Saturday, October 14, 2017

ਕੈਨੇਡਾ 'ਚ ਨਕਸਲਬਾੜੀ ਬਗਾਵਤ ਦੀ ਵਰ੍ਹੇਗੰਢ 'ਤੇ ਸੈਮੀਨਾਰ

ਕੈਨੇਡਾ 'ਚ ਵੀ 27 ਮਈ ਨੂੰ ਇਕ ਸੈਮੀਨਾਰ ਕੀਤਾ ਗਿਆ ਹੈ ਜਿਸ ਨੂੰ ਦੋ ਜਥੇਬੰਦੀਆਂ ਈਸਟ ਇੰਡੀਆ ਡਿਫੈਂਸ ਕਮੇਟੀ ਅਤੇ ਇੰਟਰਨੈਸ਼ਨਲ ਲੀਗ ਆਫ ਪੀਪਲਜ਼ ਸਟਰਗਲ ਨੇ ਸਾਂਝੇ ਤੌਰ 'ਤੇ ਜਥੇਬੰਦ ਕੀਤਾ। ਜਿਸ ' 200 ਤੋਂ ਉੱਪਰ ਲੋਕਾਂ ਨੇ ਸ਼ਿਰਕਤ ਕੀਤੀ। ਅੰਗਰੇਜ਼ੀ ਤੇ ਪੰਜਾਬੀ 'ਚ ਚੱਲੇ ਇਸ ਸੈਮੀਨਾਰ 'ਚ ਨਕਸਲਬਾੜੀ ਦੀ ਵਿਚਾਰਧਾਰਾ ਤੇ ਸਿਆਸਤ ਨੂੰ ਉਭਾਰਿਆ ਗਿਆ। ਇਕੱਠ ਵੱਲੋਂ ਪਾਸ ਕੀਤੇ ਮਤਿਆਂ 'ਚ ਭਾਰਤੀ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਮੁਕਤੀ ਲਈ ਜਾਰੀ ਨਕਸਲਬਾੜੀ ਲਹਿਰ ਦੀ ਹਮਾਇਤ, ਸਿਆਸੀ ਕੈਦੀਆਂ ਦੀ ਰਿਹਾਈ ਅਤੇ ਆਦਿਵਾਸੀ ਖੇਤਰਾਂ 'ਚ ਜਾਰੀ ਅਪ੍ਰੇਸ਼ਨ ਗ੍ਰੀਨ ਹੰਟ ਨੂੰ ਬੰਦ ਕਰਨਾ ਸ਼ਾਮਲ ਹੈ। ਫਲਸਤੀਨੀ ਲੋਕਾਂ ਦੇ ਘੋਲਾਂ ਦੀ ਹਮਾਇਤ ਕਰਦਿਆਂ ਇਜ਼ਰਾਇਲੀ ਜੇਲ੍ਹਾਂ 'ਚ ਬੰਦ ਫਲਸਤੀਨੀ ਲੋਕਾਂ ਦੇ ਘੋਲਾਂ ਦੀ ਹਮਾਇਤ ਕਰਦਿਆਂ ਇਜ਼ਰਾਇਲੀ ਜੇਲ੍ਹਾਂ 'ਚ ਬੰਦ ਫਲਸਤੀਨੀ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਸੁਰਿੰਦਰ ਧੰਜਲ ਨੇ ਨਕਸਲਬਾੜੀ ਲਹਿਰ ਦੀ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਦੇਣ ਦਾ ਵਿਸਥਾਰ 'ਚ ਜ਼ਿਕਰ ਕੀਤਾ। ਧੰਜਲ ਨੇ ਹਕੂਮਤਾਂ ਵੱਲੋਂ ਨਕਸਲਬਾੜੀ ਲਹਿਰ ਦਾ ਪ੍ਰਭਾਵ ਖਤਮ ਹੋਣ ਦਾ ਕੂੜ ਪ੍ਰਚਾਰ ਨਕਾਰਦਿਆਂ ਕਿਹਾ ਕਿ ਕੈਨੇਡਾ ਦਾ ਇਹ ਇਕੱਠ, ਲੁਧਿਆਣੇ ਦੀ ਦਾਣਾ ਮੰਡੀ ਦੇ ਸਮਾਗਮ ਦਾ ਵਿਸ਼ਾਲ ਇਕੱਠ ਤੇ ਸੁਰਖ ਲੀਹ ਵੱਲੋਂ ਜਾਰੀ ਵਿਸ਼ੇਸ਼ ਸਪਲੀਮੈਂਟ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਲਹਿਰ ਹੋਰ ਮਜ਼ਬੂਤ ਹੋ ਰਹੀ ਹੈ ਤੇ ਅੱਗੇ ਵਧ ਰਹੀ ਹੈ। ਮਾਈਗਰੈਂਟ ਬੀਸੀ ਜਥੇਬੰਦੀ ਦੇ ਬੁਲਾਰੇ ਕਾਰਲ ਲੋਰਟਸ ਨੇ ਫਿਲਪਾਇਨ ਅਤੇ ਭਾਰਤ ਦੀ ਨਕਸਲਬਾੜੀ ਲਹਿਰ ਦੀ ਸਮਾਨਤਾ ਨੂੰ ਉਜਾਗਰ ਕੀਤਾ ਤੇ ਦੋਹਾਂ ਮੁਲਕਾਂ 'ਚ ਚੱਲ ਰਹੀਆਂ ਲਹਿਰਾਂ ਦਾ ਜ਼ਿਕਰ ਕੀਤਾ। ਬ੍ਰਿਟਿਸ਼ ਕੋਲੰਬੀਆ ਦੀ ਰੈਵੋਲੂਸ਼ਨਰੀ ਸਟੂਡੈਂਟ ਮੂਵਮੈਂਟ ਦੇ ਬੁਲਾਰੇ ਐਡਰਿਨ ਨੇ ਭਾਰਤ ਦੀ ਇਨਕਲਾਬੀ ਲਹਿਰ ਨਾਲ ਇੱਕਮੁੱਠਤਾ ਜ਼ਾਹਰ ਕੀਤੀ। ਕੈਨੇਡਾ ਦੀ ਇਨਕਲਾਬੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਨਿਕ ਮਾਰਲਿਨਜ਼ ਨੇ ਕਿਹਾ ਕਿ ਭਾਰਤ ਦੀ ਨਕਸਲਬਾੜੀ ਲਹਿਰ ਨੇ ਕੇਨੈਡਾ ਦੇ ਨਾਲ ਕੌਮਾਂਤਰੀ ਇਨਕਲਾਬੀ ਲਹਿਰਾਂ ਨੂੰ ਵੱਡਾ ਹੁਲਾਰਾ ਦਿੱਤਾ। ਔਰਤ ਵਿੰਗ ਦੀ ਕਾਰਕੁੰਨ ਮਾਰਥਾ ਰੌਬਰਟਸ ਨੇ ਨਕਲਸਬਾੜੀ ਲਹਿਰ ਵਿੱਚ ਔਰਤ ਇਨਕਲਾਬੀ ਕਾਰਕੁੰਨਾਂ ਦੇ ਵਿਸ਼ੇਸ਼ ਯੋਗਦਾਨ ਦਾ ਜ਼ਿਕਰ ਕਰਦਿਆਂ ਆਦਿਵਾਸੀ ਖੇਤਰਾਂ 'ਚ ਫੌਜ ਵੱਲੋਂ ਝੂਠੇ ਪੁਲਸ ਮੁਕਾਬਲੇ ਬਣਾ ਕੇ ਸ਼ਹੀਦ ਕੀਤੀਆਂ ਇਨਲਕਾਬੀ ਵੀਰਾਂਗਣਾਂ ਦੀਆਂ ਤਸਵੀਰਾਂ ਲੋਕਾਂ ਸਾਹਮਣੇ ਪ੍ਰਦਰਸ਼ਿਤ ਕੀਤੀਆਂ। ਪੰਜਾਬ ਦੀ ਕਿਸਾਨ ਲਹਿਰ 'ਚ ਸਰਗਰਮ ਸਾਥੀ ਦਰਸ਼ਨ ਕੂਹਲੀ ਨੇ ਆਪਣੇ ਤਜਰਬੇ ਸਾਂਝੇ ਕੀਤੇ। ਜਸਵੰਤ ਖਟਕੜ ਨੇ ਉਸ ਵੇਲੇ ਜੇਲ੍ਹ ' ਬਿਤਾਏ ਪਲਾਂ ਨੂੰ ਯਾਦ ਕੀਤਾ ਤੇ ਕਈ ਦਿਲਚਸਪ ਘਟਨਾਵਾਂ ਨੂੰ ਰੂਪਮਾਨ ਕੀਤਾ। ਵਿਨੀਪੈਗ ਈਸਟ ਇੰਡੀਆ ਡਿਫੈਂਸ ਕਮੇਟੀ ਦੇ ਬੁਲਾਰੇ ਕਾਮਰੇਡ ਗੁਰਦੀਪ ਨੇ ਨਕਸਲਬਾੜੀ ਲਹਿਰ ਦੀ ਰੌਸ਼ਨੀ 'ਚ ਕੇਨੈਡੀਅਨ ਮਜ਼ਦੂਰਾਂ ਅਤੇ ਹੋਰ ਲੁੱਟ ਹੋ ਰਹੇ ਤਬਕਿਆਂ ਲਈ ਸੰਘਰਸ਼ ਤਿੱਖਾ ਕਰਨ ਦਾ ਸੱਦਾ ਦਿੱਤਾ।-ਕਾ. ਲਖਵੀਰ  (ਸੰਖੇਪ)

No comments:

Post a Comment