Saturday, March 12, 2016

ਸ਼ਹੀਦੇ-ਆਜ਼ਮ ਭਗਤ



ਸ਼ਹੀਦੇ-ਆਜ਼ਮ ਭਗਤ ਸਿੰਘ ਦੀ 

ਇਨਕਲਾਬੀ ਭਾਵਨਾ ਦੀ ਲਾਟ ਪ੍ਰਚੰਡ ਕਰੋ

ਇਨਕਲਾਬੀ ਲਹਿਰਾਂ ਦੇ ਮਹਾਨ ਆਗੂਆਂ ਦੀ ਮਹਾਨਤਾ ਏਸ ਗੱਲ ਵਿਚ ਹੁੰਦੀ ਹੈ ਕਿ ਆਪਣੇ ਜਿਉਂਦੇ ਜੀਅ ਉਹਨਾਂ ਦਾ ਨਾਉਂ ਇਨਕਲਾਬ ਦਾ ਮੂਲ-ਮੰਤਰ ਬਣ ਜਾਂਦਾ ਹੈ। ਇਉਂ ਆਪਣੀ ਦੇਹ-ਰੂਪ ਹੋਂਦ ਨੂੰ ਖਿਆਲਾਂ ਦੀਆਂ ਬਿਜਲੀ ਤਰੰਗਾਂ ਵਿਚ ਪਲਟਾ ਸਕਣ ਦੀ ਸਮਰੱਥਾ ਸਦਕਾ, ਅਜਿਹੇ ਆਗੂ ਇਸ ਫਾਨੀ ਜਿਸਮ ਦੇ ਖਾਕ ਹੋ ਜਾਣ ਦੀ ਸੀਮਤਾਈ ਨੂੰ ਸਰ ਕਰ ਜਾਂਦੇ ਹਨ। ਉਹ ਅਮਰ ਹੋ ਜਾਂਦੇ ਹਨ। ਮਰਨ ਤੋਂ ਬਾਅਦ ਵੀ ਉਹਨਾਂ ਦੇ ਖਿਆਲਾਂ ਦੀਆਂ ਬਿਜਲੀਆਂ ਲੋਕ ਲਹਿਰਾਂ ਦਾ ਰਾਹ ਰੁਸ਼ਨਾਉਂਦੀਆਂ ਰਹਿੰਦੀਆਂ ਹਨ ਅਤੇ ਇਨਕਲਾਬੀ ਲੋਕ-ਹ¤ਲਿਆਂ ਦੀ ਪਦਾਰਥਕ ਸ਼ਕਤੀ ਵਿਚ ਪਲਟ ਕੇ, ਲੋਕ-ਦੁਸ਼ਮਣਾਂ ਉੱਤੇ ਕੜਕਦੀਆਂ ਅਤੇ ਵਰ੍ਹਦੀਆਂ ਰਹਿੰਦੀਆਂ ਹਨ। ਕਮਿਊਨਿਸਟ ਇਨਕਲਾਬੀਆਂ ਲਈ, ਮਰਨ ਤੋਂ ਬਾਅਦ ਅਮਰ ਹੋ ਜਾਣ ਦਾ ਇਸ ਤੋਂ ਬਿਨਾ ਹੋਰ ਕੋਈ ਸੰਕਲਪ ਨਹੀਂ।
             
ਮਹਾਨ ਇਨਕਲਾਬੀ ਨਾਇਕਾਂ ਦੇ ਅਮਰ ਹੋ ਜਾਣ ਦੀ ਹਕੀਕਤ ਵਿਚੋਂ ਹੀ ਇਹ ਗੱਲ ਨਿਕਲਦੀ ਹੈ ਕਿ ਲੋਕ-ਦੁਸ਼ਮਣ ਤਾਕਤਾਂ ਵੱਲੋਂ ਉਹਨਾਂ ਨੂੰ ਕਤਲ ਕਰਨ, ਅਤੇ ਇਨਕਲਾਬੀ ਤਾਕਤਾਂ ਵੱਲੋਂ ਉਹਨਾਂ ਨੂੰ ਸੁਰ¤ਖਿਅਤ ਰੱਖਣ ਦੀ ਲੜਾਈ, ਉਨ੍ਹਾਂ ਦੇ ਸਰੀਰਕ ਤੌਰ ਤੇ ਖਤਮ ਹੋ ਜਾਣ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਕਿਸੇ ਮਹਾਨ ਇਨਕਲਾਬੀ ਸ਼ਹੀਦ ਨੂੰ ਲੋਕ-ਮਨਾਂ ਵਿਚੋਂ ਮਾਰਨ ਲਈ ਲੋਕ-ਦੁਸ਼ਮਣ ਤਾਕਤਾਂ ਸਿ¤ਧੇ ਵਾਰ ਵੀ ਕਰਦੀਆਂ ਹਨ ਅਤੇ ਗੁੱਝੇ ਵੀ। ਇੱਕ ਪਾਸੇ ਇਹ ਤਾਕਤਾਂ ਉਸ ਸ਼ਹੀਦ ਦੇ ਇਨਕਲਾਬੀ ਵਿਚਾਰਾਂ ਦੇ ਸਿ¤ਧੇ ਵਿਰੋਧ ਦਾ ਪੈਂਤੜਾ ਲੈ ਕੇ, ਇਹਨਾਂ ਨੂੰ ਖਤਮ ਕਰਨ ਰਾਹੀਂ, ਉਸ ਨੂੰ ਕਤਲ ਕਰਨ ਦੇ ਪਹਿਲੇ ਯਤਨ ਜਾਰੀ ਰੱਖਦੀਆਂ ਹਨ। ਦੂਜੇ ਪਾਸੇ, ਸ਼ਹੀਦ ਦੇ ਪੈਰੋਕਾਰਾਂ ਅਤੇ ਪ੍ਰਸੰਸਕਾਂ ਦਾ ਭੇਖ ਧਾਰ ਕੇ, ਇਤਿਹਾਸਕ ਪ੍ਰਸੰਗ ਨੂੰ ਤੋੜ ਮਰੋੜ ਕੇ ਸ਼ਹੀਦ ਦੇ ਇਤਿਹਾਸਕ ਇਨਕਲਾਬੀ ਰੋਲ ਨੂੰ ਧੁੰਦਲਾਉਣ ਰਾਹੀਂ, ਅਤੇ ਉਸ ਦੇ ਵਿਚਾਰਾਂ ਵਿਚ ਖੋਟ ਰਲਾ ਕੇ ਇਹਨਾਂ ਦੇ ਇਨਕਲਾਬੀ ਤੱਤ ਨੂੰ ਖਾਰਜ ਕਰਨ ਰਾਹੀਂ, ਉਸ ਨੂੰ ਇੱਕ ਬੇਜਾਨ ਤੇ ਖਤਰੇ-ਰਹਿਤ ਬੁੱਤ ਵਿਚ ਬਦਲ ਕੇ ਇਹ ਤਾਕਤਾਂ ਉਸਨੂੰ ਨਵੇਂ ਤੇ ਗੁੱਝੇ ਢੰਗ ਨਾਲ ਕਤਲ ਕਰਨ ਦਾ ਯਤਨ ਕਰਦੀਆਂ ਹਨ। ਇੱਕ ਮਹਾਨ ਇਨਕਲਾਬੀ ਆਗੂ, ਮਰਨ ਤੋਂ ਬਾਅਦ, ਕਿਸ ਹੱਦ ਤੱਕ ਅਮਰ ਰਹਿ ਸਕਦਾ ਹੈ, ਇਹ ਗੱਲ ਨਿਰੀ-ਪੁਰੀ ਇਸ ਉੱਤੇ ਨਿਰਭਰ ਨਹੀਂ ਕਰਦੀ ਕਿ ਆਪਣੇ ਜਿਉਂਦੇ-ਜੀਅ ਉਹ ਕਿਸ ਹੱਦ ਤੱਕ ਲੋਕਾਂ ਦੇ ਦਿਲ-ਦਿਮਾਗਾਂ ਉਤੇ ਛਾਇਆ ਰਿਹਾ ਹੈ, ਅਤੇ ਉਸ ਦੀ ਦੇਣ ਕਿੰਨੀ ਕੁ ਪੁਖਤਾ, ਬਹੁਪੱਖੀ ਤੇ ਦੂਰਗਾਮੀ ਹੈ, ਸਗੋਂ ਇਸ ਉੱਤੇ ਵੀ ਨਿਰਭਰ ਕਰਦੀ ਹੈ ਕਿ ਉਸਦੀ ਵਾਰਸ ਪੀੜੀ ਆਪਣੇ ਸ਼ਹੀਦ ਨੂੰ ਅਮਰ ਰੱਖਣ ਲਈ ਕਿਸ ਲਗਨ ਅਤੇ ਸਮਰੱਥਾ ਨਾਲ ਜੂਝਦੀ ਹੈ।
            
 ਹਰ ਸਾਲ 23 ਮਾਰਚ ਨੂੰ ਅਸੀਂ, ਆਜ਼ਾਦੀ ਸੰਗਰਾਮ ਦੇ ਸਿਰਤਾਜ ਸ਼ਹੀਦ, ਭਗਤ ਸਿੰਘ ਦੇ ਸ਼ਹੀਦੀ ਦਿਨ ਉੱਤੇ ਭਗਤ ਸਿੰਘ ਜ਼ਿੰਦਾਬਾਦ ਦਾ ਨਾਅਰਾ ਬੁ¦ਦ ਕਰਦੇ ਹਾਂ। ਆਪਣੇ ਮਹਿਬੂਬ ਸ਼ਹੀਦ ਦੇ ਅਮਰ ਰਹਿਣ ਦੀ ਕਾਮਨਾ ਕਰਦੇ ਹਾਂ। ਭਗਤ ਸਿੰਘ, ਆਪਣੀ ਚੇਤਨ ਇਨਕਲਾਬੀ ਜ਼ਿੰਦਗੀ ਦੇ ਲੱਗਭੱਗ ਚਹੁੰ ਕੁ ਸਾਲਾਂ ਵਿਚ ਹੀ ਆਜ਼ਾਦੀ ਸੰਗਰਾਮ ਦੇ ਆਕਾਸ਼ ਉੱਤੇ ਧਰੂ ਤਾਰਾ ਬਣ ਕੇ ਆ ਚਮਕਿਆ। ਅੰਗਰੇਜ਼ ਬਸਤੀਵਾਦੀਆਂ ਦੀ ਹਨੇਰਗਰਦੀ ਤੇ ਗਾਂਧੀਵਾਦੀ ਕਾਂਗਰਸੀ ਲੀਡਰਸ਼ਿੱਪ ਦੀਆਂ ਗ਼ਦਾਰ ਲੂੰਬੜਚਾਲਾਂ ਦੇ ਧੁੰਦਲਕੇ ਨੂੰ ਚੀਰ ਕੇ ਅੰਬਰਾਂ ਨੂੰ ਲਿਸ਼ਕਾਰਦਾ ਹੋਇਆ ਉਹ ਸਾਢੇ ਤੇਈ ਸਾਲਾਂ ਦੀ ਉਮਰ ਵਿਚ ਹੀ ਅਲੋਪ ਹੋ ਗਿਆ।
            ਭਗਤ ਸਿੰਘ ਦੀ ਸ਼ਹੀਦੀ (23 ਮਾਰਚ, 1931) ਤੋਂ ਮਗਰੋਂ ਉਸ ਨੂੰ ਅਮਰ ਰੱਖਣ ਦਾ ਕਾਰਜ ਹੁਣ ਦੀ ਇਨਕਲਾਬੀ ਪੀੜੀ ਦੇ ਮੋਢਿਆਂ ਉੱਤੇ ਹੈ ਅਤੇ ਉਸ ਨੂੰ ਖਤਮ ਕਰਨ ਦਾ ਕੰਮ, ਬਰਤਾਨਵੀਂ ਬਸਤੀਵਾਦੀਏ, ਭਾਰਤ ਵਿਚਲੇ ਆਪਣੇ ਵਾਰਸਾਂ ਨੂੰ ਸੌਂਪ ਗਏ ਹਨ। ਭਗਤ ਸਿੰਘ ਦੇ ਇਹ ਨਵੇਂ ਕਾਤਲ, ਸਾਡੇ ਮੁਲਕ ਦੀਆਂ ਹਾਕਮ ਜਮਾਤਾਂ, ਇਹਨਾਂ ਦੀਆਂ ਸੇਵਾਦਾਰ ਹਾਕਮ-ਜਮਾਤੀ ਸਿਆਸੀ ਪਾਰਟੀਆਂ, ਸੋਧਵਾਦੀ ਪਾਰਟੀਆਂ ਅਤੇ ਹਰ ਕਿਸਮ ਦੀਆਂ ਫਿਰਕੂ-ਜਨੂੰਨੀ ਸ਼ਕਤੀਆਂ ਹਨ। ਜੇ ਲੋਕਾਂ ਨੇ ਆਪਣੇ ਸ਼ਹੀਦੇ-ਆਜ਼ਮ ਨੂੰ ਅਮਰ ਰੱਖਣਾ ਹੈ ਤਾਂ ਉਹਨਾਂ ਲਈ ਇਹ ਗੱਲ ਜਾਨਣੀ ਨਿਹਾਇਤ ਜ਼ਰੂਰੀ ਹੈ ਕਿ ਭਗਤ ਸਿੰਘ ਦਾ ਨਾਉਂ ਕਿਹੋ ਜਿਹੀ ਇਨਕਲਾਬੀ ਭਾਵਨਾ ਦਾ ਅਤੇ ਕਿਹੜੇ ਇਨਕਲਾਬੀ ਵਿਚਾਰਾਂ ਦਾ ਮੂਲ ਮੰਤਰ ਹੈ। ਉਹਨਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਭਗਤ ਸਿੰਘ ਨੂੰ ਅਮਰ ਰੱਖਣ ਦਾ ਇ¤ਕੋ-ਇੱਕ ਰਾਹ ਉਸਦੀ ਇਨਕਲਾਬੀ ਸਪਿਰਿਟ ਨੂੰ ਕਾਇਮ ਰੱਖਣਾ, ਉਸ ਦੇ ਵਿਚਾਰਾਂ ਉੱਤੇ ਡਟੇ ਰਹਿਣਾ, ਅਤੇ ਅਮਲ ਰਾਹੀਂ ਉਹਨਾਂ ਨੂੰ ਪ੍ਰਫੁੱਲਤ ਕਰਨਾ ਹੈ।
            ਭਗਤ ਸਿੰਘ ਇੱਕ ਅਜਿਹੀ ਇਨਕਲਾਬੀ ਭਾਵਨਾ ਦਾ ਮੂਲ-ਮੰਤਰ ਹੈ ਜਿਹੜੀ ਜਲ੍ਹਿਆਂ ਵਾਲ ਬਾਗ ਵਿਚ ਹੋਏ ਕਤਲੇਆਮ ਦੀ ਖਬਰ ਸੁਣਦਿਆਂ ਹੀ, 12 ਸਾਲਾਂ ਦੇ ਇੱਕ ਮੁੰਡੇ (ਭਗਤ ਸਿੰਘ) ਨੂੰ ਧੂਹ ਕੇ, ਅਗਲੇ ਦਿਨ ਹੀ, ਇਸ ਖੂਨੀ ਕਾਂਡ ਦੇ ਘਟਨਾ-ਸਥਾਨ ਉੱਤੇ ਲੈ ਜਾਂਦੀ ਹੈ। ਖੂਨ ਨਾਲ ਲੱਥਪੱਥ ਮਿੱਟੀ ਦੀ ਛੂਹ ਨਾਲ ਇਹ ਅਲੂਆਂ ਮੁੱਡਾ, ਕਤਲ ਹੋਏ ਦੇਸ਼ਵਾਸੀਆਂ ਦਾ ਦਰਦ ਅਤੇ ਆਜ਼ਾਦੀ ਦੀ ਬਿਹਬਲਤਾ ਨੂੰ ਆਪਣੇ ਦਿਲ-ਦਿਮਾਗ ਵਿਚ ਸਮੋ ਲੈਂਦਾ ਹੈ। ਆਪਣੇ ਪ੍ਰੇਰਨਾ ਸਰੋਤ ਵਜੋਂ ਇਸ ਮਿੱਟੀ ਦਾ ਇੱਕ ਨਮੂਨਾ ਘਰ ਲੈ ਕੇ ਮੁੜਦਾ ਹੈ। 1921 ਦੇ ਨਨਕਾਣਾ ਸਾਹਿਬ ਦੇ ਖੂਨੀ ਕਾਂਡ ਤੋਂ ਬਾਅਦ ਇਹ, ਇਨਕਲਾਬੀ ਭਾਵਨਾ, 14 ਸਾਲਾਂ ਦੇ ਭਗਤ ਨੂੰ ਨਨਕਾਣਾ ਸਾਹਿਬ ਪਹੁੰਚ ਕੇ ਘਟਨਾ ਦਾ ਵਾਤਾਵਰਣ ਆਪਣੇ ਅੱਖੀਂ ਦੇਖਣ ਲਈ ਬੇਚੈਨ ਕਰ ਦਿੰਦੀ ਹੈ। ਫੇਰ ਨਵੰਬਰ 1921 ਦੀ ਨਾ-ਮਿਲਵਰਤਣ ਲਹਿਰ ਦੇ ਸ਼ੁਰੂ ਹੁੰਦਿਆਂ ਹੀ ਇਸ ਲਹਿਰ ਵਿਚ ਕੁੱਦਣ ਖਾਤਰ ਉਹ ਆਪਣੀ ਦਸਵੀਂ ਜਮਾਤ ਦੀ ਪੜਾਈ ਵਿਚੇ ਛੱਡ ਦਿੰਦਾ ਹੈ। ਇਹ ਇਨਕਲਾਬੀ ਭਾਵਨਾ, 19 ਸਾਲਾਂ ਦੇ ਗਭਰੂਟ ਨੂੰ, ਕੌਮੀ ਇਨਕਲਾਬੀ ਲਹਿਰ ਦੇ ਉਸ ਇਨਕਲਾਬੀ ਦਸਤੇ ਦੀ ਕਮਾਂਡ ਸਾਂਭਣ ਦਾ ਬਲ ਬਖਸ਼ਦੀ ਹੈ, ਜਿਸ ਦਾ ਮੱਥਾ ਇਕ ਪਾਸੇ ਬਰਤਾਨਵੀਂ ਸਲਤਨਤ ਵਰਗੀ ਸੰਸਾਰ-ਤਾਕਤ ਨਾਲ, ਦੂਜੇ ਪਾਸੇ ਗਾਂਧੀਵਾਦੀ ਕਾਂਗਰਸੀ ਲੀਡਰਸ਼ਿੱਪ ਵਰਗੇ ਮਕਾਰ ਦੁਸ਼ਮਣਾਂ ਨਾਲ ਲ¤ਗਿਆ ਹੋਇਆ ਸੀ। ਮੁਲਕ ਦੀ ਇਨਕਲਾਬੀ ਲਹਿਰ ਦੀ ਵਾਗ਼ਡੋਰ ਸੰਭਾਲਣ ਦੀ ਲੋੜ ਨੇ ਉਸ ਦੀ ਜਗਿਆਸੂ ਭਾਵਨਾ ਨੂੰ ਪ੍ਰਚੰਡ ਕਰ ਦਿੱਤਾ ਅਤੇ ਉਸ ਅੰਦਰ ਅਧਿਅਨ ਕਰਨ ਦੀ ਭੁੱਖ ਭੜਕ ਉੱਠੀ। ਉਹ ਦੱਸਦਾ ਹੈ ਕਿ ‘‘ਅਧਿਅਨ ਕਰਨ ਦੇ ਅਹਿਸਾਸ ਦੀਆਂ ਤਰੰਗਾਂ ਮੇਰੇ ਮਨ ਵਿਚ ਉਭਰਦੀਆਂ ਰਹੀਆਂ। ਅਧਿਅਨ ਕਰ, ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਦੇ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ। ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ ਅਤੇ ਵਿਸ਼ਵਾਸ਼ ਵਿਚ ਬਹੁਤ ਵੱਡੀ ਤਬਦੀਲੀ ਆ ਗਈ। ਸਾਡੇ ਤੋਂ ਪਹਿਲਾਂ ਦੇ ਇਨਕਲਾਬੀਆਂ ਵਿਚ ਸਿਰਫ ਤਸ਼ੱਦਦ, ਦੇ ਤੌਰ ਤਰੀਕਿਆਂ ਦਾ ਰੁਮਾਂਸ ਏਨਾ ਭਾਰੂ ਸੀ, ਹੁਣ ਉਹਦੀ ਥਾਂ ਗੰਭੀਰ ਵਿਚਾਰਾਂ ਨੇ ਲੈ ਲਈ।’’
            ਕਿਸੇ ਬੰਦੇ ਅੰਦਰ ਇਨਕਲਾਬੀ ਭਾਵਨਾ ਕਿਸ ਹੱਦ ਤੱਕ ਰਮ ਚੁੱਕੀ ਹੈ, ਇਸ ਗੱਲ ਦਾ ਤਿੱਖਾ ਪ੍ਰਗਟਾਵਾ ਉਦੋਂ ਹੁੰਦਾ ਹੈ, ਜਦੋਂ ਹਾਲਤ ਦੇ ਕਿਸੇ ਗੇੜ ਵਿਚ ਉਹ ਅਜਿਹੇ ਚੁਰਾਹੇ ਉੱਤੇ ਆ ਖੜਦਾ ਹੈ, ਜਿਥੇ ਉਸ ਨੂੰ ਜ਼ਿੰਦਗੀ ਜਾਂ ਮੌਤ ਦੀ ਚੇਤਨ ਚੋਣ ਕਰਨੀ ਪੈਂਦੀ ਹੈ, ਜਿਥੇ ਇਨਕਲਾਬੀ ਲਹਿਰ ਨੂੰ ਅ¤ਗੇ ਵਧਾਉਣ ਲਈ ਉਸ ਵੱਲੋਂ ਮੌਤ ਨੂੰ ਧਾ ਗਲਵੱਕੜੀ ਪਾਉਣੀ ਜ਼ਰੂਰੀ ਹੋ ਜਾਂਦੀ ਹੈ ਅਤੇ ਮੌਤ ਤੋਂ ਬਚ ਸਕਣ ਦਾ ਲਾਲਚ ਲਹਿਰ ਨੂੰ ਠੇਸ ਪਹੁੰਚਾਉਂਦਾ ਹੈ। ਅਜਿਹੇ ਮੌਕੇ ਇਨਕਲਾਬੀ ਭਾਵਨਾ ਬੰਦੇ ਨੂੰ ਮੌਤ ਦੀ ਚੇਤਨ ਚੋਣ ਕਰਨ ਦਾ ਬਲ ਬਖ਼ਸ਼ਦੀ ਹੈ। ਗੁੱਸੇ ਨਾਲ ਪਾਗਲ ਹੋਇਆ ਜਾਂ ਕਿਸੇ ਜਨੂੰਨ ਹੇਠ, ਦਿਮਾਗੀ ਸਮਤੋਲ ਗੁਆ ਬੈਠਾ ਕੋਈ ਬੰਦਾ ਵੀ ਮੌਤ ਸਹੇੜ ਸਕਦਾ ਹੈ ਜਾਂ ਕਬੂਲ ਕਰ ਸਕਦਾ ਹੈ। ਪਰ ਇਹ, ਇੱਕ ਗੱਲ ਹੈ। ਅਤੇ ਠੰਞੇ ਦਿਮਾਗ ਨਾਲ ਸੋਚ-ਵਿਚਾਰ ਕੇ ਮੌਤ ਦੀ ਚੋਣ ਕਰਨੀ, ਮੌਤ ਦੀ ਮਿਥੀ ਘੜੀ ਵੱਲ ਸ਼ਾਂਤਚਿੱਤ ਠਰ੍ਹੰਮੇ ਅਤੇ ਸਾਬਤ ਕਦਮੀ ਨਾਲ ਅ¤ਗੇ ਵਧਣਾ ਤੇ ਇਨਕਲਾਬੀ ਲਹਿਰ ਦੀਆਂ ਲੋੜਾਂ ਤਹਿਤ ਮਰਨ ਦਾ ਮੌਕਾ ਨਸੀਬ ਹੋਣ ਨੂੰ ਆਪਣਾ ਧੰਨ-ਭਾਗ ਸਮਝਣਾ, ਉੱਕਾ ਹੀ ਇੱਕ ਹੋਰ ਗੱਲ ਹੈ ਅਤੇ ਇਨਕਲਾਬੀ ਭਾਵਨਾ ਦਾ ਕਰਿਸ਼ਮਾ ਹੈ । ਅਜਿਹੀ ਮੌਤ ਨੂੰ ਮਖੌਲਾਂ ਕਰ ਸਕਣ ਵਾਲੀ ਭਾਵਨਾ ਦਾ ਚਿੰਨ੍ਹ ਹੈ ਭਗਤ ਸਿੰਘ। ਫਾਂਸੀ ਦੀ ਸਜ਼ਾ ਸੁਣਾਏ ਜਾਣ ਉੱਤੇ ਆਪਣਾ ਪ੍ਰਤੀਕਰਮ ਜਾਹਿਰ ਕਰਦਾ ਹੋਇਆ ਉਹ ਆਪਣੀ ਇੱਕ ਚਿੱਠੀ ਵਿਚ ਲਿਖਦਾ ਹੈ, ‘‘ਮੈਨੂੰ ਸਜ਼ਾ ਸੁਣਾ ਦਿੱਤੀ ਗਈ ਹੈ, ਅਤੇ ਫਾਂਸੀ ਦਾ ਹੁਕਮ ਹੋਇਆ ਹੈ। ਇਹਨਾਂ ਕੋਠੜੀਆਂ ਵਿਚ ਮੈਥੋਂ ਬਿਨਾ ਫਾਂਸੀ ਦੀ ਉਡੀਕ ਕਰਨ ਵਾਲੇ ਬਹੁਤ ਸਾਰੇ ਮੁਲਜ਼ਮ ਹਨ। ਇਹ ਲੋਕ ਇਹੀ ਅਰਦਾਸ ਕਰ ਰਹੇ ਹਨ ਕਿ ਕਿਸੇ ਤਰ੍ਹਾਂ ਫਾਂਸਈ ਤੋਂ ਬਚ ਜਾਣ ਪਰ ਉਹਨਾਂ ਵਿਚ ਸ਼ਾਇਦ ਮੈਂ ਇੱਕ ਅਜਿਹਾ ਆਦਮੀ ਹਾਂ ਜੋ ਬੜੀ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰ ਰਿਹਾ ਹਾਂ, ਜਦ ਮੈਨੂੰ ਆਪਣੇ ਆਦਰਸ਼ ਵਾਸਤੇ ਫਾਂਸੀ ਦੇ ਰ¤ਸੇ ਉੱਤੇ ਝੂਲਣ ਦਾ ਸੁਭਾਗ ਹਾਸਲ ਹੋਵੇਗਾ। ਮੈਂ ਇਸ ਖੁਸ਼ੀ ਨਾਲ ਫਾਂਸੀ ਤੇ ਤਖਤੇ ਉੱਤੇ ਚੜਕੇ ਦੁਨੀਆਂ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ।’’
           
