Monday, September 18, 2023

ਵਿਗਿਆਨਕ ਪ੍ਰਾਪਤੀਆਂ ਦੇ ਅਰਥਾਂ ਨੂੰ ਸਮਝਦਿਆਂ

 

ਵਿਗਿਆਨਕ ਪ੍ਰਾਪਤੀਆਂ ਦੇ ਅਰਥਾਂ ਨੂੰ ਸਮਝਦਿਆਂ

ਚੰਦ੍ਰਯਾਨ -3 ਨਾਲ ਜੁੜ ਕੇ ਵਿਗਿਆਨਕ ਪ੍ਰਾਪਤੀਆਂ ਬਾਰੇ ਇਕ ਚਰਚਾ ਛਿੜੀ ਹੈ ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰ ਵੱਡੀ ਛੋਟੀ ਘਟਨਾ ਨੂੰ ਅੰਨ੍ਹੇ ਰਾਸ਼ਟਰਵਾਦ ਦਾ ਤੜਕਾ ਲਾ ਦਿੱਤੇ ਜਾਣ ਦੀ ਪਹੁੰਚ ਨੇ ਇਸ ਚਰਚਾ ਦੇ ਕਈ ਪਸਾਰ ਬਣਾ ਦਿੱਤੇ ਹਨ ਵਿਗਿਆਨਕ ਖੇਤਰ ਦੀਆਂ ਪ੍ਰਾਪਤੀਆਂ ਦੀ ਚਰਚਾ ਦਰਮਿਆਨ ਇਨ੍ਹਾਂ ਪ੍ਰਾਪਤੀਆਂ ਦੇ ਅਰਥਾਂ ਤੇ ਸੁਭਾਅ ਦੇ ਮਸਲੇ ਲੋਕ ਸਰੋਕਾਰਾਂ ਦੇ ਨੁਕਤਾ-ਨਜ਼ਰ ਤੋਂ ਹਮੇਸ਼ਾਂ ਹੀ ਕੇਂਦਰ ਵਿੱਚ ਰਹਿਣਗੇ ਸਿਆਸਤਦਾਨਾਂ ਲਈ ਤਾਂ ਸਰੋਕਾਰ ਸਿਰਫ ਇਹੀ ਹੋਣਾ ਹੈ ਕਿ ਉਹ ਇਹਨਾਂ ਪ੍ਰਾਪਤੀਆਂ ਨੂੰ ਅੰਨ੍ਹਾ ਰਾਸ਼ਟਰਵਾਦੀ ਗੁਬਾਰ ਖੜ੍ਹਾ ਕਰਨ ਦੀ ਸੇਵਾ ਕਿਵੇਂ ਵਰਤ ਸਕਦੇ ਹਨ ਤੇ ਹਰ ਪ੍ਰਾਪਤੀ ਨੂੰ ਵੋਟਾਂ ਕਿਵੇਂ ਢਾਲ ਸਕਦੇ ਹਨ ਜਿਨ੍ਹਾਂ ਦਾ ਮਕਸਦ ਹੀ ਮਨੁੱਖੀ ਚੇਤਨਾ ਤੇ ਸਮਾਜਕ ਵਿਕਾਸ ਦਾ ਪਹੀਆ ਪਿਛਾਂਹ ਨੂੰ ਘੁਮਾਉਣਾ ਹੋਵੇ, ਜਿਹੜੇ ਸਮਾਜ ਅੰਦਰ ਹਰ ਤਰ੍ਹਾਂ ਦੇ ਗੈਰ ਵਿਗਿਆਨਕ ਨਜ਼ਰੀਏ ਦਾ ਸੰਚਾਰ ਕਰਨ ਲਈ ਜੁਟੇ ਹੋਏ ਹੋਣ, ਉਨ੍ਹਾਂ ਵੱਲੋਂ ਮਨਾਏ ਜਾ ਰਹੇ ਵਿਗਿਆਨਕ ਪ੍ਰਾਪਤੀ ਦੇ ਜਸ਼ਨਾਂ ਦੇ ਮੰਤਵ ਸਮਝਣਾ ਔਖਾ ਨਹੀਂ ਹੈ

