Tuesday, July 8, 2014

ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ


ਅਸਲੀ ਲੋਕ ਰਾਜ ਜ਼ਿੰਦਾਬਾਦ! ਹਥਿਆਰਬੰਦ ਇਨਕਲਾਬ-ਜ਼ਿੰਦਾਬਾਦ!!
ਅਸੀਂ ਵੋਟਾਂ ਨਹੀਂ ਮੰਗਦੇ- ਇਨਕਲਾਬ ਕਰਨ ਨੂੰ ਕਹਿੰਦੇ ਹਾਂ
ਸੋਲਵੀਂ ਲੋਕ ਸਭਾ ਵਾਸਤੇ ਵੋਟਾਂ ਦਾ ਰਾਮ-ਰੌਲਾ ਸਿਖਰਾਂ 'ਤੇ ਹੈ। ਕਾਂਗਰਸ ਤੇ ਭਾਜਪਾ ਤੋਂ ਇਲਾਵਾ ਬਾਦਲ ਅਕਾਲੀ ਦਲ ਵਰਗੀਆਂ ਸੂਬਾ ਪੱਧਰੀਆਂ ਪਾਰਟੀਆਂ ਦੀ ਵੋਟ ਕੁੱਕੜ-ਖੋਹੀ ਸਿਖਰਾਂ ਉੱਤੇ ਹੈ। ਹਰ ਪਾਰਟੀ ਆਪਣੇ ਆਪ ਨੂੰ ਦੁੱਧ ਧੋਤੀ ਤੇ ਵਿਰੋਧੀਆਂ ਨੂੰ ਦਾਗੋ-ਦਾਗ ਸਾਬਤ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ।
ਅਸੀਂ ਵੋਟਾਂ ਨਹੀਂ ਮੰਗਦੇ। ਸਾਡੀ ਪਾਰਟੀ ਦਾ ਕੋਈ ਵੀ ਬੰਦਾ ਕਦੇ ਵੀ ਵੋਟਾਂ ਵਿੱਚ ਖੜ੍ਹਾ ਨਹੀਂ ਹੋਇਆ। ਅਸੀਂ ਤਾਂ ਥੋਨੂੰ ਇੱਕ ਬੇਨਤੀ ਕਰਨੀ ਹੈ ਕਿ ਵੋਟਾਂ ਦੇ ਇਸ ਮੌਕੇ 'ਤੇ ਥੋਨੂੰ ਵੀ ਜ਼ੋਰਦਾਰ ਸੋਚ-ਵਿਚਾਰ ਕਰਨੀ ਚਾਹੀਦੀ ਹੈ। ਕਿਰਸਾਨਾਂ, ਮਜ਼ਦੂਰਾਂ ਤੇ ਹੋਰਨਾਂ ਕਿਰਤੀਆਂ ਦੀਆਂ ਅਸਲ ਦੁੱਖ-ਤਕਲੀਫਾਂ ਕੀ ਹਨ? ਇਹਨਾਂ ਦਾ ਸਹੀ ਇਲਾਜ ਹੈ। ਹੁਣ ਵਾਲੇ ਲੋਕਾਂ ਦੇ ਦੁਸ਼ਮਣ, ਨਕਲੀ ਲੋਕ-ਰਾਜ ਦੀ ਥਾਂ ਅਸਲੀ ਲੋਕ-ਰਾਜ ਲਿਆਉਣ ਦਾ ਰਸਤਾ ਕੀ ਹੈ? ਕਿਹੜੀ ਪਾਰਟੀ ਐਹੋ ਜਿਹਾ ਰਾਜ ਲਿਆ ਸਕਦੀ ਹੈ?
ਸਾਰੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ (ਐਲਾਨਨਾਮੇ) ਵੰਡ ਰਹੀਆਂ ਹਨ। ਇਸ ਪਰਚੇ ਰਾਹੀਂ ਅਸੀਂ ਵੀ ਆਪਣਾ ਮੈਨੀਫੈਸਟੋ ਥੋਡੇ ਸਾਹਮਣੇ ਰੱਖ ਰਹੇ ਹਾਂ। ਪਰ ਇਹ ਚੋਣ-ਮੈਨੀਫੈਸਟੋ ਨਹੀਂ। ਇਹ ਰਾਜ-ਮੈਨੀਫੈਸਟੋ ਹੈ। ਯਾਨੀ ਅਸਲੀ ਲੋਕ-ਰਾਜ ਦਾ ਮੋਟਾ ਨਕਸ਼ਾ। ਮਜ਼ਦੂਰ ਜਮਾਤ ਦੀ ਅਗਵਾਈ ਹੇਠ ਮਜ਼ਦੂਰਾਂ ਅਤੇ ਕਿਰਸਾਨਾਂ ਦੇ ਗੱਠਜੋੜ ਦੇ ਆਧਾਰ ਉੱਤੇ, ਮਜ਼ਦੂਰਾਂ-ਕਿਰਸਾਨਾਂ, ਛੋਟੇ ਕਾਰਖਾਨੇਦਾਰਾਂ, ਹੋਰ ਛੋਟੇ ਛੋਟੇ ਕਾਰੋਬਾਰ ਕਰਨ ਵਾਲਿਆਂ ਦੇ ਸਾਂਝੇ ਮੋਰਚੇ ਦੇ ਰਾਜ ਨੂੰ ਅਸੀਂ ਅਸਲੀ ਲੋਕ ਰਾਜ ਕਹਿੰਦੇ ਹਾਂ।
—ਅਸਲੀ ਲੋਕ-ਰਾਜ ਵਿੱਚ ਕੀ ਹੋਵੇਗਾ?..........
—ਰਸਤਾ ਕੀ ਹੋਵੇਗਾ?..........
—ਲੋਕ-ਫੌਜ ਕਿਵੇਂ ਬਣੂੰ?..........
—ਕਮਿਊਨਿਸਟ ਇਨਕਲਾਬੀ ਪਾਰਟੀ ਦੀ ਲੋੜ ਹੈ।..........
—ਚੋਣ ਮੁੱਦਿਆਂ ਦਾ ਸੁਆਲ।..........
—ਭ੍ਰਿਸ਼ਟਾਚਾਰ ਦਾ ਮਸਲਾ।..........
—ਫਿਰਕਾਪ੍ਰਸਤੀ ਦਾ ਮਸਲਾ।..........
—ਵਿਕਾਸ ਦਾ ਮਸਲਾ।..........
—ਹਾਕਮ-ਜਮਾਤੀ ਪਾਰਟੀਆਂ ਦਾ ਸੰਕਟ।..........
—ਵੋਟਾਂ ਰਾਹੀਂ ਕਲਿਆਣ ਦੀ ਝਾਕ ਛੱਡੋ, ਲੋਕ-ਟਾਕਰੇ ਨੂੰ ਬੁਲੰਦ ਕਰੋ।..........
