Saturday, July 2, 2016

22) ਮਈ ਦਿਹਾੜਾ:


ਸੂਹੀ ਸ਼ਰਧਾਂਜਲੀ



ਸਾਂਝੇ ਤੇ ਖਾੜਕੂ ਘੋਲਾਂ ਲਈ ਪ੍ਰਣ

-      ਹਰਜਿੰਦਰ ਸਿੰਘ

ਇੱਥੋਂ ਦੇ ਕਈ ਸਨਅਤੀ ਮਜ਼ਦੂਰ ਤੇ ਨੇਪਾਲੀ ਸੰਗਠਨਾਂ ਵੱਲੋਂ ਲੇਬਰ ਦਫ਼ਤਰ ਗਿੱਲ ਰੋਡ ਵਿਖੇ ਪਹਿਲੀ ਮਈ ਨੂੰ ਸਾਂਝੇ ਤੌਰ ਤੇ ਕੌਮਾਂਤਰੀ ਮਜ਼ਦੂਰ ਦਿਵਸ ਸਮਾਗਮ ਕਰਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਵੀ ਕੀਤਾ ਗਿਆ।
ਸਾਂਝੇ ਮਈ ਦਿਵਸ ਸਮਾਗਮ ਚ ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, ਲੋਕ ਏਕਤਾ ਸੰਗਠਨ, ਸਰਵ ਸਾਂਝਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ, ਮੂਲ ਪ੍ਰਵਾਹ ਅਖਿਲ ਭਾਰਤੀ ਨੇਪਾਲੀ ਏਕਤਾ ਸਮਾਜ ਆਦਿ ਦੇ ਸੈਂਕੜੇ ਕਾਰਕੁੰਨ ਆਪੋ ਆਪਣੇ ਕੰਮ ਖੇਤਰਾਂ/ਯੂਨੀਅਨ ਦਫ਼ਤਰਾਂ ਅੱਗੇ ਲਾਲ ਝੰਡੇ ਲਹਿਰਾਉਣ ਉਪਰੰਤ ਕਾਫ਼ਲਿਆਂ ਦੇ ਰੂਪ ਵਿੱਚ ਸੂਹਾ ਮਾਰਚ ਕਰਦੇ ਹੋਏ ਸਾਂਝੇ ਮਈ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ। ਮਜ਼ਦੂਰ ਆਗੂਆਂ ਹਰਜਿੰਦਰ ਸਿੰਘ, ਵਿਜੈ ਨਰਾਇਣ, ਪ੍ਰਭਾਕਰ, ਗੱਲਰ ਚੌਹਾਨ, ਵਾਸੂਦੇਵ ਭੱਟਾਰਾਇ, ਰਮੇਸ਼ ਕੁਮਾਰ, ਸਤੀਸ਼ ਸਚਦੇਵਾ, ਰਮਨਦੀਪ ਸੰਧੂ ਆਦਿ ਨੇ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਕਿ ਅੱਜ ਅਮਰੀਕੀ ਸਾਮਰਾਜ ਦਾ ਪਿਛਾਕੜੀ ਤਾਕਤਾਂ ਅਤੇ ਸਰਕਾਰਾਂ ਵੱਲੋਂ ਸੰਸਾਰ ਦੀ ਮਜ਼ਦੂਰ ਜਮਾਤ ਉੱਤੇ ਆਰਥਿਕ, ਰਾਜਨੀਤਿਕ, ਸਮਾਜਿਕ ਤੇ ਫੌਜੀ ਆਦਿ ਤੇ ਚੌਤਰਫ਼ੇ ਹਮਲੇ ਤੇਜ਼ ਕੀਤੇ ਹੋਏ ਹਨ। ਜਿਨ੍ਹਾਂ ਖਿਲਾਫ਼ ਸੰਸਾਰ ਦੀ ਮਜ਼ਦੂਰ ਜਮਾਤ ਦਾ ਮੱਥਾ ਲੱਗਿਆ ਹੋਇਆ ਹੈ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਸੂਬਾ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਿਤ ਨੀਤੀਆਂ ਤਹਿਤ, ਮਜ਼ਦੂਰ ਜਮਾਤ ਦੀ ਕੁਰਬਾਨੀਆਂ ਦੀਆਂ ਬਦੌਲਤ ਮਿਲੇ ਲੇਬਰ ਕਾਨੂੰਨਾਂ ਤੇ ਟਰੇਡ ਯੂਨੀਅਨ ਅਧਿਕਾਰਾਂ ਅਤੇ ਰੁਜ਼ਗਾਰ ਦੀ ਗਰੰਟੀ ਨੂੰ ਖੋਹਿਆ ਜਾ ਰਿਹਾ ਹੈ। ਜ਼ਮੀਨ ਅਧਿਗ੍ਰਹਣਿ ਕਾਨੂੰਨ, ਐਫ. ਡੀ. ਆਈ., ਨਵੀਂ ਪੈਨਸ਼ਨ ਸਕੀਮ ਆਦਿ ਦੇ ਨਾਲ ਨਾਲ ਸਾਡੇ ਮੁਲਕ ਦੀ ਛੋਟੀ ਖੇਤੀਬਾੜੀ, ਸਨਅਤ ਅਤੇ ਛੋਟੇ ਕਾਰੋਬਾਰਾਂ ਨੂੰ ਉਜਾੜਨ ਲਈ ਜਿੱਥੇ ਹਮਲੇ ਤੇਜ਼ ਕੀਤੇ ਹੋਏ ਹਨ ਉਥੇ ਇਨ੍ਹਾਂ ਨੀਤੀਆਂ ਦੇ ਖਿਲਾਫ਼ ਮਜ਼ਦੂਰ, ਕਿਸਾਨ ਮੁਲਾਜ਼ਮ ਤੇ ਮਿਹਨਤਕਸ਼ ਲੋਕਾਂ, ਆਦਿਵਾਸੀਆਂ ਦੇ ਹੱਕੀ ਅੰਦੋਲਨਾਂ ਨੂੰ ਕੁਚਲਣ ਲਈ ਇੱਕ ਪਾਸੇ ਕਾਲੇ ਕਾਨੂੰਨਾਂ, ਲਾਠੀਆਂ ਅਤੇ ਜੇਲ੍ਹਾਂ ਦੇ ਸਹਾਰੇ ਦੇ ਨਾਲ ਨਾਲ ਦੇਸ਼ ਦੇ ਅੰਦਰ ਹੀ ਆਦਿਵਾਸੀਆਂ ਉੱਪਰ ਸੈਨਿਕ ਹਵਾਈ ਹਮਲੇ ਤੇਜ਼ ਕੀਤੇ ਹੋਏ ਹਨ। ਮਜ਼ਦੂਰ ਆਗੂਆਂ ਨੇ ਇਹਨਾਂ ਚੌਤਰਫੇ ਹਮਲਿਆਂ ਖਿਲਾਫ਼ ਆਪਣੀ ਵਰਗ ਏਕਤਾ ਨੂੰ ਜਮਾਤੀ ਲੜਾਈ ਵਿੱਚ ਢਾਲਣ ਤੇ ਇਸਦੇ ਅਸਲ ਦੁਸ਼ਮਣਾਂ ਖਿਲਾਫ਼ ਵਿਸ਼ਾਲ, ਸਾਂਝਾ ਤੇ ਖਾੜਕੂ ਘੋਲ ਤੇਜ਼ ਕਰਨ ਦੇ ਪ੍ਰਣ ਕੀਤੇ ਗਏ। ਇਸ ਸਮੇਂ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਇਨਕਲਾਬੀ ਗੀਤ ਅਵਤਾਰ ਕੌਰ, ਪ੍ਰਿਆ, ਪ੍ਰਮੋਦ ਕੁਮਾਰ, ਹਰਚਰਨ ਚੌਧਰੀ, ਸ਼ਿੰਗਾਰਾ ਸਿੰਘ ਆਦਿ ਨੇ ਪੇਸ਼ ਕੀਤੇ। ਇਸ ਦੌਰਾਨ ਇੰਡਸਟੀਰਅਲ ਏਰੀਆ-ਬੀ ਚ ਮਰਦ ਔਰਤਾਂ ਦੇ ਕਾਫ਼ਲੇ ਨੇ ਹੱਥਾਂ ਚ ਝੰਡੇ, ਬੈਨਰ ਤੇ ਮਈ ਦਿਵਸ ਦੇ ਸ਼ਹੀਦਾਂ ਦੀਆਂ ਫੋਟੋਆਂ ਉਠਾ ਕੇ ਰੋਹ-ਭਰਪੂਰ ਪ੍ਰਦਰਸ਼ਨ ਤੇ ਨਾਅਰੇਬਜ਼ੀ ਕੀਤੀ ਗਈ।

No comments:

Post a Comment