Sunday, January 27, 2019

ਸਨਅਤੀ ਸ਼ਹਿਰ ਲੁਧਿਆਣਾ ’ਚ ਮਜ਼ਦੂਰ ਹੜਤਾਲ ਦੀ ਝਲਕ

ਸਨਅਤੀ ਸ਼ਹਿਰ ਲੁਧਿਆਣਾ ’ਚ ਮਜ਼ਦੂਰ ਹੜਤਾਲ ਦੀ ਝਲਕ

ਉਦਯੋਗਿਕ ਨਗਰ ਲੁਧਿਆਣਾ ’ਚ 8-9 ਜਨਵਰੀ ਦੀ ਦੇਸ-ਵਿਆਪੀ ਹੜਤਾਲ ’ਚ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ-ਮੁਲਾਜਮ, ਮਿਹਨਤਕਸ਼ ਲੋਕ ਤੇ ਦੇਸ-ਵਿਰੋਧੀ ਨੀਤੀਆਂ ਖਿਲਾਫ਼ ਤੇ ਆਪਣੇ ਹੱਕਾਂ ਲਈ ਸਨਅਤੀ ਮਜ਼ਦੂਰ ਵੀ ਗਰਜੇ। ਥਾਂ-ਥਾਂ ਵਿਸ਼ਾਲ ਮਾਰਚ/ਰੈਲੀਆਂ ਸੜਕ ਤੇ ਰੇਲਵੇ ਟ੍ਰੈਕ ਜਾਮ/ ਰੋਹ-ਪ੍ਰਦਰਸ਼ਨ ਕੀਤੇ।
 ਹੀਰੋ ਸਾਈਕਲ ਇੰਡਸਟਰੀ ਦੇ ਦੋਵਾਂ ਯੂਨਿਟਾਂ, ਜੀ.ਟੀ.ਰੋਡ ਢੰਡਾਰੀ ਤੇ ਮੰਗਲੀ ਡਵੀਜਨ, ਬਜਾਜ ਸੰਨਜ (ਆਟੋ ਪਾਰਟਸ) ਇੰਡਸਟਰੀ ਦੇ ਹਜ਼ਾਰਾਂ ਮਜ਼ਦੂਰਾਂ ਨੇ ਸੀਟੂ ਦੀ ਅਗਵਾਈ ਦੋ-ਰੋਜਾ ਹੜਤਾਲ ਦੀ ਤਿਆਰੀ ਲਈ ਪਹਿਲਾਂ ਪ੍ਰਬੰਧਕਾਂ ਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹੜਤਾਲ ਨਾਲ ਸਬੰਧਿਤ ਮੰਗਾਂ ਸਬੰਧੀ ਨੋਟਿਸ ਦਿੱਤੇ। ਹੜਤਾਲ ਦੇ ਦਿਨ ਪ੍ਰੋਡਕਸ਼ਨ ਠੱਪ ਕਰਕੇ, ਫੋਕਲ ਪੁਆਇੰਟ ਤੇ ਗਿਆਸਪੁਰਾ ਤੋਂ ਕੱਠੇ ਹੋ ਕੇ ਗਿਆਸਪੁਰਾ ਰੇਲਵੇ ਟ੍ਰੈਕ ਇੱਕ ਘੰਟਾ ਜਾਮ ਕਰਕੇ ਰੋਹ-ਪ੍ਰਗਟ ਕਰਕੇ -ਨਵੀਆਂ ਮਜ਼ਦੂਰ ਮਾਰੂ ਨੀਤੀਆਂ ਖਿਲਾਫ਼ ਤੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਹਜ਼ਾਰਾਂ ਮਜ਼ਦੂਰਾਂ ਨੇ ਗਿਆਮਪੁਰਾ ਤੋਂ ਬੱਸ ਸਟੈਂਡ ਤੱਕ 7-8 ਕਿ.