Tuesday, September 19, 2023

ਕਾਮਰੇਡ ਠਾਣਾ ਸਿੰਘ ਦੀ ਇਨਕਲਾਬੀ ਘਾਲਣਾ ਨੂੰ ਲਾਲ ਸਲਾਮ

 

ਕਾਮਰੇਡ ਠਾਣਾ ਸਿੰਘ ਦੀ ਇਨਕਲਾਬੀ ਘਾਲਣਾ ਨੂੰ ਲਾਲ ਸਲਾਮ

ਮਨੁੱਖਤਾ ਦੀ ਮੁਕਤੀ ਦੇ ਮਹਾਨ ਆਦਰਸ਼ ਨੂੰ ਸਮਰਪਤ ਅਤੇ ਪੰਜਾਬ ਦੀ ਕਮਿਊਨਿਸਟ ਇਨਕਲਾਬੀ (ਨਕਸਲਬਾੜੀ) ਲਹਿਰ ਦੇ ਇੱਕ ਨਾਮਵਰ ਤੇ ਮੂਹਰਲੀ ਕਤਾਰ ਦੇ ਆਗੂ ਕਾਮਰੇਡ ਠਾਣਾ ਸਿੰਘ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਪਿਛਲੇ ਸਮੇਂ ਇਨਕਲਾਬੀ ਸਫਾਂ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਊਹਨਾਂ ਦੀ ਇਸ ਬੇਵਕਤ ਮੌਤ ਨਾਲ ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਤੇ ਹੱਕ-ਸੱਚ ਦੀ ਲੜਾਈ ਨੂੰ ਵੱਡਾ ਘਾਟਾ ਪਿਆ ਹੈ ਸਾਥੀ ਠਾਣਾ ਸਿੰਘ ਨੇ ਪੰਜ ਦਹਾਕਿਆਂ ਤੋਂ ਵੀ ਵੱਧ ਸਾਲਾਂ ਦੀ ਪੁਰਜੋਸ਼, ਜੁਝਾਰੂ,ਅਰਥ-ਭਰਪੂਰ ਤੇ ਫਖਰਯੋਗ ਜਿੰਦਗੀ ਜਿਉਂਈ ਹੈ ਉਹ ਕਮਿ: ਇਨ: ਪਾਰਟੀ, ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ (. .) ਦੀ ਸੂਬਾ ਕਮੇਟੀ ਦੇ ਮੈਂਬਰ ਸਨ   

 ਬੀਤੇ 1960 ਵਿਆਂ ਦੇ ਛੇਕੜਲੇ ਸਾਲਾਂ ਦੁਨੀਆਂ ਭਰ ਅੰਦਰ ਸਾਮਰਾਜ-ਵਿਰੋਧੀ ਕੌਮੀ ਮੁਕਤੀ ਲਹਿਰਾਂ ਦੀ ਜਬਰਦਸਤ ਕਾਂਗ ਉੱਠੀ ਹੋਈ ਸੀ ਤੇ ਇਨਕਲਾਬ ਦੀ ਪੂਰੀ ਚੜ੍ਹਤ ਸੀ ਭਾਰਤ 1967 ਦੀ ਬਸੰਤ ਰੁੱਤ ਨਕਸਲਬਾੜੀ ਦੇ ਕਿਸਾਨਾਂ ਦੀ ਮਹਾਨ ਹਥਿਆਰਬੰਦ ਬਗਾਵਤ ਫੁੱਟੀ ਜਿਸਨੇ ਚੰਗੇ ਸਮਾਜ ਵੱਲ ਤਾਂਘਦੇ ਲੱਖਾਂ ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਨਿੱਕ-ਬੁਰਜੂਆ ਤਬਕਿਆਂ ਨੂੰ ਤਕੜਾ ਇਨਕਲਾਬੀ ਝੰਜੋੜਾ ਦਿੱਤਾ ਨਕਸਲਬਾੜੀ ਲਹਿਰ ਦੇ ਸੱਦੇਤੇ ਲੱਖਾਂ ਹੀ ਨੌਜਵਾਨ ਕਾਲਜ, ਯੂਨੀਵਰਸਿਟੀਆਂ ਅਤੇ ਨੌਕਰੀਆਂ ਨੂੰ ਛੱਡ ਮੁਕਤੀ ਦੇ ਇਸ ਮਹਾਂ-ਸੰਗਰਾਮ ਕੁੱਦ ਪਏ ਕਾਮਰੇਡ ਠਾਣਾ ਸਿੰਘ, ਜੋ ਉਸ ਸਮੇਂ ਸਰਕਾਰੀ ਅਧਿਆਪਕ ਸੀ ਨੌਕਰੀ ਤੋਂ ਛੁੱਟੀ ਲੈ ਕੇ ਚੰਡੀਗੜ੍ਹ ਅੰਗਰੇਜ਼ੀ ਦੀ ਐਮ. . ਕਰ ਰਹੇ ਸਨ, ਇਨਕਲਾਬ ਕੁੱਦਣ ਵਾਲੇ ਇਹਨਾਂ ਪੂਰਾਂ ਸ਼ਾਮਲ ਹੋ ਘਰ-ਪਰਿਵਾਰ ਨੂੰ ਅਲਵਿਦਾ ਕਹਿ ਇਸ ਲਹਿਰ ਕੁੱਦ ਪਏ ਜਾਹਰ ਹੈ ਕਿ ਉਹ ਆਪਣੀ ਪੜ੍ਹਾਈ ਦੇ ਬਲਬੂਤੇ ਹੋਰ ਵੀ ਉੱਚੀ ਨੌਕਰੀ ਹਾਸਲ ਕਰਕੇ ਬਾ-ਸਹੂਲਤ ਜ਼ਿੰਦਗੀ ਜਿਉਂ ਸਕਦੇ ਸਨ ਉਹਨਾਂ ਵੱਲੋਂ ਮਨੁੱਖਤਾ ਦੀ ਮੁਕਤੀ ਲਈ ਚੱਲ ਰਹੀ ਇਸ ਲੜਾਈ ਹਿੱਸਾ ਲੈਣ ਦਾ ਚੇਤਨ ਫੈਸਲਾ ਕੀਤਾ ਗਿਆ ਤੇ ਆਪਣੀ ਸਮੁੱਚੀ ਜ਼ਿੰਦਗੀ ਇਸ ਉੱਚੇ ਆਦਰਸ਼ ਦੇ ਲੇਖੇ ਲਾਈ

        ਕਾਮਰੇਡ ਠਾਣਾ ਸਿੰਘ ਅਜੋਕੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਭਲਾਈਆਣਾ ਦੇ ਇੱਕ ਸਾਧਾਰਨ ਤੇ ਛੋਟੀ ਕਿਸਾਨੀ ਪਰਿਵਾਰ ਦੇ ਜੰਮਪਲ ਸਨ ਇੱਕ ਵਾਰ ਇਨਕਲਾਬੀ ਲਹਿਰ ਕੁੱਦ ਪੈਣ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਨ ਬਾਰੇ ਨਹੀਂ ਸੋਚਿਆ ਉਹਨਾਂ ਨੇ ਆਪਣਾ ਜੀਵਨ ਭਾਰਤ ਦੀ ਕਿਰਤੀ ਜਮਾਤ ਨਾਲ ਜੋੜਕੇ ਆਪਣਏ ਆਪ ਨੂੰ ਪੂਰੀ ਤਰ੍ਹਾਂ ਤੇ ਅਡੋਲ ਰੂਪ ਭਾਰਤੀ ਇਨਕਲਾਬ ਨਾਲ ਇੱਕਮਿੱਕ ਕਰ ਲਿਆ

