Monday, October 5, 2020

ਆਰਥਿਕ ਹਮਲਿਆਂ ਤੇ ਜੁਬਾਨਬੰਦੀ ਖਿਲਾਫ

 

ਆਰਥਿਕ ਹਮਲਿਆਂ ਤੇ ਜੁਬਾਨਬੰਦੀ ਖਿਲਾਫ                                             

ਡੀ.ਟੀ.ਐੱਫ. ਵੱਲੋਂ ਰਾਜ ਪੱਧਰੀ ਮੋਟਰ ਸਾਈਕਲ ਰੋਸ ਮਾਰਚ 

ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਲਗਾਤਾਰ ਤੇਜ ਕੀਤੇ ਜਾ ਆਰਥਿਕ ਹਮਲਿਆਂ ਖਿਲਾਫ ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ ਫਰੰਟ ਨੇ ਰਾਜ ਪੱਧਰੀ ਸੰਘਰਸ ਛੇੜਨ ਦਾ ਫੈਸਲਾ ਲਿਆ ਹੈ ਸੂਬਾ ਕਮੇਟੀ ਦੀ ਜੂਮ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸਰਮਾ ਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਨੇ ਦੱਸਿਆ ਕਿ ਕੋਰੋਨਾ ਦੀ ਆੜ ਵਿੱਚ ਹੱਕੀ ਸੰਘਰਸਾਂ ਨੂੰ ਦਬਾਉਣ, ਜੁਬਾਨਬੰਦੀ ਕਰਨ ਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਕਰਕੇ ਨਿੱਜੀਕਰਨ ਵੱਲ ਵਧਦੇ ਸਰਕਾਰੀ ਕਦਮਾਂ ਨੂੰ ਹਰਗਿਜ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਮੀਟਿੰਗ ਵਿੱਚ ਮੌਜੂਦਾ ਚੁਣੌਤੀ ਪੂਰਤ ਹਾਲਤਾਂ ਤੇ ਚਰਚਾ ਕਰਦਿਆਂ ਸੂਬਾਈ ਆਗੂਆਂ ਕਰਨੈਲ ਸਿੰਘ ਚਿੱਟੀ, ਗੁਰਮੀਤ ਕੋਟਲੀ, ਬਲਬੀਰ ਚੰਦ ਲੌਂਗੋਵਾਲ ਤੇ ਜਸਵਿੰਦਰ ਸਿੰਘ ਬਠਿੰਡਾ ਨੇ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਡੀ.ਏ. ਦੀਆਂ ਕਿਸ਼ਤਾਂ ਦੱਬ ਕੇ, ਮੁਲਾਜਮਾਂ ਸਿਰ 200 ਰੁਪਏ ਪ੍ਰਤੀ ਮਹੀਨਾ ਡਿਵੈਲਪਮੈਂਟ ਟੈਕਸ ਦਾ ਜਜੀਆ ਮੜ ਕੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਗਾਤਾਰ ਲਮਕਾ ਰਹੀ ਹੈ। ਨਵੇਂ ਭਰਤੀ ਹੋਣ ਵਾਲੇ ਕਰਮਚਾਰੀਆਂ ਦਾ ਤਨਖਾਹ ਸਕੇਲ ਕੇਂਦਰੀ ਪੈਟਰਨ ਅਨੁਸਾਰ ਕਰਨਾ ਤੇ ਕੋਰੋਨਾ ਸੰਕਟ ਦੌਰਾਨ ਇੰਟਰਨੈੱਟ ਦੀ ਦਿਨ ਭਰ ਵਰਤੋਂ ਦੇ ਚਲਦਿਆਂ ਨਿਗੂਣੇ ਮੋਬਾਇਲ ਭੱਤੇ ਵਿੱਚ ਕਟੌਤੀ ਦੇ ਫੈਸਲੇ ਸਰਕਾਰਾਂ ਦੀ ਮੁਲਾਜ਼ਮ ਵਿਰੋਧੀ ਨੀਤੀ ਦਾ ਪੁਖਤਾ ਸਬੂਤ ਹਨ। ਅਧਿਆਪਕ ਆਗੂਆਂ ਨੇ ਆਖਿਆ ਕਿ ਸਮਾਰਟ ਸਕੂਲ ਨੀਤੀ ਰਾਹੀਂ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਪੂਰਾ ਕਰਨ ਦੀ ਜਿੰਮੇਵਾਰੀ ਤੋਂ ਪੱਲਾ ਝਾੜ ਕੇ ਐਨ.