Wednesday, March 9, 2016

4. (b) ਏ. ਬੀ. ਵੀ. ਪੀ. ਦੇ ਮੈਂਬਰਾਂ ਦਾ ਅਸਤੀਫ਼ਾ

 ਏ. ਬੀ. ਵੀ. ਪੀ. ਦੇ ਮੈਂਬਰਾਂ ਦਾ ਅਸਤੀਫ਼ਾ, ਫਾਸ਼ੀ ਹਿਤਾਂ ਦੇ ਧੂਤੂ ਬਣਨ ਤੋਂ ਇਨਕਾਰ

ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਹਿੰਦੂਵਾਦੀ ਫਾਸ਼ੀ ਗ੍ਰੋਹਾਂ ਦੀਆਂ ਧੱਕੜ ਕਾਰਵਾਈਆਂ ਵਿਰੁੱਧ ਨਾ ਸਿਰਫ਼ ਬੀ. ਜੇ. ਪੀ. ਤੋਂ ਬਾਹਰ, ਦੇਸ਼ ਅਤੇ ਵਿਦੇਸ਼ਾਂ ਅੰਦਰ ਥੂਹ-ਥੂਹ ਹੋ ਰਹੀ ਹੈ ਸਗੋਂ ਬੀ. ਜੇ. ਪੀ. ਦੇ ਅੰਦਰੋਂ ਵੀ ਇਹਨਾਂ ਕਾਰਵਾਈਆਂ ਵਿਰੁੱਧ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ।
ਹਿੰਦੂ ਅਖ਼ਬਾਰ (19 ਫ਼ਰਵਰੀ 2016) ਦੀ ਇੱਕ ਖ਼ਬਰ ਅਨੁਸਾਰ ਆਰ. ਐਸ. ਐਸ. ਦੀ ਵਿਦਿਆਰਥੀ ਸ਼ਾਖਾ ਏ. ਬੀ. ਵੀ. ਪੀ. (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਤਿੰਨ ਮੈਂਬਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਵਿੱਚੋਂ ਪਰਦੀਪ ਜੇ. ਐ¤ਨ. ਯੂ. ਵਿੱਚ ਏ. ਬੀ. ਵੀ. ਪੀ. ਦਾ ਜੁਆਇੰਟ ਸਕੱਤਰ ਸੀ। ਰਾਹੁਲ ਯਾਦਵ ਸਮਾਜਕ ਵਿਗਿਆਨਾਂ ਦੇ ਸਕੂਲ ਵਿਚਲੀ ਏ. ਬੀ. ਵੀ. ਪੀ. ਇਕਾਈ ਦਾ ਪ੍ਰਧਾਨ ਸੀ। ਅਤੇ ਅੰਕਿਤ ਹੰਸ ਏਸੇ ਇਕਾਈ ਦਾ ਸਕੱਤਰ ਸੀ।
ਇਨ੍ਹਾਂ ਤਿੰਨਾਂ ਵੱਲੋਂ 17 ਫਰਵਰੀ 2016 ਨੂੰ ਜਾਰੀ ਕੀਤੀ ਇੱਕ ਸਾਂਝੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਏ. ਬੀ. ਵੀ. ਪੀ. ਦੀ ਅੱਗੋਂ ਹੋਣ ਵਾਲੀ ਕਿਸੇ ਵੀ ਸਰਗਰਮੀ ਨਾਲੋਂ ‘‘ਆਪਣੇ ਆਪ ਨੂੰ ਵੱਖ ਕਰ ਲਿਆ ਹੈ’’। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰੋਹਿਤ ਵੇਮੁਲਾ ਮਸਲੇ ਬਾਰੇ ਪਾਰਟੀ ਦੀ ਵਿਚਾਰਧਾਰਾ ਨਾਲ ਵੀ ਲੰਮੇ ਸਮੇਂ ਤੋਂ ਸਾਡੇ ਮੱਤਭੇਦ ਸਨ।
