Saturday, October 14, 2017

ਆਸਾਮ: ਜਿੱਥੇ ਝੂਠੇ ਪੁਲਸ ਮੁਕਾਬਲਿਆਂ ਲਈ ਬੰਦੇ ਸਪਲਾਈ ਕੀਤੇ ਜਾਂਦੇ ਹਨ

ਪੁਲਿਸ ਅਫਸਰ ਰਜਨੀਸ਼ ਰਾਏ, ਜਿਸ ਨੇ ਗੁਜਰਾਤ ਦੇ ਸੋਹਰਾਬੁਦੀਨ ਝੂਠੇ ਪੁਲਿਸ ਮੁਕਾਬਲੇ ਦੀ ਜਾਂਚ ਕੀਤੀ ਸੀ, ਜਿਸ ਨੂੰ ਉਦੋਂ ਬਦਲ ਕੇ ਭਾਰਤ ਦੇ ਉਤਰ-ਪੂਰਬ 'ਚ ਭੇਜ ਦਿੱਤਾ ਗਿਆ ਸੀ, ਨੇ ਹੁਣ ਫੇਰ ਘੰਟੀ ਖੜਕਾ ਦਿੱਤੀ ਹੈ। ਰਾਏ ਹੁਣ ਸ਼ਿਲਾਂਗ 'ਚ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਇਨਸਪੈਕਟਰ ਜਨਰਲ ਵਜੋਂ ਤਾਇਨਾਤ ਹੈ। ਉਸ ਨੇ ਆਸਾਮ ਦੇ ਚਿਰਾਂਗ ਜਿਲ੍ਹੇ ਵਿਚ ਖੁਦ ਆਪਣੇ ਬਲ, ਫੌਜ, ਸੁਸ਼ਸ਼ਤਰ ਸੀਮਾ-ਬਲ ਅਤੇ ਆਸਾਮ ਪੁਲੀਸ ਵੱਲੋਂ ਮਿੱਥ ਕੇ ਕੀਤੀ ਇੱਕ ਸਾਂਝੀ ਕਾਰਵਾਈ, ਦੂਸਰੇ ਲਫ਼ਜਾਂ 'ਚ ਕਤਲ, ਦੀ ਪੈੜ ਕੱਢੀ ਹੈ।
ਇਸ ਕਥਿਤ ਕਾਰਵਾਈ ਰਾਹੀਂ, ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ ਦੇ ਦੋ ਖਾੜਕੂਆਂ ਨੂੰ ਬਿਲੇ ਲਾਇਆ ਗਿਆ। ਰਾਏ ਦਾਅਵਾ ਕਰਦਾ ਹੈ ਕਿ ਉਨ੍ਹਾਂ ਦੀਆਂ ਦੇਹਾਂ 'ਤੇ ਹਥਿਆਰ ਟਿਕਾਏ ਗਏ ਸਨ। ਆਸਾਮ ਦੀਆਂ ਬੰਜਰ ਭੂੰਮੀਆਂ 'ਚ ਅਜਿਹਾ ਕੁੱਝ ਆਮ ਵਾਪਰਦਾ ਹੈ।
ਬਿਨਾਂ ਸ਼ੱਕ, ਰਾਏ ਦਾ ਮੌਜੂਦਾ ਦਾਅਵਾ ਮੈਨੂੰ ਪਿਛਾਂਹ ਵੱਲ ਭਾਰਤੀ ਫੌਜ ਦੇ ਇੱਕ ਹੋਰ ਅਫਸਰ, ਚਾਹੇ ਗੁੰਮਨਾਮ , ਵੱਲੋਂ ਕੀਤੇ ਇਕਬਾਲ ਵੱਲ ਖਿੱਚ ਲੈ ਜਾਂਦਾ ਹੈ, ਜਿਸ ਨੇ ਮਿਥ ਕੇ ਕੀਤੇ ਮੁਕਾਬਲਿਆਂ ਦੇ ਬੰਦੋਬਸਤ ਦੇ ਕਾਰਜ-ਕਰਮ ਨੂੰ ਖੋਲ੍ਹ ਕੇ ਰੱਖ ਦਿਤਾ ਸੀ। ਉਸ ਵੱਲੋਂ ਮੈਨੂੰ ਆਖਿਆ ਯਾਦ ਆਉਂਦਾ ਹੈ, ''Àੁੱਤਰ-ਪੂਰਬ ਵਿੱਚ ਜੇ ਤੁਸੀਂ ਕਿਸੇ ਗਿਣਤੀ 'ਚ ਨਹੀਂ ਆਉਂਦੇ ਤਾਂ ਤੁਸੀਂ ਮਾਰੇ ਜਾਣ ਦੇ ਖਤਰੇ 'ਚ ਹੁੰਦੇ ਹੋ। ਲੋਕ-ਮਾਫੀਆ ਕੋਲ ਲਿਸਟਾਂ ਮੌਜੂਦ ਹਨ, ਜਿਨ੍ਹਾਂ ਦਾ ਕਿਤੇ ਹੋਰ ਕੋਈ ਰਿਕਾਰਡ ਨਹੀ ਹੈ। ਸੰਗੀਨ ਹਾਲਤ 'ਚ ਉਹ ਚੁੱਕ ਲਈਆਂ ਜਾਂਦੀਆਂ ਹਨ। ''
ਮੁਕਾਬਲਿਆਂ ਦਾ ਸਭ ਤੋਂ ਖਤਰਨਾਕ ਪੱਖ ਇਹ ਹੈ ਕਿ ਕਿਸੇ ਦਾ ਵੀ ਸ਼ਿਕਾਰ ਕੀਤਾ ਜਾ ਸਕਦਾ ਹੈ। ਕਹਿਣ ਦਾ ਭਾਵ ਇਹ ਨਹੀਂ ਕਿ Àੁੱਤਰ-ਪੂਰਬ ਵਿਚ ਅਤੇ ਇਸੇ ਤਰ੍ਹਾਂ ਹੀ ਕਸ਼ਮੀਰ ਘਾਟੀ ਦੇ ਵੱਖ ਵੱਖ ਇਲਾਕਿਆਂ 'ਚ ਅੰਨ੍ਹੇਵਾਹ ਕਤਲੋ-ਗਾਰਦ ਹੁੰਦੀ ਹੈ। ਕੋਈ ''ਸ਼ਨਾਖਤ ਨਾ ਹੋਣ'' ਤੋਂ ਅਫਸਰ ਦਾ ਅਰਥ ਇਹ ਹੈ ਕਿ ਜਿਨ੍ਹਾਂ ਦਾ ਕੋਈ ਤਤਕਾਲੀ ਪਰਿਵਾਰ ਨਹੀਂ ਹੈ ਜਾਂ ਵੋਟਰ ਸੂਚੀ 'ਚ ਦਰਜ ਨਹੀਂ ਹੈ, ਜਾਂ ਰਾਸ਼ਨ ਕਾਰਡ ਨਹੀਂ ਹੈ, ਜਾਂ ਜਾਣ-ਪਛਾਣ ਦੇ ਕਾਗਜ਼ਾਤ ਨਹੀਂ ਹਨ। ਅਜਿਹੀਆਂ ਅਣਜਾਣ ਜਿੰਦਾਂ-ਭੋਲੇ ਭਾਲੇ ਮਜ਼ਦੂਰਾਂ, ਮੰਗਤਿਆਂ, ਗੈਰਕਾਨੂੰਨੀ ਆਵਾਸੀਆਂ ਅਤੇ ਇਹੋ ਜਿਹੇ ਹੋਰਾਂ ਨੂੰ ਹਥਿਆਰਬੰਦ ਬਲਾਂ ਅਤੇ ਪੁਲਸੀ ਯੂਨਿਟਾਂ 'ਚ ਗੈਹਰ ਲਿਆ ਜਾਂਦਾ ਹੈ।   