Sunday, April 8, 2018

ਲੱਚਰ ਅਤੇ ਹਿੰਸਕ ਗਾਇਕੀ ਖਿਲਾਫ ਲੋਕ-ਪੱਖੀ ਬਦਲ ਲਈ ਪਲਸ ਮੰਚ ਦੀ ਨਿਰੰਤਰ ਮੁਹਿੰਮ


  1. ਲੱਚਰ ਅਤੇ ਹਿੰਸਕ ਗਾਇਕੀ ਖਿਲਾਫ ਲੋਕ-ਪੱਖੀ ਬਦਲ ਲਈ ਪਲਸ ਮੰਚ ਦੀ ਨਿਰੰਤਰ ਮੁਹਿੰਮ

ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਬੀਤੇ 36 ਵਰ੍ਹਿਆਂ ਤੋਂ ਲੋਕ-ਪੱਖੀ, ਅਗਾਂਹ ਵਧੂ, ਸਿਹਤਮੰਦ, ਵਿਗਿਆਨਕ ਅਤੇ ਇਨਕਲਾਬੀ ਸਾਹਿਤ ਸੱਭਿਆਚਾਰ ਦੇ ਪਿੜ ਅੰਦਰ ਮਾਣ-ਮੱਤੀ ਭੂਮਿਕਾ ਅਦਾ ਕਰਦਾ ਰਿਹਾ ਹੈ ਸਰਦਲ ਨਾਂਅ ਦੀ ਸਾਹਿਤਕ ਪੱਿਤ੍ਰਕਾ ਤੋਂ ਇਲਾਵਾ ਨਾਟਕਾਂ ਅਤੇ ਗੀਤ ਸੰਗੀਤ ਦੇ ਖੇਤਰ ਪਲਸ ਮੰਚ ਨੇ ਯਾਦਗਾਰੀ ਕਾਰਜ ਨੇਪਰੇ ਚਾੜ੍ਹੇ ਹਨ
14 ਮਾਰਚ 1982 ਨੂੰ ਜਿਲ੍ਹਾ ਲੁਧਿਆਣਾ ਦੇ ਪਿੰਡ ਨਸਰਾਲੀ ਵਿਖੇ ਪਲਸ ਮੰਚ ਦੀ ਆਧਾਰਸ਼ਿਲਾ ਰੱਖੀ ਗਈ ਇਸ ਦੇ ਬਾਨੀ ਪ੍ਰਧਾਨ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਜੀ ਬਣੇ ਨੀਂਹ ਰੱਖਣ ਦਾ ਮੋਹਰੀ ਕਾਰਜ ਅੰਮ੍ਰਿਤਸਰ ਸਕੂਲ ਆਫ ਡਰਾਮਾ ਅਤੇ ਪੰਜਾਬ ਨਾਟਕ ਕਲਾ ਕੇਂਦਰ ਨੇ ਹੱਥ ਲਿਆ
ਨਸਰਾਲੀ ਸੰਗੀਤ ਵਿਚਾਰ ਚਰਚਾ ਲਈ ਜੁੜਿਆ ਲੇਖਕਾਂ, ਸਾਹਿਤਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਕਲਾਕਾਰਾਂ ਦਾ ਇਹ ਜੋੜ-ਮੇਲਾ ਪ੍ਰਤੀਬੱਧਤਾ ਭਰੇ ਲੋਕ ਸਾਹਿਤ/ਸੱਭਿਆਚਾਰ ਦਾ ਪ੍ਰਚਮ ਸਦਾ ਬੁਲੰਦ ਰੱਖਣ ਦਾ ਅਹਿਦ ਲੈ ਕੇ ਤੁਰਿਆ
ਉਸ ਵੇਲੇ ਤੋਂ ਲੈ ਕੇ ਪਲਸ ਮੰਚ ਦੀ ਸਿਰਜੀ ਟੀਮ ਨੇ ਜਿੱਥੇ ਲੰਮਾ ਸਮਾਂ ਸਰਦਲ ਦੀ ਨਿਰੰਤਰ ਪ੍ਰਕਾਸ਼ਨਾ ਕੀਤੀ ਉਥੇ ਸਮੇਂ ਸਮੇਂ ਢੁੱਕਵੇਂ ਮੁੱਦਿਆਂ ਅਤੇ ਸਮਿਆਂ ਤੇ ਵਿਚਾਰ ਚਰਚਾ ਦਾ ਸਿਲਸਲਾ ਜਾਰੀ ਰੱਖਿਆ ਸਾਹਿਤਕ/ਸੱਭਿਆਚਾਰਕ ਖੇਤਰ ਦੀਆਂ ਨਾਮਵਰ ਹਸਤੀਆਂ ਨੂੰ ਭਰੇ ਇਕੱਠਾਂ ਸਨਮਾਨਤ ਕਰਕੇ ਕਲਮ, ਕਲਾ, ਲੋਕਾਂ, ਲੋਕ ਸੰਗਰਾਮ ਅਤੇ ਲੋਕ ਮੁਕਤੀ ਦੇ ਸਹਿਜ ਰਿਸ਼ਤੇ ਨੂੰ ਬਹੁਤ ਹੀ ਸੂਖਮਤਾ ਨਾਲ ਅੱਗੇ ਤੋਰਿਆ
