Monday, October 6, 2014

ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਹਰਮੇਸ਼ ਮਾਲੜੀ ਨੇ ਉਸ ਨੂੰ ਖੇਤ ਮਜ਼ਦੂਰ ਜਥੇਬੰਦੀ ਦਾ ਨਿਧੜਕ ਯੋਧਾ, ਲੰਮੇ, ਸਿਰੜੀ ਤੇ ਖਾੜਕੂ ਘੋਲਾਂ ਦਾ ਮੋੜ੍ਹੀ-ਗੱਡ, ਜਾਗੀਰੂ ਲੁੱਟ ਅਤੇ ਦਾਬੇ ਵਿਰੁੱਧ ਘੋਲਾਂ ਦਾ ਮੋਹਰੀ, ਸੂਝਵਾਨ, ਧੜੱਲੇਦਾਰ ਤੇ ਆਪਾਵਾਰੂ ਭਾਵਨਾ ਵਾਲਾ ਸਿਰਕੱਢ ਆਗੂ ਬਿਆਨ ਕੀਤਾ ਗਿਆ। ਬੀ.ਕੇ.ਯੂ. ਏਕਤਾ-ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਭਾਵੇਂ ਉਸਨੇ ਖੇਤ ਮਜ਼ਦੂਰਾਂ ਨਾਲ ਹੁੰਦੇ ਧੱਕੇ ਵਿਤਕਰੇ ਖਿਲਾਫ ਤੇ ਫੌਰੀ ਮਸਲਿਆਂ 'ਤੇ ਵੀ ਲੜਾਈ ਦਿੱਤੀ ਪਰ ਉਹ ਜਾਣਦਾ ਸੀ ਕਿ ਜ਼ਮੀਨ ਦੀ ਵੰਡ ਤੋਂ ਬਿਨਾ ਕਿਸਾਨਾਂ-ਮਜ਼ਦੂਰਾਂ ਦੀ ਮੁਕਤੀ ਨਹੀਂ ਹੋ ਸਕਦੀ। ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਨਾਨਕ ਸਿੰਘ ਇੱਕ ਇਨਕਲਾਬੀ ਯੋਧਾ ਸੀ। ਉਹ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਵਾਲਾ ਲੁੱਟ ਰਹਿਤ ਸਮਾਜ ਸਿਰਜਣ ਲਈ ਜੂਝ ਰਹੇ ਕਾਫਲੇ ਦਾ ਸੰਗੀ ਸੀ। ਊਸਦੀ ਬੇਟੀ ਵੱਲੋਂ ''ਤੇਰੇ ਸੁਪਨੇ ਬੀਜ ਤੇ ਧਰਤੀ 'ਤੇ, ਧਰਤੀ ਨੂੰ ਸਵਰਗ ਬਣਾਵਾਂਗੇ'' ਵਾਲਾ ਗੀਤ ਗਾ ਕੇ ਆਪਣੇ ਪਾਪਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਜ਼ਿਲ੍ਹੇ ਦੇ ਕਈ ਮਜ਼ਦੂਰ ਆਗੂਆਂ ਨੇ ਉਸਦੀ ਘਾਟ ਦੇ ਬਾਵਜੂਦ ਪੂਰਾ ਤਾਣ ਲਾਉਣ ਦਾ ਪ੍ਰਣ ਦੁਹਰਾਇਆ। ਪਿੰਡ ਦੀ ਸਾਂਝੀ ਤਿਆਰੀ ਕਮੇਟੀ ਵੱਲੋਂ ਗੁਰਪਾਸ਼ ਸਿੰਘ ਤੋਂ ਇਲਾਵਾ ਵੱਖ ਵੱਖ ਵਰਗਾਂ ਦੇ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਉਸਦਾ ਘਾਟਾ ਭਾਵੇਂ ਵੱਡਾ ਹੈ, ਸੰਗਰਾਮੀ ਕਾਫ਼ਲਾ ਤਾਂ ਵੀ ਅੱਗੇ ਵਧਦਾ ਹੀ ਰਹੇਗਾ।
-ਸੁਰਖ਼ ਰੇਖਾ ਪੱਤਰਕਾਰ
-0-

No comments:

Post a Comment