Thursday, April 26, 2018

‘ਸਾਂਝਾ ਅਧਿਆਪਕ ਮੋਰਚਾ’ ਸਮੇਂ ਦਾ ਤਕਾਜ਼ਾ




ਸਾਂਝਾ ਅਧਿਆਪਕ ਮੋਰਚਾ ਸਮੇਂ ਦਾ ਤਕਾਜ਼ਾ
ਲਾਮਿਸਾਲ ਹੁੰਗਾਰਾ - ਅਧਿਆਪਕ ਏਕਤਾ ਤਾਂਘ ਦਾ ਮੁੜ ਜ਼ੋਰਦਾਰ ਪ੍ਰਗਟਾਵਾ
ਸਾਂਝੇ ਅਧਿਆਪਕ ਮੋਰਚੇ ਦੇ ਝੰਡੇ ਹੇਠ 25 ਮਾਰਚ 2018 ਨੂੰ ਲੁਧਿਆਣਾ ਤੇ 15 ਅਪ੍ਰੈਲ 2018 ਨੂੰ ਪਟਿਆਲਾ ਵਿਖੇ ਹਜ਼ਾਰਾਂ ਅਧਿਆਪਕਾਂ/ਅਧਿਆਪਕਾਵਾਂ ਦਾ ਠਾਠਾਂ ਮਾਰਦਾ ਸਮੁੰਦਰ ਲਾਮਿਸਾਲ ਹੁੰਗਾਰਾ! ਲਗਭਗ ਅੱਧੀ ਗਿਣਤੀ ਚ ਅਧਿਆਪਕਾਵਾਂ ਦੀ ਸ਼ਮੂਲੀਅਤ ਨਾਰੀ ਸ਼ਕਤੀ ਦੇ ਖੌਲਦੇ ਉਭਾਰ ਦਾ ਜਾਨਦਾਰ ਝਲਕਾਰਾ!
 ਸਾਂਝੀ ਅਧਿਆਪਕ ਜਥੇਬੰਦੀ, ਗੌ: ਟੀਚਰਜ਼ ਯੂਨੀਅਨ ਪੰਜਾਬ ਦੀ 1986 ਚ ਪਈ ਫੁੱਟ ਤੋਂ ਬਾਅਦ ਬਣੀਆਂ ਫਾਂਕਾਂ ਦੀਆਂ ਪੰਜ ਅਧਿਆਪਕ ਜਥੇਬੰਦੀਆਂ ਅਤੇ ਸਮੇਤ ਠੇਕਾ ਭਰਤੀ ਵਾਲੀਆਂ 16 ਹੋਰ ਕੈਟਾਗਰੀ ਆਧਾਰਿਤ ਉਸਰੀਆਂ ਜਥੇਬੰਦੀਆਂ ਦਾ ਸਾਂਝਾ ਅਧਿਆਪਕ ਮੋਰਚੇ ਦੇ ਥੜ੍ਹੇ ਹੇਠ ਸ਼ਾਨਦਾਰ ਜਥੇਬੰਦਕ ਤਾਲਮੇਲਵਾਂ ਢਾਂਚਾ ਅਧਿਆਪਕ ਏਕਤਾ ਦੀ ਤਾਂਘ ਦੀ ਇੱਕ ਸੁਲਖਣੀ ਕਰਵਟ!
