Tuesday, September 19, 2023

ਵਿਛੜ ਗਏ ਕਮਿਊਨਿਸਟ ਇਨਕਲਾਬੀ ਸਾਥੀ ਠਾਣਾ ਸਿੰਘ ਨੂੰ ਸੂਹੀ ਸ਼ਰਧਾਂਜਲੀ ਦਿਉ

 

ਵਿਛੜ ਗਏ ਕਮਿਊਨਿਸਟ ਇਨਕਲਾਬੀ ਸਾਥੀ ਠਾਣਾ ਸਿੰਘ ਨੂੰ ਸੂਹੀ ਸ਼ਰਧਾਂਜਲੀ ਦਿਉ

 

ਕਮਿਊਨਿਸਟ ਇਨਕਲਾਬੀ ਹਲਕਿਆਂ ਇਹ ਖ਼ਬਰ ਡੂੰਘੇ ਦੁੱਖ ਨਾਲ ਸੁਣੀ ਗਈ ਹੈ ਕਿ ਕਮਿ:ਇਨ: ਲਹਿਰ ਦੀ ਆਗੂ ਸਖ਼ਸ਼ੀਅਤ ਕਾ. ਠਾਣਾ ਸਿੰਘ ਵਿਛੋੜਾ ਦੇ ਗਏ ਉਹ ਲਗਭਗ 82 ਵਰ੍ਹਿਆਂ ਦੇ ਸਨ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ 55 ਵਰ੍ਹੇ ਲੋਕ ਇਨਕਲਾਬ ਦੇ ਮਿਸ਼ਨ ਦੇ ਲੇਖੇ ਲਾਏ ਉਹ ਭਰ ਜਵਾਨੀ ਇਸ ਮਿਸ਼ਨ ਨੂੰ ਪ੍ਰਣਾਏ ਗਏ ਅਤੇ ਅੰਤਿਮ ਸਾਹਾਂ ਤੱਕ ਇੱਕ ਸਿਦਕਵਾਨ ਜੁਝਾਰ ਵਜੋਂ ਇਨਕਲਾਬ ਦੇ ਕਾਜ਼ ਨੂੰ ਸਮਰਪਿਤ ਰਹੇ ਉਮਰ ਦੇ ਅੱਸੀਵੇਂ ਦਹਾਕੇ ਪਹੁੰਚ ਕੇ ਵੀ ਉਹ ਨੌਜਵਾਨਾਂ ਵਾਲੇ ਇਨਕਲਾਬੀ ਜੋਸ਼ ਤੇ ਸਮਰਪਣ ਨਾਲ ਕੰਮਾਂ ਜੁਟੇ ਰਹੇ ਮਨੁੱਖਤਾ ਦੀ ਆਜ਼ਾਦੀ ਦੇ ਮਹਾਨ ਕਾਜ਼ ਦੇ ਅੰਗ ਵਜੋਂ ਦੇਸ਼ ਅੰਦਰ ਮਜ਼ਦੂਰਾਂ-ਕਿਸਾਨਾਂ ਦਾ ਰਾਜ ਲਿਆਉਣ ਲਈ ਉਹਨਾਂ ਵੱਲੋਂ ਅਣਥੱਕ ਘਾਲਣਾ ਘਾਲੀ ਗਈ ਉਹਨਾਂ ਦੇ ਵਿੱਛੜ ਜਾਣ ਨਾਲ ਕਮਿਊਨਿਸਟਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ

 ਇਨਕਲਾਬੀ ਮਿਸ਼ਨ ਨੂੰ ਸਮਰਪਿਤ ਹੋ ਜਾਣ ਦੀ ਸ਼ੁਰੂਆਤ

 ਪਿੰਡ ਭਲਾਈਆਣਾ (ਮੁਕਤਸਰ) ਦੇ ਸਧਾਰਨ ਕਿਸਾਨ ਪਰਿਵਾਰ ਜਨਮੇ ਕਾ. ਠਾਣਾ ਸਿੰਘ ਨੇ ਜਵਾਨੀ ਪਹਿਰ ਕਮਿਊਨਿਸਟ ਇਨਕਲਾਬੀ ਲਹਿਰ ਦੇ ਵਿਹੜੇ ਪੈਰ ਟਿਕਾਇਆ ਸੀ ਉਹ ਪਹਿਲਾਂ ਸਕੂਲ ਅਧਿਆਪਕ ਲੱਗ ਗਏ ਸਨ ਤੇ ਫਿਰ ਐਮ.. ਅੰਗਰੇਜ਼ੀ ਕਰਨ ਲਈ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਚਲੇ ਗਏ ਉਦੋਂ ਤੱਕ 1967 ’ ਪੱਛਮੀ ਬੰਗਾਲ ਦੇ ਪਿੰਡ ਨਕਸਲਬਾੜੀ ਉੱਠੀ ਕਿਸਾਨ ਬਗਾਵਤ ਦੇਸ਼ ਭਰ ਅੰਦਰ ਇਨਕਲਾਬ ਦੇ ਰਾਹ ਦੀ ਮਿਸ਼ਾਲ ਬਣਕੇ ਜਗ ਉੱਠੀ ਸੀ ਤੇ ਦੇਸ਼ ਭਰ ਦੇ ਹਜ਼ਾਰਾਂ ਨੌਜਵਾਨ ਕਿਰਤੀਆਂ ਕਿਸਾਨਾਂ ਦਾ ਰਾਜ ਲਿਆਉਣ

