Tuesday, January 18, 2022

ਲਿਨਫੌਕਸ ਕੰਪਨੀ ਖਿਲਾਫ਼ ਸਨਅਤੀ ਮਜ਼ਦੂਰਾਂ ਦਾ ਜੇਤੂ ਸੰਘਰਸ਼

 

ਲਿਨਫੌਕਸ ਕੰਪਨੀ ਖਿਲਾਫ਼ ਸਨਅਤੀ ਮਜ਼ਦੂਰਾਂ ਦਾ ਜੇਤੂ ਸੰਘਰਸ਼

ਖੰਨਾ ਇਲਾਕੇ ਵਿੱਚ ਆਸਟਰੇਲੀਆ ਦੀ ਬਹੁ-ਰਾਸ਼ਟਰੀ ਕੰਪਨੀ ਲਿਨਫੌਕਸ (ਹਿੰਦੁਸਤਾਨ ਯੂਨੀਲੀਵਰ) ਦੇ ਪ੍ਰਬੰਧਕਾਂ ਵੱਲੋਂ ਕਾਮਿਆਂ ਦੀ ਬੇਕਿਰਕੀ ਨਾਲ ਲੁੱਟ ਤੇਜ਼ ਕਰਨ ਅਤੇ ਮੁਨਾਫਿਆਂ ਵਾਧੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀ ਮਿਲੀ ਭੁਗਤ ਨਾਲ ਵਿਆਪਕ ਤੇ ਸਾਜਸ਼ੀ ਹਮਲਾ ਵਿੱਢਿਆ ਹੋਇਆ ਸੀ ਕਾਮਿਆਂ ਨੇ ਆਪਣੇ ਸੰਘਰਸ਼ ਦੀ ਬਦੌਲਤ ਕੁੱਝ ਮੁਢਲੇ ਪੱਧਰ ਦੀਆਂ ਅੰਸ਼ਕ ਪ੍ਰਾਪਤੀਆਂ ਕਰ ਲਈਆਂ ਸਨ ਜਿਵੇਂ ਨਵੀਂ ਠੇਕਾ ਭਰਤੀ ਨੂੰ ਰੋਕ ਲਾ ਕੇ ਹੋਰ ਛਾਂਟੀਆਂ ਰੋਕਣਾ, ਸਸਪੈਂਡ ਕੀਤੇ ਕਿਰਤੀਆਂ ਨੂੰ ਸਸਪੈਂਸ਼ਨ ਭੱਤਾ ਅਤੇ ਲੁਧਿਆਣੇ ਇਨਕੁਆਰੀ ਮੌਕੇ ਆਉਣ ਜਾਣ ਦਾ ਕਿਰਾਇਆ ਕੰਪਨੀ ਪਾਸੋਂ ਲੈਣਾ, ਪ੍ਰਬੰਧਕਾਂ ਦੀ ਦਹਿਸ਼ਤ ਦਾ ਟੁੱਟਣਾ ਆਦਿ ਸੰਘਰਸ਼ੀ ਕਾਮਿਆਂ ਖਿਲਾਫ ਗਵਾਹ ਭੁਗਤਾਉਣ ਦੀ ਚਾਲ ਫੇਲ੍ਹ ਕਰਕੇ ਹਮਾਇਤ ਜੁਟਾਉਣ ਨਾਲ ਤੇ ਸੰਘਰਸ਼ੀ ਲੀਡਰਸ਼ਿਪ ਲੋਕਾਂ ਦਾ ਭਰੋਸਾ ਬੱਝਣ ਨੇ ਅਗਲੇ ਸੰਘਰਸ਼ ਦੀ ਨੀਂਹ ਰੱਖ ਦਿੱਤੀ ਸੀ ਜਿਸ ਅਨੁਸਾਰ ਸਸਪੈਂਡ ਕੀਤੇ ਕਾਮਿਆਂ ਦੀ ਬਹਾਲੀ, ਸਸਪੈਂਸ਼ਨ ਭੱਤੇ ਦੀ ਪ੍ਰਾਪਤੀ, ਸਾਰੇ ਕੱਚੇ ਪੱਕੇ ਕਾਮਿਆਂ ਦੀ 10 ਦਿਨਾਂ ਦੀ ਤਨਖਾਹ ਕਟੌਤੀ ਤੇ ਚੰਗਾ ਆਚਰਣ ਬਾਂਡ ਰੱਦ ਕਰਾਉਣਾ, ਬੋਨਸ ਦੀ ਪ੍ਰਾਪਤੀ ਆਦਿ ਮੁੱਖ ਮੰਗਾਂ ਸਨ  (ਦੇਖੋ ਸੁਰਖ ਲੀਹ ਸਤੰਬਰ ਅਕਤੂਬਰ 2021 ਅੰਕ)

