Saturday, January 2, 2016

20) ਕਵਿਤਾ (ਗੁਰਲਾਲ ਸਿੰਘ ਬਰਾਡ਼)



ਗੁਰੂ ਨਾਲ ਸੰਵਾਦ

ਗੁਰੂ ਜੀ!
ਅੱਜ ਦੇ ਦਿਨ
ਚਾਂਦਨੀ ਚੌਂਕ ਵਿੱਚ
ਤੁਸੀਂ ਹੱਸਦੇ ਹੱਸਦੇ
ਆਪਣਾ ਸੀਸ ਦੇ ਦਿੱਤਾ ਸੀ
ਕਿਉਂਕਿ
ਧਰਮ ਨੂੰ ਖ਼ਤਰਾ ਸੀ ਉਦੋਂ।
ਪਰ ਅੱਜ ਧਰਮ ਹੀ ਖ਼ਤਰਾ ਬਣਦਾ ਜਾ ਰਿਹੈ।
ਜਾਨਵਰਾਂ ਦੇ ਮੋਹ ਵਿੱਚ
ਮਨੁੱਖ ਦੀ ਬਲੀ ਦਿੱਤੀ ਜਾ ਰਹੀ ਹੈ
ਤੇ ਢਿੱਡੋਂ ਭੁੱਖੇ ਲੋਕਾਂ ਤੇ
ਠੋਸਿਆ ਜਾ ਰਿਹਾ ਹੈ ਰਸੋਈ ਸ਼ਾਸਤਰ
ਇਸ ਸਾਹ-ਘੁੱਟਵੇਂ ਮਾਹੌਲ ਦੇ ਵਿਰੋਧ ਵਿੱਚ
ਰੁੱਸ ਗਏ ਹਨ
ਕੁੱਝ ਸੂਹੇ ਅੱਖਰ
ਤੇ ਉਹਨਾਂ ਨੇ
ਸ਼ਾਹੀ-ਸਨਮਾਨ ਠੁਕਰਾ ਦਿੱਤੇ ਨੇ।
ਹਾਕਮ ਤਾਂ ਹਾਕਮ ਹੀ ਹੁੰਦੈ
ਉਸਨੇ ਨਾ ਉਦੋਂ ਸੁਣਿਆ ਸੀ
ਨਾ ਹੁਣ ਸੁਣਦਾ ਹੈ।
ਸ਼ਾਇਦ!
ਇਤਿਹਾਸ ਖੁਦ ਨੂੰ ਦੁਹਰਾ ਰਿਹਾ ਹੈ।
ਗੁਰੂ ਜੀ!
ਮਾਰਗ ਦਰਸਾਓ . . .
ਕਿ ਰੁੱਸੇ ਹੋਏ ਸੂਹੇ ਅੱਖਰ
ਹੁਣ ਕਿਹੜੇ ਅਨੰਦਪੁਰ ਜਾਣ
ਤੇ
ਇਹ ਵੀ ਦੱਸੋ
ਕਿ ਜਦੋਂ
ਸਰਕਾਰੀ ਕੰਨ
ਕਲਮਾਂ ਦੀ ਅਵਾਜ਼ ਸੁਣਨ ਤੋਂ ਇਨਕਾਰੀ ਹੋ ਜਾਣ
ਤਾਂ ਫਿਰ
ਕਿਹੜਾ ਰਾਹ ਬਚਦਾ ਹੈ???

No comments:

Post a Comment