Tuesday, January 18, 2022

ਚਿੱਲੀ ’ਚ ਹੋਈਆਂ ਤਾਜ਼ਾ ਰਾਸ਼ਟਰਪਤੀ ਚੋਣਾਂ

 

ਚਿੱਲੀ ਹੋਈਆਂ ਤਾਜ਼ਾ ਰਾਸ਼ਟਰਪਤੀ ਚੋਣਾਂ

ਨਵ-ਉਦਾਰਵਾਦੀ ਤੇ ਅਮਰੀਕਨ ਪਿੱਠੂ ਸ਼ਕਤੀਆਂ ਨੂੰ ਕਰਾਰੀ ਹਾਰ

ਅਮਰੀਕੀ ਸਾਮਰਾਜੀਆਂ ਖਿਲਾਫ਼ ਰੋਹ ਦਾ ਜ਼ੋਰਦਾਰ ਇਜ਼ਹਾਰ 

ਲਾਤੀਨੀ-ਅਮਰੀਕੀ ਮਹਾਂਦੀਪ ਦੇ ਦੇਸ਼ ਚਿੱਲੀ 19 ਦਸੰਬਰ 2021 ਨੂੰ ਐਲਾਨੇ ਰਾਸ਼ਟਰਪਤੀ ਚੋਣ ਦੇ ਨਤੀਜੇ ਖੱਬੇ-ਪੱਖੀ ਕਹੇ ਜਾਂਦੇ ਗੱਠ ਜੋੜ ਦੇ 35-ਸਾਲਾ ਸਾਬਕਾ ਵਿਦਿਆਰਥੀ ਆਗੂ ਗੈਬਰਾਈਲ ਬੋਰਿਕ ਨੂੰ ਜੇਤੂ ਐਲਾਨਿਆ ਗਿਆ ਹੈ ਚਿੱਲੀ ਹੁਣ ਤੱਕ ਚੁਣੇ ਗਏ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਬੋਰਿਕ ਨੇ ਇੱਕ ਗਹਿ-ਗੱਚ ਮੁਕਾਬਲੇ ਅਮਰੀਕਨ ਸਾਮਰਾਜੀਆਂ ਦੀ ਠੋਕਵੀਂ ਹਿਮਾਇਤ ਪ੍ਰਾਪਤ ਅਤੇ ਨਵ-ਉਦਾਰਵਾਦੀ ਨੀਤੀਆਂ ਦੇ ਪੈਰੋਕਾਰ ਧੁਰ ਸੱਜੇ-ਪੱਖੀ 55-ਸਾਲਾ ਰੀਪਬਲਿਕਨ ਉਮੀਦਵਾਰ ਐਨਟੋਨੀਓ ਕਾਸਟ ਦੀ ਪਿੱਠ ਲੁਆਈ ਹੈ ਬੋਰਿਕ ਨੇ ਦੋ-ਗੇੜਾਂ ਹੋਈ ਇਸ ਚੋਣ ਕਾਸਟ ਨੂੰ ਮਿਲੀਆਂ 44 ਫੀਸਦੀ ਵੋਟਾਂ ਦੇ ਮੁਕਾਬਲੇ 56 ਫੀਸਦੀ ਵੋੋਟਾਂ ਹਾਸਲ ਕਰਕੇ ਇੱਕ ਨਿਰਣਾਇਕ ਤੇ ਵੱਡੀ ਜਿੱਤ ਹਾਸਲ ਕੀਤੀ ਹੈ