ਬੋਡੋਲੈਂਡ, ਜਿੱਥੋਂ ਦੇ ਮੁਕਾਬਲੇ ਦੀ ਇਹ ਰਿਪੋਰਟ ਹੈ, ਲੰਮੇ ਸਮੇਂ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਦੀ ਸ਼ਿਕਾਰਗਾਹ ਬਣਿਆ ਹੋਇਆ ਹੈ। ਅਜਿਹੇ ਲੋਕਾਂ ਦਾ ਸ਼ਿਕਾਰ-ਪਿੱਛਾ ਕਰਨ ਪਿੱਛੇ ਲਾਲਚ ਅਤੇ ਦਬਾਅ ਕੰਮ ਕਰਦੇ ਹਨ, ਜਿਸ ਨੂੰ ਰਾਏ ਆਪਣੇ ਪੱਤਰ ਵਿੱਚ ਦਰਸਾਉਂਦਾ ਹੈ। ਉਹ ਕਹਿੰਦਾ ਹੈ,''ਦੇਸ਼ ਦੇ ਸਭ ਤੋਂ ਵਧਕੇ ਮਾਣ ਸਨਮਾਨ ਵਾਲੇ ਸੁਰੱਖਿਆ ਬਲਾਂ ਦੇ ਕਾਰ ਵਿਹਾਰ ਵਿਚ ਡੂੰਘੀ ਧਸੀ ਸੰਸਥਾਗਤ ਮਰਜ਼ ਦੀ ਸੂਚਕ ਹੈ। ਇਹ ਸੰਸਥਾਗਤ ਪ੍ਰਕਿਰਿਆਵਾਂ ਦੇ ਖਤਰਨਾਕ ਨਿਘਾਰ ਅਤੇ ਗਿਰਾਵਟ ਦੀ ਪ੍ਰਤੀਕ ਹੈ।''
ਉਸੇ ਹੀ ਇਲਾਕੇ ', 2008 ਵਿਚ ਪ੍ਰਾਪਤ ਹੋਈ ਇਕ ਰਿਪੋਰਟ ਅਨੁਸਾਰ ਰੰਗੀਆ ਰੇਲਵੇ ਸਟੇਸ਼ਨ ਤੋਂ ਕੋਹੜ ਦੇ ਰੋਗੀ ਇੱਕ ਮੰਗਤੇ ਨੂੰ ਚੁੱਕ ਲਿਆ ਗਿਆ, ਉਸ ਵੇਲੇ ਸ਼ਾਹੀ ਭੁਟਾਨ ਫੌਜ ਨਾਲ ਇਕ ਸਥਾਨਕ ਉਪ੍ਰੇਸ਼ਨ ਚੱਲ ਰਿਹਾ ਸੀ। ਕਿਉਂਕਿ ਉਹ ਤਾਂ ਇੱਕ ਐਰਾ-ਗੈਰਾ ਆਦਮੀ ਹੀ ਸੀ, ਲੋਕਾਂ  ਨੇ ਉਹਦੀ ਗੈਰ ਮੌਜੂਦਗੀ ਦਾ ਕੋਈ ਨੋਟਿਸ ਨਾ ਲਿਆ। ਮੰਗਤੇ ਨੂੰ ਭੂਟਾਨ ਦੀ ਸਰਹੱਦ 'ਤੇ ਲਿਜਾਇਆ ਗਿਆ ਅਤੇ ਮਾਰ ਦਿੱਤਾ ਗਿਆ। ਇਸ 'ਤੇ ਨੈਸ਼ਨਲ ਡੈਮੋਕਰੇਟਿਕ ਫਰੰਟ ਆਫ ਬੋਡੋਲੈਂਡ ਦੇ ਸਾਰਜੰਟ ਦਾ ਲੇਬਲ ਲਗਾ ਦਿੱਤਾ ਗਿਆ।
ਹੇਠਲੇ ਆਸਾਮ 'ਚ ਜਿੱਥੋਂ ਦੀ ਮੌਜੂਦਾ ਘਟਨਾ ਹੈ, ਰਲੀ ਮਿਲੀ ਆਬਾਦੀ ਹੈ, ਅਤੇ ਇਹ ਲੰਬੇ ਸਮੇਂ ਤੋਂ ਲੜਾਈ-ਭੜਾਈ 'ਚ ਰਿਹਾ ਹੈ। ਨਾਲਾਬਾੜੀ ਅਤੇ ਬਾਰਪੇਟਾ ਯੂਨਾਈਟਡ ਲਿਬਰੇਸ਼ਨ ਫਰੰਟ ਆਫ ਆਸਾਮ ਦੇ ਕੇਂਦਰ ਸਨ। ਉਸ ਤੋਂ ਪਰ੍ਹੇ ਬੋਡੋ ਲਿਬਰੇਸ਼ਨ ਟਾਈਗਰਜ਼ ਅਤੇ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਬੋਡੋਲੈਂਡ ਦਾ ਖੇਤਰ ਸੀ, ਕਿਉਂਕਿ ਨੈਸ਼ਨਲ ਡੈਮੋਕਰੇਟਿਕ ਫਰੰਟ ਦੇ ਕਈ ਧੜੇ ਹਨ, ਜਿਸ ਦਾ ਅਰਥ ਹੈ ਕਿ ਉਨ੍ਹਾਂ 'ਚ ਕਾਫੀ ਖਹਿਬਾਜੀ ਚਲਦੀ ਹੈ। ਬ੍ਰਹਮਪੁੱਤਰਾ ਦਾ ਸਾਰਾ Àੁੱਤਰੀ ਕੰਢਾ ਹਥਿਆਰਬੰਦ ਗਰੁੱਪਾਂ ਨਾਲ ਛਣਿਆ ਪਿਆ ਹੈ। ਇਸ ਤੋਂ  ਅੱਗੇ ਭੂਟਾਨ ਹੈ, ਇੱਕ ਸੁਰੱਖਿਅਤ ਲਾਂਘਾ, ਕਿਉਂਕਿ ਭਾਰਤ ਦੀ ਭੂਟਾਨ ਸਰਹੱਦ 'ਤੇ ਵਾੜ ਨਹੀਂ ਕੀਤੀ ਹੋਈ ਅਤੇ ਸਰਹੱਦ ਦੇ ਨਾਲ ਨਾਲ ਗਸ਼ਤ ਢਿੱਲੀ ਹੈ। 2003 ' ਭੂਟਾਨ ਵਿੱਚ ਵੱਖ ਵੱਖ ਨਾਵਾਂ ਹੇਠਲੇ ਭਾਰਤੀ ਖਾੜਕੂਆਂ ਦੇ ਲੱਗਭਗ 40 ਰੂਪੋਸ਼ ਕੈਂਪ ਸਨ।  25 ਸਾਲਾਂ ਤੋਂ ਇਲਾਕਾ ਬੰਦੂਕਾਂ ਦੇ ਸਾਏ ਹੇਠ ਹੋਣ ਕਰਕੇ , ਇਹ ਬਦਨਾਮੀ ਵੀ ਮੁਕਾਬਲੇ ਦਿਖਾਉਣ ਲਈ ਇੱਕ ਬਹਾਨਾ ਬਣਦੀ ਹੈ।
ਆਮ ਤੌਰ 'ਤੇ ਮਿੱਥ ਕੇ ਕੀਤੇ ਮੁਕਾਬਲਿਆਂ ਦੇ ਸ਼ਿਕਾਰ ਖਰੀਦੇ ਜਾਂਦੇ ਹਨ। ਸ਼ਿਕਾਰ ਸਪੁਰਦਗੀ ਦਾ ਇੱਕ ਸਥਾਨ ਬੇਹਾਤਾ ਚੌਂਕ ਹੈ, ਜਿਸ ਦੇ ਨਜਦੀਕ ਹੀ ਮੌਜੂਦਾ ਘਟਨਾ ਘਟੀ ਹੈ। ਰਕਮਾਂ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ ਅਤੇ ਸ਼ਿਕਾਰ ਨੂੰ ਫਟਾ-ਫਟ ਯੂਨਿਟ 'ਚ ਲੈ ਜਾਇਆ ਜਾਂਦਾ ਹੈ। ਡਾਕਟਰ ਉਸ ਦਾ ਮੁਆਇਨਾ ਕਰਦਾ ਹੈ ਅਤੇ ਕੁੱਝ ਦਿਨ ਉਸ ਨੂੰ ਨਿਗਾਹਦਾਰੀ ਹੇਠ ਰੱਖਿਆ ਜਾਂਦਾ ਹੈ। ਇਹ ਪੱਕਾ ਕਰਨ ਲਈ ਕਿ ਉਹ ਸੁਰੱਖਿਅਤ ਸ਼ਿਕਾਰ ਹੈ, ਉਸ ਦੀ ਬਰੀਕੀ ਨਾਲ ਛਾਣ-ਬੀਣ ਅਤੇ ਪੁੱਛ-ਪੜਤਾਲ ਕੀਤੀ ਜਾਂਦੀ ਹੈ। ਸਥਾਨਕ ਥਾਣੇ ਵੱਲੋਂ ਇਹ ਤਫਤੀਸ਼ ਕੀਤੀ ਜਾਂਦੀ ਹੈ ਕਿ ਉਹ ਕੋਈ ਖਾੜਕੂ ਹੈ ਜਾਂ ਮਾਮੂਲੀ ਚੋਰ ਜਾਂ ਭੋਲਾ-ਭਾਲਾ ਗੈਰ ਕਾਨੂੰਨੀ ਬੰਗਲਾਦੇਸ਼ੀ ਰਫਿਊਜ਼ੀ। ਮੁਕਾਬਲੇ ਆਮ ਤੌਰ 'ਤੇ ਇੱਕ ਸਾਂਝੀ ਕਾਰਵਾਈ ਹੁੰਦੇ ਹਨ।
ਸ਼ਿਕਾਰ ਦੇ ਪਿਛੋਕੜ ਦੀ ਦਰਿਆਫਤ ਕਰ ਲੈਣ ਪਿੱਛੋਂ, ਪੁਲਿਸ ਆਮ ਤੌਰ 'ਤੇ ਬੰਦੋਬਸਤ 'ਚ ਪੈਂਦੀ ਹੈ। ਜਦ ਕਿ ਪੁਲਿਸ ਪੁੱਛ-ਪੜਤਾਲ 'ਤੇ ਰਹਿੰਦੀ ਹੈ, ਦੂਸਰੇ ਮੁਕਾਬਲੇ ਦੀ ਵਿਉਂਤ ਘੜਦੇ ਹਨ। ਕਤਲ ਤੋਂ ਤਿੰਨ ਚਾਰ ਦਿਨ ਪਹਿਲਾਂ ਇਲਾਕੇ ਦੀ ਚੋਣ ਕੀਤੀ ਜਾਂਦੀ ਹੈ। ਖੁਫੀਆ ਜਾਣਕਾਰੀ ਦੇ ਜੋੜ-ਤੋੜ ਨਾਲ ਕਾਗਜਾਂ ਦਾ ਪੇਟ ਭਰਿਆ ਜਾਂਦਾ ਹੈ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਹੱਥ ਕਦੇ ਵੀ ਬੰਨ੍ਹੇ ਨਹੀਂ ਜਾਂਦੇ ਤੇ ਜੇਕਰ ਪੀੜਤ ਆਪਣੇ ਆਪ ਨੂੰ ਜਖ਼ਮੀ ਕਰ ਲਵੇ ਤਾਂ ਇਹ ਕਹਾਣੀ ਦੇ ਉਲਟ ਸਬੂਤ ਬਣ ਜਾਂਦੇ ਹਨ।
ਭਾਰਤ ਵਿਚ ਇੱਕ ਸਿਰੇ ਦਾ ਵਿਵਾਦਮਈ ਕਾਨੂੰਨੀ ਪ੍ਰਬੰਧ 1958 ਦਾ ਕਾਨੂੰਨ ਅਫਸਪਾ ਹੈ ਜਿਸ ਨੂੰ ਠੀਕ ਹੀ ਕਿਹਾ ਜਾ ਸਕਦਾ ਹੈ ਕਿ ਇਹ ਮੁਕਾਬਲੇ ਦੇ ਕਤਲਾਂ  ਨੂੰ ਆਸਾਨ ਬਣਾ ਦਿੰਦਾ ਹੈ। ਇਹ ਆਸਾਮ 'ਚ ਲਾਗੂ ਹੈ। ਇਸ ਕਾਨੂੰਨ ਵਿਚ ਅਜਿਹੀਆਂ ਧਾਰਾਵਾਂ ਹਨ, ਜਿਹੜੀਆਂ ਹਥਿਆਰਬੰਦ ਬਲਾਂ ਦੇ ਮੈਂਬਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਜਿਹੜੇ ਮੈਂਬਰ ਲੋਕਾਂ ਨੂੰ ਖਾੜਕੂ ਹੋਣ ਦੇ ਸ਼ੱਕ ਵਜੋਂ ਕਤਲ ਕਰ ਦਿੰਦੇ ਹਨ। ਇੱਕ ਅਣ-ਅਧਿਕਾਰਤ ਅਫਸਰ ਕੋਲ ਵੀ, ''ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵਿਅਕਤੀ 'ਤੇ ਗੋਲੀ ਦਾਗਣ ਜਾਂ ਕਿਸੇ ਹੋਰ ਤਰ੍ਹਾਂ ਤਾਕਤ ਦੀ ਵਰਤੋਂ ਕਰਨ ਦੀ ਤਾਕਤ ਹੈ ਜਿਸ ਨਾਲ ਭਾਵੇਂ ਉਸ ਦੀ ਮੌਤ ਹੋ ਜਾਵੇ,'' ਜੇ ਅਫਸਰ ਨੂੰ ਇਹ ਯਕੀਨ ਹੋ ਗਿਆ ਹੈ ਕਿ ''ਜਨਤਕ ਅਮਨ-ਅਮਾਨ ਦੀ ਕਾਇਮੀ'' ਲਈ ਇਹ ਆਵੱਸ਼ਕ ਹੈ। ਕਿਸੇ ਨੂੰ ਵੀ ਬਿਨਾ ਵਰੰਟ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਸ ਦੀ ਕਿਸੇ ਵੀ ਸੰਪਤੀ ਦੀ ਤਲਾਸ਼ੀ ਲਈ ਜਾ ਸਕਦੀ ਹੈ ਅਤੇ ਕੇਂਦਰ ਸਰਕਾਰ ਤੋਂ ਅਗਾਊਂ ਮਨਜੂਰੀ ਲਏ ਬਗੈਰ ਹਥਿਆਰਬੰਦ ਬਲਾਂ 'ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਸਕਦੀ। -ਕੈਸ਼ਾਲੇ ਭੱਟਾਚਾਰੀਆ*
*
ਲੇਖਕ ਜਨਰਲਿਜ਼ਮ ਸਕੂਲ ਦਾ ਪ੍ਰੋਫੈਸਰ ਹੈ ਅਤੇ ਝੂਠੇ ਪੁਲਿਸ ਮੁਕਾਬਿਲਆਂ ਬਾਰੇ ਪੁਸਤਕ 'ਮੇਰੇ ਹੱਥਾਂ ਨੂੰ ਖੂਨ' ਦਾ ਰਿਚੇਤਾ ਵੀ (ਇੰਡੀਅਨ ਐਕਸਪ੍ਰੈਸ 'ਚੋਂ)

No comments:

Post a Comment