Friday, September 16, 2022

ਲੋਕ ਮੋਰਚਾ ਪੰਜਾਬ ਦੀ ਸਿਆਸੀ ਜਨਤਕ ਮੁਹਿੰਮ

 ਲੋਕ ਮੋਰਚਾ ਪੰਜਾਬ ਦੀ ਸਿਆਸੀ ਜਨਤਕ ਮੁਹਿੰਮ 
ਨਕਲੀ ਆਜ਼ਾਦੀ ਦੇ ਜਸ਼ਨਾਂ ਦੀ ਥਾਂ ਅਸਲੀ ਆਜ਼ਾਦੀ ਲਈ ਸੰਘਰਸ਼ ਦਾ ਹੋਕਾ !


ਲੋਕ ਮੋਰਚਾ ਪੰਜਾਬ,  ਮੁਲਕ ਦੀ ਨਕਲੀ ਆਜ਼ਾਦੀ ਤੇ ਝੂਠੀ ਜਮਹੂਰੀਅਤ ਦੀ ਪਾਜ ਉਘੜਾਈ ਕਰਦਿਆਂ ਅਸਲੀ ਆਜਾਦੀ ਤੇ ਸੱਚੀ ਜਮਹੂਰੀਅਤ ਉਸਾਰਨ ਹਿੱਤ, ਲੋਕ ਸਮੂਹਾਂ ਅੰਦਰ ਸਾਮਰਾਜ ਨੂੰ ਮੁਲਕ ’ਚੋਂ ਮੁਕੰਮਲ ਰੂਪ ਵਿੱਚ ਵਗਾਹ ਮਾਰਨ ਅਤੇ ਜਗੀਰਦਾਰੀ ਦਾ ਫਸਤਾ ਵੱਢਣ ਦੀ ਲੋਕ ਸਿਆਸਤ ਦਾ ਸੰਚਾਰ ਕਰਦਾ ਆ ਰਿਹਾ ਹੈ। ਸਾਮਰਾਜ ਨਾਲ ਬਗਲਗੀਰ ਹੋਏ ਮੁਲਕ ਦੇ ਸਰਮਾਏਦਾਰਾਂ ਜਗੀਰਦਾਰਾਂ ਦਾ ਰਾਜ ਭਾਗ ਤੋਂ ਜਕੜ ਪੰਜਾ ਤੋੜ ਕੇ ਲੋਕਾਂ ਦਾ ਖਰਾ ਜਮਹੂਰੀ ਰਾਜ ਭਾਗ ਉਸਾਰਨ ਦਾ ਹੋਕਾ ਦਿੰਦਾ ਆ ਰਿਹਾ ਹੈ। ਅੱਜ ਜਦੋਂ ਮੁਲਕ ਦੀ ਕੇਂਦਰੀ  ਹਕੂਮਤ ਨਕਲੀ ਆਜਾਦੀ ਉੱਤੇ ਅੰਮਿ੍ਰਤ ਮਹਾਂਉਤਸਵ ਦਾ ਮੁਲੰਮਾ ਚੜਾ ਕੇ 75 ਸਾਲਾ ਜਸ਼ਨਾਂ ਦੇ  ਢੋਲ ਢਮੱਕੇ ਹੇਠ ਹਾਕਮ ਜਮਾਤੀ ਰਾਸਟਰਵਾਦ ਦਾ ਝੰਡਾ ਘਰ ਘਰ  ਝੁਲਾਉਣ ਦੇ ਹਾਕਮੀ ਐਲਾਨ ਕਰਨ ਲੱਗੀ ਹੋਈ ਸੀ ਤੇ ਸੂਬਾਈ ਹਕੂਮਤਾਂ ਵੀ ਇਹਨਾਂ ਜਸਨਾਂ ਵਿੱਚ ਗੁਲਤਾਨ ਸੀ। ਇਸ ਸਮੇਂ ਸਾਡੇ ਵੱਲੋਂ ਸੂਬਾ ਕਮੇਟੀ ਦੇ ਬੈਨਰ ਹੇਠ ਇਸ ਨਕਲੀ ਆਜਾਦੀ ਦੀ ਅਤੇਹਾਕਮ ਜਮਾਤਾਂ ਦੇ ਦੰਭੀ ਤੇ ਸਾਮਰਾਜ ਦੀ ਸੇਵਾ ਵਾਲੇ ਰਾਸ਼ਟਰਵਾਦ ਦੀ ਪਾਜ ਉਘੜਾਈ ਕਰਕੇ ਅਸਲੀ ਆਜ਼ਾਦੀ ਦੀ  ਉਸਾਰੀ ਹਿੱਤ ਮੁਹਿੰਮ ਹੱਥ ਲਈ ਗਈ। ਜਿਸ ਵਿੱਚ ਸੰਘਰਸ਼ਸੀਲ ਲੋਕ ਹਿੱਸਿਆਂ ਤੱਕ ਪਹੁੰਚ ਕਰਕੇ ਜਿਲ੍ਹਾ ਪੱਧਰੀ ਇਕੱਤਰਤਾਵਾਂ ਕਰਨ ਉਪਰੰਤ ਬਲਾਕ ਤੇ ਪਿੰਡ ਪੱਧਰ ਦੀਆਂ ਮੀਟਿੰਗਾਂ ਕਰਨ ਦੀ ਵਿਉਂਤ ਬਣਾਈ ਗਈ। ਅਗਸਤ ਦਾ ਪੂਰਾ ਮਹੀਨਾ ਮੁਹਿੰਮ ਚਲਾਉਣ  ਦਾ ਫੈਸਲਾ  ਕੀਤਾ ਗਿਆ।

