Monday, September 18, 2023

ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਵਿਗਿਆਨ ਹੈ

 

ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਵਿਗਿਆਨ ਹੈ

ਵਿਗਿਆਨ ਅਤੇਵਿਸ਼ਵਾਸ਼

ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਇੱਕ ਸੰਸਾਰ-ਨਜ਼ਰੀਆ ਹੈ ਵਿਰੋਧ-ਵਿਕਾਸੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਇਸਦੀ ਫਿਲਾਸਫੀ (ਦਰਸ਼ਨ) ਹੈ ਵਿਰੋਧ-ਵਿਕਾਸ ਇਸ ਦਾ ਢੰਗ (method) ਹੈ, ਪਦਾਰਥਵਾਦ ਇਸਦਾ ਸਿਧਾਂਤ (theory) ਹੈ ਵਿਰੋਧ-ਵਿਕਾਸੀ ਪਦਾਰਥਵਾਦ ਮਾਰਕਸਵਾਦ ਦਾ ਤਰਕ (logic) ਹੈ ਮਜ਼ਦੂਰ ਜਮਾਤ ਅਤੇ ਕਮਿਊਨਿਸਟ ਪਾਰਟੀ ਦੀ ਇਹ ਫਿਲਾਸਫੀ ਵਿਗਿਆਨਕ ਹੈ, ਇਹ ਆਪਣੇ ਆਪ ਵਿੱਚ ਵਿਗਿਆਨ ਹੈ

ਵਿਗਿਆਨ ਦੀਆਂ ਕੁਦਰਤ ਅਤੇ ਸਮਾਜ ਬਾਰੇ ਨਿਰਖਾਂ ਨੂੰ, ਕੱਢੇ ਸਿੱਟਿਆਂ/ਨਤੀਜਿਆਂ ਨੂੰ ਰੱਟਾ ਲਾਉਣ ਜਾਂ ਫਾਰਮੂਲਿਆਂ/ਮੰਤਰਾਂ ਵਜੋਂ ਜਪਣਾ ਫਜ਼ੂਲ ਹੈ, ਨੁਕਸਾਨਦੇਹ ਹੈ ਇਸ ਵਿਗਿਆਨ ਦਾ ਚੇਤਨਾ ਦਾ ਅੰਗ ਬਣਨਾ, ਜਜ਼ਬ ਹੋਣਾ ਹੀ ਸਾਰਥਕ ਹੈ ਇਹ ਬੰਦੇ ਨੂੰ ਹਜ਼ਮ ਹੋਣਾ ਚਾਹੀਦਾ ਹੈ ਇਹ ਹਜ਼ਮ ਕਿਵੇਂ ਹੁੰਦਾ ਹੈ? ਅਮਲ ਦੌਰਾਨ ਵਾਹ ਪੈਣਾ ਮਤਲਬ-ਬਦਲਣਾ ਅਮਲ ਮਤਲਬ-ਬਦਲਣਾ ਬਦਲਣ ਦੇ ਅਮਲ ਹੀ ਜਾਨਣਾ ਸ਼ਾਮਲ ਹੈ ਜਾਨਣਾ ਬਦਲਣਾ ਹੈ ਅਤੇ ਬਦਲਣਾ ਜਾਨਣਾ ਅਸਲ ਨੁਕਤਾ ਬਦਲਣਾ ਹੈ ਕਹਾਵਤ ਹੈ: ‘ਵਾਹ ਪਿਆਂ ਜਾਣੀਏ ਜਾਂ ਰਾਹ ਪਿਆਂ ਜਾਣੀਏਂਇਹ ਵਿਗਿਆਨ ਅਸਲ ਹੈ ਹੀ ਬਦਲਣ ਵਾਸਤੇ ਕੁਦਰਤ ਨੂੰ, ਸਮਾਜ ਨੂੰ ਅਤੇ ਖੁਦ ਮਨੁੱਖ ਦੀ ਹੋਂਦ/ਹੋਣੀ ਨੂੰ ਬਦਲਣ ਵਾਸਤੇ  ਇਹ ਵਿਗਿਆਨ ਅਸਲ ਵਿਚ ਅਮਲ ਦਾ, ਬਦਲਣ ਦਾ, ਸੰਘਰਸ਼ ਦਾ ਤਜਰਬਾ-ਨਿਚੋੜ ਹੈ ਅਤੇ ਵਿਗਿਆਨ ਹੈ ਹੀ ਬਦਲਾਅ ਦਾ ਅਧਿਐਨ ਅਮਲ ਰਾਹੀਂ ਗ੍ਰਹਿਣ ਕੀਤਾ ਇਹ ਤਜਰਬਾ-ਨਿਚੋੜ ਬਦਲਣ ਦੇ ਅਮਲ ਦਾ ਰਾਹ ਦਸੇਰਾ ਹੈ, ਇਸ ਸੰਘਰਸ਼ ਹਥਿਆਰ ਹੈ ਅਤੇ ਅਮਲ ਦੌਰਾਨ ਖੁਦ  ਵਿਗਿਆਨ ਵੀ ਬਦਲਦਾ, ਵਿਕਾਸ ਕਰਦਾ ਹੈ

