Tuesday, January 18, 2022

ਬੋਲੀਵੀਆ: ਇਨਕਲਾਬੀਆਂ ਵੱਲੋੰ ਕਾਮਰੇਡ ਗੰਜਾਲੋ ਨੂੰ ਸਿਜਦਾ

 

ਬੋਲੀਵੀਆ: ਇਨਕਲਾਬੀਆਂ ਵੱਲੋੰ ਕਾਮਰੇਡ ਗੰਜਾਲੋ ਨੂੰ ਸਿਜਦਾ ਤੇ ਮਾਉਵਾਦ ਦਾ ਲਾਲ ਝੰਡਾ ਉੱਚਾ ਕੀਤਾ

ਦਸੰਬਰ ਮਹੀਨੇ ਵਿੱਚ ਬੋਲੀਵੀਆ ਦੇ ਬਹੁਤ ਸਾਰੇ ਸ਼ਹਿਰਾਂ ਤੇ ਮਕਬੂਲ ਥਾਵਾਂ ਤੇ ਕਾਮਰੇਡ ਗੰਜਾਲੋ ਅਤੇ ਦਾਤੀ ਤੇ ਹਥੋੜੇ ਸਮੇਤ ਲਾਲ ਰੰਗ ਦੇ ਝੰਡਿਆ ਦੇ ਪੋਸਟਰ ਵੱਡੀ ਗਿਣਤੀ ਵਿੱਚ ਦਿਖਾਈ ਦਿੱਤੇ ਇਹਨਾਂ ਦੀਆਂ ਤਸਵੀਰਾਂ ਕਮਿਊਨਿਸਟ ਕੌੰਮਾਤਰੀ ਜਰਨਲ ਵੱਲੋੰ ਵੀਰਵਾਰ ਨੂੰ ਪ੍ਰਕਾਸ਼ਿਤ ਕੀਤੀਆਂ ਗਈਆਂ ਅਤੇ ਇਹ ਇਸ ਕਰਕੇ ਮਹਤੱਵਪੂਰਨ ਹੈ ਕਿ ਇਹ ਸੱਜਰੇ ਚੇਤੇ ' ਬੋਲੀਵੀਆਈ ਇਨਕਲਾਬੀਆਂ ਵੱਲੋੰ ਕਾਮਰੇਡ ਨੂੰ ਗੰਜਾਲੋ ਨੂੰ ਦਿੱਤੀ ਪਹਿਲੀ ਜਨਤਕ ਸਰਧਾਂਜਲੀ ਹੈ

ਇਹ ਮੌਜੂਦਾ ਗਤੀਵੀਧੀਆਂ , ਕਮਿਊਨਿਸਟ ਪਾਰਟੀ ਆਫ ਪੀਰੂ ਦੇ ਮਹਾਨ ਇਨਕਲਾਬੀ ਆਗੂ ਚੇਅਰਮੈਨ ਗੰਜਾਲੋ ਨੂੰ ਸਰਧਾਂਜਲੀ ਦੇਣ ਲਈ ਚੱਲ ਰਹੀ ਕੌੰਮਾਤਰੀ ਲਹਿਰ ਦਾ ਇੱਕ ਹਿੱਸਾ ਹਨ  ਕਾਮਰੇਡ ਗੰਜਾਲੋ ਨੂੰ 29 ਸਾਲਾਂ ਦੇ ਲੰਮੇ ਅਰਸੇ ਤੱਕ ਦੁਨੀਆ ਦੇ ਸਭ ਤੋੰ ਜਿਆਦਾ ਪਹਿਰੇ ਹੇਠਲੇ ਕੈਦੀ ਵਜੋੰ  ਇਕੱਲਤਾ ਭਰੀ ਜੇਲ੍ਹ ਵਿੱਚ ਰੱਖਣ ਤੋੰ ਬਾਅਦ ,  11 ਸਤੰਬਰ 2021 ਨੂੰ ਜਾਣ-ਬੁੱਝ ਕੇ ਕੀਤੀ  ਮੈਡੀਕਲ ਅਣਗਹਿਲੀ ਰਾਹੀੰ ਕਤਲ ਕਰ ਦਿੱਤਾ ਗਿਆ ਸੀ ਅਜਿਹੇ ਅਪਰਾਧਿਕ ਹਮਲਿਆਂ ਦੇ ਬਾਵਜੂਦ ਪਾਰਟੀ ਪਿਛਾਂਹਖਿੱਚੂ ਪੈਰੂਵੀਅਨ ਰਾਜ ਨੂੰ ਉਲਟਾਉਣ  ਤੇ ਅਮਰੀਕੀ ਸਾਮਰਾਜਵਾਦ ਨੂੰ ਦਬੱਲਣ ਲਈ ਇੱਕ ਅਜੇਤੂ ਲੋਕ-ਯੁੱਧ ਦੀ ਅਗਵਾਈ ਜਾਰੀ ਰੱਖ ਰਹੀ ਹੈ

ਚੇਅਰਮੈਨ ਗੰਜਾਲੋ ਨੇ ਪੇਰੂ ਦੇ ਮਜਦੂਰਾਂ ਤੇ ਕਿਸਾਨਾਂ ਦੀ ਵੱਡੀ ਗਿਣਤੀ ਦੀ ਦਿਹਾਤੀ ਖੇਤਰਾਂ ਅੰਦਰ ਜਮੀਨ ਤੇ ਕਬਜੇ ਕਰਨ ਲਈ ਤੇ ਵੱਡੇ ਖੇਤਰ ਪੁਲਿਸ ਤੇ ਫੌਜ ਨੂੰ ਭਜਾਉਣ ਵਿੱਚ ਅਗਵਾਈ ਕੀਤੀ ਤੇ ਜਿਹਨਾਂ ਖੇਤਰਾਂ ਨੂੰ ਬਾਅਦ ਵਿੱਚ ਲੋਕਾਂ ਦੇ ਜਮਹੂਰੀ ਕੰਟਰੋਲ ਅੰਦਰ ਲੈ ਲਿਆ ਗਿਆ ਉਸਦੀ ਅਗਵਾਈ ਪੇਰੂ ਅੰਦਰ ਲੋਕ-ਯੁੱਧ ਦੀ ਅਮਲੀ ਅਗਵਾਈ ਕਰਨ ਨਾਲੋਂ ਕਿਤੇ ਵੱਡੀ ਹੈ, ਉਹ ਦੁਨੀਆ ਭਰ ਦੇ ਇਨਕਲਾਬੀਆਂ ਦਾ ਵਿਚਾਰਧਾਰਕ ਆਗੂ ਸੀ ਜਿਸਨੇ ਦੁਨੀਆ ਭਰ ਦੇ ਦਬਾਏ ਹੋਏ ਲੋਕਾਂ ਦੇ ਘੋਲਾਂ ਨਾਲ ਇੱਕ ਅਜੇਤੂ ਹਥਿਆਰ ਵਜੋੰ ਮਾਉਵਾਦ ਦਾ ਸੰਯੋਗ ਕੀਤਾ

 ਦੱਖਣੀ ਪੇਰੂ ਨਾਲ ਇਸਦੀ ਪੱਛਮੀ ਸੀਮਾ ਸਾਂਝੀ ਹੋਣ ਕਰਕੇ ਬੋਲੀਵੀਆ ਮਾਉਵਾਦੀ ਇਨਕਲਾਬੀਆਂ ਲਈ ਇੱਕ ਮਹਤੱਵਪੂਰਨ ਜਗ੍ਹਾ ਹੈ, ਜਿੱਥੇ ਇਨਕਲਾਬੀਆਂ ਵਜੋੰ ਉਹਨਾਂ ਨੇ ਲਾਤੀਨੀ ਅਮਰੀਕਾ ਦੀਆਂ ਕਮਿਉਨਿਸਟ ਪਾਰਟੀਆਂ ਤੇ ਜਥੇਬੰਦੀਆਂ ਨੂੰ ਕਾਮਰੇਡ ਗੰਜਾਲੋ ਦੀਆਂ ਸਿੱਖਿਆਵਾਂ ਅਧੀਨ ਇਕੱਠੇ ਕਰਨ ਵਿੱਚ ਅਹਿਮ ਯੋਗਦਾਨ ਅਦਾ ਕੀਤਾ ਹੈ

ਪ੍ਰਦਸ਼ਿਤ ਕੀਤੇ ਗਏ ਪੋਸਟਰਾਂ ਉੱਪਰ ਚੇਅਰਮੈਨ ਗੰਜਾਲੋ ਦੇ ਚਿਹਰੇ ਤੋੰ ਇਲਾਵਾ, "ਚੇਅਰਮੈਨ ਗੰਜਾਲੋ ਦੇ ਸਦੀਵੀ ਸਨਮਾਨ ਤੇ ਸ਼ਾਨ" ਅਤੇ " ਕਮਿਊਨਿਜਮ ਦੀ ਜਿੱਤ ਤੱਕ ਲੋਕ-ਯੁੱਧ"  ਦੇ ਨਾਅਰੇ ਉੱਕਰੇ ਹੋਏ ਸਨ ਬੋਲੀਵੀਆ ਤੇ ਦੁਨੀਆ ਭਰ ਅੰਦਰ ਹੋਏ ਬਹੁਤ ਸਾਰੇ ਐਕਸ਼ਨ ਕਾਮਰੇਡ ਗੰਜਾਲੋ ਦੀ ਅਗਵਾਈ ਦੀ ਰਾਖੀ ਲਈ ਮੁਹਿੰਮ ਦੀ ਤਕੜਾਈ ਅਤੇ  ਦੁਨੀਆ ਭਰ ਅੰਦਰ ਇਨਕਲਾਬੀਆਂ ਦੀ ਮਾਉਵਾਦ ਦੁਆਲੇ ਵੱਧ ਰਹੀ ਏਕਤਾ ਨੂੰ ਪ੍ਰਗਟ ਕਰਦੇ ਹਨ

 

No comments:

Post a Comment