Wednesday, May 10, 2023

14 ਵੀਂ ਬਰਸੀ ਮੌਕੇ ਕਾ. ਹਰਭਜਨ ਸੋਹੀ ਦੀ ਕਲਮ ਤੋਂ.....

 14 ਵੀਂ ਬਰਸੀ ਮੌਕੇ ਕਾ. ਹਰਭਜਨ ਸੋਹੀ ਦੀ ਕਲਮ ਤੋਂ.....

ਚੀਨ ਦੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਬਾਰੇ 

ਮਹਾਨ  ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਚੀਨੀ ਸਮਾਜ ਦੇ ਉਸਾਰ ਵਿਚ, ਖਾਸ ਤੌਰ ਤੇ ਵਿਚਾਰਧਾਰਕ-ਸੱਭਿਆਚਾਰਕ ਖੇਤਰ ਵਿਚ, ਪ੍ਰੋਲੇਤਾਰੀ ਦੀ ਸਰਦਾਰੀ ਕਾਇਮ ਕਰਨ ਵਾਸਤੇ ਅਤੇ ਆਰਥਕ ਅਧਾਰ ਵਿਚ ਇਨਕਲਾਬ ਨੂੰ ਤਿੱਖਾ ਕਰਨ ਵਾਸਤੇ ਇੱਕ ਇਨਕਲਾਬ ਸੀ  ਇਹ ਚੀਨ ਦੇ ਡੂੰਘੇ ਹੋ ਰਹੇ ਸਮਾਜਵਾਦੀ ਇਨਕਲਾਬ ਦੇ ਅਮਲ ਵਿਚ ਸਿਫਤੀ ਤੌਰ ਤੇ ਇਕ ਨਵਾਂ ਦੌਰ ਸੀ

