Monday, September 16, 2013

ਨਵੇਂ ਗ਼ਦਰ ਦਾ ਹੋਕਾ ਦੇਵੇਗਾ: ਮੇਲਾ ਗ਼ਦਰ ਸ਼ਤਾਬਦੀ ਦਾ


ਨਵੇਂ ਗ਼ਦਰ ਦਾ ਹੋਕਾ ਦੇਵੇਗਾ: ਮੇਲਾ ਗ਼ਦਰ ਸ਼ਤਾਬਦੀ ਦਾ
ਪੰਜ ਰੋਜ਼ਾ ਮੇਲੇ ਦਾ ਉਲੀਕਿਆ ਪ੍ਰੋਗਰਾਮ
ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਤੇ ਕਾਮਰੇਡ ਚੈਨ ਸਿੰਘ ਚੈਨ ਕਰਨਗੇ।  ਇਸ ਮੌਕੇ ਗ਼ਦਰੀ ਸੰਗਰਾਮੀਆਂ ਦੇ ਸੁਪਨੇ ਪੂਰੇ ਕਰਨ ਲਈ ਲੋਕ-ਸੰਗਰਾਮ ਜਾਰੀ ਰੱਖਣ ਦਾ ਅਹਿਦ ਲਿਆ ਜਾਏਗਾ।  ਇਸ ਉਪਰੰਤ ਸੈਂਕੜੇ ਕਲਾਕਾਰ ਗ਼ਦਰੀ ਝੰਡੇ ਦਾ ਗੀਤ 'ਨਵੇਂ ਗ਼ਦਰ ਦਾ ਹੋਕਾ' ਪੇਸ਼ ਕਰਨਗੇ।
ਇਸ ਰੋਜ਼ ਠੀਕ 3 ਵਜੇ ਜਲੰਧਰ ਸ਼ਹਿਰ ਅੰਦਰ ਇਤਿਹਾਸਕ 'ਗ਼ਦਰ ਸ਼ਤਾਬਦੀ ਮਾਰਚ' ਕੀਤਾ ਜਾਵੇਗਾ।  ਮੇਲੇ ਵਿੱਚ ਪੰਜਾਬ ਅਤੇ ਦੇਸ਼ ਬਦੇਸ਼ ਅੰਦਰ ਸਰਗਰਮ ਸਮੂਹ ਦੇਸ਼ ਭਗਤ ਕਮੇਟੀਆਂ ਅਤੇ ਲੋਕ-ਪੱਖੀ ਜਨਤਕ ਜੱਥੇਬੰਦੀਆਂ ਅਤੇ ਸਖਸ਼ੀਅਤਾਂ ਸ਼ਿਰਕਤ ਕਰਨਗੀਆਂ।
ਪਹਿਲੀ ਨਵੰਬਰ ਸਾਰੀ ਰਾਤ ਹੋਣ ਵਾਲੇ ਨਾਟਕ ਮੇਲੇ 'ਚ ਡਾ. ਆਤਮਜੀਤ, ਕੇਵਲ ਧਾਲੀਵਾਲ, ਡਾ. ਸਾਹਿਬ ਸਿੰਘ, ਪ੍ਰੋ. ਅੰਕੁਰ ਸ਼ਰਮਾ, ਪ੍ਰੋ. ਅਜਮੇਰ ਔਲਖ ਅਤੇ ਅਨੀਤਾ ਸ਼ਬਦੀਸ ਦੇ ਲਿਖੇ ਨਵੇਂ ਨਾਟਕ ਪੇਸ਼ ਹੋਣਗੇ।  ਇਸ ਤੋਂ ਇਲਾਵਾ ਐਕਸ਼ਨ ਗੀਤ, ਗੀਤ-ਸੰਗੀਤ ਹੋਵੇਗਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਿਨ ਅਤੇ ਰਾਤ ਦੇ ਸਮਾਗਮ ਨੂੰ ਸੰਬੋਧਨ ਕਰਨਗੇ।
ਜ਼ਿਕਰਯੋਗ ਹੈ ਕਿ 31 ਅਕਤੂਬਰ ਦੀ ਰਾਤ ਪੰਜਾਬ ਅਤੇ ਦੇਸ਼ ਵਿਦੇਸ਼ ਅੰਦਰ ਗ਼ਦਰੀ ਦੇਸ਼ ਭਗਤਾਂ ਦੀ ਅਮਿਟ ਦੇਣ ਨਾਲ ਜੁੜੇ ਪਰਿਵਾਰ ਅਤੇ ਸਮੂਹ ਲੋਕ ਆਪਣੇ ਘਰਾਂ ਉਪਰ ਦੀਪ-ਮਾਲਾ ਕਰਨਗੇ।
ਪੰਜ ਰੋਜ਼ਾ ਮੇਲੇ ਦਾ ਆਗਾਜ਼ 28 ਅਕਤੂਬਰ ਸਵੇਰੇ 10 ਵਜੇ ਸ਼ਮ੍ਹਾਂ ਰੌਸ਼ਨ ਕਰਨ ਨਾਲ ਹੋਏਗਾ।  ਇਸ ਦਿਨ ਗਾਇਨ ਮੁਕਾਬਲਾ ਹੋਵੇਗਾ ਅਤੇ ਸ਼ਾਮ ਨੂੰ ਕੋਰਿਓਗ੍ਰਾਫ਼ੀਆਂ ਹੋਣਗੀਆਂ।
29 ਅਕਤੂਬਰ ਦੋ ਸੈਮੀਨਾਰ ਹੋਣਗੇ, ਜਿਨ੍ਹਾਂ ਵਿਚ ਦੇਸ਼ ਵਿਦੇਸ਼ ਅੰਦਰ ਵਸਦੇ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਸਰੋਕਾਰਾਂ ਬਾਰੇ ਵਿਚਾਰ-ਚਰਚਾ ਹੋਵੇਗੀ।
30 ਅਕਤੂਬਰ ਲੜਕੇ ਲੜਕੀਆਂ ਦਾ ਸਾਂਝਾ ਭਾਸ਼ਣ ਮੁਕਾਬਲਾ ਹੋਏਗਾ।  ਸ਼ਾਮ ਨੂੰ ਔਰਤ ਸਮੱਸਿਆਵਾਂ ਬਾਰੇ ਸੈਮੀਨਾਰ ਹੋਵੇਗਾ।  ਇਸ ਉਪਰੰਤ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮ ਸ਼ੋਅ ਹੋਵੇਗਾ।
31 ਅਕਤੂਬਰ ਸੀਨੀਅਰ ਅਤੇ ਜੂਨੀਅਰ ਗਰੁੱਪ ਦੇ ਦੋ ਮੰਚ 'ਤੇ ਕੁਇਜ਼ ਮੁਕਾਬਲਾ ਹੋਏਗਾ।  ਇਸ ਦਿਨ ਹੀ ਪੇਂਟਿੰਗ ਮੁਕਾਬਲਾ ਅਤੇ ਸ਼ਾਮ ਨੂੰ ਕਵੀ ਦਰਬਾਰ ਹੋਵੇਗਾ।

No comments:

Post a Comment