ਸਵਾਲ ਚੰਦਤੇ ਪਹੁੰਚ ਜਾਣ ਦੀ ਕਿਸੇ ਵਿਸ਼ੇਸ਼ ਪ੍ਰਾਪਤੀ ਦਾ ਨਹੀਂ ਹੈ, ਚੰਦਤੇ ਪਹੁੰਚ ਜਾਣਾ ਤਾਂ ਵਿਗਿਆਨਕ ਤਰੱਕੀ ਦੀ ਸਿਖਰ ਦਾ ਪ੍ਰਤੀਕ ਹੈ ਅਜਿਹੀਆਂ ਕੋਸ਼ਿਸ਼ਾਂ ਵਿੱਚ ਵਿਗਿਆਨੀ ਤਾਂ ਹੌਂਸਲਾ ਅਫਜ਼ਾਈ ਦੇ ਹੱਕਦਾਰ ਹੁੰਦੇ ਹੀ ਹਨ ਸਮਾਜ ਅੰਦਰ ਹੁੰਦੀਆਂ ਵਿਗਿਆਨਕ ਪ੍ਰਾਪਤੀਆਂ ਆਮ ਕਰਕੇ ਹੀ ਅੰਧ ਵਿਸ਼ਵਾਸ਼ਾਂ ਦੀ ਧੁੰਦ ਕੱਟਣ ਦਾ ਅਧਾਰ ਤਿਆਰ ਕਰਦੀਆਂ ਹਨ ਤੇ ਸਮਾਜਿਕ ਵਿਕਾਸ ਦੇ ਪਹੀਏ ਨੂੰ ਅੱਗੇ ਤੋਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ ਕੋਈ ਵੀ ਵਿਗਿਆਨਕ ਪ੍ਰਾਪਤੀ ਆਪਣੇ ਆਪ ਵਿਚ ਤਾਂ ਸਮਾਜ ਲਈ ਬਹੁਤ ਮਹੱਤਵਪੂਰਨ ਵਰਤਾਰਾ ਹੁੰਦੀ ਹੈ ਪਰ ਨਾਲ ਹੀ ਇਹ ਸਵਾਲ ਹਮੇਸ਼ਾ ਮਹੱਤਵਪੂਰਨ ਬਣਿਆ ਰਹਿੰਦਾ ਹੈ ਕਿ ਵਿਗਿਆਨ ਦੀ ਡੋਰ ਕਿੰਨਾਂ ਹੱਥਾਂ ਵਿੱਚ ਹੈ ਇਸ ਲਈ ਅਸਲ ਨੁਕਤਾ ਤਾਂ ਵਿਗਿਆਨਕ ਤਰੱਕੀ ਦੀ ਸਿਖਰ ਦਾ ਲੋਕਾਂ ਦੀ ਬੇਹਤਰ ਜ਼ਿੰਦਗੀ ਦੀ ਉਸਾਰੀ ਨਾਲ ਸਬੰਧ ਜੋੜਨ ਦਾ ਹੈ ਇਸ ਸਹੀ ਸਬੰਧ ਤੋਂ ਬਿਨਾਂ ਵਿਗਿਆਨਕ ਤਰੱਕੀ ਦੇ ਅਰਥਾਂ ਦੀ ਚਰਚਾ ਵਿਅਰਥ ਹੋ ਜਾਂਦੀ ਹੈ

ਵਿਗਿਆਨਕ ਖੋਜਾਂ ਦੀ ਦਿਸ਼ਾ ਸਿਆਸੀ ਸਮਾਜੀ ਢਾਂਚਾ ਹੀ ਤਹਿ ਕਰਦਾ ਹੈ, ਉਹ ਲੋਕ-ਪੱਖੀ ਹੈ ਜਾਂ ਲੋਕ-ਦੋਖੀ , ਇਹੀ ਕਿਸੇ ਸਮਾਜ ਦੇ ਵਿਗਿਆਨੀਆਂ ਦੇ ਰਸਤੇ ਤੈਅ ਕਰਦਾ ਹੈ ਲੋਕ ਦੋਖੀ ਨਿਜ਼ਾਮਾਂ ਅੰਦਰ ਖੋਜ ਕਾਰਜਾਂ ਦੀਆਂ ਤਰਜੀਹਾਂ ਲੋਕਾਂ ਤੋਂ ਬੇਮੁੱਖ ਰਹਿੰਦੀਆਂ ਹਨ ਤੇ ਲੋਕ ਵਿਗਿਆਨ ਦੀਆਂ ਪ੍ਰਾਪਤੀਆਂ ਤੋਂ ਲਾਭ ਨਾ ਉਠਾ ਸਕਣ ਲਈ ਸਰਾਪੇ ਰਹਿੰਦੇ ਹਨ, ਵਿਗਿਆਨ ਪੂੰਜੀਪਤੀਆਂ ਦੀ ਗੁਲਾਮ ਬਣੀ ਰਹਿੰਦੀ ਹੈ ਸਮਾਜ ਅੰਦਰ ਵਿਗਿਆਨਕ ਵਿਕਾਸ ਦੀ ਦਿਸ਼ਾ ਤੈਅ ਕਰਨ ਲਈ ਸਿਆਸਤ ਹਮੇਸ਼ਾ ਹੀ ਸਿਰਮੌਰ ਰਹਿੰਦੀ ਹੈ ਚੀਨ ਦੀ ਸਮਾਜਵਾਦੀ ਉਸਾਰੀ ਦੇ ਸਾਲਾਂ ਦੌਰਾਨ ਕਮਿਊਨਿਸਟ ਪਾਰਟੀ ਨੇ ਵਿਅਕਤੀ ਦੇ ਵਿਕਾਸ ਦੇ ਦੋ ਪੱਖਾਂ ‘‘ਲਾਲ’’ ਅਤੇ ‘‘ਮਾਹਿਰ’’ ’ਤੇ ਜ਼ੋਰ ਦਿੱਤਾ ਸੀ ਅਤੇ ਦੋਹਾਂਚੋਂ ਲਾਲ ਹੋਣ ਨੂੰ ਸਿਰਮੌਰ ਰੱਖਿਆ ਸੀ ਭਾਵ ਵਿਅਕਤੀ ਦੇ ਕਮਿਊਨਿਸਟ ਨਜ਼ਰੀਏ ਨੂੰ ਮੋਹਰੀ ਮਹੱਤਵ ਦਿੱਤਾ ਸੀ ਇਹ ਕਮਿਊਨਿਸਟ ਨਜ਼ਰੀਆ ਹੀ ਸੀ ਜਿਹੜਾ ਵਿਗਿਆਨ ਦੇ ਵਿਕਾਸ ਨੂੰ ਸਹੀ ਅਰਥਾਂ ਵਿੱਚ ਮਨੁੱਖਤਾ ਦੇ ਲੇਖੇ ਲਾ ਸਕਦਾ ਸੀ ਜਾਂ ਕਿਹਾ ਜਾ ਸਕਦਾ ਹੈ ਕਿ ਮਨੁੱਖਤਾ ਮੁਖੀ ਵਿਗਿਆਨਕ ਵਿਕਾਸ ਯਕੀਨੀ ਕਰ ਸਕਦਾ ਸੀ ਵਿਗਿਆਨ ਨੂੰ ਵੀ ਮਨੁੱਖਤਾ ਦੀ ਆਜ਼ਾਦੀ ਦੇ ਮਹਾਨ ਮਿਸ਼ਨ ਦੀ ਸੇਵਾ ਵਿੱਚ ਭੁਗਤਾ ਸਕਦਾ ਸੀ