 ਸਮੂਹ ਠੇਕਾ ਅਧਿਆਪਕਾਂ ਨੂੰ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਚ ਰੈਗੂਲਰ ਕਰਵਾਉਣ, 10300 ਦੀ ਮੁੱਢਲੀ ਤਨਖਾਹ ਦੀ ਸਰਕਾਰੀ ਤਜਵੀਜ਼ ਦੀ ਸ਼ਰਤ ਨੂੰ ਰੱਦ ਕਰਵਾਉਣ, 800 ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲੈਣ, ਅਧਿਆਪਕ ਵਿਰੋਧੀ ਬਦਲੀਆਂ ਦੀ ਤਜਵੀਜ਼ਤ ਨੀਤੀ ਰਾਹੀਂ ਅਧਿਆਪਕਾਂ ਦਾ ਉਜਾੜਾ ਰੁਕਵਾਉਣ, ਰੈਸ਼ਨੇਲਾਈਜੇਸ਼ਨ ਦੀ ਆੜ ਚ ਅਧਿਆਪਕਾਂ ਦੀਆਂ ਹਜ਼ਾਰਾਂ ਆਸਾਮੀਆਂ ਨੂੰ ਛਾਂਗਣ ਦੀ ਨੀਤੀ ਨੂੰ ਬਦਲਾਉਣ ਅਤੇ ਪੜ੍ਹੋ ਪੰਜਾਬ ਵਰਗੇ ਪ੍ਰੋਜੈਕਟਾਂ ਚ ਅਧਿਆਪਕਾਂ ਨੂੰ ਝੋਕ ਕੇ, ਮੂਲ-ਸਿੱਖਿਆ ਤੰਤਰ ਦਾ ਭੱਠਾ ਬਿਠਾਉਣ ਤੇ ਅਧਿਆਪਕਾਂ ਨੂੰ ਸਾਰਾ ਸਾਲ ਗੈਰ ਵਿੱਦਿਅਕ ਕੰਮਾਂ ਚ ਉਲਝਾਉਣਾ ਬੰਦ ਕਰਵਾਉਣ ਦੀਆਂ ਮੁੱਖ ਮੰਗਾਂ ਨੂੰ ਲੈਕੇ, ਪੰਜਾਬ ਭਰ ਦੇ ਅਧਿਆਪਕ ਵਰਗ ਅੰਦਰ ਉੱਠੇ ਰੋਹ ਫੁਟਾਰੇ ਤੇ ਭੇੜੂ ਰੌਂਅ ਦਾ ਪ੍ਰਗਟਾਵਾ! ਕੈਪਟਨ ਸਰਕਾਰ ਦਬਾਅ ਹੇਠ 27 ਅਪ੍ਰੈਲ 2018 ਨੂੰ ਮੁੱਖ ਮੰਤਰੀ ਨਾਲ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਤਹਿ ਕਰਨ ਦੀ ਲਿਖਤੀ ਚਿੱਠੀ ਜਾਰੀ ਕਰਨ ਲਈ ਮਜ਼ਬੂਰ!
ਸਰਕਾਰਾਂ ਦੇ ਹਮਲਿਆਂ ਨੂੰ ਉਭਾਰੋ-ਬੁਨਿਆਦੀ ਨੀਤੀ-ਏਜੰਡੇ ਦੇ ਸੰਦਰਭ ਚ ਰੱਖ ਕੇ!
 ਸਾਂਝੇ ਅਧਿਆਪਕ ਮੋਰਚੇ ਦੇ ਸੰਘਰਸ਼ ਦੀਆਂ ਮੁੱਖ ਮੰਗਾਂ ਕੈਪਟਨ ਸਰਕਾਰ ਦੇ ਤਾਜ਼ਾ ਹਮਲਿਆਂ ਚੋਂ ਹੀ ਪੈਦਾ ਹੋਈਆਂ ਹਨ, ਪਰ ਹਨ ਇਹ ਅੰਸ਼ਕ ਤੇ ਫੌਰੀ ਮੰਗਾਂ ਇਹ ਫੌਰੀ ਤੇ ਅੰਸ਼ਕ ਮੰਗਾਂ/ਮੁੱਦੇ ਸਰਕਾਰਾਂ ਦੇ ਕਿਸ ਨੀਤੀ-ਏਜੰਡੇ ਦਾ ਹਿੱਸਾ ਹਨ, ਉਸ ਨੀਤੀ-ਏਜੰਡੇ ਦੀਆਂ ਤੰਦਾਂ ਕਿਥੋਂ ਤੱਕ ਫੈਲੀਆਂ ਹੋਈਆਂ ਹਨ ਤੇ ਉਸਦੀਆਂ ਦੂਰਗਾਮੀ ਕੀ ਅਰਥ-ਸੰਭਾਵਨਾਵਾਂ ਹਨ, ਬੇਹੱਦ ਜ਼ਰੂਰੀ ਹੈ ਇਸ ਨੂੰ ਸਮਝਣਾ
 ਅਧਿਆਪਕ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਵੰਗਾਰਾਂ ਦੀ ਗੰਭੀਰਤਾ ਦਾ ਅਹਿਸਾਸ ਅਤੇ ਉਨ੍ਹਾਂ ਸੰਗ ਭਿੜਣ ਲਈ ਲਹਿਰ ਦੇ ਵੇਗ ਤੇ ਸੰਘਰਸ਼ ਦੀ ਧਾਰ ਦਾ ਨਿਰਣਾ, ਹਾਕਮ ਜਮਾਤੀ ਪਾਰਟੀਆਂ ਦੀਆਂ ਵੱਖ-ਵੱਖ ਵੰਨਗੀਆਂ ਦੀਆਂ ਸਰਕਾਰਾਂ ਦੇ ਨੀਤੀ-ਏਜੰਡੇ ਨੂੰ ਸਮਝੇ-ਬੁੱਝੇ ਬਿਨਾਂ ਨਹੀਂ ਹੋਣਾ ਸੰਭਵ
 ਇਹ ਨੀਤੀ-ਏਜੰਡਾ ਹੈ, ਸਾਮਰਾਜੀ ਵਿੱਤੀ ਸੰਸਥਾਵਾਂ, ਸੰਸਾਰ ਬੈਂਕ-ਮੁਦਰਾ ਕੋਸ਼ ਵੱਲੋਂ ਨਿਰਦੇਸ਼ਤ, ਨਵ-ਉਦਾਰਵਾਦੀ ਕਾਰਪੋਰੇਟ ਪੱਖੀ ਆਰਥਿਕ ਵਿਕਾਸ ਮਾਡਲ ਦੀ ਸਿਰਜਣਾ! ਅਕਾਲੀ, ਭਾਜਪਾ, ਕਾਂਗਰਸ ਆਦਿ ਸਭ ਹਾਕਮ ਜਮਾਤੀ ਪਾਰਟੀਆਂ ਦੀਆਂ ਕੇਂਦਰੀ ਤੇ ਰਾਜ ਸਰਕਾਰਾਂ, ਇਸ ਏਜੰਡੇ ਤੇ ਹਨ ਇੱਕ ਮੱਤ! ਇਸ ਵਿਕਾਸ ਮਾਡਲ ਦੀ ਮੁੱਖ ਚੂਲ ਹੈ, ਸਰਕਾਰੀ ਵਿਭਾਗਾਂ/ਅਦਾਰਿਆਂ/ਖੇਤਰਾਂ ਦਾ ਨਿੱਜੀਕਰਨ! ਇਸ ਨੀਤੀ-ਏਜੰਡੇ ਰਾਹੀਂ ਸੰਸਾਰ ਬੈਂਕ ਆ ਵੜਿਆ ਹੈ; ਸਾਡੇ ਸਕੂਲਾਂ, ਦਫਤਰਾਂ, ਘਰਾਂ, ਮਨਾਂ, ਖੇਤਾਂ-ਖਲਿਆਣਾਂ ਤੇ ਵਿਹੜਿਆਂ ਅੰਦਰ! ਅਮੀਰੀ-ਗਰੀਬੀ ਦੇ ਪਾੜੇ ਨੂੰ ਹੋਰ ਵਧਾਉਣ ਵਾਲੇ ਇਸ ਜੀ.ਡੀ.ਪੀ. ਮਾਰਕਾ, ਰੁਜ਼ਗਾਰ-ਰਹਿਤ ਵਿਕਾਸ ਮਾਡਲ ਨੇ ਭਰੀਆਂ ਹਨ, ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੀਆਂ ਤਿਜੌਰੀਆਂ! ਪਰ ਮੁਲਕ ਭਰ ਅੰਦਰ ਮਜ਼ਦੂਰਾਂ-ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਤੇ ਛੋਟੇ ਕਾਰੋਬਾਰੀਆਂ ਦੀਆਂ ਜ਼ਿੰਦਗੀਆਂ ਚ ਮਚਾਈ ਹੋਈ ਹੈ ਭਾਰੀ ਖ਼ਲਬਲੀ
 ਸਾਡਾ ਸਮੁੱਚਾ ਸਿੱਖਿਆ-ਤੰਤਰ ਵੀ ਆ ਗਿਆ ਹੈ ਇਸੇ ਵਿਕਾਸ ਮਾਡਲ ਦੀ ਲਪੇਟ ਹੌਲੀ-ਹੌਲੀ ਪ੍ਰਾਇਮਰੀ ਤੋਂ ਲੈਕੇ ਯੂਨੀਵਰਸਟੀ ਪੱਧਰ ਤੱਕ ਦੀਆਂ ਸਰਕਾਰੀ ਸਿੱਖਿਆ ਸੰਸਥਾਵਾਂ ਦਾ ਭੋਗ ਪਾਕੇ ਉਨ੍ਹਾਂ ਨੂੰ ਸੌਂਪਿਆ ਜਾ ਰਿਹਾ ਹੈ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਬੇਹੱਦ ਮਹਿੰਗੀ ਹੋ ਰਹੀ ਸਿੱਖਿਆ ਹੋ ਗਈ ਹੈ,  ਗਰੀਬ ਤੇ ਮੱਧ ਵਰਗੀ ਮਾਪਿਆਂ ਦੇ ਬੱਚਿਆਂ ਦੀ ਪਹੁੰਚ ਤੋਂ ਬਾਹਰ ਸਿੱਖਿਆ ਖੇਤਰ ਨਹੀਂ ਰਿਹਾ ਹੁਣ ਸਰਕਾਰਾਂ ਲਈ ਇੱਕ ਅਹਿਮ ਤਰਜੀਹੀ ਖੇਤਰ! ਕੀਤੀ ਜਾ ਰਹੀ ਹੈ, ਕੇਂਦਰੀ ਤੇ ਰਾਜ ਸਰਕਾਰਾਂ ਵੱਲੋਂ ਸਿੱਖਿਆ ਬੱਜਟਾਂ ਚ ਲਗਾਤਾਰ ਕਟੌਤੀ ਦਹਾਕਿਆਂ ਤੋਂ ਚੱਲੀ ਆ ਰਹੀ ਰੈਗੂਲਰ ਭਰਤੀ ਕਰਨ ਦੀ ਨੀਤੀ ਨੂੰ ਦਰਕਿਨਾਰ ਕਰਕੇ ਲਾਗੂ ਕੀਤੀ ਜਾ ਰਹੀ ਹੈ, ਨਿਗੂਣੀਆਂ ਤਨਖਾਹਾਂ ਉੱਪਰ ਠੇਕਾ ਭਰਤੀ ਤੇ ਇਸ ਖ਼ਾਤਰ ਢੌਂਗ ਰਚਿਆ ਜਾ ਰਿਹਾ ਹੈ, ਆਦਰਸ਼ ਸਕੂਲਾਂ/ਮਾਡਲ ਸਕੂਲਾਂ ਤੇ ਪੀ.