Wednesday, May 10, 2023

ਵਿਸ਼ਵੀਕਰਨ ਦੇ ਟੀਚੇ--- ਕਲਾ ਤੇ ਸੱਭਿਆਚਾਰ ਦਾ ਉਦਯੋਗੀਕਰਨ

 ਵਿਸ਼ਵੀਕਰਨ ਦੇ ਟੀਚੇ--- ਕਲਾ ਤੇ ਸੱਭਿਆਚਾਰ ਦਾ ਉਦਯੋਗੀਕਰਨ

ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰ ਦੇ ਨਾਮਵਰ ਵਿਦਵਾਨ ਡਾ. ਸੁਰਜੀਤ ਲੀ ਲੰਘੀ  16 ਅਪ੍ਰੈਲ ਨੂੰ ਵਿਛੋੜਾ ਦੇ ਗਏ ਉਹ ਲੋਕ ਸਰੋਕਾਰਾਂ ਨਾਲ ਡੂੰਘੇ ਤੌਰ ਤੇ ਜੁੜੇ ਵਿਦਵਾਨ ਸਨ ਅਤੇ ਪੰਜਾਬੀ ਸਮਾਜ ਦੀ ਸੱਭਿਆਚਾਰਕ ਜੀਵਨ ਜਾਚ ਤੇ ਲੋਕ ਧਾਰਾ ਦੇ ਅਧਿਐਨ ਨੂੰ ਉਹਨਾਂ ਆਪਣੀ ਖੋਜ ਦਾ ਵਿਸ਼ਾ ਬਣਾਇਆ ਤੇ ਇਸ ਖੇਤਰ ਵਿੱਚ ਵਿਗਿਆਨਕ ਲੋਕ-ਪੱਖੀ ਧਾਰਨਾਵਾਂ ਦੇ ਹਵਾਲੇ ਨਾਲ ਪੰਜਾਬੀ ਯੂਨੀਵਰਸਿਟੀ ਅੰਦਰ ਅਕੈਡਮਿਕ ਖੋਜ ਕਾਰਜਾਂ ਦੀ ਅਗਵਾਈ ਕੀਤੀ ਆਪਣੀ ਬੌਧਿਕ ਸਮਰੱਥਾ ਨੂੰ ਉਹਨਾਂ ਨੇ ਪੰਜਾਬੀ ਲੋਕਾਂ ਦੀ ਜੀਵਨ ਜਾਚ ਤੇ ਸੱਭਿਆਚਾਰ ਦੀ ਸਿਰਜਣਾ ਦੀਆਂ ਖੋਜਾਂ ਦੇ 

ਲੇਖੇ ਲਾਇਆ ਉਹ ਦੇਸ਼-ਵਿਦੇਸ਼ ਦੇ ਵਿਦਵਾਨਾਂ ਨਾਲ ਇਸ ਖੇਤਰ ਦੀਆਂ ਵਿਚਾਰ-ਚਰਚਾਵਾਂ ਦਾ ਲਗਾਤਾਰ ਹਿੱਸਾ ਰਹੇ ਉਹ 1960ਵਿਆਂ ਵੇਲੇ ਦੀ ਭੂਤਵਾੜੇ ਦੀ ਬੌਧਿਕ ਪ੍ਰੰਪਰਾ ਚੋਂ ਉਪਜੇ ਵਿਦਵਾਨ ਸਨ ਤੇ ਤਾ-ਉਮਰ ਜਮਹੂਰੀ ਲਹਿਰ ਦੇ ਸਰੋਕਾਰਾਂ ਨਾਲ ਵੀ ਜੁੜੇ ਰਹੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਟਿਆਲੇ ਵਿਖੇ 23 ਅਪ੍ਰੈਲ ਨੂੰ ਪਰਿਵਾਰ ਰਿਸ਼ਤੇਦਾਰਾਂ ਤੋਂ ਇਲਾਵਾ ਸਾਹਿਤਕ ਸੱਭਿਆਚਾਰਕ ਤੇ ਜਮਹੂਰੀ ਲੋਕ ਲਹਿਰ ਦੇ ਹਿੱਸੇ ਜੁੜੇ, ਉਹਨਾਂ ਦੀ ਭੂਮਿਕਾ ਬਾਰੇ, ਉਹਨਾਂ ਦੇ ਸਰੋਕਾਰਾਂ ਬਾਰੇ ਚਰਚਾ ਕੀਤੀ ਤੇ ਉਹਨਾਂ ਨੂੰ ਨਿੱਘੀ ਸਰਧਾਂਜਲੀ ਅਰਪਿਤ ਕੀਤੀ ਅਦਾਰਾ ਸੁਰਖ਼ ਲੀਹ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਉਹਨਾਂ ਦੀਆਂ ਲਿਖਤਾਂ ਦੇ ਕੁੱਝ ਅੰਸ਼ 

