Saturday, January 26, 2019

ਜਲਿ੍ਆਂਵਾਲਾ ਵਾਲਾ ਬਾਗ ਕਤਲੇਆਮ ਸ਼ਤਾਬਦੀ ਮਨਾਉਣ ਦੇ ਅਰਥ

ਲਿ੍ਆਂਵਾਲਾ ਬਾਗ ਕਤਲੇਆਮ ਸ਼ਤਾਬਦੀ ਮਨਾਉਣ ਦੇ ਅਰਥ

ਇਹ ਵਰ੍ਹਾ ਲਿ੍ਆਂ ਵਾਲੇ ਬਾਗ ਕਤਲੇਆਮ ਦਾ ਸ਼ਤਾਬਦੀ ਵਰ੍ਹਾ ਹੈ। ਲਿ੍ਆਂਵਾਲਾ ਬਾਗ 'ਚ ਅੰਗਰੇਜ ਸਾਮਰਾਜੀਆਂ ਵੱਲੋਂ ਰਚਾਇਆ ਗਿਆ ਕਤਲੇਆਮ ਸਾਡੇ ਕੌਮੀ ਮੁਕਤੀ ਸੰਗਰਾਮ 'ਚ ਅਹਿਮ ਮੋੜ ਵਜੋਂ ਦਰਜ ਹੈ। ਚਾਹੇ ਇਹ ਕਾਂਡ ਅੰਗਰੇਜ ਬਸਤੀਵਾਦੀ ਹਾਕਮਾਂ ਦੇ ਜੁਲਮਾਂ ਦੀ ਸਿਖਰ ਦਾ ਇੱਕ ਚਿੰਨ੍ਹ ਬਣ ਗਿਆ ਸੀ, ਪਰ ਇਹ ਕਾਂਡ ਸਾਡੇ ਕੌਮੀ ਮੁਕਤੀ ਸੰਗਰਾਮ ਨੂੰ ਖੌਫਜ਼ਦਾ ਕਰਨ 'ਚ ਨਾਕਾਮ ਰਿਹਾ ਸੀ ਸਗੋਂ ਮੁਲਕ ਦੀ ਲੋਕਾਈ ਇਸ ਕਾਂਡ ਨੇ ਝੰਜੋੜ ਦਿੱਤੀ ਸੀ। ਲੋਕ ਦੂਣੇ ਰੋਹ ਨਾਲ ਆਜ਼ਾਦੀ ਲਈ ਜਦੋਜਹਿਦ 'ਚ ਕੁੱਦੇ ਸਨ। ਇਹ ਕਾਂਡ ਲੱਖਾਂ ਨੌਜਵਾਨਾਂ ਲਈ ਕੌਮ ਦੀ ਮੁਕਤੀ ਖਾਤਰ ਜਿੰਦਗੀਆਂ ਲਾਉਣ ਦਾ ਅਹਿਦਨਾਮਾ ਬਣ ਗਿਆ ਸੀ । ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਵਰਗੇ ਸਾਡੇ ਕੌਮੀ ਨਾਇਕਾਂ ਦੇ ਸੰਗਰਾਮੀ ਸਫਰਾਂ ਦੀ ਸ਼ੁਰੂਆਤ ਦਾ ਨੁਕਤਾ ਬਣ ਗਿਆ ਸੀ ਇਹ ਕਾਂਡ। ਅੰਗਰੇਜ਼ ਸਾਮਰਾਜ ਦੀ ਗੁਲਾਮੀ ਤੋਂ ਛੁਟਕਾਰੇ ਲਈ ਕੌਮੀ ਲਹਿਰ ਮੂਹਰੇ ਲੋਕ ਸੰਗਰਾਮਾਂ ਦੇ ਰਾਹ ਦਾ ਸਵਾਲ ਵੀ ਉੱਭਰ ਆਇਆ ਸੀ ਤੇ ਮੁਲਕ ਦੀ ਜਵਾਨੀ ਨੇ ਸਹੀ ਰਾਹਾਂ ਦੀ ਤਲਾਸ਼ ਲਈ ਖੌਲਦੇ ਸਵਾਲਾਂ ਨਾਲ ਮੱਥਾ ਲਾਇਆ ਸੀ । ਲਿ੍ਆਂਵਾਲਾ ਬਾਗ ਕਤਲ ਕਾਂਡ ਨੇ ਕੌਮੀ ਮੁਕਤੀ ਸੰਗਰਾਮ 'ਚ ਬਲਦੀ 'ਤੇ ਤੇਲ ਪਾਉਣ ਵਾਲਾ ਅਸਰ ਕੀਤਾ ਤੇ ਕੌਮੀ ਸੰਗਰਾਮ ਅਗਲੀਆਂ ਬੁਲੰਦੀਆਂ ਵੱਲ ਤੁਰਿਆ।
