ ਅਧੀਨ ਕੌਮ ਨੂੰ ਬੰਦੂਕ ਦੇ ਜ਼ੋਰ ਦਬਾ ਕੇ ਰੱਖਦੇ ਹਨ। ਅਫ਼ਸਪਾ ਕਾਨੂੰਨ ਜ਼ਰੀਏ ਮੜ੍ਹੀਆਂ ਬੇਲਗਾਮ ਫੌਜਾਂ ਨੂੰ ਕਸ਼ਮੀਰੀ ਲੋਕਾਂ ਤੇ ਜਬਰ ਢਾਹੁਣ ਦੇ ਖੁੱਲ੍ਹੇ ਅਖਤਿਆਰ ਦਿੱਤੇ ਹੋਏ ਹਨ। ਏਸੇ ਲਈ ਹੁਣ ਤੱਕ ਭਾਰਤੀ ਫੌਜ ਵੱਲੋਂ ਰਚਾਏ ਸੈਂਕੜੇ ਕਤਲੇਆਮਾਂ ਤੇ ਬਲਾਤਕਾਰਾਂ ਦਾ ਲੰਮਾ ਇਤਿਹਾਸ ਹੈ। ਲੋਕ ਮਨਾਂਚ ਕੋਨਾਨ ਪੋਸ਼ਪੁਰਾ ਦੀਆਂ ਚੀਸਾਂ ਅੱਜ ਵੀ ਪੈਂਦੀਆਂ ਹਨ। ਹਰ ਅਜਿਹੀ ਘਟਨਾ ਮੌਕੇ ਇਹ ਚੀਸਾਂ ਹਰੀਆਂ ਹੋ ਉੱਠਦੀਆਂ ਹਨ। ਭਾਰਤੀ ਫੌਜ ਵੱਲੋਂ ਖਪਾ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਦੀ ਭਾਲ ਦੇ ਇਸ਼ਤਿਹਾਰ ਮਾਪਿਆਂ ਦੇ ਚਿਹਰਿਆਂ ਤੇ ਉੱਕਰੇ ਪਏ ਹਨ। ਭਾਰਤੀ ਰਾਜ ਨੇ ਏਥੇ ਲੋਕ ਮਨ ਜਿੱਤਣ ਦੀ ਥਾਂ ਹਮੇਸ਼ਾਂ ਹੀ ਧੱਕੇ ਨਾਲ ਕਬਜ਼ਾ ਮੜ੍ਹਨ ਦੀ ਨੀਤੀ ਲਾਗੂ ਕੀਤੀ ਹੈ। ਸਾਰੇ ਭਾਰਤੀ ਹਾਕਮ ਕਿਸੇ ਬਸਤੀਵਾਦੀ ਤਾਕਤ ਵਾਂਗ ਦਾਬਾ ਮੜ੍ਹਨ ਲਈ ਜ਼ੁਲਮਾਂ ਦਾ ਝੱਖੜ ਝੁਲਾਉਣਚ ਹੀ ਭਰੋਸਾ ਰੱਖਦੇ ਆਏ ਹਨ। ਏਸੇ ਲਈ ਬਾਕੀ ਭਾਰਤ ਦੇ ਹਿੱਸਿਆਂ ਵਾਂਗ, ਜਿੱਥੇ ਲੋਕਾਂ ਦੇ ਇਕੱਠ ਜਾਂ ਮੁਜ਼ਾਹਰੇ ਖਿੰਡਾਉਣ ਲਈ ਜਲ ਤੋਪਾਂ ਜਾਂ ਡਾਂਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਕਸ਼ਮੀਰਚ ਅਜਿਹੇ ਸਾਧਨ ਵਰਤਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ। ਏਥੇ ਸਿੱਧੀਆਂ ਗੋਲੀਆਂ ਚਲਦੀਆਂ ਹਨ, ਏਥੇ ਮੁਜ਼ਾਹਰਾਕਾਰੀਆਂ ਦਾ ਕਤਲੇਆਮ ਆਮ ਵਰਤਾਰਾ ਹੈ। ਲੋਕਾਂ ਦਾ ਰੋਸ ਜਾਂ ਮੰਗ ਸੁਣਨ ਦੀ ਬਜਾਏ ਨੌਜਵਾਨਾਂ ਨੂੰ ਕਤਲ ਕਰਕੇ ਦਹਿਸ਼ਤ ਫੈਲਾਉਣ ਦੇ ਢੰਗਾਂ ਰਾਹੀਂ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਵੀ ਝਟਪਟ 3500 ਹੋਰ ਫੌਜੀ ਕਸ਼ਮੀਰ ਭੇਜੇ ਗਏ ਹਨ। ਭਾਰਤੀ ਰਾਜ ਲਗਾਤਾਰ ਏਸੇ ਰਾਹ ਤੇ ਤੁਰ ਰਿਹਾ ਹੈ ਤੇ ਕਸ਼ਮੀਰੀ ਨਾਬਰੀ ਨੂੰ ਬਾਰੂਦ ਦੇ ਢੇਰਚ ਦਫਨ ਕਰਨ ਦਾ ਭਰਮ ਦਹਾਕਿਆਂ ਤੋਂ ਪਾਲ਼ਦਾ ਆ ਰਿਹਾ ਹੈ। ਪਰ ਇਹ ਨਾਬਰੀ ਵਧਦੀ ਗਈ ਹੈ ਤੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਦਾ ਰਾਹ ਨਾ ਛੱਡਣ ਦਾ ਸ਼ਾਨਦਾਰ ਇਰਾਦਾ ਭਾਰਤੀ ਹਾਕਮਾਂ ਨੂੰ ਵਾਰ-ਵਾਰ ਨਮੋਸ਼ੀ  ਦੁਆਉਂਦਾ ਆ ਰਿਹਾ ਹੈ। ਜਦ ਤੱਕ ਭਾਰਤੀ ਹਾਕਮ ਏਸੇ ਰਾਹ ਪਏ ਰਹਿਣਗੇ, ਕਸ਼ਮੀਰੀ ਲੋਕਾਂ ਦੀ ਟਾਕਰਾ ਲਹਿਰ ਜਾਰੀ ਰਹੇਗੀ।