ਪਾਠਕਾਂ ਨਾਲ ਸਾਂਝੇ ਕਰ ਰਿਹਾ ਹੈ -ਸੰਪਾਦਕ

ਮਾਨਵ ਵਿਗਿਆਨ ਅਤੇ ਸੱਭਿਆਚਾਰ ਦੇ ਖੇਤਰ ਵਿਚ ਇਕ ਸਥਾਪਤ ਧਾਰਨਾ ਰਹੀ ਹੈ ਕਿ ਕਿਸੇ ਵੀ ਸਮਾਜ ਵਿਚ ਇਕ ਉੱਤਮ ਸੱਭਿਆਚਾਰ’ (high culture) ਅਤੇ ਦੂਜਾ ਨੀਮ ਸੱਭਿਆਚਾਰ’ (low culture) ਜਾਂ ਮਹਾਂ ਪਰੰਪਰਾ (great tradition) ਅਤੇ ਦੂਜੀ ਅਦਨੀ ਪਰੰਪਰਾ (little tradition) ਹੁੰਦੀ ਹੈ ਅਰਥਾਤ ਅਜਿਹੇ ਵਿਦਵਾਨਾਂ ਦੀ ਇਹ ਧਾਰਨਾ ਹੈ ਕਿ ਉੱਚ-ਸ਼੍ਰੇਣੀਆਂ ਦਾ ਸਰੇਸ਼ਟ (elitist) ਸੱਭਿਆਚਾਰ ਕਿਸੇ ਸਮਾਜ ਦਾ ਅਸਲੀ ਸੱਭਿਆਚਾਰ ਹੁੰਦਾ ਹੈ, ਜਿਸ ਨੂੰ ਸਾਧਾਰਨ ਲੋਕ ਸਮਝਣ ਅਤੇ ਗ੍ਰਹਿਣ ਕਰਨ ਦੇ ਅਸਮਰੱਥ ਹੁੰਦੇ ਹਨ ਉਹਨਾਂ ਦਾ ਕਹਿਣਾ ਹੈ ਸਾਧਾਰਨ ਲੋਕ ਆਪਣੀ ਨੀਮ ਬੁੱਧੀ ਅਤੇ ਅਵਿਕਸਿਤ ਸਮਾਜਕ ਵਿਕਾਸ ਕਾਰਨ ਸਰੇਸ਼ਟ ਸੱਭਿਆਚਾਰ ਨੂੰ ਤੋੜ-ਮਰੋੜ ਕੇ ਆਪਣੇ ਪੱਧਰ ਦਾ ਬਣਾ ਲੈਂਦੇ ਹਨ ਇਸ ਕਿਸਮ ਦੀ ਗਲਤ ਸੋਚ ਦੀ ਇਹ ਧਾਰਨਾ ਹੈ ਕਿ ਉੱਚ ਵਰਗ ਦੇ ਲੋਕਾਂ ਕੋਲ ਆਪਣੇ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਸਾਧਨ ਅਤੇ ਵਸੀਲੇ ਹੁੰਦੇ ਹਨ, ਜਦੋਂ ਕਿ ਆਮ ਲੋਕਾਂ ਨੂੰ, ਵਿਸ਼ੇਸ਼ ਕਰਕੇ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ, ਲੱਖਾਂ ਜੋਖਮ ਉਠਾਉਣੇ ਪੈਂਦੇ ਹਨ ਸੱਭਿਆਚਾਰਕ ਯਥਾਰਥ ਤੋਂ ਦੂਰ ਇਸ ਕਿਸਮ ਦੀ ਬੇਬੁਨਿਆਦ ਸਮਝ, ਸਥਾਪਤੀ (establishment) ਨੂੰ ਵਿਚਾਰਧਾਰਕ ਆਧਾਰ ਬਖਸ਼ਦੀ ਹੈ ਅਤੇ ਸਮਾਜਕ ਦਰਜਾਬੰਦੀ ਨੂੰ ਕਾਇਮ ਰੱਖਣ ਵਿਚ ਸਹਾਈ ਸਿੱਧ ਹੁੰਦੀ ਹੈ ਕਿਉਕਿ ਕਿਸੇ ਵੀ ਸਮਾਜ ਅੰਦਰ ਲਿਖਤੀ ਭਾਸ਼ਾ ਅਤੇ ਗਿਆਨ ਉੱਤੇ ਉੱਚ ਵਰਗ ਦਾ ਕਬਜ਼ਾ ਹੁੰਦਾ ਹੈ, ਇਸ ਲਈ ਸਰੇਸ਼ਟ ਪਰੰਪਰਾ ਅਤੇ ਲੋਕ ਪਰੰਪਰਾ ਦੀਆਂ ਦੋ ਸਮਾਨੰਤਰ ਧਾਰਾਵਾਂ, ਆਪਣਾ ਬੋਲ-ਬਾਲਾ ਕਾਇਮ ਰੱਖਣ ਲਈ ਇੱਕ ਦੂਜੇ ਨਾਲ ਖਹਿੰਦੀਆਂ, ਟਕਰਾਉਦੀਆਂ, ਕੱਟਦੀਆਂ ਇੱਕ ਦੂਜੇ ਨੂੰ ਸੰਬੋਧਨ ਹੁੰਦੀਆਂ ਹਨ ਜ਼ਿੰਦਗੀ ਜਿਉਣ ਦੇ ਅਮਲ ਵਿੱਚੋਂ ਉੱਸਰੀ ਲੋਕ-ਪਰੰਪਰਾ (folk tradition) ਸਮਾਜਕ ਯਥਾਰਥ ਦੇ ਵੱਧ ਨੇੜੇ ਹੁੰਦੀ ਹੈ ਇਹੀ ਕਾਰਨ ਹੈ ਕਿ ਸਾਧਾਰਨ ਲੋਕਾਂ ਦੀ ਜ਼ਿੰਦਗੀ ਵਿਚ, ਜੋ ਆਪਸੀ ਭਾਈਚਾਰੇ ਵਿਚ ਗੁੰਦੇ ਜਨ-ਸਮੂਹ ਵਿਚ, ਧਰਤੀ ਨਾਲ ਜੁੜ ਕੇ ਸੱਚੀ-ਸੁੱਚੀ ਖਰੀ ਮੌਖਿਕ ਜ਼ਿਦਗੀ ਜਿਉਦੇ ਹਨ, ਗੀਤ ਸੰਗੀਤ, ਨਾਚ, ਕਲਾ, ਰਸਮ-ਰਿਵਾਜ, ਮਿਥ ਅਤੇ ਬਿਰਤਾਂਤ, ਰੋਜ਼ਾਨਾ ਜੀਵਨ ਦੇ ਅਮਲ ਵਿਚ ਸਮੋਏ ਹੁੰਦੇ ਹਨ ਲਿਖਤੀ ਭਾਸ਼ਾ ਅਤੇ ਗਿਆਨ (writing and knowledge) ਉੱਤੇ ਉੱਚ ਵਰਗਾ ਦਾ ਕਬਜ਼ਾ ਹੋਣ ਸਦਕਾ ਕਲਾਸੀਕਲ ਲਿਖਤਾਂ ਤੇ ਆਧਾਰਤ ਸਰੇਸ਼ਟ ਪਰੰਪਰਾ (elitist tradition) ਸਥਾਪਤੀ ਦਾ ਥੰਮ੍ਹ ਬਣ ਕੇ ਭੂਮਿਕਾ ਨਿਭਾਉਦੀ ਹੈ ਲੋਕ-ਪਰੰਪਰਾ, ਜਨ-ਸਮੂਹ ਦੇ ਖੁੱਲ੍ਹੇ ਜੀਵਨ ਦੀ ਤਰ੍ਹਾਂ ਜਨ-ਸਮੂਹ ਦੇ ਸਮੂਹਿਕ ਅਵਚੇਤਨ (collective unconciousness) ਵਿੱਚੋਂ ਸਿਰਜੇ ਖੁੱਲ੍ਹੇ ਪਰਵਚਨ (open discourse) ਹੁੰਦੇ ਹਨ, ਜਿਨ੍ਹਾਂ ਨੂੰ ਲੋਕ ਜ਼ਿੰਦਗੀ ਦੇ ਅਮਲ ਵਿੱਚੋਂ ਪ੍ਰਾਪਤ ਗਿਆਨ ਸਦਕਾ ਮਾਂਜਦੇ, ਸੰਵਾਰਦੇ ਹਨ 