ਇਸ ਹਾਲਤ ਅੰਦਰ ਜਿਹੜੀ ਵੀ ਸਰਕਾਰ ਆਵੇ, ਉਸਦੀ ਹਕੂਮਤੀ ਡੰਡੇ 'ਤੇ ਟੇਕ ਵਧਣੀ ਹੈ। ਪਿਛਾਖੜੀ ਹਾਕਮ ਜਮਾਤਾਂ ਇਸ ਮਕਸਦ ਲਈ ਪਿਛਲੇ ਵਰ੍ਹਿਆਂ ਤੋਂ ਜ਼ੋਰ ਸ਼ੋਰ ਨਾਲ ਤਿਆਰੀਆਂ ਕਰ ਰਹੀਆਂ ਹਨ। ਨਾ ਸਿਰਫ ਤਰ੍ਹਾਂ ਤਰ੍ਹਾਂ ਦੇ ਫੌਜੀ ਅਤੇ ਸੁਰੱਖਿਆ ਬਲਾਂ ਦੀ ਭਰਤੀ ਵਧਾਈ ਜਾ ਰਹੀ ਹੈ, ਨਾ ਸਿਰਫ ਉਹਨਾਂ ਨੂੰ ਵੱਧ ਤੋਂ ਵੱਧ ਅਧੁਨਿਕ ਹਥਿਆਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ, ਸਗੋਂ ਕਾਨੂੰਨੀ ਅਤੇ ਸੰਵਿਧਾਨਕ ਸੋਧਾਂ ਕਰਕੇ ਲੋਕ ਲਹਿਰਾਂ ਨੂੰ ਕੁਚਲਣ ਲਈ ਇਹਨਾਂ 'ਤੇ ਹਕੂਮਤੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਪੱਖੋਂ ਦਬਾਊ ਯਤਨ ਹੋਰ ਤੇਜ਼ ਹੋਣੇ ਹਨ।
ਪਰ ਲੋਕਾਂ ਦੇ ਪੱਖ ਤੋਂ ਤਸੱਲੀ ਵਾਲੀ ਗੱਲ ਇਹ ਹੈ ਕਿ ਪਿਛਾਖੜੀ ਹਾਕਮ ਜਮਾਤਾਂ ਦੇ ਡੰਡੇ ਦਾ ਇਹ ਮੰਤਰ ਵੀ ਬਹੁਤਾ ਕਾਰਗਾਰ ਸਾਬਤ ਨਹੀਂ ਹੋ ਰਿਹਾ। ਅੰਨ੍ਹੇ ਜਾਬਰ ਕਦਮਾਂ ਅਤੇ ਫੌਜੀ ਤਾਕਤਾਂ ਦੀ ਬੇਦਰੇਗ ਵਰਤੋਂ ਦੇ ਬਾਵਜੂਦ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬੀ ਰਾਜਾਂ ਅੰਦਰ ਕੌਮੀ ਲਹਿਰਾਂ ਦੇ ਜਨਤਕ ਰੋਹ-ਫੁਟਾਰੇ ਰੋਕੇ ਨਹੀਂ ਜਾ ਸਕੇ। ਮੱਧ-ਭਾਰਤ ਅੰਦਰ ਜਲ, ਜੰਗਲ ਅਤੇ ਜ਼ਮੀਨ ਲਈ ਆਦਿਵਾਸੀ ਕਬੀਲਿਆਂ ਦੇ ਵਿਸ਼ਾਲ ਉਭਾਰ ਰੋਕਿਆਂ ਨਹੀਂ ਰੁਕ ਰਹੇ। ਸਮੁੱਚੇ ਦੇਸ਼ ਅੰਦਰ ਪਿਛਾਖੜੀ ਹਕੂਮਤੀ ਨੀਤੀਆਂ ਵਿਰੁੱਧ ਲੋਕ-ਰੋਹ ਉਬਾਲੇ ਮਾਰ ਰਿਹਾ ਹੈ। ਕਦੇ ਇਹ ਤਾਮਿਲਨਾਡੂ, ਮਹਾਰਾਸ਼ਟਰ ਤੇ ਹਰਿਆਣੇ ਅੰਦਰ ਪ੍ਰਮਾਣੂੰ ਪਲਾਂਟਾਂ ਵਿਰੁੱਧ ਜੁਝਾਰ ਜਨਤਕ ਸੰਘਰਸ਼ਾਂ ਦੇ ਰੂਪ ਵਿੱਚ ਫੁੱਟ ਉੱਠਦਾ ਹੈ। ਤੇ ਕਦੇ ਇਹ ਪੱਛਮੀ ਬੰਗਾਲ ਵਿੱਚ ਸਿੰਗੂਰ, ਨੰਦੀਗਰਾਮ ਅਤੇ ਪੰਜਾਬ ਅੰਦਰ ਟਰਾਈਡੈਂਟ ਅਤੇ ਗੋਬਿੰਦਪੁਰਾ ਵਰਗੇ ਕਿਸਾਨ ਘੋਲਾਂ ਦੇ ਰੂਪ ਵਿੱਚ ਜੇਤੂ ਛਾਪ ਛੱਡ ਜਾਂਦਾ ਹੈ। 
ਸਾਥੀਓ,
ਲੋਕਾਂ ਦੇ ਕਲਿਆਣ ਅਤੇ ਲੋਕ-ਹਿੱਤਾਂ ਦੇ ਪੱਖ ਤੋਂ ਇਹੀ ਰਾਹ ਸਵੱਲੜਾ ਹੈ। ਲੋਕਾਂ ਦੀਆਂ ਦੁਸ਼ਮਣ ਪਿਛਾਖੜੀ ਹਾਕਮ ਜਮਾਤਾਂ ਦੀਆਂ ਭ੍ਰਿਸ਼ਟ ਅਤੇ ਬੱਦੂ ਹੋਈਆਂ ਸਿਆਸੀ ਪਾਰਟੀਆਂ ਤੋਂ ਭਲੇ ਦੀ ਝਾਕ ਛੱਡੋ। ਆਪੋ ਆਪਣੇ ਤਬਕੇ ਦੀਆਂ ਵਿਸ਼ਾਲ ਜਨਤਕ ਜਥੇਬੰਦੀਆਂ ਦੀ ਉਸਾਰੀ ਕਰੋ। ਉਹਨਾਂ ਨੂੰ ਮਜਬੂਤ ਕਰੋ ਤੇ ਲੋਕ ਟਾਕਰੇ ਦੇ ਰਾਹ ਅੱਗੇ ਵਧਣ ਲਈ ਸਿਰਾਂ 'ਤੇ ਖੱਫਣ ਬੰਨ੍ਹ ਕੇ ਲੜਨ ਲਈ ਮਾਨਸਿਕ ਅਤੇ ਜਥੇਬੰਦਕ ਤੌਰ 'ਤੇ ਤਿਆਰ ਹੋਵੋ। ਆਪਣੇ ਕਸ਼ਟਾਂ ਅਤੇ ਇਸ ਦੁਰ-ਰਾਜ ਤੋਂ ਮੁਕਤੀ ਦੇ ਸੁਖਾਲੇ ਰਾਹ ਤਲਾਸ਼ਣ ਦਾ ਭਰਮ ਤਿਆਗੋ। ਤੁਹਾਨੂੰ ਪੇਸ਼ ਸਾਰੀਆਂ ਦੁਸ਼ਵਾਰੀਆਂ ਦੇ ਅੰਤਿਮ ਨਿਪਟਾਰੇ ਤੇ ਮੁਕਤੀ ਦਾ ਇੱਕੋ ਇੱਕ ਰਾਹ ਹਥਿਆਰਬੰਦ ਇਨਕਲਾਬ ਦਾ ਰਾਹ ਹੈ। ਦ੍ਰਿੜ ਨਿਸ਼ਚੇ ਹੋ ਕੇ, ਇਸ ਰਾਹ ਅੱਗੇ ਵਧਣ ਲਈ ਤਿਆਰੀਆਂ ਵਿੱਚ ਤੇਜ਼ੀ ਲਿਆਓ।
ਸੂਬਾ ਕਮੇਟੀ,
ਕਮਿਊਨਿਸਟ ਪਾਰਟੀ ਮੁੜ-ਜਥੇਬੰਦੀ ਕੇਂਦਰ, ਭਾਰਤ (ਮ.ਲ.)
11 ਅਪ੍ਰੈਲ, 2014

No comments:

Post a Comment