Thursday, January 27, 2022

ਲੋਕ ਮੋਰਚਾ ਪੰਜਾਬ ਵੱਲੋਂ ਇਨਕਲਾਬੀ ਬਦਲ ਦਾ ਪ੍ਰਚਾਰ ਕਰਨ ਲਈ ਜਨਤਕ ਮੁਹਿੰਮ

 

 

ਪੰਜਾਬ ਚੋਣਾਂ

ਇਨਕਲਾਬੀ ਬਦਲ ਦਾ ਪ੍ਰਚਾਰ ਕਰਨ ਲਈ ਲੋਕ ਮੋਰਚਾ ਪੰਜਾਬ ਚਲਾਵੇਗਾ ਜਨਤਕ ਮੁਹਿੰਮ

 ਕਈ ਜਨਤਕ ਜਥੇਬੰਦੀਆਂ ਤੇ ਸਖਸ਼ੀਅਤਾਂ ਵੱਲੋਂ ਸਾਥ ਦੇਣ ਦਾ ਐਲਾਨ

 ਇਨਕਲਾਬੀ ਜਥੇਬੰਦੀ ਲੋਕ ਮੋਰਚਾ ਪੰਜਾਬ ਨੇ ਪੰਜਾਬ ਚੋਣਾਂ ਦੌਰਾਨ ਇਨਕਲਾਬੀ ਬਦਲ ਦਾ ਸੁਨੇਹਾ ਲੈਣ ਦੇਣ ਲਈ ਕਈ

ਮਿਹਨਤਕਸ਼ ਤਬਕਿਆਂ ਦੀਆਂ ਜਥੇਬੰਦੀਆਂ ਨਾਲ ਮਿਲ ਕੇ ਵਿਸ਼ਾਲ ਜਨਤਕ ਮੁਹਿੰਮ ਹੱਥ ਲੈਣ ਦਾ ਫੈਸਲਾ ਕੀਤਾ ਹੈ, ਜਿਸ ਦੇ ਸੁਨੇਹੇ ਦਾ ਸੰਚਾਰ ਕਰਨ ਲਈ ਕਈ ਉੱਘੀਆਂ ਜਨਤਕ ਸਖਸੀਅਤਾਂ ਵੀ ਸਹਿਯੋਗ ਕਰਨਗੀਆਂ ਇਸ ਜਨਤਕ ਮੁਹਿੰਮ ਬਾਰੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਦੱਸਿਆ ਕਿ ਅੱਜ ਤਰਕਸ਼ੀਲ ਭਵਨ ਬਰਨਾਲਾ

ਲੋਕ ਮੋਰਚਾ ਪੰਜਾਬ ਵੱਲੋਂ ਸੱਦੀ ਗਈ ਮੀਟਿੰਗ ਪੰਜਾਬ ਖੇਤ ਮਜ਼ਦੂਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ

ਯੂਨੀਅਨ (ਸ਼ਹੀਦ ਰੰਧਾਵਾ) ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਸ਼ਾਮਲ ਹੋਏ ਇਸ ਤੋਂ ਇਲਾਵਾ ਇਨਕਲਾਬੀ

ਜਮਹੂਰੀ ਲਹਿਰ ਦੇ ਵੱਖ ਵੱਖ ਖੇਤਰਾਂ ਸਰਗਰਮ ਸ਼ਖਸੀਅਤਾਂ ਸ੍ਰੀ ਅਮੋਲਕ ਸਿੰਘ, ਐਨ ਕੇ ਜੀਤ , ਯਸ਼ਪਾਲ, ਗੁਰਦਿਆਲ ਭੰਗਲ

ਤੇ ਕਿਸਾਨ ਆਗੂ ਹਰਦੀਪ ਸਿੰਘ ਟੱਲੇਵਾਲ ਨੇ ਵੀ ਮੁਹਿੰਮ ਦਾ ਅੰਗ ਬਣਨ ਲਈ ਮੀਟਿੰਗ ਵਿੱਚ ਹਿੱਸਾ ਲਿਆ

ਮੀਟਿੰਗ ਸ਼ਾਮਲ ਸਭਨਾਂ ਆਗੂਆਂ ਨੇ ਸਾਂਝੇ ਤੌਰਤੇ ਕਿਹਾ ਕਿ ਇਹ ਚੋਣ ਸਰਗਰਮੀ ਦੇਸ਼ ਤੇ ਸੂਬਿਆਂ ਦੇ ਰਾਜ-ਭਾਗਤੇ ਕਾਬਜ਼

ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਕੁਰਸੀ ਦੀ ਆਪਸੀ ਵੰਡ ਲਈ ਹੁੰਦੀ ਹੈ ਇਹ ਸਰਗਰਮੀ ਸੰਸਾਰ ਸਾਮਰਾਜੀਆਂ ਦੀ

ਸਰਪ੍ਰਸਤੀ ਨਾਲ ਚੱਲਦੇ ਇਸ ਲੁਟੇਰੇ ਰਾਜ ਭਾਗ ਦੀ ਤਬਦੀਲੀ ਦਾ ਜ਼ਰੀਆ ਨਹੀਂ ਹੈ ਦੇਸ਼ ਦੇ ਡੂੰਘੇ ਹੋ ਰਹੇ ਬਹੁ-ਪਰਤੀ ਸੰਕਟਾਂ

ਦਰਮਿਆਨ ਹਾਕਮ ਜਮਾਤਾਂ ਦੀ ਇਹ ਚੋਣ ਖੇਡ ਆਏ ਦਿਨ ਨਿਘਾਰ ਦੀਆਂ ਨਿਵਾਣਾਂ ਛੋਹ ਰਹੀ ਹੈ ਇਹ ਸਾਰੀ ਚੋਣ ਸਰਗਰਮੀ ਜਾਂ

ਤਾਂ ਜਾਤਾਂ-ਪਾਤਾਂ, ਧਰਮਾਂ ਤੇ ਅੰਨੀਂ ਕੌਮਪ੍ਰਸਤੀ ਦੇ ਮੁੱਦਿਆਂ ਦੁਆਲ਼ੇ ਜਥੇਬੰਦ ਕੀਤੀ ਜਾਂਦੀ ਹੈ ਜਾਂ ਫਿਰ ਲੋਕਾਂ ਲਈ ਨਿਗੂਣੀਆਂ

ਿਆਇਤਾਂ ਦੇ ਲਾਰਿਆਂ ਦੁਆਲੇ ਲੋਕਾਂ ਦੀ ਜ਼ਿੰਦਗੀ ਕਿਸੇ ਬੁਨਿਆਦੀ ਹਕੀਕੀ ਤਬਦੀਲੀ ਇਸ ਸਮੁੱਚੀ ਚੋਣ ਸਰਗਰਮੀ ਦਾ

ਕੋਈ ਮੁੱਦਾ ਨਹੀਂ ਹੈ, ਸਗੋਂ ਇਹ ਵੰਡ-ਪਾਊ ਸਰਗਰਮੀ ਲੋਕਾਂ ਦੀ ਏਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਜ਼ਰੀਆ ਬਣਦੀ ਹੈ ਲੋਕਾਂ ਨੂੰ

ਸੰਘਰਸ਼ਾਂਤੋਂ ਟੇਕ ਛੱਡ ਕੇ ਹਾਕਮ ਜਮਾਤੀ ਪਾਰਲੀਮਾਨੀ ਸੰਸਥਾਵਾਂ ਤੋਂ ਝਾਕ ਬਣਾਉਣ ਦਾ ਸਾਧਨ ਹੈ ਇਸ ਲਈ ਲੋਕਾਂ ਦੀਆਂ

ਸੰਘਰਸ਼ਸ਼ੀਲ ਸ਼ਕਤੀਆਂ ਨੂੰ ਇਸ ਵਿਚ ਉਲਝ ਕੇ ਸਮਾਂ ਸ਼ਕਤੀ ਵਿਅਰਥ ਗੁਆਉਣ ਦੀ ਥਾਂ ਆਪਣਾ ਧਿਆਨ ਆਪਣੇ ਸੰਘਰਸ਼ਾਂ

