Saturday, January 2, 2016

21) ਮਾਓ ਦੀ ਇੱਕ ਚਿੱਠੀ



ਕਾ. ਮਾਓ ਦੀ ਇੱਕ ਚਿੱਠੀ ਕਰੀਬ 6 ਕਰੋੜ ਰੁ. ਵਿੱਚ ਵਿਕੀ

ਇੰਗਲੈਂਡ ਦੇ ਇੱਕ ਪ੍ਰਸਿੱਧ ਅਖਬਾਰ ਗਾਰਡੀਅਨ (15 ਦਸੰਬਰ 2015) ਦੀ ਇੱਕ ਖਬਰ ਅਨੁਸਾਰ ਕਾ: ਮਾਓ ਦੀ ਇੱਕ ਟਾਈਪ ਕੀਤੀ ਹੋਈ ਚਿੱਠੀ ਸੋਦਬਾਈ ਨਿਲਾਮ ਘਰ ਦੀ ਇੱਕ ਨਿਲਾਮੀ ਵਿੱਚ ਇੱਕ ਨਿਜੀ ਚੀਨੀ ਸੰਗ੍ਰਹਿ-ਕਰਤਾ ਨੂੰ ਵੇਚੀ ਗਈ। ਇਹ ਚਿੱਠੀ ਇੰਗਲੈਂਡ ਦੀ ਲੇਬਰ ਪਾਰਟੀ ਦੇ ਲੀਡਰ ਨੂੰ 1937 ਵਿੱਚ ਲਿਖੀ ਗਈ ਸੀ।
ਇਹ ਮਾਓ ਜ਼ੇ ਤੁੰਗ ਵੱਲੋਂ ਕਿਸੇ ਪੱਛਮੀ ਲੀਡਰ ਨੂੰ ਲਿਖੀਆਂ ਗਈਆਂ ਪਹਿਲੀਆਂ ਚਿੱਠੀਆਂ ਵਿੱਚੋਂ ਇੱਕ ਸੀ। ਇਹ ਚਿੱਠੀ ਲੇਬਰ ਪਾਰਟੀ ਦੇ ਮੁਖੀ ਵਜੋਂ ਕਲੇਮੈਂਟ ਐਟਲੀ ਨੂੰ ਭੇਜੀ ਗਈ ਸੀ ਜਿਸ ਵਿੱਚ ਸਹਾਇਤਾ ਲਈ ਅਪੀਲ ਕੀਤੀ ਗਈ ਸੀ। ਇਹ 605000 ਪੌਂਡਾਂ ਵਿੱਚ ਵਿਕੀ (ਜਿਸਦਾ ਮੁੱਲ ਕਰੀਬ 6 ਕਰੋੜ ਰੁ: ਬਣਦਾ ਹੈ)। ਇਹ ਰਕਮ ਨਿਲਾਮੀ ਤੋਂ ਪਹਿਲਾਂ ਵੱਡੇ ਤੋਂ ਵੱਡੇ ਅੰਦਾਜ਼ੇ ਦੇ ਚੌਗੁਣੇ ਨਾਲੋਂ ਵੀ ਵੱਧ ਬਣਦੀ ਹੈ।
ਫੋਨ ਰਾਹੀਂ ਅਤੇ ਨਿਲਾਮ ਘਰ ਵਿੱਚ ਬੈਠੇ ਬੋਲੀ ਦੇਣ ਵਾਲਿਆਂ ਦੀ ਤਾਬੜ-ਤੋੜ ਮੁਕਾਬਲੇਬਾਜ਼ੀ  ਰਾਹੀਂ ਇਹ ਚਿੱਠੀ ਜਿਹੜੀ ਕਿ ਜਪਾਨੀ ਹਮਲੇ ਤੋਂ ਚਾਰ ਮਹੀਨੇ ਮਗਰੋਂ ਨਵੰਬਰ 1937 ਵਿੱਚ ਉ¤ਤਰੀ ਪੱਛਮੀ ਚੀਨ ਦੇ ਇੱਕ ਦੂਰ-ਦੁਰਾਡੇ ਸੂਬੇ ਵਿਚੋਂ ਲਿਖੀ ਗਈ ਸੀ, ਇੱਕ ਨਿੱਜੀ ਚੀਨੀ ਸੰਗ੍ਰਹਿ-ਕਰਤਾ ਨੂੰ ਵੇਚੀ ਗਈ। ਇਸਦੀ ਭਾਰੀ ਕੀਮਤ, ਇਸਦੇ ਦੁਰਲੱਭ ਹੋਣ ਦਾ ਝਲਕਾਰਾ ਹੈ। ਮਾਓ ਦੇ ਦਸਤਖਤਾਂ ਵਾਲੀ, ਪਿਛਲੇ ਨੇੜਲੇ ਦਹਾਕਿਆਂ ਵਿੱਚ ਵੇਚੀ ਜਾਣ ਵਾਲੀ ਇਹ ਸਿਰਫ ਦੂਸਰੀ ਚਿੱਠੀ ਹੈ। 1937 ਵਿੱਚ ਲੇਬਰ ਪਾਰਟੀ ਮੁਸ਼ਕਲ ਨਾਲ ਹੀ ਇਸ ਪੁਜੀਸ਼ਨ ਵਿੱਚ ਸੀ ਕਿ ਉਹ ‘‘ਅਮਲੀ ਸਹਾਇਤਾ ਦੇ ਕਦਮ ਚੁੱਕਣ’’ ਦਾ ਹੁੰਗਾਰਾ ਭਰ ਸਕਦੀ ਜਿੰਨ੍ਹਾਂ ਬਾਰੇ ਬੇਨਤੀ ਕੀਤੀ ਗਈ ਸੀ। ਪਰ ਬਹੁਤ ਸਾਲਾਂ ਮਗਰੋਂ ਇਹ ਚਿੱਠੀ ਫਲ਼ਦਾਇਕ ਸਾਬਤ ਹੋਈ।
ਜਦ ਮਾਓ ਨੇ 1949 ਵਿੱਚ, ਚੀਨ ਵਿੱਚ ਲੋਕ ਜਮਹੂਰੀਅਤ ਦੀ ਸਥਾਪਨਾ ਦਾ ਐਲਾਨ ਕੀਤਾ ਉਦੋਂ ਐਟਲੀ ਬਰਤਾਨੀਆ ਦਾ ਪ੍ਰਧਾਨ ਮੰਤਰੀ ਸੀ ਅਤੇ 1950 ਵਿੱਚ ਬਰਤਾਨੀਆ ਪਹਿਲਾ ਦੇਸ਼ ਸੀ ਜਿਸਨੇ ਇਸ ਨਵੇਂ ਗਣਰਾਜ ਨੂੰ ਮਾਨਤਾ ਦਿੱਤੀ।
1954 ਵਿੱਚ ਐਟਲੀ ਮਾਓ ਨੂੰ ਮਿਲਣ ਵਾਲੇ ਉ¤ਚੇ ਦਰਜੇ ਦੇ ਪੱਛਮੀ ਸਿਆਸਦਾਨਾਂ ਵਿੱਚੋਂ ਸਭ ਤੋਂ ਪਹਿਲਾ ਸੀ। ਜਦੋਂ ਉਹਨਾਂ ਨੇ ਕੌਮਾਂਤਰੀ ਮਾਮਲਿਆਂ ਬਾਰੇ 4 ਘੰਟੇ ਬਹਿਸ-ਵਿਚਾਰ ਕੀਤੀ।
ਇਹ ਚਿੱਠੀ ਨਿਊਜ਼ੀਲੈਂਡ ਦੇ ਜੰਮਪਲ ਪੱਤਰਕਾਰ ਜੇਮਜ਼ ਮੁਨਰੋ ਬਰਟਰੈਮ ਨੇ ਟਾਈਪ ਕੀਤੀ ਸੀ ਤੇ ਸ਼ਾਇਦ ਉਸੇ ਨੇ ਹੀ ਮੌਲਿਕ ਚੀਨੀ ਤੋਂ ਇਸਦਾ ਅਨੁਵਾਦ ਕੀਤਾ ਸੀ। ਉਸਨੇ ਇੱਕ ਕਮਿਊਨਿਸਟ ਪਾਰਟੀ ਲੀਡਰ ਦੀ ਪਤਨੀ ਨੂੰ ਸੁਰੱਖਿਆ-ਸਾਥ ਦੇ ਕੇ ਜਪਾਨੀ ਫੌਜ ਦੀਆਂ ਕਤਾਰਾਂ ਵਿੱਚੋਂ ਲੰਘਣ ਦਾ ਪ੍ਰਬੰਧ ਕੀਤਾ ਸੀ। ਅਤੇ ਬਹੁਤ ਹੀ ਦੂਰ-ਦੁਰਾਡੇ ਸੂਬੇ ਯਨਾਨ ਵਿੱਚ ਕਮਿਊਨਿਸਟ ਹੈਡਕੁਆਰਟਰ ਉ¤ਤੇ ਪਹੁੰਚ ਗਿਆ ਸੀ। ਮਾਓ ਉਸ ਵਕਤ 43 ਸਾਲਾਂ ਦਾ ਸੀ ਅਤੇ ਗੁਰੀਲਾ ਯੋਧੇ ਅਤੇ ਲੀਡਰ ਵਜੋਂ ਉਸਦੀ ਬਹੁਤ ਹੀ ਵੱਡੀ ਭੱਲ ਬਣੀ ਹੋਈ ਸੀ। ਯੂਰਪ ਵਿੱਚ ਫਾਸ਼ੀਵਾਦ ਦੀ ਉਠਾਣ ਵਿਰੁੱਧ ਲੜਾਈ ਨੂੰ ਚਿਤਵਦਿਆਂ ਬਰਟਰੈਮ ਬਹੁਤ ਪ੍ਰਭਾਵਤ ਹੋਇਆ ਸੀ। ਉਹ ਐਟਲੀ ਨੂੰ ਨਿਜੀ ਤੌਰ ਤੇ ਜਾਣਦਾ ਸੀ।
ਚਿੱਠੀ ਉ¤ਤੇ ਮਾਓ ਦੇ ਚੀਨੀ ਅੱਖਰਾਂ ਵਿੱਚ ਦਸਤਖ਼ਤ ਸਨ ਅਤੇ ਹੋਰਨਾਂ ਲੀਡਰਾਂ ਦੇ ਵੀ ਦਸਤਖ਼ਤ ਸਨ, ਸਮੇਤ ਚੂ-ਤੇਹ ਦੇ ਜੋ ਕਿ ਚੀਨੀ ਮੁਕਤੀ ਫੌਜ ਵਿੱਚੋਂ ਇੱਕ ਸੀ।
ਬਰਟਰੈਮ ਨੂੰ ਇਹ ਸਾਫ਼ ਤੌਰ ਤੇ ਪਤਾ ਸੀ ਕਿ ਇਸ ਚਿੱਠੀ ਰਾਹੀਂ ਮਾਓ ਜੋ ਹਾਸਲ ਕਰਨ ਦੀ ਆਸ ਰੱਖਦਾ ਹੈ ਉਸਦਾ ਤੁਰਤ-ਪੈਰਾ ਅਮਲੀ ਅਸਰ ਕੋਈ ਨਹੀਂ ਹੋਣਾ। ਉਸਨੇ ਆਪਣੀ ਇੱਕ ਹੱਥ ਲਿਖਤ ਚਿੱਠੀ ਨਾਲ ਲਾ ਕੇ, ਇਹ ਚਿੱਠੀ ਐਟਲੀ ਨੂੰ ਭੇਜ ਦਿੱਤੀ। ਆਪਣੀ ਹੱਥ ਲਿਖਤ ਚਿੱਠੀ ਵਿੱਚ ਉਸਨੇ ਲਿਖਿਆ। ‘‘ਮੈਂ ਚੀਨੀ ਕਮਿਊਨਿਸਟਾਂ ਨੂੰ ਉਹਨਾਂ ਦੀ ਆਪਣੀ ਧਰਤੀ ਉ¤ਤੇ ਮਿਲਣ ਵਾਲਾ ਪਹਿਲਾ ਅੰਗਰੇਜ਼ ਬਣਨ ਦੀ ਵਿਲੱਖਣਤਾ ਰੱਖਦਾ ਹਾਂ (ਚਾਹੇ ਉਸਦੀ ਕੀਮਤ ਕੁਝ ਵੀ ਹੋਵੇ) ..... ਤੁਹਾਨੂੰ ਇਹ ਲਿਫਾਫੇ ਵਿੱਚ ਬੰਦ ਚਿੱਠੀ ਸਾਂਭ ਕੇ ਰੱਖਣੀ ਚਾਹੀਦੀ ਹੈ, ਹੋਰ ਨਹੀਂ ਤਾਂ ਇੱਕ ਉਤਸੁਕਤਾ ਵਜੋਂ ਹੀ’’ਇਹ ਸ਼ਾਇਦ ਪਹਿਲੀ ਵਾਰ ਸੀ ਕਿ ਇੰਗਲੈਂਡ ਵਿੱਚ ਮਾਓ ਅਤੇ ਚੂ-ਤੇਹ ਦੇ ਦਸਤਖ਼ਤ ਦੇਖੇ ਗਏ ਸਨ। ਇਹ ਚਿੱਠੀ ਐਟਲੀ ਦੇ ਪਰਿਵਾਰ ਨੇ ਸਾਂਭ ਕੇ ਰੱਖੀ ਅਤੇ ਹੁਣ ਉਸਦੀ ਨੂੰਹ ਐਨੀ ਐਟਲੀ ਨੇ ਵੇਚੀ ਹੈ। ਚਿੱਠੀ ਵਿੱਚ ਇਹ ਲਿਖਿਆ ਹੋਇਆ ਸੀ:
‘‘ਸਾਨੂੰ ਭਰੋਸਾ ਹੈ ਕਿ ਬਰਤਾਨੀਆ ਦੇ ਲੋਕਾਂ ਨੂੰ ਜਦੋਂ ਚੀਨ ਉ¤ਤੇ ਜਪਾਨੀ ਹਮਲੇ ਦੀ ਸੱਚਾਈ ਬਾਰੇ ਪਤਾ ਲੱਗਿਆ ਉਹ ਲੋਕਾਂ ਦੀ ਹਮਾਇਤ ਲਈ ਉ¤ਠ ਖੜੇ ਹੋਣਗੇ। ਉਹ ਆਪਣੇ ਵੱਲੋਂ ਅਮਲੀ ਸਹਾਇਤਾ ਜਥੇਬੰਦ ਕਰਨਗੇ ਅਤੇ ਇੱਕ ਅਜਿਹੇ ਖਤਰੇ ਦੇ ਸਰਗਰਮ ਟਾਕਰੇ ਦੀ ਨੀਤੀ ਅਪਨਾਉਣ ਲਈ ਆਪਣੀ ਸਰਕਾਰ ਨੂੰ ਮਜਬੂਰ ਕਰ ਦੇਣਗੇ, ਜਿਹੜਾ ਖਤਰਾ ਅੰਤਿਮ ਤੌਰ ਤੇ, ਸਾਡੇ ਨਾਲੋਂ ਉਹਨਾਂ ਨੂੰ ਕੋਈ ਘੱਟ ਨਹੀਂ ਧਮਕਾ ਰਿਹਾ।
ਫਾਸ਼ੀਵਾਦ ਅਤੇ ਸਾਮਰਾਜੀ ਜੰਗ ਵਿਰੁੱਧ ਜਮਹੂਰੀ ਕੌਮਾਂ ਦਾ ਅਮਨ ਫਰੰਟ ਜ਼ਿੰਦਾਬਾਦ’’
ਗਾਰਡੀਅਨ (12 ਫਰਵਰੀ 2014) ਦੀ ਇੱਕ ਹੋਰ ਖਬਰ ਅਨੁਸਾਰ ਲੰਡਨ ਵਿੱਚ ਸੋਦਬਾਈ ਵੱਲੋਂ ਕੀਤੀ ਨਿਲਾਮੀ ਵਿੱਚ ਜਰਹਾਰਡ ਰਿਚਟਰ ਵੱਲੋਂ 1994 ਵਿੱਚ ਬਣਾਈ ਮਾਓ ਦੀ ਪੇਂਟਿੰਗ 1 ਕਰੋੜ 74 ਲੱਖ ਪੌਂਡ ਦੀ ਵਿਕੀ ਜਿਸਦੀ ਭਾਰਤੀ ਕਰੰਸੀ ਵਿੱਚ ਕੀਮਤ ਕਰੀਬ ਪੌਣੇ ਦੋ ਅਰਬ (1709030672.77) ਰੁ: ਬਣਦੀ ਹੈ।

No comments:

Post a Comment