ਵਿਗਿਆਨ, (ਭਾਵੇਂ ਫਲਸਫੇ ਦੇ ਖੇਤਰ ਹੈ, ਭਾਵੇਂ ਵਿਸ਼ੇਸ਼ ਖੇਤਰਾਂ ਦਾ ਵਿਗਿਆਨ ਹੈ) ਦੀ ਮੁੱਢਲੀ ਬੁਨਿਆਦੀ ਸ਼ਰਤ/ਪੈਮਾਨਾ/ਕਸਵੱਟੀ ਹੈ ਕਿ ਇਹ ਸਿਰਫ ਅਮਲ ਵਿਚੋਂ ਪਰਖੀ-ਪਰਤਿਆਈ ਗੱਲ ਨੂੰ ਹੀ ਮੰਨਦਾ ਹੈ ਇਹ ਕਿਸੇ ਵੀ (ਅਤੇ ਹਰ ਇੱਕ) ਵਸਤ/ਵਰਤਾਰੇ ਨੂੰ ਇਸਦੀ ਲਗਾਤਾਰ ਹਰਕਤ ਅਤੇ ਇਸਦੀ ਵਕਤੀ ਫਿਤਰਤ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦਾ ਹੈ ਇਹ ਕਿਸੇ ਦੀ ਵੀ (ਰੱਬ, ਦੇਵੀ ਦੇਵਤੇ, ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ ਦੇ ਵੇਦਾਂ-ਗਰੰਥਾਂ ਜਾਂ ਕਿਸੇ ਵੀ ਮੰਨ ਲਏ ਗਏ ਵਿਚਾਰ/ਸਿਧਾਂਤ ਆਦਿ ਦੀ) ਪੂਜਾ ਨਹੀਂ ਕਰਦਾ, ਇਹ ਪੜਚੋਲੀਆ ਹੈ, ਵਿਕਾਸਮੁਖੀ ਹੈ ਅਤੇ ਇਨਕਲਾਬੀ ਖਾਸੇ ਵਾਲਾ ਹੈ ਵਿਗਿਆਨ ਜਾਂ ਵਿਗਿਆਨਕ ਸਿਧਾਂਤ ਅਜਿਹਾ ਤਜਰਬਾ ਨਿਚੋੜ ਹੈ ਜਿਹੜਾ ਵਿਆਪਕ ਆਮਕਰਣ/ਸਧਾਰਨੀਕਣ (generalised) ਕੀਤਾ ਹੋਇਆ ਹੈ, ਨਿਯਮਬੱਧ ਕੀਤਾ ਹੋਇਆ (systematised) ਹੈ ਅਤੇ ਇਸਦੀਆਂ ਖਾਸ ਹਾਲਤਾਂ ਸਮਾਂ ਅਤੇ ਸਥਾਨ (time and space) ਹਨ 