ਜੀ.ਓ.ਤੇ ਹੋਰ ਸਮਾਜਿਕ ਸੰਸਥਾਵਾਂ ਦੇ ਰਹਿਮੋ-ਕਰਮ ਤੇ ਛੱਡਣਾ,ਸਕੂਲਾਂ ਨੂੰ ਮਰਜ ਕਰਨਾ,ਖਾਲੀ ਪੋਸਟਾਂ ਦਾ ਖਾਤਮਾ,ਬੱਜਟ-ਕਟੌਤੀ ਅਤੇ ਸਰਕਾਰੀ ਵਿਭਾਗਾਂ ਦੀ ਅਕਾਰ-ਘਟਾਈ ਕਰਨ ਵੱਲ ਨੂੰ ਰਫਤਾਰ ਫੜਨ ਦੇ ਕਦਮ ਹਨ।ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਹੱਕੀ ਸੰਘਰਸਾਂ ਨੂੰ ਦਬਾਉਣ ਲਈ ਜੁਬਾਨਬੰਦੀ ਕਰਨ ਦੇ ਤਾਨਾਸਾਹੀ ਫੁਰਮਾਨਾਂ ਦੀ ਸਖਤ ਆਲੋਚਨਾ ਕਰਦਿਆਂ ਮੋਦੀ ਹਕੂਮਤ ਵੱਲੋਂ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਲਈ ਇੱਕ ਮੰਡੀ, ਇੱਕ ਦੇਸ, ਬਿਜਲੀ ਐਕਟ 2020 ਤੇ ਡੀਜਲ, ਪੈਟਰੋਲ ਦੀਆਂ ਕੀਮਤਾਂ ਤੋਂ ਸਰਕਾਰੀ ਕੰਟਰੋਲ ਹਟਾਉਣ ਜਿਹੇ ਫੈਸਲਿਆਂ ਨਾਲ ਲੋਕਾਂ ਨਾਲ ਦਗਾ ਕਮਾਉਣ ਤੇ ਉੱਤਰ ਆਈ ਹੈ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਸੀ.ਬੀ.ਐੱਸ.ਏ. ਦੇ ਪਾਠਕ੍ਰਮ ਵਿੱਚੋਂ ਲੋਕਤੰਤਰੀ ਤੇ ਧਰਮ ਨਿਰਪੱਖਤਾ ਵਾਲੇ ਪਾਠ ਹਟਾਉਣ ਦੇ ਫੈਸਲੇ ਨੂੰ ਭਗਵੇਂਕਰਨ ਵੱਲ ਵਧਦੇ ਤਾਨਾਸਾਹੀ ਕਦਮਾਂ ਦੇ ਵਿਰੋਧ ਦਾ ਸੱਦਾ ਦਿੱਤਾ।ਅਧਿਆਪਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਅਜਿਹੀਆਂ ਚੁਣੌਤੀ ਪੂਰਨ ਹਾਲਤਾਂ ਦੇ ਟਾਕਰੇ ਲਈ ਸੰਘਰਸ ਹੀ ਇੱਕੋ ਇੱਕ ਰਾਹ ਹੈ, ਜਿਸ ਨੂੰ ਲਾਗੂ ਕਰਦਿਆਂ ਕੇਂਦਰ ਤੇ ਰਾਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਪੰਜਾਬ ਭਰ ਵਿੱਚ ਮੋਟਰਸਾਈਕਲ ਰੋਸ ਮਾਰਚ ਕੀਤੇ ਜਾਣਗੇ। ਜੂਮ ਮੀਟਿੰਗ ਵਿੱਚ ਸਾਮਲ ਡੀ.ਟੀ.ਐੱਫ. ਦੇ ਸੂਬਾ ਕਮੇਟੀ ਮੈਂਬਰਾਂ ਸੁਰਿੰਦਰ ਸਿੰਘ ਮਾਨ ,ਹਰਦੇਵ ਮੁੱਲਾਂਪੁਰ,ਸੁਖਵਿੰਦਰ ਸੁੱਖੀ,ਲਖਵੀਰ ਹਰੀਕੇ,ਗਗਨ ਪਾਹਵਾ,ਸੰਜੇ ਕੁਮਾਰ, ਪ੍ਰਮੋਦ ਸਰਮਾ,ਚਰਨਜੀਤ ਕਪੂਰਥਲਾ,ਨਵਚਰਨ ਪ੍ਰੀਤ ਕੌਰ,ਅਮਨਦੀਪ ਮਟਵਾਣੀ,ਹਰਵਿੰਦਰ ਬਟਾਲਾ,ਪ੍ਰਮੋਦ ਸਰਮਾ ਜਗਵੀਰਨ ਕੌਰ ਵਿਸ਼ਵ ਕਾਂਤ ਸੰਗਰੂਰ ਨੇ ਵੀ ਜਥੇਬੰਦੀ ਦੇ ਫੈਸਲੇ ਨਾਲ ਸਹਿਮਤੀ ਜਤਾਈ।  

No comments:

Post a Comment