 ਜਦੋਂ ਇਨਕਲਾਬੀ ਭਾਵਨਾ ਬੰਦੇ ਦੇ ਰੋਮ ਰੋਮ ਵਿਚ ਰਚ ਜਾਂਦੀ ਹੈ ਤਾਂ ਉਸ ਲਈ ਜ਼ਿੰਦਗੀ ਅਤੇ ਮੌਤ ਦੇ ਅਰਥ ਬਦਲ ਜਾਂਦੇ ਹਨ। ਜੁਲਮ, ਜਬਰ ਅਤੇ ਗੁਲਾਮੀ ਅ¤ਗੇ ਨਿੱਸਲ ਹੋ ਕੇ ਜਿਉਣ ਨੂੰ ਉਹ ਮਰਨਾ ਸਮਝਦਾ ਹੈ ਅਤੇ ਆਪਣੇ ਪੂਰੇ ਵਿਤ ਤੇ ਸਮਰੱਥਾ ਨੂੰ ਇਨਕਲਾਬੀ ਸੰਗਰਾਮ ਵਿਚ ਝੋਕ ਦੇਣਾ, ਹਰ ਕਿਸਮ ਦੇ ਕਸ਼ਟਾਂ ਤੇ ਕਠਿਨਾਈਆਂ ਨੂੰ ਖਿੜੇ ਮ¤ਥੇ ਝੱਲਣਾ ਅਤੇ ਲੋੜ ਪੈਣ ਉੱਤੇ ਇਨਕਲਾਬ ਦੀ ਵੇਦੀ ਉਤੋਂ ਕੁਰਬਾਨ ਹੋ ਜਾਣ ਨੂੰ ਅਸਲੀ ਅਰਥਾਂ ਵਿਚ ਜ਼ਿੰਦਗੀ ਸਮਝਦਾ ਹੈ। ਇਨਕਲਾਬੀ ਆਦਰਸ਼ਾਂ ਲਈ ਜੂਝਣ ਦਾ ਇੱਕੋ-ਇੱਕ ਹੋਂਦ-ਰੂਪ ਜਾਂ ਜਿਉਣ ਦਾ ਇ¤ਕੋ-ਇੱਕ ਢੰਗ ਰਹਿ ਜਾਂਦਾ ਹੈ। ਉਸ ਲਈ ਜਾਤੀ ਤੌਰ ਤੇ, ਜਿਉਂਦੇ ਰਹਿਣ ਜਾਂ ਮਰ ਜਾਣ ਵਿਚ ਅੰਤਰ ਬਹੁਤ ਹੱਦ ਤੱਕ ਘੱਟ ਜਾਂਦਾ ਹੈ। ਕਿਉਂਕਿ ਦੋਵੇਂ ਹਾਲਤਾਂ ਉਸ ਲਈ ਇਨਕਲਾਬੀ ਲਹਿਰ ਨੂੰ ਅ¤ਗੇ ਵਧਾਉਣ ਦਾ ਸਾਧਨ ਰੂਪ ਹੀ ਹੁੰਦੀਆਂ ਹਨ। 8 ਅਪ੍ਰੈਲ 1929 ਨੂੰ ਅਸੈਂਬਲੀ ਵਿਚ ਬੰਬ ਸੁੱਟ ਕੇ ਗ੍ਰਿਫਤਾਰ ਹੋ ਜਾਣ ਤੋਂ ਲੈ ਕੇ 23 ਮਾਰਚ 1931 ਨੂੰ ਫਾਂਸੀ ਉੱਤੇ ਝੂਲ ਜਾਣ ਦਾ, ਭਗਤ ਸਿੰਘ ਦੀ ਜ਼ਿੰਦਗੀ ਦਾ ਅਰਸਾ, ਉਸ ਲਈ ਜ਼ਿੰਦਗੀ ਤੇ ਮੌਤ ਦੇ ਰਲ-ਗੱਡ ਹੋ ਜਾਣ ਦਾ ਸਭ ਤੋਂ ਸੰਘਣਾ ਇਜ਼ਹਾਰ ਹੈ। ਗ੍ਰਿਫਤਾਰ ਹੋ ਜਾਣ ਵਾਲੇ ਦਿਨ ਤੋਂ ਲੈ ਕੇ ਉਸ ਨੂੰ ਇਹ ਪੱਕਾ ਪਤਾ ਸੀ ਕਿ ਉਸ ਨੂੰ ਹਰ ਹਾਲ ਫਾਂਸੀ ਦੀ ਸਜ਼ਾ ਮਿਲਣੀ ਹੈ ਕਿਉਂਕਿ ਉਹ ਤੇ ਉਹਦੇ ਸਾਥੀ, ਹਕੂਮਤ ਵੱਲੋਂ ਲਾਏ ਜਾਣ ਵਾਲੇ ਸੰਗੀਨ ਜੁਰਮਾਂ ਦੀ ਕੋਈ ਵੀ ਸਫਾਈ ਨਾ ਦੇਣ ਦੀ ਨੀਤੀ ਉੱਤੇ ਚੱਲ ਰਹੇ ਸਨ। ਇਸ ਤਰ੍ਹਾਂ ਨਿਸ਼ਚਤ ਰੂਪ ਵਿਚ ਸਾਹਮਣੇ ਖੜੀ ਮੌਤ ਦੇ ਪ੍ਰਛਾਵੇਂ ਹੇਠ ਵੀ ਉਸ ਨੇ ਆਪਣੇ ਆਪ ਨੂੰ ਇਨਕਲਾਬੀ ਰੁਝੇਵਿਆਂ ਵਿਚ ਇਉਂ ਝੋਕਿਆ ਹੋਇਆ ਸੀ ਜਿਵੇਂ ¦ਮੀ ਉਮਰ ਜਿਉਂਦੇ ਰਹਿਣ ਦੀ ਆਸ ਨਾਲ, ¦ਮੀਆਂ ਸਕੀਮਾਂ ਤਹਿਤ ਹੀ ਕੋਈ ਵਿਅਕਤੀ ਆਪਣੇ ਆਪ ਨੂੰ ਝੋਕ ਸਕਦਾ ਹੈ। ਇਸ ਜੇਲ੍ਹ ਅਰਸੇ ਦੌਰਾਨ ਉਹ ਭਾਰਤੀ ਇਨਕਲਾਬ ਦੀਆਂ ਸਮ¤ਸਿਆਵਾਂ ਨੂੰ ਹੱਲ ਕਰਨ ਲਈ ਅਧਿਅਨ ਤੇ ਸੋਚ-ਵਿਚਾਰ ਕਰਨ, ਜੇਲ੍ਹ ਅੰਦਰਲੇ ਆਪਣੇ ਸਾਥੀਆਂ ਨਾਲ ਬਹਿਸ-ਵਿਚਾਰਾਂ ਕਰਨ, ਮੁਲਕ ਦੇ ਇਨਕਲਾਬੀ ਕਰਿੰਦਿਆਂ ਨੂੰ ਅਗਵਾਈ ਦੇਣ ਅਤੇ ਭੁੱਖ ਹੜਤਾਲਾਂ ਦੇ ਹਥਿਆਰ ਰਾਹੀਂ ਹਕੂਮਤ ਨਾਲ ਭਿੜਨ ਅਤੇ ਮੁਕੱਦਮੇ ਦੌਰਾਨ ਅਦਾਲਤਾਂ ਨੂੰ ਆਪਣੀ ਪਾਰਟੀ ਦੇ ਵਿਚਾਰਾਂ ਦੇ ਪ੍ਰਚਾਰ ਦੇ ਪਲੇਟਫਾਰਮ ਵਜੋਂ ਵਰਤਣ ਦੇ ਰੁਝੇਵਿਆਂ ਵਿਚ ਐਨਾ ਗੁਆਚਿਆਂ ਹੋਇਆ ਸੀ ਜਿਵੇਂ ਪਲ ਪਲ ਉਸ ਵੱਲ ਵਧਦੀ ਆ ਰਹੀ ਮੌਤ ਦਾ ਵੀ ਚੇਤਾ ਹੀ ਭੁੱਲ ਜਾਂਦਾ ਹੋਵੇ। ਫਾਂਸੀ ਲੱਗਣ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਸਨੇ ਆਪਣੇ ਵਕੀਲ ਪ੍ਰਾਣ ਨਾਥ ਮਹਿਤਾ ਨੂੰ ਲੈਨਿਨ ਦੀ ਜੀਵਨੀ ਲਿਆ ਕੇ ਦੇਣ ਲਈ ਕਿਹਾ ਜੋ ਆਖਰੀ ਦਿਨ ਸ਼੍ਰੀ ਮਹਿਤਾ ਉਸ ਨੂੰ ਦੇ ਗਏ। ਆਖਰੀ ਵਕਤ ਤੱਕ ਭਗਤ ਸਿੰਘ ਬੜੀ ਨਿਸ਼ਟਾ ਅਤੇ ਇਕਾਗਰ ਮਨ ਨਾਲ ਲੈਨਿਨ ਦੀ ਜੀਵਨੀ ਪੜਰਿਹਾ ਸੀ ਅਤੇ ਜਦ ਜੇਲ੍ਹ ਦੇ ਕਰਮਚਾਰੀ ਉਸ ਨੂੰ ਫਾਂਸੀ ਦੇਣ ਲਈ, ਲੈਣ ਆਏ ਤਾਂ ਉਸ ਨੇ ਕਿਹਾ, ‘‘ਠਹਿਰੋ, ਇੱਕ ਇਨਕਲਾਬੀ ਨੂੰ ਦੂਸਰੇ ਇਨਕਲਾਬੀ ਨਾਲ ਮਿਲਣ ਵਿਚ ਰੌਲਾ ਨਾ ਪਾਓ।’’ ਇਨਕਲਾਬੀ ਭਾਵਨਾ ਦੀ ਭਰਪੂਰਤਾ ਸਦਕਾ ਜ਼ਿੰਦਗੀ ਅਤੇ ਮੌਤ ਦੇ ਫਰਕ ਮਿਟ ਜਾਣ ਦੀ ਇਸ ਤੋਂ ਸ਼ਾਨਦਾਰ ਉਦਾਹਰਣ ਹੋਰ ਕੀ ਹੋ ਸਕਦੀ ਹੈ।
             
