Saturday, January 26, 2019

ਜਨਾਜ਼ਿਆਂ ਤੋਂ ਕਸ਼ਮੀਰ ਦੀ ਆਜ਼ਾਦੀ ਤੱਕ ਮਹਾਨ ਭਾਰਤੀ ਜਮਹੂਰੀਅਤ ਦਾ ਬੇਪਰਦ ਚਿਹਰਾ



ਜਨਾਜ਼ਿਆਂ ਤੋਂ ਕਸ਼ਮੀਰ ਦੀ ਆਜ਼ਾਦੀ ਤੱਕ

ਮਹਾਨ ਭਾਰਤੀ ਜਮਹੂਰੀਅਤ ਦਾ ਬੇਪਰਦ ਚਿਹਰਾ


ਕਸ਼ਮੀਰ ਦੀ ਸਾਰੀ ਧਰਤੀ 'ਤੇ ਕਬਜ਼ਾ ਕਰਨ ਦੀ ਭਾਰਤੀ ਰਾਜ ਦੀ  ਝਲਿਆਈ ਲਾਲਸਾ, ਚਾਹੇ ਕਿ ਇਸਦੀ ਪੂਰਤੀ ਲਈ ਸਮੁੱਚੀ ਕਸ਼ਮੀਰੀ ਜਨਤਾ ਤੇ ਬਹੁਤ ਸਾਰੀਆਂ ਭਾਰਤੀ ਜ਼ਿੰਦਗੀਆਂ ਦੀ ਬਲੀ ਦੇਣੀ ਪਵੇ, ਇਸ ਮਾਹਨ ਭਾਰਤੀ ਜਮਹੂਰੀਅਤ ਦੇ ਮੱਥੇ 'ਤੇ ਬਦਨੁਮਾ ਦਾਗ ਹੈ।
ਜਨਾਜ਼ੇ ਤੇ ਰੋਸ ਪ੍ਰਦਰਸ਼ਨ ਵਿੱਚ ਕੀ ਫਰਕ ਹੈ? ਕਸ਼ਮੀਰ ਵਿੱਚ ਅਜਿਹਾ ਕੋਈ ਫਰਕ ਨਹੀਂ। ਭਾਰਤੀ ਰਾਜ ਦੀਆਂ ਹਥਿਆਰਬੰਦ ਤਾਕਤਾਂ ਵੱਲੋਂ ਜਿਵੇਂ ਪਿਛਲੇ ਦੋ ਦਿਨਾਂ '30 ਕਸ਼ਮੀਰੀ ਲੋਕਾਂ ਦਾ ਕਤਲ ਕੀਤਾ ਗਿਆ ਹੈ ਇਹ ਦਿਖਾਉਂਦਾ ਹੈ ਕਿ ਕਸ਼ਮੀਰ ਵਿੱਚ ਹਰੇਕ ਜਨਾਜ਼ਾ ਇੱਕ ਰੋਸ ਪ੍ਰਦਰਸ਼ਨ ਹੈ ਤੇ ਹਰੇਕ ਰੋਸ ਪ੍ਰਦਰਸ਼ਨ ਇੱਕ ਜਨਾਜ਼ਾ।
ਭਾਰਤੀ ਰਾਜ ਜਿਹੜਾ ਕਿ ਕਸ਼ਮੀਰ ਦੀ ਸਮੁੱਚੀ ਧਰਤੀ 'ਤੇ ਆਪਣਾ ਹੱਕ ਜਤਾਉਂਦਾ ਹੈ ਤੇ ਜਿਸਨੇ  700000 ਫੌਜੀਆਂ ਦੀ ਤਾਕਤ ਦੇ ਜੋਰ ਇਸਦੇ ਦੋ-ਤਿਹਾਈ ਹਿੱਸੇ 'ਤੇ ਕਬਜ਼ਾ ਕੀਤਾ ਹੋਇਆ ਹੈ, ਤੇ ਜਿਸਨੇ ਕਸ਼ਮੀਰ ਨੂੰ ਦੁਨੀਆਂ ਦਾ ਸਭ ਤੋਂ ਸੰਘਣਾ ਫੌਜੀ ਖਿੱਤਾ ਬਣਾ ਧਰਿਆ ਹੈ, ਦੇ ਖਿਲਾਫ ਜਦੋਂ ਵੀ ਵੱਡੇ ਜਨਤਕ ਪ੍ਰਦਰਸ਼ਨ ਕਰਨ ਲਈ ਲੋਕ ਇਕੱਠੇ ਹੁੰਦੇ ਹਨ ਤਾਂ ਉਹ ਸੁਰਖਿਆ ਤਾਕਤਾਂ ਦੀਆਂ ਗੋਲੀਆਂ ਨਾਲ ਮਾਰੇ ਜਾਂਦੇ ਹਨ।ਜਦੋਂ ਭਾਰਤੀ ਰਾਜ ਦਾ ਵਿਰੋਧ ਕਰਨ ਵਾਲੇ ਇਹਨਾਂ ਲੋਕਾਂ ਦੇ ਜਨਾਜ਼ੇ ਨਿਕਲਦੇ ਹਨ ਤਾਂ ਉਹ ਫੇਰ ਰੋਸ ਪ੍ਰਦਰਸ਼ਨਾਂ ਵਿੱਚ ਬਦਲ ਜਾਂਦੇ ਹਨ।ਇਸ ਤਰ੍ਹਾਂ ਇਹ ਚੱਕਰ ਚਲਦਾ ਰਹਿੰਦਾ ਹੈ।