          ਮੈਨੇਜਮੈਂਟ  ਸੰਘਰਸ਼ੀ ਕਾਮਿਆਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਉਲਟਾ ਹਮਲਾਵਾਰ ਰੁਖ਼ ਅਖਤਿਆਰ ਕਰਨਤੇ ਉੱਤਰ ਪਈ ਅਤੇ ਸਸਪੈਂਡ ਕੀਤੇ ਕਿਰਤੀਆਂਤੇ ‘‘ਗੈਰ-ਕਾਨੂੰਨੀ ਹੜਤਾਲਾਂ ਕਰਨ’’ ‘‘ਕਾਮਿਆਂ ਨੂੰ ਭੜਕਾਉਣ,’’ ‘‘ਕੰਪਨੀ ਦਾ ਨੁਕਸਾਨ ਕਰਨ’’ ਤੋਂ ਇਲਾਵਾ  ਰੈਲੀਆਂ ਮੁਜ਼ਾਹਰਿਆਂ ਤੇ ਪੋਸਟਰਾਂ ਹੱਥਪਰਚਿਆਂ ਆਦਿ ਰਾਹੀਂ ਕੰਪਨੀ ਦੀ ਬਦਨਾਮੀ ਕਰਨ ਦੇ ਨਿਰ-ਅਧਾਰ  ਦੋਸ਼ ਤਹਿਤ ‘‘ਮਾਣਹਾਨੀ ਵਜੋਂ10 ਲੱਖ ਰੁਪਏ ਮੁਆਵਜੇ’’ ਦੇ ਕੇਸ ਸਥਾਨਕ ਸਿਵਲ ਅਦਾਲਤ ਦਰਜ ਕੀਤੇ ਗਏ ਇਹਨਾਂ ਕੇਸਾਂ ਦੀ ਕਾਮਿਆਂ ਨੇ ਡਟ ਕੇ ਤੱਥਾਂ ਅਧਾਰਤ ਪੈਰਵਾਈ ਕੀਤੀ, ਮੈਨੇਜਮੈਂਟ ਲਾ-ਜਵਾਬ ਹੋ ਗਈ ਸਿਵਲ ਜੱਜ ਨੇ ਇਸ ਪੈਰਵਾਈ ਤੋਂ ਪ੍ਰਭਾਵਤ ਹੋ ਕੇ ਪ੍ਰਬੰਧਕਾਂ ਨੂੰ ਕੇਸ ਵਾਪਸ ਲੈਣ ਦੀ ਤਜਵੀਜ਼ ਪੇਸ਼ ਕੀਤੀ, ਪਰ ਮਜ਼ਦੂਰ ਵਿਰੋਧ ਨੱਕੋ-ਨੱਕ ਭਰੀ ਮੈਨੇਜਮੈਂਟ ਨੇ ਇਸ ਤਜਵੀਜ਼ ਨੂੰ ਹਕਾਰਤ ਨਾਲ ਠੁਕਰਾ ਦਿੱਤਾ ਅਤੇ ਕਿਰਤੀਆਂ ਦੇ ਹੱਕੀ ਸੰਘਰਸ਼ ਨੂੰ ਢਾਹ ਲਾਉਣ ਲਈ ਉਸੇ ਅਦਾਲਤਚੋਂ ਧਰਨੇ/ਪ੍ਰਦਰਸ਼ਨ ਕੰਪਨੀ ਗੇਟ ਤੋਂ 50 ਗਜ਼ ਦੂਰੀਤੇ ਰੱਖਣ ਸਟੇਅ ਆਰਡਰ ਲੈਣ ਸਫਲ ਵੀ ਹੋ ਗਈ

  ਮੈਨੇਜਮੈਂਟ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਕਰਕੇ ਮਾਮਲੇ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਸੀ ਮੈਨੇਜਮੈਂਟ ਨੇ ਇੱਕ ਪਾਸੇ ਸੰਘਰਸ਼ ਦਾ ਦਬਾਅ ਤੇ ਦੂਜੇ ਪਾਸੇ ਪੱਕੇ ਤੇ ਕੱਚੇ ਕਾਮਿਆਂ ਫੁੱਟ ਪਾਉਣ ਦੀ ਚਾਲ ਚੱਲਦਿਆਂ 135 ਰੈਗੂਲਰ ਕਾਮਿਆਂ ਵਿੱਚੋਂ 82 ਕਾਮਿਆਂ ਦੀ ਤਨਖਾਹ ਕਟੌਤੀ ਦੇ 3 ਲੱਖ 42 ਹਜ਼ਾਰ ਜਾਰੀ ਭਾਵੇਂ ਕਰ ਦਿੱਤੇ ਪਰ ਉਨ੍ਹਾਂ ਦੇ ਖਾਤਿਆਂ ਜਮ੍ਹਾਂ ਕਰਨ ਦੀ ਬਜਾਏ ਕਿਰਤ ਵਿਭਾਗ ਦੇ ਭਲਾਈ ਬੋਰਡ ਮੁਹਾਲੀ ਫੰਡ ਜਮ੍ਹਾਂ ਕਰਵਾ ਦਿੱਤੇ ਕਿ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਕਾਮੇ ਲਟਕਦੇ ਰਹਿਣਗੇ ਸੰਘਰਸ਼ੀ ਕਾਮਿਆਂ ਦਾ ਦੀਵਾਲੀ ਮੌਕੇ ਮਿਲਣ ਵਾਲਾ 2020-21 ਦਾ ਬੋਨਸ ਰੋਕ ਦਿੱਤਾ ਇਹਨਾਂ ਜਾਬਰ ਤੇ ਵੰਡ-ਪਾੳੂ ਹੱਥਕੰਡਿਆਂ ਦੇ ਬਾਵਜੂਦ ਸੰਘਰਸ਼ੀ ਕਾਮਿਆਂ ਰੋਹ ਹੋਰ ਪ੍ਰਚੰਡ ਹੋਇਆ ਦੂਜੇ ਪਾਸੇ ਮੁਲਕ ਦੇ ਕਿਸਾਨ ਅੰਦੋਲਨ ਤੇ ਪੰਜਾਬ ਦੇ ਮਜ਼ਦੂਰ-ਮੁਲਾਜ਼ਮ(ਖਾਸ ਕਰਕੇ ਠੇਕਾ ਮੁਲਾਜ਼ਮਾਂ ਦੇ) ਘੋਲ ਨੇ ਉਤਸ਼ਾਹੀ ਮਹੌਲ ਸਿਰਜਿਆ ਹੋਇਆ ਸੀ ਇਸ ਮੌਜੂਦਾ ਹਾਲਤ ਰਸਮੀ ਰੋਸ ਧਰਨੇ ਨੇ ਕਾਰਗਰ ਨਹੀਂ ਸੀ ਹੋਣਾ, ਸੋ ਦਿਨ ਰਾਤ ਦੇ ਪੱਕੇ ਧਰਨੇ ਤੇ ਗੇਟ ਜਾਮ ਮੋਰਚੇ ਦਾ ਫੈਸਲਾ ਕਰਕੇ ਲਿਨਫੌਕਸ ਮਜ਼ਦੂਰ ਕਮੇਟੀ ਵੱਲੋਂ ਭਰਾਤਰੀ ਸੰਘਰਸ਼ਸ਼ੀਲ ਜਥੇਬੰਦੀਆਂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ(ਰਜਿ.) ਮਜ਼ਦੂਰ ਯੂਨੀਅਨ ਇਲਾਕਾ ਖੰਨਾ, ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਟੈਕਨੀਕਲ ਸਰਵਿਸਜ਼ ਯੂਨੀਅਨ(ਬਿਜਲੀ ਬੋਰਡ) ਸਰਕਲ ਖੰਨਾ ਨਾਲ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਕੰਪਨੀ ਅੰਦਰਲੇ ਵਰਕਰਾਂ ਤੇ ਇਲਾਕੇ ਦੇ ਮਜ਼ਦੂਰਾਂ ਦੀ ਸ਼ਮੂਲੀਅਤ ਤੇ ਭਰਾਤਰੀ ਜਥੇਬੰਦੀਆਂ ਦੀ ਸਹਿਯੋਗ ਨਾਲ ਘੋਲ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਗਿਆ ਕੰਪਨੀ ਪ੍ਰਬੰਧਕਾਂ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਅਗਲੇ ਘੋਲ ਲਈ ਅਗਾਂਊਂ ਸੂਚਨਾ ਪੱਤਰ ਦਿੱਤੇ ਗਏ

  ਬੰਬਈ ਹੈੱਡ ਆਫਿਸ ਤੋਂ ਕੰਪਨੀ ਦੀ ਆਈ ਟੀਮ ਨੂੰ ਕਾਮੇ ਉਨ੍ਹਾਂ ਦੇ ਪ੍ਰਵਾਰ ਤੇ ਜਥੇਬੰਦੀਆਂ ਦੇ ਨੁਮਾਇੰਦੇ ਮਿਲਣਾ ਚਾਹੁੰਦੇ ਸਨ ਪਰ ਸਥਾਨਕ ਅੜੀਅਲ ਮੈਨੇਜਮੈਂਟ ਨੇ ਨਾ ਮਿਲਣ ਦਿੱਤੇ ਤੇ ਨਾ ਹੀ ਮੰਗ ਪੱਤਰ ਲਿਆ ਅਤੇ ਰਜਿਸਟਰੀ ਪੱਤਰ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਪਰ ਕਾਮਿਆਂ ਖਿਲਾਫ਼ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਝੂਠਾ ਕੇਸ ਮੜ੍ਹ ਕੇ ਦਹਿਸ਼ਤੀ ਨੋਟਿਸ ਕੱਢ ਦਿੱਤੇ ਹਾਲਾਂਕਿ ਕਾਮੇ ਕੰਪਨੀ ਗੇਟ ਤੋਂ ਦੂਰੀਤੇ ਹੀ ਬੈਠੇ ਸਨ