ਸੱਭਿਆਚਾਰਕ ਇਨਕਲਾਬ ਨੇ ਚੀਨ ਦੇ ਲੋਕਾਂ ਦੇ ਜਨ-ਸਮੂਹ ਨੂੰ ਸਭ ਤੋਂ ਵੱਧ ਭਰੋਸੇਯੋਗ ਅਤੇ ਕਾਰਗਰ ਵਿਚਾਰਧਾਰਕ ਹਥਿਆਰ, ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਵਰਤੋਂ ਰਾਹੀਂ ਆਪਣੀਆਂ ਹੀ ਦਿਮਾਗੀ ਕਿਰਿਆਵਾਂ ਦੇ ਖੁਦ ਮਾਲਕ ਬਣਨ ਵੱਲ ਇੱਕ ਲੰਮੀ ਪੁਲਾਂਘ ਪੁੱਟਣ ਦੇ ਯੋਗ ਬਣਾਇਆ ਉਹਨਾਂ ਨੇ ਆਪਣੇ ਦਿਮਾਗਾਂ ਤੋਂ ਉਸ ਝੂਠੇ ਵਿਚਾਰ ਦੀ ਜਕੜ ਛੰਡ ਦਿੱਤੀ ਕਿ ਮਾਰਕਸਵਾਦੀ ਫਲਸਫਾ ਅਨਪੜ੍ਹਾਂ ਤੇ ਘੱਟ ਪੜ੍ਹੇ-ਲਿਖੇ ਸਾਧਾਰਨ ਲੋਕਾਂ ਦੇ ਸਮਝੋਂ ਬਾਹਰੀ ਗੱਲ ਹੈ ਅਤੇ ਕੁੱਝ ਗਿਣੇ-ਚੁਣੇ ਪੜ੍ਹੇ-ਲਿਖੇ  ਲੋਕਾਂ ਦੀ ਸਮਝ ਹੀ  ਸਕਦਾ ਹੈ ਹਰਮਨ ਪਿਆਰੀ ਬੋਲੀ ਵਿਚ ਢਾਲ ਕੇ ਫੈਕਟਰੀਆਂ ਅਤੇ ਖੇਤਾਂ ਤੱਕ ਲਿਜਾਏ ਜਾਣ ਤੇ ਮਾਰਕਸਵਾਦੀ ਫਲਸਫੇ ਦਾ ਤੱਤ ਉਹਨਾਂ ਨੂੰ ਨਾ ਸਿਰਫ ਸਮਝਿਆ ਜਾ ਸਕਣ ਵਾਲਾ ਹੀ ਲੱਗਿਆ ਸਗੋਂ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਕੰਮ ਦੀਆਂ ਸਮੱਸਿਆਵਾਂ ਤੇ ਵੀ ਲਾਗੂ ਹੋ ਸਕਣ ਵਾਲਾ ਲੱਗਿਆ ਚੀਨ ਦੇ ਲੋਕਾਂ ਦੀ ਵਿਸ਼ਾਲ ਜਨ-ਸਮੂਹ ਦੀ ਇਨਕਲਾਬੀ ਸਰਗਰਮੀ ਨਾਲ ਜੋੜ ਕੇ, ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੇ ਮੂਲ ਸਿਧਾਂਤਾਂ ਨੂੰ ਬੇਮਿਸਾਲ ਵੱਡੀ ਪੱਧਰ ਤੇ ਪ੍ਰਚਾਰਿਆ ਗਿਆ ਇਸ ਤਰ੍ਹਾਂ ਇਨਕਲਾਬ ਕਰਨ ਦੇ ਉਹਨਾਂ ਦੇ ਆਪਣੇ ਤਜਰਬੇ ਦੇ ਵਿਚਾਰਧਾਰਕ-ਸਿਆਸੀ ਸਿਖਲਾਈ ਮੁਹਿੰਮ ਨਾਲ ਜੋੜੇ ਜਾਣ ਰਾਹੀਂ, ਲੋਕਾਂ ਅਤੇ ਕਾਡਰ ਦਾ ਵਿਸ਼ਾਲ ਜਨ-ਸਮੂਹ ਪ੍ਰੋਲੇਤਾਰੀ ਇਨਕਲਾਬੀ ਘੁਲਾਟੀਆਂ ਵਜੋਂ ਸਿਖਿਅਤ ਕੀਤਾ ਗਿਆ ਤਾਂ ਜੋ ਪੁਰਾਣੀ ਤੇ ਨਵੀਂ ਸਰਮਾਏਦਾਰੀ ਦੇ ਖ਼ਿਲਾਫ਼, ਖਾਸ ਕਰਕੇ ਚੋਟੀ ਪਾਰਟੀ ਲੀਡਰਸ਼ਿੱਪ ਵਿਚਲੇ ਪੂੰਜੀਪਤ-ਮਾਰਗੀਆਂ, ਜੋ ਸਰਮਾਏਦਾਰਾ ਤਾਕਤਾਂ ਦੀ ਆਗੂ ਗੁਲੀ ਵਜੋਂ ਕੰਮ ਕਰਦੇ ਹਨ, ਦੇ ਖ਼ਿਲਾਫ਼ ਲਮਕਵੇਂ ਜਮਾਤੀ ਸੰਘਰਸ਼ ਰਾਹੀਂ ਪ੍ਰੋਲੇਤਾਰੀ ਜਮਾਤੀ ਚੇਤਨਤਾ, ਇਨਕਲਾਬੀ ਪਹਿਲਕਦਮੀ ਅਤੇ ਸਵੈ-ਵਿਸ਼ਵਾਸ਼ ਨੂੰ ਬੇਹੱਦ ਉੱਚਾ ਚੁੱਕਣ ਵਰਗੀ ਆਮ ਪ੍ਰਾਪਤੀ ਤੋਂ ਇਲਾਵਾ ਸੱਭਿਆਚਾਰਕ ਇਨਕਲਾਬ ਨੇ ਚੀਨੀ ਸਮਾਜ ਦੇ ਆਰਥਕ ਅਧਾਰ ਅਤੇ ਉਸਾਰ ਵਿਚ ਇਨਕਲਾਬੀ ਤਬਦੀਲੀਆਂ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੋਸ ਰੂਪ  ਹੱਲ ਕੀਤਾ 