ਬੀ. ਜੇ. ਪੀ. ਦੇ ਫਿਰਕੂ ਫਾਸ਼ੀ ਪੈਂਤੜੇ


ਕਸ਼ਮੀਰਚ ਬੇਗਾਨਗੀ ਦੀ ਭਾਵਨਾ ਦਾ ਹੋਰ ਸੰਚਾਰ

ਹੁਣ ਤੱਕ ਬਦਲ ਬਦਲ ਰਾਜ ਕਰਦੇ ਰਹੇ ਸਭਨਾਂ ਭਾਰਤੀ ਹਾਕਮਾਂ ਦੀ ਕਸ਼ਮੀਰ ਨੂੰ ਜਬਰ ਦੇ ਜ਼ੋਰ ਕਬਜ਼ੇ ਹੇਠ ਰੱਖਣ ਦੀ ਨੀਤੀ ਰਹੀ ਹੈ ਤੇ ਇਹੀ ਨੀਤੀ ਕਸ਼ਮੀਰੀ ਲੋਕਾਂਚ ਭਾਰਤੀ ਰਾਜ ਪ੍ਰਤੀ ਨਫ਼ਰਤ ਤੇ ਨਾਬਰੀ ਨੂੰ ਹੋਰ ਬਲ ਦਿੰਦੀ ਰਹੀ ਹੈ। ਹੁਣ ਕੇਂਦਰੀ ਸੱਤ੍ਹਾ ਤੇ ਕਾਬਜ਼ ਬੀ. ਜੇ. ਪੀ. ਵੱਲੋਂ ਰਾਜ ਕਰਨ ਲਈ ਫਿਰਕੂ ਫਾਸ਼ੀ ਹੱਲੇ ਦੀ ਜ਼ੋਰਦਾਰ ਵਰਤੋਂ ਕਸ਼ਮੀਰੀ ਲੋਕਾਂਚ ਰੋਹ ਤੇ ਗੁੱਸੇ ਨੂੰ ਹੋਰ ਲਾਂਬੂ ਲਾ ਰਹੀ ਹੈ। ਬੀ. ਜੇ. ਪੀ. ਵੱਲੋਂ ਧਾਰਮਿਕ ਘੱਟ-ਗਿਣਤੀਆਂ ਖਾਸ ਕਰ ਮੁਸਲਮਾਨਾਂ ਤੇ ਘੱਟ-ਗਿਣਤੀਆਂ ਖਿਲਾਫ਼ ਹਮਲਾਵਰ ਰੁਖ਼ ਅਖ਼ਤਿਆਰ ਕਰਕੇ ਮੁਲਕਚ ਰਾਸ਼ਟਰਵਾਦ ਦੇ ਹੋਕਰੇ ਮਾਰੇ ਜਾ ਰਹੇ ਹਨ। ਜੇ. ਐਨ. ਯੂ.ਚ ਬੋਲੇ ਗਏ ਹਮਲੇ ਦਾ ਨਿਸ਼ਾਨਾ ਵੀ ਕਸ਼ਮੀਰੀ ਹੱਕੀ ਜਦੋਜਹਿਦ ਤੇ ਉਹਦੇ ਹੱਕਚ ਆਵਾਜ਼ ਉਠਾਉਣਾ ਹੀ ਬਣਿਆ ਹੈ। ਬੀ. ਜੇ. ਪੀ. ਦਾ ਰਾਸ਼ਟਰਵਾਦ ਦਾ ਭਰਮਾਊ ਨਾਅਰਾ ਅਸਲਚ ਮੁਸਲਮਾਨ ਧਾਰਮਿਕ ਘੱਟ ਗਿਣਤੀ, ਕਸ਼ਮੀਰੀ ਲੋਕਾਂ ਤੇ ਅਗਾਂਹ ਪਾਕਿਸਤਾਨ ਤੱਕ ਨੂੰ ਨਿਸ਼ਾਨਾ ਬਣਾ ਕੇ ਅਖੌਤੀ ਕੌਮਵਾਦੀ ਭਾਵਨਾਵਾਂ ਨੂੰ ਉਭਾਰਨ ਦਾ ਹੈ। ਕਸ਼ਮੀਰੀ ਜਦੋਜਹਿਦ ਦੀ ਗੱਲ ਕਰਨਾ ਜਾਂ ਅਫ਼ਜ਼ਲ ਗੁਰੂ ਦੀ ਫਾਂਸੀ ਤੇ ਕਿੰਤੂ ਕਰਨ ਬਦਲੇ ਵੀ ਰਾਸ਼ਟਰਧਰੋਹੀ ਹੋਣ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ। ਪਹਿਲਾਂ ਜੇ. ਐਨ. ਯੂ. ਤੇ ਮਗਰੋਂ ਐਨ. ਆਈ. ਟੀ.ਚ ਇਹੋ ਕੁੱਝ ਹੋਇਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀਚ ਬੀ. ਜੇ. ਪੀ. ਵੱਲੋਂ ਵਿਉਂਤਬੱਧ ਢੰਗ ਨਾਲ ਗੈਰ-ਕਸ਼ਮੀਰੀ ਵਿਦਿਆਰਥੀਆਂ ਨੂੰ ਭਾਰਤ ਮਾਤਾ ਦੀ ਜੈਦੇ ਨਾਅਰਿਆਂ ਆਸਰੇ ਕਸ਼ਮੀਰੀ ਵਿਦਿਆਰਥੀਆਂ ਨਾਲ ਭਿੜਾਉਣ ਦੀ ਕੋਸ਼ਿਸ਼ ਕੀਤੀ ਗਈ। ਗੈਰ-ਕਸ਼ਮੀਰੀ ਵਿਦਿਆਰਥੀਆਂ ਦੀ ਹਮਾਇਤ ਤੇ ਝਟਪਟ ਕੇਂਦਰੀ ਮੰਤਰਾਲਾ ਆਇਆ ਹੈ। ਅਨੂਪਮ ਖੇਰ ਨੂੰ ਉਥੇ ਭੇਜ ਕੇ ਰਾਸ਼ਟਰਵਾਦਦਾ ਰੰਗ ਗੂੜ੍ਹਾ ਚਾੜ੍ਹਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ। ਭਾਵੇਂ ਏਥੇ ਮਸਲੇ ਦੀ ਉਧੇੜ ਬੀ. ਜੇ. ਪੀ. ਦੀ ਹਕੂਮਤ ਦੇ ਮਨਸੂਬਿਆਂ ਅਨੁਸਾਰ ਨਹੀਂ ਹੋਈ ਪਰ ਫਿਰ ਵੀ ਇਸ ਆੜਚ ਕਈ ਥਾਈਂ ਕਸ਼ਮੀਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕਰਵਾਏ ਗਏ ਹਨ। ਅਜਿਹੇ ਮਾਹੌਲ ਨੇ ਕਸ਼ਮੀਰੀ ਲੋਕਾਂ ਖਾਸ ਕਰ ਨੌਜਵਾਨਾਂਚ ਪਹਿਲਾਂ ਹੀ ਮੌਜੂਦ ਅਸੁਰੱਖਿਆ ਤੇ ਬੇਗਾਨਗੀ ਦੀ ਭਾਵਨਾ ਨੂੰ ਹੋਰ ਅੱਡੀ ਲਾ ਦਿੱਤੀ ਹੈ। ਦੇਸ਼ਚ ਰਾਸ਼ਟਰਵਾਦ ਦੇ ਮੁੱਦੇ ਤੇ ਭਖੀ ਬਹਿਸ ਦੇ ਪ੍ਰਸੰਗਚ ਕਸ਼ਮੀਰ ਅੰਦਰ ਵੀ ਭਾਰਤੀ ਰਾਸ਼ਟਰਵਾਦ ਤੇ ਕਸ਼ਮੀਰੀ ਕੌਮੀ ਜਦੋਜਹਿਦ ਦੇ ਮਸਲਿਆਂ ਤੇ ਵਿਚਾਰ ਚਰਚਾ ਦਾ ਹੋਰ ਵਧੇਰੇ ਮਾਹੌਲ ਬਣਿਆ ਹੈ ਜਿਸਦਾ ਗਹਿਰਾ ਪ੍ਰਭਾਵ ਨੌਜਵਾਨ ਤਬਕਾ ਕਬੂਲ ਰਿਹਾ ਹੈ। ਹੁਣ ਸੋਸ਼ਲ ਮੀਡੀਆ ਅਜਿਹੇ ਵਿਚਾਰਾਂ ਦੇ ਪ੍ਰਚਾਰ ਦਾ ਅਹਿਮ ਸਾਧਨ ਬਣ ਰਿਹਾ ਹੈ। ਖਾਸ ਕਰਕੇ ਭਾਰਤੀ ਫੌਜ ਦੇ ਜ਼ੁਲਮਾਂ ਨੂੰ ਉਘਾੜਨ ਤੇ ਕਸ਼ਮੀਰੀ ਹੱਕੀ ਜਦੋਜਹਿਦ ਨੂੰ ਪ੍ਰਚਾਰਨ ਲਈ ਨੌਜਵਾਨ ਵੱਡੇ ਪੈਮਾਨੇ ਤੇ ਸੋਸ਼ਲ ਸਾਈਟਜ਼ ਦੀ ਵਰਤੋਂ ਕਰ ਰਹੇ ਹਨ। ਏਸੇ ਲਈ ਹੁਣ ਏਥੇ ਵੱਟਸ-ਐਪ ਤੇ  ਗਰੁੱਪ ਬਣਾਉਣ ਲਈ ਵੀ ਰਜਿਸ਼ਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤਾਜ਼ਾ ਘਟਨਾਕ੍ਰਮ ਦਾ ਇੱਕ ਸੀਮਤ ਪ੍ਰਸੰਗ ਤਾਂ ਭਾਰਤੀ ਫੌਜ ਦੀ ਜ਼ਾਲਮਾਨਾ ਕਰਤੂਤ ਬਣੀ ਹੈ ਪਰ ਵਡੇਰਾ ਪ੍ਰਸੰਗ ਭਾਰਤੀ ਜਨਤਾ ਪਾਰਟੀ ਦੇ ਫਿਰਕੂ ਫਾਸੀ ਹੱਲੇ ਦਾ ਜਵਾਬੀ ਪ੍ਰਤੀਕਰਮ ਹੈ ਜਿਹੜਾ ਕਸ਼ਮੀਰੀ ਲੋਕਾਂ ਦੀ ਹੱਕੀ ਜਦੋਜਹਿਦ ਦੇ ਹੋਰ ਪ੍ਰਚੰਡ ਹੋਣ ਦੇ ਰੂਪਚ ਸਾਹਮਣੇ ਆਉਣ ਜਾ ਰਿਹਾ ਹੈ
ਇਸ ਲਈ ਮੁਲਕ ਦੀਆਂ ਖਰੀਆਂ ਦੇਸ਼-ਭਗਤ ਤੇ ਇਨਕਲਾਬੀ ਜਮਹੂਰੀ ਤਾਕਤਾਂ ਨੂੰ ਬੀ. ਜੇ. ਪੀ. ਦੇ ਇਸ ਫਿਰਕੂ ਫਾਸ਼ੀ ਹੱਲੇ ਦਾ ਵਿਰੋਧ ਕਰਨ ਮੌਕੇ ਕਸ਼ਮੀਰੀ ਲੋਕਾਂ ਦੀ ਹੱਕੀ ਜਦੋਜਹਿਦ ਦੇ ਜ਼ੋਰਦਾਰ ਸਮਰਥਨ ਦਾ ਪੈਂਤੜਾ ਲੈਣਾ ਚਾਹੀਦਾ ਹੈ। ਅਜਿਹੇ ਦੌਰਚ ਹੋਰ ਤੇਜ਼ ਹੋਣ ਜਾ ਰਹੀ ਕਸ਼ਮੀਰੀ ਜਦੋਜਹਿਦ ਨੂੰ ਬੀ. ਜੇ. ਪੀ. ਦੇ ਅੰਨ੍ਹੇ ਕੌਮਵਾਦ ਦੀ ਪਟੜੀ ਚੜ੍ਹੇ ਲੋਕ ਹਿੱਸਿਆਂ ਦੇ ਵਿਰੋਧ ਤੋਂ ਬਚਾਉਣ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਹ ਪੈਂਤੜਾ ਹੀ ‘‘ਰਾਸ਼ਟਰਵਾਦੀ’’ ਹਮਲੇ ਦੇ ਵਿਰੋਧਚ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੀ ਵਿਰੋਧ ਸਰਗਰਮੀ ਤੋਂ ਨਿਖੇੜਾ ਕਰਨ ਦਾ ਅਹਿਮ ਨੁਕਤਾ ਬਣਦਾ ਹੈ।
ਲੋਕ ਦਬਾਅ ਨੇ ਬੰਕਰ ਤੁੜਵਾਏ
ਹੰਦਵਾੜਾ ਕਸਬੇਚ ਥਾਂ ਥਾਂ ਫੌਜੀਆਂ ਦੇ ਬੰਕਰ ਬਣੇ ਹੋਏ ਹਨ। ਸ਼ਹਿਰ ਦੇ ਮੁੱਖ ਚੌਂਕ ਸਮੇਤ ਸਭਨਾਂ ਅਹਿਮ ਥਾਵਾਂ ਤੇ ਲੋਕਾਂ ਨੂੰ ਹਰ ਸਮੇਂ ਫੌਜੀ ਸੰਗੀਨਾਂ ਦੇ ਸਾਏ ਹੇਠ ਜ਼ਿੰਦਗੀ ਗੁਜਾਰਨੀ ਪੈਂਦੀ ਹੈ। ਫੌਜੀਆਂ ਦੀਆਂ ਕਰਤੂਤਾਂ ਤੇ ਜ਼ੁਲਮਾਂ ਨੇ ਲੋਕਾਂ ਦੀ ਜ਼ਿੰਦਗੀ ਦੁੱਭਰ ਕੀਤੀ ਪਈ ਸੀ। ਏਥੋਂ ਤੱਕ ਕਿ ਇਹਨਾਂ ਬੰਕਰਾਂ ਚੋਂ ਰਾਤ ਨੂੰ ਲੋਕਾਂ ਮਗਰ ਕੁੱਤੇ ਲਾ ਕੇ ਫੌਜੀਆਂ ਵੱਲੋਂ ਤਮਾਸ਼ਾ ਦੇਖਿਆ ਜਾਂਦਾ ਸੀ। ਔਰਤਾਂ ਨੂੰ ਫੌਜੀਆਂ ਦੀਆਂ ਨਜ਼ਰਾਂ ਹਰ ਪਲ ਚੀਰਦੀਆਂ ਸਨ। ਇਸ ਲਈ ਇਹ ਬੰਕਰ ਲੋਕਾਂ ਦੀ ਤਿੱਖੀ ਨਫ਼ਰਤ ਦਾ ਨਿਸ਼ਾਨਾ ਸਨ ਤੇ ਉਹਨਾਂ ਦੀ ਵਰ੍ਹਿਆਂ ਤੋਂ ਇਹਨਾਂ ਨੂੰ ਏਥੋਂ ਹਟਾਉਣ ਦੀ ਮੰਗ ਸੀ। ਹੁਣ ਜਦੋਂ ਨੌਜਵਾਨ ਕੁਰਬਾਨ ਹੋਏ ਤਾਂ ਜਾ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਫੌਜੀ ਅਧਿਕਾਰੀਆਂ ਨੂੰ ਬੰਕਰ ਤੋੜਨ ਦੀ ਇਹ ਮੰਗ ਮੰਨਣੀ ਪਈ। ਸ਼ਹਿਰ ਦੀਆਂ ਚਾਰ ਪ੍ਰਮੁੱਖ ਥਾਵਾਂ ਤੋਂ ਇਹ ਬੰਕਰ ਜੇ. ਸੀ. ਬੀ. ਮਸ਼ੀਨ ਨਾਲ ਫੌਜੀਆਂ ਨੂੰ ਆਪ ਢਾਹੁਣੇ ਪਏ। ਇਹ ਮੌਕਾ ਲੋਕਾਂ ਲਈ ਜਿੱਤ ਦੇ ਜਸ਼ਨ ਵਰਗਾ ਸੀ। ਉਹ ਸੜਕਾਂ ਤੇ ਬੈਨਰ ਲੈ ਕੇ ਨਿੱਕਲੇ, ‘‘ਅਸੀਂ ਕੀ ਚਾਹੁੰਦੇ - ਆਜ਼ਾਦੀ’’ ਦੇ ਨਾਅਰੇ ਲਗਾਏ ਤੇ ਚੌਂਕ ਦਾ ਨਾਮ ਸ਼ਹੀਦ ਨਈਮ ਰੱਖ ਦਿੱਤਾ। ਇਹ ਨੌਜਵਾਨ ਏਥੇ ਕੁੱਝ ਦਿਨ ਪਹਿਲਾਂ ਫੌਜ ਦੀ ਗੋਲੀ ਨਾਲ ਸ਼ਹੀਦ ਹੋਇਆ ਸੀ। ਇਉਂ ਲੋਕਾਂ ਦੀ 20 ਵਰ੍ਹੇ ਪੁਰਾਣੀ ਮੰਗ ਲਹੂ ਡੋਲ੍ਹ ਕੇ ਪੂਰੀ ਹੋਈ।

 ਹੰਦਵਾੜਾ ਕਾਂਡ ਮਗਰੋਂ ਇੰਡੀਅਨ ਐਕਸਪ੍ਰੈਸ ਵੱਲੋਂ ਕਸ਼ਮੀਰੀ ਨੌਜਵਾਨਾਂ ਨਾਲ ਗੱਲਬਾਤ ਦੇ ਆਧਾਰ ਤੇ ਇੱਕ ਵਿਸਥਾਰੀ ਰਿਪੋਰਟ ਪ੍ਰਕਾਸ਼ਤ ਕੀਤੀ ਗਈ ਹੈ ਜਿਹੜੀ ਕਸ਼ਮੀਰੀ ਨੌਜਵਾਨਾਂਚ ਭਾਰਤੀ ਰਾਜ ਪ੍ਰਤੀ ਜਮ੍ਹਾਂ ਹੋਏ ਗੁੱਸੇ ਤੇ ਔਖ ਦੀ ਤਸਵੀਰ ਨੂੰ ਸਾਫ਼ ਸਾਫ਼ ਦਰਸਾਉਂਦੀ ਹੈ। ਇਸ ਵਿੱਚੋਂ ਕੁਝ ਅੰਸ਼ ਪੇਸ਼ ਕਰ ਰਹੇ ਹਾਂ।

ਸਤਾਰਾਂ ਤੋਂ ਤੀਹ ਸਾਲ ਤੱਕ ਦੀ ਉਮਰ ਦੇ 70 ਨੌਜਵਾਨ ਮੁੰਡੇ ਕੁੜੀਆਂ ਨਾਲ ਇੰਡੀਅਨ ਐਕਸਪ੍ਰੈੱਸ ਵੱਲੋਂ ਗੱਲਬਾਤ ਕੀਤੀ ਗਈ। ਇਹ ਦੱਖਣੀ ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਨਾਲ ਸਬੰਧ ਰੱਖਦੇ ਹਨ। ਇਹਨਾਂ ਚੋਂ ਬਹੁਤਿਆਂ ਨੇ ਆਪਣਾ ਨਾਮ ਲੁਕੋਣ ਲਈ ਨਹੀਂ ਕਿਹਾ।
ਨੌਜਵਾਨ ਕਹਿੰਦੇ ਹਨ ਕਿ ਉਹ ਅਫ਼ਗਾਨ ਤਾਲਿਬਾਨ ਦੀ ਅਮਰੀਕਨ ਫੌਜਾਂ ਤੇ ਜਿੱਤ ਤੋਂ ਪ੍ਰੇਰਨਾ ਲੈਂਦੇ ਹਨ। ਉਹ ਪੜ੍ਹੇ ਲਿਖੇ ਹਨ, ਕਈ ਚੰਗੇ ਸਰਦੇ ਪੁਜਦੇ ਪਰਿਵਾਰਾਂ ਚੋਂ ਹਨ, ਕਈ ਪੱਕੀਆਂ ਸਰਕਾਰੀ ਨੌਕਰੀਆਂ ਤੇ ਵੀ ਹਨ। ਉਹ ਖੁਲ੍ਹੇਆਮ ਭਾਰਤੀ ਰਾਜ ਤੇ ਫੌਜ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦੇ ਹਨ। ਉਹ ਸਾਰੇ ਆਜ਼ਾਦੀ ਚਾਹੁੰਦੇ ਹਨ। ਪਰ ਖਾੜਕੂਵਾਦ ਦੇ ਨਵੇਂ ਉਭਾਰਚ ਸ਼ਾਮਲ ਨੌਜਵਾਨਾਂ ਬਾਰੇ ਸਭ ਤੋਂ ਉੱਭਰਵੀਂ ਗੱਲ ਇਹ ਹੈ ਕਿ ਉਹ ਪੂਰੀ ਤਰ੍ਹਾਂ ਗੁਪਤ ਨਹੀਂ ਹਨ।
ਇੱਕ ਨੌਜਵਾਨ ਵਕੀਲ ਕਹਿੰਦਾ ਹੈ ਅਸੀਂ ਤਾਲਿਬਾਨ ਦੀ ਅਮਰੀਕੀ ਤੇ ਨਾਟੋ ਫੌਜਾਂ ਤੇ ਜਿੱਤ ਤੋਂ ਪ੍ਰੇਰਨਾ ਲੈਂਦੇ ਹਾਂ। ਸੰਸਾਰ ਉਹਨਾਂ ਦੇ ਖਿਲਾਫ਼ ਹੋਣ ਦੇ ਬਾਵਜੂਦ ਉਹ ਵਰ੍ਹਿਆਂ ਤੱਕ ਲੜਦੇ ਰਹੇ ਹਨ ਤੇ ਅਮਰੀਕਾ ਨੂੰ ਗੱਲਬਾਤ ਲਈ ਮਜ਼ਬੂਰ ਕੀਤਾ ਹੈਇਹ ਜੰਗ ਜਿੱਤਣ ਵਾਂਗੂ ਹੈ। ਇਸੇ ਢੰਗ ਨਾਲ ਅਸੀਂ ਵੀ ਭਾਰਤੀ ਫੌਜਾਂ ਖਿਲਾਫ਼ ਜਿੱਤਾਂਗੇ।
ਇੱਕ 29 ਸਾਲਾ ਅਧਿਆਪਕ ਕਸ਼ਮੀਰੀਆਂ ਦੇ ਭਾਰਤ ਨਾਲ ਰਿਸ਼ਤੇ ਬਾਰੇ ਗੱਲ ਕਰਦਿਆਂ ਕਹਿੰਦਾ ਹੈ, ‘‘ਮੁੱਕਦੀ ਗੱਲ ਇਹ ਹੈ ਕਿ ਭਾਰਤ ਕਸ਼ਮੀਰੀਆਂ ਤੇ ਵਿਸ਼ਵਾਸ ਨਹੀਂ ਕਰਦਾ ਤੇ ਕਸ਼ਮੀਰੀ ਭਾਰਤ ਤੇ।’’ ਇੱਕ ਹੋਰ ਅਧਿਆਪਕ ਕਹਿੰਦਾ ਹੈ ਕਿ, ‘‘ਏਥੇ ਤਰਾਲਚ ਹਰ ਕੋਈ ਹੀ ਖਾੜਕੂ ਹੈ, ਚਾਹੇ ਉਹ ਡਾਕਟਰ, ਅਧਿਆਪਕ, ਵਿਦਿਆਰਥੀ ਜਾਂ ਇੰਜੀਨੀਅਰ ਹੋਵੇ। ਫਰਕ ਸਿਰਫ਼ ਐਨਾ ਹੈ ਕਿ ਸਾਡੇ ਚੋਂ ਕੁਝ ਕੋਲ ਹਥਿਆਰ ਹਨ ਤੇ ਬਾਕੀਆਂ ਕੋਲ਼ ਨਹੀਂ। ਚਿੱਤੋਂ ਅਸੀਂ ਖਾੜਕੂ ਹੀ ਹਾਂ। ਜੇ ਹਥਿਆਰ ਹੋਣਗੇ, ਤਾਂ ਇਥੇ ਹੋਰ ਹਥਿਆਰਬੰਦ ਖਾੜਕੂ ਹੋਣਗੇ।’’

‘‘ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ’’

ਪੁਲਵਾਮਾਚ ਇੱਕ ਪ੍ਰਾਈਵੇਟ ਕੋਚਿੰਗ ਸੈਂਟਰ ਦਾ ਵਿਦਿਆਰਥੀ ਇਥੇ ਕਸ਼ਮੀਰਚ ਆਪਣੀ ਸਥਿਤੀ ਬਾਰੇ ਦੱਸਦਾ ਕਹਿੰਦਾ ਹੈ, ‘‘ਨਿਰਭੈ ਬਲਾਤਕਾਰ ਕਾਂਡ ਮੌਕੇ ਸਾਰਾ ਭਾਰਤ ਪ੍ਰਦਰਸ਼ਨ ਕਰ ਰਿਹਾ ਸੀ। ਅਸੀਂ ਵੀ ਇੱਥੇ ਮੁਜ਼ਾਹਰੇ ਕੀਤੇ। ਪਰ ਜਦੋਂ ਸ਼ੋਪੀਆਂਚ ਆਸੀਆ ਤੇ ਨੀਲੋਫ਼ਰ ਨਾਲ ਵਾਪਰਿਆ ਤਾਂ ਭਾਰਤਚ ਕਿਸੇ ਨੇ ਪਰਵਾਹ ਨਹੀਂ ਕੀਤੀ।’’ ..... ਏਥੇ ਕਸ਼ਮੀਰਚ ਸੋਸ਼ਲ ਮੀਡੀਆ ਤੇ ਮਾਰੇ ਗਏ ਖਾੜਕੂਆਂ ਅਤੇ ਉਹਨਾਂ ਦੀਆਂ ਅੰਤਿਮ ਰਸਮਾਂ ਬਾਰੇ ਫੋਟੋਆਂ ਤੇ ਵੀਡੀਓ ਆਮ ਚੱਲਦੀਆਂ ਹਨ। ਜੰਮੂ ਕਸ਼ਮੀਰ ਪੁਲਸ ਤੇ ਫੌਜ ਮੰਨਦੀ ਹੈ ਕਿ ਇਉਂ ਬੇਚੈਨੀ ਜ਼ਿਆਦਾ ਫੈਲਦੀ ਹੈ ਤੇ ਇਸ ਨੂੰ ਰੋਕਣ ਦਾ ਰਾਹ ਲੱਭਣ ਲਈ ਜ਼ੋਰਦਾਰ ਢੰਗ ਨਾਲ ਕੋਸ਼ਿਸ਼ ਕਰ ਰਹੀ ਹੈ। ਇੱਕ 22 ਸਾਲਾ ਸਮਾਜਿਕ ਵਿਗਿਆਨ ਦਾ ਵਿਦਿਆਰਥੀ ਕਹਿੰਦਾ ਹੈ, ‘‘ਨਾਕਿਆਂ ਤੇ ਹੁਣ ਉਹ ਮੇਰੇ ਫੋਨ ਚੋਂ ਮੈਮਰੀ ਕਾਰਡ ਕੱਢ ਕੇ ਵੀ ਦੇਖਦੇ ਹਨ। ਮੈਂ ਆਪਣੇ ਸ਼ਹੀਦ ਹੋਏ ਭਰਾਵਾਂ ਦੀਆਂ ਫੋਟੋਆਂ ਵੀ ਆਪਣੇ ਫੋਨਚ ਕਿਉਂ ਨਹੀਂ ਰੱਖ ਸਕਦਾ? ਇਹ ਕਿਹੋ ਜਿਹੀ ਆਜ਼ਾਦੀ ਹੈ!’’ ਅਨੰਤਨਾਗਚ ਇੱਕ ਵਿਦਿਆਰਥਣ ਕਹਿੰਦੀ ਹੈ, ‘‘ਜਦੋਂ ਮੁਕਾਬਲਾ ਹੁੰਦਾ ਹੈ ਤਾਂ ਘਰਚ ਛੁਪੇ ਇੱਕ ਖਾੜਕੂ ਲਈ ਸੈਂਕੜੇ ਫੌਜੀ ਆਉਂਦੇ ਹਨ। ਉਹ ਉਸ ਘਰ ਨੂੰ ਤਬਾਹ ਕਰਦੇ ਹਨ। ਉਹ ਭਾਰੀ ਗੋਲਾਬਾਰੀ ਕਰਦੇ ਹਨ। ਸਾਡੀ ਜਾਇਦਾਦ ਨੂੰ ਤਬਾਹ ਕਰਨ ਮੌਕੇ ਉਹ ਪਲ ਭਰ ਲਈ ਵੀ ਇਹ ਨਹੀਂ ਸੋਚਦੇ ਕਿ ਅਸੀਂ ਦੋਬਾਰਾ ਘਰ ਕਿਵੇਂ ਬਣਾਵਾਂਗੇ, ਅਸੀਂ ਕਿੱਥੇ ਰਹਾਂਗੇ?’’
‘‘ਕਸ਼ਮੀਰ ਤੋਂ ਬਾਹਰ ਉਹ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਮਾਰਦੇ ਹਨ। ਇਹਨਾਂ ਦੀ ਵਰਤੋਂ ਉਹ ਇੱਥੇ ਕਿਉਂ ਨਹੀਂ ਕਰਦੇ? ਪ੍ਰਦਰਸ਼ਨ ਰੋਕਣ ਲਈ ਸਿਰਫ਼ ਜੰਮੂ ਕਸ਼ਮੀਰਚ ਹੀ ਉਹ ਗੋਲੀਆਂ ਮਾਰਦੇ ਹਨ। ਕਸ਼ਮੀਰੀ ਨੌਜਵਾਨਾਂ ਪ੍ਰਤੀ ਇਹ ਵਖਰੇਵਾਂ ਕਿਉਂ? ਸੰਖੇਪਚ ਅਸੀਂ ਆਪਣੀ ਧਰਤੀ ਤੇ ਵੀ ਸੁਰੱਖਿਅਤ ਨਹੀਂ ਹਾਂ। ਭਾਰਤ ਕਹਿੰਦਾ ਹੈ ਕਿ ਅਸੀਂ ਭਾਰਤ ਦਾ ਹਿੱਸਾ ਹਾਂ। ਪਰ ਸਾਡੇ ਨਾਲ ਭਾਰਤ ਦੇ ਹਿੱਸੇ ਵਰਗਾ ਵਿਹਾਰ ਨਹੀਂ ਹੁੰਦਾ। ਭਾਰਤ ਸਾਡੀ ਧਰਤੀ ਚਾਹੁੰਦਾ ਹੈ, ਲੋਕ ਨਹੀਂ।’’ ਪੁਲਵਾਮਾ ਦੇ ਇੱਕ ਨਾਬਾਲਗ ਵਿਦਿਆਰਥੀ ਦਾ ਇਹ ਕਹਿਣਾ ਹੈ।

ਕਾਂਗਰਸੀ ਮਾਰਕਾ ਹੱਲ

ਦੱਖਣੀ ਕਸ਼ਮੀਰ ਦੇ ਹਲਕ ਦੁਰੂ ਤੋਂ ਹਾਰੇ ਕਾਂਗਰਸੀ ਪ੍ਰਧਾਨ ਗੁਲਾਮ ਅਹਿਮਦ ਮੀਰ ਅਨੁਸਾਰ ਵਧ ਰਹੀ ਬੇਗਾਨਗੀ ਦੀ ਭਾਵਨਾ ਰੋਕਣ ਲਈ ਫੌਰੀ ਤੌਰ ਤੇ ਸ਼ਹਿਰੀ ਸਥਾਨਕ ਸੰਸਥਾਵਾਂ ਤੇ ਪੰਚਾਇਤਾਂ ਦੀਆਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਜਿਹੜੀਆਂ 2010 ‘ਚ ਤੇ ਇਸ ਵਰ੍ਹੇ ਕਰਵਾਈਆਂ ਜਾਣੀਆਂ ਬਣਦੀਆਂ ਸਨ। ਉਸਨੇ ਕਿਹਾ, ‘‘ਸਰਕਾਰ ਹਾਰਨ ਦੇ ਡਰੋਂ ਇਨ੍ਹਾਂ ਚੋਣਾਂ ਦਾ ਐਲਾਨ ਨਹੀਂ ਕਰ ਰਹੀ, ਇਹ ਉਸਦੀ ਵੱਡੀ ਗਲਤੀ ਹੈ। ਜੇ ਚੋਣਾਂ ਦਾ ਐਲਾਨ ਹੁੰਦਾ ਹੈ ਤਾਂ ਅੱਜ ਪੱਥਰ ਮਾਰਨ ਵਾਲੇ ਨੌਜਵਾਨ ਕੱਲ੍ਹ ਨੂੰ ਉਮੀਦਵਾਰ ਹੋਣਗੇ। ਇੱਥੇ 38 ਹਜ਼ਾਰ ਪੋਸਟਾਂ ਹਨ, ਜਿਹਨਾਂ ਲਈ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਡੇਢ ਲੱਖ ਉਮੀਦਵਾਰ ਤਾਂ ਬਣਨਗੇ ਹੀ। ਪੀ. ਡੀ. ਪੀ. ਨੂੰ ਆਵਦੇ ਸਿਆਸੀ ਹਿਤਾਂ ਕਰਕੇ ਇਸ ਨੂੰ ਪਿੱਛੇ ਨਹੀਂ ਪਾਉਣਾ ਚਾਹੀਦਾ।

