Thursday, July 21, 2011

Surkh Rekha (July-August) 2011 (ਸੁਰਖ਼ ਰੇਖਾ, ਜੁਲਾਈ-ਅਗਸਤ, 2011)


ਮਾਓਵਾਦੀ ਆਗੂ 'ਤੇ ਨਹੱਕੇ ਤਸ਼ੱਦਦ ਖਿਲਾਫ ਆਵਾਜ਼ ਬੁਲੰਦਰਾਮਪੁਰਾ ਫੂਲ ਕਾਨਫਰੰਸ ' ਸਿਆਸੀ ਸਰਗਰਮੀ ਦੇ ਜਮਹੂਰੀ ਹੱਕ ਦਾ ਸਮਰਥਨ
6 ਜੂਨ ਨੂੰ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਵੱਲੋਂ ਰਾਮਪੁਰਾਫੂਲ ' ਕਾਮਰੇਡ ਹਰਭਿੰਦਰ ਜਲਾਲ ਦੀ ਰਿਹਾਈ ਦੀ ਮੰਗ ਕਰਦਿਆਂ ਪ੍ਰਭਾਵਸ਼ਾਲੀ ਜਨਤਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਔਰਤਾਂ ਦੀ ਭਰਵੀਂ ਸ਼ਮੂਲੀਅਤ ਹੋਈ। ਇਸ ਕਾਨਫਰੰਸ ਦੀ ਅਗਵਾਈ ਪੰਜਾਬ ਦੇ ਸਾਹਿਤਕ ਜਗਤ ਅਤੇ ਬੁੱਧੀਜੀਵੀ ਘੇਰੇ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਵੱਲੋਂ ਕੀਤੀ ਗਈ। ਕਾਮਰੇਡ ਹਰਭਿੰਦਰ ਜਲਾਲ ਦੀ ਰਿਹਾਈ ਦੇ ਮੁੱਦੇ ਨੂੰ, ਕੇਂਦਰੀ ਮੁੱਦੇ ਵਜੋਂ ਉਭਾਰਦਿਆਂ ਬੁਲਾਰਿਆਂ ਵੱਲੋਂ ਦਾਂਤੇਵਾੜਾ ਖੇਤਰ ਵਿੱਚ ਕਬਾਇਲੀ ਲੋਕਾਂ ਅਤੇ ਮਾਓਵਾਦੀ ਸਮਰਥਕਾਂ 'ਤੇ ਢਾਹੇ ਜਾ ਰਹੇ ਘਿਨਾਉਣੇ ਜ਼ੁਲਮਾਂ ਦੀ ਵੀ ਨਿਖੇਧੀ ਕੀਤੀ ਗਈ। ਇਸ ਤੋਂ ਇਲਾਵਾ, ਸ਼ਰਾਬ ਮਾਫੀਏ ਦੇ ਹਿੱਤਾਂ ਦੀ ਰਾਖੀ ਲਈ ਅਤੇ ਜਥੇਬੰਦ ਕਿਸਾਨ-ਖੇਤ ਮਜ਼ਦੂਰ ਲਹਿਰ ਨੂੰ ਕੁਚਲਣ ਲਈ ਸੇਲਵਰ੍ਹਾ ਅਤੇ ਕੋਟੜਾ ਕੌੜਿਆਂ ਵਾਲਾ ਪਿੰਡਾਂ ਵਿੱਚ ਹੋ ਰਹੇ ਪੁਲਸ ਜ਼ੁਲਮਾਂ ਖਿਲਾਫ ਵੀ ਆਵਾਜ਼ ਉਠਾਈ ਗਈ। 