          ਇਹਨਾਂ ਜਾਬਰ ਹਮਲਿਆਂ ਤੇ ਦਹਿਸ਼ਤੀ ਮੁਹਿੰਮ ਦੇ ਜੁਆਬ ਕੰਪਨੀ ਗੇਟਤੇ ਪ੍ਰਵਾਰਾਂ ਸਮੇਤ 17 ਦਸੰਬਰ ਦੇ ਰੋਸ ਧਰਨੇ ਦਾ ਐਲਾਨ ਕਰਕੇ ਪਿੰਡਾਂ ਸ਼ਹਿਰਾਂ/ਕਸਬਿਆਂ 500 ਪੋਸਟਰ ਲਾਏ ਗਏ, 2000 ਹੱਥਪਰਚੇ ਛਪਾ ਕੇ ਵੰਡੇ ਗਏ, ਕੰਪਨੀ ਕਾਮਿਆਂ, ਇਲਾਕੇ ਦੇ ਮਜ਼ਦੂਰਾਂ ਤੇ ਕਿਸਾਨਾਂ ਦੀਆਂ ਜਨਤਕ ਮੀਟਿੰਗਾਂ ਤੇ ਝੰਡਾ ਮਾਰਚ ਕੀਤੇ ਗਏ ਦੋਰਾਹਾ, ਖੰਨਾ ਖੇਤਰ ਦੀਆਂ ਸਭਨਾਂ ਖੇਤ ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ

          17 ਦਸੰਬਰ ਦੇ ਧਰਨੇ ਫੈਕਟਰੀ ਕਾਮਿਆਂ ਤੋਂ ਇਲਾਵਾ ਸਸਪੈਂਡ ਕੀਤੇ ਵਰਕਰ ਆਪੋ ਆਪਣੇ ਪ੍ਰਵਾਰਾਂ ਤੋਂ ਇਲਾਵਾ ਆਪਣੇ ਪਿੰਡਾਂ ਤੋਂ ਵੀ ਮਰਦ ਔਰਤਾਂ ਦੀ ਚੰਗੀ ਗਿਣਤੀ ਨੂੰ ਲਾਮਬੰਦ ਕਰਕੇ ਲਿਆਏ ਬਾਕੀ ਭਰਾਤਰੀ ਜਥੇਬੰਦੀਆਂ ਸਮੇਤ 200-250 ਦਾ ਇਕੱਠ ਰੋਹਲੇ ਨਾਅ੍ਹਰਿਆਂ ਨਾਲ ਮਾਰਚ ਕਰਦਾ ਹੋਇਆ ਕੰਪਨੀ ਗੇਟਤੇ ਪਹੁੰਚਿਆ ਫਿਰ ਅੰਦਰੋਂ ਸਵੇਰ ਦੀ ਸ਼ਿਫਟ ਗਏ ਕਾਮੇ ਵੀ ਬਾਹਰ ਗਏ ਤੇ ਸ਼ਾਮ ਦੀ ਸ਼ਿਫਟ ਵੀ ਮੋਰਚੇ ਡਟ ਗਈ ਮਜ਼ਦੂਰ ਮੋਰਚਾ ਜੰਮ ਗਿਆ ਤੇ ਕੰਪਨੀ ਦੇ ਦੋਵੇਂ ਗੇਟ ਬੰਦ ਕਰ ਦਿੱਤੇ ਗਏ ਕੁੱਝ ਵਰਕਰ ਤੇ ਭਰਾਤਰੀ ਜਥੇਬੰਦੀਆਂ ਦੇ ਸਾਥੀ ਭਰਾਤਰੀ ਯਕਯਹਿਤੀ ਦਾ ਸੰਦੇਸ਼ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਹਾਈਵੇ ਜਾਮ ਐਕਸ਼ਨ ਵੀ ਸ਼ਾਮਲ ਹੋਣ ਗਏ ਮਜ਼ਦੂਰਾਂ ਦੇ ਰੋਹ ਨੂੰ ਦੇਖ ਕੇ ਪੁਲੀਸ ਨੂੰ ਪਿੱਛੇ ਹਟਣਾ ਪਿਆ ਪੱਕੇ ਮੋਰਚੇ ਦੇ ਐਲਾਨ ਅਨੁਸਾਰ ਰਾਤ ਦੇ ਪ੍ਰਬੰਧ- ਟੈਂਟ, ਗੱਦੇ, ਬਿਸਤਰੇ ਚਾਹ-ਪਾਣੀ ਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਗਏ

          ਦੂਸਰੇ ਦਿਨ ਪੁਲਸੀ ਦਹਿਸ਼ਤ ਦੇ ਸਿਰਤੇ ਜਬਾਨੀ-ਕਲਾਮੀ ਕੱਟੀ ਹੋਈ ਤਨਖਾਹ, ਬੋਨਸ ਦੇਣ ਤੇ ਬਾਂਡ ਫਾਰਮ ਰੱਦ ਕਰਨ ਅਤੇ ਸਸਪੈਂਡ ਕਿਰਤੀਆਂ ਦਾ ਮਸਲਾ ਹੱਲ ਕਰਨ ਲਈ 4 ਦਿਨਾਂ ਦੀ ਮੋਹਲਤ ਦੀ ਪੇਸ਼ਕਸ਼ਤੇ ਗੇਟ ਖੋਲ੍ਹ ਦੇਣ ਲਈ ਜ਼ੋਰ ਪਾਇਆ ਗਿਆ ਜਿਸਨੂੰ ਧਰਨਾ ਕਾਮਿਆਂ ਨੇ ਰੱਦ ਕਰ ਦਿੱਤਾ ਪਰ ਮੈਨੇਜਮੈਂਟ ਨਾਲ ਗੱਲਬਾਤ ਚੱਲਦੀ ਰਹਿਣ ਕਰਕੇ ਤੀਸਰੇ ਦਿਨ ਪਿਛਲੇ ਗੇਟ ਥਾਣੀਂ ਪ੍ਰਬੰਧਕਾਂ ਵੱਲੋਂ ਗੱਡੀਆਂ ਲੰਘਾਉਣ ਦਾ ਕਾਮਿਆਂ ਨੇ ਵਿਰੋਧ ਨਾ ਕੀਤਾ ਪਰ ਪ੍ਰਬੰਧਕਾਂ ਨੇ ਇਸ ਨੂੰ ਕਾਮਿਆਂ ਦੀ ਕਮਜ਼ੋਰੀ ਸਮਝਿਆ ਤੇ ਧਰਨੇਤੇ ਬੈਠੇ ਕਿਰਤੀਆਂ ਨੂੰ ਯਰਕਾਉਣ ਲਈ ਡਿੳੂੁਟੀ ਤੋਂ ਗੈਰ-ਹਾਜ਼ਰ ਹੋਣ ਦੇ ਮੈਸੇਜ ਭੇਜ ਦਿੱਤੇ ਅਤੇ ਦੂਸਰੇ ਸੂਬਿਆਂ ਤੋਂ ਕੁੱਝ ਟਰੇਂਡ ਕਰਮਚਾਰੀ ਬੁਲਾ ਕੇ ਕੰਮ ਚਲਾਉਣ ਦਾ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਪਰ ਧਰਨਾ ਮਜ਼ਬੂਤੀ ਨਾਲ ਅਡੋਲ ਡਟਿਆ ਰਿਹਾ

