Friday, October 3, 2014

ਹਨ। ਇਸ ਰਵੱਈਏ ਦੇ ਚੱਲਦਿਆਂ ਹਰ ਵਾਰ ਦਾਖਲਿਆਂ ਮੌਕੇ ਇਹ ਮੰਗ ਉੱਠਦੀ ਹੈ ਕਿ ਸਰਕਾਰੀ ਕਾਲਜਾਂ ਵਿੱਚ ਸੀਟਾਂ ਦੀ ਗਿਣਤੀ ਵਧਾਈ ਜਾਵੇ, ਦਾਖਲਾ ਮੈਰਿਟਾਂ ਨੂੰ ਹੇਠਾਂ ਲਿਆਂਦਾ ਜਾਵੇ ਅਤੇ ਹੋਰ ਵੱਧ ਵਿਦਿਆਰਥੀਆਂ ਨੂੰ ਇਹਨਾਂ ਕਾਲਜਾਂ ਵਿੱਚ ਦਾਖਲੇ ਦਿੱਤੇ ਜਾਣ। ਇਸੇ ਤਰ੍ਹਾਂ ਹਰ ਵਾਰ ਫੀਸਾਂ/ਫੰਡਾਂ ਵਿੱਚ ਕੀਤੇ ਜਾਂਦੇ ਵਾਧਿਆਂ ਦਾ ਵਿਰੋਧ ਵੀ ਕੀਤਾ ਜਾਂਦਾ ਰਿਹਾ।
ਕਾਲਜ ਵਿੱਚ ਦਾਖਲੇ ਚੱਲਦੇ ਹੋਣ ਦੇ ਬਾਵਜੂਦ ਡੇਢ ਸੌ ਦੇ ਕਰੀਬ ਵਿਦਿਆਰਥੀ ਰੈਲੀ ਵਿੱਚ ਸ਼ਾਮਲ ਹੋਏ। ਪਰ ਇਸ ਵਾਰ ਵੀ ਕਾਲਜ ਪ੍ਰਸਾਸ਼ਨ ਦੇ ਕੰਨ 'ਤੇ ਜੂੰ ਨਾ ਸਰਕੀ। ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਦੇ ਦਫਤਰ ਅੱਗੇ   ਦੋ ਦਿਨ ਧਰਨਾ ਲਗਾਇਆ ਗਿਆ। ਦੋ ਦਿਨ ਤੋਂ ਬਾਅਦ ਕਾਲਜ ਦੇ ਮੁੱਖ ਗੇਟ ਅੱਗੇ ਸ਼ੁਰੂ ਧਰਨਾ ਕਰ ਦਿੱਤਾ।  ਇੱਕ ਹਫਤੇ ਬਾਅਦ ਵੀ ਵਿਦਿਆਰਥੀ ਰੋਸ ਮੱਠਾ ਨਾ ਪੈਂਦਾ ਵੇਖ ਪ੍ਰਿੰਸੀਪਲ ਵੱਲੋਂ ਵਿਦਿਆਰਥੀ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ। ਬੀ.ਏ. ਦੀ ਦਾਖਲਾ ਮੈਰਿਟ ਥੱਲੇ ਲਿਆਉਂਦੇ ਹੋਏ 60 ਫੀਸਦੀ ਦੀ ਥਾਂ 52 ਫੀਸਦੀ ਤੱਕ ਨੰਬਰਾਂ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਗਿਆ। ਬੀ.ਕਾਮ ਦੇ ਰਹਿੰਦੇ ਸਾਰੇ ਵਿਦਿਆਰਥੀਆਂ ਨੂੰ ਦਾਖਲਾ ਦੇਣ ਦਾ ਫੈਸਲਾ ਹੋਇਆ। ਸਾਈਕਲ ਲੈ ਕੇ ਆਉਣ ਵਾਲੇ ਵਿਦਿਆਰਥੀਆਂ ਤੋਂ ਇਹ ਫੀਸ ਛੁਡਵਾ ਲਈ ਗਈ।
ਇਹਨਾਂ ਮੰਗਾਂ ਤੋਂ ਬਿਨਾਂ ਐਸ.ਸੀ. ਵਿਦਿਆਰਥੀਆਂ ਤੋਂ ਵੱਧ ਭਰਵਾਈ ਗਈ ਫੀਸ ਵਾਪਸ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਵੀ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਵਧਾਈਆਂ ਫੀਸਾਂ ਦੇ ਵਿਰੋਧ ਵਿੱਚ ਵੀ ਵਿਦਿਆਰਥੀ ਸਰਗਰਮੀ ਕੀਤੀ ਗਈ। ਅੱਤ ਦੀ ਗਰਮੀ ਵਿੱਚ ਵਿਦਿਆਰਥੀਆਂ ਵੱਲੋਂ ਕਾਲਜ ਤੋਂ ਲੈ ਕੇ ਐਸ.ਡੀ.ਐਮ. ਦਫਤਰ ਤੱਕ ਲੱਗਭੱਗ 4 ਕਿਲੋਮੀਟਰ ਲੰਮੀ ਦੂਰੀ ਰੋਹ ਅਤੇ ਜੋਸ਼ ਨਾਲ ਨਾਅਰੇ ਮਾਰਦਿਆਂ ਪੂਰੀ ਕੀਤੀ ਗਈ। ਵਿਦਿਆਰਥਣਾਂ ਦੀ ਵੱਡੀ ਗਿਣਤੀ ਵੀ ਮੁਜਾਹਰੇ ਵਿੱਚ ਸ਼ਾਮਲ ਹੋਈ। ਇਸ ਮੁਜਾਹਰੇ ਤੋਂ ਬਾਅਦ ਪ੍ਰਸਾਸ਼ਨਿਕ ਅਧਿਕਾਰੀਆਂ ਵੱਲੋਂ ਵੀ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਵੀ 80 ਵਿਦਿਆਰਥੀਆਂ ਦੇ ਬਕਾਏ ਅਤੇ ਫੀਸਾਂ ਮੋੜਨ ਦਾ ਭਰੋਸਾ ਦਿੱਤਾ ਗਿਆ। ਫੀਸ ਵਾਪਸ ਕਰਵਾਉਣ ਲਈ ਅਤੇ ਯੂਨੀਵਰਸਿਟੀ ਵੱਲੋਂ ਵਧਾਈਆਂ ਗਈਆਂ ਫੀਸਾਂ ਦੇ ਖਿਲਾਫ਼ ਵਿਦਿਆਰਥੀ ਸੰਘਰਸ਼ ਜਾਰੀ ਹੈ।
-ਪਾਠਕ ਪੱਤਰਕਾਰ

No comments:

Post a Comment