          ਗੈਬਰਾਈਲ ਬੋਰਿਕ ਖੱਬੇ-ਪੱਖੀ ਝੁਕਾਅ ਵਾਲੀ ਆਪਣੀ ਪਾਰਟੀ ਤੇ ਚਿੱਲੀ ਦੀ ਰਵਾਇਤੀ ਕਮਿੳੂਨਿਸਟ ਪਾਰਟੀ ਦੇ ਗੱਠਜੋੜ ਦਾ ਸਾਂਝਾ ਉਮੀਦਵਾਰ ਸੀ ਉਸ ਨੇ ਆਪਣੀ ਚੋਣ-ਮੁਹਿੰਮ ਲੋਕ ਭਲਾਈ ਦੀ ਸਰਕਾਰ ਕਾਇਮ ਕਰਨ ਦਾ ਨਾਅਰਾ ਬੁਲੰਦ ਕੀਤਾ ਸੀ ਜਿਸ ਅਮੀਰਾਂਤੇ ਟੈਕਸ ਵਧਾਉਣ, ਸਿਹਤ ਸੁਰੱਖਿਆ ਤੇ ਪੈਨਸ਼ਨਾਂ ਲਈ ਅਤੇ ਹੋਰ ਸਮਾਜਕ ਖਰਚਿਆਂ ਲਈ ਵਧੇਰੇ ਖਰਚੇ ਕਰਨ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਅਤੇ ਨਵ-ਉਦਾਰਵਾਦੀ ਨੀਤੀਆਂ ਤੋਂ ਮੋੜਾ ਕੱਟਣ ਦੇ ਵਾਅਦੇ ਕੀਤੇ ਸਨ ਦੂਜੇ ਪਾਸੇ, ਰਿਪਬਲਿਕ ਉਮੀਦਵਾਰ ਚਿੱਲੀ ਦੇ ਸਾਬਕਾ ਡਿਕਟੇਟਰ ਅਗਸਤੋ ਪਿਨੋਚੇ ਤੇ ਉਸ ਦੀਆਂ ਨਵ-ਉਦਾਰਵਾਦੀ ਨੀਤੀਆਂ ਦਾ ਅਤੇ ਅਮਰੀਕਨ ਸਾਮਰਾਜ ਦਾ ਖੁੱਲ੍ਹਾ ਪ੍ਰਸੰਸ਼ਕ ਸੀ ਉਹ ਲਿੰਗ ਸਮਾਨਤਾ, ਗਰਭਪਾਤ ਅਤੇ ਗਰਭ-ਰੋਕੂ ਸਾਧਨਾਂ ਦੀ ਵਰਤੋਂ ਦਾ ਡਟਵਾਂ ਵਿਰੋਧੀ ਸੀ ਅਤੇ ਨਵ-ਉਦਾਰਵਾਦੀ ਨੀਤੀਆਂ ਨੂੰ ਅੱਗੇ ਵਧਾਉਣ ਦਾ ਡੱਟਵਾਂ ਪੈਰੋਕਾਰ ਸੀ ਉਸ ਦੀ ਰਾਸ਼ਟਰਪਤੀ ਚੋਣਾਂ ਹੋਈ ਹਾਰ ਇਹਨਾਂ ਨੀਤੀਆਂ ਦੀ ਹਾਰ ਹੈ ਇਹ ਅਮਰੀਕਨ ਸਾਮਰਾਜੀਆਂ ਨੂੰ ਮਿਲੀ ਵੱਡੀ ਪਛਾੜ ਹੈ