ਪਲਸ ਮੰਚ ਨੇ ਹੋਰਨਾਂ ਕਾਰਜਾਂ ਨਾਲੋਂ ਕਿਤੇ ਵਧ ਕੇ ਨਾਟਕਾਂ ਅਤੇ ਇਨਕਲਾਬੀ, ਲੋਕ-ਪੱਖੀ ਗਾਇਕੀ ਦੇ ਪਿੜ ਅੰਦਰ ਵਿਲੱਖਣ ਭੂਮਿਕਾ ਨਿਭਾਈ ਹੈ ਹੁਣ ਤਕ ਸੈਂਕੜੇ ਨਾਟਕਾਂ, ਦਰਜਨ ਨਾਟ, ਸੰਗੀਤ ਮੰਡਲੀਆਂ ਨੂੰ ਲੋਕਾਂ ਦੇ ਰੂ--ਰੂ ਕੀਤਾ ਹੈ ਨਾਟਕ, ਗੀਤ ਰਚਨਾ ਅਤੇ ਪੇਸ਼ਕਾਰੀਆਂ ਦਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ
ਪਲਸ ਮੰਚ ਨਾਲ ਜੁੜੀਆਂ ਪ੍ਰਤੀਬੱਧ ਨਾਟ ਅਤੇ ਸੰਗੀਤ ਮੰਡਲੀਆਂ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਕੋਨੇ ਸਰਗਰਮੀ ਕਰਦੀਆਂ ਵੇਖੀਆਂ/ਸੁਣੀਆਂ ਜਾ ਸਕਦੀਆਂ ਹਨ ਮਿਹਨਤਕਸ਼ ਲੋਕਾਂ ਦੀਆਂ ਪ੍ਰਤੀਨਿੱਧ ਜਥੇਬੰਦੀਆਂ ਦੀਆਂ ਲਾਮਬੰਦੀ ਅਤੇ ਸਰਗਰਮੀ ਭਰੀਆਂ ਮੁਹਿੰਮਾਂ ਅੰਦਰ ਇਹ ਟੀਮਾਂ ਦਿਨ ਰਾਤ ਇੱਕ ਕਰਕੇ ਸਾਹਿਤਕ/ਸੱਭਿਆਚਾਰਕ ਕਲਾ ਕਿਰਤਾਂ ਰਾਹੀਂ ਲੋਕਾਂ ਨੂੰ ਜਾਗਰਤ ਕਰਨ, ਲਾਮਬੰਦ ਕਰਨ ਅਤੇ ਸੰਘਰਸ਼ਾਂ ਦੇ ਮੈਦਾਨ ਵਿਚ ਨਿੱਤਰਨ ਲਈ ਤਿਆਰ ਕਰਨ ਆਪਣਾ ਯੋਗਦਾਨ ਪਾਉਦੀਆਂ ਹਨ
ਅਜੇਹੀ ਚੱਲ ਸੋ ਚੱਲ ਭਰੀ ਰੋਜ਼ਮਰ੍ਹਾ ਦੀ ਸਰਗਰਮੀ ਤੋਂ ਇਲਾਵਾ ਪਲਸ ਮੰਚ ਦੇ ਕੁੱਝ ਸੂਬਾਈ ਸਾਲਾਨਾ ਯਾਦਗਾਰੀ ਸਮਾਗਮ ਹਨ ਜਿਨ੍ਹਾਂ ਨੇ ਲੋਕਾਂ ਦੇ ਵਿਸ਼ਾਲ ਹਿੱਸਿਆਂ ਅੰਦਰ ਆਪਣੀ ਵਿਸ਼ੇਸ਼ ਥਾਂ ਬਣਾ ਲਈ ਹੈ
ਗੁਰਸ਼ਰਨ ਭਾਅ ਜੀ ਦੇ ਅਸਹਿ ਵਿਛੋੜੇ ਤੋਂ ਪਹਿਲਾਂ ਸੁਬਾਈ ਵਿਸ਼ੇਸ਼ ਸਮਾਗਮ ਸਾਲ ਅੰਦਰ ਦੋ ਹੋਇਆ ਕਰਦੇ ਸਨ ਜੋ ਅੱਜ ਵੀ ਜਾਰੀ ਹਨ ਉਨ੍ਹਾਂ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਹੁਣ ਇਨਕਲਾਬੀ ਰੰਗਮੰਚ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ ਪਹਿਲੇ ਵਰ੍ਹੇ ਦੀ ਪਹਿਲੀ ਬਰਸੀ ਮੌਕੇ ਇਹ ਲਾ-ਮਿਸਾਲ ਸਮਾਗਮ ਚੰਡੀਗੜ ਵਿਖੇ ਕੀਤਾ ਗਿਆ ਉਸ ਉਪਰੰਤ 27 ਸਤੰਬਰ ਸਾਰੀ ਰਾਤ ਦਾ ਇਹ ਸਮਾਗਮ ਦਾਣਾ ਮੰਡੀ ਬਰਨਾਲਾ ਵਿਖੇ ਕੀਤਾ ਜਾ ਰਿਹਾ ਹੈ ਭਾਅ ਜੀ ਦੇ ਸਮੇਂ ਦਾ ਇੱਕ ਮਈ ਕੌਮਾਂਤਰੀ ਮਜ਼ਦੂਰ ਦਿਹਾੜੇ ਨੂੰ ਸਮਰਪਤ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤਾ ਜਾਂਦਾ ਹੈ
ਪਹਿਲਾਂ ਸੋਲਾਂ ਵਰ੍ਹੇ ਵਰ੍ਹਦੀ ਦਹਿਸ਼ਤਗਰਦੀ ਦੀ ਅੱਗ ਵਿੱਚ ਵੀ 25 ਜਨਵਰੀ ਸਾਰੀ ਰਾਤ ਦਾ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਕੀਤਾ ਜਾਂਦਾ ਰਿਹਾ ਪਿਛਲੇ ਕੁੱਝ ਵਰ੍ਹਿਆਂ ਤੋਂ ਇਹ ਸਮਾਗਮ ਵੱਖ ਵੱਖ ਥਾਵਾਂ ਤੇ ਕਰਕੇ, ਵੱਖ ਵੱਖ ਪ੍ਰਬੰਧਕੀ ਟੀਮਾਂ, ਪਲਸ ਮੰਚ ਦੀਆਂ ਇਕਾਈਆਂ ਅਤੇ ਨਵੇਂ ਤੋਂ ਨਵੇਂ ਖੇਤਰਾਂ ਦੇ ਸਰੋਤਿਆਂ/ਦਰਸ਼ਕਾਂ ਦੀ ਸ਼ਮੂਲੀਅਤ ਵਧਾਉਣ ਲਈ ਕੀਤਾ ਜਾਣ ਲੱਗਾ
ਇਸ ਦੇ ਨਾਲ ਹੀ ਕੁੱਝ ਅਜਿਹੀ ਵਿਚਾਰ-ਚਰਚਾ ਵੀ ਕੀਤੀ ਜਾਣ ਲੱਗੀ ਕਿ ਪਲਸ ਮੰਚ ਦੀਆਂ ਟੀਮਾਂ ਆਮ ਕਰਕੇ ਨਾਟਕਾਂ ਦੇ ਖੇਤਰ ਤਾਂ ਕਈ ਸਮਿਆਂ ਤੇ ਕਾਫੀ ਸਰਗਰਮ ਹਨ ਪਰ ਸਥਾਪਤੀ ਵੱਲੋਂ ਆਮ ਲੋਕਾਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਜਿਵੇਂ ਅਸ਼ਲੀਲ, ਹਿੰਸਕ ਗਾਇਕੀ ਦਾ ਚੋਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉ ਨਾ ਗਾਇਕੀ ਦੇ ਪੱਖ ਲਈ 25 ਜਨਵਰੀ ਦੇ ਸਮਾਗਮ ਨੂੰ ਵਿਸ਼ੇਸ਼ ਤੌਰ ਤੇ ਸਮਰਪਤ ਕੀਤਾ ਜਾਵੇ ਗਾਇਕੀ ਦੇ ਮੁਹਾਜ ਤੇ ਲੋਕਾਂ ਖਿਲਾਫ ਹੱਲਾ ਵੀ ਵਿਆਪਕ, ਗਹਿਰਾ ਅਤੇ ਤਿੱਖਾ ਹੈ ਇਸ ਦੇ ਜਵਾਬ ਵਿਆਪਕ, ਨਿਰੰਤਰ ਸਰਗਰਮੀ, ਜਨਤਕ ਸਮਰਥਨ ਵੀ ਲੋੜੀਂਦਾ ਹੈ