ਦੇ ਕਾਰਜ ਨੂੰ ਸਮਰਪਿਤ ਹੋ ਕੇ ਇਨਕਲਾਬੀ ਲਹਿਰ ਕੁੱਦ ਰਹੇ ਸਨ ਨਕਸਲਬਾੜੀ ਦੀ ਬਗ਼ਾਵਤ ਦੀ ਰੌਸ਼ਨੀ ਨੇ ਨੌਜਵਾਨਾਂ ਨੂੰ ਦਰਸਾ ਦਿੱਤਾ ਸੀ ਕਿ ਲੋਕਾਂ ਦੀ ਪੁੱਗਤ ਵਾਲਾ ਖਰਾ ਲੋਕ ਰਾਜ ਲਿਆਉਣ ਲਈ ਭਾਰਤੀ ਰਾਜਾਂ ਦੀਆਂ ਅਸੈਂਬਲੀਆਂ ਤੇ ਪਾਰਲੀਮੈਂਟਾਂ ਦਾ ਰਾਹ ਮੰਜ਼ਿਲ ਤੱਕ ਨਹੀਂ ਪਹੁੰਚਾ ਸਕਦਾ ਸਗੋਂ ਇਸ ਖਾਤਰ ਲੋਕਾਂ ਨੂੰ ਆਪਣੀ ਤਾਕਤ ਉਸਾਰ ਕੇ, ਰਾਜ ਭਾਗ ਨਾਲ ਟੱਕਰ ਲੈ ਕੇ ਅੱਗੇ ਵਧਣਾ ਪੈਣਾ ਹੈ ਅਖੌਤੀ ਕਮਿਊਨਿਸਟਾਂ ਦੀਆਂ ਸੋਧਵਾਦੀ ਪਾਰਟੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਦੇਸ਼ ਭਰ ਵਾਂਗ ਪੰਜਾਬ ਅੰਦਰ ਵੀਨਕਸਲਬਾੜੀ ਦਾ ਰਾਹ-ਸਾਡਾ

ਰਾਹਦਾ ਨਾਅਰਾ ਗੂੰਜ ਉੱਠਿਆ ਸੀ ਅਜਿਹੇ ਜੋਸ਼ੀਲੇ ਦੌਰ ਕਾਮਰੇਡ ਠਾਣਾ ਸਿੰਘ ਨੇ ਰਵਾਇਤੀ ਵਿਅਕਤੀਗਤ ਉਮੰਗਾਂ ਨੂੰ ਲਾਂਭੇ ਰੱਖ ਦਿੱਤਾ ਤੇ ਕਮਿ:ਇਨ: ਲਹਿਰ ਨਾਲ ਡੂੰਘਾ ਨਾਤਾ ਜੋੜ ਲਿਆ ਪੜ੍ਹਾਈ ਪੂਰੀ ਹੋਣਤੇ ਉਹ ਕੋਈ ਉੱਚਾ ਰੁਤਬੇ ਪਾਉਣ ਦੀ ਉਮੀਦ ਨਾਲ ਹੋਰ ਅੱਗੇ ਪੜ੍ਹਨ ਜਾਂ ਕੋਈ ਨੌਕਰੀ ਹਾਸਲ ਕਰਨ ਦੀ ਥਾਂ, ਇਨਕਲਾਬੀ ਲਹਿਰ ਨੂੰ ਸਮਰਪਿਤ ਹੋ ਗਏ ਉਹਨਾਂ ਨੇ ਅੰਡਰ ਗਰਾਊਂਡ ਹੋ ਕੇ ਇਨਕਲਾਬੀ ਸਰਗਰਮੀ ਸ਼ੁਰੂ ਕਰ ਦਿੱਤੀ ਤੇ ਜ਼ਿੰਦਗੀ ਭਰ ਅੰਡਰ ਗਰਾਊਂਡ ਰਹਿੰਦਿਆਂ ਇਨਕਲਾਬੀ ਕੰਮ ਜੁਟੇ ਰਹੇ ਉਹ ਵੱਖ-ਵੱਖ ਗੁਪਤ ਕਮਿ:ਇਨ: ਪਾਰਟੀਆਂ ਅਹਿਮ ਜਿੰਮੇਵਾਰੀਆਂਤੇ ਰਹੇ ਇੱਕ ਪੇਸ਼ਾਵਰ ਇਨਕਲਾਬੀ ਵਜੋਂ ਉਹਨਾਂ ਆਪਣੀ ਸਾਰੀ ਸਮਰੱਥਾ,

ਸ਼ਕਤੀ ਤੇ ਸਮਾਂ ਇਨਕਲਾਬ ਦੇ ਮਹਾਨ ਕਾਰਜ ਲਈ ਸਮਰਪਿਤ ਕੀਤਾ

 ਇਨਕਲਾਬੀ ਜਨਤਕ ਲੀਹ ਦਾ ਝੰਡਾ ਬਰਦਾਰ

 ਉਹਨਾਂ ਨੇ ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਇਨਕਲਾਬੀ ਜਨਤਕ ਲੀਹ ਦਾ ਝੰਡਾ ਬਹੁਤ

ਮੁਸ਼ਕਿਲ ਸਮਿਆਂ ਬੁਲੰਦ ਕੀਤਾ, ਇਸ ਲੀਹ ਡੂੰਘੀ ਨਿਹਚਾ ਦੇ ਸਿਰਤੇ ਬੁਲੰਦ ਕੀਤਾ ਉਹ ਪੰਜਾਬ ਦੇ ਉਨ੍ਹਾਂ ਮੁੱਢਲੇ ਸਾਥੀਆਂਚੋਂ ਸਨ ਜਿੰਨਾਂ ਨੇ ਨਕਸਲਬਾੜੀ ਬਗਾਵਤ ਦੇ ਅਸਲ ਤੱਤ ਨੂੰ ਬੁੱਝਿਆ ਨਕਸਲਵਾੜੀ ਦੀ ਬਗਾਵਤ ਦਾ ਮੂਲ ਨੁਕਤਾ ਜ਼ਰਈ ਇਨਕਲਾਬੀ ਲਹਿਰ ਦਾ ਹਥਿਆਰਬੰਦ ਸੰਘਰਸ਼ ਦੇ ਪੱਧਰ ਤੱਕ ਪੁੱਜਣਾ ਸੀ ਇਸ ਲਹਿਰ ਨੇ ਜ਼ਮੀਨਤੇ ਕਬਜ਼ੇ ਦੇ ਸਵਾਲ ਨੂੰ ਰਾਜ ਸੱਤਾ ਦੇ ਸਵਾਲ ਨਾਲ ਸਹੀ ਤਰ੍ਹਾਂ ਜੋੜਿਆ ਸੀ ਮਰਹੂਮ ਕਾਮਰੇਡ ਹਰਭਜਨ ਸੋਹੀ, ਕਾ. ਠਾਣਾ ਸਿੰਘ ਤੇ ਸਾਥੀਆਂ ਨੇ ਇਸੇ ਰਾਹਤੇ ਅੱਗੇ ਵਧਦਿਆਂ ਦੇਸ਼ ਭਰ ਅੰਦਰ ਇਨਕਲਾਬੀ