ਪੀ.ਪੀ. ਮਾਡਲਾਂ ਦਾ! ਬਹਾਨਾ ਬਣਾਇਆ ਜਾ ਰਿਹਾ ਹੇ, ਐਸ.ਐਸ../ਰਮਸਾ/ਰੂਸਾ ਵਰਗੀਆਂ ਕੇਂਦਰੀ ਸਕੀਮਾਂ ਦਾ ਸਿੱਖਿਆ ਨੂੰ ਵੀ ਮੰਡੀ ਚ ਖਰੀਦੀ-ਵੇਚੀ ਜਾਣ ਵਾਲੀ ਇੱਕ ਜਿਨਸ ਬਣਾਕੇ, ਸਿੱਖਿਆ ਦੇ ਮੂਲ ਪਰਉਪਕਾਰੀ ਉਦੇਸ਼ਾਂ ਨਾਲ ਕੀਤਾ ਜਾ ਰਿਹਾ ਹੈ ਖਿਲਵਾੜ ਮੁੱਢਲੀ ਸਿੱਖਿਆ ਤੋਂ ਲੈਕੇ ਯੂਨੀਵਰਸਿਟੀ ਪੱਧਰ ਤੱਕ ਦੀ ਸਿੱਖਿਆ ਦੇ ਪਾਠ ਕ੍ਰਮਾਂ-ਸਿਲੇਬਸਾਂ ਨੂੰ ਵੀ ਢਾਲਿਆ ਜਾ ਰਿਹਾ ਹੈ, ਇਸ ਕਾਰਪੋਰੇਟ ਵਿਕਾਸ ਮਾਡਲ ਦੇ ਸਾਂਚੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਿਆਰ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਰਾਹੀਂ ਬਣਾਏ ਜਾ ਰਹੇ ਹਨ, ਪੁਰਾਤਨ ਰੂੜੀਵਾਦੀ-ਅੰਧ ਵਿਸ਼ਵਾਸੀ ਕਦਰਾਂ-ਕੀਮਤਾਂ ਵਾਲੇ ਪਾਠਕ੍ਰਮ! ਤਾਂ ਜੋ ਵਿਦਿਆਰਥੀਆਂ ਅੰਦਰ ਵਿਗਿਆਨਕ, ਤਰਕਸ਼ੀਲ ਅਤੇ ਆਲੋਚਨਾਤਮਿਕ ਦ੍ਰਿਸ਼ਟੀਕੋਣ ਵਿਗਸਣ ਦੇ ਰਾਹ ਚ ਲਾਇਆ ਜਾ ਸਕੇ ਮੋਂਦਾ ਤੇ ਸਿੱਖਿਆ ਖੇਤਰ ਅੰਦਰ ਸਰਕਾਰਾਂ ਦੇ ਇਸ ਨੀਤੀ-ਏਜੰਡੇ ਨੂੰ ਲਾਗੂ ਕਰਨ ਤੇ ਸਿਰੇ ਚੜ੍ਹਾਉਣ ਲਈ ਅੰਨ੍ਹੇਂ-ਵਾਹਕ ਬਣੇ ਹੋਏ ਹਨ, ਸਿੱਖਿਆ ਸਕੱਤਰ ਿਸ਼ਨ ਕੁਮਾਰ ਵਰਗੇ ਸੰਵੇਦਨਹੀਣ ਅਫਸਰਸ਼ਾਹੀ-ਪੁਰਜੇ