ਸੋ, ਮਾਰਕਸਵਾਦੀ ਫਿਲਾਸਫੀ (ਦਰਸ਼ਨ) ਦੇ ਸਰਵਵਿਆਪੀ ਸਿਧਾਂਤ ਜਿਹੜੇ ਵਿਗਿਆਨ ਅਧਾਰਤ ਹਨ, ਜਿਸਦੇ ਸਿਧਾਂਤ ਅਤੇ ਢੰਗ ਵਿਗਿਆਨਕ ਹਨ, ਅਜਿਹਾ ਵਿਗਿਆਨ ਹੈ, ਜਿਹੜਾ ਮਜ਼ਦੂਰ ਜਮਾਤ ਅਤੇ ਇਸਦੀ ਪਾਰਟੀ ਦੀਆਂ ਸਭਨਾਂ ਨੀਤੀਆਂ/ਸਿਧਾਂਤਾਂ ( ਇਸਦੀ ਆਮ ਲੀਹ, ਇਸਦੇ ਪਰੋਗਰਾਮ, ਯੁੱਧਨੀਤੀ, ਦਾਅਪੇਚਕ ਲੀਹ ਅਤੇ ਵੱਖ ਵੱਖ ਵਿਸ਼ੇਸ਼ ਨੀਤੀਆਂ) ਨੂੰ ਅਗਵਾਈ ਦਿੰਦਾ ਹੈ ਅਤੇ ਇਹ ਮਾਰਕਸਵਾਦੀ ਵਿਗਿਆਨ ਅਮਲ ਦੇ ਕੁੱਲ ਤਿੰਨ ਖੇਤਰਾਂ: 1) ਕੁਦਰਤ ਵਿਰੁੱਧ ਸੰਘਰਸ਼ 2) ਜਮਾਤੀ ਸੰਘਰਸ਼ 3) ਪ੍ਰਯੋਗਸ਼ਾਲਾ ਵਿਚਲੇ ਤਜਰਬਿਆਂ ਦੇ ਨਿਚੋੜਤੇ ਅਧਾਰਤ ਸਿਧਾਂਤਾਂ ਦੀ ਨਿਯਮਬੱਧ ਲੜੀ ਹੈ ਇਸ ਤਰ੍ਹਾਂ ਸਿਧਾਂਤ ਦਾ ਸੋਮਾ ਅਮਲ ਹੈ ਅਤੇ ਅਮਲ ਵਿਚੋਂ ਪਰਖਿਆ ਸਿਧਾਂਤ ਵਿਗਿਆਨਕ ਹੈ,  ਜਿਹੜਾ ਮੋੜਵੇਂ ਰੂਪ ਅਮਲ ਦੀ ਅਗਵਾਈ ਕਰਦਾ ਹੈ ਅਜਿਹੇ ਸਿਧਾਂਤ ਤੋਂ ਬਿਨਾਂ ਅਮਲ ਅੰਨ੍ਹਾ ਹੈ, ਜਦੋਂ ਕਿ ਅਮਲ ਦੀ ਕਸੌਟੀਤੇ ਪੂਰਾ ਨਾ ਉਤਰਨ ਵਾਲਾ ਸਿਧਾਂਤ ਗੈਰ-ਵਿਗਿਆਨਕ ਅਤੇ ਗੁਮਰਾਹ ਕਰਨ ਵਾਲਾ ਹੈ

ਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਤਰੀਕਾ ਵੀ ਵਿਗਿਆਨਕ ਹੀ ਹੋ ਸਕਦਾ ਹੈ ਇਹ ਹੈ: ਵਿਗਿਆਨ ਤੋਂ ਅਮਲ ਕਰਨ ਅਗਵਾਈ ਲੈਣੀ ਅਤੇ ਅਮਲ ਪੁਸ਼ਟ ਹੋਏ ਗਿਆਨ ਨੂੰ ਜਜ਼ਬ ਕਰਨਾ, ਤਜਰਬਾ-ਨਿਚੋੜ ਦਾ ਕੰਮ ਕਰਨਾ ਅਤੇ ਵਾਰ-ਵਾਰ ਇਹੀ ਅਮਲ ਦੁਹਰਾੳਂੁਦੇ ਜਾਣਾ ਅਮਲ ਤੋਂ ਸਿਧਾਂਤ ਅਤੇ ਸਿਧਾਂਤ ਦੀ ਰੌਸ਼ਨੀ ਅਮਲ, ਅਮਲ-ਸਿਧਾਂਤ-ਅਮਲ ਵਿਗਿਆਨਕ ਖੋਜ-ਪੜਤਾਲ ਲਈ ਸਵਾਲ ਉਠਾੳਣੇ, ਅਮਲ ਅਧਾਰਤ ਤਜਰਬਾ-ਨਿਚੋੜ ਰਾਹੀਂ ਜਵਾਬ ਖੋਜਣ ਦੀ ਕੋਸ਼ਿਸ਼ ਅਤੇ ਅੱਗੋਂ ਫਿਰ ਸਵਾਲ ਇਸ ਅਮਲ ਦੀ ਲੜੀ ਅਮੁੱਕ ਹੈ