ਜਿਲ੍ਹਾ ਪੱਧਰੀ ਇਕੱਤਰਤਾਵਾਂ ਸੂਬਾ ਕਮੇਟੀ ਮੈਂਬਰਾਂ ਵੱਲੋਂ ਕਰਵਾਈਆਂ ਗਈਆਂ ਹਨ। ਅਗਲੀਆਂ ਮੀਟਿੰਗਾਂ ਵਿੱਚ ਸਥਾਨਕ ਕਮੇਟੀ ਮੈਂਬਰਾਂ ਵੱਲੋਂ ਵੀ ਹੱਥ ਵਟਾਇਆ ਗਿਆ। ਕੁਝ ਮੀਟਿੰਗਾਂ ਵਿੱਚ ਨੌਜਵਾਨ ਭਾਰਤ ਸਭਾ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ। ਇਹ ਜਿਲ੍ਹਾ ਪੱਧਰੀ ਇਕੱਤਰਤਾਵਾਂ, ਜਿਲ੍ਹਾ ਬਠਿੰਡਾ ਦੀ ਭੁੱਚੋ ਖੁਰਦ, ਮੋਗਾ ਦੀ ਬੁੱਟਰ, ਲੁਧਿਆਣਾ ਦੀ ਡੇਹਲੋਂ, ਮੁਕਤਸਰ ਤੇ ਫਾਜ਼ਿਲਕਾ ਦੀ ਸਾਂਝੀ ਮੀਟਿੰਗ ਮਲੋਟ, ਫਰੀਦਕੋਟ ਦੀ ਜੈਤੋ, ਮਾਨਸਾ ਦੀ ਭੈਣੀਬਾਘਾ, ਸੰਗਰੂਰ ਦੀ ਉਗਰਾਹਾਂ, ਮਲੇਰਕੋਟਲਾ ਦੀ ਦਾਣਾ ਮੰਡੀ ਮਲੇਰਕੋਟਲਾ, ਬਰਨਾਲਾ ਦੀ ਦਾਣਾ ਮੰਡੀ ਬਰਨਾਲਾ ਤੇ ਪਟਿਆਲਾ ਦੀ ਮਹਿਮਦਪੁਰ ਵਿਖੇ ਕੀਤੀਆਂ ਗਈਆਂ ਹਨ। ਇਹਨਾਂ ਇਕੱਤਰਤਾਵਾਂ ਵਿਚ ਕਿਸਾਨ, ਮਜ਼ਦੂਰ, ਫੈਕਟਰੀ ਕਾਮੇ, ਔਰਤ, ਮੁਲਾਜਮ, ਅਧਿਆਪਕ, ਠੇਕਾ ਮੁਲਾਜਮ, ਵਿਦਿਆਰਥੀ, ਨੌਜਵਾਨ ਸੰਗਠਨਾਂ ਦੇ ਸਰਗਰਮ ਹਿੱਸਿਆਂ ਨੇ ਭਰਵੀਂ ਸਮੂਲੀਅਤ ਕੀਤੀ ਹੈ। ਸਥਾਨਕ ਕਮੇਟੀ ਮੈਂਬਰਾਂ ਵੱਲੋਂ ਜਿਲ੍ਹਾ ਬਠਿੰਡਾ, ਮੁਕਤਸਰ ਤੇ ਸੰਗਰੂਰ ਦੇ ਲਗਭਗ ਦੋ ਦਰਜਨ ਪਿੰਡਾਂ ਅੰਦਰ ਪਿੰਡ ਮੀਟਿੰਗਾਂ ਕਰਵਾਈਆਂ ਗਈਆਂ ਹਨ। ਮੂਣਕ ਲਹਿਰਾ ਇਲਾਕੇ ਦੇ ਮੋਰਚੇ ਨਾਲ ਜੁੜੀ ਨੌਜਵਾਨਾਂ ਦੀ ਟੀਮ ਨੇ ਇਲਾਕੇ ਦੇ ਪਿੰਡਾਂ ਵਿਚ ਮੀਟਿੰਗਾਂ ਕਰਵਾਈਆਂ ਹਨ। ਪੱਚੀ ਹਜਾਰ ਦੀ ਗਿਣਤੀ ਵਿਚ ਵਿਸਥਾਰੀ ਵਿਆਖਿਆ ਕਰਦਾ ਇੱਕ ਹੱਥ ਪਰਚਾ ਵੀ ਛਪਵਾ ਕੇ ਵੰਡਿਆ ਗਿਆ ਹੈ।

