Monday, May 8, 2023

ਪੰਜਾਬ ’ਚ ਮਈ ਦਿਹਾੜੇ ਦੀ ਗੂੰਜ

 ਸਾਂਝੇ ਲੋਕ ਸੰਘਰਸ਼ਾਂ  ਦੇ ਹੋਕੇ ਨਾਲ ਪੰਜਾਬ  ਮਈ ਦਿਹਾੜੇ ਦੀ ਗੂੰਜ

ਤੰਗ ਤਬਕਾਤੀ ਵਲਗਣਾਂ ਨੂੰ ਚੀਰਦੀ ਸਾਂਝੀ ਲੋਕ ਆਵਾਜ਼

ਦੁਨੀਆਂ ਭਰ  ਕਿਰਤੀ ਲੋਕਾਂ ਦਾ ਤਿਉਹਾਰ ਮਈ ਦਿਹਾੜਾ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਪੰਜਾਬ ਅੰਦਰੋਂ ਵੀ ਮਈ ਦਿਹਾੜੇ ਦੀ ਗੂੰਜ ਸੁਣਾਈ ਦਿੱਤੀ ਥਾਂ-ਥਾਂ ਤੇ ਸਨਅਤੀ ਮਜ਼ਦੂਰਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਨੇ ਮਈ ਦਿਹਾੜੇ ਦੇ ਸਮਾਗਮ ਕੀਤੇ ਟਰੇਡ ਯੂਨੀਅਨਾਂ ਤੋਂ ਇਲਾਵਾ ਨੌਜਵਾਨ, ਵਿਦਿਆਰਥੀ, ਕਿਸਾਨ ਤੇ ਖੇਤ ਮਜ਼ਦੂਰ ਤਬਕੇ ਵੀ ਮਈ ਦਿਹਾੜਾ ਮਨਾਉਣ  ਸ਼ਾਮਲ ਸਨ ਵੱਖ ਵੱਖ ਟਰੇਡ ਯੂਨੀਅਨਾਂ ਵੱਲੋਂ ਜਿੱਥੇ ਮਈ ਦਿਹਾੜੇ ਦੇ ਸਮਾਗਮ ਆਪੋ ਆਪਣੇ ਕੰਮ ਖੇਤਰਾਂ  ਜਥੇਬੰਦ ਕੀਤੇ ਗਏ ਉਥੇ ਇਸ ਵਾਰ ਪੰਜਾਬ ਅੰਦਰ ਕਈ ਨਿਵੇਕਲੀ ਕਿਸਮ ਦੇ ਸਮਾਗਮ ਵੀ ਹੋਏ ਨਿਵੇਕਲੀ ਪਹਿਲ ਇਹ ਸੀ ਕਿ ਵੱਖ ਵੱਖ ਖੇਤਰਾਂ  ਟਰੇਡ ਯੂਨੀਅਨਾਂ, ਕਿਸਾਨ, ਖੇਤ ਮਜ਼ਦੂਰ ਤੇ ਹੋਰ ਤਬਕਿਆਂ ਦੀਆਂ ਜਥੇਬੰਦੀਆਂ ਨੇ ਮਈ ਦਿਹਾੜੇ ਮੌਕੇ ਸਾਂਝੇ ਲੋਕ ਸੰਘਰਸ਼ਾਂ ਦਾ ਝੰਡਾ ਉੱਚਾ ਕਰਨ ਦਾ ਹੋਕਾ ਦਿੱਤਾ ਜ਼ਿਲ੍ਹਾ, ਬਲਾਕ ਤੇ ਵੱਖ ਵੱਖ ਇਲਾਕਿਆਂ ਦੀ ਪੱਧਰ ਤੇ ਜਥੇਬੰਦ ਹੋਏ ਇਹਨਾਂ ਸਮਾਗਮਾਂ  ਜਿੱਥੇ ਲੁੱਟ-ਖਸੁੱਟ ਤੋਂ ਮੁਕਤ ਸਮਾਜ ਸਿਰਜਣ ਲਈ ਸੰਘਰਸਾਂ ਨੂੰ ਤੇਜ਼ ਕਰਨ ਦੀ ਸਾਂਝੀ ਭਾਵਨਾ ਨੂੰ ਬੁਲੰਦ ਕੀਤਾ ਗਿਆ ਉੱਥੇ ਪੰਜਾਬ ਅੰਦਰ ਫੌਰੀ ਤੌਰ ਤੇ ਸਾਂਝੇ ਮੁੱਦਿਆਂ ਤੇ ਸਾਂਝੇ ਸੰਘਰਸ਼ ਉਸਾਰਨ ਦੀ ਲੋੜ ਨੂੰ ਉਭਾਰਿਆ ਗਿਆ 