        ਕਾਮਰੇਡ ਠਾਣਾ ਸਿੰਘ, ਕਮਿਊਨਿਸਟ ਇਨਕਲਾਬੀ ਲਹਿਰ ਦੇ ਆਰੰਭਕ ਸਾਲਾਂ ਦੌਰਾਨ, ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਹੇਠ ਜੁਟੀ ਉਸ ਛੋਟੀ ਪਰ ਸਿਆਸੀ ਤੌਰਤੇ ਮੁਕਾਬਲਤਨ ਵਧੇਰੇ ਪਰਪੱਕ ਟੋਲੀ ਦੇ ਵਿੱਚ ਸ਼ਾਮਲ ਹੋ ਗਏ ਜਿਸਨੇ ਨਕਸਲਬਾੜੀ ਦੇ ਦਰੁਸਤ ਰਾਹ ਨੂੰ ਬੁਲੰਦ ਕੀਤਾ ਉਹਨਾਂ ਨੇ ਹਥਿਆਰਬੰਦ ਸੰਘਰਸ਼ ਤੇ ਜ਼ਰੱਈ ਲਹਿਰ ਦੇ ਰਿਸ਼ਤੇ ਨੂੰ ਦਰੁਸਤ ਢੰਗ ਨਾਲ ਬੁੱਝਿਆ ਤੇ ਲੋਕ ਯੁੱਧ ਦੇ ਰਾਹ ਤੋਂ ਹਰ ਵੰਨਗੀ ਦੀ ਭਟਕਣਾ ਖਿਲਾਫ ਜ਼ੋਰਦਾਰ ਸੰਘਰਸ਼ ਕੀਤਾ ਉਹ ਖੱਬੀ ਮਾਅਰਕੇਬਾਜ ਲੀਹ ਤਹਿਤ ਕਮਿ. ਇਨ.ਦੇ ਵੱਡੇ ਹਿੱਸੇ ਵੱਲੋਂ ਲੋਕ ਯੁੱਧ ਦੇ ਹਕੀਕੀ ਸੰਕਲਪ ਨੂੰ ਗ੍ਰਹਿਣ ਕਰਨ ਰਹੀ ਨਾਕਾਮੀ ਖਿਲਾਫ਼ ਬੇ-ਲਿਹਾਜ਼ ਸਿਆਸੀ ਵਿਚਾਰਧਾਰਕ ਸੰਘਰਸ਼ ਚਲਾਉਣ ਵਾਲੇ ਚੋਣਵੇਂ ਸਾਥੀਆਂ ਸ਼ੁਮਾਰ ਸਨ ਲੋਕ ਯੁੱਧ ਦੇ ਰਾਹਤੇ ਅੱਗੇ ਵਧਣ ਲਈ ਉਹਨਾਂ ਨੇ ਇਨਕਲਾਬੀ ਜਨਤਕ ਲੀਹ ਨੂੰ ਲਾਗੂ ਕਰਨ ਦਾ ਗੰਭੀਰ ਅਮਲ ਚਲਾਇਆ, ਹਥਿਆਰਬੰਦ ਸੰਘਰਸ਼ ਤੇ ਜ਼ਰੱਈ ਲਹਿਰ ਦੇ ਤਨ ਗੁੰਦਵੇਂ ਰਿਸ਼ਤੇ ਨੂੰ ਨਿਖੇੜ ਕੇ ਦੇਖ ਰਹੇ ਇਨਕਲਾਬੀ ਹਲਕਿਆਂ ਨੂੰ ਬੁਨਿਆਦੀ ਤੌਰਤੇ ਦਰੁਸਤ ਲੀਹਤੇ ਆਉਣ ਲਈ ਪ੍ਰੇਰਤ ਕੀਤਾ  ਖੱਬੀ ਲੀਹ ਦੇ ਧਾਰਨੀ ਸਾਥੀਆਂ ਨਾਲ, ਭੜਕਾਊ ਮਾਹੌਲ ਦੇ ਬਾਵਜੂਦ ਵੀ ਦੋਸਤਾਨਾ ਰਿਸ਼ਤੇ ਦੀ ਪਾਲਣਾ ਕਰਦਿਆਂ, ਤਹੱਮਲ-ਭਰਪੂਰ ਤੇ ਬਾਦਲੀਲ ਸਿਆਸੀ ਘੋਲ ਚਲਾ ਕਿੰਨੇ ਹੀ ਸਾਥੀਆਂ ਨੂੰ ਸਹੀ ਲੀਹਤੇ ਲਿਆਉਣ ਕਾਮਯਾਬੀ ਹਾਸਲ ਕੀਤੀ ਦੂਜੇ ਪਾਸੇ, ਇਸ ਸਿਆਸੀ ਘੋਲ ਦੇ ਨਾਲ ਨਾਲ ਤਿੱਖੇ ਹਕੂਮਤੀ ਜਬਰ ਦੀਆਂ ਹਾਲਤਾਂ ਅਤੇ ਹੋਰ ਦੁਸ਼ਵਾਰੀਆਂ ਦਾ ਦਿ੍ਰੜਤਾ ਨਾਲ ਸਾਹਮਣਾ ਕਰਦਿਆਂ, ਸੂਝ-ਬੂਝ ਭਰੇ ਇਨਕਲਾਬੀ ਅਭਿਆਸ ਰਾਹੀਂ ਵੱਖ ਵੱਖ ਵਰਗਾਂ ਤੇ ਤਬਕਿਆਂ ਦੀਆਂ ਜਾਨਦਾਰ ਇਨਕਲਾਬੀ ਜਨਤਕ ਜਥੇਬੰਦੀਆਂ ਅਤੇ ਜਨਤਕ ਲਹਿਰ ਦੀ ਸਫਲ ਉਸਾਰੀ ਕੀਤੀ ਗਈ ਅਤੇ ਹਕੂਮਤੀ ਜਬਰ ਦੀ ਨੀਤੀ ਨੂੰ ਜਨਤਕ ਲਾਮਬੰਦੀ ਦੇ ਜੋਰ ਚੁਣੌਤੀ ਦਿੱਤੀ ਗਈ ਤੇ ਪਛਾੜਿਆ ਗਿਆ ਵਿਚਾਰਧਾਰਕ-ਸਿਆਸੀ ਬਹਿਸ-ਮੁਬਾਹਸੇ ਦੀ ਬੇਹੱਦ ਸਫਲ ਅਮਲੀ ਮੁਹਿੰਮ ਚਲਾਉਣ ਅਤੇ ਨਾਲ ਹੀ ਇਨਕਲਾਬੀ ਜਨਤਕ ਲਹਿਰ ਉਸਾਰੀ ਦੇ ਸਾਰਥਕ ਉੱਦਮ -ਦੋਨਾਂ ਹੀ ਮੁਹਾਜ਼ਾਂਤੇ ਕਾਮਰੇਡ ਠਾਣਾ ਸਿੰਘ ਨੇ ਸਿਰਕੱਢ ਤੇ ਵੱਡਾ ਭੂਮਿਕ ਨਿਭਾਈ ਬਾਅਦ ਜੈ ਪ੍ਰਕਾਸ਼ ਦੀ ‘‘ਸੰਪੂਰਨ ਇਨਕਲਾਬ’’ ਦੀ ਲਹਿਰ ਵੇਲੇ ਕਮਿਊਨਿਸਟ ਇਨਕਲਾਬੀ ਲਹਿਰ ਉੱਠੇ ਸੱਜੇ ਪੱਖੀ ਰੁਝਾਨ ਵਿਰੁੱਧ, ਐਮਰਜੈਂਸੀ ਦੌਰਾਨ ਤੇ ਹੋਰਨਾਂ ਅਹਿਮ ਮੌਕਿਆਂ ਉੱਤੇ ਉਹਨਾਂ ਨੇ ਪਾਰਟੀ ਲੀਹ ਦੀ ਵਿਆਖਿਆ ਕਰਨ ਤੇ ਇਸ ਦੀ ਤਨਦੇਹੀ ਨਾਲ ਰਾਖੀ ਕਰਨ ਸ਼ਾਨਦਾਰ ਰੋਲ ਨਿਭਾਇਆ