ਬਿਲਕੁੱਲ ਨਿਰਸੁਆਰਥ ਹੋ ਕੇ ਉਸਨੇ ਆਪਣੀ ਜ਼ਿੰਦਗੀ ਦਾ ਆਖਰੀ ਪਲ ਇਨਕਲਾਬ ਦੇ ਲੇਖੇ ਲਾਇਆ ਇਉਂ ਹੀ ਮਰਨ ਵੇਲੇ ਵੀ ਉਸ ਦਾ ਇ¤ਕੋ-ਇੱਕ ਸੁਆਰਥ ਅਤੇ ਇੱਕੋ-ਇੱਕ ਧਰਵਾਸ ਅਤੇ ਇ¤ਕੋ-ਇੱਕ ਮਕਸਦ ਇਹੋ ਸੀ ਕਿ ਉਸਦੀ ਮੌਤ ਦੀ ਘਟਨਾ ਨੇ ਇਨਕਲਾਬੀ ਲਹਿਰ ਨੂੰ ਅ¤ਗੇ ਵਧਾਉਣ ਦਾ ਉਹੀ ਰੋਲ ਅਦਾ ਕਰਨਾ ਹੈ  ਜਿਹੜਾ ਉਸਦੀਆਂ ਜੀਵਨ-ਸਰਗਰਮੀਆਂ ਕਰਦੀਆਂ ਰਹੀਆਂ ਹਨ। ਫਾਂਸੀ ਦੇ ਸਜ਼ਾ ਸੁਣਾਏ ਜਾਣ ਤੋਂ ਕੁੱਝ ਦਿਨ ਪਹਿਲਾਂ ਉਹ ਆਪਣੀ ਇੱਕ ਲਿਖਤ ‘‘ਮੈਂ ਨਾਸਤਿਕ ਕਿਉਂ ਹਾਂ?’’ ਵਿਚ ਇਸ ਮਸਲੇ ਨੂੰ ਸਬੋਧਨ ਹੁੰਦੈ ਹੈ:
            