          ਪਾਠਕਾਂ ਨੂੰ ਭਲੀਭਾਂਤ ਯਾਦ ਹੋਵੇਗਾ ਕਿ ਚਿੱਲੀ 1970 ’ ਚੋਣਾਂ ਰਾਹੀਂ ਕਮਿੳੂਨਿਸਟ ਪਾਰਟੀ ਜਿੱਤ ਕੇ ਚਿੱਲੀ ਰਾਸ਼ਟਰਪਤੀ ਅਲੈਂਦੇ ਦੀ ਅਗਵਾਈ ਸਰਕਾਰ ਦਾ ਗਠਨ ਕਰਕੇ ਇੱਕ ਇਤਿਹਾਸਕ ਉਲਟਫੇਰ ਕਰ ਸਕੀ ਸੀ ਪਰ 1973 ’ ਸੀ.ਆਈ. ਨੇ ਚਿੱਲੀ ਦੇ ਫੌਜੀ ਜਰਨੈਲ ਅਗਸਤੋ ਪਿਨੋਚੇ ਦੀ ਅਗਵਾਈ ਇੱਕ ਉਲਟ-ਇਨਕਲਾਬੀ ਰਾਜ ਪਲਟਾ ਕਰਵਾ ਕੇ ਅਲੈਂਦੇ ਸਰਕਾਰ ਨੂੰ ਉਲਟਾ ਦਿੱਤਾ ਸੀ ਇਸ ਤਾਨਾਸ਼ਾਹੀ ਨੇ ਕਮਿਊਨਿਸਟ ਆਗੂਆਂ, ਖੱਬੇ-ਪੱਖੀ ਚਿੰਤਕਾਂ, ਜਮਹੂਰੀ ਹੱਕਾਂ ਦੇ ਅਤੇ ਸਾਮਰਾਜ ਵਿਰੋਧੀ ਕਾਰਕੁਨਾਂ ਤੇ ਹਕੂਮਤ ਦੇ ਹੋਰ ਵਿਰੋਧੀਆਂ ਦਾ ਸ਼ਰੇਆਮ ਕਤਲੇਆਮ ਰਚਾਇਆ ਸੀ ਇਸ ਸਰਕਾਰ ਨੇ ਸਰਕਾਰੀ ਅਸਾਸਿਆਂ ਦਾ ਨਿੱਜੀਕਰਨ ਕਰਨ, ਸਮਾਜਕ ਖਰਚੇ, ਉਜਰਤਾਂ ਤੇ ਪੈਨਸ਼ਨਾਂ ਛਾਂਗਣ, ਸਾਮਰਾਜੀ ਕੰਪਨੀਆਂ ਨੂੰ ਮੁਲਕ ਦੀ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇਣ ਦਾ ਰਾਹ ਫੜ ਲਿਆ ਅਤੇ ਮੁਲਕ ਨੂੰ ਨਵ-ਉਦਰਵਾਦੀ ਨੀਤੀਆਂ ਲਾਗੂ ਕਰਨ ਦੀ ਪ੍ਰਯੋਗਸ਼ਾਲਾ ਪਲਟ ਦਿੱਤਾ ਸੀ ਇਹਨਾਂ ਨਵ-ਉਦਰਵਾਦੀ ਨੀਤੀਆਂ ਨੇ ਚਿੱਲੀ ਘੋਰ ਆਰਥਿਕ ਨਾ-ਬਰਾਬਰੀ ਦਾ ਪਸਾਰਾ ਕਰਨ ਦੇ ਨਾਲ ਨਾਲ ਚਿੱਲੀ ਨੂੰ ਭਾਰੀ ਕਰਜ-ਜਾਲ ਤੇ ਸਮਾਜਿਕ ਬੇਚੈਨੀ ਦੇ ਮੂੰਹ ਧੱਕ ਦਿੱਤਾ ਮੌਜੂਦਾ ਰਾਸ਼ਟਰਪਤੀ ਚੋਣਾਂ ਹੋਈ ਜਿੱਤ ਨੂੰ  ਚਿੱਲੀ ਦੇ ਨਵ-ਉਦਾਰਵਾਦੀ ਰਾਹ ਤੋਂ ਮੋੜਾ ਕੱਟਣ ਦੇ ਇੱਕ ਇਤਿਹਾਸਕ ਮੌਕੇ ਵਜੋਂ ਵੇਖਿਆ ਜਾ ਰਿਹਾ ਹੈ

