Thursday, April 26, 2018

ਖੇਤ ਮਜ਼ਦੂਰਾਂ ਨੇ ਦਿੱਤੇ ਡੀ.ਸੀ. ਦਫ਼ਤਰਾਂ ਅੱਗੇ ਤਿੰਨ ਰੋਜਾ ਧਰਨੇ




ਖੇਤ ਮਜ਼ਦੂਰਾਂ ਨੇ ਦਿੱਤੇ ਡੀ.ਸੀ. ਦਫ਼ਤਰਾਂ ਅੱਗੇ ਤਿੰਨ ਰੋਜਾ ਧਰਨੇ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਖੇਤ ਮਜ਼ਦੂਰਾਂ ਦੇ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਦਿਆਂ 19 ਤੋਂ 21 ਮਾਰਚ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਤਿੰਨ ਰੋਜ਼ਾ ਦਿਨ ਰਾਤ ਦੇ ਧਰਨੇ ਦਿੱਤੇ ਗਏ ਇਸ ਮੌਕੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ, ਖੇਤ ਮਜ਼ਦੂਰਾਂ ਸਿਰ ਚੜ੍ਹੇ ਸਾਰੇ ਕਰਜ਼ੇ ਖਤਮ ਕੀਤੇ ਜਾਣ, ਅੱਗੇ ਤੋਂ ਬਿਨਾਂ ਵਿਆਜ ਬਿਨਾਂ ਗਰੰਟੀ ਲੋੜ ਅਨੁਸਾਰ ਕਰਜ਼ੇ ਦਿੱਤੇ ਜਾਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ, ਤਿੱਖੇ ਜ਼ਮੀਨੀ ਸੁਧਾਰ ਕਰਕੇ ਜ਼ਮੀਨਾਂ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਕਿਸਾਨਾਂ ਚ ਕੀਤੀ ਜਾਵੇ, ਪੰਚਾਇਤੀ ਜਮੀਨਾਂ ਚੋਂ ਤੀਜਾ ਹਿੱਸਾ ਜਮੀਨ ਖੇਤ ਮਜ਼ਦੂਰਾਂ/ ਦਲਿਤਾਂ ਨੂੰ ਸਸਤੇ ਭਾਅ ਠੇਕੇ ਤੇ ਦਿੱਤੀ ਜਾਵੇ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ ਤੇ ਮਕਾਨ ਉਸਾਰੀ ਲਈ 3 ਲੱਖ ਰੁਪੈ ਦੀ ਗਰਾਂਟ ਦਿੱਤੀ ਜਾਵੇ, ਸਾਲ ਭਰ ਦੇ ਪੱਕੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ, ਪੈਨਸ਼ਨਾਂ, ਮਨਰੇਗਾ, ਆਟਾ ਦਾਲ, ਵਜ਼ੀਫਿਆਂ ਤੇ ਸ਼ਗਨ ਸਕੀਮ ਦੇ ਸਾਰੇ ਬਕਾਏ ਤੁਰੰਤ ਦਿੱਤੇ ਜਾਣ ਅਤੇ ਤਿੰਨ ਹਜ਼ਾਰ ਤੋਂ ਵੱਧ ਸਾਲਾਨਾ ਬਿਜਲੀ ਖਪਤ ਕਰਨ ਵਾਲੇ ਮਜ਼ਦੂਰਾਂ ਤੋਂ ਪੂਰਾ ਬਿੱਲ ਉਗਰਾਹੁਣ ਦਾ ਫੈਸਲਾ ਵਾਪਸ ਲਿਆ ਜਾਵੇ ਇਹ ਧਰਨੇ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ ਤੇ ਬਰਨਾਲਾ ਦੇ ਡੀ.ਸੀ. ਦਫ਼ਤਰਾਂ ਅੱਗੇ ਅਤੇ ਸੰਗਰੂਰ ਚ ਐਸ.ਡੀ.ਐਮ. ਦਫ਼ਤਰ ਲਹਿਰਾਗਾਗਾ ਅੱਗੇ ਦਿੱਤੇ ਗਏ
ਇਹਨਾਂ ਧਰਨਿਆਂ ਸਮੇਂ ਬੁਲਾਰਿਆਂ ਵਲੋਂ ਪੰਜਾਬ ਦੀ ਕਾਂਗਰਸ ਤੇ ਕੇਂਦਰ ਦੀ ਭਾਜਪਾ ਹਕੂਮਤ ਵਲੋਂ ਕਰਜ਼ਾ ਮੁਆਫੀ ਤੇ ਘਰ-ਘਰ ਨੌਕਰੀ ਦੇਣ ਆਦਿ ਦੇ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਟਿੱਪਣੀ ਕਰਦਿਆਂ ਇਸ ਨੂੰ ਵਾਅਦਾ ਖਿਲਾਫੀ ਤੇ ਗਿਣਮਿਥ ਕੇ ਕੀਤੀ ਗਈ ਧੋਖਾਧੜੀ ਵਜੋਂ ਜੋਰ ਨਾਲ ਉਭਾਰਿਆ ਅਤੇ ਇਹ ਤੱਥ ਵੀ ਜੋਰ ਨਾਲ ਉਘਾੜਕੇ ਪੇਸ਼ ਕੀਤੇ ਗਏ ਕਿ ਇਹਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਵਲੋਂ ਇਹ ਧੋਖਾਦੇਹੀ ਪਹਿਲੀ ਨਹੀਂ ਸਗੋਂ 1947 ਤੋਂ ਬਾਅਦ ਲਗਾਤਾਰ ਕੀਤੀ ਜਾ ਰਹੀ ਹੈ ਇਹ ਮੂੰਹ ਜੋਰ ਹਕੀਕਤਾਂ ਇਹਨਾਂ ਸਭਨਾਂ ਮੌਕਾਪ੍ਰਸਤ ਪਾਰਟੀਆਂ ਤੇ ਸਰਕਾਰਾਂ ਦੇ ਖੇਤ ਮਜ਼ਦੂਰਾਂ ਨਾਲ ਜਮਾਤੀ ਦੁਸ਼ਮਣੀ ਦੇ ਰਿਸ਼ਤੇ ਨੂੰ ਸਾਬਤ ਕਰਦੀਆਂ ਹਨ ਇਸੇ ਹਕੀਕਤ ਚੋਂ ਅਗਾਂਹ ਇਹ ਸਿੱਟਾ ਨਿਕਲਦਾ ਹੈ ਕਿ ਖੇਤ ਮਜ਼ਦੂਰਾਂ ਨੂੰ ਆਪਣੇ ਬੁਨਿਆਦੀ ਮੁੱਦਿਆਂ ਦੇ ਹੱਲ ਲਈ ਵਿਸ਼ਾਲ, ਲੰਮੇ ਤੇ ਬੇਹੱਦ ਕਰੜੇ ਘੋਲਾਂ ਤੋ ਬਿਨਾ ਹੋਰ ਕੋਈ ਰਾਹ ਨਹੀਂ ਹੈ ਇਸ ਵਾਸਤੇ ਜਿੱਥੇ ਖੇਤ ਮਜ਼ਦੂਰਾਂ ਨੂੰ ਆਪਣੇ ਦਰਮਿਆਨ ਪਈਆਂ ਜਾਤਪਾਤੀ ਵੰਡੀਆਂ ਖਤਮ ਕਰਕੇ ਸਮੂਹ ਖੇਤ ਮਜ਼ਦੂਰਾਂ ਨੂੰ ਇੱਕਜੁੱਟ ਕਰਨ ਦਾ ਕਾਰਜ ਸਿਰੇ ਲਾਉਣ ਦੀ ਲੋੜ ਹੈ ਉਥੇ ਨਾਲ ਹੀ ਬੇਜਮੀਨੇ ਤੇ ਗਰੀਬ ਕਿਸਾਨਾਂ ਨਾਲ ਪੱਕੀ ਸਾਂਝ ਉਸਾਰਦੇ ਹੋਏ ਵਿਸ਼ਾਲ ਕਿਸਾਨ ਲਹਿਰ ਦੀ ਉਸਾਰੀ ਲਈ ਵੀ ਗੰਭੀਰ ਯਤਨ ਜੁਟਾਉਣ ਦੀ ਲੋੜ ਹੈ ਇਸ ਤੋਂ ਵੀ ਅੱਗੇ ਹਾਕਮਾਂ ਦੀਆਂ ਲੋਕ ਦੋਖੀ ਨੀਤੀਆਂ ਦੀ ਮਾਰ ਹੰਢਾ ਰਹੇ ਬਾਕੀ ਹਿੱਸਿਆਂ ਨਾਲ ਵੀ ਸਾਂਝ ਬਨਾਉਣ ਦਾ ਕਾਰਜ ਦਰਪੇਸ਼ ਹੈ
ਿਲ੍ਹਾ ਮੁਕਤਸਰ ਦੇ ਪਿੰਡ ਖੁੰਡੇ ਹਲਾਲ ਵਿਖੇ ਮਾਰਚ ਮਹੀਨੇ ਦੌਰਾਨ ਖੇਤਾਂ ਚੋਂ ਕੱਖ ਪੱਠੇ ਖੋਤ ਕੇ ਲਿਆ ਰਹੀਆਂ ਮਜ਼ਦੂਰ ਔਰਤਾਂ ਦੀ ਜਬਰੀ ਤਲਾਸ਼ੀ ਲੈਣ ਅਤੇ ਜਾਤ ਪਰਖ ਕੇ ਬੇਇੱਜਤੀ ਕਰਨ ਵਾਲੇ ਆੜ੍ਹਤੀਏ ਤੇ ਨੰਬਰਦਾਰ ਖਿਲਾਫ਼ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਘੋਲ ਲੜ ਕੇ ਲਿਖਤੀ ਮੁਆਫੀ ਮੰਗਵਾਈ ਗਈ ਯੂਨੀਅਨ ਵਲੋਂ ਪਹਿਲਾਂ ਇਸ ਮਸਲੇ ਨੂੰ ਪਿੰਡ ਚ ਹੱਲ ਕਰਨ ਦੇ ਯਤਨ ਕੀਤੇ ਗਏ ਪਰ ਦੋਸ਼ੀ ਤੇ ਉਸਦੇ ਹਮਾਇਤੀਆਂ ਵਲੋਂ ਇਸ ਨੂੰ ਜੱਟ ਬਨਾਮ ਖੇਤ ਮਜ਼ਦੂਰਾਂ ਦੇ ਟਕਰਾਅ ਦਾ ਮੁੱਦਾ ਬਣਾਉਣ ਦੀ ਕੋਸ਼ਿਸ ਵਿੱਢੀ ਗਈ ਪ੍ਰੰਤੂ ਖੇਤ ਮਜ਼ਦੂਰ ਯੂਨੀਅਨ ਦੇ ਸਹੀ ਪੈਂਤੜੇ ਤੇ ਬੀ.ਕੇ.ਯੂ.(ਉਗਰਾਹਾਂ) ਦੇ ਹਮਾਇਤੀ ਕੰਨੇ੍ਹਂ ਕਾਰਨ ਉਹ ਇਸ ਚ ਸਫਲ ਨਾ ਹੋਏ ਪਿੰਡ ਵਿੱਚ ਇਹ ਮਸਲਾ ਨਾ ਨਿੱਬੜਨ ਤੇ ਖੇਤ ਮਜ਼ਦੂਰਾਂ ਵਲੋਂ ਥਾਣਾ ਲੱਖੇਵਾਲੀ ਅੱਗੇ ਧਰਨਾ ਵੀ ਦਿੱਤਾ ਗਿਆ ਸੀ

No comments:

Post a Comment