ਜ਼ੱਰਈ ਲਹਿਰ ਉਸਾਰਨ ਦਾ ਹੋਕਾ ਉੱਚਾ ਕੀਤਾ ਸੀ ਨਕਸਲਵਾੜੀ ਬਗਾਵਤ ਬਾਰੇ ਚੀਨੀ ਕਮਿਊਨਿਸਟ ਪਾਰਟੀ ਵੱਲੋਂ ਕੀਤੀ ਟਿੱਪਣੀ ‘‘ਬਸੰਤ ਦੀ ਗਰਜ’’ ’ ਵੀ ਇਸੇ ਸਮਝ ਦੀ ਪੁਸ਼ਟੀ ਹੋਈ ਸੀ ਮਗਰੋਂ ਚੀਨੀ ਆਗੂ ਕਾਮਰੇਡ ਚਾਓ-ਇਨ-ਲਾਈ ਵੱਲੋਂ ਭਾਰਤ ਦੇ ਕਮਿਊਨਿਸਟ ਇਨਕਲਾਬੀਆਂ ਨੂੰ ਲਿਖੀ ਚਿੱਠੀ ਵਿੱਚ ਵੀ ਨਕਸਲਬਾੜੀ ਲਹਿਰ ਦੇ ਇਸੇ ਤੱਤ ਨੂੰ ਉਭਾਰਿਆ ਗਿਆ ਸੀ ਪਰ ਉਦੋਂ ਨਕਸਲਬਾੜੀ ਲਹਿਰ ਹਥਿਆਰਬੰਦ ਸੰਘਰਸ਼ ਨੂੰ ਜ਼ਰਈ ਲਹਿਰ ਨਾਲੋਂ ਤੋੜ ਕੇ ਦੇਖਣ ਦਾ ਰੁਝਾਨ ਭਾਰੂ ਹੋ ਗਿਆ ਸੀ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਗਲਤ ਲਾਈਨ

ਤਹਿਤ, ਚੰਦ ਕੁ ਨੌਜਵਾਨਾਂ ਵੱਲੋਂ ਜਗੀਰਦਾਰਾਂ ਜਾਂ ਪੁਲਿਸ ਮੁਲਾਜ਼ਮਾਂ ਦੇ ਕਤਲਾਂ ਰਾਹੀਂ ਲੋਕਾਂਚੋਂ ਦਹਿਸ਼ਤ ਤੋੜ ਕੇ, ਇਨਕਲਾਬੀ ਲਹਿਰ ਦੇ ਵਧਾਰੇ ਦੀ ਆਸ ਰੱਖੀ ਜਾ ਰਹੀ ਸੀ ਇਹ ਵਿਚਾਰ ਲੋਕਾਂ ਦੇ ਅੰਸ਼ਕ ਮੁੱਦਿਆਂਤੇ ਘੋਲਾਂ ਨੂੰ ਤੇ ਜਨਤਕ ਜਥੇਬੰਦੀਆਂ ਦੀ ਲੋੜ ਨੂੰ ਮੁੱਢੋਂ ਹੀ ਰੱਦ ਕਰਦਾ ਸੀ ਤੇ ਵਿਅਕਤੀਗਤ ਹਥਿਆਰਬੰਦ ਕਾਰਵਾਈਆਂ ਨੂੰ ਹੀ ਸੰਘਰਸ਼ ਦੀ ਇੱਕੋ ਇੱਕ ਸ਼ਕਲ ਸਮਝਦਾ ਸੀ ਕਾ.ਠਾਣਾ ਸਿੰਘ ਨੇ ਬਹੁਤ ਹੀ ਮੁੱਠੀ ਭਰ ਸਾਥੀਆਂ ਨਾਲ ਰਲ ਕੇ, ਇਸ ਗਲਤ ਵਿਚਾਰ ਨੂੰ ਰੱਦ ਕਰਦਿਆਂ, ਲੋਕਾਂ ਨੂੰ ਇਨਕਲਾਬ ਲਈ ਤਿਆਰ ਕਰਨ ਦੀ ਲੋੜਤੇ ਜ਼ੋਰ ਦਿੱਤਾ ਜ਼ਮੀਨ ਦੀ

ਵੰਡ ਦੇ ਸਵਾਲਤੇ ਲਹਿਰ ਉਸਾਰਦਿਆਂ ਉਸਨੂੰ ਹਥਿਆਰਬੰਦ ਸੰਘਰਸ਼ ਦੀ ਪੱਧਰ ਤੱਕ ਲੈ ਕੇ ਜਾਣਤੇ ਜ਼ੋਰ ਦਿੱਤਾ ਕਾ. ਠਾਣਾ ਸਿੰਘ ਤੇ ਸਾਥੀਆਂ ਨੇ ਹਥਿਆਰਬੰਦ ਘੋਲ ਦੀ ਤਿਆਰੀ ਲਈ ਲੋਕਾਂ ਨੂੰ ਅੰਸ਼ਕ ਮੁੱਦਿਆਂਤੇ ਘੋਲਾਂ ਰਾਹੀਂ ਜਥੇਬੰਦ ਕਰਨ ਦੇ ਅਮਲਚੋਂ ਲੰਘਾਉਣ ਦੀ ਲੋੜਤੇ ਜ਼ੋਰ ਦਿੱਤਾ ਇਸ ਖਾਤਰ ਲੋਕਾਂ ਦੀਆਂ ਜਥੇਬੰਦੀਆਂ ਬਣਾਉਣ ਤੇ ਰੋਜ਼-ਮਰ੍ਹਾ ਦੇ ਸੰਘਰਸ਼ਾਂ ਦੇ ਅਮਲ ਰਾਹੀਂ ਜਥੇਬੰਦ ਹੋਣ ਦਾ ਵੱਲ ਸਿਖਾਉਣ ਰਾਹੀਂ ਅੱਗੇ ਵਧਣ ਦੀ ਲੋੜ ਤੇ ਜ਼ੋਰ ਦਿੱਤਾ ਵਿਅਕਤੀਗਤ ਸੂਰਮਗਤੀਤੇ ਟੇਕ ਰੱਖਣ ਦੀ ਥਾਂ ਲੋਕ ਤਾਕਤ ਦੀ ਉਸਾਰੀ ਕਰਨ ਦੇ ਰਾਹਤੇ