        ਆਪਣੀ ਪਾਰਟੀ ਜਥੇਬੰਦੀ ਦੀ ਬੇਹੱਦ ਗੁੰਦਵੀਂ ਤੇ ਪਾਠਕਾਂ-ਸਰੋਤਿਆਂ ਲਈ ਉਲਝਵੀਂ ਲੱਗਦੀ ਸਿਆਸੀ ਲੀਹ ਦੀ ਸੌਖੀ ਤੇ ਸਮਝਣਯੋਗ ਵਿਆਖਿਆ ਕਰਨ, ਇਸਨੂੰ ਜਚਾਉਣ-ਮਨਾਉਣ, ਇਸਦਾ ਪ੍ਰਚਾਰ-ਪਸਾਰ ਕਰਨ ਅਤੇ ਸਭ ਤੋਂ ਵਧ ਕੇ ਸਿਆਸੀ ਵਿਰੋਧੀਆਂ ਨਾਲ ਤਿੱਖੇ ਬਹਿਸ-ਭੇੜ ਇਸਦੀ ਬਾ-ਦਲੀਲ ਤੇ ਜਚਕੇ ਰਾਖੀ ਕਰਨ ਦੀ ਕਲਾ ਕਾਮਰੇਡ ਠਾਣਾ ਸਿੰਘ ਦੀ ਕਮਾਲ ਦੀ ਮੁਹਾਰਤ ਸੀ ਆਪਣੇ ਇਸ ਗੁਣ ਕਰਕੇ ਉਹ ਲਿਖਤੀ ਜਾਂ ਆਹਮੋ-ਸਾਹਮਣੀਆਂ ਸਿਆਸੀ ਬਹਿਸਾਂ ਕਾਫੀ ਲੰਮੇ ਸਮੇਂ ਤੱਕ ਆਪਣੀ ਜਥੇਬੰਦੀ ਦੇ ਮੁੱਖ ਰੇਡਰ ਦੀ ਭੂਮਿਕਾ ਨਿਭਾਉਦੇ ਰਹੇ ਉਹਨਾਂ ਦੀ ਇਸ ਖੂਬੀ ਤੇ ਟਿੱਪਣੀ ਕਰਦਿਆਂ ਉਹਨਾਂ ਨਾਲ ਅਜਿਹੇ ਤਜਰਬੇਚੋਂ ਗੁਜ਼ਰ ਚੁੱਕੇ ਇੱਕ ਸਿਆਸੀ ਵਿਰੋਧੀ ਦੀ ਕਾਮਰੇਡ ਠਾਣਾ ਸਿੰਘ ਬਾਰੇ ਇਹ ਟਿੱਪਣੀ ਆਈ,‘‘ਸਿਆਸੀ ਬਹਿਸ ਤਾਂ ਕਾਮਰੇਡ ਪਿੰਡੇਤੇ ਕਿਤੇ ਹੱਥ ਨਹੀਂ ਧਰਾਉਦਾ, ਸਾਬਣ ਦੀ ਗਾਚੀ ਵਾਂਗ ਹੱਥਚੋਂ ਤਿਲ੍ਹਕ ਜਾਂਦਾ ਹੈ’’

        ਪਾਰਟੀ ਦੀ ਆਉਣੀ-ਜਾਣੀ ਵਾਲੇ ਘਰਾਂ ਸਾਰੇ ਪਰਿਵਾਰ ਨਾਲ ਘੁਲਣਾ-ਮਿਲਣਾ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਮਦਦਗਾਰ ਹੋਣਾ, ਆਪ ਹਮੇਸ਼ਾ ਚੜ੍ਹਦੀ ਕਲਾ ਰਹਿਣਾ ਤੇ ਹੋਰਨਾਂ ਨੂੰ ਹਮੇਸਾ ਖੁਸ਼-ਮਿਜਾਜ਼ ਤੇ ਚੜ੍ਹਦੀ ਕਲਾ ਰੱਖਣਾ ਉਹਨਾਂ ਦੀ ਜੀਵਨ-ਜਾਚ ਦਾ ਅਨਿੱਖੜ ਅੰਗ ਸੀ ਉਹਦੇ ਲੋਹੜੇ ਦਾ ਜਜ਼ਬਾ ਤੇ ਹਿੰਮਤ ਸੀ ਅਤੇ ਹਨੇਰਾ ਹੋਵੇ ਜਾਂ ਸਵੇਰਾ ਸਾਧਨਾਂ ਦੀ ਜਾਪਦੀ ਅਣਹੋਂਦ ਦੇ ਬਾਵਜੂਦ ਵੀ ਕੋਈ ਨਾ ਕੋਈ ਜੁਗਾੜ ਕਰ ਲੈਣ ਤੇ ਮੰਜ਼ਲ ਉਤੇ ਪਹੁੰਚਣ ਲਈ ਠਿੱਲ੍ਹ ਪੈਣ ਉਹਰਤਾਭਰ ਵੀ ਹਿਚਕਚਾਹਟ ਮਹਿਸੂਸ ਨਹੀਂ ਹੁੰਦੀ ਸੀ ਘੋਲ-ਸਰਗਰਮੀਆਂ ਸਮੇਂ ਉਹ ਵੱਖ ਵੱਖ ਸਰੋਤਾਂ ਤੋਂ ਤਾਜ਼ਾ ਤੋਂ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਬਿਹਬਲ ਰਹਿੰਦਾ ਅੱਸੀ ਸਾਲ ਦੀ ਉਮਰ ਦੇ ਬਾਵਜੂਦ ਉਸ ਅੰਦਰ ਜਵਾਨੀ ਵਾਲੀ ਚੰਚਲਤਾ ਤੇ ਰਵਾਨੀ ਸੀ ਤੇ ਉਹ ਵਧਵੀਂ ਭੱਜਨੱਠ ਕਰਕੇ ਵੀ ਅਣਥੱਕ ਤੇ ਟਹਿਕਰੇ ਜਾਪਦਾ ਘਟਨਾਵਾਂ ਦੀ ਪੇਸ਼ਕਾਰੀ ਦਾ ਉਹਨੂੰ ਕਾਫੀ ਚੰਗਾ ਵੱਲ ਸੀ ਇਨਕਲਾਬ ਦੇ ਅਕੀਦੇ ਅਤੇ ਆਪਣੀ ਪਾਰਟੀ ਤੇ ਉਸਦੀ ਲੀਹ ਵਿੱਚ ਉਸਦੀ ਦਿ੍ਰੜ ਨਿਹਚਾ ਅੰਤ ਤੱਕ ਜਿਉ ਦੀ ਤਿਉ ਬਰਕਰਾਰ ਰਹੀ ਅੰਤਮ ਸਮੇਂ ਤੱਕ ਉਹ ਪੂਰੀ ਚੜ੍ਹਦੀ ਕਲਾ ਰਿਹਾ

        ਕਾਮਰੇਡ ਠਾਣਾ ਸਿੰਘ ਪੂਰੀ ਤਨਦੇਹੀ ਨਾਲ ਇਨਕਲਾਬੀ ਲਹਿਰ ਆਪਣੀ ਭੂਮਿਕਾ  ਨਿਭਾ ਕੇ ਰੁਖ਼ਸਤ ਹੋ ਗਿਆ ਹੈ ਪਰ ਲੋਕ-ਪੱਖੀ ਰਾਜ ਤੇ ਸਮਾਜ ਦੀ ਸਿਰਜਣਾ ਦੀ ਜਿਸ ਸੁੱਚੀ ਵਿਰਾਸਤ ਨੂੰ ਉਹ ਛੱਡਕੇ ਗਿਆ ਹੈ, ਉਸਨੂੰ ਅੱਗੇ ਤੋਰਨ ਤੇ ਸਾਕਾਰ ਕਰਨ ਲਈ ਇਸ ਕਾਜ਼ ਦੇ ਸੂਝਵਾਨ ਤੇ ਚੇਤੰਨ ਵਾਰਸਾਂ ਨੂੰ ਧੜੱਲੇ ਨਾਲ ਮੈਦਾਨ ਨਿੱਤਰਨ ਦੀ ਲੋੜ ਹੈ ਜਮਾਤੀ ਹੱਕਾਂ ਲਈ ਜਦੋਜਹਿਦ ਹੋਰ ਵੀ ਸਿੱਦਤ ਨਾਲ ਭਖਦੀ ਰੱਖਣ ਤੇ ਇਨਕਲਾਬੀ ਲਾਟਾਂ ਬਦਲਣ ਦੀ ਲੋੜ ਹੈ ਕਾਮਰੇਡ ਠਾਣਾ ਸਿੰਘ ਤੇ ਉਸ ਵਰਗੇ ਹੋਰਨਾਂ ਸਾਥੀਆਂ ਦੇ ਰਾਹਤੇ ਅੱਗੇ ਵਧਣਾ ਹੀ ਉਹਨਾਂ ਨੂੰ ਅਸਲੀ ਸਰਧਾਂਜਲੀ ਹੈ