ਇਹਨਾਂ ਇਕੱਤਰਤਾਵਾਂ ਵਿਚ ਲੈ ਕੇ ਜਾਣ ਵਾਲੀ ਗੱਲ ਦਾ ਵਿਸਾ ਵਸਤੂ ਨਕਲੀ ਆਜਾਦੀ ਬਨਾਮ ਅਸਲੀ ਆਜਾਦੀ ਰੱਖਿਆ ਗਿਆ। ਜਿਸ ਵਿੱਚ  ਬੁਲਾਰਿਆ ਨੇ ਆਪਣੀ ਗੱਲ ਬਾਤ ਨੂੰ ਦੋ ਭਾਗਾਂ ਵਿਚ ਵੰਡਿਆ। ਪਹਿਲੇ ਹਿੱਸੇ ਵਿਚ ਦੂਜੀ ਸੰਸਾਰ ਜੰਗ ਤੋਂ ਬਾਅਦ ਆਜਾਦੀ ਦੀਆਂ ਪ੍ਰਚੰਡ ਹੋਈਆਂ ਮਜਦੂਰਾਂ, ਕਿਸਾਨਾਂ, ਕਰਮਚਾਰੀਆਂ ਦੀਆਂ ਇਨਕਲਾਬੀ ਲਹਿਰਾਂ ਅਤੇ ਫੌਜੀ ਬਗਾਵਤਾਂ ਨੂੰ ਉਤਸ਼ਾਹੀ ਤਜਰਬੇ ਵਜੋਂ ਉਚਿਆਉਣ, ਇਹਨਾਂ ਲਹਿਰਾਂ ਵੱਲੋਂ ਬਰਤਾਨਵੀ ਬਸਤੀਵਾਦੀਆਂ ਲਈ ਭਾਰਤ ਵਿਚੋਂ ਨਿਕਲ ਜਾਣ ਦੀ ਪੈਦਾ ਕੀਤੀ ਹਾਲਤ, ਹਾਲਤ ‘ਚੋਂ ਨਿਕਲਣ ਲਈ  ਅੰਗਰੇਜ਼ਸ਼ਾਹੀ ਵੱਲੋਂ ਮੁਲਕ ਦੇ ਕਾਰਪੋਰੇਟਾਂ ਤੇ ਜਗੀਰਦਾਰਾਂ ਨਾਲ ਹਮਮਸਵਰਾ ਹੋ ਕੇ,ਲੋਕਾਂ ਨਾਲ ਗਦਾਰੀ ਕਰਕੇ ਰਾਜ ਪ੍ਰਬੰਧ ਨੂੰ ਜਿਉਂ ਦੀ ਤਿਉਂ ਚੱਲਦਾ ਰੱਖਣ ਲਈ ਕੀਤਾ ਸਮਝੌਤਾ,  ਗੱਲ ਦਾ ਵਿਸਾ ਬਣਾਇਆ ਗਿਆ।  ਇਸ ਲੋਕ ਵਿਰੋਧੀ ਸਮਝੌਤੇ ਦੇ ਤੱਤ ਨੂੰ ਉਘਾੜਿਆ ਗਿਆ। ਦੂਜੇ ਹਿੱਸੇ ਵਿਚ ਸੰਤਾਲੀ ਦੀ ਸੱਤਾ ਬਦਲੀ ਤੋਂ ਬਿਨਾਂ ਰਾਜ ਦੀ ਮਾਲਕੀ ਵਿਚ ਤੇ ਰਾਜ ਦੇ ਲੋਕਾਂ ਪ੍ਰਤੀ ਰੱਵਈਏ ਵਿਚ ਕੋਈ ਭੋਰਾ ਭਰ ਵੀ ਫਰਕ ਨਾ ਪੈਣ ਨੂੰ, ਜਮੀਨਾਂ ਜਾਇਦਾਦਾਂ ਤੇ ਪੰਜੀ ਦੇ ਮਾਲਕ ਉਹਨਾਂ ਹੀ ਸਰਮਾਏਦਾਰਾਂ ਜਗੀਰਦਾਰਾਂ ਦੇ ਰਹਿਣ ਨੂੰ, ਇਹਨਾਂ ਵੱਲੋਂ ਉਵੇਂ ਸਾਮਰਾਜ ਦੇ ਜੀ ਹਜ਼ੂਰੀਏ ਬਣ ਮੁਲਕ ਦੀ ਲੁੱਟ ਕਰਵਾਉਣ ਦੀਆਂ ਸੇਵਾਵਾਂ ਨਿਭਾ ਰਹੇ ਹੋਣ ਨੂੰ, ਸਨਅਤੀ, ਖੇਤੀ ਤੇ ਸੇਵਾਵਾਂ ਦੇ ਖੇਤਰ ਅੰਦਰ ਦਿਨੋਂ ਦਿਨ ਵਧ ਰਹੀ ਲੁਟੇਰਿਆਂ ਦੇ ਗਲਬੇ ਨੂੰ, ਉਹੀ ਪੁਲਸ, 