          ਬੋਰਿਕ ਦਾ ਚਿੱਲੀ ਦੇ ਸਿਆਸੀ ਨਿਜ਼ਾਮ ਨਾਲ ਨੇੜਲਾ ਵਾਹ 2011 ਦੀਆਂ ਸਰਦੀਆਂ, ਚਿੱਲੀ ਵਿਚ ਫੀਸਾਂ ਦੇ ਮਸਲੇ ਨੂੰ ਲੈ ਕੇ ਉੱਠੇ ਵਿਦਿਆਰਥੀ ਵਿਦਰੋਹ ਦੌਰਾਨ ਪਿਆ ਉਦੋਂ ਉਸ ਦੀ ਉਮਰ 25 ਸਾਲ ਸੀ ਤੇ ਉਹ ਇਸ ਵਿਦਿਆਰਥੀ ਅੰਦੋਲਨ ਦਾ ਇੱਕ ਜਾਣਿਆ-ਪਛਾਣਿਆ ਚਿਹਰਾ ਬਣ ਕੇ ਉੱਭਰਿਆ ਅੰਦੋਲਨ, ਫੀਸਾਂ ਵਾਧੇ ਦੀ ਵਾਪਸੀ ਤੱਕ ਸੀਮਤ ਨਾ ਰਹਿ ਕੇ ਵਿੱਦਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਵਿਰੁੱਧ ਅੰਦੋਲਨ ਵਟ ਗਿਆ ਤੇ ਵਿਦਿਆਰਥੀਆਂ ਨੇ ਵਿੱਦਿਅਕ ਕੈਂਪਸਾਂਤੇ ਕਬਜਾ ਕਰ ਲਿਆ ਇਸ ਅੰਦੋਲਨ ਤੋਂ ਬਾਅਦ ਉਸਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਸਿਆਸੀ ਜੀਵਨ ਕੁੱਦ ਪਿਆ

          ਮੌਜੂਦਾ ਸਿਆਸੀ ਤਬਦੀਲੀ ਦੇ ਅਮਲ ਦਾ ਮੁੱਢ ਅਕਤੂਬਰ 2019 ’ ਚਿੱਲੀ ਦੀ ਰਾਜਧਾਨੀ ਸੈਨਤਿਆਗੋ ਮੈਟਰੋ ਦੇ ਕਿਰਾਇਆਂ ਵਾਧੇ ਵਿਰੁੱਧ ਭੜਕੇ ਜਨ-ਵਿਰੋਧ ਨਾਲ ਬੱਝਾ 18 ਅਕਤੂਬਰ ਨੂੰ ਰੋਹ ਨਾਲ ਉੱਬਲਦੇ ਅੰਦੋਲਨਕਾਰੀਆਂ ਤੇ ਪੁਲਿਸ ਵਿਚਕਾਰ ਝੜੱਪਾਂ ਆਰੰਭ ਹੋ ਗਈਆਂ ਤੇ ਮਸਲਾ ਕਿਰਾਇਆਂ ਵਾਧੇ ਤੱਕ ਸੀਮਤ ਨਾ ਰਹਿ ਕੇ ਚਿੱਲੀ ਸਮਾਜਕ ਨਾ-ਬਰਾਬਰੀ ਦੇ ਖਾਤਮੇ ਦੀ ਮੰਗ ਤੱਕ ਫੈਲ ਗਿਆ ਦੇਸ਼ ਭਰ ਫੈਲੇ ਇਸ ਅੰਦੋਲਨਤੇ ਠੰਢਾ ਛਿੜਕਣ ਲਈ ਅਰਬਪਤੀ ਰਾਸ਼ਟਰਪਤੀ ਸੇਬਾਸਤੀਅਨ ਪਨੇਰਾ ਨੇ ਮੈਟਰੋ ਕਿਰਾਇਆਂ ਵਾਧਾ ਵਾਪਸ ਲੈ ਲਿਆ ਪਰ ਇਸ ਨਾਲ ਵੀ ਅੰਦੋਲਨ ਮੱਠਾ ਨਾ ਪਿਆ ਝੜੱਪਾਂ 30 ਲੋਕ ਮਾਰੇ ਗਏ ਸਰਕਾਰ ਦੀ ਕਰਫਿਊ ਅਤੇ ਐਮਰਜੈਂਸੀ ਲਾ ਕੇ ਹਾਲਤਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕਾਮਯਾਬ ਸਿੱਧ ਨਾ ਹੋ ਸਕੀ ਬੋਰਿਕ ਇਸ ਅੰਦੋਲਨ ਵਿਚ ਵੀ ਸਿਰਕੱਢ ਨੇਤਾ ਬਣ ਕੇ ਉੱਭਰਿਆ

