Thursday, January 16, 2020

ਜਿਉਂ ਜਿਉਂ ਜਖਮੀ ਆਉਂਦੇ ਗਏ- ਦਿੱਲੀ ਹਸਪਤਾਲ 'ਚ ਰੁਝੇਵਾਂ ਵਧਦਾ ਗਿਆ


ਜਿਉਂ ਜਿਉਂ ਜਖਮੀ ਆਉਂਦੇ ਗਏ- ਦਿੱਲੀ ਹਸਪਤਾਲ 'ਚ ਰੁਝੇਵਾਂ ਵਧਦਾ ਗਿਆ
ਜਿਉਂ ਜਿਉਂ ਜਾਮੀਆ ਮਿਲੀਆ ਇਸਲਾਮੀਆ 'ਚ ਪੁਲਸ ਕਾਰਵਾਈ ਸਦਕਾ ਜਖਮੀ ਹੋਏ ਵਿਅਕਤੀਆਂ ਦੀ ਆਮਦ, ਦੱਖਣੀ ਦਿੱਲੀ ਓਖਲਾ ਸਥਿਤ ਅਲਸ਼ਿਫਾ ਮਲਟੀ ਸਪੈਸ਼ਲਿਟੀ ਹਸਪਤਾਲ 'ਚ ਵਧਦੀ ਗਈ ਸਥਿਤੀ ਕਸੂਤੀ ਹੁੰਦੀ ਗਈ। ਹਸਪਤਾਲ ਦੇ ਵਰਾਂਡੇ 'ਚ ਖੜ੍ਹੇ 150 ਤੋਂ ਵੱਧ ਵਿਅਕਤੀਆਂ, ਜਿੰਨ੍ਹਾਂ 'ਚੋਂ ਬਹੁਤੇ ਵਿਦਿਆਰਥੀ ਸਨ ਅਤੇ ਜਿੰਨ੍ਹਾਂ ਨੂੰ ਜਾਂ ਤਾਂ ਦਮ ਘੁਟਣ ਦੀ ਸਮੱਸਿਆ ਸੀ ਜਾਂ ਫਿਰ ਲੱਤਾਂ, ਹੱਥਾਂ ਤੇ ਧੜ ਉਤੇ ਜਖਮ- ਦੀ ਦੇਖਭਾਲ ਖਾਤਰ ਹਸਪਤਾਲ 'ਚ ਸਿਰਫ 2 ਡਾਕਟਰ ਅਤੇ ਥੋੜ੍ਹਾ ਜਿਹਾ ਨਰਸਿੰਗ ਸਟਾਫ ਹਾਜ਼ਰ ਸੀ। ਬੇਵੱਸੀ ਭਰੀ ਤੱਦੀ 'ਚ ਡਾਕਟਰਾਂ ਵੱਲੋਂ ਆਪਣੇ ਸਾਥੀ ਡਾਕਟਰਾਂ ਨੂੰ ਸੱਦਣ ਖਾਤਰ ਕੀਤੀਆਂ ਫੋਨ ਕਾਲਾਂ ਤੋਂ ਪਤਾ ਲੱਗਿਆ ਕਿ ਉਹਨਾਂ 'ਚੋਂ ਬਹੁਤੇ ਉਸ ਇਲਾਕੇ 'ਚ ਮੱਚੀ ਅਫਰਾਤਫਰੀ ਅਤੇ ਪੁਲਸ ਵੱਲੋਂ ਕੀਤੀ ਨਾਕਾਬੰਦੀ ਕਾਰਨ ਰਾਹ ਵਿਚ ਹੀ ਫਸ ਗਏ ਹਨ।
