Thursday, April 26, 2018

ਫਰਾਂਸ: ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਕਿਰਤੀ ਮੁੜ ਸੜਕਾਂ ’ਤੇ



ਫਰਾਂਸ:     ਨਵ-ਉਦਾਰਵਾਦੀ ਨੀਤੀਆਂ ਖਿਲਾਫ਼ ਕਿਰਤੀ ਮੁੜ ਸੜਕਾਂ ਤੇ
ਫਰਾਂਸੀਸੀ ਸਰਕਾਰ ਦੇ  ਰਾਸ਼ਟਰਪਤੀ ਏਮਾਨੁਲ ਮੈਕਰੌਨ ਵੱਲੋਂ ਸੱਤਾ ਸੰਭਾਲਣ ਦੇ ਇੱਕ ਸਾਲ ਮਗਰੋਂ ਅਖੌਤੀ ਆਰਥਿਕ ਸੁਧਾਰਾਂ ਦੇ ਨਾਮ ਹੇਠ ਨਿੱਜੀਕਰਨ, ਸੇਵਾ ਸਹੂਲਤਾਂ ਛਾਂਗਣ, ਸਰਕਾਰੀ ਰੁਜ਼ਗਾਰ ਚ ਕਟੌਤੀ ਕਰਨ,ਆਮਦਨ ਕਰ ਵਧਾਉਣ, ਸਿੱਖਿਆ ਬਜਟ ਘਟਾਉਣ ਅਤੇ ਪੈਨਸ਼ਨਾਂ ਉਪਰ ਆਮਦਨ ਕਰ ਵਧਾਉਣ ਵਰਗੇ ਕਦਮਾਂ ਖਿਲਾਫ ਫਰਾਂਸ ਦੇ ਮਜ਼ਦੂਰ ਤੇ ਮੁਲਾਜ਼ਮ ਪਿਛਲੇ  22 ਮਾਰਚ ਤੋਂ ਲਗਾਤਾਰ ਸੜਕਾਂ ਤੇ ਹਨ ਇਹਨਾਂ ਸੁਧਾਰਾਂ ਦਾ ਪਹਿਲਾ ਚੋਣਵਾਂ ਹਮਲਾ ਦੇਸ ਦੀ ਰੇਲ ਸੇਵਾ ਐਸ.ਐਨ.ਸੀ.ਐਫ. ਨੂੰ ਸਰਕਾਰੀ ਖੇਤਰ ਚੋਂ ਕੱਢਕੇ ਇਸਨੂੰ ਕਾਰਪੋਰੇਸ਼ਨ ਬਣਾਉਣ ਦਾ ਐਲਾਨ ਕਰਕੇ ਕੀਤਾ ਗਿਆ ਹੈ ਜਿਸਦੇ ਸਿੱਟੇ ਵਜੋਂ ਰੇਲ ਕਾਮਿਆਂ ਦੀਆਂ ਜਥੇਬੰਦੀਆਂ ਨੇ ਤਿੰਨ ਮਹੀਨਿਆਂ ਲਈ ਨਿਯੰਤਰਿਤ ਹੜਤਾਲ ਦਾ ਸੱਦਾ ਦਿੱਤਾ ਹੈ ਜਿਸਦੇ ਸਿੱਟੇ ਵਜੋਂ ਹਰੇਕ ਪੰਜ ਦਿਨਾਂ ਚੋਂ ਤਿੰਨ ਦਿਨ ਰੇਲ ਸੇਵਾਵਾਂ ਠੱਪ ਰਹਿਣਗੀਆਂ ਇਸ ਹੜਤਾਲ ਦੀ ਸ਼ੁਰੂਆਤ 3 ਅਪ੍ਰੈਲ ਤੋਂ ਹੋਈ ਜਿਸਨੂੰ ਕਿ ਮੀਡੀਆ ਨੇ ਕਾਲਾ ਮੰਗਲਵਾਰ ਕਰਾਰ ਦਿੱਤਾ ਹਾਲਾਂਕਿ 22  ਮਾਰਚ ਦੇ ਦੇਸ-ਵਿਆਪੀ ਪ੍ਰਦਰਸ਼ਨਾਂ ਵਿੱਚ ਰੇਲ-ਕਾਮਿਆਂ ਤੋਂ ਇਲਾਵਾ ਅਧਿਆਪਕਾਂ, ਨੌਜਵਾਨਾਂ, ਹੋਰਨਾਂ ਖੇਤਰਾਂ ਦੇ ਮਜ਼ਦੂਰਾਂ ਸਮੇਤ ਪ੍ਰਸਾਸ਼ਨਿਕ ਅਧਿਕਾਰੀਆਂ ਤੱਕ ਨੇ ਸ਼ਮੂਲੀਅਤ ਕੀਤੀ ਤੇ ਕਈ ਥਾਵਾਂ ਤੇ ਟੋਪੀਆਂ ਪਹਿਨੀ ਨੌਜਵਾਨਾਂ ਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ ਵੀ ਹੋਈਆਂ 3 ਅਪ੍ਰੈਲ ਦੀ ਹੜਤਾਲ ਤੋਂ ਬਾਅਦ  9 ਅਪ੍ਰੈਲ ਨੂੰ ਪੈਰਿਸ ਵਿੱਚ ਇਹਨਾਂ ਸੁਧਾਰਾਂ ਤੇ ਚਰਚਾ ਬਾਰੇ ਹੋ ਰਹੀ ਸਰਕਾਰੀ ਸਭਾ ਦੇ ਲਾਗੇ ਹਜ਼ਾਰਾਂ ਦੀ ਗਿਣਤੀ ਚ ਮਜ਼ਦੂਰਾਂ ਵੱਲੋਂ ਸ਼ਾਨਦਾਰ ਇਕੱਠ ਕਰਕੇ ਸੁਧਾਰਾਂ ਦਾ ਵਿਰੋਧ ਕੀਤਾ ਗਿਆ ਮਜ਼ਦੂਰ ਯੂਨੀਅਨਾਂ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨ ਤੇ ਹੜਤਾਲ ਜੂਨ ਮਹੀਨੇ ਤੱਕ ਜਾਰੀ ਰਹਿਣਗੇ ਯੂਨੀਅਨਾਂ ਨੇ ਦਾਅਵਾ ਕੀਤਾ ਕਿ ਹੁਣ ਤੱਕ ਦੇਸ਼ ਦੀ 80% ਰੇਲ ਸੇਵਾ ਸਮੇਤ ਅੱਧ ਦੇ ਲਗਭਗ ਘਰੇਲੂ ਉਡਾਣਾਂ ਵੀ ਬੰਦ ਰਹੀਆਂ ਤੇ ਹੜਤਾਲ ਦੇ ਸਿੱਟੇ ਵਜੋਂ ਘੱਟੋ-ਘੱਟ ਇੱਕ ਅਰਬ ਫਰਾਂਕ ਦਾ ਨੁਕਸਾਨ ਹੋਇਆ ਹੈ ਇਨ੍ਹਾਂ ਇਕਜੁੱਟ ਪ੍ਰਦਰਸ਼ਨਾਂ ਦਾ ਮਹੱਤਵ ਇਸ ਗੱਲ ਚ ਹੈ ਕਿ ਇਨ੍ਹਾਂ ਚ ਨਵ ਉਦਾਰਵਾਦੀ ਨੀਤੀਆਂ ਹੀ ਸਮੁੱਚੇ ਤੌਰ ਤੇ ਨਿਸ਼ਾਨਾਂ ਬਣਦੀਆਂ ਹਨ ਤੇ ਘੋਲ ਕਾਨੂੰਨੀ ਸ਼ਕਲਾਂ ਤੋਂ ਜਲਦੀ ਹੀ ਅਗਾਂਹ ਜਾਣ ਵੱਲ ਅਹੁਲਦੇ ਹਨ ਸਭਨਾਂ ਕਿਰਤੀ ਵਰਗਾਂ ਦੀ ਵਿਆਪਕ ਸ਼ਮੂਲੀਅਤ ਤੇ ਵਿਸ਼ਾਲ ਏੇਕੇ ਦਾ ਪ੍ਰਭਾਵ ਕਿਰਤੀ ਲੋਕਾਂ ਦੇ ਸੰਗਰਾਮੀ ਜੋਸ਼ ਨੂੰ ਹੋਰ ਜਰਬਾਂ ਦਿੰਦਾ ਹੈ ਇਹ ਹੜਤਾਲਾਂ ਉਨ੍ਹਾਂ ਸੰਘਰਸ਼ੀ ਲੜੀਆਂ ਦਾ ਹਿੱਸਾ ਹੈ ਜੋ ਪਹਿਲੇ ਅਰਸੇ ਚ ਯੂਰਪੀ ਮਜ਼ਦੂਰ ਲਹਿਰ ਚ ਪੱਸਰੀ ਸੁਸਤੀ ਨੂੰ ਤੋੜ ਰਹੀਆਂ ਹਨ ਰਵਾਇਤੀ ਟਰੇਡ ਯੂਨੀਅਨਾਂ ਦੇ ਰੁਟੀਨ ਐਕਸ਼ਨਾਂ ਦੇ ਦਾਇਰੇ ਤੋੜ ਰਹੀਆਂ ਹਨ ਹਾਲਾਂਕਿ ਅਜੇ ਸੋਧਵਾਦੀ ਲੀਡਰਸ਼ਿਪਾਂ ਹੀ ਕਾਬਜ ਹਨ ਇਨ੍ਹਾਂ ਹੜਤਾਲਾਂ ਚ ਉਹ ਉੱਭਰਵੇਂ ਲੱਛਣ ਮੌਜੂਦ ਹਨ ਜੋ ਕਬਜਾ ਕਰੋ ਲਹਿਰ ਨੇ ਬਹੁਤ ਹੀ ਜੋਰ ਨਾਲ ਯੂਰਪੀ ਮਜ਼ਦੂਰ ਲਹਿਰਾਂ ਚ ਸਥਾਪਤ ਕੀਤੇ ਹਨ ਇਹ ਅਹਿਮ ਲੱਛਣ ਸਮੁੱਚੀ ਪੂੰਜੀਪਤੀ ਜਮਾਤ ਨੂੰ ਹੀ ਨਿਸ਼ਾਨੇ ਤੇ ਲਿਆਉਣਾ ਹੈ ਇਹ ਅਹਿਮ ਲੱਛਣ ਅਜਿਹੇ ਹਨ ਜੋ ਕਮਿੳੂਨਿਜ਼ਮ ਦੀ ਸਿਆਸਤ ਦੇ ਸੰਚਾਰ ਲਈ ਹੋਰ ਵਧੇਰ ਜ਼ਮੀਨ ਤਿਆਰ ਕਰਦੇ ਹਨ
ਦੂਸਰੇ ਪਾਸੇ ਫਰਾਂਸ ਦੀ ਹਕੂਮਤ ਨੇ ਇੰਨੇ ਵੱਡੇ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਆਰਥਿਕ ਸੁਧਾਰਾਂ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਇਹਨਾਂ ਸੁਧਾਰਾਂ ਮਗਰ ਹਕੂਮਤ ਦਾ ਹਰ ਮੁਲਕ ਵਾਂਗ ਰਟਿਆ-ਰਟਾਇਆ ਬਹਾਨਾ ਮੁਲਕ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨ ਲਈ ਵਿੱਤੀ-ਘਾਟੇ ਘਟਾਉਣਾ ਹੈ ਸਰਕਾਰ ਅਨੁਸਾਰ ਰੇਲਵੇ ਨੂੰ ਭਾਰੀ ਘਾਟੇ ਚੋਂ ਕੱਢਣ ਅਤੇ 2020 ਤੱਕ ਯੂਰਪ ਦੇ ਹੋਰ ਮੁਲਕਾਂ ਨਾਲ ਮੁਕਾਬਲੇ ਚ ਖੜ੍ਹਣ ਵਾਸਤੇ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਮੁਲਕ ਦੀ ਡਗਮਗਾ ਰਹੀ ਆਰਥਿਕਤਾ ਨੂੰ ਬਚਾਉਣ ਲਈ ਸਰਕਾਰੀ ਖਰਚੇ ਘਟਾਉਣਾ ਹੀ ਇੱਕੋ ਇੱਕ ਰਾਹ ਹੈ
ਇਹਨਾਂ ਰੋਸ ਪ੍ਰਦਰਸਨਾਂ ਦਾ ਇੱਕ ਪੱਖ ਇਹ ਵੀ ਹੈ ਕਿ  ਦੇਸ਼ ਦੇ ਕੌਮੀ ਮੀਡੀਏ ਦਾ ਵੱਡਾ ਹਿੱਸੇ  ਸ਼ਰੇਆਮ ਹਕੂਮਤ ਦੇ ਪੱਖ ਚ ਭੁਗਤਿਆ ਤੇ ਇਹਨਾਂ ਪ੍ਰਦਰਸ਼ਨਾਂ ਖਿਲਾਫ ਮੁਹਿੰਮ ਚਲਾਈ,ਮਜ਼ਦੂਰ ਪ੍ਰਦਰਸ਼ਨਾਂ ਦੀ ਕਵਰੇਜ ਤੋਂ ਪਾਸਾ ਵੱਟਿਆ ਤੇ ਤਿੰਨ ਅਪ੍ਰੈਲ ਦੇ ਦਿਨ ਨੂੰ ਕਾਲਾ ਮੰਗਲਵਾਰ ਕਰਾਰ ਦਿੱਤਾ, ਪਰ ਇਸਦੇ ਬਾਵਜੂਦ ਮਜ਼ਦੂਰਾਂ ਦਾ ਸੰਘਰਸ਼ ਜਾਰੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਪ੍ਰਦਰਸ਼ਨਾਂ ਨੇ ਫਰਾਂਸ ਦੀ ਰੇਲਵੇ ਨੂੰ ਪ੍ਰਾਈਵੇਟ ਕਰਨ ਦੇ 1995 ਦੇ ਪ੍ਰਧਾਨ-ਮੰਤਰੀ ਏਲੈਨ ਜੁੱਪ ਦੇ ਫੈਸਲੇ ਖਿਲਾਫ ਉੱਠੇ ਰੋਹ ਦੀ ਯਾਦ ਦਿਵਾ ਦਿੱਤੀ ਹੈ ਜਦੋਂ ਮਜ਼ਦੂਰਾਂ ਦੇ ਵਿਸ਼ਾਲ ਉਭਾਰ ਅੱਗੇ ਝੁਕਦਿਆਂ ਹਕੂਮਤ ਨੂੰ ਇਹ ਕਦਮ ਵਾਪਸ ਲੈਣੇ ਪਏ ਸਨ ਉਹਨਾਂ ਇਹ ਖਦਸ਼ਾ ਵੀ ਪ੍ਰਗਟ ਕੀਤਾ ਕਿ ਕਿਧਰੇ ਇਹ ਪ੍ਰਦਰਸ਼ਨ 1960ਵਿਆਂ ਦੇ ਵਿਸ਼ਾਲ ਮਜ਼ਦੂਰ ਉਭਾਰ ਚ ਨਾ ਪਲਟ ਜਾਣ ਜਿਸਨੇ ਉਸ ਸਮੇਂ ਮੁਲਕ ਨੂੰ ਦੇਸ਼-ਵਿਆਪੀ ਟਕਰਾਅ ਦੀ ਹਾਲਤ ਚ ਪੁਚਾ ਦਿੱਤਾ ਸੀ