          25 ਅਕਤੂਬਰ ਨੂੰ ਲਗਭਗ 12-13 ਲੱਖ ਚਿੱਲੀ ਨਿਵਾਸੀਆਂ ਨੇ ਰਾਜਧਾਨੀ ਸੈਨਤਿਆਗੋ ਰੋਹਲਾ ਮਾਰਚ ਕਰਕੇ ਪੂਰਾ ਸਿਆਸੀ ਸਿਸਟਮ ਓਵਰਹਾਲ ਕਰਨ ਦੀ ਮੰਗ ਉੱਚੀ ਕੀਤੀ ਲੋਕਾਂ ਦੇ ਭਾਰੀ ਦਬਾਅ ਅੱਗੇ ਗੋਡੇ ਟੇਕਦਿਆਂ ਰਾਸ਼ਟਰਪਤੀ ਨੂੰ ਕਰਫਿਊ ਤੇ ਐਮਰਜੈਂਸੀ ਦੇ ਐਲਾਨ ਵਾਪਸ ਲੈਣੇ ਪਏ ਅਤੇ ਮੰਤਰੀ ਮੰਡਲ ਫੇਰ ਬਦਲ ਕਰਨੀ ਪਈ ਸਰਕਾਰ ਨੂੰ ਤਾਨਾਸ਼ਾਹ ਪਿਨੋਚੇ ਦੇ ਕਾਰਜਕਾਲ ਦੌਰਾਨ ਲਾਗੂ ਕੀਤੇ ਸੰਵਿਧਾਨ ਨੂੰ ਬਦਲਣ ਦੀ ਵਿਰੋਧੀ ਧਿਰਾਂ ਅਤੇ ਅੰਦੋਲਨਕਾਰੀਆਂ ਦੀ ਮੰਗ ਬਾਰੇ ਰਾਇਸ਼ੁਮਾਰੀ ਕਰਾਉਣ ਦੀ ਮੰਗ ਵੀ ਮੰਨਣੀ ਪਈ 25 ਅਕਤੂਬਰ 2020 ਨੂੰ ਕਰਵਾਏ ਰਿਫਰੈਂਡਮ 79 ਫੀਸਦੀ ਲੋਕਾਂ ਨੇ ਸੰਵਿਧਾਨ ਸੋਧਣ ਦੇ ਹੱਕ ਫਤਵਾ ਦਿੱਤਾ

          ਮਈ 2021 ’ ਸੰਵਿਧਾਨ ਘੜਨੀ ਸਭਾ ਦੇ ਮੈਂਬਰ ਚੁਣਨ ਲਈ ਹੋਏ ਮੱਤਦਾਨ ਰਵਾਇਤੀ ਬੁਰਜੂਆ ਪਾਰਟੀਆਂ ਨੂੰ ਚਿੱਲੀ ਦੇ ਲੋਕਾਂ ਨੇ ਬਹੁਤਾ ਮੂੰਹ ਨਹੀਂ ਲਾਇਆ ਇੱਕ-ਤਿਹਾਈ ਤੋਂ ਵੱਧ ਆਜ਼ਾਦ ਉਮੀਦਵਾਰ, ਜਿੰਨ੍ਹਾਂ ਵੱਡੀ ਗਿਣਤੀ ਖੱਬੇ-ਪੱਖੀ ਸਨ, ਮੈਂਬਰ ਚੁਣੇ ਗਏ ਇਸ ਸੰਵਿਧਾਨ-ਘੜਨੀ ਸਭਾ ਵੱਲੋਂ ਨਵਾਂ ਲੋਕ-ਪੱਖੀ ਸੰਵਿਧਾਨ ਤਿਆਰ ਕਰਨ ਦਾ ਅਮਲ ਜਾਰੀ ਹੈ ਇਸ ਸਾਰੇ ਘਮਸਾਨੀ ਸੰਘਰਸ਼ ਦੌਰਾਨ, ਗੈਬਰਾਈਲ ਬੋਰਿਕ ਦੀ ਪਾਰਟੀ ਨੇ ਰਵਾਇਤੀ ਬੁਰਜੂਆ ਪਾਰਟੀਆਂ ਤੋਂ ਆਪਣੀ ਆਜ਼ਾਦ ਹਸਤੀ ਬਣਾ ਕੇ ਰੱਖੀ ਤੇ ਉਹ ਦੋ ਵਾਰ ਪਾਰਲੀਮੈਂਟ ਦਾ ਮੈਂਬਰ ਵੀ ਚੁਣਿਆ ਗਿਆ

