Monday, September 18, 2023

ਮਨੀਪੁਰ ਘਟਨਾਕ੍ਰਮ ਖਿਲਾਫ ਪੰਜਾਬ ’ਚੋਂ ਉੱਠੀ ਆਵਾਜ਼

 

ਮਨੀਪੁਰ ਘਟਨਾਕ੍ਰਮ ਖਿਲਾਫ ਪੰਜਾਬਚੋਂ ਉੱਠੀ ਆਵਾਜ਼

21 ਜੁਲਾਈ ਨੂੰ ਮਨੀਪੁਰ ਸੂਬੇ ਅੰਦਰ  ਕੁੱਕੀ ਭਾਈਚਾਰੇ ਨਾਲ ਸਬੰਧਿਤ ਦੋ  ਔਰਤਾਂ ਨੂੰ ਨਗਨ ਕਰਕੇ ਘੁਮਾਉਣ ਤੇ ਬਲਾਤਕਾਰ ਕਰਨ ਦੀ ਵੀਡਿਓ ਨਸ਼ਰ ਹੋਣ ਮਗਰੋਂ ਭਾਰਤ ਸਮੇਤ ਦੁਨੀਆ ਭਰ ਦੇ ਲੋਕ ਇਸ ਵਹਿਸ਼ੀ ਘਟਨਾ ਨਾਲ ਝੰਜੋੜੇ ਗਏ ਇਸ ਵੀਡੀਓ ਦੇ ਨਸ਼ਰ ਹੋਣ ਮਗਰੋਂ ਉੱਤਰ - ਪੂਰਬੀ ਸੂਬੇ ਮਹੀਨਿਆਂ ਤੋਂ ਜਾਰੀ ਹਿੰਸਾ, ਕਤਲੋਗਾਰਤ ਤੇ ਸਾੜ-ਫੂਕ ਖਿਲਾਫ ਮੁਲਕ ਭਰ ਅੰਦਰ ਜ਼ਬਰਦਸਤ ਰੋਸ ਫੁੱਟਿਆ ਤੇ ਮੁਲਕ ਦੇ ਕੋਨੇ - ਕੋਨੇ ਵਿਚ ਇਸ ਘਟਨਾਕ੍ਰਮ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਹੋਏ ਇਸ ਘਟਨਾ ਨੇ ਤਿੰਨ ਮਹੀਨਿਆਂ ਤੋਂ ਇੰਟਰਨੈੱਟ ਪਾਬੰਦੀਆਂ ਤੇ ਹੋਰਨਾਂ ਰੋਕਾਂ ਰਾਹੀਂ ਲੁਕਾ ਕੇ ਰੱਖੀ ਸੂਬੇ ਦੀ ਹਾਲਤ ਨੂੰ ਬੇਪਰਦ ਕਰ ਦਿੱਤਾ ਤੇ ਔਰਤਾਂ ਨਾਲ ਹਿੰਸਾ ਦੀ ਇਹ ਖਬਰ ਅੰਤਰ - ਰਾਸ਼ਟਰੀ ਪੱਧਰ ਤੱਕ ਫੈਲ ਗਈ ਦੁਨੀਆ ਭਰ ਹੋ ਰਹੀ ਬਦਨਾਮੀ  ਤੇ ਲੋਕ ਰੋਹ ਦੇ ਸਨਮੁੱਖ ਘਟਨਾ ਦੇ ਤਿੰਨ ਮਹੀਨਿਆਂ ਬਾਅਦ ਆਖਰ ਪ੍ਰਧਾਨ ਮੰਤਰੀ ਨੂੰ ਆਪਣਾ ਮੂੰਹ ਖੋਲ੍ਹਣਾ ਪਿਆ ਉਸਨੇ ਬੜੀ ਚਤੁਰਾਈ ਨਾਲ ਆਪਣੇ ਬਿਆਨ ਨੂੰ ਬਲਾਤਕਾਰ ਤੇ ਔਰਤਾਂ ਨੂੰ ਨਿਰਵਸਤਰ ਕਰਨ ਦੀ ਘਟਨਾ ਤੱਕ ਸੀਮਤ ਕਰਨ ਰਾਹੀਂ ਮਨੀਪੁਰ ਦੇ ਸਮੁੱਚੇ ਹਿੰਸਕ ਘਟਨਾਕ੍ਰਮ ਪਿਛਲੇ ਭਾਜਪਾਈ ਮਨਸੂਬਿਆਂਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਕੌਮੀ ਮੀਡੀਏ ਦੇ ਇੱਕ ਹਿੱਸੇ ਨੇ ਉਸਦੇ ਬਿਆਨ ਦੀ ਤੁਲਨਾ ਮਗਰਮੱਛ ਦੇ ਹੰਝੂਆਂ ਨਾਲ ਕੀਤੀ ਮਨੀਪੁਰ ਵਿੱਚ ਸ਼ਾਂਤੀ ਸਥਾਪਿਤ ਕਰਨ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਨੇ ਮੁਲਕ ਭਰ ਅੰਦਰ ਜੋਰ ਫੜਿਆ ਇਸੇ ਲੜੀ ਵਿੱਚ ਪੰਜਾਬ ਅੰਦਰ ਵੀ ਵੱਖ ਵੱਖ ਜਨਤਕ  ਤੇ ਜਮਹੂਰੀ ਜਥੇਬੰਦੀਆਂ ਤੇ ਹੋਰਨਾਂ ਸੰਗਠਨਾਂ ਵਲੋਂ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਗਈ

ਇਸ ਸਬੰਧੀ 6 ਅਗਸਤ ਨੂੰ ਭਾਰਤੀ ਕਿਸਾਨ ਯੂਨੀਅਨ  ((ਏਕਤਾ ਉਗਰਾਹਾਂ) ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਔਰਤਾਂ ਵੱਲੋਂ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪੰਜਾਬ ਦੇ  ਗਵਰਨਰ ਹਾਊਸ ਵੱਲ ਰੋਸ ਮਾਰਚ ਕਰਨ ਤੇ ਮੰਗ ਪੱਤਰ ਦੇਣ ਦਾ ਐਕਸ਼ਨ ਸਭ ਤੋਂ ਉਭਰਵੀਂ ਸਰਗਰਮੀ ਬਣਿਆ ਇਸ ਪ੍ਰਦਰਸ਼ਨ ਦੀ ਮੁੱਖ ਵਿੱਲਖਣਤਾ ਇਹ ਰਹੀ ਕਿ ਜਿੱਥੇ ਮੁਲਕ ਭਰ ਅੰਦਰ ਤੇ ਸੂਬੇ ਅੰਦਰ ਵੀ ਰੋਸ ਪ੍ਰਦਰਸ਼ਨਾਂ ਦਾ ਕੇਂਦਰੀ ਮਸਲਾ ਦੋ ਔਰਤਾਂ ਨੂੰ ਨਿਰਵਸਤਰ ਕਰਨਾ ਬਣਿਆ ਰਿਹਾ, ਉੱਥੇ ਇਸ ਪ੍ਰਦਰਸ਼ਨ ਨੇ ਮਨੀਪੁਰ ਅੰਦਰ ਵਾਪਰ ਰਹੇ ਹਿੰਸਕ ਘਟਨਾਕ੍ਰਮ ਦੇ ਹੋਰਨਾਂ ਅਹਿਮ ਪਹਿਲੂਆਂ ਨੂੰ ਵੀ ਕਲਾਵੇ ਵਿੱਚ ਲਿਆ ਇਸ ਇੱਕਠ ਨੇ ਜਿੱਥੇ ਔਰਤਾਂ ਨੂੰ ਨਿਰਵਸਤਰ ਕਰਨ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਜ਼ੋਰ ਨਾਲ ਉਭਾਰੀ ਉੱਥੇ ਨਾਲ ਹੀ ਮਨੀਪੁਰ ਅੰਦਰ ਵਾਪਰ ਰਹੇ ਹਿੰਸਕ ਘਟਨਾਕ੍ਰਮ ਦੇ ਲਈ ਜੁੰਮੇਵਾਰ ਭਾਜਪਾ ਦੀ ਫਿਰਕੂ ਧਰੁਵੀਕਰਨ ਦੀ ਨੀਤੀ ਨੂੰ ਬੇਪਰਦ ਕਰਦਿਆਂ ਇਸ ਵੱਲੋਂ ਮਨੀਪੁਰ ਦੇ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿੱਚ ਜਾਣਬੁੱਝ ਕੇ ਦਰਾੜ ਖੜ੍ਹੀ ਕਰਨ ਰਾਹੀਂ ਉਥੋਂ ਦੇ ਲੋਕਾਂ ਦੀ ਭਾਰਤੀ ਰਾਜ ਖਿਲਾਫ ਦਹਾਕਿਆਂ ਲੰਮੀ ਸਾਂਝੀ ਜਦੋਜਹਿਦ ਨੂੰ ਲੀਹੋਂ ਲਾਹੁਣ ਦੇ ਮਨਸੂਬਿਆਂ ਨੂੰ ਸਾਹਮਣੇ ਲਿਆਂਦਾ ਜੰਗਲ ਸੰਭਾਲ ਸੋਧ ਕਾਨੂੰਨ (2023) ਰਾਹੀਂ ਕਬਾਇਲੀ ਭਾਈਚਾਰਿਆਂ ਦੇ ਜੰਗਲ ੳੱੁਪਰ ਹੱਕ ਤੇ ਮਾਰੇ ਜਾ ਰਹੇ ਡਾਕੇ ਤੇ ਇਹਨਾਂ ਖਿੱਤਿਆਂ ਦੇ ਜੰਗਲਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਜੰਗਲਾਂ ਤੇ ਕਬਜੇ ਰਾਹੀਂ ਕੁਦਰਤੀ ਵਾਤਾਵਰਨ ਦੀ ਤਬਾਹੀ ਦੇ ਖਤਰਿਆਂ ਨੂੰ ਉਭਾਰਿਆ ਗਿਆ ਅਤੇ ਉੱਤਰ - ਪੂਰਬੀ ਰਾਜਾਂ ਦੇ ਕੌਮੀਅਤ ਦੇ ਮਸਲੇਤੇ ਦਹਾਕਿਆਂ  ਲੰਮੇ ਸੰਘਰਸ਼ ਦੇ ਸਵਾਲ ਨੂੰ ਵੀ ਚਰਚਾ ਲਿਆਂਦਾ ਗਿਆ ਮਨੀਪੁਰ ਅੰਦਰ ਹਿੰਸਾ ਲਈ ਜੁੰਮੇਵਾਰ ਤੇ ਇਸਦੀ ਪੁਸ਼ਤ - ਪਨਾਹੀ ਕਰਨ ਵਾਲੀ ਬੀਰੇਨ ਸਿੰਘ ਸਰਕਾਰ ਦੀ ਬਰਖਾਸਤਗੀ ਤੇ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿਚਕਾਰ ਭਾਈਚਾਰਕ ਏਕਤਾ ਦੀ ਬਹਾਲੀ ਲਈ ਯਤਨ ਜੁਟਾਉਣ ਦੀ ਮੰਗ ਵੀ ਉਭਾਰੀ ਗਈ ਹਜ਼ਾਰਾਂ ਕਿਸਾਨ ਔਰਤਾਂ ਦਾ ਇਹ ਠਾਠਾਂ ਮਾਰਦਾ ਇਕੱਠ, ਜਿੱਥੇ ਮਨੀਪੁਰ ਦੇ ਲੋਕਾਂ ਦੀ ਲੜਾਈ ਨਾਲ ਪੰਜਾਬ ਦੀ ਕਿਸਾਨ ਔਰਤ ਲਹਿਰ ਦੇ ਗਹਿਰੇ ਸਰੋਕਾਰ ਦਾ ਪ੍ਰਤੀਕ ਬਣਿਆ, ਉੱਥੇ ਪੰਜਾਬ ਦੇ ਹੋਰਨਾਂ ਖੇਤਰਾਂ ਵਿਚੋਂ ਵੀ  ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸੂਬੇ ਭਰ ਅੰਦਰ ਵੱਖ ਵੱਖ ਸਮੇਂਤੇ ਮਨੀਪੁਰ ਘਟਨਾਕ੍ਰਮ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਗਏ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਚੰਡੀਗੜ, ਬਠਿੰਡਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਚੰਡੀਗੜ੍ਹ ਵਿੱਚ ਹੋਏ ਰੋਸ ਪ੍ਰਦਰਸ਼ਨ ਵਿੱਚ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਐੱਸ. ਐੱਫ. ਐੱਸ. ਤੇ ਫੈੇਮਿਨਿਸਟ ਸਟੂਡੈਂਟਸ ਯੂਨੀਅਨ ਵੀ  ਸ਼ਾਮਿਲ ਸਨ ਪੰਜਾਬ ਦੀ ਵਿਦਿਆਰਥੀ ਜੱਥੇਬੰਦੀ ਪੀ. ਐੱਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਯੂਨੀਵਰਸਿਟੀ ਕਾਲਜ ਮੂਨਕ ਅਤੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਵਿਦਿਆਰਥੀ ਰੈਲੀਆਂ ਕਰਕੇ ਔਰਤਾਂ ਤੇ ਕਬਾਇਲੀ ਲੋਕਾਂ ਖਿਲਾਫ ਹਿੰਸਾ ਵਿਰੁੱਧ ਅਵਾਜ਼ ਬੁਲੰਦ ਕੀਤੀ ਗਈ ਇਸੇ ਤਰ੍ਹਾਂ ਇਸਤਰੀ ਜਾਗਿਰਤੀ ਮੰਚ ਪੰਜਾਬ ਵੱਲੋਂ ਵੀ ਜਲੰਧਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੁਕਤਸਰ, ਮਾਲੇਰਕੋਟਲਾ ਤੇ ਨਵਾਂਸ਼ਹਿਰ ਵਿੱਚ ਪ੍ਰਦਰਸ਼ਨ ਕੀਤੇ ਗਏ ਇਸ ਤੋਂ ਬਿਨਾਂ ਮਾਲੇਰਕੋਟਲਾ, ਸੰਗਰੂਰ, ਨਵਾਂਸ਼ਹਿਰ, ਅੰਮਿ੍ਰਤਸਰ ਤੇ ਮੁੱਲਾਂਪੁਰ ਵਿੱਚ ਮਸੀਹੀ ਭਾਈਚਾਰੇ, ਦਲਿਤ ਸੰਗਠਨਾਂ ਤੇ ਜਨਤਕ ਜੱਥੇਬੰਦੀਆਂ ਵੱਲੋਂ ਵੀ ਸਾਂਝੇ ਤੌਰਤੇ ਪ੍ਰਦਰਸ਼ਨ ਕੀਤੇ ਗਏ ਪੰਜਾਬ ਦੀ ਇਨਕਲਾਬੀ ਜੱਥੇਬੰਦੀ ਲੋਕ ਮੋਰਚਾ ਪੰਜਾਬ ਵੱਲੋਂ ਬਠਿੰਡਾ ਵਿਖੇ ਕਨਵੈਨਸ਼ਨ ਜੱਥੇਬੰਦ ਕਰਕੇ, ਮਨੀਪੁਰ ਹਿੰਸਾ ਦੇ ਫੌਰੀ ਕਾਰਨਾਂ ਸਮੇਤ, ਉੱਤਰ ਪੂਰਬੀ ਕੌਮੀਅਤਾਂ ਦੇ ਸਵੈ ਨਿਰਣੇ ਦੇ ਅਧਿਕਾਰ ਲਈ ਹੱਕ ਤੇ ਸੰਘਰਸ਼ ਸਬੰਧੀ ਜਾਗਰੂਕ ਕੀਤਾ ਗਿਆ ਇਸ ਤੋਂ ਬਿਨਾਂ ਪੰਜਾਬ ਦੇ ਕੁੱਝ ਹੋਰਨਾਂ ਥਾਵਾਂਤੇ ਵੀ ਜਨਤਕ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਮਨੀਪੁਰ ਦੀ ਹਾਲਤ ਦਾ ਕਾਫੀ ਭਰਵਾਂ ਵਿਸ਼ਲੇਸ਼ਣ ਲੋਕਾਂ ਸਾਹਮਣੇ ਰੱਖਦਿਆਂ ਇਨਕਲਾਬੀ ਜਮਹੂਰੀ ਚੌਖਟੇ ਆਉਦੇ ਮੁੱਦੇ ਉਭਾਰੇ ਗਏ ਹਨ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਵੱਖ ਵੱਖ ਜੱਥੇਬੰਦੀਆਂ ਇਸਤਰੀ ਜਾਗਿਰਤੀ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ, ਪਲਸ ਮੰਚ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਾਂਝੇ ਤੌਰਤੇ ਰੋਸ ਪ੍ਰਦਰਸ਼ਨ ਕਰਕੇ ਅਵਾਜ਼ ਬੁਲੰਦ ਕੀਤੀ ਗਈ