ਉਹ ਪੈਰ ਗੱਡ ਕੇ ਖੜ੍ਹੇ ਹੋਏ ਕਮਿ:ਇਨ: ਹਲਕਿਆਂ ਵੱਲੋਂ ਤਿੱਖਾ ਨਿਖੇੜਾ ਝੱਲ ਕੇ ਵੀ ਇਸ ਲੀਹਤੇ ਅਡੋਲ ਰਹੇ

 ਅਜਿਹੇ ਵਖਰੇਵਿਆਂਤੇ ਆਪਣਿਆਂ ਨਾਲ ਬਹਿਸ ਵੇਲੇ ਵੀ ਉਹਨਾਂ ਨੇ ਕਮਿਊਨਿਸਟ ਭਾਵਨਾ ਦਾ ਪ੍ਰਗਟਾਵਾ ਕੀਤਾ ਉੱਘੇ ਆਗੂ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਤੇ ਸਾਥ ਨਾਲ ਉਹਨਾਂ ਨੇ ਨੌਜਵਾਨ ਇਨਕਲਾਬੀਆਂ ਨੂੰ ਇਸ ਠੀਕ ਵਿਚਾਰ ਨਾਲ ਕਾਇਲ ਕੀਤਾ, ਉਹਨਾਂ ਨੇ ਇਹਨਾਂ ਠੀਕ ਵਿਚਾਰਾਂ ਦਾ ਲਿਖਤੀ ਤੇ ਜ਼ੁਬਾਨੀ ਜ਼ੋਰਦਾਰ ਪ੍ਰਚਾਰ ਕੀਤਾ ਉਹਨਾਂ ਨੇ ਮੁੱਠੀ ਭਰ ਸਾਥੀਆਂ ਨਾਲ ਸ਼ੁਰੂ ਕਰਕੇ ਇਸ ਇਨਕਲਾਬੀ ਜਨਤਕ ਲੀਹ ਨੂੰ ਸਫ਼ਲਤਾ ਨਾਲ ਲਾਗੂ ਵੀ ਕੀਤਾ ਤੇ ਪੰਜਾਬ ਅੰਦਰ ਮਿਹਨਤਕਸ਼ ਲੋਕਾਂ ਦੇ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਉਸਾਰਨ, ਜਨਤਕ

ਸੰਘਰਸ਼ਾਂ ਦਾ ਉਭਾਰ ਲਿਆਉਣ ਦਾ ਲੀਹ ਪਾਉਣ ਵਾਲਾ ਕਾਰਜ ਕੀਤਾ ਉਹਨਾਂ ਨੇ ਦਿਖਾਇਆ ਕਿ ਅੰਸ਼ਕ ਤੇ ਆਰਥਿਕ ਮੁੱਦਿਆਂ ਦੀ ਲਹਿਰ ਨੂੰ ਬੁਨਿਆਦੀ ਮੁੱਦਿਆਂ ਦੀ ਲਹਿਰ ਕਿਵੇਂ ਬਦਲਿਆ ਜਾ ਸਕਦਾ ਹੈ ਤੇ ਸੱਤਾ ਦੇ ਸਵਾਲ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ ਪੰਜਾਬ ਅੰਦਰ ਜਨਤਕ ਲਹਿਰ ਦੇ ਸਿਆਸੀਕਰਨ ਦਾ ਇਹ ਅਹਿਮ ਕਾਰਜ ਅਮਲੀ ਰੂਪ ਵਿੱਚ ਸਫਲਤਾ ਨਾਲ ਕੀਤਾ ਗਿਆ 1974 ਦੀ ਮੋਗਾ ਸੰਗਰਾਮ ਰੈਲੀ ਇਸਦੀ ਉੱਘੜਵੀਂ ਉਦਾਹਰਨ ਸੀ ਉਸ ਤੋਂ ਪਹਿਲਾਂ ਵਿਦਿਆਰਥੀਆਂ ਦਾ 1972 ’ ਲੜਿਆ ਗਿਆ ਮਹਾਨ ਮੋਗਾ ਘੋਲ ਇਸ ਸੰਘਰਸ਼ ਲੀਹ ਦੀ ਅਮਲੀ ਪੁਸ਼ਟੀ ਹੋ ਨਿਬੜਿਆ ਤੇ ਇਸਨੇ ਪੰਜਾਬ ਦੀ ਹਵਾ ਦਾ ਰੰਗ ਬਦਲ ਦਿੱਤਾ ਲੋਕਾਂ ਜਥੇਬੰਦ ਹੋਣ ਦਾ ਰੁਝਾਨ ਜ਼ੋਰ ਫੜ੍ਹ ਗਿਆ ਤੇ ਪੰਜਾਬ ਅੰਦਰ ਲੋਕਾਂ ਦੀ ਪਾਏਦਾਰ ਤੇ ਜਾਨਦਾਰ ਸੰਘਰਸ਼ ਲਹਿਰ ਉੱਭਰ ਆਈ

ਇਹ ਕਾ. ਠਾਣਾ ਸਿੰਘ ਤੇ ਸਾਥੀਆਂ ਦੀ ਜਥੇਬੰਦੀ ਸੀ ਜਿਸਨੇ ਪੰਜਾਬ ਦੇ ਲੋਕਾਂ ਦੀ ਲਹਿਰ ਨੂੰ ਵੱਖ-ਵੱਖ ਮੋੜਾਂਤੇ ਰੌਸ਼ਨੀ ਦਿੱਤੀ ਤੇ ਠੀਕ ਰਾਹਤੇ ਖੜ੍ਹ ਕੇ ਜੂਝਣ ਦਾ ਮਾਰਗ ਦਿਖਾਇਆ ਜੇ.ਪੀ. ਲਹਿਰ ਵੇਲੇ ਕਮਿਊਨਿਸਟ ਇਨਕਲਾਬੀ ਲਹਿਰ ਦਾ ਇੱਕ ਹਿੱਸਾ ਜਦੋਂ ਪਾਰਲੀਮੈਂਟ ਦੇ ਰਾਹ ਪੈ ਗਿਆ ਸੀ ਤੇ ਸੋਧਵਾਦ ਗਰਕ ਕੇ ਜਮਾਤੀ ਭਿਆਲੀ ਦੀ ਲੀਹਤੇ ਚੜ੍ਹ ਗਿਆ ਸੀ ਉਹਨਾਂ ਦੀ ਜਥੇਬੰਦੀ ਨੇ ਇਸ ਰੁਝਾਨ ਖਿਲਾਫ ਤਿੱਖਾ ਸਿਆਸੀ ਵਿਚਾਰਧਾਰਕ ਸੰਘਰਸ਼ ਕੀਤਾ ਇਉਂ ਹੀ ਇਸ ਤੋਂ ਮਗਰੋਂ ਉਨ੍ਹਾਂ ਨੇ ਚੀਨੀ ਸੋਧਵਾਦ ਦੀ

ਬਹੁਤ ਛੇਤੀ ਤੇ ਸਪਸ਼ਟਤਾ ਨਾਲ ਪਛਾਣ ਕੀਤੀ ਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਸਹੀ ਲੀਹ ਦਾ ਝੰਡਾ ਬੁਲੰਦ ਕੀਤਾ ਐਮਰਜੈਂਸੀ ਦਾ ਦੌਰ, ਜੇ.ਪੀ. ਦੀ ਅਗਵਾਈ ਵਾਲੀ ਭਰਮਾਊ ਲਹਿਰ, ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦਾ ਦੌਰ ਤੇ ਫਿਰ ਨਵੀਆਂ ਆਰਥਿਕ ਨੀਤੀਆਂ ਦੇ ਸਾਮਰਾਜੀ ਹੱਲੇ ਦਾ ਦੌਰ, ਗੱਲ ਕੀ ਇਹਨਾਂ ਸਭਨਾਂ ਮੋੜਾਂਤੇ ਪੰਜਾਬ ਦੀ ਜੁਝਾਰ ਲਹਿਰ ਨੂੰ ਅੱਗੇ ਵਧਣ ਦੀਆਂ ਨੀਤੀਆਂ ਦੇ ਪੂਰ ਘੜ੍ਹਨ ਵਿੱਚ ਕਮਿ:ਇਨ: ਸਿਆਸਤ ਤੇ ਲੀਹ ਨੇ ਚਾਨਣ ਕੀਤਾ ਇਸੇ ਸਿਆਸਤ ਤੇ ਲੀਹ ਕਾਰਨ ਅੱਜ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇਸ਼ ਭਰ ਅੰਦਰ ਉੱਭਰਵਾਂ ਮੋਹਰੀ ਸਥਾਨ ਰੱਖਦੀ ਹੈ ਪੰਜਾਬ ਦੀ ਅਜੋਕੀ ਮਾਣਮੱਤੀ ਲੋਕ ਲਹਿਰ ਦੀਆਂ ਬਰਕਤਾਂ

ਕਾ. ਠਾਣਾ ਸਿੰਘ ਦਾ ਵੀ ਅਹਿਮ ਯੋਗਦਾਨ ਹੈ

ਆਪਣੇ ਸਮੁੱਚੇ ਇਨਕਲਾਬੀ ਸਫਰ ਦੌਰਾਨ ਕਾ.ਠਾਣਾ ਸਿੰਘ ਨੇ ਪੰਜਾਬ ਦੀ ਲੋਕ ਲਹਿਰ ਨੂੰ ਅਗਵਾਈ ਦੇਣਚ ਵੱਡਮੁੱਲਾ ਯੋਗਦਾਨ ਪਾਇਆ 70ਵਿਆਂ ਦੇ ਦਹਾਕੇ ਉਹ ਕਮਿਊਨਿਸਟ ਇਨਕਲਾਬੀ ਕਮੇਟੀ ਦੇ ਸੂਬਾ ਸਕੱਤਰ ਵੀ ਰਹੇ ਤੇ ਫਿਰ ਯੂ.ਸੀ.ਸੀ.ਆਰ.ਆਈ. (.) ਦੇ ਕੇਂਦਰੀ ਕਮੇਟੀ ਮੈਂਬਰ ਵੀ ਰਹੇ ਇਸ ਵੇਲੇ ਉਹ   ਕਮਿ:ਇਨ:ਜਥੇਬੰਦੀ ਸੀ.ਪੀ.ਆਰ.ਸੀ.ਆਈ. (.) ਦੀ ਪੰਜਾਬ ਸੂਬਾ ਕਮੇਟੀ ਦੇ ਮੈਂਬਰ ਸਨ