ਖਾਲੀ ਢਿੱਡਾਂ ਵਾਲਿਆਂ ਲਈ ਵਿਗਿਆਨਿਕ ਤਰੱਕੀ ਦੇ ਅਰਥ ਸਦਾ ਹੀ ਬੇਵਸੀ ਦੇ ਅਹਿਸਾਸਾਂ ਅਧੀਨ ਰਹਿਣਗੇ ਤੇ ਵਿਗਿਆਨਕ ਖੋਜਾਂ ਦੀਆਂ ਤਰਜੀਹਾਂ ਸਵਾਲਾਂ ਹੇਠ ਰਹਿਣਗੀਆਂ ਜਿਨ੍ਹਾਂ ਲਈ ਰੋਟੀ ਦੇ ਮਸਲੇ ਹੱਲ ਹੋ ਚੁੱਕੇ ਹਨ, ,ਉਹ ਹੋਰ ਥਾਂ ਤੋਂ ਖੜ੍ਹ ਕੇ ਸੋਚਦੇ ਹਨ ਉਹ ਖਾਲੀ ਢਿੱਡਾਂ ਤੇ ਬੋਝਲ ਸਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਕਿ ਤੁਹਾਨੂੰ ਦੇਸ਼ ਦੀ ਵਿਗਿਆਨਕ ਤਰੱਕੀਤੇ ਕਿਉਂ ਮਾਣ ਕਰਨਾ ਚਾਹੀਦਾ ਹੈ ਓਹੀ ਹਿੱਸੇ ਹਾਕਮਾਂ ਦੇ ਅਜਿਹੇ ਨਜ਼ਰੀਏ ਨੂੰ ਸੰਚਾਰਨ ਦੇ ਵਾਹਕ ਵੀ ਬਣਦੇ ਹਨ ਵਿਗਿਆਨ ਨੂੰ ਲੁਟੇਰੀਆਂ ਜਮਾਤਾਂ ਦੀ ਸੇਵਾ ਵਿੱਚ ਝੋਕ ਦੇਣ ਦੇ ਨਾਂਹ-ਪੱਖੀ ਵਰਤਾਰੇ ਅਸਲੀਅਤ ਨੂੰ ਬੁੱਝਣੋ ਅਸਮਰਥ ਰਹਿੰਦੇ ਹਨ ਵਿਗਿਆਨ ਨੂੰ ਪਿਛਾਖੜੀ ਮੰਤਵਾਂ ਦਾ ਹੱਥਾ ਬਣਾਏ ਜਾਣ ਦੇ ਵਰਤਾਰੇ ਦਾ ਤੱਤ ਪਛਾਣਨ ਤੋਂ ਅਸਮਰਥ ਰਹਿੰਦੇ ਹਨ

