Thursday, June 10, 2021

ਰਾਜਾਂ ਦੀਆਂ ਚੋਣਾਂ ਤੇ ਕਿਸਾਨ ਸੰਘਰਸ਼-ਇਕ ਪਹੁੰਚ ਦਰਸਾਉਂਦਾ ਬਿਆਨ

 

ਰਾਜਾਂ ਦੀਆਂ ਚੋਣਾਂ ਤੇ ਕਿਸਾਨ ਸੰਘਰਸ਼-ਇਕ ਪਹੁੰਚ ਦਰਸਾਉਂਦਾ ਬਿਆਨ
 

                ਸੂਬਿਆਂ ਦੀਆਂ ਚੋਣਾਂ
                ਭਾਜਪਾ ਨੂੰ ਵਿਸ਼ੇਸ਼ ਨਿਸ਼ਾਨਾ ਬਣਾਓ 
                ਮੰਗਾਂ ਦੇ ਹੱਲ ਲਈ ਸੰਘਰਸ਼ ਤੇ ਟੇਕ ਰੱਖੋ

    ਬੀ ਕੇ ਯੂ ਏਕਤਾ ਉਗਰਾਹਾਂ ਨੇ ਸੂਬਿਆਂ ਅੰਦਰ ਹੋ ਰਹੀਆਂ ਚੋਣਾਂ ਦੇ ਮਾਹੌਲ ਦੌਰਾਨ ਆਪਣੀ ਪਹੁੰਚ ਜ਼ਾਹਰ ਕਰਦਿਆਂ  ਕਿਹਾ ਹੈ ਕਿ ਭਖਣ ਜਾ ਰਹੇ ਇਸ ਮਾਹੌਲ ਦਰਮਿਆਨ ਖੇਤੀ ਕਾਨੂੰਨਾਂ ਸਮੇਤ ਕਿਸਾਨੀ ਦੇ ਮੁੱਦੇ ਪੂਰੇ ਜ਼ੋਰ ਨਾਲ ਇਸ ਸਿਆਸੀ ਦਿ੍ਰਸ਼ ਤੇ ਉਭਾਰਨੇ ਚਾਹੀਦੇ ਹਨ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਇਹ ਮੁੱਦੇ  ਉਭਾਰਦਿਆਂ ਤੇ ਸੰਘਰਸ਼ ਨੂੰ ਭਖਾਉਂਦਿਆਂ ਭਾਜਪਾ ਨੂੰ ਵਿਸੇਸ ਤੌਰ ਤੇ ਨਿਸਾਨਾ ਬਣਾਉਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਜਿਨਾਂ ਨਵ-ਉਦਾਰਵਾਦੀ ਨੀਤੀਆਂ ਤਹਿਤ ਖੇਤੀ ਖੇਤਰ ਤੇ ਨਵਾਂ ਸਾਮਰਾਜੀ ਹੱਲਾ ਬੋਲਿਆ ਗਿਆ ਹੈ, ਆਮ ਕਰ ਕੇ ਸਾਰੀਆਂ ਵੋਟ ਪਾਰਟੀਆਂ ਹੀ ਇਨਾਂ ਨੀਤੀਆਂ ਦੀਆਂ ਮੁਦਈ ਹਨ। ਕੇਂਦਰੀ ਭਾਜਪਾਈ ਹਕੂਮਤ ਇਸ ਵੇਲੇ ਇਨਾਂ ਨੀਤੀਆਂ ਨੂੰ ਲਾਗੂ ਕਰਨ ਵਾਲੀ ਮੋਹਰੀ ਸ਼ਕਤੀ ਵਜੋਂ ਨਿਸ਼ੰਗ ਹੋ ਕੇ ਹੂੰਝਾ ਫੇਰੂ ਢੰਗ ਨਾਲ ਲੋਕਾਂ ਦੀਆਂ ਕਿਰਤ ਕਮਾਈਆਂਤੇ ਹਮਲਾ ਬੋਲ ਰਹੀ ਹੈ। ਏਸ ਵੇਲੇ ਅਖੌਤੀ ਆਰਥਿਕ ਸੁਧਾਰਾਂ ਦੀ ਝੰਡਾ ਬਰਦਾਰ ਬਣ ਕੇ ਉੱਭਰੀ ਹੋਈ ਤੇ ਇਨਾਂ ਸੁਧਾਰਾਂ ਨੂੰ ਲਾਗੂ ਕਰਨ ਲਈ ਲੋਕਾਂਤੇ ਫਿਰਕੂ ਫਾਸ਼ੀ ਹੱਲਾ ਬੋਲ ਰਹੀ ਭਾਜਪਾ ਨੂੰ ਲੋਕ ਰੋਹ ਦਾ ਵਿਸ਼ੇਸ਼ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਤੇ ਚੱਲ ਰਹੀ ਜੱਦੋਜਹਿਦ ਦਾ ਸੇਕ ਉਸ ਨੂੰ ਇਨਾਂ ਚੋਣਾਂ ਦੌਰਾਨ ਵੀ ਲੱਗਣਾ ਚਾਹੀਦਾ ਹੈ। ਪਰ ਨਾਲ ਹੀ ਆਗੂਆਂ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ  ਇਸ ਚੋਣ ਘੜਮੱਸ ਦੌਰਾਨ ਲੋਕਾਂ ਨੂੰ ਇਹ ਗੱਲ ਕਦੇ ਵੀ ਨਹੀਂ ਵਿਸਾਰਨੀ ਚਾਹੀਦੀ ਕਿ ਲੋਕਾਂ ਕੋਲ ਇਸ ਹੱਲੇ ਖ਼ਿਲਾਫ਼ ਡਟਣ ਦਾ ਰਸਤਾ ਆਪਣੇ ਹੱਕੀ ਸੰਘਰਸ਼ਾਂ ਦਾ ਰਸਤਾ ਹੈ। ਇਸ ਲਈ ਜਥੇਬੰਦੀ ਕਿਸਾਨਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਇੱਕ ਜਾਂ ਦੂਜੀ ਪਾਰਟੀ ਤੋਂ ਆਪਣੇ ਮੁੱਦਿਆਂ ਦੇ ਹੱਲ ਦੀ ਝਾਕ ਮੁਕਾ ਕੇ ਆਪਣੀ ਜਥੇਬੰਦ ਕਿਸਾਨ ਤਾਕਤ ਨੂੰ ਹੋਰ ਮਜਬੂਤ ਕਰਨ ਤੇ ਸੰਘਰਸ਼ ਵਿੱਚ ਆਪਣੀ ਨਿਹਚਾ ਨੂੰ ਹੋਰ ਡੂੰਘੀ ਕਰਨ। ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਤੇ ਹੋਰਨਾਂ ਮੰਗਾਂ ਲਈ ਚੱਲ ਰਹੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਸੰਘਰਸ਼ ਦੇ ਹਥਿਆਰਤੇ ਹੀ ਆਪਣੀ ਟੇਕ ਰੱਖਣ। ਜਾਤਾਂ, ਧਰਮਾਂ ਤੇ ਇਲਾਕਿਆਂ ਦੀਆਂ  ਨਕਲੀ ਤੇ ਸੌੜੀਆਂ ਹੱਦਬੰਦੀਆਂ ਤੋਂ ਉੱਪਰ ਉੱਠ ਕੇ ਮੁਲਕ ਪੱਧਰੀ ਇੱਕਜੁੱਟ ਕਿਸਾਨ ਲਹਿਰ ਦੀ ਉਸਾਰੀ ਦੇ ਰਾਹ ਪੈਣ।

ਜਾਰੀ ਕਰਤਾ : ਸੁਖਦੇਵ ਸਿੰਘ ਕੋਕਰੀ ਕਲਾਂ

ਸੂਬਾ ਜਨਰਲ ਸਕੱਤਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) 

No comments:

Post a Comment