ਚਿੱਠੀ ਵਿੱਚ ਅੱਗੇ ਕਿਹਾ ਗਿਆ ਹੈ ਕਿ ‘‘ਅਸੀਂ ਕਿਸੇ ਅਜਿਹੀ ਸਰਕਾਰ ਦਾ ‘‘ਧੂਤੂ’’ ਨਹੀਂ ਬਣ ਸਕਦੇ ਜਿਸਨੇ ਵਿਦਿਆਰਥੀ ਭਾਈਚਾਰੇ ਉੱਤੇ ਜਬਰ ਕੀਤਾ ਹੈ। ਜਿਸਨੇ, ਪਟਿਆਲਾ ਹਾਊਸ ਅਦਾਲਤ ਵਿੱਚ ਜਾਂ ਜੇ. ਐਨ. ਯੂ. ਦੇ ਉੱਤਰੀ ਗੇਟ ਦੇ ਸਾਹਮਣੇ ਸੱਜੇ-ਪੱਖੀ ਫਾਸ਼ੀ ਤਾਕਤਾਂ ਦੀ ਕਾਰਵਾਈ ਨੂੰ ਵਾਜਬ ਠਹਿਰਾਇਆ ਹੈ।’’ ਇਹਨਾਂ ਵਿਦਿਆਰਥੀਆਂ ਨੇ ਵਿਦਿਆਰਥੀ ਭਾਈਚਾਰੇ ਨੂੰ, ਪਾਰਟੀ ਲੀਹਾਂ ਤੋਂ ਉੱਪਰ ਉੱਠ ਕੇ ਯੂਨੀਵਰਸਿਟੀ ਦੀ ਹਮਾਇਤ ਵਿੱਚ ਅੱਗੇ ਆਉਣ ਦੀ ਅਪੀਲ ਭੇਜੀ ਹੈ। ਅਪੀਲ ਵਿੱਚ ਕਿਹਾ ਗਿਆ ਹੈ:
‘‘ਅੱਜ ਸਾਨੂੰ ਉਸ ਜੇ. ਐਨ. ਯੂ. ਨੂੰ ਬਚਾਉਣ ਖਾਤਰ ਇੱਕਮੁੱਠ ਹੋ ਜਾਣਾ ਚਾਹੀਦਾ ਹੈ ਜਿਸਨੇ ਸਾਨੂੰ ਸ਼ਨਾਖਤ ਦਿੱਤੀ ਹੈ। ਸਾਨੂੰ ਇਸ ਸੰਸਥਾ ਦੀ ਪਰਸਿੱਧੀ ਨੂੰ ਬਚਾਉਣ ਖਾਤਰ ਪਾਰਟੀ ਲੀਹਾਂ ਤੋਂ ਉੱਪਰ ਉੱਠਕੇ ਇਕੱਠੇ ਹੋਣਾ ਚਾਹੀਦਾ ਹੈ।’’
ਹਿੰਦੂ ਅਖਬਾਰ (ਜਨਵਰੀ 2016) ਦੀ ਹੀ ਇੱਕ ਹੋਰ ਖ਼ਬਰ ਅਨੁਸਾਰ ਸਾਬਕਾ ਕੇਂਦਰੀ ਮੰਤਰੀ ਅਤੇ ਬੀ. ਜੇ. ਪੀ. ਦੀ ਕੌਮੀ ਐਗਜ਼ੈਕਟਿਵ ਦੇ ਮੈਂਬਰ ਸੰਜੇ ਪਾਸਵਾਨ ਨੇ, ਹੈਦਰਾਬਾਦ ਯੂਨੀਵਰਸਿਟੀ ਦੇ ਸਕਾਲਰ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੇ ਮਸਲੇ ਉੱਤੇ ਆਪਣੀ ਹੀ ਪਾਰਟੀ ਦੀ ਸਰਕਾਰ ਉੱਤੇ ਖੁੱਲ੍ਹਾ ਹਮਲਾ ਕੀਤਾ ਹੈ। ਸ਼੍ਰੀ ਪਾਸਵਾਨ 2014 ਦੀਆਂ ਜਨਰਲ ਚੋਣਾਂ ਵੇਲੇ ਪਾਰਟੀ ਦੇ ਸ਼ਡਿਊਲਡ ਕਾਸਟ ਮੋਰਚੇ ਦਾ ਮੁੱਖੀ ਸੀ। ਉਸਨੇ ਟਵਿੱਟਰ ਉੱਤੇ ਲਿਖਿਆ:
‘‘ਤਾਕਤ ਦੀ ਸਿਆਸਤ ਦੀ ਖੇਡ ਖੇਡਣ ਵਾਲਆਂ ਨੂੰ ਰੋਹਿਤ ਵੇਮੁੱਲਾ ਕਾਂਡ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਜਾਂ ਫੇਰ ਪ੍ਰਚੰਡ ਕਰੋਧ, ਬਦਲੇ, ਬਗਾਵਤ ਅਤੇ ਜਵਾਬੀ ਕਰਮ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ।

No comments:

Post a Comment