 ਫੌਜ, ਕਨੂੰਨ, ਜੇਲ੍ਹਾਂ ਠਾਣੇ ਚੱਲਦੇ ਰੱਖੇ ਜਾਣ ਨੂੰ, ਲੋਕਾਂ ਪੱਲੇ ਗਰੀਬੀ, ਕੰਗਾਲੀ, ਭੁੱਖਮਰੀ, ਬੇਰੁਜ਼ਗਾਰੀ, ਬੀਮਾਰੀਆਂ  ਤੇ ਕਰਜ਼ੇ ਦੀਆਂ ਪੰਡਾਂ ਨੂੰ, ਇਸਦੀ ਵਿਆਖਿਆ ਕਰਦਿਆਂ ਅਸਲੀ ਆਜ਼ਾਦੀ ਲਈ ਸਾਮਰਾਜ ਤੇ ਜਗੀਰਦਾਰੀ ਵਿਰੋਧੀ ਮੰਗਾਂ ਨੂੰ ਸੰਘਰਸਾਂ ਦਾ ਅਜੰਡਾ ਬਣਾਉਣ ਅਤੇ ਸਹੀਦ ਭਗਤ ਸਿੰਘ ਦੇ ਇਨਕਲਾਬੀ ਰਾਹ ਦੇ ਰਾਹੀ ਬਣਨ ਦਾ ਸੱਦਾ ਉਭਾਰਨਾ ਹੈ।

ਇਹਨਾਂ ਇਕੱਤਰਤਾਵਾਂ ਦੀ ਵਿਸ਼ੇਸਤਾ ਇਹ ਰਹੀ ਕਿ ਇਹਨਾਂ ਵਿੱਚ ਹਾਜਰੀ ਭਰਪੂਰ ਰਹੀ ਹੈ। ਮੋਟੇ ਅੰਦਾਜੇ ਮੁਤਾਬਿਕ ਜਿਲ੍ਹਾ ਪੱਧਰੀ ਇਕੱਤਰਤਾਵਾਂ ਵਿੱਚ ਲੱਗਭਗ ਤਿੰਨ ਹਜਾਰ ਅਤੇ ਪਿੰਡ ਮੀਟਿੰਗਾਂ ਵਿੱਚ ਇੱਕ ਹਜਾਰ ਦੀ ਹਾਜਰੀ ਰਹੀ। ਬੁਲਾਰਿਆਂ ਨੇ ਨੋਟ ਕੀਤਾ ਕਿ ਹਰ ਇਕੱਤਰਤਾ ਦੋ ਘੰਟੇ ਲੰਮੀ ਚੱਲਦੀ ਰਹੀ ਹੈ, ਇੱਕ ਵੀ ਚਿਹਰੇ ਉਤੇ ਉਕਤਾਹਟ ਦੇ ਨਿਸਾਨ ਦਿਖਾਈ ਨਹੀਂ ਦਿੱਤੇ, ਇਕਾਗਰਤਾ ਨਾਲ ਸੁਣਦੇ ਰਹੇ ਹਨ। ਮੀਟਿੰਗਾਂ ਵਿੱਚ ਹਾਜਰ, ਆਪਣੀ ਚਾਹ ਰੋਟੀ ਦਾ ਪ੍ਰਬੰਧ ਕਰਕੇ ਆਉਂਦੇ ਰਹੇ ਹਨ। ਕੁੱਝ ਥਾਵਾਂ ’ਤੇ ਇਹਨਾਂ ਇਕੱਤਰਤਾਵਾਂ ਵਿਚ ਹਾਜਰ ਸਾਥੀਆਂ ਵੱਲੋਂ ਸਵਾਲ ਜਵਾਬ ਵੀ ਹੋਏ ਤੇ ਭਰਵੀਂ ਵਿਚਾਰ ਚਰਚਾ ਦਾ ਮਹੌਲ ਵੀ ਬਣਿਆ। ਇਹ ਮੁਹਿੰਮ ਨਕਲੀ ਆਜ਼ਾਦੀ ਦਾ ਪਾਜ ਉਘਾੜਨ ਤੇ ਖਰੀ ਆਜ਼ਾਦੀ ਲਈ ਸੰਘਰਸ਼ ਤੇਜ਼ ਕਰਨ ਦਾ ਹੋਕਾ ਦੇਣ ਦੇ ਆਪਣੇ ਮਿਥੇ ਟੀਚੇ ’ਚ ਮੋਟੇ ਤੌਰ ’ਤੇ ਸਫ਼ਲ ਰਹੀ ਜਾਪਦੀ ਹੈ।