ਅੱਜ ਜਦੋਂ ਅਸੀਂ ਲਿ੍ਆਂਵਾਲਾ ਬਾਗ ਕਤਲੇਆਮ ਦੀ ਸ਼ਤਾਬਦੀ ਮਨਾ ਰਹੇ ਹਾਂ ਤਾਂ ਸਾਮਰਾਜੀ ਗੁਲਾਮੀ ਹੁਣ ਚੋਰ ਗੁਲਾਮੀ 'ਚ ਤਬਦੀਲ ਹੋ ਚੁੱਕੀ ਹੈ ਪਰ ਕੌਮ ਦੀ ਮੁਕਤੀ ਦਾ ਕਾਰਜ ਉਵੇਂ ਹੀ ਖੜ੍ਹਾ ਹੈ। ਏਸੇ ਲਈ ਸ਼ਤਾਬਦੀ ਵੇਲੇ ਵੀ ਇਤਿਹਾਸ ਆਪਣੇ ਆਪ ਨੂੰ ਉਵੇਂ ਦੁਹਰਾ ਰਿਹਾ ਹੈ।। ਅੰਗਰੇਜ਼ ਸਾਮਰਾਜੀਆਂ ਦੇ ਵਾਰਿਸ ਦਲਾਲ ਭਾਰਤੀ ਹਾਕਮ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦੀ ਵਿਰਾਸਤ 'ਤੇ ਡਟ ਕੇ ਪਹਿਰਾ ਦੇ ਰਹੇ ਹਨ ਤੇ ਲੋਕ ਵੀ ਉਵੇਂ ਹੀ ਵਿਰੋਧ 'ਚ ਸੜਕਾਂ 'ਤੇ ਨਿੱਤਰਦੇ ਹਨ। ਲਿ੍ਆਂਵਾਲਾ ਬਾਗ ਹੁਣ ਨੰਦੀਗਰਾਮ, ਸਿੰਗੂਰ ਤੇ ਟੁਟੀਕੋਰਨ ਤੱਕ ਫੈਲ ਗਿਆ ਹੈ।। ਹੁਣ ਗੋਲੀਆਂ ਦੀਆਂ ਬੁਛਾੜਾਂ ਤਾਂ ਹੁੰਦੀਆਂ ਹੀ ਹਨ ਪਰ ਹੁਣ ਜਨਰਲ ਡਾਇਰਾਂ ਨੇ ਸਨਾਈਪਰ ਵੀ ਰੱਖ ਲਏ ਹਨ ਜੋ ਇਕੱਠਾਂ ਚੋਂ ਵੀ ਚੁਣ-ਚੁਣ ਕੇ ਕਤਲ ਲਈ ਨਿਸ਼ਾਨੇ ਲਾਉਂਦੇ ਹਨ।
ਅੱਜ ਲਿ੍ਆਂਵਾਲਾ ਬਾਗ ਸ਼ਤਾਬਦੀ ਮਨਾਉਣ ਵੇਲੇ ਦਾ ਦੌਰ ਅਜਿਹਾ ਹੈ ਜਦੋਂ ਦੇਸ਼ ਭਗਤੀ ਦੇ ਅਰਥਾਂ ਨੂੰ ਅਨਰਥਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਹਿੰਦੂ ਫਿਰਕੂ ਜਨੂੰਨ ਨੂੰ ਦੇਸ਼ ਭਗਤੀ ਐਲਾਨਿਆ ਜਾ ਰਿਹਾ ਹੈ। ਸਾਮਰਾਜੀ ਤੇ ਉਹਨਾਂ ਦੇ ਦੇਸੀ ਦਲਾਲਾਂ ਦੀ ਚਾਕਰੀ ਨੂੰ ਦੇਸ਼ ਭਗਤੀ ਦੇ ਉਹਲੇ 'ਚ ਨਿਭਾਇਆ ਜਾਂਦਾ ਹੈ ਤੇਲਿ੍ਆਂਵਾਲਾ  ਬਾਗਾਂ 'ਚ ਜੁੜਦੇ ਇਕੱਠ ਹੁਣ ਵੀ ਦੇਸ਼ ਧ੍ਰੋਹੀ ਕਰਾਰ ਦਿੱਤੇ ਜਾ ਰਹੇ ਹਨ।