ਲੋਕ ਇਨਕਲਾਬ ਦਾ ਨਿਸ਼ਾਨਾ ਤੇ ਰਾਹ

ਕਾ. ਠਾਣਾ ਸਿੰਘ ਲਈ ਨਿੱਜ ਖ਼ਾਤਰ ਖੁਸ਼ਹਾਲ ਜੀਵਨ ਦਾ ਤਸੱਵਰ ਖੁਸ਼ਹਾਲ ਸਮਾਜ ਦੀ ਉਸਾਰੀ ਨਾਲ ਹੀ ਜੁੜਿਆ ਹੋਇਆ ਸੀ ਇਸ ਲਈ ਉਹਨਾਂ ਨੇ ਵਿਅਕਤੀਗਤ ਪੱਧਰਤੇ ਉੱਚੇ ਰੁਤਬੇ ਪਾਉਣ ਤੇ ਸੁਖ ਅਰਾਮ ਦੀ ਜ਼ਿੰਦਗੀ ਜਿਉਣ ਨਾਲੋਂ ਲੋਕਾਂ ਦੀ ਮੁਕਤੀ ਲਈ ਸੰਘਰਸ਼ ਕਰਨ ਦੇ ਰਾਹ ਦੀ ਚੋਣ ਕੀਤੀ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਦਰਸਾਏ ਇਨਕਲਾਬ ਦੇ ਮਹਾਨ ਮਿਸ਼ਨ ਨਾਲ ਉਹ ਇੱਕਮਿਕ ਹੋ ਕੇ ਜਿਉਂਏ ਤੇ ਵਿਦਾ ਹੋਏ ਉਹਨਾਂ ਦਾ ਨਿਸ਼ਾਨਾ ਦੁਨੀਆਂ ਭਰ ਅੰਦਰ ਜਮਾਤ ਰਹਿਤ ਸਮਾਜ ਦੀ ਸਿਰਜਣਾ ਦਾ ਸੀ ਜਿੱਥੇ ਮਨੁੱਖਤਾ ਹਰ ਤਰ੍ਹਾਂ ਆਜ਼ਾਦ ਹੋਵੇਗੀ ਇਸ ਨਿਸ਼ਾਨੇ ਦੇ ਅੰਗ ਵਜੋਂ ਉਹ ਭਾਰਤ ਅੰਦਰ ਨਵ-ਜਮਹੂਰੀ ਇਨਕਲਾਬ ਨੂੰ ਨੇਪਰੇ ਚਾੜ੍ਹਨ ਲਈ ਜੁਟੇ

ਰਹੇ ਉਹਨਾਂ ਦਾ ਵਿਚਾਰ ਸੀ ਕਿ ਸਾਡਾ ਮੁਲਕ ਅਜੇ ਵੀ ਸਾਮਰਾਜੀ ਦਾਬੇ ਤੇ ਗੁਲਾਮੀ ਦਾ ਸ਼ਿਕਾਰ ਹੈ ਕਿਉਂਕਿ ’47 ਆਜ਼ਾਦੀ ਦੇ ਨਾਂਤੇ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ ਇਸ ਲਈ ਦੇਸ਼ ਦੇ ਕਿਰਤੀ ਲੋਕਾਂ ਦੀਆਂ ਚਾਰੇ ਜਮਾਤਾਂ ( ਮਜ਼ਦੂਰ, ਕਿਸਾਨ, ਨੀਮ ਸਰਮਾਏਦਾਰ ਅਤੇ ਕੌਮੀ ਸਰਮਾਏਦਾਰ) ਨੂੰ ਰਲ ਕੇ ਸਾਮਰਾਜ ਵਿਰੋਧੀ ਤੇ ਜਗੀਰਦਾਰ ਵਿਰੋਧੀ ਕੌਮੀ ਮੁਕਤੀ ਦੇ ਇਨਕਲਾਬੀ ਪ੍ਰੋਗਰਾਮ ਦੁਆਲੇ ਜੁੜਕੇ ਸੰਘਰਸ਼ ਕਰਨ ਦੀ ਜ਼ਰੂਰਤ ਹੈ ਇਸ ਖਾਤਰ ਚਾਰੇ ਜਮਾਤਾਂ ਦਾ ਸਾਂਝਾ ਮੋਰਚਾ ਉਸਾਰਿਆ ਜਾਣਾ ਹੈ ਇਸ ਸਮੁੱਚੇ ਕਾਰਜ ਦੀ ਅਗਵਾਈ ਮਜ਼ਦੂਰ ਜਮਾਤ ਦੀ ਪਾਰਟੀ

ਹੀ ਕਰ ਸਕਦੀ ਹੈ ਇਸ ਲੋਕ ਇਨਕਲਾਬ ਦਾ ਵਧਾਰਾ ਜ਼ਮੀਨ ਦੀ ਮੁੜ-ਵੰਡ ਦੀ ਲਹਿਰ ਦੁਆਲੇ ਹੋਵੇਗਾ ਤੇ ਲੋਕਾਂ ਦੀ ਮੁਕਾਬਲੇ ਦੀ ਰਾਜ ਸੱਤਾ ਉਸਾਰਕੇ ਜਾਣ ਰਾਹੀਂ ਹੋਵੇਗਾ ਉਹਨਾਂ ਦਾ ਪੱਕਾ ਵਿਚਾਰ ਸੀ ਕਿ ਮੌਜੂਦਾ ਲੁਟੇਰੇ ਰਾਜ ਭਾਗ ਦੀਆਂ ਸੰਸਥਾਵਾਂ ( ਪਾਰਲੀਮੈਂਟ, ਅਦਾਲਤਾਂ, ਕਨੂੰਨ ਤੇ ਹੋਰ ਸੰਸਥਾਵਾਂ ) ਇਸਦਾ ਸਾਧਨ ਨਹੀਂ ਬਣ ਸਕਦੀਆਂ ਵੋਟਾਂ ਦਾ ਮੌਜੂਦਾ ਢਾਂਚਾ ਦੇਸ਼ ਦੀਆਂ ਲੁਟੇਰੀਆਂ ਹਾਕਮ ਜਮਾਤਾਂ ਵੱਲੋਂ ਰਚਿਆ ਗਿਆ ਪ੍ਰਪੰਚ ਹੈ ਤੇ ਲੋਕਾਂ ਨੂੰ ਧੋਖਾ ਦੇਣ ਲਈ ਹੈ ਹਕੀਕਤ ਅੰਦਰ ਭਾਰਤੀ ਰਾਜ ਇੱਕ ਲੁਟੇਰਾ ਤੇ ਜਾਬਰ ਰਾਜ ਹੈ ਜਿੱਥੇ ਲੋਕਾਂ ਨੂੰ ਦਿੱਤੇ ਗਏ