 ‘‘ਪਹਿਲਾਂ ਹੀ ਚੰਗੀ ਤਰ੍ਹਾਂ ਪਤਾ ਹੈ ਕਿ (ਸਾਡੇ ਮੁਕੱਦਮੇ) ਦਾ ਕੀ ਫੈਸਲਾ ਹੋਏਗਾ......... ਮੈਂ ਆਪਣੀ ਜ਼ਿੰਦਗੀ ਆਦਰਸ਼ ਖਾਤਰ ਕੁਰਬਾਨ ਕਰ ਦੇਣੀ ਹੈ। ਇਸ ਵਿਚਾਰ ਤੋਂ ਬਿਨਾ ਮੇਰਾ ਹੋਰ ਕਿਹੜਾ ਧਰਵਾਸ ਹੈ? ਕਿਸੇ ਆਸਤਿਕ ਹਿੰਦੂ ਨੂੰ ਤਾਂ ਦੂਸਰੇ ਜਨਮ ਵਿਚ ਬਾਦਸ਼ਾਹ ਬਣਨ ਦੀ ਆਸ ਹੋ ਸਕਦੀ ਹੈ , ਕੋਈ ਮੁਸਲਮਾਨ ਜਾਂ ਇਸਾਈ ਤਾਂ ਆਪਣੀਆਂ ਮੁਸ਼ਕਲਾਂ ਤੇ ਕੁਰਬਾਨੀਆਂ ਬਦਲੇ ਸਵਰਗ ਦੀਆਂ ਐਸ਼ੋਇਸ਼ਰਤਾਂਦੀ ਕਲਪਨਾ ਕਰ ਸਕਦਾ ਹੈ। ਪਰ ਮੈਂ ਕਿਸ ਗੱਲ ਦੀ ਆਸ ਰੱਖਾਂ? ਮੈਨੂੰ ਪਤਾ ਹੈ ਕਿ ਜਿਸ ਪਲ ਮੇਰੇ ਗਲ਼ ਫਾਂਸੀ ਦਾ ਫੰਦਾ ਪਾ ਦਿੱਤਾ ਜਾਵੇਗਾ ਤੇ ਪੈਰਾਂ ਹੇਠੋਂ ਫਾਂਸੀ ਦੇ ਫੱਟੇ ਖੋਲ੍ਹ ਦਿੱਤੇ ਗਏ, ਉਹ ਮੇਰਾ ਆਖਰੀ ਪਲ ਹੋਵੇਗਾ। ਮੇਰਾ ਜਾਂ............ਮੇਰੀ ਆਤਮਾ ਦਾ ਬਿਲਕੁੱਲ ਖਾਤਮਾ ਹੋ ਜਾਵੇਗਾ। .............ਜੇ ਮੈਂ ਇਨਾਮ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਹਿੰਮਤ ਕਰਾਂ ਤਾਂ ਸ਼ਾਨਦਾਰ ਅੰਤ ਤੋਂ ਵਾਂਝੀ ਜਦੋਜਹਿਦ ਭਰੀ ਮੁਖਤਸਰ ਜ਼ਿੰਦਗੀ ਹੀ ਆਪਣੇ ਆਪ ਵਿਚ (ਮੇਰਾ) ਇਨਾਮ ਹੋਵੇਗੀ।’’
           