ਅਜਿਹੇ ਵੇਲੇ ਸਹੀ ਅਰਥਾਂ 'ਚ ਮਨਾਈ ਜਾਣ ਵਾਲੀ ਲਿ੍ਆਂਵਾਲਾ ਬਾਗ ਸ਼ਤਾਬਦੀ ਨੇ ਖਰੀ ਦੇਸ਼ ਭਗਤੀ ਦੇ ਅਰਥ ਉਘਾੜਨੇ ਹਨ ਤੇ ਕੌਮ ਧ੍ਰੋਹੀ ਹਾਕਮਾਂ ਦੀ ਖਸਲਤ ਵੀ ਉਘਾੜਨੀ ਹੈ। ਹਾਕਮ ਜਮਾਤਾਂ ਦੇ ਫਿਰਕਾਪ੍ਰਸਤੀ ਦੇ ਹੱਲੇ ਦਾ ਟਾਕਰਾ ਕਰਨ ਦੀ ਉੱਭਰੀ ਹੋਈ ਲੋੜ ਨੂੰ ਹੁੰਗਾਰਾ ਭਰਨ ਲਈ ਉਸ ਦੌਰ ਦੇ ਸਬਕਾਂ ਨੂੰ ਚਿਤਾਰਨਾ ਹੈ। ਇਸ ਤੋਂ ਅੱਗੇ ਸ਼ਤਾਬਦੀ ਨੇ ਲੋਕਾਂ ਮੂਹਰੇ ਖਰੀ ਆਜ਼ਾਦੀ ਤੇ ਜਮਹੂਰੀਅਤ ਦੀ ਸਿਰਜਣਾ ਦਾ ਅਧੂਰਾ ਕਾਰਜ ਵੀ ਪੇਸ਼ ਕਰਨਾ ਹੈ। ਨਕਲੀ ਤੇ ਅਸਲੀ ਆਜ਼ਾਦੀ ਦੇ ਅਰਥ ਉਘਾੜਨੇ ਹਨ। ਤੇ ਲੋਕ ਜਮਹੂਰੀਅਤ ਦੀ ਸਿਰਜਣਾ ਵੱਲ ਜਾਂਦਾ ਰਸਤਾ ਉਭਾਰਨਾ  ਹੈ। ਜੋ ਲਿ੍ਆਂਵਾਲਾ ਬਾਗ ਕਾਂਡ ਵੇਲੇ ਤੋਂ ਖੜ੍ਹਾ ਹੈ।। ਲਿ੍ਆਂਵਾਲਾ ਵਾਲਾ ਬਾਗ ਕਤਲੇਆਮ ਸ਼ਤਾਬਦੀ ਲੋਕਾਂ ਮੂਹਰੇ ਉਸੇ ਨਾਬਰੀ ਤੇ ਟਾਕਰੇ ਦੀ ਭਾਵਨਾ 'ਚ ਰੰਗੇ ਜਾਣ ਦਾ ਸਵਾਲ ਪਾ ਰਹੀ ਹੈ ਜਿਹੋ ਜਿਹੀ ਭਾਵਨਾ ਜਲ੍ਹਿਆਂਵਾਲੇ ਬਾਗ ਕਾਂਡ ਦੇ ਦਿਨਾਂ 'ਚ ਪੰਜਾਬ ਦੇ ਲੋਕਾਂ ਦੇ ਮਨਾਂ 'ਚ ਸਮੋਈ ਹੋਈ ਸੀ। ਹੋਰ ਕਿਸੇ ਵੀ ਗੱਲ ਤੋਂ ਵਧਕੇ ਇਹ ਸ਼ਤਾਬਦੀ ਸਾਮਰਾਜ ਖਿਲਾਫ ਸਾਡੀ ਕੌਮ ਦੀ ਨਾਬਰੀ ਤੇ ਟਾਕਰੇ ਦੀ ਭਾਵਨਾ ਦੀ ਬੁਲੰਦੀ ਨੂੰ ਉਚਿਆਉਣ ਦੀ ਸ਼ਤਾਬਦੀ ਬਣਨੀ ਚਾਹੀਦੀ ਹੈ ਜਿਸ ਬੁਲੰਦੀ ਦੀ ਅੱਜ ਕੌਮੀ ਮੁਕਤੀ ਸੰਗਰਾਮ ਨੂੰ ਉਡੀਕ ਹੈ।

No comments:

Post a Comment