02) ਸੋਕੇ ਦੀ ਗੂੰਜ



ਭਾਰਤੀ ਰਾਜ ਦੀ ਅਸਫ਼ਲਤਾ ਦੀ ਇੱਕ ਹੋਰ ਦਾਸਤਾਨ

ਮੁਲਕ ਦੇ ਅਨੇਕਾਂ ਹਿੱਸਿਆਂ ਚ ਪਾਣੀ ਦੀ ਕਿੱਲਤ ਤੇ ਸੋਕੇ ਦੀ ਗੂੰਜ



ਭਾਰਤ ਅੰਦਰ ਅਖੌਤੀ ਆਜ਼ਾਦੀ ਦੇ 68-69 ਵਰ੍ਹੇ ਬਾਅਦ ਵੀ, ਇੱਥੋਂ ਦੇ ਲੋਕ-ਦੋਖੀ ਨਿਜ਼ਾਮ ਹੇਠ, ਹਰ ਸਾਲ ਪੈਣ ਵਾਲੇ ਸੋਕੇ ਅਤੇ ਡੋਬੇ ਦਾ ਨਿਰੰਤਰ ਸਿਲਸਿਲਾ ਇਸ ਸਾਲ ਵੀ ਬਰਕਰਾਰ ਹੈ। ਹਾਲੇ ਅਪਰੈਲ ਮਹੀਨਾ ਹੈ ਤੇ ਗਰਮੀ ਪੈਣੀ ਸ਼ੁਰੂ ਹੀ ਹੋਈ ਹੈ ਕਿ ਲਗਭਗ ਇੱਕ ਚੌਥਾਈ ਵਸੋਂ ਨੂੰ ਪਾਣੀ ਦੇ ਗੰਭੀਰ ਸੰਕਟ ਤੇ ਸੋਕੇ ਵਾਲੀਆਂ ਹਾਲਤਾਂ ਨੇ ਲਪੇਟੇਚ ਲੈ ਲਿਆ ਹੈ। ਮੌਨਸੂਨੀ ਬਾਰਸ਼ਾਂ ਤੋਂ ਪਹਿਲਾਂ ਮਈ ਜੂਨ ਦੇ ਮਹੀਨਿਆਂ ਵਿੱਚ ਪੈਣ ਵਾਲੀ ਤਮਾਡ ਦੀ ਧੁੱਪ, ਵਧੇ ਤਾਪਮਾਨ ਤੇ ਤੱਤੀਆਂ ਲੂਆਂ ਨੇ ਨਾ ਸਿਰਫ਼ ਹਾਲਤ ਨੂੰ ਕਿਤੇ ਹੋਰ ਗੰਭੀਰ ਤੇ ਸੰਕਟਮਈ ਬਣਾ ਦੇਣਾ ਹੈ ਸਗੋਂ ਪਾਣੀ ਦੀ ਕਿੱਲਤ ਤੇ ਫਸਲੀ ਸੋਕੇ ਦੀ ਮਾਰ ਹੇਠ ਆਈ ਵਸੋਂ ਵਿੱਚ ਵੱਡਾ ਵਾਧਾ ਹੋਣਾ ਹੈ। ਇਸ ਸੋਕੇ ਨਾਲ ਨਾ ਸਿਰਫ਼ ਫ਼ਸਲਾਂ ਤੇ ਪਸ਼ੂ ਧਨ ਦੀ ਭਾਰੀ ਬਰਬਾਦੀ ਹੋਣੀ ਹੈ ਸਗੋਂ ਪਾਣੀ ਦੀ ਘਾਟ, ਭੁੱਖਮਰੀ ਤੇ ਖੁਦਕੁਸ਼ੀਆਂ ਨੇ ਮਨੁੱਖੀ ਜਾਨਾਂ ਦੀ ਵੱਡੀ ਬਲੀ ਲੈਣੀ ਹੈ।
‘‘ਸਵਰਾਜ ਅਭਿਆਨ’’ ਨਾਂ ਦੀ ਸੰਸਥਾ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਹੁਣ ਤੱਕ ਭਾਰਤ ਦੇ ਕੁੱਲ 675 ਜ਼ਿਲਿਆਂ ਚੋਂ 256 ਜ਼ਿਲਿਆਂ ਦੀ 33 ਕਰੋੜ ਵਸੋਂ ਪੀਣ ਵਾਲੇ ਪਾਣੀ ਤੇ ਸੋਕੇ ਦੀਆਂ ਹਾਲਤਾਂ ਦਾ ਸਾਹਮਣਾ ਕਰ ਰਹੀ ਹੈ। ਆਉਂਦੇ ਮਹੀਨਿਆਂਚ ਹਾਲਤ ਹੋਰ ਬਦਤਰ ਹੋਣੀ ਹੈ। ਸੋਕੇ ਦੀਆਂ ਹਾਲਤਾਂ ਦਾ ਵੱਧ-ਘੱਟ ਹੱਦ ਤੱਕ ਸਾਹਮਣਾ ਕਰ ਰਹੇ ਮਹਾਂਰਾਸ਼ਟਰ, ਕਰਨਾਟਕ, ਤਿਲੰਗਾਨਾ, ਆਂਧਰਾ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਯੂ. ਪੀ., ਉੜੀਸਾ, ਛੱਤੀਸਗੜ•, ਝਾਰਖੰਡ ਹਰਿਆਣਾ ਆਦਿਕ ਰਾਜਾਂ ਚੋਂ ਪਹਿਲੇ ਪੰਜਾਂਚ ਹਾਲਤ ਮੁਕਾਬਲਤਨ ਵੱਧ ਗੰਭੀਰ ਹੈ
ਸੈਂਟਰਲ ਵਾਟਰ ਕਮਿਸ਼ਨ ਦੀ ਇੱਕ ਰਿਪੋਰਟ ਅਨੁਸਾਰ, 13 ਅਪ੍ਰੈਲ ਨੂੰ ਦੇਸ਼ ਦੇ 91 ਵੱਡੇ ਜਲ-ਭੰਡਾਰਾਂਚ ਪਾਣੀ ਦੀ ਮਾਤਰਾ ਪਿਛਲੇ ਸਾਲ ਦੇ ਮੁਕਾਬਲੇ 33 ਫੀਸਦੀ ਘੱਟ ਸੀ। ਪਿਛਲੇ ਦਸ ਸਾਲਾਂ ਦੀ ਔਸਤ ਦੇ ਮੁਕਾਬਲੇ ਇਹ ਮਾਤਰਾ 23 ਫੀਸਦੀ ਘੱਟ ਹੈ। ਇਹਨਾਂ ਅੰਕੜਿਆਂ ਤੋਂ ਪਾਣੀ ਦੀ ਕਿੱਲਤ ਤੇ ਦਰਪੇਸ਼ ਸੰਕਟ ਦੀ ਗੰਭੀਰਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਜੇਕਰ ਅੰਕੜਿਆਂਚ ਗੱਲ ਕਰਨੀ ਹੋਵੇ ਤਾਂ ਸਾਲ 2000ਚ ਭਾਰਤਚ ਪ੍ਰਤੀ ਵਿਅਕਤੀ ਪ੍ਰਤੀ ਸਾਲ 2000 ਘਣ ਮੀਟਰ ਪਾਣੀ ਹਾਸਲ ਸੀ। ਹੁਣ ਪਾਣੀ ਦੀ ਇਹ ਉਪਲੱਭਦਤਾ 1500 ਘਣ ਮੀਟਰ ਪ੍ਰਤੀ ਵਿਅਕਤੀ ਰਹਿ ਗਈ ਹੈ ਤੇ ਆਉਂਦੇ 15 ਸਾਲਾਂਚ ਇਸਦੇ 1100 ਘਣ ਮੀਟਰ ਪ੍ਰਤੀ ਵਿਅਕਤੀ ਪ੍ਰਤੀ ਸਾਲ ਤੱਕ ਡਿੱਗਣ ਦਾ ਅੰਦਾਜ਼ਾ ਹੈ। ਸੰਸਾਰਚ ਪ੍ਰਚਲਤ ਪੈਮਾਨੇ ਅਨੁਸਾਰ, ਪਾਣੀ ਦੀ 1500 ਘਣ ਮੀਟਰ ਉਪਲੱਬਧਤਾ ਨੂੰ ਸੰਕਟ ਵਾਲੀ ਹਾਲਤ ਮੰਨਿਆ ਜਾਂਦਾ ਹੈ। ਮੁਲਕ ਦੇ ਹਾਕਮਾਂ ਲਈ ਇਸਤੋਂ ਵੱਡੀ ਲਾਹਣਤ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਹ ਮੁਲਕ ਦੇ ਲੋਕਾਂ ਨੂੰ ਲੋੜੀਂਦੀ ਮਾਤਰਾਚ ਸਵੱਛ ਪਾਣੀ ਮੁਹੱਈਆ ਕਰਨ ਤੋਂ ਵੀ ਅਸਮਰਥ ਸਾਬਤ ਹੋ ਰਹੇ ਹਨ।
ਹੇਠਾਂ ਅਸੀਂ ਸੋਕੇ ਦੀ ਹਾਲਤ ਤੋਂ ਵੱਧ ਪ੍ਰਭਾਵਤ ਰਾਜਾਂ ਦੀ ਹੁਣ ਦੀ ਠੋਸ ਹਾਲਤ ਪੇਸ਼ ਕਰ ਰਹੇ ਹਾਂ ਜਿਸਤੋਂ ਪਾਠਕ ਅੰਦਾਜ਼ਾ ਲਾ ਸਕਦੇ ਹਨ ਕਿ ਪੂਰੀ ਗਰਮੀ ਪੈਣ ਤੇ ਹਾਲਤ ਕਿੱਡੀ ਭਿਆਨਕ ਤੇ ਸੰਕਟਮਈ ਹੋ ਸਕਦੀ ਹੈ।

ਮਹਾਂਰਾਸ਼ਟਰ

ਮੌਜੂਦਾ ਸਮੇਂ ਮਹਾਂਰਾਸ਼ਟਰ ਦੇ ਕਈ ਖੇਤਰ ਪਾਣੀ ਦੀ ਗੰਭੀਰ ਕਿੱਲਤ ਅਤੇ ਸੋਕੇ ਦੀ ਹਾਲਤ ਦਾ ਸਾਹਮਣਾ ਕਰ ਰਹੇ ਹਨ।
ਮਹਾਂਰਾਸ਼ਟਰਚ ਸੋਕਾ ਪੈਣ ਦਾ ਲਗਾਤਾਰ ਤੀਜਾ ਸਾਲ ਹੈ। 2015ਚ ਇੱਥੇ 40 ਫ਼ੀਸਦਾ ਘੱਟ ਅਤੇ 2014ਚ 30 ਫੀਸਦੀ ਘੱਟ ਬਾਰਸ਼ ਹੋਈ ਸੀ। ਮਹਾਂਰਾਸ਼ਟਰਚ ਸਭ ਤੋਂ ਭੈੜੀ ਸੋਕੇ ਦੀ ਮਾਰ ਮਰਾਠਵਾੜਾ ਖੇਤਰਚ ਪਈ ਹੈ ਜੋ ਗੰਨਾ ਪੱਟੀ ਵਜੋਂ ਜਾਣਿਆ ਜਾਂਦਾ ਹੈ। ਮਰਾਠਵਾੜਾ ਦੇ ਜਲ-ਭੰਡਾਰਾਂਚ ਅਪਰੈਲ ਮਹੀਨੇਚ ਸਿਰਫ਼ 3 ਫੀਸਦੀ ਪਾਣੀ ਰਹਿ ਗਿਆ ਹੈ।
ਪੀਣ ਵਾਲੇ ਪਾਣੀ ਦੇ ਸੰਕਟ ਪੱਖੋਂ ਲਾਤੂਰ ਦੀ ਹਾਲਤ ਬਹੁਤ ਹੀ ਖਰਾਬ ਹੈ। ਲਾਤੂਰਚ ਪਾਣੀ ਦੇ ਮੌਜੂਦ 13 ਜਲ-ਭੰਡਾਰ ਪੂਰੀ ਤਰ੍ਹਾਂ ਸੁੱਕ ਚੁੱਕੇ ਹਨ। ਹਰ ਪਾਸੇ ਪੀਣ ਵਾਲੇ ਪਾਣੀ ਲਈ ਹਾਹਾਕਾਰ ਮੱਚੀ ਹੋਈ ਹੈ। ਸਰਕਾਰ ਵੱਲੋਂ ਟੈਂਕਰਾਂ ਤੇ ਰੇਲ ਗੱਡੀਆਂ ਰਾਹੀਂ ਬਾਹਰ ਤੋਂ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਪਾਣੀ ਦੀ ਵੰਡ ਨੂੰ ਲੈ ਕੇ ਝਗੜੇ ਤੇ ਦੰਗੇ ਹੋ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਸਰਕਾਰ ਨੇ ਪਾਣੀ ਦੇ ਸੋਮਿਆਂ ਤੇ ਵੰਡ-ਵੰਡਾਈ ਕੇਂਦਰਾਂ ਦੁਆਲੇ ਧਾਰਾ-144 ਲਾ ਦਿੱਤੀ ਹੈ। ਪੰਜ ਦਸ ਲੀਟਰ ਪਾਣੀ ਹਾਸਲ ਕਰਨ ਦੀ ਝਾਕਚ ਲੋਕ ਰਾਤਾਂ ਨੂੰ ਵੀ ਘੰਟਿਆਂ ਬੱਧੀ ਟੈਂਕਰਾਂ ਦਾ ਇੰਤਜ਼ਾਰ ਕਰਦੇ ਜਾਗਦੇ ਰਹਿੰਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਮਹਾਂਰਾਸ਼ਟਰਚ ਹਰੇਕ ਜ਼ਿਲ੍ਹੇਚ 60 ਮਿਲੀਅਨ ਕਿਊਬਕ ਮੀਟਰ ਪਾਣੀ ਭੰਡਾਰ ਕਰਨ ਤੋਂ ਵੀ ਵੱਧ ਸਮਰੱਥਾ ਰੱਖਣ ਵਾਲੇ 1845 ਡੈਮ ਤੇ ਜਲ-ਭੰਡਾਰ ਹਨ ਜੋ ਮੁਲਕਚ ਹਾਸਲ ਜਲ ਭੰਡਾਰਣ ਸਮਰੱਥਾ ਦਾ 35 ਫੀਸਦੀ ਬਣਦੇ ਹਨ। ਇਸ ਲਈ ਮੂਲ ਰੂਪਚ ਪਾਣੀ ਦੀ ਘਾਟ ਨਾ ਹੋਣ ਦੇ ਬਾਵਜੂਦ ਵੀ ਇਸ ਰਾਜ ਨੂੰ ਹੁਕਮਰਾਨ ਟੋਲਿਆਂ ਦੀਆਂ ਲੋਕ-ਦੋਖੀ ਤੇ ਬੇਰੁਖੀ ਵਾਲੀਆਂ ਨੀਤੀਆਂ ਕਾਰਨ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਹੋਰ ਦਿਲਚਸਪ ਤੇ ਨੋਟ ਕਰਨਯੋਗ ਤੱਥ ਇਹ ਹੈ ਕਿ ਪਿਛਲੇ ਸਾਲ ਮਰਾਠਵਾੜਾਚ 882 ਮਿਲੀਮੀਟਰ ਤੇ ਵਿਧਰਭਾਚ 1034 ਮਿਲੀਮੀਟਰ ਵਰਖਾ ਪਈ ਸੀ। ਇਹਨਾਂ ਦੇ ਮੁਕਾਬਲੇ ਰਾਜਸਥਾਨਚ 400 ਮਿਲੀਮੀਟਰ ਵਰਖੀ ਹੀ ਰਿਕਾਰਡ ਕੀਤੀ ਗਈ ਸੀ। ਇਸਦੇ ਬਾਵਜੂਦ ਪਾਣੀ ਦੇ ਸੰਕਟ ਤੇ ਸੋਕੇ ਪੱਖੋਂ ਰਾਜਸਥਾਨ ਦੇ ਮੁਕਾਬਲੇ ਮਰਾਠਵਾੜਾ ਦੀ ਹਾਲਤ ਕਿਤੇ ਬਦਤਰ ਹੈ। ਇਸਦਾ ਇੱਕ ਵੱਡਾ ਕਾਰਨ ਮਰਾਠਵਾੜਾਚ ਕੀਤੀ ਜਾ ਰਹੀ ਗੰਨੇ ਦੀ ਖੇਤੀ ਹੈ।
ਗੰਨੇ ਦੀ ਖੇਤੀ ਤੇ ਖੰਡ ਪੈਦਾਵਾਰ ਦੇ ਮਾਮਲੇਚ ਮਹਾਂਰਾਸ਼ਟਰ ਯੂ. ਪੀ. ਤੋਂ ਬਾਅਦ ਮੁਲਕਚ ਦੂਜੇ ਨੰਬਰ ਤੇ ਆਉਂਦਾ ਹੈ। ਮਹਾਂਰਾਸ਼ਟਰਚ 205 ਸ਼ੂਗਰ ਕੋਆਪ੍ਰੇਟਿਵ ਸੁਸਾਇਟੀਆਂ ਤੇ 80 ਪ੍ਰਾਈਵੇਟ ਸ਼ੂਗਰ ਮਿੱਲਾਂ ਹਨ। ਹਰੇਕ ਕੋਆਪਰੇਟਿਵ ਕੋਲ ਇੱਕ ਜਾਂ ਕਈ ਕਈ ਮਿੱਲਾਂ ਹਨ। ਇਕੱਲੇ ਪੂਨੇ ਜ਼ਿਲ੍ਹੇਚ 62 ਖੰਡ ਮਿੱਲਾਂ ਹਨ। ਗੰਨੇ ਦੀ ਕਾਸ਼ਤ ਲਈ ਬਹੁਤ ਜ਼ਿਆਦਾ ਪਾਣੀ ਦੀ ਜ਼ਰੂਰਤ ਪੈਂਦੀ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਹਾਂਰਾਸ਼ਟਰਚ ਬਿਜਾਈ ਹੇਠ ਰਕਬੇ ਚੋਂ ਸਿਰਫ਼ 4 ਫ਼ੀਸਦੀ ਗੰਨੇ ਦੀ ਖੇਤੀ ਹੇਠ ਹੈ ਪਰ ਇਹ ਸਿੰਜਾਈ ਲਈ ਵਰਤੇ ਜਾਂਦੇ ਕੁੱਲ ਪਾਣੀ ਦਾ 71.5 ਫੀਸਦੀ ਹਿੱਸਾ ਖਪਤ ਕਰਦਾ ਹੈ। ਤੁਪਕਾ ਸਿੰਜਾਈ ਪ੍ਰਣਾਲੀ ਦੀ ਥਾਂ ਖੇਤ ਭਰਕੇ ਪਾਣੀ ਲਾਉਣ (ਫਲੱਡ ਸਿੰਜਾਈ) ਸਦਕਾ ਪਾਣੀ ਸੋਮਿਆਂ ਦਾ 75 ਫੀਸਦੀ ਭਾਗ ਸਿੰਜਾਈ ਲਈ, 10 ਤੋਂ 20 ਫੀਸਦੀ ਸਨਅਤ ਲਈ ਤੇ ਸਿਰਫ਼ 10 ਫੀਸਦੀ ਘਰੇਲੂ ਵਰਤੋਂ ਲਈ ਇਸਤੇਮਾਲ ਕੀਤਾ ਜਾਂਦਾ ਹੈ। ਯੂ. ਪੀ. ਕੋਲ ਵਾਧੂ ਦਰਿਆਈ ਸੋਮੇ ਹੋਣ ਕਾਰਨ ਉਥੇ ਗੰਨੇ ਦੀ ਖੇਤੀ ਢੁਕਵੀਂ ਹੈ ਪਰ ਮਰਾਠਵਾੜਾ ਵਰਗੇ ਘੱਟ ਮੀਂਹ ਵਾਲੇ ਖੇਤਰਚ ਗੰਨੇ ਦੀ ਖੇਤੀ ਪਾਣੀ ਸੋਮਿਆਂ ਨਾਲ ਵੱਡਾ ਖਿਲਵਾੜ ਹੈ।
ਮਹਾਂਰਾਸ਼ਟਰਚ ਪਿਛਲੇ ਸਾਲ 3228 ਕਿਸਾਨਾਂ ਨੇ ਆਤਮ-ਹੱਤਿਆ ਕੀਤੀ ਸੀ ਜੋ ਔਸਤਨ ਹਰ ਰੋਜ਼ 9 ਬਣਦੀ ਹੈ। ਇਹ ਜਾਣਕਾਰੀ ਰਾਜ ਸਭਾਚ ਦਿੱਤੀ ਗਈ। ਇਸ ਸਾਲ ਸਿਰਫ਼ ਔਰੰਗਾਬਾਦ ਖੇਤਰਚ ਪਹਿਲੇ ਢਾਈ ਮਹੀਨਿਆਂਚ 216 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।

