Friday, September 16, 2022

ਸਾਥੀ ਬਲਵਿੰਦਰ ਸਿੰਘ ਨੂੰ ਸ਼ਰਧਾਂਜਲੀ

 ਸਾਥੀ ਬਲਵਿੰਦਰ ਸਿੰਘ ਨੂੰ  ਸ਼ਰਧਾਂਜਲੀ

ਸਾਥੀ ਬਲਵਿੰਦਰ ਸਿੰਘ ਕੈਂਸਰ ਦੀ ਨਾ-ਮੁਰਾਦ ਬਿਮਾਰੀ ਕਾਰਨ ਪਿਛਲੇ ਦਿਨੀਂ ਵਿਛੋੜਾ ਦੇ ਗਏ। ਪਿੰਡ ਖੋਟੇ (ਮੋਗਾ) ਦੇ ਗਰੀਬ ਕਿਸਾਨ ਪਰਿਵਾਰ ਦੇ ਜੰਮਪਲ ਬਲਵਿੰਦਰ ਸਿੰਘ ਨੇ ਆਪਣੀ ਜ਼ਿੰਦਗੀ ਦੇ ਲਗਪਗ ਦੋ ਦਹਾਕੇ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਕੁੱਲਵਕਤੀ ਕਾਰਕੰੁਨ ਵਜੋਂ ਗੁਜ਼ਾਰੇ ਸਨ। ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਸਫਾਂ  ’ਚ ਬੀ ਟੀ ਵਜੋਂ ਜਾਣੇ ਸਾਥੀ ਬਲਵਿੰਦਰ ਨੇ ਜਗਰਾਉਂ ਦੇ ਸਾਇੰਸ ਕਾਲਜ ਵੇਲੇ ਤੋਂ ਹੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਹੜੇ ’ਚ ਪੈਰ ਧਰਿਆ ਸੀ। ਇਹ ਉਹ ਸਮਾਂ ਸੀ ਜਦੋਂ ਨਕਸਲਬਾੜੀ ਲਹਿਰ ਦੇ ਝੰਜੋੜੇ ਨਾਲ ਹਲੂਣੇ ਗਏ ਪੰਜਾਬ ਦੇ ਕਿੰਨੇ ਹੀ ਨੌਜਵਾਨ ਤੇ ਵਿਦਿਆਰਥੀ ਇਨਕਲਾਬ ਦੇ ਮਿਸ਼ਨ ਨੂੰ ਜ਼ਿੰਦਗੀ ਦਾ ਨਿਸ਼ਾਨਾ ਮਿਥ ਕੇ ਤੁਰ ਰਹੇ ਸਨ। ਉਨ੍ਹਾਂ ਨੇ ਵੀ ਮਰਹੂਮ ਕਾਮਰੇਡ ਅੰਮਿ੍ਰਤਪਾਲ ਪਾਸੀ ( ਜਗਸੀਰ ) ਨਾਲ ਰਲ ਕੇ ਪਹਿਲਾਂ ਵਿਦਿਆਰਥੀ ਲਹਿਰ ਨਾਲ ਨਾਤਾ ਗੰਢਿਆ ਤੇ ਫਿਰ ਕਮਿਊਨਿਸਟ ਇਨਕਲਾਬੀ ਲਹਿਰ ਵਿੱਚ ਕੁੱਲ ਵਕਤੀ ਕਾਮੇ ਵਜੋਂ ਹਿੱਸਾ ਪਾਇਆ। ਉਹ ਪਹਿਲਾਂ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਹੇਠਲੀ ਪੰਜਾਬ ਕਮਿਊਨਿਸਟ ਇਨਕਲਾਬੀ ਕਮੇਟੀ ’ਚ ਸ਼ਾਮਿਲ ਹੋਏ  ਤੇ ਫਿਰ ਵੱਖ ਵੱਖ ਜਥੇਬੰਦ ਬਣਤਰਾਂ ’ਚ ਰਹਿੰਦਿਆਂ ਉਹ ਬੁਨਿਆਦੀ ਤੌਰ ’ਤੇ ਦਰੁਸਤ ਰੁਝਾਨ ਵਾਲੇ ਵਿਚਾਰਾਂ ’ਤੇ ਖੜ੍ਹਦੇ  ਰਹੇ। ਕੁਝ ਅਰਸਾ ਉਹ ਯੂ ਸੀ ਸੀ ਆਰ ਆਈ (ਐਮ ਐਲ) ਦੀ ਪੰਜਾਬ ਸੂਬਾ ਕਮੇਟੀ ਦਾ ਹਿੱਸਾ ਵੀ ਰਹੇ। ਨੱਬੇ ਵਿਆਂ ਦੇ ਸ਼ੁਰੂ ਵਿਚ ਚਾਹੇ ਉਹ ਇਨਕਲਾਬੀ ਲਹਿਰ ਦੀ ਸਰਗਰਮ ਜ਼ਿੰਦਗੀ ਤੋਂ ਕਿਨਾਰਾ ਕਰ ਗਏ ਸਨ ਪਰ ਇਨਕਲਾਬੀ ਸਮਾਜਿਕ ਤਬਦੀਲੀ ਦੇ ਵਿਚਾਰਾਂ ਦੇ ਹਮੇਸ਼ਾਂ ਹਾਮੀ ਰਹੇ ਤੇ ਕਮਿਊਨਿਸਟ ਇਨਕਲਾਬੀ ਲਹਿਰ ਅੰਦਰਲੇ ਦਰੁਸਤ ਰੁਝਾਨ ਦੇ ਸ਼ੁਭਚਿੰਤਕ ਬਣੇ ਰਹੇ। ਉਹਨਾਂ ਦੀ ਜਿੰਦਗੀ ਦਾ ਪਿਛਲਾ ਦਹਾਕਾ ਕੈਂਸਰ ਦੀ ਬਿਮਾਰੀ ਨਾਲ ਲੜਦਿਆਂ ਗੁਜ਼ਰਿਆ। 

ਅਦਾਰਾ ਸੁਰਖ ਲੀਹ ਸਾਥੀ ਬਲਵਿੰਦਰ ਵੱਲੋਂ ਕਮਿਊਨਿਸਟ ਇਨਕਲਾਬੀ ਲਹਿਰ ’ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦਾ ਹੈ।       

No comments:

Post a Comment