          ਖੱਬੇ-ਪੱਖੀ ਮੁਹਾਜ਼ ਦੇ ਸਾਂਝੇ ਉਮੀਦਵਾਰ ਦੇ ਰੂਪ ਬੋਰਿਕ ਨੂੰ ਚੋਣਾਂ ਦੇ ਪਹਿਲੇ ਗੇੜ ਰਿਪਬਲਿਕ ਉਮੀਦਵਾਰ ਦੀਆਂ 28 ਫੀਸਦੀ ਵੋਟਾਂ ਦੇ ਮੁਕਾਬਲੇ 25.7 ਫੀਸਦੀ ਵੋਟਾਂ ਮਿਲੀਆਂ ਤੇ ਉਹ ਦੂਜੇ ਨੰਬਰ ਤੇ ਰਿਹਾ ਦੂਸਰੇ ਗੇੜ ਉਸ ਨੇ ਆਪਣੇ ਵਿਰੋਧੀ ਨੂੰ ਲਗਭਗ 12 ਫੀਸਦੀ ਦੇ ਵੋਟ-ਫਰਕ ਨਾਲ ਫੈਸਲਾਕੁੰਨ ਤੇ ਕਰਾਰੀ ਹਾਰ ਦਿੱਤੀ

          ਜ਼ਾਹਿਰ ਹੈ, ਚਿੱਲੀ ਰਾਸ਼ਟਰਪਤੀ ਵੋਟਾਂ ਬੋਰਿਕ ਦੀ ਇਹ ਜਿੱਤ ਸੰਸਾਰ ਸਾਮਰਾਜੀਆਂ ਵੱਲੋਂ ਚਿੱਲੀ ਦੇ ਲੋਕਾਂ ਉਪਰ ਠੋਸੀਆਂ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਲੋਕਾਂ ਵੱਲੋਂ ਦਿੱਤੇ ਫਤਵੇ ਦਾ ਨਤੀਜਾ ਹੈ ਬੋਰਿਕ ਨੂੰ ਚਿੱਲੀ ਨੂੰ ਇਸ ਨਵ-ਉਦਾਰਵਾਦੀ ਜੂਲੇ ਤੋਂ ਮੁਕਤ ਕਰਨ ਲਈ ਨਾ ਸਿਰਫ ਆਪਣੇ ਦੇਸ਼ ਅੰਦਰਲੀ ਨਵ-ਉਦਾਰਵਾਦੀ ਜੁੰਡਲੀ ਵਿਰੁੱਧ ਹੀ ਸਗੋਂ ਇਹਨਾਂ ਨੀਤੀਆਂ ਅਤੇ ਨਿਜ਼ਾਮ ਦੇ ਸਰਗਣੇ ਅਮਰੀਕਨ ਸਾਮਰਾਜੀਆਂ ਵਿਰੁੱਧ ਵੀ ਤਿੱਖੀ ਤੇ ਨਿਰੰਤਰ ਜੱਦੋਜਹਿਦ ਕਰਨੀ ਪੈਣੀ ਹੈ ਇਹ ਜੱਦੋਜਹਿਦ ਤਾਂ ਹੀ ਸਫਲਤਾ ਸਹਿਤ ਅੱਗੇ ਵਧਾਈ ਜਾ ਸਕਦੀ ਹੈ ਜੇਕਰ ਨਵੀਂ ਸਰਕਾਰ ਭਾਰੀ ਬਹੁਗਿਣਤੀ ਬਣਦੇ ਕਿਸਾਨਾਂ, ਮਜ਼ਦੂਰਾਂ ਅਤੇ ਮੂਲਵਾਸੀ ਭਾਈਚਾਰਿਆਂ ਦੇ ਹਿੱਤਾਂਤੇ ਲਗਾਤਾਰ ਪਹਿਰਾ ਦਿੰਦੀ ਤੇ ਉਹਨਾਂ ਨੂੰ ਇਸ ਤਿੱਖੀ ਜਮਾਤੀ ਜੱਦੋਜਹਿਦ ਦੇ ਅਖਾੜਿਆਂ ਖਿੱਚਣ ਸਫਲ ਰਹਿੰਦੀ ਹੈ ਇਸ ਜਮਾਤੀ ਜਦੋਜਹਿਦ ਨਾਲ ਮੁਲਕ ਅੰਦਰ ਵੱਡੀ ਇਨਕਲਾਬੀ ਤਬਦੀਲੀ ਤੋਂ ਬਿਨਾਂ ਲੋਕਾਂ ਦੀ ਮੁਕਤੀ ਨਹੀਂ ਹੋ ਸਕਦੀ ਮੋਜੂਦਾ ਲੁਟੇਰੇ ਰਾਜਭਾਗ ਦੀ ਮਸ਼ੀਨਰੀਤੇ ਲੋਕ-ਪੱਖੀ ਸ਼ਕਤੀਆਂ ਦਾ ਕਾਬਜ ਹੋਣਾ ਲੋਕਾਂ ਲਈ ਵਕਤੀ ਰਾਹਤ ਬਣ ਕੇ ਆਵੇਗਾ ਪਰ ਅੰਤਮ ਫਤਿਹ ਤਾਂ ਨਵਾਂ ਰਾਜ ਪ੍ਰਬੰਧ ਉਸਾਰਨ ਨਾਲ ਹੋਵੇਗੀ ਉਦੋਂ ਤੱਕ ਸਾਮਰਾਜੀਆਂ ਤੇ ਸਥਾਨਕ ਲੁਟੇਰੀਆਂ ਜਮਾਤਾਂ ਦੇ ਗੱਠਜੋੜ ਨਾਲ ਲਮਕਵੀਂ ਜਮਾਤੀ ਜਦੋਜਹਿਦਚੋਂ ਗੁਜ਼ਰਨਾ ਹੋਵੇਗਾ