ਪਰ ਕੀ ਸੰਸਾਰ ਨੂੰ ਇਹ ਦਿਸ ਰਿਹਾ ਹੈ? “ਭਾਰਤ ਦੀ ਚੜ੍ਹਤ'' ਦਾ ਸਵੈ-ਹੰਕਾਰੀ ਭਾਵ ਜਿਹੜਾ ਕਿ ਭਾਰਤ ਦੀ ਵੱਡੀ ਗਿਣਤੀ ਮਧਵਰਗੀ ਜਨਤਾ ਦੇ ਦਿਮਾਗਾਂ 'ਚ ਛਾਇਆ ਹੋਇਆ ਹੈ ਤੇ ਜਿਹੜਾ ਕਿ ਕਸ਼ਮੀਰ ਪ੍ਰਤੀ ਸੰਸਾਰ ਦੇ ਰਵੱਈਏ ਨੂੰ ਪ੍ਰਭਾਵਿਤ ਕਰ ਰਿਹਾ ਹੈ, ਇਸ ਭਾਵ ਵਿੱਚ ਮਨੁੱਖੀ ਅਧਿਕਾਰਾਂ ਜਾਂ ਇੱਥੋਂ ਤੱਕ ਕਿ ਮਨੁੱਖਤਾ ਲਈ ਵੀ ਕੋਈ ਥਾਂ ਨਹੀਂ ਹੈ। ਭਾਰਤੀ ਮੀਡੀਆ ਦੁਆਰਾ ਲਗਾਤਾਰ ਉਭਾਰੇ ਜਾ ਰਹੇ ਪ੍ਰਵਚਨ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ'' ਰਾਹੀਂ ਭਾਰਤੀ ਜਨਤਾ ਦੇ ਦਿਮਾਗਾਂ 'ਚ ਅੰਧ-ਰਾਸ਼ਟਰਵਾਦ ਦਾ ਵਿਚਾਰ ਲਗਾਤਾਰ ਤੂੜਿਆ ਜਾ ਰਿਹਾ ਹੈ। ਇਸ ਕਰਕੇ ਉਹ ਜਮਹੂਰੀਅਤ ਦੇ ਨਾਮ ਹੇਠ ਕੀਤੇ ਜਬਰੀ ਕਬਜ਼ੇ ਦੇ ਪ੍ਰਪੰਚ ਨੂੰ ਸਮਝਣ ਤੋਂ ਪੂਰੀ ਤਰ੍ਵ੍ਹਾਂ ਅਸਮਰੱਥ ਹੈ।
ਹਾਲਾਂ ਕਿ ਕਸ਼ਮੀਰ ਅੰਦਰ ਜਮਹੂਰੀਅਤ ਬਿਲਕੁੱਲ ਵੱਖਰੀ ਹੈ, ਜਿੱਥੇ ਕਿ ਰੋਸ ਪ੍ਰਗਟ ਕਰਦੇ ਲੋਕਾਂ 'ਤੇ ਗੋਲੀ ਚਲਾਉਣਾ ਆਮ ਗੱਲ ਹੈ, ਸੰਚਾਰ ਸੇਵਾਵਾਂ ਤੱਕ ਲੋਕਾਂ ਦੀ ਰਸਾਈ ਅਧਿਕਾਰੀਆਂ ਦੇ ਰਹਿਮ ਦੀ ਮੁਥਾਜ ਹੈ ਤੇ ਭਾਰਤੀ ਫੌਜਾਂ ਨੂੰ ਕਦੇ ਵੀ ਕਰਫਿਊ ਲਾਉਣ ਤੇ ਤਾਕਤ ਵਰਤਣ ਦੀ ਪੂਰੀ ਛੋਟ ਹਾਸਲ ਹੈ। ਮੁੱਖ ਧਾਰਾ ਦੀਆਂ ਪਾਰਟੀਆਂ ਨੂੰ ਕਸ਼ਮੀਰ ਅੰਦਰ ਭਾਰਤੀ ਦਲਾਲ ਵਜੋਂ ਦੇਖਿਆ ਜਾਂਦਾ ਹੈ, ਵੱਖਵਾਦੀ ਜਿਹਨਾਂ ਨੂੰ ਵਿਆਪਕ ਜਨਤਕ ਹਿਮਾਇਤ ਹਾਸਲ ਹੈ, ਚੋਣਾਂ ਦਾ ਬਾਈਕਾਟ ਕਰਦੇ ਹਨ। ਅਜਿਹੀਆਂ ਹਾਲਤਾਂ 'ਚ ਜਮਹੂਰੀਅਤ ਇੱਕ ਪ੍ਰਬੰਧ ਵਜੋਂ ਲੋਕ-ਇੱਛਾ ਦੀ ਨੁਮਾਇੰਦਗੀ ਨਹੀਂ ਕਰਦੀ ਤੇ ਨਾ ਹੀ ਸਮੂਹਕ ਜਨਤਕ ਰਜ਼ਾ ਦਾ ਪ੍ਰਗਟਾਵਾ ਬਣਦੀ ਹੈ।
ਕੁੱਝ ਦਿਨ ਪਹਿਲਾਂ ਜਦੋਂ ਸੁਰਖਿਆ ਫੋਰਸਾਂ ਵੱਲੋਂ ਇੱਕ 'ਮਿਲਟਰੀ ਕਮਾਂਡਰ ਅਤੇ ਕਸ਼ਮੀਰੀ ਆਜ਼ਾਦੀ ਘੁਲਾਟੀਏ ਬੁਰਹਾਨ ਵਾਨੀ ਨੂੰ ਕਤਲ ਕਰ ਦਿੱਤਾ ਗਿਆ ਤਾਂ ਬਹੁਤ ਸਾਰੇ ਭਾਰਤੀਆਂ ਨੇ ਇਸ ਸਫਲਤਾ ਦੇ ਜਸ਼ਨ ਮਨਾਏ ਜਦੋਂ ਕਿ ਵਿਸ਼ਾਲ ਕਸ਼ਮੀਰੀ ਜਨਤਾ ਨੇ ਮਾਤਮ ਮਨਾਇਆ। ਉਹ ਉਸਦੇ ਕਤਲ 'ਤੇ  ਸ਼ੋਕ ਤੇ ਰੋਹ ਪ੍ਰਗਟ ਕਰਨ ਲਈ ਤੇ ਭਾਰਤੀ ਕਬਜ਼ੇ ਵਿਰੁੱਧ ਆਵਾਜ਼ ਪ੍ਰਗਟ ਕਰਨ ਲਈ ਅਥਾਹ ਗਿਣਤੀ 'ਚ ਇਕੱਠੇ ਹੋਏ ਤੇ ਉਹਨਾਂ ਨੇ ਫਿਰ ਉਹੀ ਦੁਹਰਾਇਆ ਜੋ ਉਹ ਦਹਾਕਿਆਂ ਤੋਂ ਕਹਿੰਦੇ ਆ ਰਹੇ ਹਨ ਭਾਰਤ ਵਾਪਸ ਜਾਓ'', “ਅਸੀਂ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਆਜ਼ਾਦੀ''। ਮੰਦੇ ਭਾਗਾਂ ਨੂੰ ਪਰ ਜਿਵੇਂ ਕਿ ਆਸ ਕੀਤੀ ਜਾ ਸਕਦੀ ਸੀ, ਭਾਰਤੀ ਰਾਜ ਵੱਲੋਂ ਉਹਨਾਂ 'ਤੇ ਗੋਲੀਆਂ ਵਰਸਾਈਆਂ ਗਈਆਂ।
ਤੁਸੀਂ ਸੋਚ ਸਕਦੇ ਹੋ ਕਿ ਇਹ ਬਾਹਰਲੇ ਸੰਸਾਰ ਲਈ ਖਬਰ ਤਾਂ ਬਣ ਹੀ ਸਕਦਾ ਹੈ।। ਪਰ ਬਿਨਾਂ ਸ਼ੱਕ, “ਦੁਨੀਆਂ ਦੀ ਸਭ ਤੋਂ ਵੱਡੀ ਖੁੱਲੇ-ਬਾਜ਼ਾਰ ਦੀ ਜਮਹੂਰੀਅਤ'' (ਭਾਰਤੀ ਬਰਾਂਡ ਦਾ ਅਧਿਕਾਰਤ ਨਾਅਰਾ) ਕੋਲ ਵਿਦੇਸ਼ਾਂ 'ਚ ਵੀ ਆਪਣੇ ਮਸ਼ਹੂਰੀ-ਕਰਤਾ ਮੌਜੂਦ ਹਨ। ਭਾਰਤ, ਚੀਨ ਨਹੀਂ ਹੈ।। ਜਿਹੜੇ ਕਸ਼ਮੀਰੀ ਮਾਰੇ ਗਏ ਉਹ ਮੁਸਲਮਾਨ ਹਨ ਤੇ ਇਸੇ ਕਰਕੇ ਮਾਰੇ ਗਏ ਕਸ਼ਮੀਰੀਆਂ ਬਾਰੇ ਬਾਹਰਲੇ ਸੰਸਾਰ 'ਚ ਬੋਲਿਆਂ ਵਾਲੀ ਚੁੱਪ ਪੱਸਰੀ ਹੋਈ ਹੈ। ਲੱਗਦਾ ਹੈ ਕਿ ਸੰਸਾਰ ਨੂੰ ਇਹਨਾਂ ਜੁਲਮਾਂ ਦੀ ਜਾਣਕਾਰੀ ਦੇਣ ਲਈ ਅਜੇ ਲੱਖਾਂ ਹੋਰ ਲੋਕਾਂ ਦੀ ਬਲੀ ਦੇਣਾ ਦਰਕਿਨਾਰ ਹੈ।ਤੇ ਇਹ ਪਹਿਲੀ ਵਾਰ ਨਹੀਂ ਹੈ। 2010 ਦੀਆਂ ਗਰਮੀਆਂ ਦੀ ਕਾਤਲ ਰੁੱਤੇ, ਭਾਰਤੀ ਰਾਜ ਨੇ ਸੌ ਨਿਹੱਥੇ ਕਸ਼ਮੀਰੀ ਨੌਜਵਾਨਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ, (ਪੱਥਰ-ਬਾਜੀ ਦੇ ਪ੍ਰਦਰਸ਼ਨ ਉਦੋਂ ਸ਼ੁਰੂ ਹੋਏ ਜਦੋਂ ਰੋਸ ਪਰਦਰਸ਼ਨ ਕਰ ਰਹੇ ਲੋਕਾਂ 'ਤੇ ਜਬਰ ਢਾਹ ਰਹੀ ਭਾਰਤੀ ਫੌਜ ਨੇ ਕ੍ਰਿਕਟ ਖੇਡ ਰਹੇ ਇੱਕ ਬੱਚੇ ਨੂੰ  ਕਤਲ ਕਰ ਦਿੱਤਾ) ਪਰ ਅੰਤਰ-ਰਾਸ਼ਟਰੀ ਭਾਈਚਾਰੇ ਦੇ ਕੰਨਾਂ 'ਤੇ ਜੂੰ ਤੱਕ ਨਾ ਸਰਕੀ।ਕਸ਼ਮੀਰ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਕਬਜ਼ੇ ਖਿਲਾਫ ਜਨਤਕ ਪ੍ਰਦਰਸ਼ਨ ਕਰਦੇ ਆ ਰਹੇ ਹਨ ਤੇ ਭਾਰਤੀ ਰਾਜ ਨੇ ਆਪਣੀ ਸਾਰੀ ਫੌਜੀ ਤਾਕਤ ਝੋਕ ਕੇ ਤੇ ਖਬਰਾਂ 'ਤੇ ਸੈਂਸਰਸ਼ਿਪ ਲਾਗੂ ਕਰਕੇ ਵੀ 'ਤਣਾਅ ਭਰੀ ਚੁੱਪ' ਵਰਤ ਜਾਣ ਦੇ ਕੁੱਝ ਛੋਟੇ ਮੌਕੇ ਹੀ ਹਾਸਲ ਕੀਤੇ ਹਨ।।
ਫਿਲਾਸਫਰ ਜੂਡਿਥ ਬਟਲਰ ਨੇ ਆਪਣੀ ਹੁਣੇ ਆਈ ਪੁਸਤਕ 'ਇਕੱਠਾਂ ਦੇ ਰੋਲ ਦੀ ਸਾਰਥਿਕਤਾ ਸਬੰਧੀ ਨੋਟ' ਵਿੱਚ ਲਿਖਿਆ ਹੈ ਕਿ ਜਿਸ ਤਰੀਕੇ ਨਾਲ ਜਨਤਕ ਇਕੱਠ ਜਥੇਬੰਦ ਹੁੰਦੇ ਹਨ, ਉਹ ਬਿਨਾ ਇੱਕ ਵੀ ਸ਼ਬਦ ਉਚਾਰਿਆਂ ਆਪਣੇ ਆਪ ਵਿੱਚ ਜਨਤਕ ਰੋਹ ਦਾ ਪ੍ਰਗਟਾਵਾ ਹੁੰਦੇ ਹਨ।ਇੱਕ ਜਨਤਕ ਇਕੱਠ ਕੋਈ ਵੀ ਸ਼ਬਦ ਉਚਾਰਨ ਤੋਂ ਪਹਿਲਾਂ ਹੀ ਆਪਣੇ ਆਪ 'ਚ ਬੋਲ ਰਿਹਾ ਹੁੰਦਾ ਹੈ, ਤੇ ਇਹ ਲੋਕ-ਇੱਛਾ ਦਾ ਬੱਝਵਾਂ ਪ੍ਰਗਟਾਅ ਹੁੰਦਾ ਹੈ।''। ਬਟਲਰ ਇਹ ਵੀ ਕਹਿੰਦੀ ਹੈ ਸ਼ੋਕ ਪ੍ਰਗਟ ਕਰਨ ਦੇ ਅਯੋਗ ਸਮਝੇ ਜਾਂਦੇ ਲੋਕ ਵੀ ਜਨਤਕ ਉਭਾਰਾਂ ਦੇ ਸਮੇਂ ਕਈ ਵਾਰ ਸ਼ੋਕ-ਸਮਾਗਮਾਂ ਦਾ ਹਿੱਸਾ ਬਣ ਜਾਂਦੇ ਹਨ।'' ਉਸਦਾ ਭਾਵ ਹੈ ਕਿ ਜਿਹੜੇ ਲੋਕਾਂ ਨੂੰ ਸਮਾਜਿਕ ਦੁੱਖ ਨਾਲ ਕੋਈ ਵਾਸਤਾ ਨਹੀਂ ਹੁੰਦਾ ਜਦੋਂ ਉਹ ਵੀ ਜਨਤਕ ਸ਼ੋਕ ਦਾ ਹਿੱਸਾ ਬਣ ਜਾਂਦੇ ਹਨ ਤਾਂ ਸ਼ੋਕ-ਸਭਾਵਾਂ ਜਨਤਕ ਰੋਸ ਹੋ ਨਿਬੜਦੀਆਂ ਹਨ।ਕਸ਼ਮੀਰ ਅੰਦਰ ਮਾਤਮੀ ਜਨਾਜ਼ੇ ਤੇ ਰੋਸ ਪ੍ਰਦਰਸ਼ਨ ਨੂੰ ਨਾ ਸਿਰਫ ਨਿਖੇੜਨਾ ਅਸੰਭਵ ਹੈ ਸਗੋਂ ਉਹ ਅਸਲ ਵਿੱਚ ਲਾਜ਼ਮੀ ਹਨ, ਵਧ ਰਹੇ ਹਨ ਤੇ ਸਮਰੂਪ ਹੋ ਰਹੇ ਹਨ। ਜਨਾਜ਼ਾ ਅਸਲ ਵਿੱਚ ਸ਼ੋਕ ਪ੍ਰਗਟਾਵੇ ਦਾ ਢੰਗ ਹੈ ਪਰ ਜਦੋਂ ਇਸ ਉਪਰ ਗੋਲੀ ਚਲਾਈ ਜਾਂਦੀ ਹੈ ਤਾਂ ਇਹ ਰੋਸ ਪ੍ਰਗਟਾਵੇ ਦਾ ਢੰਗ ਹੋ ਨਿਬੜਦਾ ਹੈ ਤੇ ਇਸਦਾ ਨਤੀਜਾ ਹੋਰ ਜਨਾਜ਼ਿਆਂ ਦੇ ਰੂਪ ਵਿੱਚ ਨਿਕਲਦਾ ਹੈ।।
ਬੁਰਹਾਨ ਵਾਨੀ ਦੇ ਜਨਾਜ਼ੇ 'ਚ ਸ਼ਾਮਲ ਸੈਂਕੜੇ-ਹਜ਼ਾਰ ਲੋਕ ਉਸਨੂੰ ਆਜ਼ਾਦੀ ਸੰਗਰਾਮੀਆ ਮੰਨਦੇ ਹਨ ਜਦ ਕਿ ਭਾਰਤੀ ਹਕੂਮਤ ਉਸਨੂੰ ਅੱਤਵਾਦੀ ਕਰਾਰ ਦਿੰਦੀ ਹੈ। ਉਸ ਇਕੱਠ ਵਿੱਚ ਆਪਣੀ ਜਾਨ ਜੋਖਮ ਵਿੱਚ ਪਾ ਕੇ ਸ਼ਮੂਲੀਅਤ ਕਰਦਿਆਂ ਉਹ ਪੂਰੇ ਜ਼ੋਰਦਾਰ ਤਰੀਕੇ ਨਾਲ ਇਹ ਕਹਿ ਰਹੇ ਹਨ ਕਿ ਸਾਨੂੰ  ਤੁਹਾਡੀ ਜਮਹੂਰੀਅਤ ਦੇ ਸ਼ਾਨਦਾਰ ਕਾਰਗੁਜਾਰੀ ਦੇ ਇਵਜ਼ ਵਜੋਂ ਡਿਸਪੋਜ਼ ਕਰਨ ਵਾਸਤੇ ਰੱਖੀਆਂ ਮੁਰਦਾ ਦੇਹਾਂ ਬਣਨਾ ਮਨਜ਼ੂਰ ਨਹੀਂ।।