ਗੁਜਰਾਤ


ਗੁਜਰਾਤ ਸੂਬੇ ਵਿੱਚ ਔਸਤਨ ਹਰ ਤਿੰਨ ਸਾਲਚ ਇੱਕ ਵਾਰ ਸੋਕਾ ਪੈਂਦਾ ਹੈ। ਸੋਕੇ ਦੀ ਮਾਰ ਹੇਠ ਆਉਣ ਵਾਲਾ ਖੇਤਰ 14 ਜ਼ਿਲਿਆਂਚ ਫੈਲਿਆ ਹੋਇਆ ਹੈ। ਲਗਭਗ 43938 ਵਰਗ ਕਿਲੋਮੀਟਰ ਖੇਤਰ ਸੋਕੇ ਤੋਂ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ।
ਸਰਦਾਰ ਸਰੋਵਰ ਅਤੇ ਨਰਮਦਾ ਡੈਮ ਸਮੇਤ ਗੁਜਰਾਤ ਦੇ ਛੋਟੇ, ਦਰਮਿਆਨੇ ਤੇ ਵੱਡੇ ਕੁੱਲ 203 ਜਲ-ਭੰਡਾਰਾਂਚ ਅਪਰੈਲ ਅੱਧ ਤੱਕ 21.74 ਫੀਸਦੀ ਪਾਣੀ ਰਹਿ ਗਿਆ ਹੈ। ਗੁਜਰਾਤ ਸਰਕਾਰ ਨੇ ਸੌਰਾਸ਼ਟਰ ਤੇ ਕੱਛ ਖੇਤਰ ਦੇ 994 ਪਿੰਡਾਂ ਨੂੰ ਪਾਣੀ ਦੀ ਅੰਸ਼ਕ ਕਿੱਲਤ ਤੋਂ ਪੀੜਤ ਕਰਾਰ ਦੇ ਦਿੱਤਾ ਹੈ। ਸਰਕਾਰ 14 ਜ਼ਿਲਿਆਂਚ 317 ਪਿੰਡਾਂ ਨੂੰ ਪਹਿਲਾਂ ਹੀ ਟੈਂਕਰਾਂ ਰਾਹੀਂ ਜਲ-ਸਪਲਾਈ ਸ਼ੁਰੂ ਕਰ ਚੁੱਕੀ ਹੈ ਤੇ ਹੋਰ 468 ਪਿੰਡਾਂ ਨੂੰ ਪਾਣੀ ਸਪਲਾਈ ਸ਼ੁਰੂ ਕਰਨ ਜਾ ਰਹੀ ਹੈ। ਫ਼ਸਲਾਂ ਨੂੰ ਹੋਏ (ਜਾਂ ਹੋਣ ਦੇ ਸੰਭਾਵਤ) ਨੁਕਸਾਨ ਦੇ ਹਾਲੇ ਕੋਈ ਵੇਰਵੇ ਨਹੀਂ ਮਿਲ ਸਕੇ।

ਤਿਲੰਗਾਨਾ ਤੇ ਆਂਧਰਾ


ਹਾਲ ਹੀ ਦੇ ਸਮਿਆਂਚ ਸਭ ਤੋਂ ਭਿਆਨਕ ਸੋਕੇ ਦੀ ਮਾਰਚ ਆਇਆ ਲਗਭਗ ਸਮੁੱਚਾ ਤਿਲੰਗਾਨਾ ਖੇਤਰ ਤੇ ਆਂਧਰਾ ਦੇ ਕਈ ਹਿੱਸੇ ਪਾਣੀ ਦੀ ਗੰਭੀਰ ਤੋਟ ਦਾ ਸਾਹਮਣਾ ਕਰ ਰਹੇ ਹਨ। ਕ੍ਰਿਸ਼ਨਾ ਤੇ ਗੋਦਾਵਰੀ ਦਰਿਆ ਉ¤ਪਰ ਨਿਰਭਰ ਪਾਣੀ ਦੇ ਸਭ ਵੱਡੇ ਭੰਡਾਰ ਸੁੱਕ ਗਏ ਹਨ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਡਿੱਗ ਰਿਹਾ ਹੈ।
ਪਸ਼ੂਆਂ ਲਈ ਪਾਣੀ ਅਤੇ ਚਾਰੇ ਦੀ ਘਾਟ ਸਦਕਾ ਸੋਕੇ ਦੀ ਸਭ ਤੋਂ ਭੈੜੀ ਮਾਰ ਹੇਠ ਆਏ ਤਿਲੰਗਾਨਾ ਦੇ ਮਹਿਬੂਬ ਨਗਰ, ਮੇਡਕ, ਨਿਜ਼ਾਮਾਬਾਦ ਤੇ ਨਾਲਗੌਂਡਾ ਜ਼ਿਲਿਆਂ ਅਤੇ ਰਾਇਲਸੀਮਾ ਦੇ ਹਮੇਸ਼ਾ ਸੋਕੇ ਦਾ ਸ਼ਿਕਾਰ ਹੋਣ ਵਾਲੇ ਅਨੰਤਪੁਰ ਜ਼ਿਲ੍ਹੇਚ ਬੇਵੱਸ ਕਿਸਾਨ ਆਪਣੇ ਪਸ਼ੂ ਅੱਧ-ਪਚੱਧੀ ਕੀਮਤ ਤੇ ਬੁੱਚੜਖਾਨਿਆਂ ਕੋਲ ਵੇਚਣ ਲਈ ਮਜਬੂਰ ਹਨ। ਨਾਲਗੌਂਡਾ ਦੇ ਅਜਿਹੇ ਹੀ ਇੱਕ ਬੇਵੱਸ ਕਿਸਾਨ ਜੀ. ਨਰਸੱਈਆ ਨੇ ਦੱਸਿਆ ਜਿਸਨੇ ਆਪਣਾ ਇੱਕੋ ਇੱਕ ਬਲਦ ਇਉਂ ਵੇਚ ਦਿੱਤਾ ਸੀ, ‘‘ਮੈਂ ਆਪਣੇ ਜਾਨਵਰ ਨੂੰ ਭੁੱਖ ਤੇ ਤੇਹ ਨਾਲ ਤੜਪਦੇ ਮਰਦਿਆਂ ਵੇਖ ਨਹੀਂ ਸਕਦਾ ਸੀ।’’ ਜਿਹੜੇ ਅਭਾਗੇ ਕਿਸਾਨ ਆਪਣੇ ਪਸ਼ੂ ਵੇਚਣਚ ਨਾਕਾਮ ਰਹੇ ਉਹਨਾਂ ਨੇ ਉਂਝ ਹੀ ਪਸ਼ੂਆਂ ਦੇ ਰੱਸੇ ਖੋਹਲਕੇ ਛੱਡ ਦਿੱਤਾ। ਤਿਲੰਗਾਨਾ ਤੇ ਆਂਧਰਾ ਦੇ ਅਨੇਕਾਂ ਜ਼ਿਲਿਆਂ ਚੋਂ ਸੋਕੇ ਕਾਰਨ ਲੱਖਾਂ ਕਿਸਾਨ ਕੰਮ ਦੀ ਭਾਲਚ ਹੈਦਰਾਬਾਦ, ਵਿਜੈਵਾੜਾ, ਬੰਗਲੂਰੂ ਤੇ ਮੁੰਬਈ ਵਰਗੇ ਸ਼ਹਿਰਾਂ ਨੂੰ ਪਲਾਇਨ ਕਰ ਚੁੱਕੇ ਹਨ। ਹੁਣ ਤੱਕ ਮਿਲੀਆਂ ਰਿਪੋਰਟਾਂ ਅਨੁਸਾਰ ਮਹਿਬੂਬਨਗਰ ਚੋਂ 10 ਲੱਖ, ਮੇਡਕ ਚੋਂ 8 ਲੱਖ, ਨਿਜ਼ਾਮਾਬਾਦ ਚੋਂ 7 ਲੱਖ, ਤੇ ਅਦੀਲਾਬਾਦ ਚੋਂ ਲਗਭਗ 5 ਲੱਖ ਪੇਂਡੂ ਲੋਕ ਰੁਜ਼ਗਾਰ ਦੀ ਭਾਲਚ ਪਰਵਾਸ ਕਰ ਚੁੱਕੇ ਹਨ। ਸੋਕੇ ਕਾਰਨ ਪੈਦਾ ਹੋਏ ਸੰਕਟ ਨੇ ਕਈ ਸਮਾਜਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ ਜਾਂ ਇਨ੍ਹਾਂ ਨੂੰ ਵਧਾ ਦਿੱਤਾ ਹੈ। ਚੋਰੀ, ਰਾਹਜ਼ਨੀ, ਹੋਰ ਜੁਰਮ ਤੇ ਸਕੂਲਾਂਚ ਗੈਰ-ਹਾਜ਼ਰੀਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ।
ਤਿਲੰਗਾਨਾ ਸਰਕਾਰ ਨੇ 443ਚੋਂ 231 ਮੰਡਲ ਅਤੇ ਆਂਧਰਾ ਸਰਕਾਰ ਨੇ 670ਚੋਂ 359 ਮੰਡਲਾਂ ਨੂੰ ਸੋਕਾਗ੍ਰਸਤ ਐਲਾਨਿਆ ਹੋਇਆ ਹੈ। ਦੋਹਾਂ ਰਾਜਾਂਚ 14 ਵੱਡੇ ਜਲ-ਭੰਡਾਰਾਂ ਦਾ ਪਾਣੀ ਚਿੰਤਾ ਦੀ ਹੱਦ ਤੱਕ ਡਿੱਗ ਚੁਕਿਆ ਹੈ। ਇਹਨਾਂ ਵਿੱਚੋਂ ਦੋ ਤਾਂ ਪੂਰੀ ਤਰ੍ਹਾਂ ਸੁੱਕ ਹੀ ਚੁੱਕੇ ਹਨ। ਤਾਪਮਾਨ 42-43 ਡਿਗਰੀ ਸੈਲਸੀਅਸ ਤੱਕ ਪੁੱਜ ਚੁੱਕਿਆ ਹੈ ਤੇ ਹੁਣ ਤੱਕ ਗਰਮੀ ਤੇ ਲੂਅ ਲੱਗਣ ਨਾਲ 100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਹੈਦਰਾਬਾਦਚ ਪਾਣੀ ਦੀ ਵੱਡੀ ਕਿੱਲਤ ਦਰਪੇਸ਼ ਹੈ। ਤਿਲੰਗਾਨਾ ਦੇ ਮੰਤਰੀ ਕੇ. ਟੀ. ਰਾਮਾਰਾਓ ਦੇ ਦੱਸਣ ਅਨੁਸਾਰ ਹੈਦਰਾਬਾਦ ਦੀ ਰੋਜ਼ਾਨਾ 660 ਮਿਲੀਅਨ ਗੈਲਨ ਪਾਣੀ ਦੀ ਮੰਗ ਦੀ ਤੁਲਨਾਚ ਸਿਰਫ਼ 335 ਮਿਲੀਅਨ ਗੈਲਨ (ਲਗਭਗ ਅੱਧਾ) ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਇਹ ਪਾਣੀ 200 ਕਿਲੋਮੀਟਰ ਦੂਰ ਗੋਦਾਵਰੀ ਤੇ ਕ੍ਰਿਸ਼ਨਾ ਦਰਿਆਵਾਂ ਚੋਂ ਹਾਸਲ ਕੀਤਾ ਜਾ ਰਿਹਾ ਹੈ। ਹੈਦਰਾਬਾਦ ਨੂੰ ਪਾਣੀ ਸਪਲਾਈ ਕਰਨ ਵਾਲੇ ਚਾਰ ਮੁੱਖ ਜਲ-ਭੰਡਾਰ, 30 ਸਾਲਚ ਪਹਿਲੀ ਵਾਰ, ਸੁੱਕ ਚੁੱਕੇ ਹਨ।