ਰਾਹੀਂ ਇਨਕਲਾਬੀ ਬਦਲ ਉਸਾਰਨਤੇ ਕੇਂਦਰਤ ਕਰਨਾ ਚਾਹੀਦਾ ਹੈ

ਿਉਂ ਜਿਉ ਲੁਟੇਰੇ ਰਾਜ-ਭਾਗ ਦਾ ਸੰਕਟ ਡੂੰਘਾ ਹੋ ਰਿਹਾ ਹੈ ਤਾਂ ਇਹ ਹੋਰ ਵਧੇਰੇ ਜੋਰ ਨਾਲ ਬੁਨਿਆਦੀ ਤਬਦੀਲੀ ਦੀ ਜ਼ਰੂਰਤ ਪੇਸ਼ ਕਰ ਰਿਹਾ ਹੈ ਲੋਕਾਂ ਦੀ ਅਸਲ ਮੁਕਤੀ ਕਰ ਸਕਣ ਵਾਲੀ ਬੁਨਿਆਦੀ ਤਬਦੀਲੀ ਦਾ ਅਰਥ ਇਸ ਲੁਟੇਰੇ ਰਾਜ ਦੇ ਢਾਂਚੇ ਨੂੰ ਮੁੱਢੋਂ-ਸੁੱਢੋਂ ਬਦਲਣਾ ਹੈ ਦੇਸ਼ ਨੂੰ ਸਾਮਰਾਜੀਆਂ, ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੀ ਲੁੱਟ ਖਸੁੱਟ ਤੋਂ ਮੁਕਤ ਕਰਨਾ ਹੈ ਇਸਦੀ ਥਾਂ ਕਿਰਤੀ ਲੋਕਾਂ ਦੀ ਪੁੱਗਤ ਵਾਲਾ ਰਾਜ ਤੇ ਸਮਾਜ ਉਸਾਰਨਾ ਹੈ ਇਸ ਢਾਂਚੇ ਦਾ ਹਕੀਕੀ ਲੋਕ-ਪੱਖੀ ਬਦਲ ਉਸਾਰਨ ਲਈ ਇਹ ਪਾਰਲੀਮਾਨੀ ਸੰਸਥਾਵਾਂ ਕੋਈ ਜ਼ਰੀਆ ਨਹੀਂ ਹਨ ਇਹ ਇਨਕਲਾਬੀ ਬਦਲ ਉਸਰਾਨ ਦਾ ਅਰਥ ਲੋਕਾਂ ਨੂੰ ਸਾਮਰਾਜ ਵਿਰੋਧੀ ਤੇਜਗੀਰਦਾਰੀ ਵਿਰੋਧੀ ਪ੍ਰੋਗਰਾਮ ਦੁਆਲ਼ੇ ਜਥੇਬੰਦ ਹੋਣ, ਸੰਘਰਸ਼ ਕਰਨ ਤੇ ਉਸ ਨੂੰ ਦੇਸ਼ ਅੰਦਰ ਲਾਗੂ ਕਰਨ ਲਈ ਦੇਸ਼ ਦੇ ਰਾਜ ਭਾਗ ਦਾ ਸੰਚਾਲਨ ਆਪਣੇ ਹੱਥ ਲੈਣ ਤੱਕ ਪੁੱਜਣਾ ਹੈ

ਅੱਜ ਦੀ ਘੜੀ ਲੋਕਾਂ ਕੋਲ ਬਦਲ ਵਜੋਂ ਉਨ੍ਹਾਂ ਦੇ ਸੰਘਰਸ਼ ਹਨ ਤੇ ਉਨ੍ਹਾਂ ਦੀ ਜਥੇਬੰਦ ਤਾਕਤ ਹੈ ਇਨ੍ਹਾਂ ਨੂੰ ਰਾਜ ਭਾਗ ਦੀ ਤਬਦੀਲੀ

ਦੇ ਸੰਘਰਸ਼ਾਂ ਤੱਕ ਲੈ ਕੇ ਜਾਣਾ ਹੀ ਇਨਕਲਾਬੀ ਬਦਲ ਉਸਾਰਨਾ ਹੈ ਲੋਕਾਂ ਨੂੰ ਲੁਟੇਰੀਆਂ ਜਮਾਤਾਂ ਦੀਆਂ ਇਨ੍ਹਾਂ ਸੰਸਥਾਵਾਂ ਤੋਂ ਝਾਕ

 

 

ਛੱਡ ਕੇ , ਆਪਣੇ ਹੱਕੀ ਸੰਘਰਸ਼ਾਂ ਨੂੰ ਹੋਰ ਵਿਕਸਤ ਕਰਨ ਤੇ ਹੋਰ ਉਚੇਰੇ ਪੱਧਰਾਂ ਤੱਕ ਲਿਜਾਣ ਲਈ ਜੁਟਣਾ ਚਾਹੀਦਾ ਹੈ ਆਪਣੀ

ਮੁਕਤੀ ਦੇ ਬਦਲਵੇਂ ਇਨਕਲਾਬੀ ਪ੍ਰੋਗਰਾਮ ਨੂੰ ਸਮਝਣਾ ਤੇ ਅਪਣਾਉਣਾ ਚਾਹੀਦਾ ਹੈ

ਅੱਜ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੀ ਹਾਲਤ ਇਹ ਹੋ ਗਈ ਹੈ ਕਿ ਹੁਣ ਉਹ ਵਿਕਾਸ ਦੇ ਨਾਅਰਿਆਂ ਦੀ ਥਾਂ

ਪੰਜਾਬ ਨੂੰ ਬਚਾਉਣ ਦੇ ਹੋਕਰੇ ਮਾਰਨ ਲੱਗੀਆਂ ਹੋਈਆਂ ਹਨ ਇਹ ਆਪਣੇ ਆਪ ਹੀ ਪਿਛਲੇ ਸੱਤਰ ਸਾਲਾਂ ਇਨ੍ਹਾਂ ਪਾਰਟੀਆਂ

ਦੇ ਰਾਜ ਦੀ ਨਾਕਾਮੀ ਦਾ ਇਕਬਾਲ ਹੈ ਪੰਜਾਬ ਨੂੰ ਬਚਾਉਣ ਦਾ ਇਹ ਨਾਅਰਾ ਵੀ ਦੰਭੀ ਤੇ ਭਰਮਾਊ ਨਾਅਰਾ ਹੈ ਪੰਜਾਬ ਦੇ

ਿਰਤੀ ਲੋਕਾਂ ਦੀ ਖੁਸ਼ਹਾਲੀ ਤੇ ਹਕੀਕੀ ਵਿਕਾਸ ਇਨ੍ਹਾਂ ਲੁਟੇਰੀਆਂ ਜਮਾਤਾਂ ਦੀ ਤਬਾਹੀ ਨਾਲ ਹੀ ਜੁੜਿਆ ਹੋਇਆ ਹੈ ਇਨ੍ਹਾਂ ਨੂੰ ਦੇਸ਼ ਤੇ ਪੰਜਾਬ ਦੇ ਕੰਟਰੋਲ ਤੋਂ ਪਾਸੇ ਕਰਨ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਤੇ ਵਿਕਾਸ ਦਾ ਰਾਹ ਦੇਸ਼ ਦੇ ਸਮੁੱਚੇ ਕਿਰਤੀ ਲੋਕਾਂ ਦੀ ਖੁਸ਼ਹਾਲੀ ਤੇ ਵਿਕਾਸ ਨਾਲ ਹੀ ਜੁੜਿਆ ਹੋਇਆ ਹੈ ਸਮੁੱਚੇ ਦੇਸ਼ ਦੀ ਸਾਮਰਾਜ ਤੋਂ ਨਿਰਭਰਤਾ ਤਿਆਗ ਕੇ ਸਵੈ-ਨਿਰਭਰ ਲੋਕ-ਮੁਖੀ ਵਿਕਾਸ ਦਾ ਮਾਡਲ ਲਾਗੂ ਕਰਨ ਨਾਲ ਜੁੜਿਆ ਹੋਇਆ ਹੈ ਵਿਕਾਸ ਦਾ ਇਹ ਮਾਡਲ ਦੇਸ਼ ਭਰਚੋਂ ਸਾਮਰਾਜੀ ਲੁੱਟ ਦਾ ਖਾਤਮਾ ਕਰਨ ਲਈ ਕੰਪਨੀਆਂ ਨੂੰ ਬਾਹਰ ਕਰਨਾ, ਉਨ੍ਹਾਂ ਦੀ ਪੂੰਜੀ ਜ਼ਬਤ ਕਰਨਾ, ਵਿਸ਼ਵ ਵਪਾਰ ਸੰਸਥਾ ਵਰਗੀਆਂ ਅਣਸਾਵੀਆਂ ਸੰਧੀਆਂਚੋਂ ਬਾਹਰ ਆਉਣਾ, ਇਨਕਲਾਬੀ ਜ਼ਮੀਨੀ ਸੁਧਾਰਾਂ ਰਾਹੀਂ ਜ਼ਮੀਨ ਤੇ ਖੇਤੀ ਸੰਦ ਸਾਧਨਾਂ ਦੀ ਮੁੜ ਵੰਡ ਕਰਨੀ,ਖੇਤੀ ਕਿੱਤੇ ਨਾਲ ਜੁੜੇ ਲੋਕਾਂ ਨੂੰ ਜ਼ਮੀਨ ਦੇ ਮਾਲਕ ਬਣਾਉਣਾ, ਸੂਦਖੋਰੀ ਪ੍ਰਬੰਧ ਦਾ ਖ਼ਾਤਮਾ ਕਰਨਾ ਤੇ ਹਰ ਤਰ੍ਹਾਂ ਦੇ ਕਰਜ਼ੇ ਮਨਸੂਖ ਕਰਨੇ , ਕਿਸਾਨਾਂ ਦੀਆਂ ਫਸਲਾਂ ਦੇ ਮੰਡੀਕਰਨ ਨੂੰ ਸਰਕਾਰੀ ਕੰਟਰੋਲ ਹੇਠ ਲਿਆਉਣਾ ਇਸ ਨੂੰ ਸਾਮਰਾਜੀ ਕੰਪਨੀਆਂ ਦੀਆਂ ਵਪਾਰਕ ਲੋੜਾਂ ਨਾਲੋਂ ਤੋੜ ਕੇ ਦੇਸ਼ ਦੇ ਲੋਕਾਂ ਦੀਆਂ ਭੋਜਨ ਜਰੂਰਤਾਂ ਨਾਲ ਗੁੰਦਣਾ, ਰੁਜਗਾਰ ਮੁਖੀ ਸਨਅਤ ਦੀ ਉਸਾਰੀ ਕਰਕੇ ਬੇਰੁਜ਼ਗਾਰੀ ਜੜ੍ਹੋਂ ਮੁਕਾਉਣਾ, ਸਿੱਖਿਆ ,ਸਿਹਤ, ਆਵਾਜਾਈ ਵਰਗੀਆਂ ਹਰ ਤਰ੍ਹਾਂ ਦੀਆਂ ਸੇਵਾਵਾਂ ਲੋਕਾਂ ਨੂੰ ਸਸਤੀਆਂ ਦਰਾਂ ਤੇ ਮੁਹੱਈਆ ਕਰਵਾਉਣਗੀਆਂ, ਲੋਕਾਂ ਦੇ ਜਮਹੂਰੀ ਹੱਕਾਂ ਦੀ ਜਾਮਨੀ ਕਰਨੀ, ਜਾਤ-ਪਾਤੀ ਜਬਰ ਤੇ ਵਿਤਕਰਿਆਂ ਦਾ ਖਾਤਮਾ