ਤੁਸੀਂ ਸਾਡੀ ਨੁਮਾਇੰਦਗੀ ਨਹੀਂ ਕਰਦੇ, ਅਸੀਂ ਆਜ਼ਾਦੀ ਚਾਹੁੰਦੇ ਹਾਂ।'' ਤੇ ਭਾਰਤੀ ਮੀਡੀਆ ਦੇ ਅੰਧ-ਰਾਸ਼ਟਰਵਾਦੀ ਨਜ਼ਰੀਏ ਤੋਂ ਵੱਖਰਾ ਸੋਚਣ ਤੋਂ ਅਸਮਰਥ ਭਾਰਤੀ ਜਨਤਾ ਹੈਰਾਨ ਹੁੰਦੀ ਹੈ ਕਿ ਭਾਰਤ ਵਰਗੀ ਮਹਾਨ ਜਮਹੂਰੀਅਤ ਵਿੱਚ ਸ਼ਾਮਿਲ ਕੀਤੇ ਜਾਣ ਦੇ ਬਾਵਜੂਦ ਕਸ਼ਮੀਰੀ ਲੋਕ ਏਨੇ ਨਾ-ਸ਼ੁਕਰੇ ਕਿਵੇਂ ਹੋ ਸਕਦੇ ਹਨ? ਉਹ  ਇੱਕ ਅੱਤਵਾਦੀ ਦੀ ਮੌਤ 'ਤੇ ਮਾਤਮ ਕਿਵੇਂ ਮਨਾ ਸਕਦੇ ਹਨ।''
ਵਰਤਮਾਨ ਸੰਸਾਰ ਵਿੱਚ ਭੂਗੋਲਿਕ ਖਿੱਤਾ, ਚਮੜੀ ਦਾ ਰੰਗ ਤੇ ਹੋਰ ਬਹੁਤ ਸਾਰੇ ਅਜਿਹੇ ਕਾਰਕ ਹਨ ਜਿਹੜੇ ਇਹ ਤੈਅ ਕਰਦੇ ਹਨ ਕਿੰਨ੍ਹਾਂ ਦੀ ਮੌਤ  ਮਾਤਮ ਕਰਨ ਦੇ ਯੋਗ ਹੈ ਤੇ ਕਿੰਨ੍ਹਾਂ ਦੀ ਨਹੀਂ। ਮਗਰਲਿਆਂ ਨੂੰ ਮੌਜੂਦਾ ਸੰਸਾਰ ਵਿੱਚਬੇਗਾਨੇ'' ਸਮਝਿਆ ਜਾਂਦਾ ਹੈ ਤੇ ਇਹਨਾਂ ਵਿੱਚ ਰਫਿਊਜੀ, ਇਰਾਕੀ, ਦਲਿਤ ਤੇ ਕਸ਼ਮੀਰੀ ਲੋਕ ਸ਼ੁਮਾਰ ਹਨ (ਤੇ ਇਹ ਲੜੀ ਬਹੁਤ ਲੰਬੀ ਹੈ) ਕੁੱਝ ਦਿਨ ਪਹਿਲਾਂ ਜਦੋਂ ਮੈਂ ਇੰਗਲੈੰਡ ਦੀ ਯੂਨੀਵਰਸਿਟੀ ਦੀ ਇੱਕ ਵਰਕਸ਼ਾਪ ਵਿੱਚ 'ਭਾਰਤ ਅਤੇ ਕਸ਼ਮੀਰ ਵਿੱਚ ਜਮਹੂਰੀਅਤ ਦੀ ਕਾਰਗਰਤਾ ਤੇ ਨਿਰਾਰਥਕਤਾ' ਦੇ ਵਿਸ਼ੇ 'ਤੇ ਬੋਲ ਰਹੀ ਸੀ ਤਾਂ ਭਾਰਤ ਦੀ ਇੱਕ ਅਗਾਂਹਵਧੂ ਯੂਨੀਵਰਸਿਟੀ ਦੇ ਵਿਦਵਾਨ ਦੇ ਇਹ ਬੋਲ ਕਿ ਕੋਈ ਨਹੀਂ ਜਾਣਦਾ ਕਿ ਕਸ਼ਮੀਰ ਦੀ ਹਕੀਕਤ ਕੀ ਹੈ''  ਰਾਸ਼ਟਰ ਦੀ ਕਾਰਜ-ਨੀਤਕ ਪਰਿਭਾਸ਼ਾ ਦੀ ਨੁਮਾਇੰਦਗੀ ਕਰਦੇ ਹਨ।।
ਕੋਈ ਨਹੀਂ ਜਾਣਦਾ? ਅਰੁੰਧਤੀ ਰਾਏ ਦੇ ਸ਼ਬਦਾਂ ਨੂੰ ਸਰਲੀਕ੍ਰਿਤ ਕਰਦਿਆਂ ਕਹਿਣਾ ਹੋਵੇ ਤਾਂ ''ਉੱਥੇ ਕੋਈ ਵੀ ਜ਼ੁਬਾਨ-ਰਹਿਤ ਨਹੀਂ ਹੈ, ਉਹ ਜਾਣ ਬੁੱਝ ਕੇ ਚੁੱਪ ਕਰਾਏ ਗਏ ਹਨ ਜਾਂ ਹੋਰ ਰੂਪ ਚ  ਕਹਿਣਾ ਹੋਵੇ ਤਾਂ ਅਣਸੁਣੇ ਕੀਤੇ ਹੋਏ ਹਨ।। ਕਸ਼ਮੀਰ ਬਾਰੇ ਆਲੋਚਨਾਤਮਕ ਦਸਤਾਵੇਜਾਂ (ਲੇਖ, ਕਿਤਾਬਾਂ, ਫਿਲਮਾਂ, ਸੰਗੀਤ) ਦੀ ਕੋਈ ਘਾਟ ਨਹੀਂ ਹੈ, ਪਰ ਇਸਦੇ ਬਾਵਜੂਦ 'ਭਾਰਤ ਬਨਾਮ ਪਾਕਿਸਤਾਨ' ਤੇ 'ਹਿੰਦੂ ਬਨਾਮ ਮੁਸਲਿਮ' ਦੇ ਭਰਮਾਊ ਵਿਸ਼ਲੇਸ਼ਣਾਂ ਨੂੰ ਏਨੇ ਵਾਰ ਦੁਹਰਾਇਆ ਗਿਆ ਹੈ ਕਿ ਇਹ ਇਸ ਸਮੱਸਿਆ ਦੀ ਵਿਆਖਿਆ ਕਰਦੇ ਇਲਾਹੀ ਪ੍ਰਵਚਨ ਬਣ ਗਏ ਹਨ।
ਅਸਲ ਵਿੱਚ ਸੰਸਾਰ ਵੱਲੋਂ ਕਸ਼ਮੀਰ ਨੂੰ ਇੱਕ ਅਜਿਹੇ 'ਇਨਾਮ' ਵਜੋਂ ਦੇਖਣਾ ਸੁਖਾਲਾ ਹੈ ਜਿਹੜਾ ਕਿ ਦੋ ਉੱਤਰ-ਬਸਤੀਵਾਦੀ ਨਿਆਣੀਆਂ'' ਜਮਹੂਰੀਅਤਾਂ ਵਾਸਤੇ ਕਦੇ ਵੀ ਨਾ ਮੁੱਕਣ ਵਾਲੀ ਲੜਾਈ ਦਾ ਮੁੱਦਾ ਬਣ ਗਿਆ ਹੈ ਤੇ ਇਸੇ ਤਰ੍ਹਾਂ ਭਾਰਤੀ ਜਨਤਾ ਲਈ, ਇਸਨੂੰ ਕੁੱਝ ਚੰਗੇ ਹਿੰਦੂਆਂ'' ਦੇ ਬੁਰੇ ਮੁਸਲਮਾਨਾਂ''  ਦੁਆਰਾ ਕੀਤੇ ਜਬਰੀ ਉਜਾੜੇ ਵਜੋਂ ਦੇਖਣਾ ਸੁਖਾਲਾ ਹੈ। ਕਿਸੇ ਚੀਜ਼ ਦੀ ਪਰਵਾਹ ਨਾ ਕਰੋ, ਨਾ ਇਤਿਹਾਸ ਦੀ, ਨਾ ਜਬਰੀ ਰਲੇਵਂੇ ਦੀ, ਨਾ ਕੇਂਦਰ ਤੇ ਰਾਜ ਵਿਚਕਾਰ ਸਬੰਧਾਂ ਦੇ ਢੰਗ ਦੀ, ਨਾ 1980 ਵਿਆਂ 'ਚ ਕਸ਼ਮੀਰ ਅੰਦਰ ਅੰਦਰੋਂ ਤੇ ਬਾਹਰੋਂ ਜਹਿਰ ਫੈਲਾਉਣ ਦੀ, ਨਾ ਚੋਣਾਂ ਦੇ ਧੱਕੜ ਵਰਤਾਰੇ ਦੀ, ਨਾ 1990ਵਿਆਂ ਦੀ ਹਿੰਸਾ ਦੀ ਹਾਹਾਕਾਰ ਦੀ ਤੇ ਨਾ ਹੀ ਫੌਜ ਨੂੰ ਹੁਣ ਤੱਕ ਪ੍ਰਾਪਤ ਵਿਸ਼ੇਸ਼ ਤਾਕਤਾਂ ਦੀ ਜਿੰਨ੍ਹਾਂ ' ਅਫਸਪਾ ਵੀ ਸ਼ਾਮਿਲ ਹੈ, ਜਿਹੜਾ ਭਾਰਤੀ ਫੌਜਾਂ ਨੂੰ ਕਸ਼ਮੀਰੀ ਲੋਕਾਂ ਦੇ ਕਤਲੇਆਮ ਦੀ ਕਾਨੂੰਨੀ ਜਵਾਬ-ਦੇਹੀ ਤੋਂ ਪੂਰੀ ਤਰ੍ਹਾਂ ਮੁਕਤ ਕਰਦਾ ਹੈ।।
ਅਕੰੜਿਆ ਦੇ ਵਹਿਸ਼ੀ ਹੇਰ-ਫੇਰ ਨੂੰ ਪਾਸੇ ਰੱਖਦਿਆਂ, ਚਾਹੇ ਕਿ ਅਨੁਮਾਨਾਂ 'ਚ ਫਰਕ ਹੋ ਸਕਦਾ ਹੈ, ਪਰ ਪਿਛਲੇ ਢਾਈ ਦਹਾਕਿਆਂ ਬਾਰੇ ਕਾਫੀ ਸੁੰਗੜਵੇਂ ਅੰਦਾਜੇ ਨਾਲ ਵੀ, ਕਸ਼ਮੀਰ ਅੰਦਰ 70000 ਤੋਂ ਵੱਧ ਮੌਤਾਂ, 8000 ਤੋਂ ਵੱਧ ਜਬਰੀ ਗੁੰਮਸ਼ੁਦਗੀਆਂ, ਜਨਤਕ ਬਲਾਤਕਾਰ, ਤਸੀਹਾ ਕੇਂਦਰਾਂ ਦੇ ਪੱਕੇ ਸਬੂਤਾਂ, 250,000 ਲੋਕਾਂ ਦੇ ਉਜਾੜੇ ਦੇ ਬਾਵਜੂਦ ਭਿਆਨਕ ਜਬਰ ਦੀ ਲੜੀ ਅਜੇ ਜਾਰੀ ਹੈ।। ਕਸ਼ਮੀਰ ਇੱਕ ਅਜਿਹਾ ਖਿੱਤਾ ਹੈ ਜਿਸ ਉਪਰ ਇਸਦੇ ਗੁਆਂਢੀਆਂ ਨੇ ਇਸਦੀ ਬਹੁਗਿਣਤੀ  ਜਨਤਾ ਦੀ ਇੱਛਾ ਦੇ ਉਲਟ ਜਬਰੀ ਕਬਜ਼ਾ ਕੀਤਾ ਹੋਇਆ ਹੈ, ਤੇ ਇਸੇ ਕਰਕੇ ਭਾਰਤ ਤੇ ਪਾਕਿਸਤਾਨ ਦੋਹੇਂ ਹਰ ਉਸ ਆਵਾਜ ਤੋਂ ਤ੍ਰਹਿੰਦੇ ਹਨ ਜੋ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦੀ ਹੈ।ਪਰ ਇਹ ਆਵਾਜ਼  ਕਸ਼ਮੀਰ ਦੀ ਧਰਤ 'ਚ ਗਹਿਰੀ  ਬੀਜੀ ਜਾ ਚੁੱਕੀ ਹੈ, ਬੁਰਹਾਨ ਵਾਨੀ ਇਸ ਆਵਾਜ਼ ਦੀ ਮਾਤਰ ਇੱਕ ਬਹੁਤ ਉਘੜਵੀਂ ਆਵਾਜ਼ ਹੈ।।
