Wednesday, May 10, 2023

ਸੂਚਨਾ ਤਕਨਾਲੋਜੀ ਸੋਧ ਨਿਯਮ, 2023

 ਸੂਚਨਾ ਤਕਨਾਲੋਜੀ ਸੋਧ ਨਿਯਮ, 2023

ਨਕਲੀ ਤੇ ਝੂਠੀਆਂ ਖ਼ਬਰਾਂ ਰੋਕਣ ਦੇ ਨਾਂਅ ਹੇਠ 

ਨਿਗੂਣੀਆਂ ਪ੍ਰੈੱਸ ਤੇ ਸੋਸ਼ਲ ਮੀਡੀਆ ਆਜ਼ਾਦੀਆਂ ਤੇ ਹਮਲਾ

ਲੰਮੇ ਸਮੇਂ ਤੋਂ ਪ੍ਰੈੱਸ ਦੀ ਆਜ਼ਾਦੀ ਤੇ ਸੋਸ਼ਲ ਮੀਡੀਆ ਪਲੇਟਫ਼ਾਰਮ ਭਾਜਪਾ ਹਕੂਮਤ ਦੇ ਨਿਸ਼ਾਨੇ ਤੇ ਚੱਲ ਰਹੇ ਹਨ ਖ਼ਬਰਾਂ ਦੀ ਮਨਚਾਹੀ ਪੇਸ਼ਕਾਰੀ ਨੂੰ ਆਪਣੇ ਪੈਂਤੜਿਆਂ ਦੇ ਪ੍ਰਚਾਰ-ਪ੍ਰਸਾਰਨ ਤੋਂ ਸ਼ੁਰੂ ਹੋਈ ਮੁਹਿੰਮ ਹੁਣ, ਮੁਕਾਬਲਤਨ ਆਜ਼ਾਦ ਮੀਡੀਆ ਪਲੇਟਫਾਰਮਾਂ ਤੇ ਮਨਚਾਹੀਆਂ ਤੇ ਧੱਕੜ ਰੋਕਾਂ ਤੱਕ ਵਧਾਉਣ ਲਈ ਰੱਸੇ-ਪੈੜੇ ਵੱਟੇ ਜਾ ਰਹੇ ਹਨ ਇਸੇ ਲੜੀ ਤਹਿਤ 6 ਅਪ੍ਰੈਲ 2023 ਨੂੰ ਕੇਂਦਰੀ ਹਕੂਮਤ ਨੇ ਨਕਲੀ ਤੇ ਅਫਵਾਹਕੁੰਨ ਖ਼ਬਰਾਂ ਨੂੰ ਰੋਕਣ ਦੇ ਨਾਮ ਹੇਠ 2021 ਦੇ ਵਿਚਕਾਰਲੇ ਤੇ ਡਿਜ਼ੀਟਲ ਮੀਡੀਆ ਪਲੇਟਫਾਰਮ ਲਈ ਨੈਤਿਕ ਕੋਡਤੋਂ ਅੱਗੇ ਜਾਂਦਿਆਂ ਇਹਨਾਂ ਪਲੇਟਫਾਰਮਾਂ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਤੇ ਮਨਚਾਹੀਆਂ ਰੋਕਾਂ ਲਗਾਉਣ ਲਈ ਨਵੀਆਂ ਸੇਧਾਂ ਨੂੰ ਸੂਚਨਾ ਤਕਨਾਲੋਜੀ ਐਕਟ ਵਿੱਚ ਸ਼ਾਮਿਲ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਇਹਨਾਂ ਪਲੇਟਫਾਰਮਾਂ ਦੀਆਂ ਖ਼ਬਰਾਂ ਦੀ ਭਰੋਸੇਯੋਗਤਾ ਤੇ ਸਚਾਈ ਪਰਖਣ ਲਈ ਕੇਂਦਰੀ ਹਕੂਮਤ ਦੇ ਹੀ ਇੱਕ ਵੱਖਰੇ ਅਦਾਰੇ ਦੀ ਸਥਾਪਤੀ ਕਰਨ ਦਾ ਵੀ ਐਲਾਨ ਕੀਤਾ ਹੈ ਕੇਂਦਰ ਦੇ ਇਸ ਫੈਸਲੇ ਨਾਲ ਹਕੂਮਤ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਜਾਂ ਇਸ ਸਬੰਧੀ  ਖ਼ਬਰਾਂ  ਜਾਰੀ ਕਰਨ ਤੇ ਕੇਂਦਰ ਦੀ ਸਿੱਧੀ ਨਿਗਰਾਨੀ ਸਥਾਪਤ ਹੋ ਗਈ ਹੈ ਜਿਸਦੇ ਖ਼ਿਲਾਫ਼ ਕਾਨੂੰਨੀ ਚਾਰਾਜੋਈਆਂ ਦੀ ਵੀ ਕੋਈ ਵਿਵਸਥਾ ਨਹੀਂ ਹੈ ਸਿੱਟੇ ਵਜੋਂ ਬੋਲਣ ਤੇ ਪ੍ਰਗਟਾਵੇ ਦੀ ਨਿਗੂਣੀ ਆਜ਼ਾਦੀ  ਵੀ ਹੁਣ ਕੇਂਦਰੀ ਹਕੂਮਤ ਦੇ ਸਿੱਧੇ ਕੰਟਰੋਲ ਹੇਠ  ਜਾਵੇਗੀ 

