Wednesday, April 18, 2018

ਜਲ ਸਪਲਾਈਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮਿਆਂ ਵੱਲੋਸੂਬਾ ਪੱਧਰੀ ਧਰਨਾ


ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਠੇਕਾ ਕਾਮਿਆਂ ਵੱਲੋ ਪਰਿਵਾਰਾਂ ਸਮੇਤ ਸੂਬਾ ਪੱਧਰੀ ਧਰਨਾ
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਅਤੇ ਦਫਤਰਾਂ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਹਜਾਰਾਂ ਠੇਕਾ ਕਾਮਿਆਂ ਵੱਲੋਂ ਪਰਿਵਾਰਾਂ ਤੇ ਬੱਚਿਆਂ ਸਮੇਤ ਬਸੰਤੀ ਰੰਗ ਵਿੱਚ ਸੱਜਕੇ ਵਿਭਾਗ ਦੇ ਮੰਤਰੀ ਸਮੇਤ ਮੁੱਖ ਇੰਜੀਨੀਅਰਾਂ ਦੀ ਵਾਅਦਾ ਖਿਲਾਫੀ ਵਿਰੁੱਧ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ  ਦੀ ਅਗਵਾਈ ਵਿੱਚ ਵਿਸ਼ਾਲ ਰੋਹ ਭਰਪੂਰ ਧਰਨਾ ਦਿੱਤਾ ਗਿਆ ਜੱਥੇਬੰਦੀ ਲੰਮੇ ਸਮੇਂ ਤੋਂ ਇਨਲਿਸਟਮੈਂਟ (ਸੈਲਫ ਠੇਕੇਦਾਰ), ਸੋਸਾਇਟੀਆਂ, ਕੰਪਨੀਆਂ ਅਤੇ ਵੱਖ-ਵੱਖ ਠੇਕੇਦਾਰਾਂ ਦੀ ਨੀਤੀ ਬੰਦ ਕਰਕੇ ਸਮੁੱਚੇ ਕਾਮਿਆਂ (ਫੀਲਡ ਅਤੇ ਦਫਤਰੀ) ਨੂੰ ਸਿੱਧੇ ਵਿਭਾਗ ਵਿੱਚ ਲੈਣ ਤੇ ਪੱਕਾ ਕਰਨ, ਨਿਗਰਾਨ ਇੰਜੀਨੀਅਰ, ਹਲਕਾ ਲੁਧਿਆਣਾ ਵੱਲੋਂ ਕਿਰਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਿਕ ਤਹਿ ਕੀਤੀਆਂ ਉਜਰਤਾਂ ਦਾ ਪੱਤਰ ਲਾਗੂ ਕਰਨ, ਕਾਂਗਰਸੀ ਐਮ.ਐਲ.ਏਆਂ ਦੇ ਦਬਾਅ ਤਹਿਤ ਕੀਤੀਆਂ ਜਾ ਰਹੀਆਂ ਕਾਮਿਆਂ ਦੀਆਂ ਛਾਂਟੀਆਂ ਬੰਦ ਕਰਨ, ਕਿਰਤ ਕਾਨੂੰਨ ਮੁਤਾਬਿਕ ਤਜਰਬੇ ਦੇ ਅਧਾਰ ਤੇ ਪੋਸਟਾਂ ਦੀ ਤਹਿ ਯੋਗਤਾ ਨੂੰ ਮਨਜੂਰ ਕਰਨ, ਪੋਸਟਾਂ ਮੁਤਾਬਿਕ ਕੰਮ ਲੈਣ, ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ, ਨਿੱਜੀਕਰਨ ਬੰਦ ਕਰਨ, ਪਾਣੀ ਦੇ ਵਧਾਏ ਮਾਸਿਕ ਰੇਟ ਅਤੇ ਹਰ ਸਾਲ 10% ਵਾਧੇ ਦੇ ਨੋਟੀਫਿਕੇਸ਼ਨ ਰੱਦ ਕਰਨ ਅਤੇ 06-11-2017 ਨੂੰ ਵਿਭਾਗ ਦੀ ਮੈਨੇਜਮੈਂਟ ਵੱਲੋ ਲਿਖਤੀ ਭਰੋਸੇ ਮੁਤਾਬਿਕ ਸਰਕਾਰ ਤੋਂ ਪ੍ਰਪੋਜਲ ਕੇਸ ਮਨਜੂਰ ਕਰਵਾਉਣ ਆਦਿ ਮੰਗਾਂ ਲਈ ਪਰਿਵਾਰਾਂ ਸਮੇਤ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਦੀ ਰਹੀ ਹੈ ਜੱਥੇਬੰਦੀ ਵੱਲੋ  7 ਨਵੰਬਰ 2017 ਨੂੰ ਮੁੱਖ ਦਫਤਰ ਪਟਿਆਲਾ ਵਿਖੇ ਸੂਬਾ ਪੱਧਰੀ ਧਰਨੇ ਦਾ ਨੋਟਿਸ ਦਿੱਤਾ ਗਿਆ ਸੀ, ਜਿਸ ਦੇ ਦਬਾਅ ਤਹਿਤ ਧਰਨੇ ਤੋਂ ਇੱਕ ਦਿਨ ਪਹਿਲਾਂ ਹੀ ਮੰਗਾਂ ਸਬੰਧੀ ਲਿਖਤੀ ਸਮਝੌਤਾ ਕਰ ਲਿਆ ਪ੍ਰੰਤੂ ਮੈਨੇਜਮੈਟ ਤੇ ਸਰਕਾਰ ਵੱਲੋਂ ਟਾਲਮਟੋਲ ਦੀ ਨੀਤੀ ਵਿਰੱੁਧ ਸੂਬਾ ਪੱਧਰੀ ਮੀਟਿੰਗ ਕਰਕੇ 26 ਫਰਵਰੀ 2018 ਨੂੰ ਪਰਿਵਾਰਾਂ ਸਮੇਤ ਸੂੂੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਗਿਆ ਜਿਸ ਦੀ ਤਿਆਰੀ ਹਿੱਤ ਜੰਥੇਬੰਦੀ ਵੱਲੋਂ 10,000/- ਕੰਧ ਪੋਸਟਰ ਜਾਰੀ ਕੀਤਾ ਗਿਆ ਤਿਆਰੀ ਹਿੱਤ ਹੀ 26 ਜਨਵਰੀ ਤੋਂ 20 ਫਰਵਰੀ ਤੱਕ ਵੱਖ ਵੱਖ ਜਿਲ੍ਹਿਆਂ ਰੈਲੀਆਂ ਕੀਤੀਆਂ ਗਈਆਂ ਨਿਗਰਾਨ ਇੰਜੀਨੀਅਰ ਸਰਕਲ ਲੁਧਿਆਣਾ, ਐਚ.ਆਰ. ਮੈਨੇਜਰ ਅਤੇ ਤਿਨੋਂ ਮੁੱਖ ਇੰਜੀਨੀਅਰਾਂ ਵੱਲੋ ਧਰਨਾ ਮੁਲਤਵੀ ਕਰਨ ਲਈ 23 ਫਰਵਰੀ ਤੱਕ ਜੋਰ ਅਜਮਾਈ ਕੀਤੀ ਗਈ ਪ੍ਰੰਤੂ  ਮੈਨੇਜਮੈਟ ਲੀਡਰਸ਼ਿਪ ਨੂੰ ਭਰਮਾਉਣ ਨਾਕਮਯਾਬ ਰਹੀ ਅੰਤ ਪਟਿਆਲਾ ਪੁਲੀਸ ਨੇ ਆਗੂਆਂ ਖਿਲਾਫ ਪਰਚੇ ਦਰਜ਼ ਕਰਨ ਦੀਆਂ ਧਮਕੀਆਂ ਦਿੱਤੀਆਂ ਪਰ ਆਗੂਆਂ ਤੇ ਵਰਕਰਾਂ ਦੇ ਰੋਹ ਨੂੰ ਭਾਪਦਿਆਂ ਪੁਲੀਸ ਪ੍ਰਸ਼ਾਸ਼ਨ ਪਿਛੇ ਮੋੜਾ ਕੱਟ ਗਈ ਪਟਿਆਲਾ ਵਿਖੇ ਸੈਂਕੜੇ ਕਾਮੇ ਧਰਨੇ ਵਿੱਚ ਲਗਾਤਾਰ ਸ਼ਾਮਿਲ ਹੋ ਕੇ ਸਾਂਝ ਪੱਕੀ ਕਰਦੇ ਰਹੇ ਅਖੀਰ ਵਿੱਚ ਮੁੱਖ ਇੰਜੀਨੀਅਰ ਵਲੋਂ ਵਿਭਾਗ ਦੀ ਸਕੱਤਰ ਨਾਲ ਗੱਲਬਾਤ ਕਰਕੇ ਮੌਕੇ ਉੱਤੇ ਹੀ 5 ਮਾਰਚ 2018 ਨੂੰ ਸਕੱਤਰ ਨਾਲ ਪੈਨਲ ਮੀਟਿੰਗ ਤੈਅ ਕੀਤੀ ਮੁੱਖ ਇੰਜੀਨੀਅਰ ਮੀਟਿੰਗ ਦਾ ਪੱਤਰ ਲੈਕੇ ਪਹੁੰਚਿਆ ਅਗੋਂ ਆਗੂਆਂ ਨੇ ਐਲਾਨ ਕੀਤਾ ਕਿ ਪੱਤਰ ਜੱਥੇਬੰਦੀ ਦੀ ਸਟੇਜ ਤੇ ਕੇ ਦਿੱਤਾ ਜਾਵੇ ਕੁੱਝ ਖਿੱਚੋ-ਤਾਣ ਤੋਂ ਬਾਅਦ ਜਨਤਕ ਦਬਾਅ ਹੇਠ ਅੰਤ ਮੁੱਖ ਇੰਜੀਨੀਅਰ ਨੂੰ ਸਟੇਜ ਉਪਰ ਆਉਣਾ ਪਿਆ ਇਸ ਕਾਰਵਾਈ ਦੌਰਾਨ ਸਟੇਜ ਉਪਰ ਪੰਜਾਬ ਸਰਕਾਰ ਮੁਰਦਾਬਾਦ, ਮੁੱਖ ਇੰਜੀਨੀਅਰ ਮੁਰਦਾਬਾਦ ਦੇ ਨਾਅਰੇ ਲਗਦੇ ਰਹੇ ਅੰਤ ਵਿੱਚ ਜੱਥੇਬੰਦੀ ਵੱਲੋਂ 8 ਮਾਰਚ, ਕੌਮਾਂਤਰੀ ਔਰਤ ਦਿਵਸ ਮੌਕੇ ਪਰਿਵਾਰਾਂ ਦੀਆਂ ਰੈਲੀਆਂ ਕਰਨ, ਥਰਮਲ ਕਾਮਿਆਂ ਦੇ ਬਠਿੰਡਾ ਮੋਰਚੇ ਵਿੱਚ ਲਗਾਤਾਰ ਸਮੂਲੀਅਤ ਕਰਨ, ਠੇਕਾ ਮੁਲਾਜਮ ਸੰਘਰਸ਼ ਮੋਰਚੇ ਨੂੰ ਹੋਰ ਮਜਬੂਤ ਕਰਨ, ਬਠਿੰਡਾ ਪੁਲਿਸ ਪ੍ਰਸ਼ਾਸ਼ਨ ਵਲੋਂ ਥਰਮਲ ਆਗੂਆਂ, ਕਾਮਿਆਂ ਸਮੇਤ ਭਰਾਤਰੀ ਜਥੇਬੰਦੀਆਂ ਦੇ ਅਗੂਆਂ ਤੇ ਪਾਏ ਝੂਠੇ ਪਰਚੇ ਦਰਜ ਕਰਨ, 5178 ਅਧਿਆਪਕ ਯੂਨੀਅਨ ਪੰਜਾਬ ਦੇ ਆਗੂਆਂ ਉਪਰ ਮੁਹਾਲੀ ਪੁਲਿਸ ਪ੍ਰਸ਼ਾਸ਼ਨ ਵਲੋਂ ਪਰਚੇ ਦਰਜ ਕਰਨ ਦੀ ਨਿਖੇਧੀ ਦੇ ਮਤੇ ਪਾਸ ਕੀਤੇ ਗਏ ਧਰਨੇ ਉਪਰੰਤ ਡਿਪਟੀ ਕਮਿਸ਼ਨਰ, ਪਟਿਆਲਾ ਦੇ ਦਫ਼ਤਰ ਤੱਕ ਰੋਸ ਮਾਰਚ ਦਾ ਫ਼ੈਸਲਾ ਲਿਆ ਗਿਆ, ਪਰੰਤੂ ਭਾਰੀ ਪੁਲਿਸ ਫ਼ੋਰਸ ਵਲੋਂ ਮਾਰਚ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ, ਤਾਂ ਕਾਮਿਆਂ ਨੇ ਸੜਕ ਤੇ ਬੈਠ ਕੇ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ ਅਤੇ ਐਲਾਨ ਕੀਤਾ ਕਿ ਮੀਟਿੰਗ ਅਸਫਲ ਰਹਿਣ ਦੀ ਹਾਲਤ ਵਿੱਚ ਸੂਬ ਪੱਧਰੀ ਸੰਘਰਸ਼ ਅੱਗੇ ਵਧਾਇਆ ਜਾਵੇਗਾ


No comments:

Post a Comment