ਹਾਸਲ ਮੁੱਢਲੀਆਂ ਰਿਪੋਰਟਾਂ ਅਨੁਸਾਰ ਲਹਿਰਾ ਮੁਹੱਬਤ ਥਰਮਲ (ਬਠਿੰਡਾ), ਪੈਪਸੀਕੋ ਫੈਕਟਰੀ ਚੰਨੋ (ਸੰਗਰੂਰ), ਲੰਬੀ ਤੇ ਦੋਦਾ (ਮੁਕਤਸਰ), ਬੱਧਨੀ ਕਲਾਂ ਤੇ ਬਾਘਾ ਪੁਰਾਣਾ (ਮੋਗਾ), ਨਕੋਦਰ (ਜਲੰਧਰ) ਲੁਧਿਆਣਾ, ਬੁਢਲਾਡਾ (ਮਾਨਸਾ) , ਮੂਣਕ (ਸੰਗਰੂਰ), ਜੈਤੋ ਤੇ ਭਾਣਾ (ਫਰੀਦਕੋਟ), ਖੰਨਾ ਤੇ ਜਗਰਾਉ (ਲੁਧਿਆਣਾ), ਮੋਰਿੰਡਾ, ਮੁਹਾਲੀ, ਆਨੰਦਪੁਰ ਸਾਹਿਬ, ਚੀਮਾ (ਬਰਨਾਲਾ) , ਮਜੀਠਾ (ਅੰਮਿ੍ਰਤਸਰ) ਆਦਿ ਥਾਵਾਂ ਤੇ ਸੈਂਕੜਿਆਂ ਦੇ ਇਕੱਠ ਜੁੜੇ ਜਿੰਨ੍ਹਾਂ  ਸਮਾਜ ਦੇ ਕਈ ਮਿਹਨਤਕਸ਼ ਵਰਗਾਂ ਦੇ ਜਥੇਬੰਦ ਲੋਕ ਹਿੱਸੇ ਸ਼ਾਮਲ ਸਨ ਇਸ ਤੋਂ ਇਲਾਵਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁਕਤਸਰ ਦੇ ਕੁੱਝ ਪਿੰਡਾਂ ਜਿਵੇਂ ਸਿੰਘੇਵਾਲਾ, ਕਿਲਿਆਂਵਾਲੀ, ਖੁੰਡੇ ਹਲਾਲ , ਖੁੰਨਣ ਖੁਰਦ ਤੇ ਭੱਟੀਵਾਲ ਆਦਿ ਥਾਵਾਂ ਤੇ ਵੀ ਸਮਾਗਮ ਜਥੇਬੰਦ ਕੀਤੇ ਗਏ ਇਹਨਾਂ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਮਈ ਦਿਹਾੜੇ ਦੇ ਇਤਿਹਾਸ ਚੋਂ ਮਜ਼ਦੂਰ ਜਮਾਤ ਦੇ ਸਬਰ, ਸਿਦਕ ਤੇ ਜਥੇਬੰਦ ਹੋਣ ਦੇ ਗੁਣਾਂ ਦੀ ਚਰਚਾ ਕੀਤੀ ਸੰਸਾਰ ਸਾਮਰਾਜ ਦੇ ਸੰਕਟਾਂ ਤੋਂ ਲੈ ਕੇ ਮੁਲਕ ਅੰਦਰ ਬੋਲੇ ਹੋਏ ਸਾਮਰਾਜੀ ਹੱਲੇ ਦੀਆਂ ਪਰਤਾਂ ਉਧੇੜੀਆਂ ਗਈਆਂ, ਅਖੌਤੀ ਆਰਥਿਕ ਸੁਧਾਰਾਂ ਦੇ ਹਮਲੇ ਦੀ ਧੁੱਸ, ਇਸਦੀ ਉਧੇੜ ਦੀਆਂ ਸ਼ਕਲਾਂ ਤੇ ਵੱਖ ਵੱਖ ਤਬਕਿਆਂ ਤੇ ਇਸਦੀ ਮਾਰ ਬਾਰੇ ਚਰਚਾ ਹੋਈ ਜੋਕ ਵਿਕਾਸ ਮਾਡਲ ਤੋਂ ਲੈ ਕੇ ਇਸਦੀਆਂ ਵੱਖ ਵੱਖ ਅਲਾਮਤਾਂ ਨੂੰ ਕੋਸਿਆ ਗਿਆ ਸਾਮਰਾਜੀ ਲੁਟੇਰੇ ਮਕਸਦਾਂ ਤਹਿਤ ਤਬਾਹ ਹੋ ਰਹੇ ਵਾਤਾਵਰਨ ਦੇ ਸਰੋਕਾਰ ਵੀ ਇਹਨਾਂ ਸਮਾਗਮਾਂ ਦੇ ਫਿਕਰਾਂ ਦਾ ਹਿੱਸਾ ਸਨ ਸਭਨਾਂ ਥਾਵਾਂ ਤੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਹੱਥ ਫਿਰਕਾਪ੍ਰਸਤੀ ਦਾ ਕੁਹਾੜਾ ਵਾਹ ਰਹੀ ਹੈ ਤੇ ਦੂਜੇ ਹੱਥ ਆਰਥਿਕ ਸੁਧਾਰਾਂ ਦਾ ਹੱਲਾ ਹੈ ਇਹ ਦੋਹੇਂ ਜੜੁੱਤ ਹੱਲੇ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਜਗੀਰਦਾਰਾਂ ਦੀ ਸੇਵਾ ਲਈ ਹਨ ਇਸ ਖਾਤਰ ਭਾਰਤੀ ਰਾਜ ਦੇ ਕਾਨੂੰਨਾਂ ਨੂੰ ਹੋਰ ਵਧੇਰੇ ਜਾਬਰ ਬਣਾਇਆ ਜਾ ਰਿਹਾ ਹੈ ਤੇ ਇਹਨਾਂ ਦੀ ਲੋਕਾਂ ਖਿਲਾਫ਼ ਬੇਦਰੇਗ਼ ਵਰਤੋਂ ਕੀਤੀ ਜਾ ਰਹੀ ਹੈ ਸਾਮਰਾਜੀ ਨੀਤੀਆਂ ਨੇ ਡੂੰਘੀ ਤਰ੍ਹਾਂ ਦੇਸ਼ ਦੀ ਆਰਥਿਕਤਾ ਨੂੰ ਜਕੜ ਲਿਆ ਹੈ ਤੇ ਕਿਰਤੀ ਲੋਕਾਂ ਲਈ ਜੂਨ ਗੁਜ਼ਾਰੇ ਦੀਆਂ ਹਾਲਤਾਂ ਦੁੱਭਰ ਹੋ ਗਈਆਂ ਹਨ ਸਾਮਰਾਜੀ ਧਾਵੇ ਦੇ ਇੱਕਜੁੱਟ ਲੋਕ ਟਾਕਰੇ ਲਈ ਮੁਲਕ ਭਰ ਦੇ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਤੇ ਹਰ ਤਰ੍ਹਾਂ ਦੇ ਪਾਟਕਪਾੳੂ ਹਮਲੇ (ਇਲਾਕਾਪ੍ਰਸਤੀ, ਫਿਰਕਾਪ੍ਰਸਤੀ, ਤੇ ਜਾਤਪਾਤੀ ਆਦਿ) ਨੂੰ ਪਛਾੜਨ ਦਾ ਸੱਦਾ ਦਿੱਤਾ ਗਿਆ 

ਲੋਕਾਂ ਦੀ ਲਹਿਰ ਦੇ ਫੌਰੀ ਕਦਮ ਵਧਾਰੇ ਦੀਆਂ ਲੋੜਾਂ ਨੂੰ ਸੰਬੋਧਤ ਹੁੰਦਿਆਂ ਲੋਕ ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਨੀਤੀ ਮੁੱਦਿਆਂ ਤੇ ਸਾਂਝੇ ਸੰਘਰਸ਼ ਉਸਾਰਨ ਦਾ ਸੱਦਾ ਦਿੱਤਾ ਇਹਨਾਂ ਸਮਾਗਮਾਂ ਤੇ ਸਮਾਗਮਾਂ ਲਈ ਜਾਰੀ ਪ੍ਰੈਸ ਬਿਆਨਾਂ, ਪੋਸਟਰਾਂ ਦੀ ਸਮੱਗਰੀ  ਜ਼ਿਕਰ ਅਧੀਨ ਆਏ ਮੁੱਦਿਆਂ  ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ, ਹਰ ਤਰ੍ਹਾਂ ਦੇ ਨਿੱਜੀਕਰਨ ਦੇ ਕਦਮ ਰੋਕਣ, ਰੈਗੂਲਰ ਰੁਜ਼ਗਾਰ ਦੇ ਇੰਤਜ਼ਾਮ ਕਰਨ ਤੇ ਠੇਕਾ ਭਰਤੀ ਦੀ ਨੀਤੀ ਰੱਦ ਕਰਨ, ਸਿਹਤ, ਸਿੱਖਿਆ ਸਮੇਤ ਸਭ ਸੇਵਾਵਾਂ ਸਸਤੀਆਂ ਦਰਾਂ ਤੇ ਮੁਹੱਈਆ ਕਰਵਾਉਣ, ਜ਼ਮੀਨੀ ਸੁਧਾਰ ਕਰਨ, ਲੋਕ-ਪੱਖੀ ਖੇਤੀ ਨੀਤੀ ਲਾਗੂ ਕਰਨ, ਲੇਬਰ ਕੋਡ ਰੱਦ ਕਰਨ ਤੇ ਕਿਰਤ ਕਾਨੂੰਨਾਂ  ਮਜ਼ਦੂਰ ਪੱਖੀ ਕਦਮ ਚੁੱਕਣ, ਸਾਮਰਾਜੀ ਕੰਪਨੀਆਂ ਦੀ ਲੁੱਟ ਰੋਕਣ, ਟੌਲ ਟੈਕਸ ਨੀਤੀ ਰੱਦ ਕਰਨ , ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ, ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਕਰਨ, ਕਾਰਪੋਰੇਟ ਕਾਰੋਬਾਰਾਂ ਤੇ ਭਾਰੀ ਟੈਕਸ ਲਾਉਣ ਤੇ ਉਗਰਾਹੁਣ, ਛੋਟੀ ਤੇ ਘਰੇਲੂ ਸਨਅਤ ਨੂੰ ਸਰਕਾਰੀ ਸਹਾਇਤਾ ਮੁਹੱਈਆ ਕਰਵਾਉਣ, ਸਾਮਰਾਜੀ ਸੰਸਥਾਵਾਂ ਜਿਵੇਂ ਸੰਸਾਰ ਬੈਂਕ ਤੇ ਸੰਸਾਰ ਵਪਾਰ ਸੰਸਥਾ ਚੋਂ ਬਾਹਰ ਆਉਣ, ਲੋਕ ਧ੍ਰੋਹੀ ਸਮਝੌਤੇ ਰੱਦ ਕਰਨ, ਲੋਕਾਂ ਲਈ ਬੱਜਟ ਛਾਂਗਣ ਦੀ ਨੀਤੀ ਰੱਦ ਕਰਨ, ਕਿਸਾਨਾਂ ਮਜ਼ਦੂਰਾਂ ਸਮੇਤ ਸਭਨਾਂ ਕਿਰਤੀਆਂ ਨੂੰ ਗੁਜ਼ਾਰੇ ਲਾਇਕ ਪੈਨਸ਼ਨ ਦਾ ਹੱਕ ਦੇਣ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਤੇ ਹਰ ਤਰ੍ਹਾਂ ਦੇ ਕਾਲੇ ਜਾਬਰ ਕਾਨੂੰਨ ਰੱਦ ਕਰਨ ਆਦਿ ਸ਼ਾਮਲ ਸਨ ਇਹਨਾਂ ਸਾਂਝੇ ਮੁੱਦਿਆਂ ਨੂੰ ਵੱਖ ਵੱਖ ਬੁਲਾਰਿਆਂ ਨੇ ਸਮੂਹ ਲੋਕਾਂ ਦੇ ਸਰੋਕਾਰਾਂ ਦੇ ਨਜ਼ਰੀਏ ਤੋਂ ਉਭਾਰਿਆ ਤੇ ਇਹਨਾਂ ਪਿੱਛੇ ਕੰਮ ਕਰਦੀ ਸਾਂਝੀ ਨੀਤੀ ਨੂੰ ਸਾਂਝੇ ਦੁਸ਼ਮਣ ਵਜੋਂ ਦਰਸਾਇਆ ਗਿਆ ਇਸ ਨੀਤੀ ਲਈ ਸਭਨਾ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਸਹਿਮਤੀ ਚਰਚਾ ਅਧੀਨ ਆਈ ਤੇ ਇਸ ਨੀਤੀ ਖਿਲਾਫ਼ ਸਾਂਝੇ ਸੰਘਰਸ਼  ਦੀ ਲੋੜ ਉਭਾਰੀ ਇਹਨਾਂ ਸਮਾਗਮਾਂ  ਇਹਨਾਂ ਸਾਂਝੇ ਮੁੱਦਿਆਂ ਦਾ ਉੱਭਰਨਾ ਤੇ ਸਾਂਝੇ ਸੰਘਰਸ਼ਾਂ ਦੀ ਲੋੜ ਦਰਸਾਈ ਜਾਣੀ ਇੱਕ ਅਤਿ ਅਹਿਮ ਤੇ ਲੋੜੀਂਦੀ ਕਾਰਵਾਈ ਹੈ ਪੰਜਾਬ ਦੀ ਸੰਘਰਸ਼ਸ਼ੀਲ ਲੋਕ ਲਹਿਰ ਅੰਦਰ ਇਸ ਰੁਝਾਣ ਦਾ ਪ੍ਰਗਟ ਹੋਣਾ ਬਹੁਤ ਸੁਲੱਖਣਾ ਅਮਲ ਹੈ ਤੇ ਇਸਨੂੰ ਹੋਰ ਜ਼ਿਆਦਾ ਪਾਲਣ-ਪੋਸਣ ਤੇ ਵਿਕਸਤ ਕਰਨ ਦੀ ਲੋੜ ਹੈ ਇਸ ਪ੍ਰਗਟ ਹੋਈ ਸਾਂਝ  ਇਨਕਲਾਬੀ ਜਮਾਤਾ ਦੇ ਸਾਂਝੇ ਮੋਰਚੇ ਦੇ ਨਕਸ਼ ਮੌਜੂਦ ਹਨ ਜਿੰਨ੍ਹਾਂ ਨੂੰ ਹੋਰ ਜ਼ਿਆਦਾ ਨਿਖਾਰਨ ਤੇ ਉਘਾੜਨ ਦੀ ਜ਼ਰੂਰਤ ਹੈ ਤਾਂ ਕਿ ਆਰਥਿਕ ਸੁਧਾਰਾਂ ਦੇ ਹੱਲੇ ਦੇ ਅਸਰਦਾਰ ਟਾਕਰੇ ਵੱਲ ਅੱਗੇ ਵਧਿਆ ਜਾ ਸਕੇ ਇਹ ਨੀਤੀ ਮੁੱਦਿਅੰਦਾ ਹਵਾਲਾ ਹੀ ਹੈ ਜਿਹੜਾ ਲੋਕਾਂ ਦੀ ਬਚਾਅ ਮੁਖੀ ਲੜਾਈ ਨੂੰ ਸਿਆਸੀ ਤੌਰ ਤੇ ਹਮਲਾਵਾਰ ਲੜਾਈ  ਪਲਟ ਸਕਦਾ ਹੈ ਲੋਕਾਂ ਦੇ ਸੰਘਰਸ਼ਾਂ ਨੂੰ ਰੱਦ ਕਰੋ ਦੀਆਂ ਆਮ ਸੁਰਾਂ ਤੋਂ ਅਹਿਮ ਕਦਮ ਚੁਕਵਾਉਣ ਦੀਆਂ ਬਦਲਦੀਆਂ ਸੁਰਾਂ ਤੱਕ ਲਿਜਾ ਸਕਦੀ ਹੈ ਇਹ ਸਾਂਝੇ ਮੁੱਦੇ ਹੀ ਹਨ ਜਿਹੜੇ ਸਾਮਰਾਜੀ ਆਰਥਿਕ ਸੁਧਾਰਾਂ ਦੇ ਹਮਲੇ ਨੂੰ ਸਮੁੱਚੇ ਤੌਰ ਤੇ ਲੋਕ ਰੋਹ ਦੇ ਨਿਸ਼ਾਨੇ ਤੇ ਰੱਖਦੇ ਹਨ ਇਹਨਾਂ  ਤਬਕਾਤੀ ਤੰਗ ਵਲਗਣਾਂ ਨੂੰ ਚੀਰ ਕੇ, ਵਡੇਰੀ ਜਮਾਤੀ ਏਕਤਾ ਦੇ ਸਰੋਕਾਰ ਨੂੰ ਸੰਬੋਧਿਤ ਹੋਣ ਦੀਆਂ ਜ਼ਰੂਰਤਾਂ ਵੱਲ ਇਉ ਕਦਮ ਵਧਾਇਆ ਜਾ ਸਕਦਾ ਹੈ ਮਈ ਦਿਹਾੜੇ ਮੌਕੇ ਹੋਈ ਇਸ ਅਹਿਮ ਪਹਿਲਕਦਮੀ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ ਇਹ ਘੇਰਾ ਹੋਰ ਵਿਸ਼ਾਲ ਹੋਣਾ ਚਾਹੀਦਾ ਹੈ ਤੇ ਇਸਨੂੰ ਲਗਾਤਾਰ ਲਾਮਬੰਦੀਆਂ ਦੇ ਕਦਮਾਂ  ਢਾਲਿਆ ਜਾਣਾ ਚਾਹੀਦਾ ਹੈ ਮਈ ਦਿਹਾੜੇ ਦੇ ਅੰਤਮ ਸੰਦੇਸ਼ ਦਾ ਫੌਰੀ ਪ੍ਰਸੰਗ ਨਾਲ ਸੁਮੇਲ ਕਰਨ ਪੱਖੋਂ ਇਹ ਅਹਿਮ ਕਦਮ ਬਣਦਾ ਹੈ 

ਇਹਨਾਂ ਸਮਾਗਮਾਂ ਨੂੰ ਜਥੇਬੰਦ ਕਰਨ  ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਨੌਜਵਾਨ ਭਾਰਤ ਸਭਾ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਡੈਮੋਕਰੈਟਿਕ ਟੀਚਰਜ਼ ਫਰੰਟ ਵਰਗੀਆਂ ਜਥੇਬੰਦੀਆਂ ਨੇ ਵੱਖ ਵੱਖ ਖੇਤਰਾਂ  ਮੋਹਰੀ ਰੋਲ ਅਦਾ ਕੀਤਾ, ਜਦ ਕਿ ਪੀ ਐਸ ਯੂ (ਸ਼ਹੀਦ ਰੰਧਾਵਾ), ਪੈਨਸ਼ਨਰਜ਼ ਐਸੋਸੀਏਸ਼ਨ, ਟੀ ਐਸ ਯੂ , ਸਥਾਨਕ ਪੱਧਰੀਆਂ ਵਰਕਰਜ਼ ਯੂਨੀਅਨਾਂ, ਪੱਲੇਦਾਰ ਜਥੇਬੰਦੀ, ਤਰਕਸ਼ੀਲ ਕਾਮੇ ਤੇ ਹੋਰ ਕਈ ਹਿੱਸੇ ਸ਼ਮੂਲੀਅਤ ਕਰਨ ਵਾਲਿਆਂ  ਸ਼ੁਮਾਰ ਸਨ  

No comments:

Post a Comment