   ਸਰਕਾਰ ਵੱਲੋਂ  ਜਾਰੀ ਇਹਨਾਂ ਸੋਧਾਂ ਦੇ ਐਲਾਨ ਮਗਰੋਂ  ਪ੍ਰੈੱਸ ਤੇ ਮੀਡੀਆ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਹੈ ਨਾਮੀ ਅਖਬਾਰਾਂ ਤੇ ਮੀਡੀਆ ਹਾਊਸਾਂ ਵੱਲੋਂ  ਸਰਕਾਰ ਦੇ ਇਸ ਕਦਮ ਨੂੰ ਬੋਲਣ ਦੀ ਆਜ਼ਾਦੀ  ਤੇ ਹਮਲਾ ਕਰਾਰ ਦਿੰਦਿਆਂ ਇਸਦੀ ਅਲੋਚਨਾ ਕੀਤੀ ਗਈ ਬੰਬਈ ਹਾਈਕੋਰਟ ਵਿੱਚ ਇਸ ਫੈਸਲੇ ਦੇ ਖ਼ਿਲਾਫ਼ ਪਟੀਸ਼ਨ ਵੀ ਪਾਈ ਗਈ ਜਿਸ ਤੇ ਹਾਈਕੋਰਟ ਵੱਲੋਂ  ਸਰਕਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਪਟੀਸ਼ਨਕਰਤਾਵਾਂ ਨੇ ਕਿਹਾ ਕਿ ਨਕਲੀ ਜਾਂ ਗੁੰਮਰਾਹਕੁੰਨ ਖ਼ਬਰਾਂ ਨੂੰ ਰੋਕਣ ਸਬੰਧੀ ਸਨ 2000 ਦਾ ਸੂਚਨਾ ਤਕਨਾਲੌਜੀ ਐਕਟ ਪਹਿਲਾਂ ਹੀ ਮੌਜੂਦ ਹੈ ਤੇ ਇਸਤੋਂ ਵੀ ਅੱਗੇ 2021 ਵਿੱਚ ਇਸ ਵਿੱਚ ਸੋਧਾਂ ਕਰਕੇ ਇਸਨੂੰ ਹੋਰ ਸਖਤ ਬਣਾਇਆ ਗਿਆ ਹੈ ਪਰ ਹਰ ਤਰ੍ਹਾਂ ਦੀ ਅਲੋਚਨਾ ਤੋਂ ਰਹਿਤ ਹੋ ਕੇ ਵਿਚਰਨਾ ਚਾਹੁੰਦੀ ਹਕੂਮਤ ਨੂੰ ਇਸ ਨਾਲ ਵੀ ਸਬਰ ਨਹੀਂੰ ਹੈ ਨਵੀਆਂ ਸੋਧਾਂ ਲਾਗੂ ਕਰਦਿਆਂ ਅਜਿਹੀ ਅਸਪੱਸ਼ਟ ਸ਼ਬਦਾਵਲੀ ਵਰਤੀ ਗਈ ਹੈ ਜਿਸ ਨਾਲ ਸਰਕਾਰ ਨੂੰ ਕਿਸੇ ਵੀ ਖ਼ਬਰ ਨੂੰ ਗਲਤ ਕਰਾਰ ਦੇ ਕੇ ਦਬਾਉਣਾ ਸੰਭਵ ਹੋਵੇਗਾ ਸਰਕਾਰ ਵੱਲੋਂ  ਕਿਹਾ ਗਿਆ ਹੈ ਕਿ ਇਸ ਵੱਲੋਂ  ਬਣਾਇਆ ਜਾਣ ਵਾਲਾ ਤੱਥ-ਚੈੱਕ ਯੂਨਿਟ ਕਿਸੇ ਵੀ ਅਜਿਹੇ ਸੋਸ਼ਲ ਮੀਡੀਆ ਜਾਂ ਆਨਲਾਈਨ ਤੱਥਾਂ ਤੇ ਰੋਕ ਲਾ ਸਕੇਗਾ ਜਿਹੜਾ ਸਰਕਾਰ ਦੇ ਕਿਸੇ ਵੀ ਕਾਰੋਬਾਰ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਕਰਦਾ ਹੋਵੇਗਾ ਇਹ ਸ਼ਬਦਾਵਲੀ ਸਾਫ ਦਰਸਾਉਦੀ ਹੈ ਕਿ ਸਰਕਾਰ ਦੇ ਕਿਸੇ ਵੀ ਕਦਮ, ਅਦਾਰੇ ਜਾਂ ਕਾਰੋਬਾਰ ਬਾਰੇ ਕਿਸੇ ਵੀ ਵੱਖਰੇ ਵਿਚਾਰ ਨੂੰ ਹੁਣ ਸਰਕਾਰ ਦੀ ਨਿਗਰਾਨੀ ਚੋਂ ਗੁਜ਼ਰਨਾ ਪਵੇਗਾ ਨਾਮ-ਨਿਹਾਦ ਪ੍ਰੈੱਸ ਦੀ ਆਜ਼ਾਦੀ  ਤੇ ਪ੍ਰਗਟਾਵੇ ਦੀ ਆਜ਼ਾਦੀ  ਦਾ ਇਸ ਨਾਲ ਕੀ ਬਣੇਗਾ, ਇਹ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ

   ਸਰਕਾਰ ਵੱਲੋਂ  ਉਪਰੋਕਤ ਨਿਰਦੇਸ਼ ਸ਼ੋਸ਼ਲ ਮੀਡੀਆ ਪਲੇਟਫਾਰਮਾਂ, ਡਿਜ਼ੀਟਲ ਮੀਡੀਆ ਅਤੇ .ਟੀ.ਟੀ. ਪਲੇਟਫਾਰਮਾਂ ਭਾਵ ਨੈੱਟਫਲਿਕਸ, ਵਾਟੱਸ ਐਪ, ਫੇਸਬੁੱਕ ਆਦਿ ਤੇ ਮੰਨਣਯੋਗ ਹੋਣਗੇ

ਸਰਕਾਰ ਵੱਲੋਂ  ਕੀਤਾ ਗਿਆ ਇਹ ਹਮਲਾ ਕੱਲਾ-ਕਹਿਰਾ ਹਮਲਾ ਨਹੀਂ ਹੈ ਆਪਣੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੀ ਬਹੁਤ ਸਾਰੇ ਨਿਊਜ਼ ਚੈਨਲਾਂ ਨੂੰ ਸਰਕਾਰ ਦੇ ਚਹੇਤਿਆਂ ਵੱਲੋਂ  ਕਾਬੂ ਹੇਠ ਕੀਤਾ ਗਿਆ ਸਭ ਤੋਂ ਵੱਧ ਭ੍ਰਮਿਕ ਖ਼ਬਰਾਂ ਜਾਰੀ ਕਰਨ ਦੇ ਕਾਰਜ ਵੀ ਇਹਨਾਂ ਵੱਲੋਂ  ਹੀ ਕੀਤੇ ਜਾਂਦੇ ਹਨ ਇਸ ਤੇ ਵੀ ਸਬਰ ਨਾ ਕਰਦਿਆਂ ਸਰਕਾਰ ਦੀ ਨੁਕਤਾਚੀਨੀ ਕਰਨ ਵਾਲੇ ਨਿਊਜ਼ ਚੈਨਲਾਂ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਸਿਆਸੀ ਪਾਰਟੀਆਂ ਦੇ ਮੀਡੀਆ ਪਲੇਟਫਾਰਮਾਂ ਦੇ ਝੂਠ ਨੂੰ ਬੇਪਰਦ ਕਰਨ ਵਾਲੇ ਇਮਾਨਦਾਰ ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ  ਸੁੱਟਣ ਦੇ ਕਦਮ ਵੀ ਚੁੱਕੇ ਜਾਂਦੇ ਰਹੇ ਹਨ ਫੇਰ 2021 ਵਿੱਚ ਪਹਿਲਾਂ ਤੋਂ ਡਿਜ਼ੀਟਲ ਮੀਡੀਆ ਤੇ ਰੋਕਾਂ ਲਾਉਣ ਵਾਲੇ ਸੂਚਨਾ ਤਕਨਾਲ਼ੋਜੀ ਐਕਟ ਨੂੰ ਸੋਧਿਆ ਗਿਆ ਤੇ ਹੁਣ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ

ਉਪਰੋਕਤ ਕਦਮ ਨਾ ਸਿਰਫ ਸਰਕਾਰ ਦੀ ਆਪਾਸ਼ਾਹੀ ਨੂੰ ਉਤਸ਼ਾਹਿਤ ਕਰਨ ਵਾਲੇ ਹਨ, ਸਗੋਂ ਇਹ ਭਾਰਤੀ ਰਾਜ ਵੱਲੋਂ ਦਿੱਤੀਆਂ ਉਹਨਾਂ ਮਾਮੂਲੀ ਆਜ਼ਾਦੀਆਂ ਦੇ ਵੀ ਉਲਟ ਹਨ ਜਿਹਨਾਂ ਦੇ ਸੋਹਲੇ ਗਾ ਕੇ ਭਾਰਤ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਗਰਦਾਨਿਆ ਜਾਂਦਾ ਰਿਹਾ ਹੈ ਸੰਨ 2000 ਦੇ ਸੂਚਨਾ ਤਕਨਾਲੋਜੀ ਐਕਟ ਦਾ ਆਰਟੀਕਲ 69 ਜਾਅ੍ਹਲੀ ਖ਼ਬਰਾਂ ਤੇ ਰੋਕ ਲਾਉਣ ਸਬੰਧੀ ਹਿਦਾਇਤਾਂ ਦਿੰਦਾ ਹੈ ਪਰ ਮੌਜੂਦਾ ਐਕਟ, ਉਸ ਸਾਰੇ ਕਾਨੂੰਨ ਨੂੰ ਹੀ ਬਾਈਪਾਸ ਕਰਕੇ ਸਰਕਾਰ ਦੇ ਹੱਥ  ਅਸੀਮਤ ਤਾਕਤਾਂ ਦਿੰਦਾ ਹੈ ਸੰਨ 2015 ਵਿੱਚ ਸ਼ਰੇਅਮ ਸਿੰਘਾਲ ਬਨਾਮ ਯੂਨੀਅਨ ਆਫ ਇੰਡੀਆ ਬਾਰੇ ਫੈਸਲਾ ਦਿੰਦਿਆ ਅਦਾਲਤ ਨੇ ਜਾਣਕਾਰੀ ਨੂੰ ਸੀਮਤ ਕਰਨ ਸਬੰਧੀ ਬਕਾਇਦਾ ਨਿਰਦੇਸ਼ ਦਿੱਤੇ ਸਨ, ਮੌਜੂਦਾ ਹਦਾਇਤਾਂ ਵਿੱਚੋਂ ਉਹ ਵੀ ਗੈਰ-ਹਾਜ਼ਰ ਹਨ ਇੱਥੋਂ ਤੱਕ ਕਿ ਨਕਲੀ ਖ਼ਬਰਾਂ ਦੇ ਮਾਮਲੇ  ਸਰਕਾਰ ਵੱਲੋਂ ਚੁੱਕੇ ਕਦਮਾਂ ਤੇ ਹੁਣ ਅਦਾਲਤੀ ਚਾਰਾਜੋਈ ਦਾ ਕੋਈ ਉਪਾਅ ਵੀ ਮੌਜੂਦ ਨਹੀਂੰ ਜਿਸ ਰਾਹੀਂ ਕਿ ਹਕੂਮਤ ਦੀਆਂ ਆਪਹੁਦਰੀਆਂ ਤੇ ਕੋਈ ਰੋਕ ਲਾਈ ਜਾ ਸਕੇ