ਜਦੋਂ ਅਸੀਂ ਵਿਗਿਆਨ ਦੀ ਦਹਿਲੀਜ਼ਤੇ ਪਹੁੰਚਦੇ ਹਾਂ ਅਤੇ ਇਸਦੇ ਖੇਤਰ ਵਿਚ ਦਾਖਲ ਹੋਣ ਲਗਦੇ ਹਾਂ ਤਾਂ ਜਿਹੜਾ ਪਹਿਲਾ/ਮੁੱਢਲਾ ਕਦਮ ਸਾਨੂੰ ਲਾਜ਼ਮੀ ਪੁੱਟਣਾ ਪਵੇਗਾ, ਉਹ ਹੈ: ਸਵਾਲ ਕਰਨਾ ਜਿਵੇਂ ਪਹਿਲਾਂ ਵੀ ਕਿਹਾ ਹੈ ਕਿ ਵਿਗਿਆਨ ਪੜਚੋਲੀਆ ਹੈ, ਇਹ ਕਿਸੇ ਦੀ ਪੂਜਾ ਨਹੀਂ ਕਰਦਾ, ਇਹ ਸਵਾਲ ਪੁੱਛਦਾ ਹੈ ਵਿਗਿਆਨ ਦੀ ਇਹ ਗੱਲ ਵਿਸ਼ਵਾਸ਼ (faith) ਦੇ ਐਨ ਉਲਟ ਹੈ ਇਹ ਅਮਲ ਦੀ ਕਸਵੱਟੀਤੇ ਪਰਖੇ ਬਿਨਾਂ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ ਹੁੰਦਾ (ਵਿਸ਼ਵਾਸ਼ ਨਾ ਤਜਰਬਾ ਅਧਾਰਤ ਹੈ ਨਾ ਤਰਕਪੂਰਣ ਹੈ, ਇਹ ਭਰਮ ਦੇ ਸਹਾਰੇ ਅੱਖਾਂ ਮੀਚ ਕੇ ਮਨ ਖੜ੍ਹਾਉਂਦਾ ਹੈ, ਇਹ ਅੰਨ੍ਹਾਂ ਹੈ) ਸੋ, ਵਿਗਿਆਨ ਦੇ ਖੇਤਰ ਵਿਚ ਪਹਿਲਾ ਕਦਮ ਹੈ: ਸਵਾਲ ਕਰਨਾ ਇਹ ਪੁੱਛਣਾ, ਜਾਨਣ ਦੀ ਕੋਸ਼ਿਸ਼ ਕਰਨਾ ਕਿ ਵਸਤਾਂ/ਵਰਤਾਰੇ (ਇਨ੍ਹਾਂ ਦੀ ਗਤੀ ਅਤੇ ਅੰਤਰ-ਸਬੰਧ) ਕੀ ਹਨ? ਇਸਦਾ ਸਮਾਂ-ਸਥਾਨ ਕੀ ਹੈ? ਇਹ ਕਿਵੇਂ ਵਾਪਰਦਾ ਹੈ? ਅਤੇ ਕਿਉਂ? 

ਰਵਾਇਤੀ ਤੌਰਤੇ ਸਵਾਲ ਕਰਨ ਨੂੰ ਬੁਰਾ ਮੰਨਿਆ ਜਾਂਦਾ ਹੈ ਅਖੇ ‘‘ਕਿਉਂ’’ ਦਾ ਮਤਲਬ ਹੈ ਲੜਾਈ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਹਾਂ ਇਹ ਇੱਕ ਲੜਾਈ ਹੀ ਹੈ ਜਮਾਤੀ ਲੜਾਈ, ਸਮਾਜ ਨੂੰ ਬਦਲਣ ਦਾ ਸੰਘਰਸ਼ ਦੂਜਾ ਸੰਘਰਸ਼ ਕੁਦਰਤ ਖਿਲਾਫ਼ ਹੈ (ਇਹ ਸੰਘਰਸ਼ ਫਜ਼ੂਲ ਜਾਂ ਘੱਟ ਅਹਿਮ ਗੱਲਾਂਤੇ ਨਾਲ ਦੇ ਸਾਥੀਆਂ ਨਾਲ ਨਿੱਕ-ਬੁਰਜੂਆ ਹਉਮੇਚੋਂ ਉਪਜਦੇ ਨਿੱਜੀ ਕਿਸਮ ਦੇ ਇੱਟ-ਖੜਿੱਕੇ ਤੋਂ ਬਿਲਕੁਲ ਵੱਖ ਵਰਤਾਰਾ ਹੈ)