ਜਮੂਹਰੀ ਹੱਕ ਨਾਮ ਨਿਹਾਦ ਹਨ ਤੇ ਅਸਲ ਰਾਜ ਡੰਡੇ ਦਾ ਹੈ ਉਹਨਾਂ ਨੇ ਹਮੇਸ਼ਾਂ ਲੋਕਾਂ ਦੇ ਆਰਥਿਕ ਘੋਲਾਂ ਨੂੰ ਰਾਜ ਸੱਤਾ ਦੀ ਪ੍ਰਾਪਤੀ ਲਈ ਘੋਲਾਂ ਤੱਕ ਲਿਜਾਣ ਦੀ ਲੋੜ ਨੂੰ ਉਭਾਰਿਆ ਤੇ ਪ੍ਰਚਾਰਿਆ ਇਸ ਕਾਰਜ ਖਾਤਰ ਲੋਕਾਂ ਦੇ ਆਗੂਆਂ/ਕਾਰਕੁੰਨਾਂ ਨੂੰ ਸਿੱਖਿਅਤ ਕਰਨ ਦਾ ਬੀੜਾ ਚੁੱਕਿਆ ਤੇ ਨਿਭਾਇਆ ਉਹਨਾਂ ਨੇ ਦੇਸ਼-ਦੁਨੀਆਂ ਅੰਦਰਲੇ

ਵੱਖ-ਵੱਖ ਮਸਲਿਆਂ ਉੱਪਰ ਤੇ ਕਮਿ:ਇਨ: ਲਹਿਰ ਅੰਦਰਲੀਆਂ ਨੀਤੀਆਂ ਬਾਰੇ ਕਈ ਅਹਿਮ ਲਿਖਤਾਂ ਲਿਖੀਆਂ

 ਇੱਕ ਨਿਹਚਾਵਾਨ ਕਮਿਊਨਿਸਟ ਇਨਕਲਾਬੀ

ਉਹਨਾਂ ਨੇ ਖੁਦ ਕਮਿ: ਇਨਕਲਾਬੀ ਲੀਡਰਸ਼ਿਪ ਦੇ ਗੁਣਾਂ ਦੀ ਮਿਸਾਲ ਪੇਸ਼ ਕੀਤੀ ਲੰਮੇ ਸਿਆਸੀ ਜੀਵਨ ਸਫ਼ਰ ਉਹਨਾਂ ਦੇ ਕਦਮ ਕਦੇ ਵੀ ਡਗਮਗਾਏ ਨਹੀਂ ਤੇ ਸਾਬਤ ਕਦਮੀਂ ਇਸੇ ਰਾਹਤੇ ਡਟੇ ਰਹੇ ਉਹਨਾਂ ਨੇ ਠੀਕ ਵਿਚਾਰਤੇ ਖੜ੍ਹਨ, ਪਹਿਰਾ ਦੇਣ ਤੇ ਵਹਿਣ ਦੇ ਉਲਟ ਵੀ ਡਟੇ ਰਹਿਣ ਦੇ ਸਿਦਕ ਦਾ ਪ੍ਰਗਟਾਵਾ ਕੀਤਾ

ਕਮਿ:ਇਨ: ਲਹਿਰ ਦੇ ਉਤਰਾਅ ਤੇ ਖਿੰਡਾਅ ਦੇ ਮੋੜ ਉਹਨਾਂ ਦੇ ਪੈਰ ਥੰਮਹ ਨਹੀਂ ਸਕੇ ਸਗੋਂ ਉਹ ਹੋਰ ਵਧੇਰੇ ਦ੍ਰਿੜਤਾ ਤੇ ਨਿਹਚਾ ਨਾਲ ਸੰਗਰਾਮੀ ਸਫ਼ਰਤੇ ਰਹੇ ਹਰ ਤਰ੍ਹਾਂ ਦੇ ਕੰਮ ਨੂੰ ਹੱਥ ਲੈਣ ਤੇ ਡੂੰਘੀ ਲਗਨ ਨਾਲ ਤੋੜ ਚੜ੍ਹਾਉਣ ਦੀ ਉਹਨਾਂ ਦੀ ਭਾਵਨਾ ਮਿਸਾਲੀ ਸੀ ਅੰਡਰਗਰਾਊਂਡ ਜੀਵਨ ਦੀਆਂ ਦੁਸ਼ਵਾਰੀਆਂ ਉਹਨਾਂ ਨੇ ਹੱਸ ਕੇ ਝੱਲੀਆਂ ਤੇ ਹਮੇਸ਼ਾਂ ਪਾਰਟੀ ਕੰਮ ਦੀਆਂ ਲੋੜਾਂ ਨੂੰ ਤਰਜੀਹ ਦਿੱਤੀ ਉਹਨਾਂ ਨੇ ਲੋਕਾਂ ਦੇ ਸੱਚੇ ਆਗੂ ਹੋਣ ਦੀ ਮਿਸਾਲ ਪੇਸ਼ ਕੀਤੀ