ਵਿਗਿਆਨ ਖੋਜਾਂ ਦੀਆਂ ਤਰਜੀਹਾਂ ਦੇ ਮਸਲੇ ਨੂੰ ਇਸ ਉਦਾਹਰਨ ਨਾਲ ਸੌਖਿਆਂ ਸਮਝਿਆ ਜਾ ਸਕਦਾ ਹੈ ਜਿਵੇਂ ਐਸ ਵੇਲੇ ਭਾਰਤ ਸਰਕਾਰ ਦਾ ਚਿਪ ਬਣਾਉਣ ਦੇ ਉਦਯੋਗਤੇ ਬਹੁਤ ਜ਼ੋਰ ਲੱਗਿਆ ਹੋਇਆ ਹੈ ਇਹ ਸਾਮਰਾਜੀ ਬਹੁਕੌਮੀ ਕੰਪਨੀਆਂ ਲਈ ਆਪਸੀ ਮੁਕਾਬਲੇਬਾਜ਼ੀ ਦਾ ਖੇਤਰ ਹੈ ਤੇ ਇਹਦੇ ਲਈ ਭਾਰਤ ਸਰਕਾਰ ਬਹੁਤ ਵੱਡੇ ਸਰਕਾਰੀ ਬੱਜਟ ਵੀ ਝੋਕ ਰਹੀ ਹੈ, ਕੰਪਨੀਆਂ ਨੂੰ ਲੁਟਾ ਰਹੀ ਹੈ ਇਹਦੇ ਵਿੱਚ ਦਲਾਲ ਭਾਰਤੀ ਸਰਮਾਏਦਾਰਾਂ ਨੇ ਵੀ ਹਿੱਸੇਦਾਰ ਬਣਨਾ ਹੈ ਤੇ ਇਸ ਖੇਤਰ ਚੀਨ ਨਾਲ ਮੁਕਾਬਲੇ ਲਈ ਤਿੰਘਿਆ ਜਾ ਰਿਹਾ ਹੈ ਭਾਰਤ ਦੀ ਬਹੁਗਿਣਤੀ ਆਬਾਦੀ ਲਈ ਇਹ ਖੋਜ ਮੁੱਖ ਜ਼ਰੂਰਤ ਹੈ ਜਾਂ ਹੋਰ ਬਹੁਤ ਲੋੜਾਂ ਹਨ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਸੌਖੀ ਕਰ ਸਕਦੀਆਂ ਹਨ ਜਿਵੇਂ ਸੀਵਰ ਦੀ ਸਫਾਈ ਦੇ ਕੰਮ ਵਿਚ ਮਨੁੱਖ ਨੂੰ ਨਰਕ ਭਰੀਆਂ ਹਾਲਤਾਂ ਵਿੱਚ ਕੰਮ ਕਰਨ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ, ਹੋਰ ਵੱਧ ਤਕਨੀਕ ਵਿਕਸਿਤ ਕੀਤੀ ਜਾ ਸਕਦੀ ਹੈ ਪਰ ਇਹ ਕਿਸੇ ਕੰਪਨੀ ਲਈ ਸਰੋਕਾਰ ਦਾ ਮਸਲਾ ਨਹੀਂ ਹੈ ਹੁਣ ਜੇਕਰ ਅਜਿਹੇ ਹਾਲਾਤਾਂ ਦਰਮਿਆਨ ਭਾਰਤੀ ਵਿਗਿਆਨੀ ਅਤਿ ਵਿਕਸਤ ਚਿਪ ਬਣਾਉਣ ਦੇ ਮਾਮਲੇ ਵਿੱਚ ਕੋਈ ਪ੍ਰਾਪਤੀ ਹਾਸਲ ਕਰ ਵੀ ਲੈਣ ਤਾਂ ਇਹ ਸਾਡੇ ਲਈ ਕਿੰਨੀ ਕੁ ਤਸੱਲੀ ਵਾਲੀ ਗੱਲ ਹੋ ਸਕਦੀ ਹੈ

ਇਉਂ ਹੀ ਜਿਵੇਂ ਦੇਸ਼ ਅੰਦਰ ਬੁਲੇਟ ਟਰੇਨ ਚਲਾਉਣ ਦੇ ਪ੍ਰੋਜੈਕਟ ਦਾ ਸਵਾਲ ਹੈ ਭਾਰਤੀ ਰੇਲਵੇ ਖੇਤਰ ਅੰਦਰ ਉੱਚ-ਦਰਜੇ ਦੀ ਰਫਤਾਰ ਨਾਲੋ ਜ਼ਿਆਦਾ ਸਮੁੱਚੀਆਂ ਟਰੇਨਾਂ ਦੀ ਹਾਲਤ ਦੀ ਬਿਹਤਰੀ ਭਾਰਤ ਦੇ ਲੋਕਾਂ ਦਾ ਮੁੱਖ ਸਰੋਕਰ ਬਣਦਾ ਹੈ ਭਾਰਤ ਦੀ ਸਮੁੱਚੀ ਤਕਨੀਕੀ ਤਰੱਕੀ ਜਾਨ ਸਧਾਰਨ ਵੱਲੋਂ ਵਰਤੀਆਂ ਜਾਣ ਵਾਲੀਆਂ ਗੱਡੀਆਂ ਦੀ ਬੇਹਤਰੀ ਲੇਖੇ ਲੱਗਣੀ ਚਾਹੀਦੀ ਹੈ ਵਿਗਿਆਨ ਦੇ ਕਿਰਦਾਰ ਬਾਰੇ ਸਭ ਤੋਂ ਸਿਖਰਲੀ ਉਦਾਹਰਨ ਹਿਟਲਰ ਦੇ ਰਾਜ ਅੰਦਰ ਵਿਗਿਆਨਕ ਤਕਨੀਕਾਂ ਦੇ ਬੰਦਿਆਂ ਨੂੰ ਚੈਂਬਰਾਂ ਅੰਦਰ ਸਾੜਨ ਲੇਖੇ ਲੱਗਣ ਦੀ ਹੈ ਜਰਮਨ ਦੇ ਵਿਗਿਆਨੀਆਂ ਦੀਆਂ ਖੋਜਾਂ ਦਾ ਜੋ ਮਨੁੱਖਤਾ-ਦੋਖੀ ਮੁਹਾਣ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਹ ਬੇਹੱਦ ਖ਼ੌਫ਼ਨਾਕ ਸੀ ਇਹ ਵਰਤਾਰਾ ਸਰਮਾਏਦਾਰੀ ਦੀ ਕਰੂਰਤਾ ਦਾ ਸਿਖਰ ਸੀ, ਉਂਝ ਉਸ ਤੋਂ ਮਗਰੋਂ ਵੀ ਸੰਸਾਰ ਸਾਮਰਾਜ ਨੇ ਇਹਨਾਂ ਤਕਨੀਕਾਂ ਨੂੰ ਪ੍ਰਮਾਣੂ ਬੰਬਾਂ ਤੋਂ ਲੈ ਕੇ ਕਲੱਸਟਰ ਬੰਬਾਂ ਤੱਕ ਦੇ ਅਤਿ ਮਾਰੂ ਹਥਿਆਰਾਂ ਲਈ ਵਰਤਿਆ ਹੈ ਤੇ ਦੁਨੀਆਂ ਭਰ ਅੰਦਰ ਅਥਾਹ ਕੀਮਤੀ ਮਨੁੱਖੀ ਜਾਨਾਂ ਨਿਗਲੀਆਂ ਹਨ ਅਨੇਕਾਂ ਮਾਸੂਮ ਬਾਲਾਂ ਨੂੰ ਜ਼ਿੰਦਗੀ ਭਰ ਲਈ ਅਪਾਹਜ ਬਣਾਇਆ ਹੈ