ਪੰਜਾਬ ਭਰ ਵਿਚ ਵੱਖ ਵੱਖ ਜੱਥੇਬੰਦੀਆਂ ਵੱਲੋਂ ਕੀਤੇ ਗਏ ਇਹਨਾਂ ਰੋਸ ਪ੍ਰਦਰਸ਼ਨਾਂ ਨੇ ਮਨੀਪੁਰ ਦੇ ਲੋਕਾਂ ਦੇ ਦਰਦ ਤੇ ਹੰਢਾਏ ਜਾ ਰਹੇ ਸੰਤਾਪ ਪ੍ਰਤੀ ਪੰਜਾਬ ਦੇ ਲੋਕਾਂ ਦੇ ਗਹਿਰੇ ਸਰੋਕਾਰ ਨੂੰ ਉਜਾਗਰ ਕੀਤਾ ਹੈ ਤੇ ਨਾਲ ਹੀ ਇਸ ਮਸਲੇ ਦੇ  ਸਿਆਸੀ ਆਰਥਿਕ ਕਾਰਨਾਂ ਨੂੰ ਸਾਹਮਣੇ ਲਿਆਉਂਦਿਆਂ, ਮਨੀਪੁਰ ਹਿੰਸਾ ਤੇ ਕਤਲੋਗਾਰਤ ਲਈ ਜੁੰਮੇਵਾਰ ਭਾਜਪਾ ਦੀਆਂ ਪਾਟਕ ਪਾਊ, ਕਾਰਪੋਰੇਟ ਪੱਖੀ ਤੇ ਲੋਕ ਭਾਈਚਾਰੇ ਵਿਰੋਧੀ ਨੀਤੀਆਂ ਨੂੰ ਬੇਪਰਦ ਕਰਨ ਵਿੱਚ ਉੱਭਰਵਾਂ ਰੋਲ ਅਦਾ ਕੀਤਾ ਹੈ ਇਸ ਸਮੁੱਚੀ ਸਰਗਰਮੀ ਨੇ ਇੱਕ ਵਾਰ ਫਿਰ ਪੰਜਾਬ ਦੀ ਇਨਕਲਾਬੀ ਲਹਿਰ ਦੇ ਨਰੋਏ ਜਮਹੂਰੀ ਕਿਰਦਾਰ ਨੂੰ ਦਰਸਾਇਆ ਹੈ ਤੇ ਦੂਰ ਦੇ ਅਜਿਹੇ ਸੂਬੇ ਵਾਪਰੇ ਘਟਨਾਕ੍ਰਮ ਨੂੰ ਵੀ ਜ਼ੋਰਦਾਰ ਸਰਗਰਮੀ ਦਾ ਮੁੱਦਾ ਬਣਾਇਆ ਗਿਆ ਹੈ ਇਹ ਸਰਗਰਮੀ ਲੋਕਾਂ ਵਧੀ ਹੋਈ ਜਮਹੂਰੀ ਸਿਆਸੀ ਚੇਤਨਾ ਦਾ ਵੀ ਪ੍ਰਤੀਕ ਬਣੀ ਹੈ

                                                   -0-

No comments:

Post a Comment