3 ਮਈ 2011 ਨੂੰ ਹੋਈ ਕਾਮਰੇਡ ਹਰਭਿੰਦਰ ਜਲਾਲ ਦੀ ਗ੍ਰਿਫਤਾਰੀ ਪੰਜਾਬ ਦੇ ਜਮਹੂਰੀ ਅਤੇ ਸਿਆਸੀ ਹਲਕਿਆਂ ਵਿੱਚ ਭਖਵੀਂ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਸੀ.ਪੀ.ਆਈ. ਮਾਓਵਾਦੀ ਦੇ ਸੂਬਾਈ ਆਗੂ ਹਰਭਿੰਦਰ ਜਲਾਲ ਨੂੰ ਗ੍ਰਿਫਤਾਰ ਕਰਕੇ ਪਿਸਤੌਲ ਦਾ ਝੂਠਾ ਕੇਸ ਪਾਇਆ ਗਿਆ ਸੀ। ਅਣ-ਮਨੁੱਖੀ ਤਸ਼ੱਦਦ ਕੀਤਾ ਗਿਆ ਸੀ ਅਤੇ ਫੇਰ ਸਰਕਾਰ ਦੇ ਖਿਲਾਫ ਬਗਾਵਤ ਭੜਕਾਉਣ ਦਾ ਕੇਸ ਦਰਜ ਕਰ ਲਿਆ ਗਿਆ ਸੀ। ਪੁਲਸ ਨੂੰ ਇਹ ਮੰਨਣਾ ਪਿਆ ਸੀ ਕਿ ਹਰਭਿੰਦਰ ਜਲਾਲ ਖਿਲਾਫ ਪਹਿਲਾਂ ਕਿਤੇ ਵੀ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਸੀ। ਪਰਤੱਖ ਤੌਰ 'ਤੇ ਹਰਭਿੰਦਰ ਜਲਾਲ ਨੂੰ ਉਸਦੇ ਮਾਓਵਾਦੀ ਸਿਆਸੀ ਵਿਚਾਰਾਂ ਦੀ ਵਜਾਹ ਕਰਕੇ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਗਿਆ ਸੀ। 


ਅਪਰੇਸ਼ਨ ਗਰੀਨ ਹੰਟ ਵਿਰੋਧੀ ਪਲੇਟਫਾਰਮ ਵੱਲੋਂ ਇਸ ਮਸਲੇ ਨੂੰ ਸਿਆਸੀ ਕਾਰਕੁੰਨਾਂ ਦੇ ਜਮਹੂਰੀ ਹੱਕਾਂ ਦੇ ਸੁਆਲ ਨੂੰ ਉਭਾਰਨ ਦਾ ਸਾਧਨ ਬਣਾਇਆ ਗਿਆ। ਕਾਨਫਰੰਸ ਦੀ ਤਿਆਰੀ ਲਈ ਚੱਲੀ ਮੁਹਿੰਮ ਦੌਰਾਨ ਇਹ ਗੱਲ ਉਭਾਰੀ ਗਈ ਕਿ ਕਿਸੇ ਵੀ ਵਿਅਕਤੀ ਜਾਂ ਜਥੇਬੰਦੀ ਨੂੰ ਉਸਦੇ ਸਿਆਸੀ ਵਿਚਾਰਾਂ ਜਾਂ ਪ੍ਰੋਗਰਾਮ ਦੇ ਅਧਾਰ 'ਤੇ ਜ਼ੁਲਮ ਦਾ ਨਿਸ਼ਾਨਾ ਬਣਾਉਣਾ, ਇੱਕ ਗੈਰ-ਜਮਹੂਰੀ ਅੱਤਿਆਚਾਰੀ ਕਾਰਵਾਈ ਬਣਦੀ ਹੈ, ਜਿਸ ਦਾ ਸਭਨਾਂ ਜਮਹੂਰੀਅਤ ਪਸੰਦ ਲੋਕਾਂ ਨੂੰ ਵਿਰੋਧ ਕਰਨਾ ਬਣਦਾ ਹੈ। ਇਸੇ ਆਧਾਰ 'ਤੇ ਸੀ.ਪੀ.ਆਈ. ਮਾਓਵਾਦੀ ਤੋਂ ਪਾਬੰਦੀ ਹਟਾਉਣ ਦੀ ਮੰਗ ਕੀਤੀ ਗਈ। ਮੁਹਿੰਮ ਦੌਰਾਨ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਸਰਕਾਰਾਂ ਵੱਲੋਂ ਸ਼ਬਦ ਨਕਸਲੀ ਅਤੇ ਮਾਓਵਾਦੀ ਦੀ ਵਰਤੋਂ ਉਹਨਾਂ ਸਭਨਾਂ ਲੋਕਾਂ 'ਤੇ ਜ਼ੁਲਮ ਢਾਹੁਣ ਲਈ ਕੀਤੀ ਜਾਂਦੀ ਹੈ, ਜਿਹੜੇ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈਂਦੇ ਹਨ ਅਤੇ ਲੋਕ-ਦੁਸ਼ਮਣ ਹਕੂਮਤ ਦੀ ਨੀਤੀ ਨੂੰ ਚੁਣੌਤੀ ਦਿੰਦੇ ਹਨ। ਲੋਕਾਂ ਨੂੰ ਸਭ ਤੋਂ ਵੱਧ ਖਤਰਾ ਹਕੂਮਤੀ ਸ਼ਕਤੀਆਂ ਵੱਲੋਂ ਧਾਰਨ ਕੀਤੇ ਹਿੰਸਕ ਰਵੱਈਏ ਤੋਂ ਹੈ। 


6 ਜੂਨ ਨੂੰ ਹੋਈ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਫਰੰਟ ਦੇ ਆਗੂ ਅਤੇ ਉੱਘੇ ਨਾਟਕਕਾਰ ਪ੍ਰੋਫੈਸਰ ਅਜਮੇਰ ਔਲਖ, ਉੱਘੇ ਕਹਾਣੀਕਾਰ ਅਤਰਜੀਤ, ਸ੍ਰੀ ਐਨ.ਕੇ. ਜੀਤ, ਫਰੰਟ ਦੇ ਕੋ-ਕਨਵੀਨਰ ਡਾ. ਪਰਮਿੰਦਰ ਸਿੰਘ ਅਤੇ ਯਸ਼ਪਾਲ, ਫਰੰਟ ਆਗੂ ਪਿਰਤਪਾਲ ਸਿੰਘ ਅਤੇ ਹਰਭਿੰਦਰ ਜਲਾਲ ਦੀ ਬੇਟੀ ਸਤਜੀਤ ਸ਼ਾਮਲ ਸਨ। ਕਾਨਫਰੰਸ ਦੀ ਪਰਧਾਨਗੀ ਸ੍ਰੀ ਅਜਮੇਰ ਔਲਖ ਵੱਲੋਂ ਕੀਤੀ ਗਈ। ਡਾ, ਪਰਮਿੰਦਰ ਸਿੰਘ ਅਤੇ ਪ੍ਰੋਫੈਸਰ ਅਜਮੇਰ ਔਲਖ ਵੱਲੋਂ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਮੌਜੂਦਾ ਹਾਲਤਾਂ ' ਲੋਕਾਂ ਨੂੰ ਜਮਹੂਰੀ ਹੱਕਾਂ ਦੀ ਰਾਖੀ ਲਈ ਜਾਗਰਤ ਕਰਨ ਖਾਤਰ ਬੁੱਧੀਜੀਵੀ ਵਰਗ ਨੂੰ ਆਪਣਾ ਰੋਲ ਨਿਭਾਉਣ ਦੀ ਲੋੜ ਹੈ। 


ਇਹ ਕਾਨਫਰੰਸ ਇਸ ਗੱਲੋਂ ਮਹੱਤਵਪੂਰਨ ਸਾਬਤ ਹੋਈ ਕਿ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਦੀ ਤਕੜੀ ਗਿਣਤੀ ਨੇ ਇੱਕ ਇਨਕਲਾਬੀ ਸਿਆਸੀ ਆਗੂ ਦੇ ਜਮਹੂਰੀ ਹੱਕਾਂ ਦੀ ਰਾਖੀ ਪ੍ਰਤੀ ਗਹਿਰਾ ਸਰੋਕਾਰ ਵਿਖਾਇਆ ਅਤੇ ਲੋਕ ਲਹਿਰ ਦੀ ਉੱਚੀ ਹੋ ਰਹੀ ਚੇਤਨਾ ਦਾ ਸਬੂਤ ਦਿੱਤਾ

No comments:

Post a Comment