ਪਲਸ ਮੰਚ ਨੇ ਬੀਤੇ 36 ਵਰ੍ਹਿਆਂ ਭਾਵੇਂ ਗੀਤਾਂ ਦੀਆਂ ਦਰਜਨਾਂ ਹੀ ਆਡੀਓ ਕੈਸਟਾਂ, ਸੀ ਡੀਜ਼ ਲੋਕ ਅਰਪਣ ਕੀਤੀਆਂ ਹਨ ਗਾਇਕੀ ਤੇ ਵਿਚਾਰ ਗੋਸ਼ਟੀਆਂ ਅਤੇ ਦੂਰਦਰਸ਼ਨ ਜਲੰਧਰ ਅੱੱਗੇ ਵਿਖਾਵੇ ਵੀ ਕੀਤੇ ਹਨ ਪਰ ਅਜੋਕੇ ਸਮੇਂ ਅੰਦਰ ਗਾਇਕੀ ਦੇ ਪਿੜ ਅੰਦਰ ਦਰਪੇਸ਼ ਤਿੱਖੀ ਚੁਣੌਤੀ ਦੇ ਮੱਦੇਨਜ਼ਰ 25 ਜਨਵਰੀ ਦੇ ਸੁਬਾਈ ਸਮਾਗਮ ਨੂੰ ਨਵੇਂ ਅੰਦਾਜ਼ ਮਨਾਇਆ ਗਿਆ
ਪਲਸ ਮੰਚ ਦੀ ਸੂਬਾ ਕਮੇਟੀ ਨੇ ਜਲੰਧਰ, ਲੁਧਿਆਣਾ, ਬਰਨਾਲਾ, ਬਠਿੰਡਾ ਪ੍ਰਮੁੱਖ ਸਥਾਨਾਂ ਤੇ ਇਕੋ ਵੇੇਲੇ ਲੱਚਰ, ਲੋਕਦੋਖੀ, ਹਿੰਸਕ ਗਾਇਕੀ ਖਿਲਾਫ ਸਰਗਰਮੀ, ਵਿਚਾਰ ਚਰਚਾ ਅਤੇ ਰੋਸ ਪ੍ਰਗਟਾਵਾ ਕਰਨ ਦਾ ਪ੍ਰੋਗਰਾਮ ਨੇਪਰੇ ਚਾੜ੍ਹਿਆ
ਜਲੰਧਰ-ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪਲਸ ਮੰਚ ਵੱਲੋਂ ਕਰਵਾਈ ਵਿਚਾਰ-ਚਰਚਾ ਲੱਚਰ ਗਾਇਕੀ ਅਤੇ ਇਸ ਦਾ ਬਦਲ ਵਿਸ਼ੇ ਤੇ  ਕੇਂਦਰਤ ਕੀਤੀ ਗਈ ਵਿਚਾਰ ਚਰਚਾ ਦਾ ਆਗਾਜ਼ ਕਿਰਤੀ ਲਹਿਰ ਦੇ ਸਰਗਰਮ ਆਗੂ ਤੇ ਕਲਮਕਾਰ ਹਰਮੇਸ਼ ਮਾਲੜੀ ਦੇ ਵਿਚਾਰਾਂ ਨਾਲ ਹੋਇਆ ਉਹਨਾਂ ਨੇ ਸਾਡੀ ਅਜੋਕੀ ਆਰਥਕ, ਸਮਾਜਕ, ਰਾਜਨੀਤਕ ਸਥਿਤੀ ਨਾਲ ਜੋੜਕੇ ਗਾਇਕੀ ਦੇ ਮਾਰੂ ਹੱਲੇ ਦੀਆਂ ਮਹੀਨ ਪਰਤਾਂ ਗੀਤਾਂ ਦੇ ਹਵਾਲਿਆਂ ਨਾਲ ਫਰੋਲੀਆਂ ਬਹੁਤ ਹੀ ਸਾਦ-ਮੁਰਾਦੀ, ਰੌਚਕ ਅਤੇ ਅਰਥ ਭਰਪੂਰ ਆਵਾਜ਼ ਹਰਮੇਸ਼ ਨੇ ਲੋਕ-ਦੋਖੀ ਗਾਇਕੀ ਦੇ ਮਾੜੇ ਅਸਰਾਂ ਅਤੇ ਇਸ ਖਿਲਾਫ ਲੋਕ-ਰਾਏ ਖੜ੍ਹੀ ਕਰਨ ਦੇ ਅਮੁੱਲੇ ਵਿਚਾਰ ਰੱਖੇ
ਨਾਮਵਰ ਕਹਾਣੀਕਾਰ, ਲੇਖਕ ਅਤੇ ਕਵੀ ਵਰਿਆਮ ਸਿੰਘ ਸੰਧੂ ਨੇ ਜੀਵਨ ਲੇਖਣੀ ਦੇ ਸਫਰ ਦੇ ਅਮੀਰ ਤਜਰਬਿਆਂ ਵਿਚੋਂ ਗੁੰਨ੍ਹ ਕੇ ਕਸ਼ੀਦ ਕੇ ਗਹਿਰੀ ਲੋਕ ਅਵੇਦਨਾ ਬੁੱਝਦੇ ਅਤੇ ਟੁੰਬਦੇ ਜੋ ਵਿਚਾਰ ਰੱਖੇ ਉਨ੍ਹਾਂ ਦਾ ਹਾਜ਼ਰੀਨ ਉੱਪਰ ਅਮਿੱਟ ਪ੍ਰਭਾਵ ਪਿਆ
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਤੇ ਮੀਤ ਪ੍ਰਧਾਨ ਹੰਸਾ ਸਿੰਘ ਨੇ ਬੀਤੇ 36 ਵਰ੍ਹਿਆਂ ਦੇ ਪਲਸ ਮੰਚ ਵੱਲੋਂ ਗਾਇਕੀ ਦੇ ਖੇਤਰ ਵਿਚ ਨਿਭਾਈ ਭੂਮਿਕਾ ਦਾ ਜ਼ਿਕਰ ਕਰਦਿਆਂ ਕਲਮ, ਕਲਾ ਅਤੇ ਲੋਕ ਸੰਗਰਾਮ ਦੀ ਗਲਵਕੜੀ ਮਜਬੂਤ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹੋ ਹੀ ਸਹੀ ਰਾਹ ਹੈ ਲੋਕ-ਵਿਰੋਧੀ ਗਾਇਕੀ ਨੂੰ ਠੱਲ੍ਹ ਪਾਉਣ ਦਾ
ਨਵਚਿੰਤਨ ਕਲਾ ਮੰਚ ਬਿਆਸ, ਆਰਟ ਸੈਂਟਰ ਬਾਹੋਵਾਲ, ਲੋਕ ਕਲਾ ਮੰਚ ਬਿਲਗਾ, ਮਾਨਵਤਾ ਕਲਾ ਮੰਚ, ਲੋਕ ਕਲਾ ਮੰਚ ਜੀਰਾ, ਨੋਰਾ ਰਿਚਰਡ ਕਲਾ ਮੰਚ ਦੀਨਾਨਗਰ, ਪੰਜਾਬ ਕਲਾ ਸੰਗਮ ਫਗਵਾੜਾ ਸਮੇਤ ਜਿਨ੍ਹਾਂ ਵੀ ਟੀਮਾਂ ਨੂੰ ਸਰਗਰਮੀ ਲਈ ਬੁਲਾਵਾ ਭੇਜਿਆ ਉਨ੍ਹਾਂ ਨੇ ਇਹ ਸਰਗਰਮੀ ਆਪੋ ਆਪਣੇ ਖੇਤਰਾਂ ਕਰਨ ਦਾ ਯਕੀਨ ਦੁਆਇਆ ਇਹ ਸਿਲਸਲਾ ਅੱਗੇ ਤੁਰਿਆ ਹੈ
ਮੁੱਲਾਂਪੁਰ- ਏਸੇ ਤਰ੍ਹਾਂ ਮੰਡੀ ਮੁੱਲਾਂਪੁਰ ਵਿਖੇ ਪਲਸ ਮੰਚ ਦੀ ਇਕਾਈ ਲੋਕ ਕਲਾ ਮੰਚ ਮੰਡੀ ਮੁੱਲਾਂ ਪੁਰ ਵੱਲੋਂ ਲੱਚਰ ਅਤੇ ਹਿੰਸਕ ਗਾਇਕੀ ਖਿਲਾਫ ਸ਼ਹਿਰ ਰੋਸ ਮਾਰਚ ਕੱਢਿਆ ਗਿਆ ਹੱਥਾਂ ਵਿਚ ਤਖਤੀਆਂ ਲੈ ਕੇ ਨਾਹਰੇ ਮਾਰਦੇ ਕਾਫਲੇ ਨੇ ਬਦਲਵੀਂ ਲੋਕ ਪੱਖੀ ਗਾਇਕੀ ਦਾ ਪੈਗਾਮ ਦਿੱਤਾ
ਇਸ ਇਕੱਤਰਤਾ ਨੂੰ ਹੋਰਨਾਂ ਤੋਂ ਇਲਾਵਾ ਪਲਸ ਮੰਚ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਵਿੱਤ ਸਕੱਤਰ ਕਸਤੂਰੀ ਲਾਲ ਨੇ ਸੰਬੋਧਨ ਕੀਤਾ ਗੁਰਸ਼ਰਨ ਕਲਾ ਭਵਨ ਦੇ ਹਰ ਮਹੀਨੇ ਹੁੰਦੇ ਸਮਾਗਮਾਂ ਵਿਚੋਂ ਵੀ ਨਿਰੰਤਰ ਇਸ ਵਿਸ਼ੇ ਉੱਪਰ ਟੀਮ ਦੇ ਆਗੂਆਂ ਵੱਲੋਂ ਲੋਕਾਂ ਨਾਲ ਗੱਲ ਕੀਤੀ ਜਾਂਦੀ ਹੈ