ਅੱਜ ਜਦੋਂ ਸਾਰੇ ਯੂਰਪ ਤੇ ਖਾਸ ਕਰ ਅਮਰੀਕਾ ਅੰਦਰ ਟਰੰਪ ਤੇ ਉਸਦੀਆਂ ਭਾਈਵਾਲ ਹਕੂਮਤਾਂ ਵੱਲੋਂ ਸਾਮਰਾਜੀ ਮੁਲਕਾਂ ਦੇ ਆਰਥਿਕ ਸੰਕਟ ਤੇ ਖਾਸ ਕਰ ਬੇਰੁਜ਼ਗਾਰੀ ਨੂੰ ਪਛੜੇ ਮੁਲਕਾਂ ਦੇ ਕਿਰਤੀਆਂ ਖਿਲਾਫ ਸੇਧਤ ਕਰਕੇ ਇਹਨਾਂ ਮੁਲਕਾਂ ਦੀ ਮਜ਼ਦੂਰ ਜਮਾਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ  ਵਿਕਸਿਤ ਪੂੰਜੀਵਾਦੀ ਮੁਲਕਾਂ ਦੇ ਕਿਰਤੀਆਂ ਦੀ ਬੇਰੁਜਗਾਰੀ ਦੀ ਵਜ੍ਹਾ ਉਥੇ ਮੌਜੂਦ ਤੀਜੀ ਦੁਨੀਆਂ ਦੇ ਮੁਲਕਾਂ ਦੇ ਕਿਰਤੀਆਂ ਨੂੰ ਗਰਦਾਨਿਆ ਜਾਂਦਾ ਹੈ ਜਿਹੜੇ ਬਹੁਤ ਹੀ ਨੀਵੀਆਂ ਉਜ਼ਰਤਾਂ ਤੇ ਔਖੀਆਂ ਹਾਲਤਾਂ ਚ ਕੰਮ ਕਰਦੇ ਹਨ ਕਦੇ ਉਥੇ ਮੌਜੂਦ ਰਫਿੳੂਜੀਆਂ ਨੂੰ ਸਭਨਾਂ ਮੁਸ਼ਕਲਾਂ ਦੇ ਕਾਰਨਾਂ ਵਜੋਂ ਪੇਸ਼ ਕੀਤਾ ਜਾਂਦਾ ਹੈ ਇਸ ਤੋਂ ਵੀ ਅੱਗੇ ਨਾਲ ਦੇ ਵਿਕਸਿਤ ਮੁਲਕਾਂ ਦੇ ਮਜ਼ਦੂਰਾਂ ਪ੍ਰਤੀ ਤੁਅੱਸਬਾਂ ਦਾ ਸੰਚਾਰ ਕੀਤਾ ਜਾਂਦਾ ਹੈ ਅੱਜ ਜਦੋਂ ਪੂਰੇ ਯੂਰਪ ਚ ਕਿਰਤੀ ਜਨਤਾ ਅੰਦਰ ਫਾਸ਼ੀ ਤੇ ਤੁਅੱਸਬੀ ਰੁਝਾਨਾਂ ਨੂੰ ਹਵਾ ਦਿੱਤੀ ਜਾ ਰਹੀ ਹੈ ਤੇ ਮਜ਼ਦੂਰਾਂ ਦੇ ਅਸਲ ਮੰਗਾਂ-ਮਸਲਿਆਂ ਨੂੰ ਰੋਲਿਆ ਜਾ ਰਿਹਾ ਹੈ ਤਾਂ ਅਜਿਹੇ ਸਮੇਂ ਚ ਮਜ਼ਦੂਰ ਜਮਾਤ ਦੇ ਅਸਲ ਸਰੋਕਾਰਾਂ ਤੇ ਮੰਗਾਂ ਨੂੰ ਉਭਾਰਨਾ ਤੇ ਉਹਨਾਂ ਦੀਆਂ ਸਮਸਿਆਵਾਂ ਦੇ ਅਸਲ ਕਾਰਨਾਂ ਨੂੰ ਟਿੱਕਦਿਆਂ ਉਹਨਾਂ ਤੇ ਹਰਕਤਸ਼ੀਲਤਾ ਕਾਫੀ ਮਹਤੱਵਪੂਰਨ ਹੈ ਫਰਾਂਸ ਦੀਆਂ ਮਜ਼ਦੂਰ ਜਥੇਬੰਦੀਆਂ ਦੀਆਂ ਸੁਧਾਰਵਾਦੀ ਲੀਡਰਸ਼ਿਪਾਂ ਦੇ ਬਾਵਜੂਦ ਮਜ਼ਦੂਰਾਂ ਦੇ ਹਕੀਕੀ ਮਸਲਿਆਂ ਤੇ ਹੋ ਰਹੀ ਇਹ ਜਦੋ-ਜਹਿਦ ਮਜ਼ਦੂਰ ਜਮਾਤ ਦੇ  ਜਮਾਤੀ ਚੇਤਨਾ ਨਾਲ ਲੈਸ ਹੋਣ ਦੇ ਗੁਣ ਤੇ ਜੁਝਾਰੂ ਸਮਰੱਥਾ ਨੂੰ ਵੀ ਰੂਪਮਾਨ ਕਰਦੀ ਹੈ ਫਰਾਂਸ ਸਮੇਤ ਯੂਰਪ ਦੇ ਵੱਖ ਵੱਖ ਮੁਲਕਾਂ ਚ ਤਿੱਖੇ ਹੋ ਰਹੇ ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਸੰਘਰਸ਼ ਵਿਕਸਿਤ ਪੂੰਜੀਵਾਦੀ ਮੁਲਕਾਂ ਚ ਪ੍ਰੋਲੇਤਾਰੀ ਤੇ ਬੁਰਜੂਆਜ਼ੀ ਦਰਮਿਆਨ ਤਿੱਖੀ ਹੋ ਰਹੀ ਵਿਰੋਧਤਾਈ ਨੂੰ ਦਰਸਾਉਦੇ ਹਨ ਦੂਜੀਆਂ ਦੋ ਵਿਰੋਧਤਾਈਆਂ ਭਾਵ ਸਾਮਰਾਜ ਤੇ ਦੱਬੇ ਕੁਚਲੇ ਲੋਕਾਂ ਦਰਮਿਆਨ ਵਿਰੋਧਤਾਈ ਤੇ ਅੰਤਰ-ਸਾਮਰਾਜੀ ਵਿਰੋਧਤਾਈ ਨਾਲ ਜੁੜ ਕੇ ਇਸ ਵਿਰੋਧਤਾਈ ਦੀ ਤਿੱਖ ਦੀਆਂ ਅਰਥਸੰਭਾਵਨਾਵਾਂ ਪਛੜੇ ਮੁਲਕਾਂ ਦੀਆਂ ਕੌਮੀ ਮੁਕਤੀ ਲਹਿਰਾਂ ਲਈ ਮਹੱਤਵਪੂਰਨ ਹਨ
ਇਸ ਲਈ ਪਛੜੇ ਮੁਲਕਾਂ ਦੀ ਮਜ਼ਦੂਰ ਜਮਾਤ ਤੇ ਸਭਨਾਂ ਕਿਰਤੀ ਲੋਕਾਂ ਨੂੰ ਸਾਮਰਾਜੀ ਮੁਲਕਾਂ ਦੇ ਆਪਣੇ ਵਿਹੜੇ ਚ ਉੱਠ ਰਹੇ ਮਜ਼ਦੂਰ ਘੋਲਾਂ ਦੀ ਜ਼ੋਰਦਾਰ ਹਮਾਇਤ ਕਰਨੀ ਚਾਹੀਦੀ ਹੈ ਤੇ ਉਹਨਾਂ ਨਾਲ ਯੱਕਯਹਿਤੀ ਪ੍ਰਗਟਾਉਣੀ ਚਾਹੀਦੀ ਹੈ

No comments:

Post a Comment