Wednesday, September 5, 2018

ਛੱਤੀਸਗੜ• 'ਚ ਆਦਿਵਾਸੀਆਂ ਦੇ ਕਤਲਾਂ ਦਾ ਸਿਲਸਿਲਾ ਜਾਰੀ



ਛੱਤੀਸਗੜ• 'ਚ ਆਦਿਵਾਸੀਆਂ ਦੇ ਕਤਲਾਂ ਦਾ ਸਿਲਸਿਲਾ ਜਾਰੀ
7 ਅਗਸਤ ਦੇ ਅਖਬਾਰਾਂ ' ਛੱਤੀਸਗੜਪੁਲਸ ਦੇ ਨਕਸਲ-ਵਿਰੋਧੀ ਕਾਰਵਾਈਆਂ ਲਈ ਵਿਸ਼ੇਸ਼ ਪੁਲਸ ਮੁਖੀ ਦਾ ਇਕ ਬਿਆਨ ਛਪਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪੁਲਸ ਨੇ ਸੁਕਮਾ ਦੇ ਸੰਘਣੇ ਜੰਗਲਾਂ 'ਚ ਇੱਕ ਝੜੱਪ ਦੌਰਾਨ 15 ਨਕਸਲੀ ਮਾਰ ਮੁਕਾਏ ਹਨ। ਉਸ ਨੇ ਇਸ ਝੜੱਪ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਦਸਦਿਆਂ ਕਿਹਾ ਕਿ ਸੀ. ਆਰ. ਪੀ. ਦੇ ਕੋਬਰਾ ਕਮਾਂਡੋਆਂ ਅਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਨੂੰ ਨੁਲਕਾਤੌਂਰਾ ਪਿੰਡ ਦੇ ਕੋਲ ਨਕਸਲੀਆਂ ਦੇ ਇਕ ਕੈਂਪ ਦੀ ਸੂਹ ਮਿਲਣ 'ਤੇ, ਇਸ ਨੂੰ ਘੇਰਿਆ ਗਿਆ। ਲੱਗਭੱਗ ਅੱੱਧਾ ਘੰਟਾ ਚੱਲੇ ਮੁਕਾਬਲੇ ਤੋਂ ਬਾਅਦ ਜਦੋਂ ਗੋਲੀਬਾਰੀ ਬੰਦ ਹੋਈ ਤਾਂ Àੁੱਥੋਂ 15 ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਅਨੁਸਾਰ ਇਸ ਕਾਰਵਾਈ ' ਨਕਸਲੀਆਂ ਦਾ ਇਕ ਪਲਟੂਨ ਕਮਾਂਡਰ ਮਾਰਿਆ ਗਿਆ ਹੈ ਅਤੇ ਦੋ ਨਕਸਲੀਆਂ-ਜਿਨਾਂ 'ਚ ਇਕ ਔਰਤ ਹੈ, ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਮਰਨ ਵਾਲੇ ਨਕਸਲੀਆਂ ਦੀ ਪੁਲਸ ਨੂੰ ਕੋਈ ਪਛਾਣ ਨਹੀਂ ਸੀ।
ਛੱਤੀਸਗੜਅਤੇ ਬਸਤਰ ਦੀਆਂ ਹਾਲਤਾਂ
ਛੱਤੀਸਗੜਦਾ ਬਸਤਰ ਡਵੀਜ਼ਨ, ਜਿਸ ਦੇ ਘੇਰੇ 'ਚ ਸੁਕਮਾ ਜਿਲਾ ਆਉਂਦਾ ਹੈ, ਸਰਕਾਰ ਦੇ ਨਕਸਲ-ਵਿਰੋਧੀ ਅਭਿਆਨ ਦਾ ਕੇਂਦਰ ਬਿੰਦੂ ਰਿਹਾ ਹੈ। ਕੁੱਝ ਸਾਲ ਪਹਿਲਾਂ ਏਥੇ ਸਿਰੇ ਦਾ ਜਾਲਮ ਅਤੇ ਬਦਨਾਮ ਪੁਲਿਸ ਅਫਸਰ, ਕਲੂਰੀ, ਆਈ. ਜੀ. ਵਜੋਂ ਤਾਇਨਾਤ ਸੀ। ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਰਾਜ ਨਾਥ ਅਤੇ ਛੱਤੀਸਗੜਦੀ ਸਰਕਾਰ ਤੋਂ ਮਿਲੀ ਥਾਪੀ ਨਾਲ ਆਫਰਿਆ ਉਹ ਦਾਅਵੇ ਕਰਦਾ ਸੀ ਕਿ ਦੋ ਸਾਲ ਦੇ ਅੰਦਰ ਅੰਦਰ ਉਹ ਬਸਤਰ ਡਵੀਜ਼ਨ ਨੂੰ ਨਕਸਲ-ਮੁਕਤ ਕਰ ਦੇਵੇਗਾ। ਇਸ ਮਕਸਦ ਲਈ ਉਸ ਨੇ ਨਿਰਦੋਸ਼ ਲੋਕਾਂ ਦੇ ਅੰਨੇਵਾਹ ਪੁਲਿਸ ਮੁਕਾਬਲੇ ਰਚਾਏ। ਇੱਕੋ ਸਾਲ ਦੇ ਵਿਚ ਉਸ ਨੇ ਲੱਗਭੱਗ 200 ''ਨਕਸਲੀ'' ਕਤਲ ਕੀਤੇ। ਮਨੁੱਖੀ ਅਧਿਕਾਰਾਂ ਦੀ ਪੈਰਵਾਈ ਕਰਨ ਵਾਲੇ ਲੋਕਾਂ-ਖਾਸ ਤੌਰ 'ਤੇ ਪ੍ਰੋ. ਨੰਦਨੀ ਸੁੰਦਰ ਅਤੇ ਬੇਲੀ ਭਾਟੀਆ ਨਾਲ ਉਸ ਨੂੰ ਅੰਤਾਂ ਦੀ ਚਿੜ ਸੀ, ਉਹਨਾਂ ਦਾ ਨਾਂ ਸੁਣ ਕੇ ਹੀ ਉਹ ਭੜਕ ਉੱਠਦਾ ਸੀ। ਪ੍ਰੋ. ਨੰਦਨੀ ਸੁੰਦਰ ਦੀ  ਤੱਥਾਂ 'ਤੇ ਅਧਾਰਤ, ਸਲਵਾ ਜੁਦਮ ਦੇ ਕਾਲੇ ਕਾਰਨਾਮਿਆਂ ਨੂੰ ਨੰਗਾ ਕਰਦੀਆਂ ਰਿਪੋਰਟਾਂ ਸਮੇਤ ਪਾਈ ਹੋਈ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਛੱਤੀਸਗੜਦੀ ਸਰਕਾਰ ਨੂੰ ਸਲਵਾ ਜੁਦਮ ਖਤਮ ਕਰਨ ਦਾ ਹੁਕਮ ਸੁਣਾਇਆ ਸੀ।
