Monday, October 6, 2014

ਹੈ। ਕਿ ਉਹ ਜੁਝਾਰੂ ਖੇਤ ਮਜ਼ਦੂਰ ਆਗੂ ਤੋਂ ਅੱਗੇ ਵਧਕੇ ਲੋਕ ਆਗੂ ਵਜੋਂ ਆਪਣੀ ਪਛਾਣ ਬਣਾ ਚੁੱਕਾ ਸੀ। ਦੂਜੇ ਪਾਸੇ ਉਸਦੀ ਮੌਤ ਤੋਂ ਬਾਅਦ ਜਾਗੀਰਦਾਰਾਂ ਦੀ ਲਾਬੀ 'ਚੋਂ ''ਚੱਲੋ ਇੱਕ ਤਾਂ ਲਹਿ ਗਿਆ ਰੋੜਾ'' ਵਰਗੇ ਸੁਣਾਈ ਦਿੱਤੇ ਕੁਬੋਲ ਅਤੇ ਸੰਸਕਾਰ ਤੇ ਸਮਾਗਮ ਦੌਰਾਨ ਵੱਲੋਂ ਉਹਨਾਂ ਲਈ ਗਈ ਬਾਈਕਾਟ ਵਰਗੀ ਪੁਜੀਸ਼ਨ ਸਦਕਾ ਨਾਨਕ ਸਿੰਘ ਮਰ ਕੇ ਵੀ ਜਾਗੀਰਦਾਰੀ ਖਿਲਾਫ਼ ਸੰਘਰਸ਼ ਦੀ ਲਕੀਰ ਹੋਰ ਡੂੰਘੀ ਤੇ ਗੂੜ੍ਹੀ ਕਰ ਗਿਆ।
ਨਾਨਕ ਸਿੰਘ ਹਰਮਨਪਿਆਰੇ ਤੇ ਜੁਝਾਰ ਆਗੂ ਤੋਂ ਵਧਕੇ ਇੱਕ ਚੇਤਨ ਇਨਕਲਾਬੀ ਘੁਲਾਟੀਆ ਸੀ। ਇਸੇ ਕਰਕੇ ਉਸਨੇ ਜਿੱੱਥੇ ਖੇਤ ਮਜ਼ਦੂਰਾਂ ਨੂੰ ਫੌਰੀ ਤੇ ਭਖ਼ਦੇ ਮਸਲਿਆਂ (ਦਿਹਾੜੀ, ਸੀਰ, ਪੈਨਸ਼ਨਾਂ, ਆਟਾ-ਦਾਲ ਅਤੇ ਸ਼ਗਨ ਸਕੀਮਾਂ ਆਦਿ) 'ਤੇ ਲਾਮਬੰਦ ਤੇ ਜਥੇਬੰਦ ਕਰਨ ਲਈ ਤਾਣ ਲਾਇਆ, ਉੱਥੇ ਖੇਤ ਮਜ਼ਦੂਰਾਂ ਦੀ ਮੁਕਤੀ ਲਈ ਜ਼ਮੀਨ ਦੀ ਵੰਡ ਦੇ ਮੁੱਦੇ ਅਤੇ ਇਸ ਖਾਤਰ ਵੱਡੇ ਤੇ ਸਾਂਝੇ ਘੋਲਾਂ ਦੀ ਲੋੜ ਤੇ ਤਿਆਰੀ ਲਈ ਵੀ ਉਹਨਾਂ ਨੂੰ ਜਾਗਰਤ ਕਰਨ ਲਈ ਜ਼ੋਰ ਲਾਇਆ। ਉਸਨੇ ਖੇਤ ਮਜ਼ਦੂਰਾਂ ਦੀ ਕਿਸਾਨਾਂ, ਅਧਿਆਪਕਾਂ, ਬਿਜਲੀ ਕਾਮਿਆਂ, ਬੇਰੁਜ਼ਗਾਰਾਂ, ਨੌਜਵਾਨਾਂ, ਆਰ.ਐਮ.ਪੀ. ਡਾਕਟਰਾਂ ਤੇ ਹੋਰ ਲੁੱਟੇ ਜਾਂਦੇ ਲੋਕਾਂ ਨਾਲ ਸੰਘਰਸ਼ ਸਾਂਝ ਬਣਾਉਣ ਤੇ ਪੁਗਾਉਣ ਲਈ ਵਿਸ਼ੇਸ਼ ਜ਼ੋਰ ਦਿੱਤਾ।
12 ਸਤੰਬਰ ਨੂੰ ਉਸਦੇ ਸ਼ਰਧਾਂਜਲੀ ਸਮਾਗਮ ਵਾਲੇ ਪੰਡਾਲ ਨੂੰ ਸੂਹੇ ਝੰਡਿਆਂ ਨਾਲ ਸ਼ਿੰਗਾਰਿਆ ਗਿਆ। ਪੰਡਾਲ ਨੂੰ ਆਉਂਦੇ ਸਾਰੇ ਰਸਤਿਆਂ ਵਿੱਚ ਲਾਲ ਝੰਡਿਆਂ ਦੀ ਸ਼ਹਿਬਰ ਲਾਈ ਗਈ। ਉਸ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸਮੁੱਚੇ ਇਕੱਠ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਨਾਨਕ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ

No comments:

Post a Comment