          20 ਦਸੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਵਫਦ ਨੇ ਐਸ ਡੀ ਐਮ ਖੰਨਾ ਤੇ ਡੀ ਸੀ ਲੁਧਿਆਣਾ ਨੂੰ ਮਿਲਕੇ ਲਿਨਫੌਕਸ ਕਾਮਿਆਂ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ ਤੇ ਅਗਲੇ ਦਿਨ 21 ਦਸੰਬਰ ਨੂੰ ਸਵੇਰੇ 7 ਵਜੇ ਹੀ ਸੰਘਰਸ਼ੀ ਕਾਮਿਆਂ ਨੇ ਕੰਪਨੀ ਦਾ ਮਗਰਲਾ ਗੇਟ ਵੀ ਮੁਕੰਮਲ ਬੰਦ ਕਰ ਦਿੱਤਾ ਅੰਤ ਜਦ ਸਥਾਨਕ ਮੈਨੇਜਮੈਂਟ ਤੇ ਬੰਬਈ ਤੋਂ ਆਈ ਟੀਮ ਦੀਆਂ ਕਿਰਤ ਵਿਭਾਗ ਦੇ ਅਧਿਕਾਰੀਆਂ ਤੇ ਪੁਲਸ ਪ੍ਰਸਾਸ਼ਨ ਨਾਲ ਧਰਨਾ ਚੁਕਵਾਉਣ ਦੀਆਂ ਸਭ ਚਾਲਾਂ ਫੇਲ੍ਹ ਹੋ ਗਈਆਂ ਉਹ ਖੁਦ ਚੱਲਕੇ ਗੇਟ ਧਰਨੇਤੇ ਆਏ ਤੇ ਸਮਝੌਤਾ ਵਾਰਤਾ ਲਈ ਜੋਰ ਪਾਉਣ ਲੱਗੇ ਅਤੇ ਖੁਦ ਹੀ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਤੱਟ-ਫੱਟ ਸਮਾਂ ਤਹਿ ਕਰ ਲਿਆ ਸਮਝੌਤਾ ਵਾਰਤਾ ਦੇ ਵਫਦ ਵਿੱਚ ਸਥਾਨਕ ਮੈਨੇਜਮੈਂਟ ਤੋਂ ਬਿਨਾਂ ਬੰਬਈ ਪ੍ਰਬੰਧਕੀ ਹੈੱਡ-ਅੰਗਰੇਜ਼ ਰੌਜ਼ਰ ਵੈਲੀ ਜੌਹਨ(ਮੈਨੇਜਰ), ਮੁਨੀਸ਼ ਕੁਮਾਰ(ਸਿਕਿੳੂਰਟੀ ਹੈੱਡ) ਨਿਤਿਨ(ਨੈਸ਼ਨਲ ਐਚ ਆਰ), ਕਿਰਤੀਆਂ ਦੀ ਤਰਫੋਂ ਕੰਪਨੀ ਦੇ ਸਸਪੈਂਡ 3 ਕਿਰਤੀ ਤੇ ਉਹਨਾਂ ਦੇ ਨੁਮਾਇੰਦੇ ਮਜ਼ਦੂਰ ਯੂਨੀਅਨਾਂ ਦੇ ਆਗੂ ਹਰਜਿੰਦਰ ਸਿੰਘ ਤੇ ਮਲਕੀਤ ਸਿੰਘ ( ਅਤੇ ਇੱਕ ਸਹਾਇਕ-ਅੰਗਰੇਜ਼ੀ ਭਾਸ਼ਾ ਦਾ ਤਰਜਮਾਨ) ਸ਼ਾਮਲ ਹੋਏ ਸਮਝੌਤਾ ਵਾਰਤਾ ਤਿੰਨ ਮੰਗਾਂ-10 ਦਿਨਾਂ ਦੀ ਤਨਖਾਹ ਕਟੌਤੀ, ਬੋਨਸ ਦੇਣ, ਬਾਂਡ ਤੁਰੰਤ ਰੱਦ ਕਰਨਤੇ ਸਹਿਮਤੀ ਹੋ ਗਈ ਪਰੰਤੂ ਸਸਪੈਂਡ ਕਿਰਤੀਆਂ ਦੀ ਬਹਾਲੀਤੇ ਸਹਿਮਤੀ ਨਾ ਬਣੀ ਪ੍ਰਬੰਧਕ 31 ਜਨਵਰੀ ਤੱਕ ਚੱਲਦੀ ਇਨਕੁਆਰੀ ਉਪਰੰਤ ਉਸਦੇ ਨਤੀਜਿਆਂ ਦੇ ਅਧਾਰਤੇ ਬਹਾਲੀ ਦੀ ਗੱਲ ਕਰਦੇ ਸਨ ਕਿਰਤੀ ਨੁਮਾਇੰਦੇ ਬਿਨਾਂ ਸ਼ਰਤ ਬਹਾਲੀ ਦੀ ਗੱਲ ਕਰਦੇ ਸਨ ਅਗਲੇ ਦਿਨ ਪ੍ਰਬੰਧਕ ਅੰਡਰ ਇਨਕੁਆਰੀ ਤੁਰੰਤ ਬਹਾਲੀਤੇ ਗਏ ਪਰ ਦੋਸ਼ ਨਿਰਅਧਾਰ ਹੋਣ ਕਰਕੇ ਕਿਰਤੀਆਂ ਦੇ ਨੁਮਾਇੰਦੇ ਬਿਨਾਂ ਸ਼ਰਤ ਬਹਾਲੀਤੇ ਡਟੇ ਰਹੇ ਕਿਰਤੀਆਂ ਨੇ ਤਾੜ ਲਿਆ ਸੀ ਕਿ ਕੰਪਨੀ ਦਾ ਕੰਮ ਮੁਕੰਮਲ ਠੱਪ ਹੋਇਆ ਪਿਆ ਹੋਣ ਕਰਕੇ ਉਪਰੋਂ ਸ਼ਰਤਾਂ ਮੜ੍ਹਨ ਦੇ ਬਾਵਜੂਦ ਪ੍ਰਬੰਧਕ ਪੋਲੇ ਪਏ ਹੋਏ ਹਨ  ਫੈਕਟਰੀ ਦੇ ਬਾਹਰ ਗੱਡੀਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਕਰਕੇ ਪ੍ਰਤੀ ਦਿਨ ਫੈਕਟਰੀ ਪ੍ਰਬੰਧਕਾਂ ਨੂੰ ਪ੍ਰਤੀ ਗੱਡੀ 1000 ਰੁਪਇਆ ਦੇਣਾ ਪੈ ਰਿਹਾ ਸੀ, ਇਸ ਤੋਂ ਇਲਾਵਾ ਗੱਡੀਆਂ ਦੇ ਡਰਾਈਵਰ ਤੇ ਸਿਕਿਉਰਟੀ ਕਰਮਚਾਰੀ ਸੰਘਰਸ਼ੀ ਕਾਮਿਆਂ ਦਾ ਸਾਥ ਦੇ ਰਹੇ ਸਨ ਵੱਖ ਵੱਖ ਭਰਾਤਰੀ ਜਥੇਬੰਦੀਆਂ ਦਾ ਸਰਗਰਮ ਸਹਿਯੋਗ ਜਾਰੀ ਰਹਿ ਰਿਹਾ ਸੀ ਅਜਿਹੀ ਸਥਿਤੀ ਕਿਰਤੀਆਂ ਦੇ ਨੁਮਾਇੰਦਿਆਂ ਨੇ ਆਖ ਦਿੱਤਾ ਕਿ ਸਾਨੂੰ ਕੰਪਨੀ ਦੀ ਜਾਂਚਤੇ ਭਰੋਸਾ ਨਹੀਂ ਹੈ, ਜਾਂਚ ਬਾਹਰੋਂ ਹੋਵੇ ਪ੍ਰਬੰਧਕਾਂ ਨੇ ਫਿਰ ਦਾਅ ਖੇਡਿਆ ਕਿ ਅਸੀਂ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਵੀ ਨਹੀਂ ਮੰਨਦੇ ਕਿਰਤੀਆਂ ਦੇ ਨੁਮਾਇੰਦਿਆਂ ਨੇ ਆਖਿਆ ਕਿ ਗੱਲਬਾਤ ਖਤਮ ਅਤੇ ਘੋਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਦੂਜੇ ਪਾਸੇ ਪ੍ਰਬੰਧਕਾਂ ਨੇ ਕੱਟੀ ਹੋਈ ਤਨਖਾਹ ਤੇ ਬਾਂਡ ਰੱਦ ਕਰਨ ਦੇ ਮੈਸੇਜ ਭੇਜ ਕੇ ਸਸਪੈਂਡ ਕੀਤੇ ਕਾਮਿਆਂ ਨੂੰ ਵਰਕਰਾਂ ਨਾਲੋਂ ਨਿਖੇੜਨ ਦੀ ਕੋਸ਼ਿਸ਼ ਕੀਤੀ ਅਤੇ ਕੁੱਝ ਸਰਾਰਤੀ ਅਨਸਰਾਂ ਨੂੰ ਮੂਹਰੇ ਲਾਕੇ ਟਰੱਕ ਡਰਾਈਵਰਾਂ ਤੇ ਮਾਲਕਾਂ ਦੀ ਔਖ ਸੰਘਰਸ਼ੀ ਕਾਮਿਆਂ ਸਿਰ ਪਾਉਣ ਦੀ ਚਾਲ ਖੇਡੀ ਅਜਿਹੇ ਹੱਥਕੰਡਿਆਂ ਨੂੰ ਚੌਕਸੀ ਤੇ ਦ੍ਰਿੜਤਾ ਨਾਲ ਨਾਕਾਮ ਕੀਤਾ ਗਿਆ ਅੰਤ ਮੈਨੇਜਮੈਂਟ ਨੂੰ ਦਿਨ ਰਾਤ ਦੇ ਮੋਰਚੇ ਦੇ 8ਵੇਂ ਦਿਨ ਦੇਰ ਰਾਤ ਕੰਪਨੀ ਗੇਟਤੇ ਬੈਠ ਕੇ ਸਾਰੀਆਂ ਮੰਗਾਂ ਲਾਗੂ ਕਰਨ ਦਾ ਲਿਖਤੀ ਸਮਝੌਤਾ ਕਰਨ ਲਈ ਤਿਆਰ ਹੋਣਾ ਪਿਆ ਜਿਸ ਤਹਿਤ ਸਾਰੇ ਕੱਚੇ ਪੱਕੇ ਕਾਮਿਆਂ ਦੀ 10 ਦਿਨ ਦੀ ਤਨਖਾਹ ਕਟੌਤੀ ਕਾਮਿਆਂ ਦੀ ਦਸੰਬਰ ਦੀ ਤਨਖਾਹ ਨਾਲ ਦੇਣ,ਚੰਗਾ ਆਚਰਣ ਬਾਂਡ ਤੁਰੰਤ ਰੱਦ ਕਰਨ (ਉਸਦੀ ਕਾਪੀ ਕੰਪਨੀ ਦੇ ਨੋਟਿਸ ਬੋਰਡਤੇ ਲਾਈ ਜਾਵੇਗੀ ਤੇ ਕਿਰਤ ਇਨਸਪੈਕਟਰ ਨੂੰ ਦਿੱਤੀ ਜਾਵੇਗੀ), ਟੁੱਟੇ ਦਿਨਾਂ ਦੀ ਬਣਦੇ ਪੈਸਿਆਂ ਤੇ ਸਰਵਿਸ ਦੀ ਲਗਾਤਾਰਤਾ ਸਮੇਤ ਸਾਰੇ ਕਿਰਤੀ ਕੰਮਤੇ ਬਹਾਲ ਹੋਣ, ਸਸਪੈਂਡ ਕੀਤੇ 8 ਕਿਰਤੀ ਸਸਪੈਨਸ਼ਨ ਤੁਰੰਤ ਰੱਦ ਹੋਣਤੇ ਪਹਿਲੀਆਂ ਹੀ ਪੋਸਟਾਂਤੇ ਬਹਾਲ ਹੋਣ ਦੀਆਂ ਮੰਗਾਂ ਮੰਨੀਆਂ ਗਈਆਂ ਰਸਮੀ ਇਨਕੁਆਰੀ ਵਰਕਰਾਂ ਵੱਲੋਂ ਸਾਥ ਦੇਣ, ਜਾਂਚ ਹੋਣਤੇ ਟਰਮੀਨੇਟ ਨਾ ਕਰਨ ਦਾ ਭਰੋਸਾ ਦਿੱਤਾ ਗਿਆ ਜਨਵਰੀ ਦੀ ਤਨਖਾਹ ਨਾਲ ਬਕਾਇਆ ਸਸਪੈਨਸ਼ਨ ਅਲਾਉਂਸ, ਬੋਨਸ ਆਦਿ ਵੀ ਦਿੱਤਾ ਜਾਵੇਗਾ ਅਦਾਲਤੀ ਮਾਨਹਾਨੀ ਕੇਸ ਵਾਪਸ ਲਏ ਜਾਣਗੇ ਇਹ ਲਿਖਤੀ ਫੈਸਲਾ ਧਰਨੇ ਪੜ੍ਹਕੇ ਸੁਣਾਇਆ  ਗਿਆ ਜੇਤੂ ਨਾਅ੍ਹਰਿਆਂ ਦੀ ਗੂੰਜ ਪ੍ਰਵਾਨਗੀ ਦਿੱਤੀ ਗਈ ਪੂਰੀ ਮੈਨੇਜਮੈਂਟ ਨੇ ਵੀ ਇਕੱਠ ਕੇ ਧੰਨਵਾਦ ਕਰਕੇ ਫੈਕਟਰੀ ਅੰਦਰ ਮਿਲਜੁਲ ਕੇ ਕੰਮ ਕਰਨ, ਆਪਣੇ ਮਸਲੇ ਮਿਲ-ਬੈਠਕੇ ਹੱਲ ਕਰਨ ਦੀ ਅਪੀਲ ਕੀਤੀ ਕਾਮਿਆਂ ਨੇ ਜੇਤੂ ਰੈਲੀ ਕਰਨ ਉਪਰੰਤ ਦੋਵੇਂ  ਗੇਟਾਂ ਤੋਂ ਧਰਨੇ ਉਠਾ ਲਏ