ਬਸਤਰ ਦੀਆਂ ਹਾਲਤਾਂ ਬਾਰੇ ਕਲਕੱਤੇ ਦੇ ਇਕ ਵਕੀਲ-ਅਤੀ ਦਰਿਓ ਚੱਕਰਵਰਤੀ, ਜਿਸ ਨੇ ਕਈ ਸਾਲ ਕੋਲਾ ਮਜ਼ਦੂਰਾਂ ਅਤੇ ਕਬਾਇਲੀ ਲੋਕਾਂ ਦੇ ਅਧਿਕਾਰਾਂ ਲਈ ਸੰਘਰਸ਼ਸ਼ੀਲ, ਸੁਧਾ ਭਾਰਦਵਾਜ ਨਾਲ ਮਿਲ ਕੇ Àੁੱਥੇ ਕੰਮ ਕੀਤਾ ਸੀ, ਅਤੇ ਜਿਸ ਨੇ ਆਪਣੇ ਤਜਰਬੇ ਦੇ ਆਧਾਰ 'ਤੇ ਅੰਗਰੇਜੀ 'ਚ ਇਕ ਕਿਤਾਬ, ''ਬਾਗੀ ਬਸਤਰ'' (9ndomitable 2astar) ਲਿਖੀ ਹੈ, ਨੇ ਜ਼ਿਕਰ ਕੀਤਾ ਹੈ ਕਿ,''ਅੱਜ ਕਲ•, ਬਸਤਰ ' ਜਿੰਨੀਂ ਭਾਰੀ ਗਿਣਤੀ 'ਚ ਪੁਲਿਸ ਅਤੇ ਨੀਮ ਫੌਜੀ ਬਲ ਤਾਇਨਾਤ ਹਨ, ਉਸ ਪੱਖੋਂ ਇਥੋਂ ਦੀ ਹਾਲਤ ਸੀਰੀਆ, ਫਲਸਤੀਨ ਅਤੇ ਕਸ਼ਮੀਰ ਵਰਗੀ ਹੀ ਹੈ, ਕਿਉਂਕਿ ਸਰਕਾਰ ਨੇ ਉਥੋਂ ਦੀਆਂ ਹਾਲਤਾਂ ਬਾਰੇ ਜਾਣਕਾਰੀ ਤੇ ਪ੍ਰਸਾਰ 'ਤੇ ਸਖਤ ਪਾਬੰਦੀਆਂ ਮੜੀਆਂ ਹੋਈਆਂ ਹਨ। ਇਸ ਲਈ ਕਬਾਇਲੀ ਲੋਕਾਂ 'ਤੇ ਹੋ ਰਹੇ ਜੁਲਮਾਂ ਬਾਰੇ ਘੱਟ ਵੱਧ ਰਿਪੋਰਟਾਂ ਹੀ ਛਪਦੀਆਂ ਹਨ। ਬਹੁਤ ਸਾਰੇ ਪੱਤਰਕਾਰ, ਜਮਹੂਰੀ ਹੱਕਾਂ ਦੇ ਮੁਦੱਈ ਅਤੇ ਵਕੀਲ ਜਾਂ ਤਾਂ ਉਥੋਂ ਨਿੱਕਲ ਜਾਣ ਲਈ ਮਜ਼ਬੂਰ ਕਰ ਦਿੱਤੇ ਗਏ ਹਨ ਜਾਂ ਫਿਰ ਉਹਨਾਂ 'ਤੇ ਵਹਿਸ਼ੀ ਤਸ਼ੱਦਦ ਢਾਹੁਣ ਤੋਂ ਬਾਅਦ ਉਹਨਾਂ ਨੂੰ ਜੇਲਾਂ 'ਚ ਸੁੱਟ ਦਿੱਤਾ ਗਿਆ ਹੈ। ਝੂਠੇ ਪੁਲਿਸ ਮੁਕਾਬਲੇ, ਹਿਰਾਸਤੀ ਮੌਤਾਂ, ਝੂਠੇ ਆਤਮ ਸਮਰਪਣ ਅਤੇ ਭੁੱਖ ਨਾਲ ਮੌਤਾਂ ਕਈ ਗੁਣਾ ਵਧ ਗਈਆਂ ਹਨ, ਪਰ ਇਹਨਾਂ ਦੀ ਕੋਈ ਖਬਰ ਬਾਹਰ ਨਹੀਂ ਆਉਣ  ਦਿੱਤੀ ਜਾਂਦੀ।''
ਮੁਕਾਬਲੇ ਦੀ ਅਸਲੀਅਤ-
ਖੌਫਨਾਕ ਅਤੇ ਨੰਗੇ ਚਿੱਟੇ ਵਹਿਸ਼ੀ ਕਤਲ
