Tuesday, July 21, 2020

ਡਾ. ਕਫੀਲ ਖਾਨ ਦੀ ਦਾਸਤਾਨ

ਭਾਰਤੀ ਨਿਆਂਇਕ ਢਾਂਚੇ ਦੇ ਅਨਿਆਂ ਦੀ ਕਹਾਣੀ ਕਹਿੰਦੀ
ਡਾ. ਕਫੀਲ ਖਾਨ ਦੀ ਦਾਸਤਾਨ

ਕਫੀਲ ਖਾਨ ਇੱਕ ਡਾਕਟਰ ਹੈ ਜਿਸਨੇ ਕਿ ਆਪਣੀ ਡਾਕਟਰੀ ਦੀ ਪੜ੍ਹਾਈ ਕਰਨਾਟਕਾ ਤੋਂ ਕੀਤੀ ਹੈ। ਇਸ ਤੋਂ ਮਗਰੋਂ ਉਹ ਗੋਰਖਪੁਰ ਦੇ ਬੀ. ਐੱਮ. ਡੀ ਕਾਲਜ ਵਿੱਚ ਲੈਕਚਰਾਰ ਲੱਗ ਗਏ। ਜਦ 2017 ਵਿੱਚ ਗੋਰਖਪੁਰ ਦੇ ਇਸ ਕਾਲਜ ਨਾਲ ਜੁੜੇ ਹਸਪਤਾਲ ਵਿੱਚ ਸੈਂਕੜੇ ਬੱਚਿਆਂ  ਦੀਆਂ  ਮੌਤਾਂ ਹੋਈਆਂ  ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਮਗਰੋਂ ਘੋਖ-ਪੜਤਾਲ ਪਿੱਛੋਂ ਸਾਹਮਣੇ ਆਇਆ ਕਿ ਬੱਚਿਆਂ  ਦੀਆਂ  ਮੌਤਾਂ ਦਾ ਕਾਰਨ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਸੀ ਤੇ ਕਾਫੀਲ ਖਾਨ ਨੇ ਨਾ ਸਿਰਫ ਇਸ ਮੁਸ਼ਕਿਲ ਸਮੇਂ ਵਿੱਚ ਆਪਣੇ ਪੱਲਿਓਂ ਪੈਸੇ ਖਰਚ ਕੇ ਹਸਪਤਾਲ ਲਈ ਆਕਸੀਜਨ ਸਿਲੰਡਰਾਂ ਦਾ ਪ੍ਰਬੰਧ ਕੀਤਾ ਸਗੋਂ ਉਹਨਾਂ ਨੇ ਦਿਨ ਰਾਤ ਕੰਮ ਕਰਕੇ ਬੱਚਿਆਂ  ਨੂੰ ਬਚਾਉਣ ਦੇ ਯਤਨ ਕੀਤੇ। ਹਸਪਤਾਲ ਵਿੱਚ ਆਕਸੀਜਨ ਸਿਲੰਡਰਾਂ ਦੀ ਘਾਟ ਸਬੰਧੀ ਸਮੇਂ-ਸਮੇਂ ਤੇ ਯੋਗੀ ਸਰਕਾਰ ਨੂੰ ਸੂਚਿਤ ਕੀਤਾ ਪਰ ਕਿਸੇ ਨੇ ਕੋਈ ਪ੍ਰਤੀਕਿ੍ਰਆ ਨਹੀਂ ਕੀਤੀ ਤੇ ਜਦ ਸੈਂਕੜੇ ਬੇਗੁਨਾਹ ਬੱਚਿਆਂ  ਦੀ ਮੌਤ ਕਾਰਨ ਯੋਗੀ ਸਰਕਾਰ   ਤੇ  ਸਵਾਲ ਉੱਠਣ ਲੱਗੇ ਤਾਂ ਆਪਣੀਆਂ  ਕਰਤੂਤਾਂ ਨੂੰ ਢਕਣ ਲਈ ਸਾਰਾ ਦੋਸ਼ ਕਫੀਲ ਖਾਨ   ਤੇ  (ਇੱਕ ਧਾਰਮਿਕ ਘੱਟਗਿਣਤੀ ਨਾਲ ਸਬੰਧ ਰਖਦਾ ਹੋਣ ਕਰਕੇ) ਪਾ ਕੇ ਉਹਨੂੰ ਜੇਲੀਂ ਡੱਕ ਦਿੱਤਾ ਗਿਆ।

ਇਸ ਮਗਰੋਂ ਸੈਂਕੜੇ ਮੈਡੀਕਲ ਕਾਮਿਆਂ  ਤੇ ਕਾਰਕੁੰਨਾਂ ਨੇ ਯੋਗੀ ਸਰਕਾਰ ਨੂੰ ਖਤ ਲਿਖੇ ਤੇ ਅੰਤ ਯੋਗੀ ਸਰਕਾਰ ਨੂੰ ਕਫੀਲ ਨੂੰ ਰਿਹਾ ਕਰਨਾ ਪਿਆ। ਇਸ ਪਿੱਛੋਂ 12 ਦਸੰਬਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਨਾਗਿਰਕਤਾ ਕਾਨੂੰਨ ਵਿੱਚ ਹੋਈਆਂ  ਨਵੀਆਂ  ਸੋਧਾਂ ਵਿਰੁੱਧ ਭਾਸ਼ਣ ਦੇਣ ਕਾਰਨ ਉਹਨੂੰ ਯੂ.ਪੀ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ। 10 ਫਰਵਰੀ ਨੂੰ ਅਲੀਗੜ੍ਹ ਅਦਾਲਤ ਵੱਲੋਂ ਉਹਦੀ ਜਮਾਨਤ ਮਨਜ਼ੂਰ ਕੀਤੇ ਜਾਣ ਦੇ ਬਾਵਜੂਦ ਵੀ ਉਹਨੂੰ ਮਥਰਾ ਜੇਲ੍ਹ ਤੋਂ ਰਿਹਾ ਨਹੀਂ ਕੀਤਾ ਗਿਆ ਅਤੇ ਤਿੰਨ ਦਿਨਾਂ ਬਾਅਦ ਉਹਦੇ   ਤੇ  ਐਨ.ਐਸ. (ਕੌਮੀ ਸੁਰੱਖਿਆ ਕਾਨੂੰਨ) ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ।