 ਫਾਂਸੀ ਤੋਂ ਇੱਕ ਦਿਨ ਪਹਿਲਾਂ, ਲਾਹੌਰ ਸਾਜ਼ਿਸ਼ ਕੇਸ ਦੇ ਦੂਸਰੇ ਬੰਦੀ ਇਨਕਲਾਬੀਆਂ ਨੇ ਭਗਤ ਸਿੰਘ ਕੋਲ ਇੱਕ ਚਿਟ ਭੇਜੀ, ਲਿਖਿਆ ਸੀ, ‘‘ਸਰਦਾਰ, ਜੇ ਤੁਸੀਂ ਫਾਂਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਦ¤ਸੋ? ਇਹਨਾਂ ਘੜੀਆਂ ਵਿਚ ਸ਼ਾਇਦ ਕੁੱਝ ਹੋ ਸਕੇ।’’ ਇਸ ਦੇ ਜਵਾਬ ਵਿਚ ਲਿਖੀ ਚਿੱਠੀ, ਮੌਤ ਨਾਲ ਬਗਲਗੀਰ ਹੋਣ ਤੋਂ ਐਨ ਪਹਿਲਾਂ ਭਗਤ ਸਿੰਘ ਦੇ ਅੰਦਰਲੇ ਮਨ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦੀ ਹੈ।
           