ਭਾਰਤ ਦੇ ਸੰਵਿਧਾਨ ਦੇ ਆਰਟੀਕਲ 19 ਦੁਆਰਾ ਪ੍ਰੈਸ ਅਤੇ ਮੀਡੀਆ ਦੀ ਆਜ਼ਾਦੀ  ਤੇ ਨਾਗਰਿਕਾਂ ਦੇ ਪ੍ਰਗਟਾਵੇ ਦੇ ਅਧਿਕਾਰ ਦੀ ਆਜ਼ਾਦੀ  ਦਿੱਤੀ ਗਈ ਹੈ ਮੌਜੂਦਾ ਹਕੂਮਤ ਆਪਣੇ ਹੀ ਪੂਰਵਜ਼ਾਂ ਵੱਲੋਂ ਬਣਾਏ ਇਸ ਕਾਨੂੰਨ ਦੇ ਜੜ੍ਹੀਂ ਤੇਲ ਦੇਣ ਰਾਹੀਂ, ਆਪਣੇ ਆਪਾਸ਼ਾਹ ਕਿਰਦਾਰ ਨੂੰ ਉਜਾਗਰ ਕਰ ਰਹੀ ਹੈ ਇਸਤੋਂ ਵੀ ਵੱਧ ਇਸ ਗੱਲ ਨੂੰ ਵੀ ਉਜਾਗਰ ਕਰ ਰਹੀ ਹੈ  ਕਿ ਸੰਵਿਧਾਨ  ਦਿੱਤੀਆਂ ਨਾਗਰਿਕ ਆਜ਼ਾਦੀਆਂ ਕਿਸੇ ਵੱਡੀ ਜਮਹੂਰੀਅਤ ਦੇ ਨਕਸ਼ਾਂ ਦਾ ਪ੍ਰਗਟਾਵਾ ਨਹੀਂ ਕਰਦੀਆਂ ਬਲਕਿ ਇਹਨਾਂ ਨੂੰ ਕੋਈ ਵੀ ਹਕੂਮਤ ਜਦੋਂ ਮਰਜ਼ੀ ਮੁਲਤਵੀ ਕਰ ਸਕਦੀ ਹੈ ਲੋਕਾਂ ਦੀ ਹਕੀਕੀ ਜਮਹੂਰੀਅਤ ਤੇ ਬੇਰੋਕ ਪ੍ਰਗਟਾਵੇ ਦੀ ਆਜ਼ਾਦੀ  ਉਹਨਾਂ ਦੇ ਸੰਘਰਸ਼ਾਂ ਤੇ ਏਕਤਾ  ਹੀ ਨਿਹਤ ਹੈ ਤੇ ਉਸੇ ਹੱਦ ਤੱਕ ਮਾਣੀ ਜਾ ਸਕਦੀ ਹੈ ਜਿਸ ਹੱਦ ਤੱਕ ਇਹ ਏਕਾ ਤੇ ਸੰਘਰਸ਼ ਮਜ਼ਬੂਤ ਹੋਣਗੇ      

No comments:

Post a Comment