ਪੁਲਸ ਦੇ ਉਪਰੋਕਤ ਦਾਅਵਿਆਂ ਦੀ ਸਚਾਈ ਦੀ ਪੋਲ ਜਲਦੀ ਹੀ ਸਥਾਨਕ ਲੋਕਾਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਤੱਥ-ਖੋਜ ਟੀਮਾਂ ਨੇ ਖੋਲਦਿੱਤੀ। ਇਸ ਅਖੌਤੀ ਪੁਲਸ ਮੁਕਾਬਲੇ 'ਚੋਂ ਬਚ ਕੇ ਨਿੱਕਲੇ ਲੋਕਾਂ ਅਤੇ ਸਬੰਧਤ ਪਿੰਡ ਵਾਸੀਆਂ ਦੇ ਬਿਆਨਾਂ ਅਨੁਸਾਰ, ਅਸਲ 'ਚ ਉੱਥੇ ਨਾ ਤਾਂ ਕੋਈ ''ਮੁਕਾਬਲਾ'' ਹੋਇਆ ਅਤੇ ਨਾ ਹੀ ਮਰਨ ਵਾਲਿਆਂ ' ਨਕਸਲੀ ਸੀ। ਮਰਨ ਵਾਲਿਆਂ 'ਚ ਨੁਲਕਾਤੌਂਰਾ ਪਿੰਡ ਦੇ 7, ਗੋਮਪਦ ਪਿੰਡ ਦੇ 6 ਅਤੇ ਕਿੰਦਰਮਪਦਾ ਅਤੇ ਵੇਲਪੋਚਾ ਪਿੰਡ ਦੇ ਇੱਕ ਇੱਕ ਵਿਅਕਤੀ ਸ਼ਾਮਲ ਹਨ। ਮਾਰੇ ਗਏ 15 ਲੋਕਾਂ '6-7 ਨਾਬਾਲਗ ਹਨ, ਜਿਨਾਂ ਦੀ ਉਮਰ 13 ਤੋਂ 17 ਸਾਲ ਤੱਕ ਹੈ।
ਘਟਨਾ ਕਿਵੇਂ ਵਾਪਰੀ
ਗੋਮਪਦ ਅਤੇ ਇਸਦੇ ਨੇੜਲੇ ਪਿੰਡਾਂ 'ਚ ਸੀ. ਆਰ. ਪੀ. ਅਤੇ ਪੁਲਸ ਕਈ ਸਾਲਾਂ ਤੋਂ ਕਬਾਇਲੀ ਲੋਕਾਂ 'ਤੇ ਅੱਤਿਆਚਾਰ ਕਰਦੀ ਆ ਰਹੀ ਹੈ। ਸਲਵਾ ਜੁਦਮ ਦੇ ਦੌਰ 'ਚ ਇਸ ਪਿੰਡ ਨੂੰ ਸਾੜ ਦਿੱਤਾ ਗਿਆ ਸੀ। ਉਸ ਵੇਲੇ 5 ਸਾਲ ਦੇ ਇਕ ਬੱਚੇ ਦੀਆਂ ਉਂਗਲਾਂ ਵੱਢ ਦਿੱਤੀਆਂ ਗਈਆਂ ਸਨ। ਇਸ ਪਿੰਡ ਦੀ ਇੱਕ ਘਟਨਾ ਦੇ ਸਬੰਧ 'ਚ ਪ੍ਰਸਿੱਧ ਸਮਾਜਕ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਉਸ ਸਮਂੇ ਦੇ ਗ੍ਰਹਿ ਮੰਤਰੀ ਪੀ. ਚਿਤੰਬਰਮ ਨੂੰ ਇਕ ਸੀ. ਡੀ. ਦਿੱਤੀ ਸੀ। ਇਸ ਘਟਨਾ 'ਚ ਸੀ. ਆਰ. ਪੀ. ਐਫ. ਦੀ ਕੋਬਰਾ ਬਟਾਲੀਅਨ ਨੇ 16 ਆਦਿਵਾਸੀਆਂ ਨੂੰ ਤਲਵਾਰਾਂ ਨਾਲ ਵੱਢ ਦਿੱਤਾ ਸੀ। 80 ਸਾਲਾਂ ਦੇ ਇਕ ਬਜ਼ੁਰਗ ਦਾ ਢਿੱਡ ਚੀਰ ਦਿੱਤਾ ਸੀ ਅਤੇ 70 ਸਾਲਾਂ ਦੀ ਇਕ ਔਰਤ ਦੀ ਛਾਤੀ ਵੱਢ ਦਿੱਤੀ ਸੀ। ਇਕ ਡੇਢ ਸਾਲ ਦਾ ਬੱਚਾ ਜੋ ਆਪਣੀ ਮਾਂ ਦੀ ਗੋਦੀ 'ਚ ਸੀ, ਦਾ ਹੱਥ ਵੱਢ ਦਿੱਤਾ ਸੀ ਅਤੇ ਉਸ ਦੀ ਮਾਂ ਦੇ ਸਿਰ 'ਚ ਚਾਕੂ ਮਾਰਿਆ ਸੀ। ਉਸ ਦੀ ਮਾਸੀ, ਨਾਨਾ ਅਤੇ ਨਾਨੀ ਨੂੰ ਵੀ ਮਾਰ ਮੁਕਾਇਆ ਸੀ। (ਹਿਮਾਂਸ਼ੂ ਕੁਮਾਰ -ਵਿਕਾਸ, ਆਦਿਵਾਸੀ ਅਤੇ ਹਿੰਸਾ- ਕਿਸ ਦਾ ਵਿਕਾਸ ਕਿਸ ਦਾ ਵਿਨਾਸ਼-ਸਫਾ 23)
14 ਜੂਨ 2016 ਨੂੰ ਇਸ ਪਿੰਡ ਦੀ ਇਕ ਲੜਕੀ, ਮੜਕਮ ਹਿਡਮੇ ਨਾਲ ਪੁਲਸ ਨੇ ਸਮੂਹਕ ਬਲਾਤਕਾਰ ਕਰਕੇ ਉਸ ਨੂੰ ਮਾਰ ਮੁਕਾਇਆ ਸੀ ਅਤੇ ਅਖਬਾਰਾਂ 'ਚ ਇਹ ਗੱਲ ਧੁਮਾ ਦਿੱਤੀ ਸੀ ਕਿ ਇਹ ਲੜਕੀ ਨਕਸਲੀ ਸੀ ਜੋ ਪੁਲਸ ਮੁਕਾਬਲੇ ਵਿਚ ਮਾਰੀ ਗਈ। ਹਾਈ ਕੋਰਟ ਦੇ ਹੁਕਮਾਂ 'ਤੇ ਇਸ ਲੜਕੀ ਦੀ ਲਾਸ਼ ਦਾ ਦੁਬਾਰਾ ਪੋਸਟ ਮਾਰਟਮ ਹੋ ਕੇ ਮੁਕੱਦਮਾ ਤਾਂ ਦਰਜ ਹੋ ਗਿਆ, ਪਰ ਅਜੇ ਤੱਕ ਕਿਸੇ ਪੁਲਿਸ ਵਾਲੇ ਨੂੰ ਸਜ਼ਾ ਨਹੀਂ ਮਿਲੀ।
ਇਹਨਾਂ ਪਿੰਡਾਂ ਦੇ ਲੋਕਾਂ ਨੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੂੰ ਦੱਸਿਆ ਕਿ ਪੁਲਿਸ ਅਤੇ ਨੀਮ ਫੌਜੀ ਬਲ ਉਹਨਾਂ 'ਤੇ ਅੱਤ ਦਾ ਜੁਲਮ ਕਰਦੇ ਹਨ। ਜੇ ਉਹ ਖੇਤਾਂ 'ਚ ਕੰਮ ਕਰਨ ਜਾਂਦੇ ਹਨ ਤਾਂ ਪੁਲਸ ਉਹਨਾਂ ਦੀ ਕੁੱਟਮਾਰ ਕਰਦੀ ਹੈ। ਪੁਲਸ ਉਹਨਾਂ ਨੂੰ ਪੜਨ ਵੀ ਨਹੀਂ ਦਿੰਦੀ, ਪਿੰਡਾਂ ਵਿਚ ਆ ਕੇ ਉਹਨਾਂ ਦਾ ਅਨਾਜ ਖੋਹ ਲੈਂਦੀ ਹੈ। ਪੁਲਸੀਏ ਉਹਨਾਂ ਦੇ ਮੁਰਗੇ ਮੁਰਗੀਆਂ ਜਬਰੀ ਛਕ ਜਾਂਦੇ ਹਨ। ਇਸ ਲਈ ਜਦੋਂ ਪੁਲਸ  ਕੋਈ ਵੱਡੀ ਕਾਰਵਾਈ ਸ਼ੁਰੂ ਕਰਦੀ ਹੈ ਤਾਂ ਪਿੰਡਾਂ  ਦੇ ਨੌਜਵਾਨ ਜੰਗਲਾਂ 'ਚ ਜਾ ਕੇ ਛੁਪ ਜਾਂਦੇ ਹਨ। ਉਸ ਦਿਨ ਵੀ ਇਹੋ ਵਾਪਰਿਆ। ਪਿਛਲੇ ਕੁੱਝ ਦਿਨਾਂ ਤੋਂ ਸੁਰੱਖਿਆ ਬਲਾਂ ਵਲੋਂ ਇਹਨਾਂ ਪਿੰਡਾਂ 'ਚ ਗਸ਼ਤ ਤੇਜ਼ ਕੀਤੀ ਹੋਈ ਸੀ, ਜਿਸ ਤੋਂ ਡਰ ਕੇ ਲੱਗਭੱਗ 30 ਵਿਅਕਤੀ ਜਿਨਾਂ ਵਿਚ ਚਾਰ ਔਰਤਾਂ ਸ਼ਾਮਲ ਸਨ, ਨੁਲਕਾਤੌਂਰਾ ਪਿੰਡ ਤੋਂ 2 ਕਿਲੋਮੀਟਰ ਦੂਰ ਜੰਗਲ ਵਿਚ ਲੁਕਣ ਲਈ ਪਹੁੰਚੇ ਹੋਏ ਸਨ। ਉਹਨਾਂ ਨੂੰ ਪਤਾ ਲੱਗਾ ਸੀ ਕਿ ਇਲਾਕੇ 'ਚ ਸੁਰੱਖਿਆ ਬਲਾਂ ਨੇ ਕਈ ਥਾਂਈਂ ਕੈਂਪ ਲਾਏ ਹੋਏ ਹਨ ਅਤੇ ਉਹ ਕੋਈ ਵੱਡੀ ਕਾਰਵਾਈ ਨੂੰ ਅੰਜ਼ਾਮ ਦੇਣ ਵਾਲੇ ਹਨ। ਲੋਕਾਂ ਨੂੰ ਇਹ ਜਗ ਆਂਧਰਾ ਪ੍ਰਦੇਸ਼ ਦੀ ਸੀਮਾ ਦੇ ਨੇੜੇ ਹੋਣ ਕਾਰਨ ਸੁਰੱਖਿਅਤ ਲਗਦੀ ਸੀ।
ਸਵੇਰ ਹੁੰਦਿਆਂ ਹੀ ਸੁਰੱਖਿਆ ਬਲਾਂ ਨੇ ਇਸ ਜਗਾ ਨੂੰ ਘੇਰ ਲਿਆ ਅਤੇ ਬੇਖਬਰ ਸੁੱਤੇ ਹੋਏ ਲੋਕਾਂ 'ਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹਨਾਂ ਲੋਕਾਂ 'ਚ ਪਿੰਡ ਦਾ ਇਕ ਨੌਜਵਾਨ ਪੰਚ ਸੋਇਮ ਚੰਦਰਾ ਵੀ ਸੀ। ਪੁਲਸ ਨੇ ਜਦੋਂ ਫਾਇਰਿੰਗ ਸ਼ੁਰੂ ਕੀਤੀ ਤਾਂ ਉਸ ਨੇ ਹੱਥ ਖੜੇ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਉਹ ਪਿੰਡ ਦਾ ਪੰਚ ਹੈ। ਸ਼ਾਇਦ ਉਸ ਨੂੰ ਲੱਗਿਆ ਹੋਵੇਗਾ ਕਿ 'ਸਭ ਤੋਂ ਵੱਡੀ ਜਮਹੂਰੀਅਤ' ਕਹੇ ਜਾਣ ਵਾਲੇ ਦੇਸ਼ ਦੀ ਪੁਲਸ ਜਿਸ ਨੇ ਭਾਰਤੀ ਸੰਵਿਧਾਨ ਦੀ ਰਾਖੀ ਦੀ ਸਹੁੰ ਚੁੱਕੀ ਹੋਈ ਹੈ, ਉਸ 'ਤੇ ਗੋਲੀ ਨਹੀਂ ਚਲਾਵੇਗੀ, ਕਿਉਂਕਿ ਇਸੇ ਸੰਵਿਧਾਨ ਤਹਿਤ ਉਸ ਨੂੰ ਪੰਚ ਚੁਣਿਆ ਗਿਆ ਹੈ। ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਪੁਲਸ ਨੇ ਨਾ ਸਿਰਫ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ, ਸਗੋਂ ਉਸਦੀ ਲਾਸ਼ ਨੂੰ ਕੁਹਾੜੀਆਂ ਨਾਲ ਵੱਢ ਕੇ ਆਵਦੇ ਵਹਿਸ਼ੀਪੁਣੇ ਦਾ ਨੰਗਾ-ਚਿੱਟਾ ਮੁਜਾਹਰਾ ਕੀਤਾ। ਇਸ ਘਟਨਾ 'ਚ ਮਾਰੇ ਜਾਣ ਵਾਲਿਆਂ 'ਚ ਕੜਤੀ ਆਇਤਾ ਨਾਂ ਦਾ ਨਾਬਾਲਗ ਵੀ ਸ਼ਾਮਲ ਹੈ ਜੋ ਇੱਕ ਸਾਲ ਪਹਿਲਾਂ ਤੀਸਰੀ ਜਮਾਤ ਵਿੱਚ ਪੜਦਾ ਸੀ। ਜਦੋਂ ਪਿੰਡ 'ਚ ਪੁਲਿਸ ਆਈ ਤਾਂ ਉਹ ਵੀ ਡਰਦਾ ਮਾਰਿਆ ਨੁਲਕਾਤੌਂਰਾ ਭੱਜ ਗਿਆ। ਘਰ ਵਿਚ ਪਈ ਉਸਦੀ ਇੱੱਕੋ ਇੱਕ ਕਾਪੀ 'ਤੇ ਕੁੱਝ ਕਵਿਤਾਵਾਂ ਲਿਖੀਆਂ ਹੋਈਆਂ ਹਨ, ਜਿਨਾਂ ਤੋਂ ਲਗਦਾ ਹੈ ਕਿ ਉਸ ਨੂੰ ਕੁਦਰਤ ਨਾਲ ਬਹੁਤ ਪਿਆਰ ਸੀ। ਜੰਗਲਾਂ 'ਚ ਵਾਸ ਕਰਨ ਵਾਲੇ ਲੋਕਾਂ ਲਈ ਇਹ ਪਿਆਰ ਉਪਜਣਾ ਸੁਭਾਵਕ ਹੈ। ਇਹ ਵੀ ਲਗਦਾ ਹੈ ਕਿ ਉਸ ਨੂੰ ਲਾਲ ਰੰਗ ਨਾਲ ਬਹੁਤ ਪਿਆਰ ਸੀ, ਕਿਉਂਕਿ ਉਸ ਦੀ ਕਾਪੀ 'ਤੇ ਸਾਰਾ ਕੰਮ ਲਾਲ ਸਿਆਹੀ ਨਾਲ ਕੀਤਾ ਹੋਇਆ ਹੈ। ਸੂਰਜ ਦੇ ਉਦੈ ਹੋਣ, ਨਵੀਂ ਸਵੇਰ ਦੇ ਆਉਣ ਅਤੇ ਚਾਰੇ ਪਾਸੇ ਚਾਨਣ ਫੈਲਣ ਦੀਆਂ ਆਵਦੀਆਂ ਕਵਿਤਾਵਾਂ ਵਿਚ ਗੱਲਾਂ ਕਰਦਾ ਇਹ ਨਾਬਾਲਗ, ਵਹਿਸ਼ੀ ਸੁਰੱਖਿਆ ਬਲਾਂ ਦੀਆਂ ਗੋਲੀਆਂ ਨਾਲ ਭੁੰਨ ਸੁੱਟਿਆ ਗਿਆ। ਨਵੀਂ ਸਵੇਰ ਉਸ ਦੀ ਮੌਤ ਦਾ ਸੁਨੇਹਾ ਲੈ ਕੇ ਆਈ।

No comments:

Post a Comment