1980 ਤੋਂ ਬਾਅਦ ਦੇ ਨਵੇਂ ਯੁੱਗ ਦੇ ਸਮਾਜ ਵਿਚ ਉਚੇਰੀ ਟੈਕਨੌਲੋਜੀ, ਮੀਡੀਆ,  ਕੰਪਿੳੂਟਰ ਦਾ ਦੌਰ ਹੈ, ਜਿਸ ਵਿਚ ਸੰਸਾਰ ਦੇ ਸਾਧਨਾਂ ਦਾ ਹੈਰਾਨੀਜਨਕ ਵਿਕਾਸ ਹੋਇਆ ਹੈ ਪੂੰਜੀਵਾਦ ਦੀ ਅੰਧਾ-ਧੁੰਦ ਲਾਭ ਕਮਾਉਣ ਦੀ ਅੰਨ੍ਹੀ ਦੌੜ ਨੇ ਰੋਜ਼ਾਨਾ ਜੀਵਨ ਨੂੰ ਵਸਤੂ ਬਨਾਉਣ ਦੀ ਪਰਕਿਰਿਆ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਨਵੀਂ ਟੈਕਨੋਲੋਜੀ ਸਦਕਾ ਉੱਭਰਦੇ ਇਸ ਖਪਤ ਸਮਾਜ (consumer society) ਵਿਚ ਵਸਤਾਂ ਦੇ ਇੱਕ ਅਜੀਬ ਜਾਲ ਨੇ ਮਨੁੱਖ ਨੂੰ ਘੇਰ ਲਿਆ ਹੈ ਖਪਤ ਸਮਾਜ ਵਿਚ ਵਸਤੂਆਂ ਦਾ ਤਾਣਾ-ਬਾਣਾ ਮਨੁੱਖੀ ਮਨ ਨੂੰ ਲੁਭਾਉਦਾ, ਲਾਲਸਾ ਜਗਾਉਦਾ, ਅਤੇ ਖਾਓ, ਪੀਓ ਐਸ਼ ਕਰੋ ਮਿੱਤਰੋਦੇ ਮਿਥਿਹਾਸ ਨੂੰ ਜੀਵਨ ਦਾ ਆਦਰਸ਼ ਬਣਾ ਕੇ ਪੇਸ਼ ਕਰਦਾ ਹੈ ਬੋਦਰੀਲਾਰਦ ਠੀਕ ਕਹਿੰਦਾ ਹੈ ਕਿ ਵਸਤੂਆਂ ਨਾਲੋਂ ਵਸਤੂਆਂ ਦੇ ਚਿੰਨ੍ਹ ਜ਼ਿਆਦਾ ਅਸਲੀ ਲੱਗਦੇ ਹਨ ਅਤੇ ਇਹਨਾਂ ਚਿੰਨ੍ਹਾਂ ਦਾ ਪ੍ਰਬੰਧ ਇੱਕ ਐਸੀ ਭੁਲਾਵੇ ਦੀ ਦੁਨੀਆਂ ਰਚਦਾ ਹੈ ਜੋ ਮਨੁੱਖ ਦੇ ਦਿਲ-ਦਿਮਾਗ ਤੇ ਛਾ ਜਾਂਦੀ ਹੈ ਪੌਪ ਕਲਚਰ (p0p culture) ਦੇ ਖੇਤਰ ਵਿਚ ਰੋਲਾਂ ਬਾਰਤ ਫਿਲਮ, ਟੀ.ਵੀ., ਫੈਸ਼ਨ ਅਤੇ ਵਿਗਿਆਪਨ ਦੇ ਅਧਿਐਨ ਦੇ ਆਧਾਰ ਤੇ ਇਹ ਸੱਚ ਵਾਰ ਵਾਰ ਦਰਸਾਉਦਾ ਹੈ ਕਿ ਭਾਸ਼ਾ, ਚਿੰਨ੍ਹ, ਕੋਡਜ਼ ਅਤੇ ਭਾਵ-ਅਰਥ ਸਿਰਜਨ ਦੇ ਇਹ ਪ੍ਰਬੰਧ (signifying system) ਨਵੇਂ ਮਿਥਿਹਾਸ ਦੀ ਰਚਨਾ ਕਰਕੇ ਪੂੰਜੀਵਾਦ ਅਤੇ ਉਸ ਦੀਆਂ ਸੰਸਥਾਵਾਂ ਨੂੰ ਵਿਚਾਰਧਾਰਕ ਆਧਾਰ ਬਖਸ਼ਦੇ ਹਨ 

ਭਾਰਤ ਵਿਚ 1990 ਤੋਂ ਬਹੁ-ਕੌਮੀ ਪੂੰਜੀਵਾਦ ਦੇ ਗਿਣੇ-ਮਿਥੇ ਵਿਸ਼ਵੀਕਰਨ ਦੇ ਪ੍ਰੋਗਰਾਮ ਅਧੀਨ ਪ੍ਰਚਾਰਿਆ ਜਾ ਰਿਹਾ ਹੈ ਕਿ ਨਵੀਂ ਟੈਕਨੌਲੋਜੀ, ਖਾਸ ਕਰਕੇ ਸੰਚਾਰ ਦੇ ਨਵੇਂ ਸਾਧਨ, ਆਵਾਜਾਈ ਦੇ ਵਸੀਲੇ, ਮੀਡੀਆ ਅਤੇ ਕੰਪਿੳੂਟਰ ਆਦਿ ਦੁਨੀਆਂ ਨੂੰ ਇੱਕ ਗਲੋਬਲ ਪਿੰਡ ਵਿਚ ਬਦਲ ਰਹੇ ਹਨ ਵਕਤ ਅਤੇ ਥਾਂ ਦੀਆਂ ਦੂਰੀਆਂ ਖਤਮ ਹੋ ਰਹੀਆਂ ਹਨ ਪਰ ਬਹੁਤ ਜਲਦੀ ਹੀ ਇਸ ਪ੍ਰੋਗਰਾਮ ਦੀ ਅਸਲੀਅਤ ਸਾਹਮਣੇ  ਰਹੀ ਹੈ ਇਹ ਜਾਨਣਾ ਲਾਜ਼ਮੀ ਹੈ ਕਿ ਇਹ ਸਾਧਨ ਕਿਸ ਦੇ ਹੱਥ ਵਿਚ ਹਨ ਅਤੇ ਇਹਨਾਂ ਸਾਧਨਾਂ ਦੇ ਮਾਲਕਾਂ ਦੇ ਹਿੱਤ ਅਤੇ ਟੀਚੇ ਕੀ ਹਨ? ਗਿਆਨ ਦੀ ਸੇਵਾ ਵਿਚ ਸੰਚਾਰ ਦੇ ਨਵੇਂ ਸਾਧਨਾਂ ਦਾ ਵਾਸਤਾ ਪਾਉਦੇ ਇਸ ਅਡੰਬਰ ਨੂੰ ਸਮਝਣ ਲਈ ਅਮਰੀਕਾ ਦੇ ਮਸ਼ਹੂਰ ਵਿਦਵਾਨ ਨੌਮ ਚੌਮਸਕੀ (Noam Chomsky ) ਦੀਆਂ ਲਿਖਤਾਂ ਵਿਸ਼ੇਸ਼ ਵਰਨਣਯੋਗ ਹਨ ਕਿ ਅਮਰੀਕਨ ਰਾਜ ਜਾਣਕਾਰੀ ਅਤੇ ਮੀਡੀਆ ਨੂੰ ਕੰਟਰੋਲ ਕਰਕੇ ਇੱਕ ਅਜਿਹਾ ਸੱਚਲੋਕਾਂ ਸਾਹਮਣੇ ਪੇਸ਼ ਕਰਦਾ ਹੈ ਜਿਸ ਦਾ ਅਸਲੀਅਤ ਨਾਲ ਕੋਈ ਸੰਬੰਧ ਨਹੀਂ ਚੌਮਸਕੀ ਅਮਰੀਕਾ ਦੀ ਇਰਾਕ ਨਾਲ ਪਿਛਲੀ ਲੜਾਈ ਦੀ ਮੀਡੀਆ ਵਿਚ ਪੇਸ਼ਕਾਰੀ ਨੂੰ ਅਜਿਹੇ ਵਰਤਾਰੇ ਦੀ ਮੂੰਹ-ਬੋਲਦੀ ਤਸਵੀਰ ਬਣਾ ਕੇ ਜਾਣਕਾਰੀ ਅਤੇ ਗਿਆਨ (information and knowledge) ਦੇ ਨਿਰਪੱਖ ਹੋਣ ਦਾ ਮਖੌਟਾ ਉਤਾਰਦਾ ਹੈ 