          ਇਸ ਜੇਤੂ ਘੋਲ ਨੇ ਮਜ਼ਦੂਰਾਂ ਦਾ ਆਪਣੀ ਏਕਤਾ, ਜਥੇਬੰਦੀ ਤੇ ਬੇਦਾਗ ਖਰੀ ਲੀਡਰਸ਼ਿਪਤੇ ਭਰੋਸਾ ਪਕੇਰਾ ਕੀਤਾ ਹੈ ਅਜਿਹੀ ਛੋਟੀ ਮਜ਼ਦੂਰ ਤਾਕਤ ਵੱਲੋਂ ਇਸ ਬਹੁ-ਰਾਸ਼ਟਰੀ ਕੰਪਨੀ ਦੇ ਵੱਡੇ ਧਨਾਢਾਂ ਤੇ ਡਾਢੇ ਟਰਾਂਸਪੋਰਟਰਾਂ ਨਾਲ  ਦਸਤਪੰਜਾ ਲੈਣ ਮੁਲਕ ਪੱਧਰੇ ਕਿਸਾਨ ਅੰਦੋਲਨ ਤੇ  ਸੂਬੇ ਅੰਦਰ ਸਭਨਾਂ ਮਿਹਨਤਕਸ਼ ਲੋਕਾਂ,ਖਾਸ ਕਰਕੇ ਠੇਕਾ ਕਾਮਿਆਂ ਦਾ ਲੰਮਾ ਤੇ ਖਾੜਕੂ ਸੰਘਰਸ਼ ਪ੍ਰੇਰਨਾ ਸ੍ਰੋਤ ਬਣੇ ਹਨ ਇਸਨੇ ਮਜ਼ਦੂਰਾਂ ਅੰਦਰ ਸਾਂਝੇ ਸੰਘਰਸ਼ਾਂ ਦੀ ਜਾਗ ਲਾਈ ਹੈ ਮਜ਼ਦੂਰ ਜਮਾਤ ਦੀ ਲੀਡਰਸ਼ਿਪ ਨੂੰ ਚਾਹੀਦਾ ਹੈ ਕਿ ਇਸ ਜੇਤੂ ਮਜ਼ਦੂਰ ਘੋਲ ਦੀਆਂ ਪ੍ਰਾਪਤੀਆਂ ਨੂੰ ਪੱਕੇ ਪੈਰੀਂ ਕਰਨ ਅਤੇ ਘੋਲ ਦੇ ਕੀਮਤੀ ਸਬਕਾਂ ਨੂੰ ਪੱਲੇ ਬੰਨ੍ਹ ਕੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਸਨਅਤੀ ਵਿਕਾਸ ਦੇ ਨਾਂ ਹੇਠ ਮਜ਼ਦੂਰ ਮਾਰੂ ਨੀਤੀਆਂ, ਕਿਰਤ ਕਾਨੂੰਨਾਂ ਸੋਧਾਂ ਤੇ ਨਿੱਜੀਕਰਨ ਨੂੰ ਰੱਦ ਕਰਾਉਣ ਲਈ ਸਾਂਝੇ ਘੋਲਾਂ ਦੇ ਰਾਹ ਅੱਗੇ ਵਧਣ        

 

 

No comments:

Post a Comment