ਅਸੀਂ ਜਾਣਦੇ ਹਾਂ ਕਿ ਸਿੱਖ ਧਰਮ ਵਿਚ ਪੰਜ ਕਕਾਰ (ਪੰਜ ਕੱਕੇ) ਧਾਰਨ ਕਰਨ ਲਈ ਕਿਹਾ ਜਾਂਦਾ ਹੈ ਇਹ ਸਿੱਖਾਂ ਦਾ ਮਾਮਲਾ ਹੈ, ਵਿਗਿਆਨ ਦਾ ਨਹੀਂ ਪਰ ਵਿਗਿਆਨ ਦੇ ਵੀ ਕਕਾਰ ਹਨ ਅਤੇ ਹੈ ਵੀ ਪੰਜ ਜੇ ਅਸੀਂ ਇਹ ਕਕਾਰ ਧਾਰਨ ਕਰਦੇ ਹਾਂ ਤਾਂ ਵਿਗਿਆਨ ਆਪਣੇ ਵਿਹੜੇ ਵੜਨ ਦੇਵੇਗਾ, ਨਹੀਂ ਤਾਂ ਨਹੀਂ ਇਹ ਪੰਜ ਕਕਾਰ ਹਨ, ਪੰਜ ਸੁਆਲ ਹਨ: 1) ਕੀ?, 2) ਕਿੱਥੇ?, 3) ਕਦੋਂ?, 4) ਕਿਵੇਂ? ਅਤੇ 5) ਕਿਉ?

ਕੋਈ ਸੁਆਲ ਨਹੀਂ ਜਿਸਦਾ, ਚਾਹੇ ਦੇਰ-ਸਵੇਰ ਹੀ ਸਹੀ, ਜਵਾਬ ਨਾ ਮਿਲ ਸਕੇ ਅਤੇ ਕੋਈ ਸਮਾਂ ਨਹੀਂ ਜਦੋਂ ਸੁਆਲ ਸਾਹਮਣੇ ਨਾ ਖੜ੍ਹੇ ਹੋਣ ਅਸਲ ਮੁੱਦਾ ਸੁਆਲਾਂ ਦਾ ਸਿੱਧੇ ਮੱਥੇ ਸਾਹਮਣਾ ਕਰਨ ਦਾ ਹੈ ਸੁਆਲਾਂ ਨੂੰ ਸਿੱਧੇ-ਮੱਥੇ ਟੱਕਰਨ ਦਾ ਰਾਹ ਚੁਣੌਤੀ ਭਰਿਆ ਹੈ, ਆਪਣੀ ਹੋਣੀ ਨੂੰ ਆਪਣੇ ਹੱਥ ਲੈਣ ਦਾ, ਖੁਦੀ ਨੂੰ (‘ਮੈਂਨੂੰ) ਸਨਮਾਨੇ ਆਸਣਤੇ ਬਿਠਾਉਣ  ਦਾ ਹੈ, ਜੁਰਅੱਤ ਵਾਲਾ ਪ੍ਰੋਲੇਤਾਰੀ ਸ਼ਾਹ-ਰਾਹ ਹੈ,‘ ਮੈਂਨੂੰਅਸੀਂਦਾ ਅੰਗ ਬਣਾਕੇ ਮੁਕਤੀ ਦੇ ਮਾਰਗਤੇ ਮਾਰਚ ਕਰਨ ਦਾ, ਸਫਲਤਾ ਵੱਲ ਅਤੇ ਵਿਗਿਆਨ ਦੇ ਵਿਹੜੇ ਵੱਲ ਜਾਂਦਾ ਮਾਰਗ ਹੈ

ਆਓ ਵਿਗਿਆਨ ਦੇ ਵਿਹੜੇ ਵੜਨ ਲਈ ਇਹਕਕਾਰਧਾਰੀਏ ਬਾਕੀ ਕੰਮ ਉੱਥੇ ਪਹੁੰਚ ਕੇ

(ਸ਼ਹੀਦ ਪਿ੍ਰਥੀਪਾਲ ਰੰਧਾਵਾ ਯਾਦਗਾਰੀ ਲਾਇਬ੍ਰੇਰੀ ਵੱਲੋਂ ਪ੍ਰਕਾਸ਼ਿਤ ਪੈਂਫਲਿਟਚੋਂ)

 

No comments:

Post a Comment