Thursday, October 2, 2014

ਨੂੰ ਧਿਆਨ ਨਾਲ ਸੁਣਿਆ ਗਿਆ ਤੇ ਹਾਜ਼ਰ ਲੋਕਾਂ ਨੇ ਨੌਜਵਾਨਾਂ ਨੂੰ ਮੌਕੇ 'ਤੇ ਹੀ ਫੰਡ ਦੀ ਭਰਵੀਂ ਮੱਦਦ ਕੀਤੀ। ਏਸੇ ਤਰ੍ਹਾਂ ਲੰਬੀ (ਮੁਕਤਸਰ) ਬਲਾਕ ਦੇ ਪਿੰਡ ਚੰਨੂੰ ਦੇ ਨੌਜਵਾਨਾਂ ਵੱਲੋਂ ਇਹੀ ਨਾਟਕ ਤਿਆਰ ਕਰਕੇ 5-6 ਪਿੰਡਾਂ ਵਿੱਚ ਖੇਡਿਆ ਗਿਆ, ਜਿੱਥੇ ਲੋਕਾਂ ਦੇ ਭਾਰੀ ਇਕੱਠ ਜੁੜੇ ਹਨ।
ਸੰਗਤ ਬਲਾਕ ਵਿੱਚ ਸਭਾ ਵੱਲੋਂ ਭਰਵੀਂ ਤਿਆਰੀ ਕਰਨ ਤੋਂ ਬਾਅਦ ਇੱਕ ਇਲਾਕੇ ਭਰ ਦਾ ਜਨਤਕ ਵਫਦ ਸੰਗਤ ਵਿੱਚ ਬੀ.ਡੀ.ਪੀ.ਓ. ਨੂੰ ਮਿਲਿਆ ਜਿੱਥੇ ਉੱਪਰ ਜ਼ਿਕਰ ਅਧੀਨ ਆਈਆਂ ਮੰਗਾਂ ਤੋਂ ਬਿਨਾਂ ਸਥਾਨਕ ਪੱਧਰ 'ਤੇ ਨਸ਼ਾ ਰੋਕਣ ਦੀਆਂ ਮੰਗਾਂ ਵੀ ਰੱਖੀਆਂ ਗਈਆਂ। ਨਜਾਇਜ਼ ਚੱਲਦੇ ਠੇਕੇ ਬੰਦ ਕਰਵਾਉਣ ਤੇ ਮੈਡੀਕਲ ਸਟੋਰਾਂ 'ਚੋਂ ਥੋਕ ਦੇ ਭਾਅ ਵਿਕਦੀਆਂ ਨਸ਼ੀਲੀਆਂ ਦਵਾਈਆਂ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਸ਼ਹਿਰ ਵਿੱਚ ਇਕੱਠੇ ਹੋਏ ਸਭਾ ਦੇ 100 ਦੇ ਲੱਗਭੱਗ ਕਾਰਕੁੰਨਾਂ ਵੱਲੋਂ ਰੋਹ ਭਰਪੂਰ ਮੁਜਾਹਰਾ ਵੀ ਕੀਤਾ ਗਿਆ।
ਇਸ ਦੌਰਾਨ ਹੀ ਪਿੰਡ ਗਿੱਦੜ (ਬਠਿੰਡਾ) ਵਿੱਚ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ-(ਉਗਰਾਹਾਂ) ਦੀ ਅਗਵਾਈ ਵਿੱਚ ਸ਼ਰਾਬ ਦਾ ਠੇਕਾ ਪਿੰਡ ਤੋਂ ਬਾਹਰ ਕਰਨ ਦੀ ਮੰਗ 'ਤੇ ਵਿਆਪਕ ਲਾਮਬੰਦੀ ਕੀਤੀ ਗਈ । ਪਿੰਡ ਵਿੱਚ ਰੈਲੀਆਂ ਅਤੇ ਇਕੱਠਾਂ ਤੋਂ ਬਾਅਦ ਇੱਕ ਵਫਦ ਡੀ.ਸੀ. ਬਠਿੰਡਾ ਨੂੰ ਮਿਲਿਆ। ਠੇਕਾ ਪਿੰਡੋਂ ਬਾਹਰ ਕਰਨ ਦਾ ਭਰੋਸਾ ਮਿਲਣ ਤੋਂ ਬਾਅਦ ਜਦੋਂ ਕੁੱਝ ਨਾ ਹੋਇਆ ਤਾਂ ਫਿਰ ਦੋਹਾਂ ਜਥੇਬੰਦੀਆਂ ਵੱਲੋਂ ਠੇਕੇ ਮੂਹਰੇ ਪੱਕਾ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ। ਧਰਨੇ ਦੀ ਤਿਆਰੀ ਵਿੱਚ ਪਿੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ ਤੇ ਔਰਤਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਆਖਰ ਠੇਕੇ ਅੱਗੇ ਦਿੱਤੇ ਧਰਨੇ ਵਿੱਚ ਪਿੰਡ ਦਾ ਭਾਰੀ ਇਕੱਠ ਹੋਇਆ ਤਾਂ ਦੂਜੇ ਦਿਨ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਆ ਕੇ ਠੇਕਾ ਪਿੰਡੋਂ ਬਾਹਰ ਕਰਨ ਦਾ ਭਰੋਸਾ ਦਵਾਇਆ।
ਪਰ ਕਈ ਦਿਨ ਬੀਤ ਜਾਣ 'ਤੇ ਵੀ ਅਜੇ ਤੱਕ ਠੇਕਾ ਜਿਉਂ ਦਾ ਤਿਉਂ ਹੈ, ਮੁੜ-ਸੰਘਰਸ਼ ਦੀ ਤਿਆਰੀ ਸ਼ੁਰੂ ਹੋ ਰਹੀ ਹੈ।
-0-

No comments:

Post a Comment