 ਇਸੇ ਕਾਰਪੋਰੇਟ ਵਿਕਾਸ ਮਾਡਲ ਦੇ ਨੀਤੀ-ਏਜੰਡੇ ਦੀਆਂ ਲੋੜਾਂ ਤਹਿਤ ਹੀ, ਕਾਰਪੋਰੇਟ ਘਰਾਣਿਆਂ ਦਾ ਢਿੱਡ ਭਰਨ ਲਈ, ਉਨ੍ਹਾਂ ਸਿਰ ਚੜ੍ਹੇ ਅਰਬਾਂ-ਖਰਬਾਂ ਰੁਪਏ ਦੇ ਕਰਜਿਆਂ ਤੇ ਟੈਕਸਾਂ ਨੂੰ ਮੁਆਫ਼ ਕਰਨ ਲਈ, ਬੱਚਤ ਦੇ ਨਾਂ ਹੇਠ ਹੋਰਨਾਂ ਮੁਲਾਜ਼ਮਾਂ ਵਾਂਗ ਅਧਿਆਪਕ ਵਰਗ ਦੀਆਂ ਤਨਖਾਹਾਂ-ਭੱਤਿਆਂ, ਪੈਨਸ਼ਨਾਂ ਆਦਿ ਉੱਪਰ ਲਾਈਆਂ ਜਾ ਰਹੀਆਂ ਹਨ ਕਟੌਤੀਆਂ ਤੇ ਬੰਦੀਆਂ ਤੇ ਬੰਦ ਕੀਤੇ ਜਾ ਰਹੇ ਹਨ ਸਰਕਾਰੀ ਸਕੂਲ, ਸਰਕਾਰੀ ਥਰਮਲ ਤੇ ਹੋਰ ਸਰਕਾਰੀ ਅਦਾਰੇ ਰੈਸ਼ਨੇਲਾਈਜੇਸ਼ਨ ਤੇ ਪੁਨਰਗਠਨ ਦੀ ਆੜ ਚ ਬਣਾਈਆਂ ਜਾ ਰਹੀਆਂ ਹਨ, ਸਿੱਖਿਆ ਸਮੇਤ ਸਭਨਾਂ ਜਨਤਕ ਭਲਾਈ ਦੇ ਖੇਤਰਾਂ/ਵਿਭਾਗਾਂ ਅੰਦਰ ਛਾਂਟੀਆਂ ਤੇ ਅਸਾਮੀਆਂ ਦੀ ਕਟੌਤੀ ਦੀਆਂ ਯੋਜਨਾਵਾਂ ਇਹ ਹੈ ਸਰਕਾਰਾਂ ਦਾ ਉਹ ਨੀਤੀ ਏਜੰਡਾ ਜਿਸ ਦੇ ਸੰਦਰਭ ਚ ਰੱਖ ਕੇ ਹੀ ਫੌਰੀ ਤੇ ਅੰਸ਼ਕ ਮੰਗਾਂ ਨੂੰ ਉਭਾਰਨਾ ਤੇ ਇਸ ਨੀਤੀ-ਏਜੰਡੇ ਨੂੰ ਵੀ ਚੋਟ-ਨਿਸ਼ਾਨਾ ਬਣਾਉਣਾ, ਸੰਘਰਸ਼ ਦੀ ਪਾਏਦਾਰੀ ਤੇ ਸਫਲਤਾ ਲਈ ਹੈ ਬੇਹੱਦ ਲਾਜ਼ਮੀ
ਸਾਂਝੇ ਅਧਿਆਪਕ ਮੋਰਚੇ ਨੂੰ ਕਰੋ,
ਹੋਰ ਵਿਸ਼ਾਲ ਤੇ ਮਜ਼ਬੂਤ
ਇਸ ਨੂੰ ਪੜੁੱਲ ਬਣਾਉ, ਇੱਕ ਮੁੱਠ
ਸਾਂਝੀ ਅਧਿਆਪਕ ਜਥੇਬੰਦੀ ਦੀ ਉਸਾਰੀ ਦਾ
 ਸਮੁੱਚੇ ਸਿੱਖਿਆ ਖੇਤਰ ਨੂੰ ਦਰਪੇਸ਼ ਉਕਤ ਗੰਭੀਰ ਚੁਣੌਤੀਆਂ ਤੇ ਵੰਗਾਰਾਂ ਸੰਗ ਭਿੜਨ ਲਈ ਲੋੜੀਂਦੀ ਹੈ, ਇੱਕ ਮੁੱਠ ਸਾਂਝੀ ਅਧਿਆਪਕ ਲਹਿਰ ਅਤੇ ਦ੍ਰਿੜ੍ਹ, ਖਾੜਕੂ, ਲੰਬੇ ਘੋਲ ਤੇ ਇਸਦਾ ਤੋੜ ਹੈ, ਜਮਹੂਰੀ ਤੇ ਵਿਗਿਆਨਕ ਲੀਹਾਂ ਤੇ ਉੱਸਰੀ ਇੱਕੋ ਇੱਕ ਸਾਂਝੀ ਅਧਿਆਪਕ ਜਥੇਬੰਦੀ 1986 ਦੀ ਫੁੱਟ ਤੋਂ ਬਾਅਦ ਤਿੰਨ ਦਹਾਕਿਆਂ ਤੋਂ ਰੜਕ ਰਹੀ ਹੈ, ਜਿਸ ਦੀ ਘਾਟ ਫਾਕਾਂ ਚ ਵੰਡੀ ਅਧਿਆਪਕ ਲਹਿਰ, ਚੁਣੌਤੀਆਂ ਤੇ ਵੰਗਾਰਾਂ ਦੇ ਮੇਚ ਤੋਂ ਨਿਬੜ ਰਹੀ ਹੈ ਊਣੀ ਸਗੋਂ ਜਾਤ, ਕਾਡਰ ਤੇ ਕੈਟਾਗਰੀ ਆਧਾਰਿਤ ਅਧਿਆਪਕ ਜਥੇਬੰਦੀਆਂ ਖੜ੍ਹੀਆਂ ਹੋਣ ਲਈ ਮੁਹੱਈਆ ਕਰਵਾ ਰਹੀ ਹੈ, ਜਰਖੇਜ਼ ਭੋਇੰ ਵਿਸ਼ੇਸ਼ ਕਰਕੇ ਠੇਕਾ ਭਰਤੀ ਅਧਿਆਪਕ ਕੈਟਾਗਰੀਆਂ ਦੀਆਂ ਮੰਗਾਂ/ ਮੁੱਦਿਆਂ ਦੀ ਤਿੱਖੀ ਚੋਭ ਉਨ੍ਹਾਂ ਨੂੰ ਧੱਕ ਰਹੀ ਹੈ, ਖੁਦ ਜਥੇਬੰਦ ਹੋਣ ਤੇ ਤਿੱਖੇ ਸੰਘਰਸ਼ਾਂ ਦੇ ਰਾਹ ਪੈਣ ਵੱਲ
 21 ਜਥੇਬੰਦੀਆਂ ਤੇ ਆਧਾਰਿਤ ਸੰਘਰਸ਼ਸ਼ੀਲ, ਮੌਜੂਦਾ ਸਾਂਝਾ ਅਧਿਆਪਕ ਮੋਰਚਾ ਜਿਥੇ ਸਾਂਝੀ ਅਧਿਆਪਕ ਜਥੇਬੰਦੀ ਦੀ ਤਾਂਘ ਦਾ ਹੈ ਇਜ਼ਹਾਰ ਉਥੇ ਇਸ ਦੀ ਅਣਹੋਂਦ ਦੇ ਇਸ ਖੱਪੇ ਨੂੰ ਵੀ ਪੂਰਨ ਦਾ ਹੈ ਇੱਕ ਆਰਜ਼ੀ ਪ੍ਰਬੰਧ ਮੌਜੂਦਾ ਕੈਪਟਨ ਸਰਕਾਰ ਵੱਲੋਂ ਅਧਿਆਪਕ ਵਰਗ ਉਪਰ ਵਰ੍ਹਾਏ ਗਏ ਤੇਜ ਕੁਹਾੜੇ ਨੇ ਹੀ ਇਧਰ ਨੂੰ ਤੋਰਿਆ ਹੈ ਸਭਨਾ ਜਥੇਬੰਦੀਆਂ ਨੂੰ
 ਅਧਿਆਪਕ ਵਰਗ ਦੀ ਏਕਤਾ ਤਾਂਘ ਦੇ ਇਜ਼ਹਾਰ ਤੇ ਫੁੱਲ ਚੜ੍ਹਾਉਂਦੇ ਹੋਏ ਅੱਜ ਦੀ ਪਹਿਲ-ਪ੍ਰਿਥਮੇ ਅਹਿਮ ਲੋੜ ਹੈ, ਇਸ ਸਾਂਝੇ ਅਧਿਆਪਕ ਮੋਰਚੇ ਦੇ ਥੜ੍ਹੇ ਨੂੰ ਬਚਾਅ ਕੇ ਰੱਖਣਾ ਸਗੋਂ ਇਸ ਨੂੰ ਲੰਬੇ ਸਮੇਂ ਤੱਕ ਸੰਘਰਸ਼ਸ਼ੀਲ ਰੱਖਦੇ ਹੋਏ, ਹੋਰ ਵਿਸ਼ਾਲ ਤੇ ਮਜ਼ਬੂਤ ਕਰਦੇ ਹੋਏ, ਇੱਕ ਕਿੱਤਾ-ਇਕ ਯੂਨੀਅਨ ਦੇ ਦਰੁਸਤ ਸਿਧਾਂਤ/ਅਸੂਲ ਦੇ ਆਧਾਰ ਤੇ ਸਮੁੱਚੇ ਅਧਿਆਪਕ ਵਰਗ ਦੀ ਇੱਕੋ ਇੱਕ ਸਾਂਝੀ ਜਥੇਬੰਦੀ ਦੀ ਉਸਾਰੀ ਵੱਲ ਵੱਧਣ ਦਾ ਇੱਕ ਪੜੁੱਲ ਬਣਾਉਣਾ ਤੇ ਸਰਕਾਰਾਂ ਦੇ ਨੀਤੀ-ਏਜੰਡੇ ਦੀ ਮਾਰ ਹੇਠ ਆਏ ਹੋਰਨਾਂ ਤਬਕਿਆਂ, ਮਜ਼ਦੂਰਾਂ-ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀਆਂ ਤੇ ਛੋਟੇ ਕਾਰੋਬਾਰੀਆਂ ਨਾਲ ਭਰਾਤਰੀ ਸਹਿਯੋਗ ਵਧਾਉਣਾ
 ਸਾਂਝੇ ਅਧਿਆਪਕ ਮੋਰਚਿਆਂ ਦੇ ਬਣਨ, ਚਲਣ ਤੇ ਖਿੰਡਣ ਦੇ ਪਿਛਲੇ ਸਮਿਆਂ ਦੇ ਨਾਂਹਪੱਖੀ ਤਜਰਬੇ ਤੇ ਅਮਲ ਤੋਂ ਸਬਕ ਸਿਖਦਿਆਂ, ਮੌਜੂਦਾ ਸਾਂਝੇ ਅਧਿਆਪਕ ਮੋਰਚੇ ਦੀ ਪਾਏਦਾਰੀ ਤੇ ਹੰਡਣਸਾਰਤਾ ਲਈ ਜ਼ਰੂਰੀ ਹੈ ਕਿ () ਇਸ ਵਿੱਚ ਸ਼ਾਮਲ ਵੱਡੀਆਂ-ਛੋਟੀਆਂ ਸਭਨਾਂ ਜਥੇਬੰਦੀਆਂ ਦਾ ਕਾਇਮ ਰੱਖਿਆ ਜਾਵੇ, ਰੁਤਬਾ ਤੇ ਮਾਨ ਸਨਮਾਨ () ਘੱਟੋ ਘੱਟ ਸਾਂਝੇ ਪ੍ਰੋਗਰਾਮ ਅਤੇ ਸਾਂਝੇ ਫੈਸਲਿਆਂ ਉਪਰ ਦਿੱਤਾ ਜਾਵੇ ਪਹਿਰਾ () ਫੈਸਲਿਆਂ ਚ ਸਭਨਾਂ ਦੀ ਸ਼ਮੂਲੀਅਤ ਬਣਾਈ ਜਾਏ ਯਕੀਨੀ () ਸਾਂਝੇ ਅਦਾਰੇ/ਥੜ੍ਹੇ ਦੇ ਤਕਾਜ਼ਿਆਂ ਨੂੰ ਧਿਆਨ ਚ ਰਖਦਿਆਂ, ਜਥੇਬੰਦੀਆਂ ਆਪਣੀ ਹੀ ਸੰਕੀਰਨ ਸੋਚ ਠੋਸਣ ਤੋਂ ਕਰਨ ਗੁਰੇਜ਼
ਇਸ ਸੰਦਰਭ , ਵੱਖ-ਵੱਖ ਵਿਭਾਗਾਂ ਦੀਆਂ ਲਗਭਗ 25 ਠੇਕਾ ਮੁਲਾਜ਼ਮ ਜਥੇਬੰਦੀਆਂ ਤੇ ਆਧਾਰਿਤ ਉਸਰਿਆ, ਲੰਬੇ ਸਮੇਂ ਤੋਂ ਸੰਘਰਸ਼ਸ਼ੀਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦਾ ਹਾਂ ਪੱਖੀ ਤਜਰਬਾ ਤੇ ਅਮਲ ਹੋ ਸਕਦਾ ਹੈ, ਰਾਹ ਦਰਸਾਵਾ

No comments:

Post a Comment