          ਚਿੱਲੀ ਰਾਸ਼ਟਰਪਤੀ ਚੋਣਾਂ ਨਵ-ਉਦਾਰਵਾਦੀਆਂ ਦੀ ਹਾਰ ਅਮਰੀਕਨ ਸਾਮਰਾਜ ਲਈ ਵੱਡੀ ਪਛਾੜ ਹੈ 1973 ’ ਚਿੱਲੀ ਕਰਾਏ ਰਾਜ ਪਲਟੇ ਤੋਂ ਲਗਭਗ 50 ਸਾਲ ਬਾਅਦ ਇਹ ਚਿੱਲੀ ਹੋਇਆ ਸਭ ਤੋਂ ਵੱਡਾ ਉਲਟ-ਫੇਰ ਹੈ, ਜੋ ਅਮਰੀਕਨ ਸਾਮਰਾਜੀਆਂ ਲਈ ਚੁਭਵਾਂ ਘਟਨਾ-ਵਿਕਾਸ ਹੈ ਜਿਵੇਂ 1998 ’ ਵੈਨਜ਼ੂਏੇਲਾ ਸਾਵੇਜ਼ ਦੀ ਜਿੱਤ ਤੋਂ ਬਾਅਦ ਲਾਤੀਨੀ-ਅਮਰੀਕੀ ਮਹਾਂਦੀਪ ਅਮਰੀਕਨ ਸਾਮਰਾਜ ਦੀ ਸਰਦਾਰੀ ਮੰਨਣ ਤੋਂ ਨਾਬਰ ਸਰਕਾਰਾਂ ਦੇ ਇੱਕ ਤੋਂ ਬਾਅਦ ਦੂਜੇ ਦੇਸ਼ਾਂ (ਬੋਲੀਵੀਆ, ਬਰਾਜ਼ੀਲ, ਅਰਜਨਟਾਈਨਾ, ਉਰੂਗਾਏ, ਅਲਸਲਵਾਡੋਰ ਆਦਿ) ’ ਬਣਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਹੁਣ ਲਾਤੀਨੀ-ਅਮਰੀਕੀ ਲੋਕਾਂ ਅੰਦਰ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਰੋਹ ਉਬਾਲੇ ਖਾ ਰਿਹਾ ਹੈ ਬੋਲੀਵੀਆ ਅਤੇ ਪੀਰੂ ਪਹਿਲਾਂ ਹੀ ਅਮਰੀਕਨ ਸਾਮਰਾਜੀ ਧੌਂਸ ਤੇ ਨਵ-ਉਦਾਰਵਾਦੀ ਨੀਤੀਆਂ ਦੇ ਵਿਰੋਧ ਦੀ ਤਰੰਗਤੇ ਸੁਆਰ ਹੋ ਕੇ ਜਿੱਤੀਆਂ ਸਰਕਾਰਾਂ ਕੁੱਝ ਚਿਰ ਪਹਿਲਾਂ ਹੀ ਕਾਰਜਭਾਰ ਸੰਭਾਲ ਚੁੱਕੀਆਂ ਹਨ ਹੁੰਡਰਾਸ ਵਿਚ ਜੀਓਮਾਰਾ ਕਾਸਟਰੋ ਦੀ ਸਰਕਾਰ ਜਨਵਰੀ ਤੇ ਚਿੱਲੀ ਨਵੀਂ ਸਰਕਾਰ ਮਾਰਚ 2022 ’ ਕਾਰਜਭਾਰ ਸੰਭਾਲੇਗੀ ਬਰਾਜ਼ੀਲ ਤੇ ਕੋਲੰਬੀਆ ਵਿਚ ਵੀ ਨਵ-ਉਦਾਰਵਾਦੀ ਨੀਤੀਆਂ ਵਿਰੁੱਧ ਤਿੱਖਾ ਜਨਮੱਤ ਹੋਣ ਕਰਕੇ ਆਉਦੀਆਂ ਚੋਣਾਂ ਲੋਕ-ਲੁਭਾਉਣੀਆਂ ਤਬਦੀਲੀਆਂ ਹੋ ਸਕਦੀਆਂ ਹਨ ਕੁੱਲ ਮਿਲਾ ਕੇ ਦੇਖਿਆਂ ਅਮਰੀਕਨ ਸਾਮਰਾਜ ਦੇ ਪਿਛਵਾੜੇ ਹੋ ਰਹੀ ਇਹ ਸਾਕਾਰਤਮਕ ਉਥਲ-ਪੁਥਲ ਕੌਮਾਂਤਰੀ ਸਿਆਸੀ-ਆਰਥਿਕ ਦ੍ਰਿਸ਼ ਵਿਚ ਹਾਂਦਰੂ ਤਬਦੀਲੀਆਂ ਆਉਣ ਦੇ ਸੰਕੇਤ ਦੇ ਰਹੀ ਹੈ ਸੰਸਾਰ ਨਵ-ਉਦਾਰਵਾਦੀ ਪੂੰਜੀਵਾਦੀ ਪ੍ਰਬੰਧ ਤਿੱਖੇ ਸੰਕਟ ਤੇ ਗੰਭੀਰ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੋਣ ਕਰਕੇ ਤਿੜਕ ਰਿਹਾ ਹੈ ਚਿੱਲੀ ਤੇ ਹੋਰ ਮੁਲਕਾਂ ਹੋ ਰਹੀਆਂ ਤਬਦੀਲੀਆਂ ਇਸ ਸੱਚ ਦੀਆਂ ਗਵਾਹ ਹਨ

 

 

No comments:

Post a Comment