ਮੱਧ-ਪਰਦੇਸ਼

ਮਾਲ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਮੱਧ-ਪ੍ਰਦੇਸ਼ ਦੇ 40 ਜ਼ਿਲਿਆਂ, ਖਾਸ ਕਰਕੇ ਬੁੰਦੇਲਖੰਡ ਤੇ ਚੰਬਲ ਖੇਤਰਾਂ , ਅਪਰੈਲ ਤੋਂ ਜੂਨ ਮਹੀਨੇ ਦੌਰਾਨ ਪਾਣੀ ਦੇ ਸੰਕਟ ਅਤੇ ਸੋਕੇ ਵਰਗੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਾਣੀ ਦੇ ਸਾਰੇ ਭੰਡਾਰ ਲਗਭਗ ਸੁੱਕ ਚੁੱਕੇ ਹਨ ਤੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਡਿੱਗ ਚੁੱਕਿਆ ਹੈ।
ਰਾਜ ਅੰਦਰ ਹੁਣ ਤੱਕ ਸੋਕੇ ਨਾਲ 228 ਤਹਿਸੀਲਾਂ ਨਾਲ ਸਬੰਧਤ ਕੋਈ 48 ਲੱਖ ਕਿਸਾਨ ਪਰਿਵਾਰ ਪ੍ਰਭਾਵਤ ਹੋਏ ਹਨ। ਕੋਈ 44 ਲੱਖ ਹੈਕਟੇਅਰ ਰਕਬਾ ਸਖ਼ਤ ਖੁਸ਼ਕੀ ਦੀ ਮਾਰ ਹੇਠ ਆਇਆ ਹੈ। ਰਾਜ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ 2400 ਕਰੋੜ ਰੁਪਏ ਤੇ ਪਾਣੀ ਦੀ ਸਪਲਾਈ ਲਈ 300 ਕਰੋੜ ਰੁਪਏ ਦੀ ਰਾਹਤ ਰਾਸ਼ੀ ਦੀ ਮੰਗ ਕੀਤੀ ਹੈ।
ਪਿਛਲੇ ਸਾਲ ਮੌਨਸੂਨ ਦੀ ਰਾਜ ਦੇ ਕਈ ਭਾਗਾਂ ਖਾਸ ਕਰਕੇ ਪੂਰਬੀ ਮੱਧ-ਪ੍ਰਦੇਸ਼ , ਕਾਫ਼ੀ ਥੁੜ ਰਹੀ ਸੀ। ਇੱਥੇ ਨਾਰਮਲ ਬਾਰਸ਼ ਦਾ ਸਿਰਫ਼ 29 ਫ਼ੀਸਦੀ ਹੀ ਪਿਆ ਸੀ ਜਦੋਂ ਕਿ ਰਾਜ ਭਰਚ 12 ਫ਼ੀਸਦੀ ਘੱਟ ਬਾਰਸ਼ ਹੋਈ ਸੀ। ਕਟਨੀਚ 97 ਸੈਂਟੀਮੀਟਰ ਦੀ ਥਾਂ ਸਿਰਫ਼ 43 ਸੈ. ਮੀ. ਬਾਰਸ਼ ਪਈ ਸੀ। ਭੋਪਾਲ, ਸੀਹੌਰ, ਪੰਨਾ, ਰੇਵਾ, ਰਾਏਸੇਨ, ਟੀਕਮਗੜ•, ਅਨੂਪਪੁਰ, ਸਤਨਾ ਆਦਿਕਚ ਵੀ ਬਾਰਸ਼ ਪੱਖੋਂ ਹਾਲਤ ਕੋਈ ਬਿਹਤਰ ਨਹੀਂ ਸੀ। ਰਾਜ ਅੰਦਰ ਆਉਂਦੇ ਦਿਨਾਂਚ ਤਾਪਮਾਨ ਵਧਣ ਨਾਲ ਭੋਪਾਲ, ਇੰਦੌਰ ਤੇ ਮਾਲਵੇ ਦੇ ਕਈ ਹੋਰ ਹਿੱਸਿਆਂਚ ਪਾਣੀ ਦਾ ਸੰਕਟ ਗੰਭੀਰ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

ਕਰਨਾਟਕ


ਕਰਨਾਟਕ ਵੀ ਵੱਡੇ ਸੋਕੇ ਦੀ ਲਪੇਟਚ ਆਇਆ ਹੋਇਆ ਹੈ। ਪਿਛਲੇ ਸਾਲ 35 ਫ਼ੀਸਦੀ ਘੱਟ ਬਾਰਸ਼ ਹੋਈ ਸੀ ਜਿਸ ਕਰਕੇ ਪਾਣੀ ਦੀ ਕਿੱਲਤ ਹੈ। ਰਾਜ ਦੇ 30 ਜ਼ਿਲਿਆਂ ਚੋਂ 27 ਨੂੰ ਸੋਕਾਗ੍ਰਸਤ ਐਲਾਨਿਆ ਗਿਆ ਹੈ।
ਕਰਨਾਟਕਚ ਪਿਛਲੇ ਪਿਛਲੇ ਸਾਲ 1000 ਤੋਂ ਉ¤ਪਰ ਕਿਸਾਨਾਂ ਨੇ ਖੁਦਕੁਸ਼ੀ ਕਰਕੇ ਆਪਣੀ ਜਾਨ ਦੇ ਦਿੱਤੀ ਸੀਗੁਲਬਰਗਾ, ਬਿਦਰ, ਰਾਇਚੂਰ ਤੇ ਯਾਦਗੀਰ ਜ਼ਿਲ੍ਹੇ ਇਸ ਪੱਖੋਂ ਸਭ ਤੋਂ ਵੱਧ ਪ੍ਰਭਾਵਤ ਰਹੇ ਸਨ।
ਸਥਾਨਕ  ਅਧਿਕਾਰੀਆਂ ਨੇ ਕਈ ਪਿੰਡਾਂ ਨੂੰ ਟੈਂਕਰਾਂ ਰਾਹੀਂ ਪਾਣੀ ਸਪਲਾਈ ਕਰਨ ਤੋਂ ਇਲਾਵਾ ਪਸ਼ੂਆਂ ਲਈ ਚਾਰਾ ਬੈਂਕਾਂ ਖੋਲਣ ਦਾ ਦਾਅਵਾ ਕੀਤਾ ਹੈ।
ਖੇਤੀ ਹੇਠਲੇ ਬੀਜੇ ਰਕਬੇਚ 70 ਫੀਸਦੀ ਫਸਲ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਕਰਨਾਟਕ ਨੇ ਹੁਣ ਤੱਕ 1400 ਕਰੋੜ ਰੁਪਏ ਦੀ ਕੇਂਦਰ ਤੋਂ ਸੋਕਾ ਰਾਹਤ ਦੀ ਮੰਗ ਕੀਤੀ ਹੈ।

ਰਾਜਸਥਾਨ


ਰਾਜਸਥਾਨ ਦੇ 33 ਜ਼ਿਲਿਆਂ ਚੋਂ 19 ਨੂੰ ਪਾਣੀ ਦੀ ਕਿੱਲਤ ਅਤੇ ਸੋਕੇ ਤੋਂ ਪ੍ਰਭਾਵਤ ਐਲਾਨਿਆ ਗਿਆ ਹੈ। ਮਾਲ ਮਹਿਕਮੇ ਵੱਲੋਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਸੂਬੇ ਦੇ ਕੁੱਲ 44672 ਪਿੰਡਾਂ ਚੋਂ ਹੁਣ ਤੱਕ 17000 ਪਿੰਡ ਸੋਕਾ ਪ੍ਰਭਾਵਤ ਕਰਾਰ ਦਿੱਤੇ ਗਏ ਹਨ। ਪੱਛਮੀ ਤੇ ਦੱਖਣੀ ਰਾਜਸਥਾਨ ਦੇ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਤ ਦੱਸੇ ਜਾਂਦੇ ਹਨ। ਭੀਲਵਾੜਾ ਜ਼ਿਲ੍ਹੇਚ ਰੇਲਗੱਡੀਆਂ ਰਾਹੀਂ ਪਾਣੀ ਪਹੁੰਚਾਇਆ ਜਾ ਰਿਹਾ ਹੈ। ਫ਼ਸਲਾਂ ਤੇ ਪ੍ਰਭਾਵ ਬਾਰੇ ਹਾਲੇ ਕੋਈ ਸਰਵੇ ਨਹੀਂ ਕੀਤਾ ਗਿਆ।
ਉਪਰੋਕਤ ਤੋਂ ਇਲਾਵਾ ਹਰਿਆਣਾ ਦਾ ਮੇਵਾਤ ਤੇ ਯੂ. ਪੀ. ਦਾ ਬੁੰਦੇਲਖੰਡ, ਪੱਛਮੀ ਉੜੀਸਾ, ਛੱਤੀਸਗੜਝਾਰਖੰਡ ਦੇ ਕੁੱਝ ਖੇਤਰ ਵੀ ਵੱਧ ਘੱਟ ਹੱਦ ਤੱਕ ਸੋਕੇ ਦੀ ਮਾਰ ਹੇਠ ਆਏ ਹੋਏ ਹਨ।