ੇਸਤਾ ਇਹ ਰਹੀ ਕਿ ਇਹਨਾਂ ਵਿੱਚ ਹਾਜ਼ਰੀ ਭਰਪੂਰ ਰਹੀ ਹੈ। ਮੋਟੇ ਅੰਦਾਜੇ ਮੁਤਾਬਿਕ ਜਿਲ੍ਹਾ ਪੱਧਰੀ ਇਕੱਤਰਤਾਵਾਂ ਵਿੱਚ ਲੱਗਭਗ ਤਿੰਨ ਹਜਾਰ ਅਤੇ ਪਿੰਡ ਮੀਟਿੰਗਾਂ ਵਿੱਚ ਇੱਕ ਹਜਾਰ ਦੀ ਹਾਜਰੀ ਰਹੀ। ਬੁਲਾਰਿਆਂ ਨੇ ਨੋਟ ਕੀਤਾ ਕਿ ਹਰ ਇਕੱਤਰਤਾ ਦੋ ਘੰਟੇ ਲੰਮੀ ਚੱਲਦੀ ਰਹੀ ਹੈ, ਇੱਕ ਵੀ ਚਿਹਰੇ ਉਤੇ ਉਕਤਾਹਟ ਦੇ ਨਿਸਾਨ ਦਿਖਾਈ ਨਹੀਂ ਦਿੱਤੇ, ਇਕਾਗਰਤਾ ਨਾਲ ਸੁਣਦੇ ਰਹੇ ਹਨ। ਮੀਟਿੰਗਾਂ ਵਿੱਚ ਹਾਜਰ, ਆਪਣੀ ਚਾਹ ਰੋਟੀ ਦਾ ਪ੍ਰਬੰਧ ਕਰਕੇ ਆਉਂਦੇ ਰਹੇ ਹਨ। ਕੁੱਝ ਥਾਵਾਂ ’ਤੇ ਇਹਨਾਂ ਇਕੱਤਰਤਾਵਾਂ ਵਿਚ ਹਾਜਰ ਸਾਥੀਆਂ ਵੱਲੋਂ ਸਵਾਲ ਜਵਾਬ ਵੀ ਹੋਏ ਤੇ ਭਰਵੀਂ ਵਿਚਾਰ ਚਰਚਾ ਦਾ ਮਹੌਲ ਵੀ ਬਣਿਆ। ਇਹ ਮੁਹਿੰਮ ਨਕਲੀ ਆਜ਼ਾਦੀ ਦਾ ਪਾਜ ਉਘਾੜਨ ਤੇ ਖਰੀ ਆਜ਼ਾਦੀ ਲਈ ਸੰਘਰਸ਼ ਤੇਜ਼ ਕਰਨ ਦਾ ਹੋਕਾ ਦੇਣ ਦੇ ਆਪਣੇ ਮਿਥੇ ਟੀਚੇ ’ਚ ਮੋਟੇ ਤੌਰ ’ਤੇ ਸਫ਼ਲ ਰਹੀ ਜਾਪਦੀ ਹੈ।   

No comments:

Post a Comment