ਮੀ. ਲੰਮਾ ਰੋਹ ਭਰਭੂਰ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕੀਤੀ। ਬੱਸ ਸਟੈਂਡ ਦੇ ਬਾਹਰ ਅੱਡਾ ਜਾਮ ਕਰਕੇ ਸਾਰੇ ਸ਼ਹਿਰ ਦੇ ਮਜ਼ਦੂਰ-ਮੁਲਾਜਮ, ਬੈਕਾਂ, ਦੂਰ ਸੰਚਾਰ ਰੇਲਵੇ, ਡਾਕ ਤਾਰ, ਬੀਮਾ, ਰੋਡਵੇਜ, ਇਨਕਮ ਟੈਕਸ, ਕਾਰਪੋਰੇਸ਼ਨ, ਬਿਜਲੀ ਬੋਰਡ ਆਦਿ ਦੇ ਮੁਲਾਜਮਾਂ ਤੋਂ ਬਿਨਾਂ ਆਂਗਨਵਾੜੀ, ਆਸ਼ਾ ਵਰਕਰ, ਮਿੱਡ ਡੇ ਮੀਲ, ਮਨਰੇਗਾ ਅਤੇ ਝੁੱਗੀ-ਝੋਪੜੀਆਂ ਦੇ ਮਜ਼ਦੂਰ ਵੀ ਏਟਕ ਦੀ ਅਗਵਾਈ ’ਚ ਪੁੱਜ ਰਹੇ ਸਨ। ਜੋ ਸਭਨਾਂ ਦੇ ਇਕੱਠ ਨਾਲ ਮਹਾਂ-ਰੈਲੀ ’ਚ ਬਦਲ ਗਿਆ।
 ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ (ਸੱਜਾ) ਨੇ ਵੀ ਦੋ-ਰੋਜਾ ਹੜਤਾਲ ਦੇ ਸਮਰਥਨ ’ਚ ਇੱਕ-ਦਿਨ 8 ਜਨਵਰੀ ਨੂੰ ਮਜ਼ਦੂਰਾਂ-ਮੁਲਾਜ਼ਮਾਂ ਨਾਲ ਤਾਲਮੇਲਵਾਂ ਪ੍ਰੋਗਰਾਮ ਦਿੱਤਾ। ਆਪਣੇ ਕੰਮ ਖੇਤਰਾਂ ਡਾਬਾ-ਗਿਆਮਪੁਰਾ, ਸ਼ੇਰਪੁਰ, ਗਿੱਲ ਰੋਡ, ਬਸਤੀ ਚੌਕ ਨੇੜੇ ਹੌਜਰੀ ਵਰਕਰਾਂ ਮੂੰਗੀਆਂ, ਢੰਡਾਰੀ ਆਦਿ ਥਾਵਾਂ ’ਤੇ ਮੁੱਖ ਸਾਥੀਆਂ ਦੀਆਂ ਮੀਟਿੰਗਾਂ ਕਰਵਾ ਕੇ ਫੈਕਟਰੀ ਮਜ਼ਦੂਰਾਂ ਤੇ ਮਜ਼ਦੂਰ ਵਿਹੜਿਆਂ ’ਚ ਹੱਥ ਪਰਚੇ ਵੰਡੇ ਗਏ। ਜੋ ਕਿ 4000 ਦੀ ਗਿਣਤੀ ’ਚ ਛਪਵਾਏ ਗਏ। ਡਾਬਾ-ਗਿਆਮਪੁਰਾ ਖੇਤਰ ਦੀ ਪ੍ਰਮੁੱਖ ਸਾਈਕਲ ਇੰਡਸਟਰੀ ਦੇ ਮਜ਼ਦੂਰਾਂ ਤੋਂ ਇਲਾਵਾ ਨਾਲ ਲੱਗਦੀਆਂ ਰਹਾਇਸ਼ੀ ਥਾਵਾਂ-ਮਾਰਕੀਟ ’ਚ ਵੀ ਵਿਸ਼ੇਸ਼ ਤੌਰ ’ਤੇ 10 ਮੈਂਬਰੀ ਟੀਮ ਨੇ ਗਰੁੱਪ ਬਣਾਕੇ ਪਰਚੇ ਵੰਡੇ। ਇਸੇ ਤਰ੍ਹਾਂ ਇੰਡਸਟਰੀ ਏਰੀਆਂ-ਬੀ (ਗਿੱਲ ਰੋਡ). ਏਵਨ, ਭੋਗਲ, ਮੰਜਾਲ ਕਾਸਟਿੰਗ, ਸਾਊਂਡ ਗੇਅਰ ਆਦਿ ਫੈਕਟਰੀ ਮਜ਼ਦੂਰਾਂ ਨੂੰ ਦੁਪਹਿਰੇ ਲੰਚ ਟਾਈਮ ਸਮੇਂ ਪਰਚੇ ਵੰਡੇ ਗਏ। ਹੜਤਲਾ ਦੇ ਪਹਿਲੇ ਦਿਨ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਤੇ ਦੂਸਰੀ ਭਰਾਤਰੀ ਜਥੇਬੰਦੀ ਵਿਜੈ ਨਰਾਇਣ ਵਾਲੀ ਤੇ ਲੋਕ ਏਕਤਾ ਸੰਗਠਨ ਦੇ ਸਾਥੀਆਂ ਨਾਲ ਮਿਲਕੇ ਲੇਬਰ ਦਫ਼ਤਰ (ਗਿੱਲ ਰੋਡ) ’ਤੇ ਇਕੱਠੇ ਹੋ ਕੇ ਰੈਲੀ ਕੀਤੀ। ਤੇ 25-30 ਵਰਕਰਾਂ ਦੇ ਜੱਥੇ ਨੇ ਇੱਥੋਂ ਝੰਡੇ ਬੈਨਰ ਚੁੱਕੇ ਪੈਦਲ ਮਾਰਚ ਤੇ ਮਜ਼ਦੂਰ ਮਾਰੂ ਨੀਤੀਆਂ ਖਿਲਾਫ਼- ਤੇ ਮਜ਼ਦੂਰ ਮੰਗਾਂ ਸਬੰਧੀ ਨਾਅਰੇਬਾਜੀ ਕਰਦੇ ਹੋਏ ਬੱਸ ਸਟੈਂਡ ਜਾਮ ’ਚ ਸ਼ਮੂਲੀਅਤ ਕੀਤੀ।
ਇਸੇ ਹਿਸਾਬ ਨਾਲ ਟੈਕਸਟਾਈਲ ਐਂਡ ਹੌਜਰੀ ਕਾਮਗਾਰ ਯੂਨੀਅਨ ਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ 50-60 ਸਾਥੀ ਵੀ ਰਾਜਵਿੰਦਰ - ਤਾਜ ਮਹੁੰਮਦ, ਬਲਜੀਤ ਦੀ ਅਗਵਾਈ ’ਚ ਰੈਲੀ ਕਰਨ ਉਪਰੰਤ ਮਾਰਚ ਕਰਕੇ ਬੱਸ ਸਟੈਂਡ ਮਹਾਂਰੈਲੀ ’ਚ ਸ਼ਾਮਿਲ ਹੋਏ। ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਕੁੱਝ ਸਾਥੀ ਵੀ ਸ਼ਾਮਿਲ ਹੋਏ।
ਦੂਸੇ ਦਿਨ 9 ਜਨਵਰੀ ਨੂੰ ਵੀ ਕੇਂਦਰੀ ਟ੍ਰੇਡ ਯੂਨੀਅਨਾਂ ਤੇ ਆਜ਼ਾਦ ਜਥੇਬੰਦੀਆਂ ਦੇ ਸੈਂਕੜੇ ਵਰਕਰਾਂ ਨੇ ਆਪੋ-ਆਪਣੀਆਂ ਕੰਮ ਥਾਵਾਂ- ਦਫ਼ਤਰਾਂ ਅੱਗੇ ਹੜਤਾਲ ਕਰਕੇ ਰੈਲੀਆਂ ਕੀਤੀਆਂ ਤੇ ਵੱਡੀ ਗਿਣਤੀ ਮਜ਼ਦੂਰ-ਮੁਲਾਜਮਾਂ ਨੇ ਬੱਸ ਸਟੈਂਡ ਦੇ ਬਾਹਰ ਕੱਠੇ ਹੋ ਕੇ ਰੈਲੀ ਕਰਨ ਉਪਰੰਤ ਜਿਲਾ ਕਚਹਿਰੀਆਂ ਡੀ.ਸੀ. ਦਫ਼ਤਰ ਤੱਕ ਰੋਹ-ਮਾਰਚ ਕਰਕੇ ਮੰਗ ਪੱਤਰ ਵੀ ਦਿੱਤੇ।
 ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ 8-9 ਜਨਵਰੀ ਦੀ ਹੜਤਾਲ ਨਾਲ ਇੱਕ-ਰੋਜ਼ਾ ਤਾਲਮੇਲਵਾਂ ਐਕਸ਼ਨ ਦਿੰਦੇ ਹੋਏ ਠੇਕਾ ਮਜ਼ਦੂਰ-ਮੁਲਾਜਮ ਮੰਗਾਂ ਤੇ ਘੋਲ ਨੂੰ ਉਭਾਰਨ ਲਈ ਜਿਲਾ ਪੱਧਰੀ ਧਰਨੇ-ਪ੍ਰਦਰਸ਼ਨ ਕਰਨ ਦੇ ਸੱਦੇ ਤਹਿਤ ਡੀ.ਸੀ.ਦਫ਼ਤਰ ਬਾਹਰ ਧਰਨਾ ਦੇ ਰੈਲੀ ਕੀਤੀ ਤੇ ਭਾਰਤ ਨਗਰ ਚੌਂਕ ਤੱਕ ਰੋਹ-ਭਰਭੂਰ ਮੁਜਾਹਰਾਂ ਕਰਕੇ ਏਕਾ ਮੁਲਾਜਮਾਂ ਨੂੰ ਪੱਕੇ ਕਰਨ ਵਾਲ 2016 ਐਕਟ ਲਾਗੂ ਕਰਨ, ਬਾਹਰ ਰਹਿ ਗਈਆਂ ਕੈਟਾਗਿਰੀਆਂ ਨੂੰ ਵੀ ਸ਼ਾਮਲਿ ਕਰਨ, ਅਧਿਆਪਕਾਂ ਦੀ ਜਬਰੀ ਤਨਖਾਹ ਕਟੌਤੀ, ਦੂਰ-ਦੁਰਾਡੇ ਬਦਲੀਆਂ, ਵਿਕਟੇਮਾਈਜੇਸ਼ਨ-ਮੁਅਤੱਲੀਆਂ ਤੇ ਸਾਰੇ ਪੁਲੀਸ ਕੇਸ ਰੱਦ ਕਰਨ ਤੇ ਬਰਾਬਰ ਕੰਮ-ਬਰਾਬਰ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਨ ਆਦਿ ਲਈ ਵੱਖ-ਵੱਖ ਵੋਟ ਪਾਰਟੀਆਂ ਤੇ ਸਰਕਾਰਾਂ ’ਤੇ ਟੇਕ ਰੱਖਣ ਦੀ ਬਜਾਇ ਆਪਣੀ ਵਿਸ਼ਾਲ ਏਕਤਾ, ਦ੍ਰਿੜ ਖਾੜਕੂ, ਲੰਮੇ ਘੋਲਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ ਗਿਆ। ਇਸ ਇਕੱਠ ’ਚ ਜਲ ਸਪਲਾਈ ਤੇ ਮੈਨੀਟੇਸ਼ਨ ਕੰਟਰੈਕਟ ਵਰਕਰ, ਪਨਬਸ ਦੇ ਵੱਡੀ ਗਿਣਤੀ ਦੇ ਠੇਕਾ ਕਾਮਿਆਂ ਤੋਂ ਇਲਾਵਾ ਐਸ.ਐਸ.ਏ- ਰਮਸਾ, ਜਲ ਸਪਲਾਈ ਦੇ ਮੋਟੀਵੇਟਰ-ਮਾਸਟਰ ਠੇਕਾ ਕਾਮੇ, ਮਨਰੇਗਾ ਆਦਿ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰ ਫਰੰਟ, ਜਮਹੂਰੀ ਅਧਿਕਾਰ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਆਦਿ ਦੇ ਕਾਮੇ ਤੇ ਆਗੂ ਵੀ ਸ਼ਾਮਿਲ ਹੋਏ। 

No comments:

Post a Comment