ਆਪਣੇ ਪਤੀ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਜੇਲ੍ਹ ਵਿੱਚ ਆਪਣੇ ਪਤੀ ਦੀ ਸੁਰੱਖਿਆ   ਤੇ ਉਹਦੇ ਨਾਲ਼ ਹੁੰਦੇ ਪਸ਼ੂਆਂ  ਜਿਹੇ ਵਿਹਾਰ ਨੂੰ ਲੈ ਕੇ ਉਹਨੇ ਇਲਾਹਾਬਾਦ ਉੱਚ ਅਦਾਲਤ ਨੂੰ ਫਰਿਆਦੀ ਖਤ ਵਿੱਚ ਲਿਖਿਆ ਹੈ ਕਿ ਮੈਂ ਆਪਣੇ ਪਤੀ ਡਾ. ਕਫੀਲ ਖਾਨ ਨੂੰ ਮਥਰਾ ਜੇਲ੍ਹ ਵਿੱਚ ਮਿਲੀ। ਮੈਨੂੰ ਲੱਗਦਾ ਹੈ ਕਿ ਉਹਦੀ ਜਾਨ ਨੂੰ ਖਤਰਾ ਹੈ। ਉਹਨੂੰ ਮਾਨਸਿਕ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਪਿਛਲੇ ਪੰਜ ਦਿਨਾਂ ਤੋਂ ਉਹਨੂੰ ਅੰਨ ਦਾ ਇੱਕ ਦਾਣਾ ਵੀ ਨਹੀਂ ਦਿੱਤਾ ਗਿਆ। ਮੈਨੂੰ ਡਰ ਹੈ ਕਿ ਉਹਨੂੰ ਜੇਲ੍ਹ ਵਿੱਚ ਮਾਰਿਆ ਜਾ ਸਕਦਾ ਹੈ। ਮੈਂ   ਇਲਾਹਾਬਾਦ ਉੱਚ ਅਦਾਲਤ ਨੂੰ ਉਹਦੀ ਸੁਰੱਖਿਆ ਲਈ ਫਰਿਆਦ ਕਰਦੀ ਹਾਂ।

ਇਸ ਤੋਂ ਪਹਿਲਾਂ ਵੀ ਯੂ.ਪੀ ਪੁਲਿਸ ਵੱਲੋਂ ਉਹਦੀ ਨਿਹੱਕੀ ਨਜ਼ਰਬੰਦੀ ਨੂੰ ਲੈ ਕੇ ਮੁੰਬਈ ਕੋਰਟ ਵਿੱਚ ਆਪਣੀ ਪੇਸ਼ੀ ਦੌਰਾਨ ਉਹਨੇ ਅਦਾਲਤ ਅੱਗੇ ਯੂ.ਪੀ ਪੁਲਿਸ ਵੱਲੋਂ ਉਹਦਾ ਝੂਠੇ ਮੁਕਾਬਲੇ ਵਿੱਚ ਕਤਲ ਕੀਤੇ ਜਾਣ ਦਾ ਡਰ ਜਾਹਰ ਕੀਤਾ ਸੀ। ਉਹਦੇ ਭਰਾਵਾਂ   ਤੇ  ਹੋਏ ਅਸਫਲ ਹਮਲਿਆਂ  ਤੋਂ ਬਾਅਦ ਪਿਛਲੇ ਹਫਤੇ ਉਹਦੇ ਚਾਚੇ ਨੂੰ ਵੀ ਰਾਜਘਾਟ ਵਿੱਚ ਮੌਜੂਦ ਆਪਣੇ ਘਰ ਵਿੱਚ ਗੋਲੀਆਂ  ਮਾਰਕੇ ਕਤਲ ਕਰ ਦਿੱਤਾ ਗਿਆ।

ਡਾ. ਕਫੀਲ ਖਾਨ ਦੀ ਦਾਸਤਾਨ ਭਾਰਤੀ ਰਾਜ ਵੱਲੋਂ ਐੱਨ.ਐੱਸ. (ਕੌਮੀ ਸੁਰੱਖਿਆ ਕਨੂੰਨ) ਜਿਹੇ ਕਾਲੇ ਕਾਨੂੰਨਾਂ ਰਾਹੀਂ ਆਪਣੇ ਹੱਕਾਂ ਲਈ ਉੱਠਦੀਆਂ  ਲੋਕ-ਆਵਾਜ਼ਾਂ ਨੂੰ ਕੁਚਲਣ ਦੀ ਜਿਉਂਦੀ ਜਾਗਦੀ ਮਿਸਾਲ ਹੈ।


No comments:

Post a Comment