ਏਸੇ ਤਰ੍ਹਾਂ ਬਠਿੰਡਾ ਤੇ ਬਰਨਾਲਾ 22 ਤੋਂ 26 ਜਨਵਰੀ ਤੱਕ ਲੱਗੇ ਕਿਸਾਨ ਧਰਨਿਆਂ ਪਲਸ ਮੰਚ ਦੇ ਸੂਬਾ ਕਮੇਟੀ ਮੈਂਬਰਾਂ, ਕਹਾਣੀਕਾਰ ਅਤਰਜੀਤ ਤੇ ਨਾਟਕ ਨਿਰਦੇਸ਼ਕ ਹਰਵਿੰਦਰ ਦੀਵਾਨਾ ਨੇ ਇਸ ਮੁੱਦੇ ਤੇ ਆਪਣੇ ਵਿਚਾਰ ਰੱਖੇ ਹੁਣ ਪਲਸ ਮੰਚ ਵੱਲੋਂ ਬਰਨਾਲਾ 18 ਮਾਰਚ ਦਿਨੇ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਵੀ ਅਜਿਹਾ ਇੱਕ ਸਮਾਗਮ ਕੀਤਾ ਜਾ ਰਿਹਾ ਹੈ ਸਮਾਗਮ ਦੇ ਮੁੱਖ ਵਕਤਾ ਡਾ. ਸੁਰਜੀਤ ਲੀ, ਮੁੱਖ ਤੌਰ ਤੇ ‘‘ਲੱਚਰ ਅਤੇ ਭੜਕਾੳੂ ਗਾਇਕੀ ਵਿਰੁੱਧ ਲੋਕ ਪੱਖੀ ਗੀਤਾਂ ਦਾ ਬਦਲ’’ ਵਿਸ਼ੇ ਤੇ ਵਿਚਾਰ ਰੱਖਣਗੇ ਗੀਤਾਂ ਭਰੀ ਮਿਲਣੀ,  ਵਿਚਾਰ-ਚਰਚਾ ਅਤੇ ਮੁਹਿੰਮ ਦਾ ਇਹ ਸਿਲਸਲਾ ਅੱਗੇ ਜਾਰੀ ਰਹੇਗਾ

 ਖੁੱਡੀਆਂ ਪਿੰਡ ਨੌਜਵਾਨਾਂ ਵੱਲੋਂ ਲੋਕ ਪੱਖੀ ਨਾਟਕ ਸਮਾਗਮ
ਲੋਕ ਪੱਖੀ ਅਤੇ ਉਸਾਰੂ ਸਰਗਰਮੀਆਂ ਨੂੰ ਪ੍ਰਫੁਲਤ ਕਰਨ ਅਤੇ ਲੱਚਰ ਸੱਭਿਆਚਾਰ ਦੇ ਬਦਲ ਵਜੋਂ ਲੋਕ ਸੱਭਿਆਚਾਰ ਨੂੰ ਉਭਾਰਨ ਦੇ ਉਪਰਾਲੇ ਵਜੋਂ ਨੌਜਵਾਨ ਭਾਰਤ ਸਭਾ ਇਕਾਈ ਲੰਬੀ ਵਲੋਂ ਦੂਸਰਾ ਲੋਕ ਪੱਖੀ ਨਾਟਕ ਮੇਲਾ ਪਿੰਡ ਖੁੱਡੀਆਂ ਵਿਖੇ 28 ਜਨਵਰੀ 2018 ਨੂੰ ਕਰਵਾਇਆ ਗਿਆ
ਨੌਜਵਾਨ ਭਾਰਤ ਸਭਾ ਵੱਲੋਂ ਪਹਿਲਾਂ ਇਲਾਕਾ ਪੱਧਰੀ ਮੀਟਿੰਗ ਵਿੱਚ ਪ੍ਰੋਗਰਾਮ ਦੀ ਵਿਉਂਤਬੰਦੀ ਤੈਅ ਕੀਤੀ ਗਈ ਇਲਾਕੇ ਦੀਆਂ ਹੋਰ ਜਨਤਕ ਜਥੇਬੰਦੀਆਂ ਨੂੰ ਵੀ ਉਲੀਕੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋੜੀਂਦੇ ਸਹਿਯੋਗ ਦੀ ਮੰਗ ਵੀ ਕੀਤੀ ਗਈ ਪਿੰਡ ਖੁੱਡੀਆਂ ਵਿੱਚ ਪਿੰਡ ਪੱਧਰੀ ਮੀਟਿੰਗ ਕਰਕੇ ਨੌਜਵਾਨ ਵਰਗ ਨੂੰ ਮੌਜੂਦਾ ਦੌਰ ਦੀਆਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਸਮਾਜਿਕ ਤਬਕਿਆਂ ਦੀਆਂ ਚੁਣੌਤੀਆਂ ਬਾਰੇ ਜਾਣੰੂ ਕਰਵਾਇਆ ਗਿਆ ਸਮਾਜਿਕ, ਸੱਭਿਆਚਾਰਕ, ਰਾਜਨੀਤਕ, ਅਤੇ  ਆਰਥਿਕ ਮੌਜੂਦਾ ਪ੍ਰਣਾਲੀ ਅਤੇ ਇਸਦੇ ਬਦਲਵੇਂ ਉਸਾਰੂ ਰੂਪ ਬਾਰੇ ਗੱਲ ਕਰਕੇ ਨੌਜਵਾਨਾਂ ਨੂੰ ਨਾਟਕ ਮੇਲੇ ਦੀ ਮਹੱਤਤਾ ਦਰਸਾਈ ਗਈ
ਿੰਡ ਵਿਚੋਂ ਕਿਸਾਨਾਂ, ਮਜ਼ਦੂਰਾਂ, ਮੁਲਾਜਮਾਂ, ਤੋਂ ਨਾਟਕ ਮੇਲੇ ਲਈ ਆਰਥਿਕ ਸਹਿਯੋਗ ਦੀ ਮੰਗ ਕੀਤੀ ਗਈ ਅਤੇ ਉਹਨਾਂ ਨੂੰ ਘਰ ਘਰ ਜ਼ਾ ਕੇ ਨਾਟਕ ਮੇਲੇ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਸੁਨੇਹਾਂ ਲਗਾਇਆ ਗਿਆ ਇਸ ਵਿਚ ਔਰਤ ਵਰਗ ਨੂੰ ਵਿਸ਼ੇਸ਼ ਸੱਦਾ ਲਗਾਇਆ ਗਿਆ ਪਿੰਡ ਦੀ ਕੋਈ ਵੀ ਦੇਹਲੀ ਸੁਨੇਹੇ ਅਤੇ ਫੰਡ ਤੋਂ ਬਿਨਾਂ ਨਾ ਰਹਿ ਜਾਵੇ, ਇਸ ਦਾ ਧਿਆਨ ਰੱਖਿਆ ਗਿਆ
ਨਾਟਕ ਮੇਲੇ ਦੇ ਪੋਸਟਰ ਰਾਹੀਂ ਨੇੜਲੇ 16 ਪਿੰਡਾਂ ਵਿਚ, ਜਿੱਥੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦਾ ਘੇਰਾ ਮੌਜੂਦ ਹੈ, ਸੁਨੇਹੇਂ ਲਗਾਏ ਗਏ
ਿਤੀ 28 ਜਨਵਰੀ 2018 ਨੂੰ ਨਾਟਕ ਮੇਲੇ ਦਾ ਆਰੰਭ ਪਿੰਡ ਦੇ ਸਕੂਲਾਂ ਦੇ ਵਿਦਿਆਰਥੀਆਂ ਰਾਹੀਂ ਇਨਕਲਾਬੀ ਗੀਤ ਗਾ ਕੇ ਕੀਤਾ ਗਿਆ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋ ਨਾਟਕ ‘‘ਅਵੇਸਲੇ ਯੁੱਧਾਂ ਦੀ ਨਾਇਕਾ’’ ਅਤੇ ‘‘ਪੰਜਾਬ ਸਿਓਂ ਆਵਾਜ਼ਾਂ ਮਾਰਦਾ’’ ਖੇਡੇ ਗਏ ਇਸ ਉਪਰੰਤ ਕੋਰਿਓਗ੍ਰਾਫੀਆਂ ਵੀ ਕੀਤੀਆਂ ਗਈਆਂ ਭਾਰਤੀ ਕਿਸਾਨ ਯੂਨੀਅਨ ਏਕਤਾ() ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਪਣੇ ਪੌਣੇ ਘੰਟੇ ਦੇ ਭਾਸ਼ਣ ਰਾਹੀਂ ਮੌਜੂਦਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜੀ ਨੀਤੀਆਂ ਦਾ ਸਰਮਾਏਦਾਰੀ ਪੱਖੀ ਅਤੇ ਲੋਕ ਵਿਰੋਧੀ ਅਕਸ ਉਜਾਗਰ ਕੀਤਾ ਉਹਨਾਂ ਨੇ ਲੋਕਾਂ ਨੂੰ ਲੋਕ ਏਕਤਾ ਦੀ ਸ਼ਕਤੀ ਨੂੰ ਸਮਝਦੇ ਹੋਏ ਖੁਦਕੁਸ਼ੀਆਂ ਦਾ ਰਾਹ ਛੱਡਕੇ ਏਕਾ ਉਸਾਰਨ ਦਾ ਹੋਕਾ ਦਿੱਤਾ ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਸ਼ਰਮਾ ਨੇ ਨਿਭਾਈ ਨਾਟਕ ਮੇਲੇ ਵਿਚ ਪਿੰਡ ਵਿੱਚੋਂ ਵੱਡੀ ਪੱਧਰ ਤੇ ਲੋਕ ਪਹੁੰਚੇ ਇਸ ਮੌਕੇ ਇਲਾਕੇ ਦੇ ਪਿੰਡਾਂ ਵਿੱਚੋ 1000 ਦੇ ਕਰੀਬ ਇਕੱਠ ਵਿੱਚ ਔਰਤਾਂ, ਮਰਦ, ਬੱਚੇ, ਬਜ਼ੁਰਗ, ਕਿਸਾਨ, ਖੇਤ ਮਜ਼ਦੂਰ, ਵਿਦਿਆਰਥੀ, ਨੌਜਵਾਨ, ਅਤੇ ਮੁਲਾਜ਼ਮ ਪਹੁੰਚੇ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਉਸਾਰੂ ਸਾਹਿਤਕ ਪੁਸਤਕ ਪ੍ਰਦਰਸ਼ਨੀ ਲਗਾਈ ਗਈ, ਜਿਥੇ ਵੱਡੀ ਗਿਣਤੀ ਵਿੱਚ ਪੁਸਤਕਾਂ ਦੀ ਖਰੀਦ ਕੀਤੀ ਗਈ ਪਿੰਡ ਵਿੱਚੋਂ ਨਾਟਕ ਮੇਲੇ ਵਿਚ ਸ਼ਾਮਿਲ ਵਿਦਿਆਰਥੀਆਂ ਨੂੰ ਇਨਾਮ ਵਜੋਂ ਪੁਸਤਕਾਂ ਦੇ ਕੇ ਉਤਸ਼ਾਹਤ ਕੀਤਾ ਗਿਆ ਨਾਟਕ ਮੇਲੇ ਵਿਚ ਚਾਹ ਦਾ ਲੰਗਰ ਭਾਰਤੀ ਕਿਸਾਨ ਯੂਨੀਅਨ ਏਕਤਾ() ਬਲਾਕ ਲੰਬੀ ਵੱਲੋਂ ਲਗਾਇਆ ਗਿਆ
ਨੌਜਵਾਨ ਭਾਰਤ ਸਭਾ ਵੱਲੋਂ ਸਾਰੀਆਂ ਭਰਾਤਰੀ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ, ਖੇਤ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸਜ਼ ਯੂਨੀਅਨ, ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਆਦਿ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅੰਤ ਵਿੱਚ ਪਿੰਡ ਖੁੱਡੀਆਂ ਦਾ ਦੂਸਰਾ ਲੋਕ ਪੱਖੀ ਨਾਟਕ ਮੇਲਾ ਲੋਕ ਏਕਤਾ ਦੀ ਅਹਿਮੀਅਤ ਨੂੰ ਦਰਸਾਉਣ ਅਤੇ ਸੰਘਰਸ਼ਾਂ ਰਾਹੀਂ ਆਪਣਾ ਭਵਿੱਖ ਸੰਵਾਰਨ ਦਾ ਹੋਕਾ ਦਿੰਦਾ ਸਮਾਪਤ ਹੋਇਆ


No comments:

Post a Comment