ਸੋਕਾ - ਕਿਸੇ ਲਈ ਵਰ, ਕਿਸੇ ਲਈ ਸਰਾਪ

ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਖੇਤੀ ਖੇਤਰ ਦਾ ਹਿੱਸਾ ਸੁੰਗੜ ਕੇ ਚਾਹੇ 18 ਫੀਸਦੀ ਤੇ ਆ ਗਿਆ ਹੈ ਪਰ ਆਪਣੇ ਰੁਜ਼ਗਾਰ ਤੇ ਗੁਜ਼ਾਰੇ ਪੱਖੋਂ ਮੁਲਕ ਦੀ ਲਗਭਗ ਦੋ-ਤਿਹਾਈ ਵਸੋਂ ਹਾਲੇ ਵੀ ਖੇਤੀ ਖੇਤਰ ਤੇ ਹੀ ਨਿਰਭਰ ਹੈ। ਖੇਤੀ ਖੇਤਰ ਨਾਲ ਬੱਝੀ ਇਸ ਭਾਰੀ ਬਹੁਗਿਣਤੀ ਨੂੰ ਸੋਕੇ ਦਾ ਨਾਂ ਸੁਣਦਿਆਂ ਹੀ ਡੋਬ ਪੈਣ ਲੱਗ ਜਾਂਦੇ ਹਨ। ਸੋਕੇ ਦਾ ਉਹਨਾਂ ਲਈ ਅਰਥ ਹੈ ਕਸ਼ਟ ਭਰੇ ਦਿਨ, ਕੰਮ ਦੀ ਤੇਟ, ਫਾਕੇ ਤੇ ਭੁੱਖਮਰੀ, ਕਰਜ਼ੇ ਲਈ ਲੇਲੜੀਆਂ ਤੇ ਇਹੋ ਜਿਹਾ ਹੋਰ ਕਈ ਕੁੱਝ। ਇਸ ਵੱਡੀ ਬਹੁਗਿਣਤੀ ਲਈ ਸੋਕਾ ਕਿਸੇ ਮਹਾਂ ਸਰਾਪ ਤੋਂ ਘੱਟ ਨਹੀਂ।
ਦੇਸ਼ਚ ਇੱਕ ਛੋਟੀ ਗਿਣਤੀਚ ਅਜਿਹਾ ਹਿੱਸਾ ਹੈ ਜਿਸਦਾ ਸੋਕੇ (ਜਾਂ ਅਜਿਹੀ ਕਿਸੇ ਹੋਰ ਆਫ਼ਤ) ਦਾ ਨਾਂ ਸੁਣਦਿਆਂ ਹੀ ਵਾਛਾਂ ਖਿੜ ਪੈਂਦੀਆਂ ਹਨ। ਸੋਕਾ ਉਹਨਾਂ ਲਈ ਆਫਤ-ਮੂੰਹ ਆਏ ਲੋਕਾਂ ਦੀ ਕੀਮਤ ਤੇ ਮੂੰਹ ਮੰਗੀ ਕਮਾਈ ਕਰਨ, ਰਾਹਤ ਫੰਡਾਂ ਨੂੰ ਹੜੱਪਣ, ਜ਼ਰੂਰੀ ਵਸਤਾਂ ਦੀ ਬਲੈਕ ਤੇ ਜਖੀਰੇਬਾਜ਼ੀ ਰਾਹੀਂ ਮੋਟੀ ਕਮਾਈ ਕਰਨ, ਭਾਰੀ ਵਿਆਜ਼ ਆਧਾਰਤ ਸੂਦਖੋਰੀ ਕਰਨ ਤੇ ਦਿਨਾਂ, ਮਹੀਨਿਆਂਚ ਅਮੀਰ ਬਣਨ ਦੇ ਮੌਕੇ ਲੈ ਕੇ ਆਉਂਦਾ ਹੈ। ਇਸ ਹਿੱਸੇਚ ਸ਼ਾਮਲ ਹਨ: ਭ੍ਰਿਸ਼ਟ ਅਫਸਰਸ਼ਾਹੀ, ਹੁਕਮਰਾਨ ਸਿਆਸਤਦਾਨ, ਜ਼ਖੀਰੇਬਾਜ਼, ਸੂਦਖੋਰ, ਜ਼ਿਮੀਂਦਾਰ ਤੇ ਆੜਤੀਏ ਆਦਿਕ। ਇਹ ਬਿਪਤਾ-ਮੂੰਹ ਆਏ ਲੋਕਾਂ ਲਈ ਜਾਰੀ ਰਾਹਤ ਫੰਡਾਂ ਦੇ ਵੱਡੇ ਹਿੱਸੇ ਖੁਦ ਡਕਾਰ ਲੈਂਦੇ ਹਨ ਅਤੇ ਬੈਕ, ਜ਼ਖੀਰੇਬਜ਼ੀ, ਮਹਿੰਗਾਈ ਤੇ ਸੂਦਖੋਰੀ ਰਾਹੀਂ ਮਜਬੂਰ ਲੋਕਾਂ ਦੀ ਛਿੱਲ ਪੱਟਦੇ ਹਨ। ਸੋਕੇ ਦੀ ਆਹਟ ਸੁਣਦਿਆਂ ਹੀ ਇਹ ਹਿੱਸਾ ਸਰਗਰਮ ਹੋ ਗਿਆ ਹੈ।
ਬੀ. ਜੇ. ਪੀ. ਦੇ ਐਮ. ਪੀ. ਕਿਰਿਤ ਸੋਮਈਆ ਨੇ ਦੋਸ਼ ਲਾਇਆ ਹੈ ਕਿ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਮਹਾਂਰਾਸ਼ਟਰਚ ਟੈਂਕਰ ਮਾਫੀਆ ਸਰਗਰਮ ਹੋ ਗਿਆ ਹੈ ਜੋ ਬੀ. ਐਮ. ਸੀ. ਤੋਂ ਇੱਕ ਪੈਸੇ ਪ੍ਰਤੀ ਲੀਟਰ ਦੇ ਹਿਸਾਬ ਟੈਂਕਰ ਭਰਾਕੇ ਅੱਗੇ ਇੱਕ ਰੁਪਏ ਪ੍ਰਤੀ ਲੀਟਰ ਜਾਂ ਇਸਤੋਂ ਵੀ ਵੱਧ ਮੁੱਲ ਤੇ ਪਾਣੀ ਵੇਚਕੇ ਭਾਰੀ ਕਮਾਈ ਕਰ ਰਿਹਾ ਹੈ। ਉਸ ਵੱਲੋਂ ਕਰਵਾਏ ਸਰਵੇ ਰਾਹੀਂ ਪਤਾ ਲੱਗਿਆ ਹੈ ਕਿ ਪਾਣੀ ਸਪਲਾਈ ਦੇ ਧੰਦੇਚ 48180 ਟੈਂਕਰ ਲੱਗੇ ਹੋਏ ਹਨ ਜਿਹਨਾਂ ਚੋਂ ਸਿਰਫ਼ 9181 ਟੈਂਕਰ ਹੀ ਬੀ. ਐਮ. ਸੀ. ਦੇ ਹਨ। ਯਕੀਨਨ ਹੀ ਇਸ ਟੈਂਕਰ ਮਾਫ਼ੀਏ ਨੂੰ ਸਰਕਾਰੀ ਤੇ ਪੁਲਸ ਅਫ਼ਸਰਾਂ ਦੀ ਹਮਾਇਤ ਤੇ ਸਿਆਸੀ ਸਰਪ੍ਰਸਤੀ ਹਾਸਲ ਹੋਵੇਗੀ। ਸੋਕੇ ਨਾਲ ਫ਼ਸਲਾਂ ਦੀ ਉਪਜ ਘਟਣ ਦੀਆਂ ਸੰਭਾਵਨਾਵਾਂ ਨੂੰ ਧਿਆਨਚ ਰੱਖਦਿਆਂ ਅਨੇਕਾਂ ਤਰ੍ਹਾਂ ਦੇ ਜਖੀਰੇਬਾਜ਼ ਸਰਗਰਮ ਹੋ ਗਏ ਹਨ। ਖ਼ਬਰਾਂ ਅਨੁਸਾਰ ਅਕਤੂਬਰ 2015 ਤੋਂ ਮਾਰਚ 2016 ਦੇ ਦੌਰਾਨ ਜ਼ਖੀਰੇਬਾਜ਼ਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਛੁਪਾਕੇ ਰੱਖੀਆਂ 1.3 ਲੱਖ ਟਨ ਦਾਲਾਂ ਪਕੜੀਆਂ ਗਈਆਂ ਹਨ।
ਜਿਵੇਂ ਜਿਵੇਂ ਸੋਕੇ ਦਾ ਕਹਿਰ ਗੰਭੀਰ ਹੁਦਾ ਜਾਵੇਗਾ, ਸੋਕਾ ਫੰਡਾਂ ਨੂੰ ਹੜੱਪਣ, ਮਹਿੰਗਾਈ ਤੇ ਬਨਾਉਟੀ ਥੁਣ ਰਾਹੀਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਚੱਕਣ, ¤ਚੀਆਂ ਦਰਾਂ ਤੇ ਅਨਾਜ ਤੇ ਪੈਸੇ ਕਰਜ਼ੇਚ ਦੇਣ ਅਤੇ ਬੇਵੱਸ ਸੋਕੇ-ਮਾਰੇ ਲੋਕਾਂ ਦੀ ਹੋਰ ਅਨੇਕਾਂ ਢੰਗਾਂ ਨਾਲ ਛਿੱਲ ਲਾਹੁਣ ਦੇ ਅਣਗਿਣਤ ਕਿੱਸੇ ਸਾਹਮਣੇ ਆਉਣਗੇ।

ਲੀਡਰਾਂ ਦੇ ਪਿਕਨਿਕੀ ਦੌਰੇ


ਜਿਹੜੇ ਸਿਆਸਤਦਾਨਾਂ ਤੇ ਮੰਤਰੀਆਂ ਨੇ ਆਪਣੇ ਏਅਰ-ਕੰਡੀਸ਼ਨ ਦਫ਼ਤਰਾਂ ਤੇ ਬੰਗਲਿਆਂ ਚੋਂ ਬਾਹਰ ਨਿੱਕਲ ਕੇ ਕਦੇ ਲੋਕਾਂ ਦੀ ਬਾਤ ਨਹੀਂ ਪੁੱਛੀ ਤੇ ਕਦੇ ਉਹਨਾਂ ਦੀਆਂ ਸਮੱਸਿਆਵਾਂ ਦੀ ਸਾਰ ਨਹੀਂ ਲਈ, ਉਹ ਹੁਣ ਸੋਕੇ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰਾਂ ਤੇ ਸੁਆਰ ਹੋ ਗਏ ਹਨ। ਇਹਨਾਂ ਸੋਕਾਗ੍ਰਸਤ ਸੂਬਿਆਂ ਵਿੱਚ ਪਾਣੀ ਦੀ ਭਾਰੀ ਕਿੱਲਤ ਦੇ ਬਾਵਜੂਦ, ਹਜ਼ਾਰਾਂ ਲੀਟਰ ਪਾਣੀ ਹੈਲੀਪੈਡਾਂ ਅਤੇ ਸੜਕਾਂ ਤੇ ਬਰਬਾਦ ਕੀਤਾ ਜਾ ਰਿਹਾ ਹੈ। ਬੰਬਈ ਹਾਈ ਕੋਰਟ ਨੇ ਸੋਕਾ-ਗ੍ਰਸਤ ਮਹਾਂਰਾਸ਼ਟਰਚ ਕ੍ਰਿਕਟ ਮੈਚ ਦੇ ਮੁਕਾਬਲਿਆਂ ਤੇ ਰੋਕ ਲਾ ਦਿੱਤੀ ਹੈ ਕਿਉਂਕਿ ਇਹਨਾਂ ਮੈਚਾਂ ਲਈ ਕ੍ਰਿਕਟ ਪਿੱਚਾਂ ਤਿਆਰ ਕਰਨ ਤੇ 64 ਲੱਖ ਲੀਟਰ ਪਾਣੀ ਲਈ ਲੋਕਾਂਚ ਖਿੱਚਾਧੂਹੀ ਤੇ ਝੜਪਾਂ ਹੋ ਰਹੀਆਂ ਹਨ, ਸੋਕੇ ਦਾ ਜਾਇਜ਼ਾ ਲੈਣ ਲਈ ਆਏ ਮਾਲ ਮੰਤਰੀ ਏਕਨਾਥ ਖਾਡਸੇ ਦੇ ਹੈਲੀਕਾਪਟਰ ਦੇ ਉਤਰਨ ਲਈ ਬਣੀ ਹੈਲੀਪੈਡ ਤੇ ਦਸ ਹਜ਼ਾਰ ਲੀਟਰ ਪਾਣੀ ਵਹਾਅ ਦਿੱਤਾ ਗਿਆ। ਮਹਾਂਰਾਸ਼ਟਰ ਦੀ ਹੀ ਇੱਕ ਹੋਰ ਮੰਤਰੀ ਬੀਬੀ ਪੰਕਜਾ ਮੁੰਡੇ ਸੋਕੇ ਦੀ ਹਾਲਤ ਦੇ ਜਾਇਜ਼ੇ ਦੇ ਨਾਂ ਹੇਠ ਸੈਲਫੀਆਂ ਲੈਂਦੀ ਵੇਖੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਸੋਕੇ ਦੇ ਜਾਇਜ਼ੇ ਦੇ ਨਾਂ ਹੇਠ ਕਰਨਾਟਕ ਦਾ ਮੁੱਖ ਮੰਤਰੀ ਸਿੱਧਾ ਰਮੱਈਆ ਤੇ ਯੂ. ਪੀ. ਦਾ ਮੁੱਖ ਮੰਤਰੀ ਅਖਿਲੇਸ਼ ਯਾਦਵ ਹੈਲੀਕਾਪਟਰਾਂ ਦੇ ਝੂਟੇ ਲੈਂਦੇ ਤੇ ਹਜ਼ਾਰਾਂ ਲੀਟਰ ਕੀਮਤੀ ਪਾਣੀ ਰੋੜਦੇ ਵੇਖੇ ਜਾ ਸਕਦੇ ਹਨ। ਪਾਣੀ ਦੇ ਘੋਰ ਸੰਕਟ ਦੀਆਂ ਹਾਲਤਾਂਚ ਇਹਨਾਂ ਲੀਡਰਾਂ ਵੱਲੋਂ ਆਪਣੇ ਪਾਖੰਡੀ ਦੌਰਿਆਂ ਲਈ ਕੀਤੀ ਜਾ ਰਹੀ ਪਾਣੀ ਦੀ ਬਰਬਾਦੀ ਇਹਨਾਂ ਦੇ ਲੋਕ-ਵਿਰੋਧੀ ਕਿਰਦਾਰ ਦਾ ਹੀ ਪ੍ਰਮਾਣ ਹੋ ਨਿੱਬੜਦੀ ਹੈ।

ਕੁਦਰਤੀ ਆਫ਼ਤਾਂ ਦੀ ਮਾਰ, ਹਾਕਮ ਜਿੰਮੇਵਾਰ

ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਭਾਰੀ ਛੇੜਛਾੜ ਤੇ ਫੈਲਾਏ ਜਾ ਰੇਹ ਪ੍ਰਦੂਸ਼ਣ ਸਦਕਾ ਜਲਵਾਯੂਚ ਆ ਰਹੇ ਪਰਿਵਰਤਨ ਲਈ ਮਨੁੱਖ ਇੱਕ ਹੱਦ ਤੱਕ ਜ਼ਿੰਮੇਵਾਰ ਹੈ। ਫਿਰ ਵੀ ਮੀਂਹ, ਹਨੇਰੀ, ਝੱਖੜ-ਝੋੜੇ, ਸੋਕੇ, ਗਰਮੀ, ਬਰਫ਼ਬਾਰੀ ਤੇ ਹੜ੍ਹਾਂ ਵਰਗੇ ਵਰਤਾਰੇ ਹਾਲੇ ਮਨੁੱਖੀ ਮਰਜ਼ੀ ਤੋਂ ਬੇਵਾਹਰੇ ਹਨ। ਹਾਂ, ਅੱਜ ਵਿਗਿਆਨ ਨੇ ਇੰਨਾ ਕੁ ਵਿਕਾਸ ਜ਼ਰੂਰ ਕਰ ਲਿਆ ਹੈ ਕਿ ਜੇਕਰ ਮਨੁੱਖ ਚਾਹੇ ਤਾਂ ਇਹਨਾਂ ਵਰਤਾਰਿਆਂ ਦੇ ਨਾਂਹ-ਪੱਖੀ ਅਸਰਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਜੇਕਰ ਸੋਕੇ ਦੀ ਹੀ ਗੱਲ ਕਰਨੀ ਹੋਵੇ ਤਾਂ ਅਸਟਰੇਲੀਆਚ ਕਈ ਭਾਗਾਂਚ ਐਤਕੀਂ ਲਗਾਤਾਰ ਨੌਵੇਂ ਸਾਲ ਸੋਕਾ ਪਿਆ ਹੈ ਤੇ ਅਮਰੀਕਾਚ ਚੌਥਾ ਲਗਾਤਾਰ ਸੋਕਾ ਹੈ। ਪਰ ਉਥੇ ਸੋਕੇ ਦੇ ਪੈਣ ਵਾਲੇ ਪ੍ਰਭਾਵਾਂ ਨਾਲ ਮੜਿੱਕਣ ਲਈ ਅਗਾਊਂ ਪ੍ਰਬੰਧ ਕੀਤੇ ਹੋਣ ਕਾਰਨ ਨਾ ਕਦੇ ਪਾਣੀ ਦੀ ਘਾਟ ਤੇ ਨਾ ਭੁੱਖਮਰੀ ਨਾਲ ਮੌਤਾਂ ਹੋਈਆਂ ਹਨ। ਇਹਨਾਂ ਮੁਲਕਾਂਚ ਪਾਣੀ ਸਪਲਾਈ ਲਈ ਵਿਛਾਈਆਂ ਪਾਈਪਾਂਚ ਵੱਧ ਤੋਂ ਵੱਧ 10 ਫ਼ੀਸਦੀ ਲੀਕੇਜ ਹੁੰਦੀ ਹੈ ਜਦਕਿ ਲਾਤੂਰ ਮਿਉਂਸਪਲ ਕਮੇਟੀ ਦੇ ਸਾਬਕਾ ਚੀਫ਼ ਇੰਜੀਨੀਅਰ ਸੂਰੀਆ ਕਾਂਤ ਵੈਦਿਆ ਅਨੁਸਾਰ ਮਰਾਠਵਾੜਾਚ ਪਾਣੀ ਲੀਕੇਜ ਦੀ ਦਰ 60 ਤੋਂ 80 ਫੀਸਦੀ ਹੈ। ਉਸ ਅਨੁਸਾਰ ਜੇ ਇਸ ਸਮੱਸਿਆ ਨੂੰ ਵੇਲੇ ਸਿਰ ਹੱਲ ਕਰ ਲਿਆ ਜਾਂਦਾ ਤਾਂ ਲਾਤੂਰਚ ਮੌਜੂਦਾ ਪਾਣੀ ਸੰਕਟ ਤੋਂ ਬਚਿਆ ਜਾ ਸਕਦਾ ਸੀ। ਨਾ ਅਹਿਲ ਤੇ ਭ੍ਰਿਸ਼ਟ ਭਾਰਤੀ ਰਾਜ-ਪ੍ਰਬੰਧ ਅਧੀਨ ਦਹਾਕਿਆਂ ਬੱਧੀਂ ਸਮੱਸਿਆਵਾਂ ਹੱਲ ਲਈ ਲਟਕਦੀਆਂ ਰਹਿੰਦੀਆਂ ਹਨ। ਜਦ ਕੋਈ ਮੁਰੰਮਤ ਕੀਤੀ ਵੀ ਜਾਂਦੀ ਹੈ ਤਾਂ ਭ੍ਰਿਸ਼ਟਾਚਾਰ ਸਦਕਾ ਘਟੀਆ ਮਾਲ ਦੀ ਵਰਤੋਂ ਕਰਕੇ ਇਹ ਛੇਤੀ ਹੀ ਮੁੜ ਨਕਾਰਾ ਹੋ ਜਾਂਦੀ ਹੈ।
ਖੇਤੀ ਖੇਤਰਚ ਸੋਕੇ ਦੇ ਪ੍ਰਭਾਵ ਨੂੰ ਘਟਾਉਣ ਲਈ ਪਾਣੀ ਦੀ ਸਾਂਭ-ਸੰਭਾਲ, ਯੋਗ ਪ੍ਰਬੰਧ ਤੇ ਵੰਡ-ਵੰਡਾਈ ਪ੍ਰਣਾਲੀ, ਢੁਕਵੇਂ ਫਸਲੀ-ਚੱਕਰ, ਐਗਰੋ-ਫੋਰੈਸਟਰੀ ਜਿਹੇ ਅਨੇਕ ਕਦਮ ਚੁੱਕਣ ਦੀ ਲੋੜ ਹੈ ਜਿਸ ਲਈ ਖੇਤੀਚ ਕਾਫ਼ੀ ਪੂੰਜੀ-ਨਿਵੇਸ਼ ਦੀ ਜ਼ਰੂਰਤ ਹੈ। ਅਰਧ-ਜਗੀਰੂ ਲੁੱਟ ਤੇ ਸੂਦਖੋਰੀ ਕਰਜ਼ੇ ਦੇ ਦਬਾਏ ਵੱਡੀ ਗਿਣਤੀ ਕਿਸਾਨਾਂ ਦੀ ਅਜਿਹਾ ਪੂੰਜੀ-ਨਿਵੇਸ਼ ਕਰਨ ਦੀ ਪਰੋਖੋਂ ਨਹੀਂ। ਜੇ ਸਰਕਾਰ ਕਿਸਾਨਾਂ ਨੂੰ ਲੁੱਟ ਦੇ ਇਸ ਮੱਕੜ-ਜਾਲ ਚੋਂ ਕੱਢਣ ਲਈ ਢੁਕਵੇਂ ਜ਼ਮੀਨੀ ਸੁਧਾਰ ਕਰੇ, ਖੇਤੀਚ ਵੱਡੇ ਪੱਧਰ ਤੇ ਸਰਗਰਮੀ ਪੂੰਜੀ-ਨਿਵੇਸ਼ ਕਰੇ ਜਾਂ ਅਜਿਹਾ ਨਿਵੇਸ਼ ਕਰਨ ਲਈ ਕਿਸਾਨਾਂ ਨੂੰ ਸਸਤੇ ਵਿਆਜ਼ ਤੇ ਲੰਮੀ ਮਿਆਦ ਦੇ ਕਰਜ਼ੇ ਦੇਵੇ ਤਾਂ ਪਾਣੀ ਦੀ ਸੰਭਾਲ, ਪਾਣੀ ਬਚਾਊ ਪਰਣਾਲੀਆਂ ਰਾਹੀਂ ਸਿੰਜਾਈ ਤੇ ਢੁਕਵੀਆਂ ਫਲਸਾਂ ਦੀ ਕਾਸ਼ਤ ਰਾਹੀਂ ਪਾਣੀ ਦੇ ਸੰਕਟ ਤੋਂ ਕਾਫ਼ੀ ਹੱਦ ਤੱਕ ਬਚਿਆ ਜਾ ਸਕਦਾ ਹੈ - ਸੋਕੇ ਦੇ ਅਸਰਾਂ ਨੂੰ ਘਟਾਇਆ ਜਾ ਸਕਦਾ ਹੈ। ਭਾਰਤੀ ਹਾਕਮ ਵੱਡੇ ਕਾਰਪੋਰੇਟ ਘਰਾਣਿਆਂ ਲਈ ਤੇਜ਼-ਰਫ਼ਤਾਰ ਹਾਈਵੇ, ਬੰਦਰਗਾਹਾਂ, ਬਿਜਲੀ ਗਰਿੱਡਾਂ, ਤੇ ਹੋਰ ਸੰਚਾਰ-ਪ੍ਰਣਾਲੀਆਂ ਵਿਕਸਤ ਕਰਨ ਲਈ ਅਰਬਾਂ-ਖਰਬਾਂ ਰੁਪਏ ਖਰਚ ਕਰ ਰਹੇ ਹਨ ਪਰ ਖੇਤੀਚ ਪੂੰਜੀ-ਨਿਵੇਸ ਕਰਨ ਤੋਂ ਉ¤ਕਾ ਹੀ ਹੱਥ ਖਿੱਚ ਲਿਆ ਹੈ। ਇਹੋ ਵਜ੍ਹਾ ਹੈ ਕਿ ਹਰ ਸਾਲ ਪਹਿਲਾਂ ਸੋਕੇ ਤੇ ਫਿਰ ਹੜ੍ਹਾਂ ਨਾਲ ਜਾਨ-ਮਾਲ ਤੇ ਫਸਲਾਂ ਦੀ ਬੇਅੰਤ ਤਬਾਹੀ ਹੁੰਦੀ ਆ ਰਹੀ ਹੈ ਪਰ ਸਰਕਾਰ ਹੱਥ ਤੇ ਹੱਥ ਧਰਕੇ ਬੈਠੀ ਦੇਖਦੀ ਤੇ ਫੋਕੇ ਧਰਵਾਸੇ ਦੇ ਕੇ ਡੰਗ ਟਪਾਉਂਦੀ ਆ ਰਹੀ ਹੈ।
ਸੋਕੇ ਵਿਰੁੱਧ ਲੜਾਈਚ ਪਾਣੀ ਦੀ ਸਾਂਭ ਸੰਭਾਲ ਤੋਂ ਇਲਾਵਾ ਇਸਦੀ ਯੋਗ ਵਰਤੋਂ ਦੀ ਵੀ ਵੱਡੀ ਮਹੱਤਤਾ ਹੈ। ਪੌਣਪਾਣੀ ਅਨੁਸਾਰ ਢੁਕਵੀਂ ਖੇਤੀ ਪਾਣੀ ਦੀ ਅਣਉਚਿਤ ਵਰਤੋਂ ਰੋਕਣ ਲਈ ਨਿਹਾਇਤ ਜ਼ਰੂਰੀ ਹੈ। ਉਦਾਹਰਣ ਲਈ ਮਰਾਠਵਾੜਾ ਤੇ ਪੰਜਾਬ ਘੱਟ ਬਾਰਸ਼ ਵਾਲੇ ਇਲਾਕੇ ਹਨ। ਇਹਨਾਂਚ ਭਾਰੀ ਮਾਤਰਾਚ ਪਾਣੀ ਦੀ ਮੰਗ ਕਰਨ ਵਾਲੇ ਗੰਨੇ ਤੇ ਝੋਨੇ ਦੀ ਕਾਸ਼ਤ ਉਚਿਤ ਨਹੀਂ। ਪੰਜਾਬਚ ਝੋਨੇ ਦੀ ਕਾਸ਼ਤ ਨੇ ਨਾ ਸਿਰਫ਼ ਪਾਣੀ ਦਾ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ ਸਗੋਂ ਹਵਾ, ਪਾਣੀ, ਮਿੱਟੀ ਤੇ ਖਾਧ-ਪਦਾਰਥਾਂ ਦੇ ਪ੍ਰਦੂਸ਼ਣਚ ਮਾਰੂ ਵਾਧਾ ਕੀਤਾ ਹੈ। ਕਿਸਾਨਾਂ ਨੂੰ ਢੁਕਵੀਂ ਤੇ ਲਾਹੇਵੰਦੀ ਖੇਤੀ ਲਈ ਪ੍ਰੇਰਿਤ ਕਰਨ ਤੇ ਮਦਦ ਦੇਣ ਦੀ ਥਾਂ ਆਪਣੀਆਂ ਸੌੜੀਆਂ ਗਰਜਾਂ ਲਈ ਹੁਕਮਰਾਨ ਟੋਲੇ ਪੰਜਾਬ ਨੂੰ ਤਬਾਹੀ ਦੇ ਮੂੰਹ ਧੱਕ ਰਹੇ ਹਨ। ਉਚਿਤ ਯੋਜਨਾਬੰਦੀ, ਢਾਂਚਾ-ਉਸਾਰੀ ਅਤੇ ਜ਼ਮੀਨੀ ਰਿਸ਼ਤਿਆਂਚ ਲੋਕ-ਪੱਖੀ ਤਬਦੀਲੀ ਕੀਤੇ ਬਿਨਾਂ ਕੁਦਰਤੀ ਕਰੋਪੀਆਂ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘਟਾਇਆ ਜਾਂ ਸੀਮਤ ਨਹੀਂ ਕੀਤਾ ਜਾ ਸਕਦਾ। ਇਹਨਾਂ ਕੁਦਰਤੀ ਕਰੋਪੀਆਂ ਦੇ ਮਾੜੇ ਅਸਰਾਂ ਨੂੰ ਸੀਮਤ ਕਰਨ ਦੀ ਲੜਾਈ ਭਾਰਤਚ ਲੋਕ-ਵਿਰੋਧੀ ਰਾਜ ਦਾ ਖਾਤਮਾ ਕਰਕੇ ਲੋਕ-ਪੱਖੀ ਰਾਜ ਸਿਰਜਣ ਦੀ ਲੜਾਈ ਦਾ ਹੀ ਅਨਿੱਖੜ ਤੇ ਲਾਜ਼ਮੀ ਹਿੱਸਾ ਹੈ।