ਹੁਣ ਵੀ ਦੁਨੀਆ ਭਰ ਅੰਦਰ ਮੈਡੀਕਲ ਸਾਇੰਸ ਲੋਕਾਂ ਦੇ ਇਲਾਜ ਤੋਂ ਪਹਿਲਾਂ ਕਾਰਪੋਰੇਸ਼ਨਾਂ ਦੇ ਮੁਨਾਫ਼ਿਆਂ ਦਾ ਸਰੋਤ ਬਣੀ ਹੋਈ ਹੈ ਓਥੇ ਵੀ ਖੋਜਾਂ ਸਸਤੇ ਤੇ ਸਭ ਤੱਕ ਪਹੁੰਚਣ ਵਾਲੇ ਇਲਾਜ ਦੀਆਂ ਲੋੜਾਂ ਦੇ ਅਨੁਸਾਰ ਨਹੀਂ ਹੁੰਦੀਆਂ ਸਗੋਂ ਮੁਨਾਫਿਆਂ ਨੂੰ ਮੁੱਖ ਰੱਖ ਕੇ ਹੁੰਦੀਆਂ ਹਨ ਬਹੁਤ ਸਾਰੀਆਂ ਇਲਾਜ ਵਿਧੀਆਂ ਦੀਆਂ ਖੋਜਾਂ ਰੋਕ ਕੇ ਰੱਖੀਆਂ ਜਾਂਦੀਆਂ ਹਨ ਇਲਾਜ ਦੇ ਸੌਖੇ ਤੇ ਸਰਲ ਢੰਗਾਂ ਨੂੰ ਨਿਰ-ਉਤਸ਼ਾਹਿਤ ਕੀਤਾ ਜਾਂਦਾ ਹੈ ਤੇ ਉੱਚ ਤਕਨੀਕ ਅਧਾਰਤ ਮਸ਼ੀਨਰੀ ਦੀ ਵਰਤੋਂ ਯਕੀਨੀ ਬਣਾ ਕੇ ਰੱਖੀ ਜਾਂਦੀ ਹੈ ਮੁਨਾਫ਼ੇ ਦਾ ਜ਼ਰੀਆ ਨਾ ਬਣਦੀਆਂ ਹੋਣ ਕਰਕੇ ਕਈ ਪੈਥੀਆਂ ਰੋਲ ਦਿੱਤੀਆਂ ਜਾਂਦੀਆਂ ਹਨ ਪੁਲਾੜ ਖੋਜ ਦਾ ਖੇਤਰ ਵੀ ਹੁਣ ਬਹੁਕੌਮੀ ਕੰਪਨੀਆਂ ਦੀ ਦਿਲਚਸਪੀ ਦਾ ਖੇਤਰ ਬਣਿਆ ਹੋਇਆ ਹੈ ਸਾਮਰਾਜੀ ਹਕੂਮਤਾਂ ਲਈ ਵੀ ਜੰਗੀ ਮੰਤਵਾਂ ਨੂੰ ਅੱਗੇ ਵਧਾਉਣ ਦਾ ਸਾਧਨ ਬਣਿਆ ਹੋਇਆ ਹੈ ਅਮਰੀਕੀ ਸਾਮਰਾਜੀਆਂ ਦੇ ਹੱਥ-ਠੋਕੇ ਬਣੇ ਹੋਏ ਭਾਰਤੀ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਪੁਲਾੜ ਖੋਜਾਂ ਨੂੰ ਵੀ ਅਮਰੀਕੀ ਸੇਵਾ ਝੋਕਣ ਦੇ ਇਰਾਦਿਆਂ ਤੋਂ ਮੁਕਤ ਕਰਕੇ ਨਹੀਂ ਵੇਖਿਆ ਜਾ ਸਕਦਾ ਖਾਸ ਕਰਕੇ ਜਦੋਂ ਅਮਰੀਕਾ ਵੱਲੋਂ ਆਪਣੇ ਜੰਗੀ ਮਿਸ਼ਨਾਂ ਦੇ ਕਈ ਸਹਾਇਕ ਕੰਮਾਂ ਦੀ ਸੇਵਾ ਭਾਰਤੀ ਹਾਕਮਾਂ ਵਰਗੇ ਸੇਵਾਦਾਰਾਂ ਨੂੰ ਸੌਂਪੇ ਜਾਣ ਦੀ ਨੀਤੀ ਬਹੁਤ ਜ਼ਾਹਰਾ ਹੈ ਅਜਿਹੇ ਸਹਾਇਕ ਕਾਰਜਾਂ ਲਈ ਪਛੜੇ ਮੁਲਕਾਂ ਦੇ ਬੱਜਟ ਵਰਤਣ ਦੀ ਨੀਤੀ ਵੀ ਬਹੁਤ ਜ਼ਾਹਰਾ ਹੈ ਇਸ ਲਈ ਦੇਸ਼ ਵੱਲੋਂ ਪਲਾੜ ਖੇਤਰ ਵਿਚ ਹੋਣ ਵਾਲੀਆਂ ਪ੍ਰਾਪਤੀਆਂ ਦੇ ਅਰਥ ਵੀ ਸਿੱਧ-ਪੱਧਰੇ ਨਹੀਂ ਹਨ ਇਸ ਲਈ ਕਿਸੇ ਵੀ ਵਿਗਿਆਨਕ ਪ੍ਰਾਪਤੀ ਹੋ ਜਾਣ ਦੇ ਨਾਲ ਹੀ ਇਹ ਸਵਾਲ ਉਸ ਤੋਂ ਵੀ ਵੱਡੇ ਆਕਾਰ ਨਾਲ ਸਾਹਮਣੇ ਖੜ੍ਹਾ ਹੁੰਦਾ ਹੈ ਕਿ ਇਸਨੇ ਆਖਰ ਕੀਹਦੇ ਲੇਖੇ ਲੱਗਣਾ ਹੈ ਕਿਸੇ ਵੀ ਪ੍ਰਾਪਤੀ ਨੂੰ ਇਸ ਸਵਾਲ ਤੋਂ ਜੁਦਾ ਕਰਕੇ ਸਹੀ ਅਰਥਾਂ ਨਹੀਂ ਸਮਝਿਆ ਜਾ ਸਕਦਾ