 ‘‘ਜਿਉਂਦਿਆਂ ਰਹਿਣ ਦੀ ਖਾਹਿਸ਼ ਕੁਦਰਤੀ ਤੌਰ ਤੇ ਮੈਨੂੰ ਵੀ ਹੋਣੀ ਚਾਹੀਦੀ ਹੈ। ਮੈਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦਾ। ਪਰ ਮੇਰਾ ਜਿਉਂਦਿਆਂ ਰਹਿਣਾ ਇੱਕ ਸ਼ਰਤ ਉੱਤੇ ਹੈ। ਮੈਂ ਕੈਦ ਹੋ ਕੇ ਜਾਂ ਪਾਬੰਦ ਹੋ ਕੇ ਜਿਉਂਦਾ ਨਹੀਂ ਰਹਿਣਾ ਚਾਹੁੰਦਾ।
            
 ‘‘ਮੇਰਾ ਨਾਂ ਹਿੰਦੋਸਤਾਨੀ ਇਨਕਲਾਬ ਦਾ ਨਿਸ਼ਾਨ ਬਣ ਚੁ¤ਕਿਆ ਹੈ ਅਤੇ ਇਨਕਲਾਬ-ਪਸੰਦ ਪਾਰਟੀ ਦੇ ਆਦਰਸ਼ਾਂ ਤੇ ਕੁਰਬਾਨੀਆਂ ਨੇ ਮੈਨੂੰ ਬਹੁਤ ਉੱਚਿਆਂ ਕਰ ਦਿੱਤਾ ਹੈ। ਏਨਾ ਉੱਚਾ ਕਿ ਜਿਉਂਦਿਆਂ ਰਹਿਣ ਦੀ ਸੂਰਤ ਵਿਚ ਇਸ ਨਾਲੋਂ ਉੱਚਾ ਮੈਂ ਕਦੇ ਵੀ ਨਹੀਂ ੋਹੋ ਸਕਦਾ। ...........ਮੇਰੇ ਦਲੇਰੀ ਭਰੇ ਢੰਗ ਨਾਲ ਹਸਦਿਆਂ ਫਾਂਸੀ ਚੜਨ ਦੀ ਸੂਰਤ ਵਿਚ ਹਿੰਦੋਸਤਾਨੀ ਮਾਵਾਂ ਆਪਣੇ ਬ¤ਚਿਆਂ ਦੇ ਭਗਤ ਸਿੰਘ ਬਣਨ ਦੀ ਆਰਜੂ ਕਰਿਆ ਕਰਨਗੀਆਂ ਅਤੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲਿਆਂ ਦੀ ਗਿਣਤੀ ਏਨੀ ਵਧ ਜਾਵੇਗੀ ਕਿ ਇਨਕਲਾਬ ਨੂੰ ਰੋਕਣਾ ਸਾਮਰਾਜਵਾਦ ਦੀਆਂ ਸਭ ਸ਼ੈਤਾਨੀ ਤਾਕਤਾਂ ਦੇ ਵਸ ਦੀ ਗੱਲ ਨਹੀਂ ਰਹੇਗੀ........ ਮੈਥੋਂ ਵੱਧ ਖੁਸ਼ਕਿਸਮਤ ਕੌਣ ਹੋਵੇਗਾ? ਅੱਜ ਕੱਲ੍ਹ ਮੈਨੂੰ ਆਪਣੇ ਆਪ ਉੱਤੇ ਬਹੁਤ ਨਾਜ਼ ਹੈ। ਹੁਣ ਤਾਂ ਬੜੀ ਬੇਤਾਬੀ ਨਾਲ ਆਖਰੀ ਇਮਤਿਹਾਨ ਦੀ ਉਡੀਕ ਹੈ। ਆਰਜੂ ਹੈ ਕਿ ਇਹ ਹੋਰ ਨੇੜ ਹੋ ਜਾਵੇ।’’
             
ਅੱਜ ਭਗਤ ਸਿੰਘ ਜ਼ਿੰਦਾਬਾਦ ਜਾਂ ਭਗਤ ਸਿੰਘ ਅਮਰ ਰਹੇ ਦਾ ਨਾਅਰਾ ਧੁਰ ਅੰਦਰੋਂ ਬੁ¦ਦ ਕਰਨ ਵਾਲੇ ਹਰ ਵਿਅਕਤੀ ਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ ਕਿ ਇਸ ਨਾਅਰੇ ਦੇ ਬੁ¦ਦ ਕਰਨ ਦਾ ਮਤਲਬ, ਆਪਣੇ ਆਪ ਨੂੰ ਸਾਡੇ ਸ਼ਾਨਾਂਮ¤ਤੇ ਸ਼ਹੀਦ ਦੇ ਰੂਬਰੂ ਖੜਾ ਕਰਕੇ, ਫਾਂਸੀ ਦੇ ਤਖਤੇ ਤੋਂ ਪਾਏ ਉਸ ਦੇ ਆਖਰੀ ਸੁਆਲ ਦਾ ਜੁਆਬ ਦੇਣਾ ਹੈ ਕਿ ਉਹ ਭਗਤ ਸਿੰਘ ਨੂੰ ਅਮਰ ਰੱਖਣ ਲਈ ਕੀ ਕਰ ਰਿਹਾ ਹੈ। ਇਨਕਲਾਬੀ ਭਾਵਨਾ ਦੇ ਇੱਕ ਸ਼ਾਨਦਾਰ ਨਮੂਨੇ ਵਜੋਂ ਭਗਤ ਸਿੰਘ ਸਾਡਾ ਕੌਮੀ ਆਦਰਸ਼ ਹੈ। ਉਸ ਨੂੰ ਅਮਰ ਰੱਖਣ ਦਾ ਮਤਲਬ, ਸਭ ਤੋਂ ਪਹਿਲਾਂ ਅਜਿਹੀ ਭਾਵਨਾ ਨੂੰ ਖੁਦ ਆਪਣੇ ਅੰਦਰ ਵਸਾਉਣਾ ਤੇ ਵਿਗਸਾਉਣਾ ਹੈ ਅਤੇ ਕਦਮ-ਬ-ਕਦਮ ਇਸ ਆਦਰਸ਼ ਵੱਲ ਅ¤ਗੇ ਵਧਣਾ ਹੈ। 23 ਮਾਰਚ ਦੇ ਦਿਨ ਨੇ ਹਰ ਇੱਕ ਤੋਂ ਇਹ ਸੁਆਲ ਪੁੱਛਣਾ ਹੈ ਕਿ ਇਨਕਲਾਬ ਲਈ ਕਸ਼ਟਾਂ ਤੇ ਕਠਿਨਾਈਆਂ ਨੂੰ ਓਟਣ ਤੇ ਖਿੜੇ ਮ¤ਥੇ ਝੱਲਣ ਲਈ ਉਸ ਨੇ ਆਪਣੇ ਆਪ ਨੂੰ ਕਿਸ ਹੱਦ ਤੱਕ ਤਿਆਰ ਕੀਤਾ ਹੈ। ਇਹ ਪੁੱਛਣਾ ਹੈ ਕਿ ਕੀ ਉਸਨੇ ਲੋੜ ਪੈਣ ਤੇ ਇਨਕਲਾਬ ਲਈ ਮਰ ਜਾਣ ਦਾ, ਅਹਿਸਾਸ ਕਦੇ ਹੰਢਾਇਆ ਹੈ ਜਾਂ ਨਹੀਂ?
            
 ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਅਕਸਰ ਇੱਕ ਸ਼ੇਅਰ ਗੁਣ-ਗੁਣਾਇਆ ਕਰਦੇ ਸਨ ਜਿਸਦਾ ਅਰਥ ਇਹ ਹੈ ਕਿ ਰਾਖ ਦੀ ਮੁੱਠੀ (ਮੁਸ਼ਤੇ ਖਾਕ) ਰੂਪੀ ਇਹ ਸਰੀਰ ਨਾਸ਼ ਹੋ ਸਕਦਾ ਹੈ ਪਰ ਮਨੁੱਖ ਦੇ ਵਿਚਾਰ ਹਮੇਸ਼ਾਂ ਜਿਉਂਦੇ ਰਹਿੰਦੇ ਹਨ। ਉਸ ਨੇ ਖੂਬਸੂਰਤ ਜ਼ਿੰਦਗੀ ਲਈ ਜੂਝਣ ਦੀ ਖੂਬਸੂਰਤੀ ਨੂੰ ਉਘਾੜਿਆ ਸੀ। ਆਓ, ਭਗਤ ਸਿੰਘ ਦੀ ਇਸ ਸ਼ਾਨਦਾਰ ਇਨਕਲਾਬੀ ਸਪਿਰਿਟ ਤੋਂ ਪ੍ਰੇਰਨਾ ਲੈਂਦੇ ਹੋਏ, ਉਹਨਾਂ ਬੋਲਾਂ ਨੂੰ ਮਨ ਚ ਵਸਾਈਏ ਤੇ ਬੁ¦ਦ ਕਰੀਏ ਕਿ-
ਮੇਰੀ ਹਵਾ ਮੇ ਰਹੇਂਗੀ ਖਿਆਲ ਕੀ ਬਿਜਲੀ
ਯੇ ਮੁਸ਼ਤੇ-ਖਾਕ ਹੈ ਫਾਨੀ, ਰਹੇ ਨਾ ਰਹੇ
* * * * *

No comments:

Post a Comment