ਉਹਨਾਂ ਨੇ ਆਪਣੇ ਅਮਲੀ ਨਿਭਾਅ ਰਾਹੀਂ ਦਰਸਾਇਆ ਕਿ ਲੋਕਾਂ ਦੀ ਲਹਿਰ ਨੂੰ ਰੁਤਬਾਪ੍ਰਸਤੀ ਤੇ ਨਿੱਜਪ੍ਰਸਤੀ ਤੋਂ ਮੁਕਤ, ਲੋਕਾਂ ਲਈ ਡੂੰਘੇ ਸਮਰਪਣ ਤੇ ਨਿਹਚਾ ਦੇ ਗੁਣਾਂ ਵਾਲੀ ਲੀਡਰਸ਼ਿਪ ਹੀ ਅੱਗੇ ਵਧਾ ਸਕਦੀ ਹੈ ਤੇ ਇਨਕਲਾਬ ਦੇ ਰਾਹਤੇ ਅੱਗੇ ਵਧ ਸਕਦੀ ਹੈ ਉਹ ਜ਼ੋਰਦਾਰ ਸਾਹਿਤਕ ਰੁਚੀਆਂ ਦੇ ਮਾਲਕ ਵੀ ਸਨ ਤੇ ਸਾਹਿਤਕ ਰਚਨਾਵਾਂ ਨੂੰ ਤਿੱਖੀ ਅਲੋਚਕ ਨਜ਼ਰ ਨਾਲ ਵਾਚਣ ਵਾਲੇ ਪਾਠਕ ਸਨ ਉੱਘੇ ਕਹਾਣੀਕਾਰ ਅਤਰਜੀਤ ਤੇ ਮਰਹੂਮ ਕਵੀ ਪਾਸ਼ ਸਮੇਤ ਕੁਝ ਸਾਹਿਤਕ ਹਸਤੀਆਂ ਨੇ ਉਹਨਾਂ ਦੇ ਸਾਹਿਤਕ ਖੇਤਰ ਦੀਆਂ ਨਿਰਖਾਂ/ਵਿਚਾਰਾਂ ਦੀ ਸੰਗਤ ਵੀ ਮਾਣੀ

ਪਾਸ਼ ਉਹਨਾਂ ਦੀ ਸਾਹਿਤਕ ਸੂਝ ਤੋਂ ਕਾਇਲ ਵੀ ਹੋਇਆ ਤੇ ਉਸਨੇ ਆਪਣੀ ਇੱਕ ਕਾਵਿ ਪੁਸਤਕ ਵੀ ਇਹਨਾਂ ਨੂੰ ਸਮਰਪਿਤ ਕੀਤੀ ਇੱਕ ਨਿਹਚਾਵਾਨ ਕਮਿਊਨਿਸਟ ਇਨਕਲਾਬੀ ਵਜੋਂ ਉਹਨਾਂ ਨੇ ਸ਼ਾਨਦਾਰ ਜ਼ਿੰਦਗੀ ਗੁਜ਼ਾਰੀ ਤੇ ਜ਼ਿੰਦਗੀ ਦੀ ਸਾਰਥਿਕਤਾ ਦੇ ਅਰਥਾਂ ਨੂੰ ਸ਼ਾਨਾਮੱਤੇ ਢੰਗ ਨਾਲ ਸਾਕਾਰ ਕੀਤਾ ਲੋਕਾਂ ਦੀ ਮੁਕਤੀ ਲਈ ਅਰਪਿਤ ਹੋ 5 ਜਾਣ ਦੀ ਭਾਵਨਾ ਤੇ ਇਰਾਦੇ ਦੀ ਬੁਲੰਦੀ ਪੱਖੋਂ ਉਹ ਇਨਕਲਾਬੀ ਕਾਰਕੁੰਨਾਂ ਤੇ ਲੋਕ ਆਗੂਆਂ ਲਈ ਪ੍ਰੇਰਨਾ ਦਾ ਸੋਮਾ

ਬਣਦੇ ਹਨ ਭਾਵੇਂ ਉਹਨਾਂ ਦੇ ਜਾਣ ਨਾਲ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ ਪਰ ਉਹਨਾਂ ਦੀ ਸਕਾਰਥ ਜ਼ਿੰਦਗੀ ਤੋਂ ਸੇਧ ਲੈਣ ਰਾਹੀਂ ਕਮਿ:ਇਨ: ਲਹਿਰ ਨੂੰ ਪਿਆ ਉਹਨਾਂ ਦਾ ਘਾਟਾ ਪੂਰਨ ਵੱਲ ਵਧਿਆ ਜਾ ਸਕਦਾ ਹੈ

ਕਿਰਤ ਦੀ ਆਜ਼ਾਦੀ ਤੇ ਕਿਰਤੀ ਲੋਕਾਂ ਦੀ ਮੁਕਤੀ ਲਈ ਲੋਕ ਇਨਕਲਾਬ ਦਾ ਝੰਡਾ ਬੁਲੰਦ ਕਰਨਾ ਤੇ ਇਨਕਲਾਬੀ ਸੰਘਰਸ਼ਾਂ ਦੇ ਰਾਹਤੇ ਸਿਦਕਦਿਲੀ ਨਾਲ ਅੱਗੇ ਵਧਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਅੱਜ ਡੂੰਘੇ ਸੰਕਟਾਂਚ ਘਿਰੇ ਹੋਏ ਪੰਜਾਬ ਤੇ ਦੇਸ਼ ਵਾਸੀਆਂ ਦੇ ਦੁੱਖਾਂ ਦੀ ਦਾਰੂ ਦਾ ਰਸਤਾ ਕਾ. ਠਾਣਾ ਸਿੰਘ ਦੀ ਕਮਿ:ਇਨ: ਲਹਿਰ ਕੋਲ ਹੈ ਇਸ ਲਹਿਰ ਨੂੰ ਹੋਰ ਮਜ਼ਬੂਤ ਤੇ ਵਿਸਾਲ ਕਰਨਾ ਹੀ ਕਾ. ਠਾਣਾ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ ਉਹਨਾਂ ਦੀ ਕਰਨੀ ਨੂੰ ਸਲਾਮ ਕਰਨ, ਉਹਨਾਂ ਦੇ ਅਕਦਿਆਂ ਨੂੰ ਉਚਿਆਉਣ ਤੇ ਲੋਕ ਇਨਕਲਾਬ ਦਾ ਪਰਚਮ ਬੁਲੰਦ ਕਰਨ ਰਾਹੀਂ ਸਾਥੀ ਠਾਣਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ

17 ਸਤੰਬਰ ਦਿਨ ਐਤਵਾਰ ਨੂੰ ਭਲਾਈਆਣਾ (ਮੁਕਤਸਰ) ਪੁੱਜੋ

                                                           (ਸਮਾਗਮ ਕਮੇਟੀ ਵੱਲੋਂ ਪ੍ਰਕਾਸ਼ਿਤ ਹੱਥ ਪਰਚਾ)

                                                                                                

No comments:

Post a Comment