 ਜਿਵੇਂ ਖੇਤੀ ਖੇਤਰ ਅੰਦਰ ਹੋਈ ਕੋਈ ਵੀ ਖੋਜ ਵਿਹਲੇ ਕਰ ਦਿਤੇ ਗਏ ਖੇਤ ਮਜ਼ਦੂਰਾਂ ਨੂੰ ਫਾਕੇ ਕੱਟਣ ਲਈ ਮਜ਼ਬੂਰ ਕਰ ਰਹੀ ਹੁੰਦੀ ਹੈ ਤਾਂ ਉਸ ਖੋਜ ਦੀ ਸਾਰਥਿਕਤਾ ਸਵਾਲਾਂ ਅਧੀਨ ਕਿਵੇਂ ਨਹੀਂ ਆਵੇਗੀ ਵਿਗਿਆਨਕ ਤੇ ਤਕਨੀਕ ਦੀ ਤਰੱਕੀ ਦੇ ਨਜ਼ਰੀਏ ਤੋਂ ਉਸ ਖੋਜ ਦਾ ਜਿੰਨਾਂ ਵੀ ਮਹੱਤਵ ਹੋਵੇ, ਪਰ ਵਿਹਲੇ ਹੋਏ ਖੇਤ ਮਜ਼ਦੂਰ ਉਸ ਤਰੱਕੀਤੇ ਮਾਣ ਕਿਵੇਂ ਕਰ ਸਕਣਗੇ ਹੁਣ ਵੀ ਸਾਡੇ ਦੇਸ਼ ਵਾਸੀਆਂ ਸਾਹਮਣੇ ਇਹ ਸਵਾਲ ਉੱਭਰਿਆ ਖੜ੍ਹਾ ਹੈ ਕਿ ਕੀ ਦੇਸ਼ ਨੂੰ ਪਹਿਲਾਂ ਆਈ ਟੀ ਖੇਤਰ ਦੇ ਉੱਚ ਪੱਧਰੇ ਤਕਨੀਕ ਵਿਕਾਸ ਲਈ ਸੋਮੇ ਜੁਟਾਉਣੇ ਚਾਹੀਦੇ ਹਨ ਜਾਂ ਉਸ ਤੋਂ ਪਹਿਲਾਂ ਡੇਂਗੂ ਮਲੇਰੀਆ ਫੈਲਾਉਂਦੇ ਮੱਛਰ ਮਾਰਨ ਵਾਲੀਆਂ ਸਧਾਰਨ ਤਕਨੀਕਾਂ ਦਾ ਪਸਾਰਾ ਕਰਨ ਲਈ ਪੂੰਜੀ ਜੁਟਾਉਣੀ ਚਾਹੀਦੀ ਹੈ ਕੁਪੋਸ਼ਣ ਦਾ ਸ਼ਿਕਾਰ ਕਰੋੜਾਂ ਦੇਸ਼ ਵਾਸੀਆਂ ਦੇ ਮੁਲਕ ਅੰਦਰ ਕਿਸੇ ਵੀ ਤਕਨੀਕੀ ਵਿਕਾਸ ਤੋਂ ਪਹਿਲਾਂ ਹਰ ਬਸ਼ਿੰਦੇ ਦੀ ਪਹੁੰਚ ਵਿੱਚ ਸੰਤੁਲਿਤ ਭੋਜਨ ਕਿਉਂ ਨਹੀਂ ਯਕੀਨੀ ਕੀਤਾ ਜਾਣਾ ਚਾਹੀਦਾ ਤੇ ਇਸਦੀ ਕੀਮਤਤੇ ਹੋਣ ਵਾਲਾ ਤਕਨੀਕੀ ਵਿਕਾਸ ਵਾਜਬ ਕਿਵੇਂ ਠਹਿਰਾਇਆ ਜਾ ਸਕਦਾ ਹੈ ਜਿਵੇਂ ਜੀ ਡੀ ਪੀ ਦੀ ਵਧਦੀ ਦਰ ਆਪਣੇ ਆਪ ਵਿੱਚ ਦੇਸ਼ ਵਾਸੀਆਂ ਦੀ ਖੁਸ਼ਹਾਲੀ ਦਾ ਪ੍ਰਤੀਕ ਨਹੀਂ ਹੈ , ਓਵੇਂ ਹੀ ਤਕਨੀਕ ਦੀ ਉੱਤਮਤਾ ਵੀ ਆਪਣੇ ਆਪ ਵਿੱਚ ਦੇਸ਼ ਦੀ ਖੁਸ਼ਹਾਲੀ ਦਾ ਪ੍ਰਤੀਕ ਨਹੀਂ ਹੋ ਸਕਦੀ ਮੌਜੂਦਾ ਪੂੰਜੀਵਾਦੀ ਚੀਨ ਦੀ ਤਕਨੀਕੀ ਤਰੱਕੀ ਵੀ ਫਾਕੇ ਕੱਟ ਰਹੇ ਕਰੋੜਾਂ ਚੀਨੀ ਮਜ਼ਦੂਰਾਂ ਦੀ ਕੀਮਤਤੇ ਹੋੋਈ ਹੈ, ਜਿਹੜੇ ਸੈਮਸੰਗ ਵਰਗਿਆਂ ਕੰਪਨੀਆਂ ਲਈ ਦਿਨ ਰਾਤ ਨਿਚੋੜੇ ਗਏ ਹਨ ਸਮਾਜਵਾਦੀ ਚੀਨ ਅੰਦਰ ਇਹੀ ਮਜ਼ਦੂਰ ਹੁਣ ਨਾਲੋਂ ਕਿਤੇ ਸੁਖਾਲੀ ਜ਼ਿੰਦਗੀ ਗੁਜ਼ਾਰਦੇ ਸਨ ,ਚਾਹੇ ਓਦੋਂ ਚੀਨੀ ਤਕਨੀਕੀ ਸਮਾਨ ਦੀ ਦੁਨੀਆਂ ਅੰਦਰ ਧੁੰਮ ਨਹੀਂ ਸੀ ਪੈ ਰਹੀ