ਕਰਨਾ, ਔਰਤਾਂਤੇ ਦਾਬੇ ਤੇ ਵਿਤਕਰੇ ਦਾ ਅੰਤ ਕਰਨਾ, ਬੋਲੀ ਤੇ ਸੱਭਿਆਚਾਰ ਦੇ ਖੇਤਰਾਂ ਸਾਮਰਾਜੀ ਦਾਬੇ ਦਾ ਅੰਤ ਕਰਨਾ,

ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਜੜ੍ਹੋਂ ਪੁੱਟਣਾ, ਵਾਤਾਵਰਨ ਤਬਾਹੀ ਵਾਲੇ ਸਾਮਰਾਜੀਆਂ ਦੇ ਖੇਤੀ ਤੇ ਸਨਅਤੀ ਮਾਡਲ ਨੂੰ ਰੱਦ

ਕਰਨਾ ਤੇ ਇਸਨੂੰ ਸਥਾਨਕ ਲੋੜਾਂ ਅਨੁਸਾਰ ਉਸਾਰਨਾ ਆਦਿ ਲੋਕਾਂ ਦਾ ਇਨਕਲਾਬੀ ਬਦਲ ਉਸਾਰਨ ਦੇ ਦੇ ਮੁੱਦੇ ਹਨ ਇਹ ਮੁੱਦੇ

ਲੋਕਾਂ ਦੇ ਸੰਘਰਸ਼ਾਂ ਦੇ ਮੁੱਦੇ ਬਣਨੇ ਚਾਹੀਦੇ ਹਨ ਦੇਸ਼ ਦੀ ਪਾਰਲੀਮੈਂਟ ਜਾਂ ਅਸੈਂਬਲੀਆਂ ਵੱਲੋਂ ਇਨ੍ਹਾਂ ਮੁੱਦਿਆਂ ਦੇ ਹੱਲ ਦਾ ਸਾਧਨ

ਬਣਨਾ ਤਾਂ ਦੂਰ ਇਨ੍ਹਾਂ ਨੂੰ ਉਠਾਉਣ ਦੀ ਇਜਾਜ਼ਤ ਵੀ ਨਹੀਂ ਦਿੰਦੀਆਂ

ਦੇਸ਼ ਤੇ ਸੂਬੇ ਦੇ ਲੋਕਾਂ ਦੇ ਸੰਘਰਸ਼ਾਂ ਨੂੰ ਇਨ੍ਹਾਂ ਮੁੱਦਿਆਂਤੇ ਪੁੱਜਣਾ ਚਾਹੀਦਾ ਹੈ ਇਨ੍ਹਾਂ ਮੁੱਦਿਆਂ ਨੂੰ ਲੋਕ ਤਾਕਤ ਰਾਹੀਂ ਪੁਗਾਉਣਾ ਹੀ ਲੋਕਾਂ ਦੀ ਅਸਲ ਜਮਹੂਰੀਅਤ ਦੀ ਸਿਰਜਣਾ ਕਰਨਾ ਵੀ ਹੈ ਇਹ ਰਾਹ ਹਾਕਮਾਂ ਦੀਆਂ ਪਾਰਲੀਮਾਨੀ ਸੰਸਥਾਵਾਂ ਤੋਂ ਮੂਲੋਂ ਵੱਖਰਾ

ਰਾਹ ਹੈ ਇਹ ਰਾਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਦਰਸਾਇਆ ਗਿਆ ਰਾਹ ਹੈ ਉਨ੍ਹਾਂ ਵੱਲੋਂ ਲਗਾਏ ਗਏ ਨਾਅਰੇ

ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ ਨੂੰ ਸਾਕਾਰ ਕਰਨ ਦਾ ਰਾਹ ਹੈ

ਲੋਕ ਮੋਰਚਾ ਪੰਜਾਬ ਇਸ ਬਦਲਵੇਂ ਪ੍ਰੋਗ੍ਰਾਮ ਤੇ ਬਦਲਵੇਂ ਰਾਹ ਨੂੰ ਲੋਕਾਂ ਪ੍ਰਚਾਰਨ ਲਈ ਜ਼ੋਰਦਾਰ ਮੁਹਿੰਮ ਜਥੇਬੰਦ ਕਰੇਗਾ, ਜਿਸ

ਿੱਚ ਉਸ ਦੇ ਸਾਰੇ ਸੰਗੀ ਤੇ ਸਹਿਯੋਗੀ ਹੱਥ ਵਟਾਉਣਗੇ ਇਸ ਮੁਹਿੰਮ ਤਹਿਤ ਪਿੰਡਾਂ, ਸ਼ਹਿਰਾਂ ਕਸਬਿਆਂ ਕਿਰਤੀ ਲੋਕਾਂ ਦੇ ਸਭਨਾਂ ਤਬਕਿਆਂ ਤੱਕ ਪਹੁੰਚ ਕੀਤੀ ਜਾਵੇਗੀ ਇਹ ਸੁਨੇਹਾ ਪਹੁੰਚਾਉਣ ਲਈ ਪੋਸਟਰ ਤੇ ਹੱਥ ਪਰਚਿਆਂ ਦੀ ਸਮੱਗਰੀ ਜਾਰੀ ਕਰਨ ਦੇ ਨਾਲ ਨਾਲ ਮੀਟਿੰਗਾਂ, ਰੈਲੀਆਂ, ਕਨਵੈਨਸ਼ਨਾਂ ਸਮੇਤ ਵੱਖ ਵੱਖ ਪ੍ਰਕਾਰ ਦੀਆਂ ਇਕੱਤਰਤਾਵਾਂ ਨੂੰ ਸਾਧਨ ਬਣਾਇਆ ਜਾਵੇ ਉਨ੍ਹਾਂ ਲੋਕਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨ ਤੇ ਇਸ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ ਮੁਹਿੰਮ ਦੀ ਤਿਆਰੀ ਦੇ ਅੰਗ ਵਜੋਂ ਜਨਵਰੀ ਨੂੰ ਸਰਗਰਮ ਕਾਰਕੁੰਨਾਂ ਦੀ ਸੂਬਾਈ ਇਕੱਤਰਤਾ ਕੀਤੀ ਜਾਵੇਗੀ

No comments:

Post a Comment