ਉਸਾਰ ਦੇ ਖੇਤਰ  ਸਭ ਤੋਂ ਵੱਧ ਵਰਨਣਯੋਗ ਪ੍ਰੋਲੇਤਾਰੀ ਇਨਕਲਾਬੀ ਪ੍ਰਾਪਤੀਆਂ-ਵਿੱਦਿਆ, ਕਲਾ ਅਤੇ ਸਾਹਿਤ, ਵਿਗਿਆਨ ਖੋਜ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਅਤੇ ਪ੍ਰੋਲੇਤਾਰੀ ਪਾਰਟੀ ਅਤੇ ਰਾਜ ਦੇ ਅਦਾਰਿਆਂ ਦੀ ਮੁੜ-ਢਲਾਈ ਦੇ ਖੇਤਰਾਂ  ਹੋਈਆਂ

ਯੂਨੀਵਰਸਿਟੀ ਦੀ ਪੜ੍ਹਾਈ ਦੇ ਖੇਤਰ ਵਿਚ ਇਨਕਲਾਬ ਨਾਲ ਵਿਦਿਆਰਥੀਆਂ ਦੇ ਦਾਖਲੇ ਦਾ ਨਵਾਂ ਢੰਗ ਚਾਲੂ ਕੀਤਾ ਜਿਸ ਨੇ ਪੜ੍ਹਾਈ ਨੂੰ ਨਵਾਂ ਤੱਤ ਅਤੇ ਦਿਸ਼ਾ ਦਿੱਤੀ ਦਾਖਲਾ-ਇਮਤਿਹਾਨ ਤੇ ਅਧਾਰਤ ਵਿਦਿਆਰਥੀਆਂ ਨੂੰ ਦਾਖਲ ਕਰਨ ਦਾ ਪੁਰਾਣਾ ਢੰਗ ਯਾਨੀ ਕਿ ਵਿਦਿਆਰਥੀਆਂ ਦੀ ਯੋਗਤਾ ਮੁੱਖ ਤੌਰ ਤੇ ਕਿਤਾਬਾਂ ਰਟਣ ਵਿਚ ਮੁਹਾਰਤ ਦੇ ਆਧਾਰ ਤੇ ਮਿਥਣ ਦਾ ਢੰਗ, ਪੁਰਾਣੀਆਂ ਉੱਚੀਆਂ ਜਮਾਤਾਂ ਅਤੇ ਨਵੇਂ ਚੀਨੀ ਸਮਾਜ ਦੇ ਕੁੱਝ ਹੱਦ ਤੱਕ ਸਰਦੇ ਪੁੱਜਦੇ ਹਿੱਸਿਆਂ ਨਾਲ ਸਬੰਧਤ ਵਿਦਿਆਰਥੀਆਂ, ਜਿਹੜੇ ਕਿ ਆਪਣੇ ਮਾਪਿਆਂ ਦੀ ਇਸ ਪਾਸੇ ਵੱਲ ਖਾਸ ਕੋਸ਼ਿਸ਼ ਨਾਲ ਸਿਖਾਏ-ਪੜ੍ਹਾਏ ਜਾਂਦੇ ਸਨ, ਦੇ ਹੱਕ ਵਿਚ ਜ਼ਿਆਦਾ ਹੀ ਭੁਗਤਦਾ  ਸੀ ਇਸ ਦੇ ਨਾਲ ਹੀ ਉੱਚ ਪੱਧਰ ਦੇ ਪਾਰਟੀ ਅਤੇ ਸਰਕਾਰੀ ਅਧਿਕਾਰੀਆਂ ਦੇ ਬੱਚੇ ਇਹਨਾਂ ਵਿੱਦਿਅਕ ਸੰਸਥਾਵਾਂ ਵਿਚ ‘‘ਪਿਛਲੇ ਦਰਵਾਜ਼ੇ ਰਾਹੀਂ’’, ਜਿਵੇਂ ਕਿ ਚੀਨ  ਇਸ ਨੂੰ ਕਿਹਾ ਜਾਂਦਾ ਹੈ, ਯਾਨੀ ਕਿ ਆਪਣੇ ਮਾਪਿਆਂ ਦੀ ਬਾਰਸੂਖ ਹੈਸੀਅਤ ਨੂੰ ਵਰਤ ਕੇ ਦਾਖਲ ਹੋ ਜਾਂਦੇ ਸਨ ਨਵੀਂ ਦਾਖਲਾ ਨੀਤੀ ਅਨੁਸਾਰ ਇਹ ਤਹਿ ਕੀਤਾ ਗਿਆ ਕਿ ਵਿਦਿਆਰਥੀਆਂ ਦੀ ਵੱਡੀ ਗਿਣਤੀ ਕਾਮੇ, ਕਿਸਾਨ ਅਤੇ ਫੌਜੀ ਪ੍ਰਵਾਰਾਂ ਚੋਂ ਹੋਵੇਗੀ ਨਿਰੀ ਲਿਖਾਈ-ਪੜ੍ਹਾਈ ਵਾਲੀ ਯੋਗਤਾ ਦੀ ਥਾਂ ਵਿਦਿਆਰਥੀਆਂ ਦਾ ਜਮਾਤੀ ਪਿਛੋਕੜ ਅਤੇ ਸਿਆਸੀ ਚੇਤਨਤਾ ਉਸਦੀ ਯੋਗਤਾ ਅੰਗਣ ਲਈ ਜ਼ਿਆਦਾ ਅਹਿਮੀਅਤ ਅਖਤਿਆਰ ਕਰ ਗਈ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਹੱਥੀਂ ਕਿਰਤ, ਪੜ੍ਹਨ-ਪੜ੍ਹਾਉਣ ਦੇ ਕੰਮ ਦਾ ਜ਼ਰੂਰੀ ਅੰਗ ਬਣ ਗਈ ਕਮਰਿਆਂ ਅੰਦਰ ਜਮਾਤਾਂ ਦੀ ਪੜ੍ਹਾਈ ਨੂੰ ਲੋਕਾਂ ਦੀ ਨਿੱਤ ਜਿੰਦਗੀ ਦੀਆਂ ਸਮੱਸਿਆਵਾਂ ਨਾਲ ਜੋੜ ਕੇ ਵੱਧ ਰੌਚਕ ਬਣਾਇਆ ਗਿਆ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਹਨਤਕਸ਼ ਲੋਕਾਂ ਕੋਲ ਜਾਣ, ਉਨ੍ਹਾਂ ਨਾਲ ਕੰਮ ਕਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਅਤੇ ਕੰਮ ਦੇ ਅਮੀਰ ਤਜਰਬੇ ਤੋਂ ਸਿੱਖਣ ਨੂੰ ਉਤਸ਼ਾਹਤ ਕੀਤਾ ਗਿਆ ਉਨ੍ਹਾਂ ਨੂੰ ਉਨ੍ਹਾਂ ਦੇ ਆਪਣੇ ਅਦਾਰਿਆਂ, ਸਮੁੱਚੇ ਸਮਾਜ ਵਿਚ ਚੱਲ ਰਹੇ ਜਮਾਤੀ ਸੰਘਰਸ਼ਾਂ ਨਾਲ ਲਗਾਅ ਰੱਖਣ, ਸਮਾਜਵਾਦ ਦੀ ਰਾਖੀ ਕਰਨ ਅਤੇ ਸੋਧਵਾਦ ਦੀ ਨੁਕਤਾਚੀਨੀ ਕਰਨ ਲਈ ਵੀ ਉਤਸ਼ਾਹਤ ਕੀਤਾ ਗਿਆ ਸਾਥੀ ਮਾਓ-ਜ਼ੇ-ਤੁੰਗ ਦੁਆਲੇ ਲਾਮਬੰਦ ਹੋਈਆਂ ਪ੍ਰੋਲੇਤਾਰੀ ਇਨਕਲਾਬੀ ਤਾਕਤਾਂ ਨੇ ਉਹਨਾਂ ਨੂੰ ਉਤਸ਼ਾਹ ਤੇ ਅਗਵਾਈ ਦਿੱਤੀ ਅਤੇ ਮਾਪਿਆਂ, ਅਧਿਆਪਕਾਂ ਅਤੇ ਸਾਰੇ ਬਜੁਰਗਾਂ ਦੇ ਪਿੱਤਰੀ ਅਧਿਕਾਰ ਮੂਹਰੇ ਕਿੰਤੂ-ਰਹਿਤ ਤਾਬੇਦਾਰੀ ਦੀ ਪਿਛਾਂਹਖਿੱਚੂ ਕਨਫੂਸ਼ੀਅਸਵਾਦੀ ਪਰੰਪਰਾ ਦੇ ਅਜੇ ਤੱਕ ਪਏ ਅਸਰਾਂ ਖਿਲਾਫ ਘੋਲ ਕਰਨ ਤੇ ਉਨ੍ਹਾਂ ਤੋਂ ਪਿੱਛਾ ਛੁਡਾਉਣ ਲਈ ਪ੍ਰੇਰਤ ਕੀਤਾ ਗਿਆ ਇਸ ਦੀ ਬਜਾਏ ਉਨ੍ਹਾਂ ਨੂੰ ਵਿੱਦਿਅਕ ਅਦਾਰਿਆਂ ਵਿਚ ਆਪਣੇ ਕੰਮ ਨੂੰ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਸਾਥੀਆਂ ਵਾਲੀ ਸਾਂਝ ਵਾਲੇ ਕੰਮ ਵਜੋਂ ਲੈਣ ਲਈ ਕਿਹਾ ਗਿਆ ਜਿਸ ਵਿਚ ਜਮਹੂਰੀ ਬਹਿਸ , ਆਪਸੀ ਨਿਗਰਾਨੀ, ਨੁਕਤਾਚੀਨੀ ਅਤੇ ਸਵੈ-ਨੁਕਤਾਚੀਨੀ, ਠੀਕ ਨੂੰ ਠੀਕ ਕਹਿਣ ਦਾ ਹੌਂਸਲਾ ਅਤੇ ਪਿਛਾਂਹ ਖਿੱਚੂ ਵਿਚਾਰਾਂ, ਅਮਲਾਂ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਬਗ਼ਾਵਤ ਨੂੰ ਸ਼ਾਮਲ ਕੀਤਾ ਗਿਆ ਗਿਆਨ ਨੂੰ ਜਾਤੀ ਜਾਇਦਾਦ ਸਮਝ ਕੇ ਜਾਤੀ ਲਾਭ ਉਠਾਉਣ ਅਤੇ ਮਸ਼ਹੂਰੀ ਖੱਟਣ ਦੀ ਸਰਮਾਏਦਾਰੀ ਸੋਚ ਦੇ ਖਿਲਾਫ ਸੰਘਰਸ਼ ਕਰਨ ਅਤੇ ਇਸ ਤੋਂ ਪਿੱਛਾ ਛੁਡਾਉਣ ਲਈ ਉਨ੍ਹਾਂ ਨੂੰ ਉਤਸ਼ਾਹ ਅਤੇ ਅਗਵਾਈ ਦਿੱਤੀ ਗਈ ਉਨ੍ਹਾਂ ਨੂੰ ਇਉ ਪ੍ਰੇਰਿਆ ਗਿਆ ਕਿ ਉਹ ਆਪਣੀ ਪੜ੍ਹਾਈ ਨੂੰ ਆਪਣੀਆਂ ਸਖਸ਼ੀਅਤਾਂ ਦੇ ਸਰਬ-ਪੱਖੀ ਵਿਕਾਸ ਦੇ ਅਤੇ ਉਸ ਸਮਾਜਵਾਦੀ ਸਮਾਜ ਦੀ ਸੇਵਾ ਕਰਨ ਵਾਸਤੇ ਹੋਰ ਵੱਧ ਲੈਸ ਹੋਣ ਦੇ ਸਾਧਨ ਵਜੋਂ ਦੇਖਣ ਲੱਗਣ, ਜਿਸ ਨੇ ਇਹ ਸਾਰੇ ਮੁਹੱਈਆ ਕੀਤੇ ਹਨ ਸੰਖੇਪ ਵਿਚ ਵਿਦਿਅਕ ਖੇਤਰ ਅੰਦਰ ਇਨਕਲਾਬ ਹੇਠ ਲਿਖੇ ਸੁਆਲਾਂ ਨੂੰ ਸੰਬੋਧਤ ਸੀ: ਵਿਦਿਅਕ ਸਹੂਲਤਾਂ ਮੁੱਖ ਤੌਰ ਤੇ ਕਿੰਨ੍ਹਾਂ ਵਾਸਤੇ ਹਨ? ਵਿੱਦਿਅਕ ਅਮਲ ਰਾਹੀਂ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਦਾ ਬਣਾਇਆ ਜਾਣਾ ਚਾਹੀਦਾ ਹੈ ਤੇ ਕਿਵੇਂ? ਵਿਦਿਆਰਥੀ ਕਿਸ ਇਰਾਦੇ ਨਾਲ ਵਿੱਦਿਆ ਪ੍ਰਾਪਤ ਕਰਨ? ਇਸ ਨੇ ਇਨ੍ਹਾਂ ਸੁਆਲਾਂ ਨੂੰ ਵਿਚਾਰ ਅਤੇ ਅਮਲ ਦੀ ਪੱਧਰ ਤੇ, ਗਿਆਨ ਦੇ ਮਾਰਕਸਵਾਦੀ ਸਿਧਾਂਤ ਅਨੁਸਾਰ ਅਤੇ ਚੀਨ ਵਿਚ ਵਿਕਸਤ ਹੋ ਰਹੇ ਸਮਾਜਵਾਦੀ ਇਨਕਲਾਬ ਤੇ ਵਿਸ਼ਾਲ ਲੋਕਾਈ ਦੇ ਬੁਨਿਆਦੀ ਹਿੱਤਾਂ ਅਨੁਸਾਰ ਹੱਲ ਕੀਤਾ ਸ਼ੰਘਾਈ ਮਸ਼ੀਨ ਟੂਲਜ਼ ਕਾਰਖਾਨੇ ਵੱਲੋਂ ਕਾਇਮ ਕੀਤੀ ਗਈ ਮਿਸਾਲ ਤੇ ਚਲਦੇ ਹੋਏ, ਜਿੱਥੇ ਵਿਦਿਆਰਥੀ ਨਾ ਸਿਰਫ ਮਜ਼ਦੂਰ ਅਤੇ ਕਿਸਾਨ ਤਬਕਿਆਂ ਚੋਂ ਆਉਦੇ ਸਨ, ਸਗੋਂ ਕੰਮ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਉਹਨਾਂ ਵਿਚ ਹੀ ਵਾਪਸ ਚਲੇ ਜਾਂਦੇ ਸਨ, ਯੂਨੀਵਰਸਿਟੀ ਪੜ੍ਹਾਈ  ਇਨਕਲਾਬ ਦਾ ਮੰਤਵ ਸਰੀਰਕ ਅਤੇ ਦਿਮਾਗੀ ਕੰਮ , ਸ਼ਹਿਰਾਂ ਅਤੇ ਪਿੰਡਾਂ  ਫ਼ਰਕ ਨੂੰ ਘੱਟ ਕਰਨਾ ਅਤੇ ਪੜ੍ਹੇ-ਲਿਖਿਆਂ ਦੀ ਨਵੀਂ ਪੀੜ੍ਹੀ ਅੰਦਰ ਆਪਣੇ ਆਪ ਨੂੰ ਸਰੇਸ਼ਠ ਸੋਝੀਵਾਨ ਸਮਝਣ ਵਾਲਿਆਂ ਦੀ ਪਰਤ ਦੇ ਪੈਦਾ ਹੋਣ ਨੂੰ ਰੋਕਣਾ ਸੀ 

---

(ਕਾ. ਹਰਭਜਨ ਸੋਹੀ ਵੱਲੋਂ ਲਿਖੀ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ‘‘ਚੀਨ ਅੰਦਰਲੀਆਂ ਘਟਨਾਵਾਂ ਬਾਰੇ’’ ਵਿੱਚੋਂ ਇੱਕ ਅੰਸ਼)  

No comments:

Post a Comment