ਭਾਰਤ ਵਿੱਚ ਕੁੱਝ ਲੋਕ ਹਨ ਜੋ ਕਸ਼ਮੀਰ ਬਾਰੇ ਤੇ ਇਸਦੇ ਆਜ਼ਾਦੀ ਦੇ ਦਾਅਵੇ ਬਾਰੇ ਬੋਲਦੇ ਹਨ ਤੇ ਇਸਦੇ ਨਤੀਜੇ ਉਹ ਮੀਡੀਆ ਟਰੌਲਿੰਗ ਤੋਂ ਲੈ ਕੇ ਸਰੀਰਕ ਹਮਲਿਆਂ ਤੱਕ ਭੁਗਤਦੇ ਹਨ। ਅਫ਼ਜਲ ਗੁਰੂ ਜਿਸਨੂੰ ਕਿ 2001 ਦੇ ਪਾਰਲੀਮੈਂਟ ਦੇ ਹਮਲੇ ਦੇ ਮਸਲੇ 'ਚ ਸਾਜਿਸ਼ੀ ਤੌਰ 'ਤੇ ਫਸਾਕੇ ਫਾਹੇ ਲਾਇਆ ਗਿਆ, ਇਸ ਲਈ ਨਹੀਂ ਕਿ ਉਸਦਾ ਜੁਰਮ ਸਭ ਤੋਂ ਘਿਨਾਉਣੇ ਜੁਰਮ'' ਦੇ ਜੁਮਰੇ 'ਚ ਆਉਂਦਾ ਸੀ ਸਗੋਂ ਇਸ ਲਈ ਕਿ ਇਹ ਹਾਲਾਤ ਦੇ ਅੰਦਾਜਿਆਂ ਦੇ ਮੁਤਾਬਕ ਸਹੀ'' ਬੈਠਦਾ ਸੀ ਤੇ ਜਿਵੇਂ ਕਿ ਮਾਣਯੋਗ ਜੱਜ ਨੇ ਆਪਣੇ ਫੈਸਲੇ 'ਚ ਨੋਟ ਕਰਵਾਇਆ ਕਿ ਇਹ ਭਾਰਤੀ ਰਾਸ਼ਟਰ ਦੀ ਸਮੂਹਿਕ ਇੱਛਾ'' ਦੀ ਪੂਰਤੀ ਲਈ ਜਰੂਰੀ ਸੀ, ਤੇ ਜਿਸਦੇ ਪਰਿਵਾਰ ਨੂੰ ਉਸਦੀ ਫਾਂਸੀ ਦੀ ਸੂਚਨਾ ਵੀ ਨਹੀਂ ਦਿੱਤੀ ਗਈ ਤੇ ਉਸਨੂੰ ਜੇਲ੍ਹ 'ਚ ਹੀ ਦਫਨਾ ਦਿੱਤਾ ਗਿਆ ਸੀ, ਦੀ ਬਰਸੀ ਮਨਾਉਣ ਤੇ ਕਸ਼ਮੀਰ ਦੀ ਆਜ਼ਾਦੀ ਦੇ ਨਾਅਰੇ ਲਾਉਣ ਦੇ ਦੋਸ਼ 'ਚ  ਯੂਨੀਵਰਸਿਟੀ ਦੇ ਕੁੱਝ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਦਾਲਤ ਦੇ ਕਮਰੇ ਵਿਚਕਾਰ ਕੁੱਟਿਆ ਗਿਆ।
ਆਸ ਮੁਤਾਬਿਕ ਹੀ ਭਾਰਤੀ ਜਨ-ਮਾਨਸ ਦੀ ਕਸ਼ਮੀਰ ਪ੍ਰਤੀ ਰਾਇ ਅੰਧ-ਰਾਸ਼ਟਰਵਾਦੀ ਹੈ(ਜਿਵੇਂ ਇਸ ਦੋ-ਤੁਕੇ ਨਾਅਰੇ ਤੋਂ ਪਤਾ ਲੱਗਦਾ ਹੈ, “ਦੁੱਧ ਮੰਗੋਗੇ ਖੀਰ ਦਿਆਂਗੇ, ਕਸ਼ਮੀਰ ਮੰਗੋਗੇ ਚੀਰ ਦਿਆਂਗੇ) ਪਰ ਦੂਜੇ ਪਾਸੇ ਹੋਰ ਹਾਲਤਾਂ 'ਚ ਨਸਲਵਾਦ, ਬਸਤੀਵਾਦ, ਫੌਜੀ-ਧਾੜਿਆਂ, ਫਲਸਤੀਨ ਆਦਿ 'ਤੇ ਕਬਜ਼ੇ ਦੇ ਮਾਮਲੇ 'ਤੇ ਅਗਾਂਹਵਧੂ ਪੁਜੀਸ਼ਨਾਂ ਲੈਣ ਵਾਲੇ ਹਿੱਸੇ (ਨਾਰੀਵਾਦੀ,ਖੱਬੇਪੱਖੀ), ਕਸ਼ਮੀਰ ਦੇ ਮਸਲੇ 'ਤੇ ਆਮ ਤੌਰ 'ਤੇ ਚੁੱਪ ਰਹਿੰਦੇ ਹਨ। ਇਹ ਇੱਕ ਖਾਸ ਤਰ੍ਹਾਂ ਦੀ ਅਣਜਾਣਤਾ ਹੈ ਜੋ ਮਸਲੇ ਬਾਰੇ ਪੂਰੀ ਤਰਾਂ ਜਾਣੂੰ ਨਾ ਹੋਣ ਦੀ ਸੁਵਿਧਾਮਈ ਚੋਣ ਚੋਂ ਜਨਮ ਲੈਂਦੀ ਹੈ। ਕਸ਼ਮੀਰੀਆਂ ਦੀ ਇੱਕ ਪੂਰੀ ਪੀੜ੍ਹੀ ਬੰਦੂਕਾਂ ਦੀ ਛਾਂ, ਕੰਡਿਆਲੀਆਂ ਤਾਰਾਂ, ਬੰਕਰਾਂ, ਤਸੀਹਿਆਂ, ਬਲਾਤਕਾਰਾਂ,ਜਬਰੀ ਗੁੰਮਸ਼ੁਦਗੀਆਂ, ਕਤਲਾਂ, ਹਿੰਸਾ, ਉਜਾੜੇ, ਧਾਰਮਿਕ ਕੱਟੜਵਾਦ ਦੇ ਪ੍ਰਛਾਂਵੇ ਹੇਠ ਜਵਾਨ ਹੋਈ ਹੈ, ਪਰ ਇਹ ਸਾਰਾ ਕੁਝ ਭਾਰਤੀ ਜਨਤਾ ਦੀ ਚੇਤਨਾ ਚੋਂ ਗਾਇਬ ਕਰ ਦਿੱਤਾ ਗਿਆ ਹੈ।(ਸਿਵਾਏ ਉਸ ਸਿਆਸੀ ਮੌਕਾਪ੍ਰਸਤ ਤੇ ਅਸਥਾਈ ਧਾਰਮਿਕ ਹਮਦਰਦੀ ਦੇ ਜਿਹੜੀ ਕਿ ਕਸ਼ਮੀਰੀ ਪੰਡਿਤਾਂ ਦੇ ਉਜਾੜੇ ਪ੍ਰਤੀ ਦਿਖਾਈ ਜਾਂਦੀ ਹੈ)।
ਬਸਤੀਵਾਦੀ ਵਰਤਾਰਾ ਕੇਵਲ ਪੱਛਮੀ ਮੁਲਕਾਂ ਦਾ ਰਾਖਵਾਂ ਹੱਕ ਨਹੀਂ ਹੈ। ਬਸਤੀਵਾਦ ਵਿਰੁੱਧ ਕਿਸੇ ਵੀ ਧਰਮ ਦੇ ਲੋਕ ਲੜ ਸਕਦੇ ਹਨ। ਭਾਰਤੀ ਕਬਜ਼ੇ ਖਿਲਾਫ ਕਸ਼ਮੀਰੀ ਲੋਕਾਂ ਦਾ ਘੋਲ ਬਹੁਤ ਸਾਰੇ ਪੜਾਵਾਂ 'ਚੋਂ ਗੁਜ਼ਰਿਆ ਹੈ, ਤੇ ਹੁਣ ਇਹ ਉਸ ਮੁਕਾਮ' ਤੇ ਪਹੁੰਚ ਗਿਆ ਹੈ ਕਿ ਪਾਕਿਸਤਾਨ ਵੱਲੋਂ ਲੁਕਵੀਂ ਜੰਗ'' ਦੇ ਪ੍ਰਚਲਿਤ ਜੁਮਰੇ 'ਚ ਨਹੀਂ ਆਉਂਦਾ।ਇਹ ਬਿਨਾ ਸ਼ੱਕ ਸਵੈ-ਨਿਰਣੇ,ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦਾ ਸੰਘਰਸ਼ ਹੈ।
ਦੂਜੇ ਪਾਸੇ ਭਾਰਤੀ ਰਾਜ ਦਾ ਕਸ਼ਮੀਰ ਪ੍ਰਤੀ ਰਵੱਈਆ ਉਸੇ ਪ੍ਰਚਲਿਤ ਢੰਗ ਦੇ ਘੇਰੇ 'ਚ ਰਿਹਾ ਹੈ, ਜਿਸ ਵਿੱਚ ਖਰੀਦੋ-ਫਰੋਖਤ, ਵਫਾਦਾਰ ਸੇਵਕ ਪੈਦਾ ਕਰਨ, ਗੱਦਾਰਾਂ ਨਾਲ ਗੰਢ-ਤੁੱਪ ਕਰਨ, ਜਸੂਸੀ, ਸੂਹੀਆ-ਗਿਰੀ, ਜਾਬਰ ਕਾਨੂੰਨਾਂ, ਹਿੰਸਾ, ਕਰਫਿਊ ਤੇ ਨਜਰਬੰਦੀਆਂ ਕਰਕੇ ਕਾਬਜ ਰਹਿਣਾ ਆਉੰਦੇ ਹਨ।ਮੋਦੀ ਦੀ ਅਗਵਾਈ 'ਚ ਸੱਤਾ 'ਤੇ ਆਈ ਬੀ ਜੇ ਪੀ ਹਕੂਮਤ ਨੇ ਪਾਕਿਸਤਾਨੀ ਪ੍ਰਤਿ ਆਪਣੇ ਰਵਈਏ ਰਾਹੀਂ ਇਸੇ ਰਵਈਏ ਨੂੰ ਮਜਬੂਤ ਕੀਤਾ ਹੈ ਤੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਨੂੰ ਦੋਹਾਂ ਪਾਸਿਆਂ ਤੋਂ ਮਾਰ ਹੇਠ ਲਿਆਂਦਾ ਹੈ।  ( ਸੰਖੇਪ)
(
ਨਿਤਾਸ਼ਾ ਕੌਲ ਇੱਕ ਕਸ਼ਮੀਰੀ ਨਾਵਲਕਾਰ ਤੇ ਕਵੀ ਹੈ ਅਤੇ ਲੰਡਨ ਦੀ ਇੱਕ ਯੂਨੀਵਰਸਿਟੀ ਵਿਚ ਪ੍ਰੋਫੈਸਰ ਹੈ।)

No comments:

Post a Comment