ਹੁਣ ਮੋਦੀ, ਸਰਕਾਰ ਵੱਲੋਂ ਕੌਮੀ ਖੋਜ ਫਾਊਂਡੇਸ਼ਨ ਨਾਂ ਦੀ ਇੱਕ ਨਵੀਂ ਸੰਸਥਾ ਬਣਾਉਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਜਿਸ ਬਾਰੇ ਅਜੇ ਬਹੁਤੀ ਜਾਣਕਾਰੀ ਭਾਵੇਂ ਹਾਸਲ ਨਹੀਂ ਹੈ, ਪਰ ਉਸ ਵਿੱਚ ਅਹਿਮ ਨੁਕਤਾ ਕਾਰਪੋਰੇਟ ਕੰਪਨੀਆਂ ਵੱਲੋਂ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਟੇਕ ਰੱਖਣ ਦਾ ਹੈ ਭਲਾ ਕਾਰਪੋਰੇਟ ਜਗਤ ਵੱਲੋਂ ਹੋਣ ਵਾਲੀ ਫੰਡਿੰਗ ਰਾਹੀਂ ਦੇਸ਼ ਦੀਆਂ ਯੂਨੀਵਰਸਿਟੀਆਂ ਹੋਰ ਖੋਜੀ ਸੰਸਥਾਵਾਂ ਕੀਹਦੇ ਹਿੇੱਤਾਂ ਲਈ ਖੋਜ ਕਰਨਗੀਆਂ ਭਾਰਤ ਆਪਣੇ ਬੱਜਟਚੋਂ ਪਹਿਲਾਂ ਹੀ ਬਹੁਤ ਨਿਗੂਣਾ ਹਿੱਸਾ ਖੋਜ ਕਾਰਜਾਂ ਲਈ ਰੱਖਦਾ ਹੈ ਤੇ ਇਸ ਖ਼ਾਤਰ ਸਰਕਾਰੀ ਬਜਟ ਜੁਟਾਉਣ ਦੀ ਥਾਂ ਖੋਜ ਦਾ ਖੇਤਰ ਵੀ ਬਹੁਕੌਮੀ ਸਾਮਰਾਜੀ ਕੰਪਨੀਆਂ ਹਵਾਲੇ ਕੀਤਾ ਜਾਣਾ ਹੈ

ਇਸ ਲਈ ਮਸਲਾ ਵਿਗਿਆਨੀਆਂ ਦੀ ਪ੍ਰਾਪਤੀ ਨਾਲੋਂ ਵੱਡਾ ਇਨ੍ਹਾਂ ਪ੍ਰਾਪਤੀਆਂ ਨੂੰ ਸਰਮਾਏਦਾਰਾਂ ਦੇ ਲੁਟੇਰੇ ਮੰਤਵਾਂ ਲਈ ਵਰਤੇ ਜਾਣ ਦਾ ਹੈ ਉਸ ਤੋਂ ਵੀ ਅੱਗੇ ਖੋਜਾਂ ਤੇ ਵਿਕਾਸ ਦਾ ਮੁਹਾਣ ਪੂੰਜੀਵਾਦੀ ਲੁਟੇਰੇ ਮੰਤਵਾਂ ਦੀਆਂ ਲੋੜਾਂ ਅਨੁਸਾਰ ਤੈਅ ਕਰਨ ਦਾ ਹੈ ਇੱਕੋ ਵਿਗਿਆਨਕ ਪ੍ਰਾਪਤੀ ਲਈ ਲੁੱਟੇ ਜਾਣ ਵਾਲੀ ਤੇ ਲੁਟੇਰੀ ਜਮਾਤ ਲਈ ਸਾਂਝੇ ਜਸ਼ਨਾਂ ਦੀ ਸਾਂਝ ਦੀ ਹਾਲਤ ਨਹੀਂ ਹੁੰਦੀ ਜਮਾਤਾਂ ਦੇ ਸਰੋਕਾਰ ਆਪੋ ਆਪਣੇ ਹੁੰਦੇ ਹਨ ਵਿਗਿਆਨਕ ਵਿਕਾਸ ਜਾਂ ਤਕਨੀਕੀ ਤਰੱਕੀ ਨੂੰ ਕਦੇ ਵੀ ਸਮਾਜਿਕ ਆਰਥਿਕ ਸਬੰਧਾਂ ਦੀ ਹਾਲਤ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਇਸ ਵਿਕਾਸ ਦਾ ਕਿਰਦਾਰ ਆਰਥਿਕ ਸਮਾਜਿਕ ਸੰਬੰਧਾਂ ਦੀ ਜ਼ਮੀਨਚੋਂ ਹੀ ਉਸਰਦਾ ਹੈ

(ਪੰਜਾਬੀ ਟਿ੍ਰਬਿਊਨ ਦੇ ਆਨਲਾਈਨ ਐਡੀਸ਼ਨ ਪ੍ਰਕਾਸ਼ਿਤ ਹੋਈ ਲਿਖਤ)

No comments:

Post a Comment