ਉੱਨਤ ਦੇਸ਼ਾਂ ਦੀਆਂ ਬਹੁ-ਕੌਮੀ ਪੂੰਜੀਪਤੀ ਕੰਪਨੀਆਂ ਤੀਜੀ ਦੁਨੀਆਂ ਦੇ ਪਛੜੇ ਦੇਸ਼ਾਂ ਵਿਚ ਆਪਣਾ ਮਾਲ ਵੇਚਣ ਲਈ ਮੰਡੀਆਂ ਦੀ ਭਾਲ ਵਿਚ ਜਾਲ ਵਿਛਾ ਰਹੀਆਂ ਹਨ ਇਹਨਾਂ ਦੇਸ਼ਾਂ ਵਿਚ ਸਸਤੀ ਮਜ਼ਦੂਰੀ ਵੀ ਮਿਲਦੀ ਹੈ ਹਰ ਪੱਧਰ ਤੇ ਈਸਟ ਇੰਡੀਆ ਕੰਪਨੀ ਦੀ ਕਹਾਣੀ ਦੁਹਰਾਈ ਜਾ ਰਹੀ ਹੈ ਪੱਛਮ ਅਤੇ ਪੂਰਬ ਦੇ ਇਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ, ਇਹ ਲੁੱਟ-ਖਸੁੱਟ ਦਾ ਰਿਸ਼ਤਾ ਹੈ ਐਡਵਰਡ ਸੇਦ (Edward Said) ਠੀਕ ਕਹਿੰਦਾ ਹੈ ਕਿ ਕਈ ਵਿਦਵਾਨ ਇਸ ਰਿਸ਼ਤੇ ਦੇ ਅਸਲੀ ਖਾਸੇ ਨੂੰ ਅੱਖੋਂ ਉਹਲੇ ਕਰਕੇ ਇਸ ਨੂੰ

 ਸੱਭਿਅਤਾਵਾਂ ਦੇ ਟਕਰਾਅ (clash of civilizations) ਬਣਾ ਕੇ ਪੇਸ਼ ਕਰਦੇ ਹਨ ਬਹੁ-ਕੌਮੀ ਪੂੰਜੀਪਤੀ ਕੰਪਨੀਆਂ ਦੇ ਇਰਾਦੇ ਤੀਜੀ ਦੁਨੀਆਂ ਦੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਸਮਝਣਾ, ਵਿਕਸਤ ਕਰਨਾ ਅਤੇ ਸਮੇਂ ਦੇ ਹਾਣ ਦਾ ਬਣਾਉਣਾ ਨਹੀਂ, ਸਗੋਂ ਵਿਸ਼ਵੀਕਰਨ ਦੇ ਟੀਚੇ-ਕਲਾ ਅਤੇ ਸੱਭਿਆਚਾਰ ਦਾ ਉਦਯੋਗੀਕਰਨ ਕਰਨਾ ਅਤੇ ਲੋਕਾਂ ਦੇ ਮਨ ਵਿਚ ਵੱਸੇ ਇਸ ਭਰਪੂਰ ਖਜ਼ਾਨੇ ਨੂੰ ਆਪਣਾ ਮਾਲ ਵੇਚਣ ਲਈ ਵਰਤਣਾ ਹੈ   

(‘‘ਪੰਜਾਬੀ ਸੱਭਿਆਚਾਰ-ਪੰ੍ਰਪਰਾ  ਤੇ ਵਿਸ਼ਵੀਕਰਨ’’  ਨਾਮ ਦੀ ਲਿਖਤ ਚੋਂ) (ਸਿਰਲੇਖ ਸਾਡਾ)  

No comments:

Post a Comment