ਉਨ੍ਹਾਂ ਨੂੰ ਹੈਰਾਨੀ ਹੋਈ ਜਦੋਂ ਨੇੜੇ ਰਹਿੰਦੇ 5 ਡਾਕਟਰਾਂ, ਜਿੰਨ੍ਹਾਂ 'ਚੋਂ ਇੱਕ ਇੱਕ ਏਮਜ਼, ਰਾਮ ਮਨੋਹਰ ਲੋਹੀਆ ਹਸਪਤਾਲ ਤੇ ਲੇਡੀ ਹਾਰਡਿੰਗ ਹਸਪਤਾਲ ਤੋਂ ਅਤੇ 2 ਪ੍ਰਾਈਵੇਟ ਹਸਪਤਾਲਾਂ 'ਚੋਂ ਸਨ-ਨੇ ਮੱਦਦ ਦੀ ਪੇਸ਼ਕਸ਼ ਕੀਤੀ। ਭਾਰੀ ਗਿਣਤੀ 'ਚ ਆਏ ਜਖਮੀਆਂ ਦੀ ਸਾਂਭ-ਸੰਭਾਲ ਖਾਤਰ ਇਲਾਕੇ ਦੇ, ਇੱਕ ਬੇਹੋਸ਼ੀ ਵਾਲੇ ਡਾਕਟਰ ਤੋਂ ਲੈ ਕੇ ਜੱਚਾ ਬੱਚਾ ਮਾਹਰ ਤੱਕ, ਡਾਕਟਰ ਮੱਦਦ ਲਈ ਅੱਗੇ ਆਏ। ਹਸਪਤਾਲ ਦੇ ਐਮਰਜੈਂਸੀ ਯੂਨਿਟ 'ਚ ਮੈਡੀਕਲ ਸਲਾਹਕਾਰ ਵਜੋਂ ਤੈਨਾਤ ਡਾਕਟਰ ਮੋਦਾਸਿਨ ਅਜ਼ੀਮ ਨੇ ਦੱਸਿਆ,'' ਇਲਾਕੇ 'ਚ ਬਣੇ ਹਾਲਾਤਾਂ ਕਾਰਨ ਸਾਡੇ ਡਾਕਟਰ ਹਸਪਤਾਲ ਨਹੀਂ ਪਹੁੰਚ ਸਕੇ। ਕਿਉਂ ਜੋ ਇਹ ਐਤਵਾਰ ਦਾ ਦਿਨ ਸੀ ਇਸ ਕਾਰਨ ਹਸਪਤਾਲ ਦਾ ਆਪਣਾ ਸਟਾਫ ਬਹੁਤ ਘੱਟ ਗਿਣਤੀ 'ਚ ਹਾਜਰ ਸੀ। ਅਸੀਂ ਕੋਸ਼ਿਸ਼ ਕਰ ਰਹੇ ਸਾਂ।'' ਹਸਪਤਾਲ ਦੇ ਡਾਇਰੈਕਟਰ ਡਾਕਟਰ ਅਬਦੁਲ ਨਾਜ਼ਰ ਨੇ ਦੱਸਿਆ,''ਇਹ ਇੱਕ ਅਣਕਿਆਸੀ ਘਟਨਾ ਸੀ ਅਤੇ ਹਸਪਤਾਲ 'ਚ ਉਪਲਬਧ ਸਟਾਫ ਵੱਡੀ ਗਿਣਤੀ ਆਏ ਮਰੀਜ਼ਾਂ ਖਾਤਰ ਕਾਫੀ ਨਹੀਂ ਸੀ।''
ਐਤਵਾਰ ਨੂੰ ਭਾਰੀ ਗਿਣਤੀ ਮਰੀਜ਼ਾਂ ਦੀ ਦੇਖਭਾਲ ਖਾਤਰ ਸਿਰਫ 3 ਨਰਸਾਂ ਹੀ ਐਮਰਜੈਂਸੀ ਵਿਚ ਹਾਜ਼ਰ ਸਨ।
ਓਖਲਾ 'ਚ ਰਹਿੰਦਾ ਡਾਕਟਰ ਸੈਫਨਿਜ਼ਾਮ, ਜੋ ਇੱਕ ਸਰਕਾਰੀ ਹਸਪਤਾਲ 'ਚ ਨੌਕਰੀ ਕਰਦਾ ਹੈ, ਸੋਸ਼ਲ ਮੀਡੀਆ 'ਤੇ ਪਾਈਆਂ ਪੋਸਟਾਂ  ਦੇਖ ਕੇ ਹਸਪਤਾਲ ਪਹੁੰਚ ਗਿਆ। ਉਸਨੇ ਦੱਸਿਆ,''ਜਦੋਂ ਕਦੇ ਵੀ ਦੁਰਘਟਨਾ ਵਾਪਰਦੀ ਹੈ, ਸਾਨੂੰ ਮਰੀਜ਼ਾਂ ਦੇ ਇਲਾਜ ਖਾਤਰ ਹਸਪਤਾਲ ਸੱਦ ਲਿਆ ਜਾਂਦਾ ਹੈ। ਮੈਂ ਘਰ ਸੀ ਜਦੋਂ ਇਸ ਹਿੰਸਾ ਦੀਆਂ ਖਬਰਾਂ ਆਉਣ ਲੱਗੀਆਂ ਅਤੇ ਇੱਕ ਡਾਕਟਰ ਹੋਣ ਦੇ ਨਾਤੇ ਮੈਂ ਸੋਚਿਆ ਮੈਨੂੰ ਤੁਰੰਤ ਉਥੇ ਪਹੁੰਚ ਕੇ ਪਤਾ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਤੇ ਮੇਰੀ ਮੱਦਦ ਦੀ ਲੋੜ ਤਾਂ ਨਹੀਂ। ਮੇਰੇ ਪਹੁੰਚਣ ਤੋਂ ਪਹਿਲਾਂ ਹੀ ਹਸਪਤਾਲ ਦਾ ਸਟਾਫ ਮਰੀਜ਼ਾਂ ਦੀ ਸਾਂਭ-ਸ਼ੰਭਾਲ ਲਈ ਤਰੱਦਦ ਕਰ ਰਿਹਾ ਸੀ। ਡਾਕਟਰ ਨਿਜ਼ਾਮ ਨੇ ਲਗਭਗ 5-6 ਮਰੀਜ਼ਾਂ ਦਾ ਇਲਾਜ ਕਰਦਿਆਂ ਉਨ੍ਹਾਂ ਨੂੰ ਮੁਢਲੀ ਡਾਕਟਰੀ ਸਹਾਇਤਾ ਦਿੱਤੀ ਅਤੇ ਟਾਂਕੇ ਲਗਾਏ। ਅਲਸ਼ਿਫਾ ਹਸਪਤਾਲ ਦੇ ਡਾਕਟਰਾਂ ਨੇ ਕੁਝ ਪਲਾਂ ਬਾਅਦ ਹੀ ਆਪਣੇ ਸਾਥੀ ਡਾਕਟਰਾਂ ਤੋਂ ਮੱਦਦ ਖਾਤਰ ਸੁਨੇਹੇ ਪਾ ਕੇ ਆਪਣੇ ਵਟਸ ਐਪ ਸਟੇਟਸ ਅਪਡੇਟ ਕਰਨੇ ਸ਼ੁਰੂ ਕਰ ਦਿੱਤੇ। ਅਜਿਹਾ ਹੀ ਇੱਕ ਸੁਨੇਹਾਂ ਸ਼ਹੀਨ ਬਾਗ ਸਥਿਤ ਇੱਕ ਹਸਪਤਾਲ 'ਚ ਰੈਜ਼ੀਡੈਂਟ ਮੈਡੀਕਲ ਅਫਸਰ ਵਜੋਂ ਤਾਇਨਾਤ ਡਾਕਟਰ ਅਦੀਬਾ ਸਦੀਕੀ ਤੱਕ ਪਹੁੰਚ ਗਿਆ, ''ਮੈਂ ਕਾਹਲੀ ਨਾਲ ਹਸਪਤਾਲ ਪਹੁੰਚੀ ਅਤੇ ਕੁਝ ਮੁਢਲੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਈ।''
(18
ਦਸੰਬਰ 2019 ਦੇ ਇੰਡੀਅਨ ਐਕਸਪ੍ਰੈਸ 'ਚ ਛਪੀ ਇਕ ਖਬਰ ਦਾ ਪੰਜਾਬੀ ਅਨੁਵਾਦ)

No comments:

Post a Comment